SukhrajSBajwaDr7ਲੋਕ ਆਪਣੇ ਆਪਣੇ ਘਰਾਂ ਵਿੱਚ ਬੰਦ ਹੋ ਕੇ ਰਹਿਣ ਨੂੰ ਹੀ ਪਹਿਲ ਦੇ ਰਹੇ ਹਨ ਹੌਲੀ ਹੌਲੀ ...
(14 ਜੂਨ 2025)


ਬਦਲਦੇ ਸਮੇਂ ਦੇ ਨਾਲ ਨਾਲ ਸਮਾਜ ਅਤੇ ਪਰਿਵਾਰ ਦੀ ਬਣਤਰ ਵਿੱਚ ਬਹੁਤ ਸਾਰੇ ਬਦਲਾਅ ਦੇਖਣ ਨੂੰ ਮਿਲ ਰਹੇ ਹਨ
ਜਿੱਥੇ ਸੰਯੁਕਤ ਪਰਿਵਾਰ ਟੁੱਟ ਕੇ ਛੋਟੇ ਪਰਿਵਾਰਾਂ ਵਿੱਚ ਵੰਡੇ ਗਏ ਹਨ, ਉੱਥੇ ਹੀ ਸਮਾਜਿਕ ਤਾਣੇ ਬਾਣੇ ਵਿੱਚ ਵੀ ਬਦਲਾਅ ਦੇਖਣ ਨੂੰ ਮਿਲ ਰਹੇ ਹਨਸਮਾਜ ਸਿਰਫ ਕਿਸੇ ਜ਼ਰੂਰੀ ਕੰਮ ਲਈ ਲੋਕਾਂ ਦੀ ਆਪਸੀ ਬੋਲਚਾਲ ਤਕ ਸੀਮਿਤ ਹੋ ਕੇ ਰਹਿ ਗਿਆ ਹੈਪਹਿਲਾਂ ਦੀ ਤਰ੍ਹਾਂ ਸੱਥਾਂ ਨਹੀਂ ਜੁੜਦੀਆਂ ਅਤੇ ਨਾ ਹੀ ਸਾਂਝੇ ਚੁੱਲ੍ਹੇ ਰਹਿ ਗਏ ਹਨ ਲੋਕ ਆਪਣੇ ਆਪਣੇ ਘਰਾਂ ਵਿੱਚ ਬੰਦ ਹੋ ਕੇ ਰਹਿਣ ਨੂੰ ਹੀ ਪਹਿਲ ਦੇ ਰਹੇ ਹਨ ਹੌਲੀ ਹੌਲੀ ਆਧੁਨਿਕਤਾ ਦੇ ਦੌਰ ਵਿੱਚ ਪਰਿਵਾਰ ਦੇ ਮਾਅਨੇ ਬਦਲ ਰਹੇ ਹਨਵਿਸ਼ਵੀਕਰਨ ਨੇ ਰਿਸ਼ਤਿਆਂ ਵਿੱਚ ਦੂਰੀਆਂ ਵਧਾ ਦਿੱਤੀਆਂ ਹਨਬੱਚੇ ਉਚੇਰੀ ਸਿੱਖਿਆ ਲਈ ਜਾਂ ਨੌਕਰੀ ਲਈ ਦੂਰ ਦੁਰੇਡੇ ਚਲੇ ਜਾਂਦੇ ਹਨ ਇੱਥੋਂ ਤਕ ਸਕੂਲੀ ਸਿੱਖਿਆ ਦੌਰਾਨ ਵੀ ਸਵੇਰੇ ਜਲਦੀ ਸਕੂਲ ਚਲੇ ਜਾਣਾ ਤੇ ਆ ਕੇ ਟਿਉਸ਼ਨ ਤੇ ਫਿਰ ਰਾਤ ਪੈਂਦੇ ਥੱਕ ਕੇ ਸੋ ਜਾਣਾਮਾਂ ਬਾਪ ਅਤੇ ਬੱਚਿਆਂ ਵਿੱਚ ਆਪਸੀ ਗੱਲਬਾਤ ਲਈ ਸਮਾਂ ਹੀ ਨਹੀਂ ਬਚਦਾ, ਜਿਸ ਕਾਰਨ ਬੱਚਿਆਂ ਦੀਆਂ ਆਪਣੇ ਪਰਿਵਾਰ ਨਾਲ ਮੋਹ ਦੀਆਂ ਤੰਦਾਂ ਕੱਚੀਆਂ ਰਹਿ ਜਾਂਦੀਆਂ ਹਨਬੱਚਾ ਘਰ ਤੋਂ ਬਾਹਰ ਰਹਿ ਕੇ ਜਾਂ ਫਿਰ ਘਰ ਦੇ ਅੰਦਰ ਆਪਣੇ ਆਪ ਨੂੰ ਵੱਖ ਕਮਰੇ ਵਿੱਚ ਬੰਦ ਰੱਖ ਕੇ ਹੀ ਖੁਸ਼ ਰਹਿੰਦਾ ਹੈ

ਹੌਲੀ ਹੌਲੀ ਬੱਚਾ ਆਪਣੇ ਮਾਂ ਬਾਪ ਦੀ ਜਗ੍ਹਾ ਬਾਹਰ ਆਪਣੇ ਦੋਸਤਾਂ ਜਾਂ ਬਾਹਰੀ ਲੋਕਾਂ ’ਤੇ ਹੀ ਭਰੋਸਾ ਰੱਖਣਾ ਬਿਹਤਰ ਸਮਝਦਾ ਹੈਮਾਂ ਬਾਪ ਜਾਂ ਹੋਰ ਨਜ਼ਦੀਕੀ ਰਿਸ਼ਤਿਆਂ ਨਾਲ ਉਸਦਾ ਵਾਸਤਾ ਘਟਣ ਲਗਦਾ ਹੈ ਅਤੇ ਇਨ੍ਹਾਂ ਰਿਸ਼ਤਿਆਂ ਦੀ ਅਹਿਮੀਅਤ ਦਾ ਅਹਿਸਾਸ ਉਸਦੇ ਮੰਨ ਵਿੱਚੋਂ ਖਤਮ ਹੋਣ ਲਗਦਾ ਹੈਮਾਂ ਬਾਪ ਵੀ ਉਸ ਲਈ ਉਦੋਂ ਤਕ ਹੀ ਜ਼ਰੂਰੀ ਹੁੰਦੇ ਹਨ, ਜਦੋਂ ਤਕ ਉਹ ਉਸਦੀ ਪੜ੍ਹਾਈ ਲਈ ਜਾਂ ਹੋਰ ਜ਼ਰੂਰੀ ਕੰਮ ਲਈ ਖਰਚ ਚੁੱਕ ਰਹੇ ਹੁੰਦੇ ਹਨ ਇੱਕ ਵਾਰ ਆਪ ਕਮਾਈ ਕਰਨ ਲੱਗ ਜਾਣ ਤਾਂ ਬੱਚਿਆਂ ਲਈ ਮਾਂ ਬਾਪ ਦੀ ਅਹਿਮੀਅਤ ਵੀ ਖਤਮ ਹੋਣ ਲਗਦੀ ਹੈਸਮਾਜ ਵਿੱਚ ਅੱਜ ਵਿਆਹ ਵਰਗੇ ਰਿਸ਼ਤੇ ਖਤਮ ਹੋਣ ਕਿਨਾਰੇ ਹਨਅੱਜ ਦੀ ਨੌਜਵਾਨ ਪੀੜ੍ਹੀ ਵਿਆਹ ਦੇ ਬੰਧਨ ਵਿੱਚ ਨਾ ਬੱਝ ਕੇ ਸਿਰਫ ਜ਼ਰੂਰਤ ਅਨੁਸਾਰ ਇੱਕ ਦੂਸਰੇ ਨਾਲ ਅਸਥਾਈ ਰੂਪ ਵਿੱਚ ਰਹਿਣਾ ਪਸੰਦ ਕਰਨ ਲੱਗ ਪਈ ਹੈਇਹੀ ਕਾਰਨ ਹੈ ਕਿ ਲਿਵ-ਇਨ ਰਿਸ਼ਤਿਆਂ ਵਿੱਚ ਵਾਧਾ ਹੋ ਰਿਹਾ ਹੈ ਇਨ੍ਹਾਂ ਰਿਸ਼ਤਿਆਂ ਵਿੱਚ ਕੋਈ ਬੋਝ ਜਾਂ ਬੰਧਨ ਨਹੀਂ ਹੁੰਦਾ ਜਦੋਂ ਦਿਲ ਕਰੇ ਇੱਕ ਦੂਸਰੇ ਤੋਂ ਵੱਖ ਹੋ ਕੇ ਨਵਾਂ ਸਾਥੀ ਲੱਭ ਲਵੋਹੁਣ ਤਾਂ ਰਿਸ਼ਤੇ ਵੀ ਮੌਸਮ ਦੀ ਤਰ੍ਹਾਂ ਜਲਦੀ ਜਲਦੀ ਬਦਲ ਰਹੇ ਹਨ ਅਤੇ ਨਵੇਂ ਨਵੇਂ ਨਾਮ ਸੁਣਨ ਨੂੰ ਮਿਲ ਰਹੇ ਹਨਨਵੇਂ ਨਾਮ ਵਾਲੇ ਰਿਸ਼ਤੇ ਹੈਰਾਨ ਤਾਂ ਕਰਦੇ ਹਨ ਪਰ ਇਹ ਹੀ ਅੱਜ ਦੀ ਸਚਾਈ ਹੈ

ਨੈਨੋ ਰਿਲੇਸ਼ਨਸ਼ਿੱਪ - ਇਸ ਵਿੱਚ ਸਿਰਫ ਕੁਝ ਦਿਨ ਲਈ ਲੜਕਾ ਲੜਕੀ ਇੱਕ ਦੂਸਰੇ ਨਾਲ ਰਹਿੰਦੇ ਹਨ, ਮੌਜ ਮਸਤੀ ਕਰਦੇ ਹਨ ਫਿਰ ਇੱਕ ਦੂਸਰੇ ਤੋਂ ਵੱਖ ਹੋ ਕੇ ਕਿਸੇ ਨਵੇਂ ਸਾਥੀ ਨਾਲ ਜੁੜ ਜਾਂਦੇ ਹਨਅਜਿਹੇ ਰਿਸ਼ਤੇ ਕੁਝ ਵਿਆਹੇ ਜੋੜੇ ਵੀ ਬਣਾ ਰਹੇ ਹਨ ਜੋ ਸਿਰਫ ਕੁਝ ਚਿਰ ਲਈ ਬਦਲਾਅ ਦੇ ਨਾਮ ’ਤੇ ਅਜਿਹੇ ਰਿਸ਼ਤੇ ਬਣਾ ਲੈਂਦੇ ਹਨ ਅਤੇ ਫਿਰ ਵਾਪਸ ਆਪਣੇ ਘਰ ਮੁੜ ਜਾਂਦੇ ਹਨ

ਮਾਈਕਰੋ ਰਿਲੇਸ਼ਨਸ਼ਿੱਪ - ਇਸ ਵਿੱਚ ਲੜਕਾ ਲੜਕੀ ਇੱਕ ਦੂਸਰੇ ਨਾਲ ਦੋ ਤਿੰਨ ਮਹੀਨੇ ਲਈ ਜਾਂ ਉਸ ਤੋਂ ਥੋੜ੍ਹਾ ਵੱਧ ਸਮੇਂ ਲਈ ਜੁੜਦੇ ਹਨ ਅਤੇ ਫਿਰ ਇੱਕ ਦੂਸਰੇ ਤੋਂ ਅਲੱਗ ਹੋ ਜਾਂਦੇ ਹਨ

ਪ੍ਰਸਥਿਤੀ ਅਨੁਸਾਰ - ਅਜਿਹੇ ਰਿਸ਼ਤੇ ਕਿਸੇ ਖ਼ਾਸ ਕਾਰਨ ਕਰਕੇ ਬਣਦੇ ਹਨਜਿੱਦਾਂ ਕੇ ਆਪਣੇ ਪਿੰਡ ਜਾਂ ਸ਼ਹਿਰ ਤੋਂ ਦੂਰ ਪੜ੍ਹਾਈ ਲਈ ਆ ਰਹੇ ਵਿਦਿਆਰਥੀ ਜ਼ਿਆਦਾ ਕਰਕੇ ਅਜਿਹੇ ਰਿਸ਼ਤਿਆਂ ਵਿੱਚ ਜੁੜਦੇ ਹਨਇਹ ਰਿਸ਼ਤੇ ਲਿਵ ਇਨ ਰਿਸ਼ਤੇ ਦੇ ਤੌਰ ’ਤੇ ਪ੍ਰਚਲਿਤ ਹਨ ਇਨ੍ਹਾਂ ਰਿਸ਼ਤਿਆਂ ਵਿੱਚ ਲੜਕੀ ਦੀ ਜ਼ਰੂਰਤ ਰਹਿਣ ਲਈ ਜਗ੍ਹਾ ਅਤੇ ਪੈਸਾ ਹੁੰਦੀ ਹੈ ਅਤੇ ਲੜਕੇ ਦੀ ਜ਼ਰੂਰਤ ਲੜਕੀ ਦਾ ਸਰੀਰਇਹ ਰਿਸ਼ਤੇ ਅਸਥਾਈ ਹੁੰਦੇ ਹਨ ਅਤੇ ਲੋੜ ਪੂਰੀ ਹੋਣ ਤੋਂ ਬਾਅਦ ਖਤਮ ਹੋ ਜਾਂਦੇ ਹਨ

ਕੁਫਿੰਗ ਜਾਂ ਮੌਸਮੀ ਰਿਸ਼ਤੇ - ਅਜਿਹੇ ਰਿਸ਼ਤੇ ਸਿਰਫ ਇੱਕ ਖਾਸ ਮੌਸਮ ਵਿੱਚ ਬਣਦੇ ਹਨ ਜਿਵੇਂ ਕੇ ਸਰਦੀ ਦੇ ਮੌਸਮ ਜਾਂ ਬਰਸਾਤ ਦੇ ਮੌਸਮ ਵਿੱਚਜਿੱਦਾਂ ਹੀ ਮੌਸਮ ਵਿੱਚ ਬਦਲਾਅ ਆਉਣਾ ਸ਼ੁਰੂ ਹੁੰਦਾ ਹੈ, ਇਹ ਰਿਸ਼ਤੇ ਵੀ ਖਤਮ ਹੋ ਜਾਂਦੇ ਹਨ ਦੇਖਣ ਵਿੱਚ ਆਇਆ ਹੈ ਕਿ ਬਹੁਤ ਸਾਰੇ ਵਿਦੇਸ਼ੀ ਜਾਂ ਐੱਨ ਆਰ ਆਈ ਜਦੋਂ ਭਾਰਤ ਆਉਂਦੇ ਹਨ ਤਾਂ ਉਹ ਅਜਿਹੇ ਰਿਸ਼ਤੇ ਬਣਾ ਲੈਂਦੇ ਹਨਜਿੰਨਾ ਸਮਾਂ ਉਹ ਇੱਥੇ ਰੁਕਦੇ ਹਨ, ਉਹ ਆਪਣੇ ਸਾਥੀ ਨਾਲ ਮੌਜ ਮਸਤੀ ਵਿੱਚ ਗੁਜ਼ਾਰ ਦਿੰਦੇ ਹਨ। ਫਿਰ ਵਾਪਸ ਚਲੇ ਜਾਂਦੇ ਹਨ ਅਤੇ ਰਿਸ਼ਤੇ ਵੀ ਖਤਮਅਗਲੀ ਵਾਰ ਨਵਾਂ ਰਿਸ਼ਤਾਅਜਿਹੇ ਰਿਸ਼ਤੇ ਸਿਰਫ ਐੱਨ ਆਰ ਆਈ ਮਰਦਾਂ ਵੱਲੋਂ ਹੀ ਨਹੀਂ ਔਰਤਾਂ ਵੱਲੋਂ ਵੀ ਬਣਾਏ ਜਾਂਦੇ ਹਨ

ਪਲੇਸਹੋਲਡਰ ਡੇਟਿੰਗ - ਇਨ੍ਹਾਂ ਰਿਸ਼ਤਿਆਂ ਵਿੱਚ ਅਕਸਰ ਉਹ ਲੋਕ ਜੁੜੇ ਹੁੰਦੇ ਹਨ ਜੋ ਇੱਕ ਦੂਸਰੇ ਨਾਲ ਰਹਿਣਾ ਨਹੀਂ ਚਾਹੁੰਦੇ। ਦੋਨੋਂ ਹੀ ਆਪਣੇ ਲਈ ਆਪਣਾ ਜੀਵਨ ਸਾਥੀ ਤਲਾਸ਼ ਕਰ ਰਹੇ ਹੁੰਦੇ ਹਨ ਪਰ ਜਦੋਂ ਤਕ ਉਹਨਾਂ ਨੂੰ ਸਹੀ ਜੀਵਨ ਸਾਥੀ ਨਹੀਂ ਮਿਲ ਜਾਂਦਾ, ਉਹ ਇੱਕ ਦੂਸਰੇ ਨਾਲ ਰਿਸ਼ਤੇ ਵਿੱਚ ਜੁੜੇ ਰਹਿੰਦੇ ਹਨਅਜਿਹੇ ਰਿਸ਼ਤੇ ਨੂੰ ਉਹਨਾਂ ਵੱਲੋਂ ਦੋਸਤੀ ਦਾ ਨਾਮ ਦਿੱਤਾ ਜਾਂਦਾ ਹੈ ਪਰ ਇਹ ਰਿਸ਼ਤੇ ਦੋਸਤੀ ਤੋਂ ਵੱਧ ਅਤੇ ਵਿਆਹ ਤੋਂ ਘਟ ਹੁੰਦੇ ਹਨ

ਬੈਚਿੰਗ - ਅਜਿਹੇ ਰਿਸ਼ਤਿਆਂ ਵਿੱਚ ਦੋ ਲੋਕ ਆਪਸ ਵਿੱਚ ਤਾਂ ਜੁੜੇ ਹੀ ਹੁੰਦੇ ਹਨ ਪਰ ਦੋਹਾਂ ਵੱਲੋਂ ਸਟਪਨੀ ’ਤੇ ਤੌਰ ’ਤੇ ਹੋਰ ਵੀ ਸਾਥੀ ਰੱਖੇ ਹੁੰਦੇ ਹਨਅਜਿਹੇ ਰਿਸ਼ਤੇ ਲੰਬੇ ਸਮੇਂ ਤਕ ਚਲਦੇ ਰਹਿੰਦੇ ਹਨ ਕਿਉਂਕਿ ਇੱਥੇ ਘੱਟੋ ਘੱਟ ਇੱਕ ਦੂਸਰੇ ਦੀ ਜ਼ਰੂਰਤ ਨੂੰ ਪੂਰਾ ਕਰਨ ਦਾ ਇੱਕ ਸਮਝੌਤਾ ਹੁੰਦਾ ਹੈ

ਸਮਾਜ ਵਿੱਚ ਪ੍ਰਚਲਿਤ ਰਿਸ਼ਤਿਆਂ ਦੇ ਅਜਿਹੇ ਨਾਂਵਾਂ ਬਾਰੇ ਸੁਣ ਕੇ ਹੈਰਾਨੀ ਹੁੰਦੀ ਹੈ ਕਿ ਸਾਡੇ ਭਾਰਤ ਅਤੇ ਖਾਸ ਕਰਕੇ ਪੰਜਾਬ ਦਾ ਸਮਾਜ ਕਿੱਧਰ ਨੂੰ ਜਾ ਰਿਹਾ ਹੈਇਸ ਵਿੱਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਅਸੀਂ ਉਹ ਆਖਰੀ ਪੀੜ੍ਹੀ ਬਣਨ ਜਾ ਰਹੇ ਹਾਂ ਜੋ ਸ਼ਾਇਦ ਆਪਣੇ ਬੱਚਿਆਂ ਨੂੰ ਵਿਆਹ ਦੇ ਬੰਧਨ ਵਿੱਚ ਬੱਝਦੇ ਦੇਖ ਸਕਾਂਗੇ ਅਤੇ ਆਪਣੇ ਹੱਥੀਂ ਆਪਣੀ ਔਲਾਦ ਦਾ ਵਿਆਹ ਪੂਰਨ ਰਸਮਾਂ ਰਿਵਾਜ਼ਾਂ ਮੁਤਾਬਿਕ ਕਰ ਪਾਵਾਂਗੇ, ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਵਿਆਹ ਸ਼ਬਦ ਦੇ ਕੋਈ ਮਾਅਨੇ ਨਹੀਂ ਰਹਿ ਜਾਣਗੇ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਡਾ. ਸੁਖਰਾਜ ਸਿੰਘ ਬਾਜਵਾ

ਡਾ. ਸੁਖਰਾਜ ਸਿੰਘ ਬਾਜਵਾ

Dr. Sukhraj S Bajwa
Hoshiarpur, Punjab, India.
WhatsApp: (91 78886 - 84597)
Email: (sukhialam@gmail.com)

More articles from this author