SukhrajSBajwaDr7ਇਹੀ ਕਾਰਨ ਸੀ ਕਿ ਹੁਸ਼ਿਆਰਪੁਰ ਦੇ ਕੰਢੀ ਇਲਾਕੇ ਵਿੱਚ ਅੰਬਾਂ ਦੇ ਬਾਗਾਂ ਦੀ ...
(23 ਜੁਲਾਈ 2025)


“ਜਿੱਥੇ ਇਤਰਾਂ ਦੇ ਵਗਦੇ ਨੇ ਚੋਅ, ਉੱਥੇ ਮੇਰਾ ਯਾਰ ਵਸਦਾ। ...” ਇਹ ਸਤਰਾਂ ਸ਼ਿਵ ਬਟਾਲਵੀ ਨੇ ਆਪਣੇ ਜਿਗਰੀ ਯਾਰ ਜੋਗਿੰਦਰ ਬਾਹਰਲਾ ਲਈ ਲਿਖੀਆਂ ਸਨ
ਜੋਗਿੰਦਰ ਬਾਹਰਲਾ ਇੱਕ ਨਾਮਵਰ ਸਾਹਿਤਕਾਰ ਹੋਇਆ ਜਿਸਦਾ ਪਿੰਡ ਜਿਆਣ, ਮਹਿਣੇ ਵਾਲੇ ਚੋਅ ਦੇ ਕੰਢੇ ਵਸਦਾ ਹੈਸ਼ਿਵ ਬਟਾਲਵੀ ਅਕਸਰ ਜੋਗਿੰਦਰ ਬਾਹਰਲਾ ਕੋਲ ਆਉਂਦਾ ਤੇ ਉਹ ਹਮੇਸ਼ਾ ਚੋਅ ਦੇ ਕੰਡੇ ਬੈਠ ਕੇ ਗੱਪ ਸ਼ੱਪ ਮਾਰਦੇ ਤੇ ਇੱਥੇ ਬੈਠ ਕੇ ਹੀ ਇਨ੍ਹਾਂ ਦਾ ਖਾਣਾ ਪੀਣਾ ਹੁੰਦਾਹੁਸ਼ਿਆਰਪੁਰ ਜ਼ਿਲ੍ਹਾ ਹਮੇਸ਼ਾ ਹੀ ਦੋ ਚੀਜ਼ਾਂ ਲਈ ਮਸ਼ਹੂਰ ਰਿਹਾ ਹੈ। ਇੱਕ ਅੰਬਾਂ ਦੇ ਬਾਗਾਂ ਕਰਕੇ ਤੇ ਦੂਸਰਾ ਇੱਥੇ ਵਗਦੇ ਬਰਸਾਤੀ ਚੋਅਂ ਕਰਕੇ1947 ਦੀ ਵੰਡ ਤੋਂ ਪਹਿਲਾਂ ਹੁਸ਼ਿਆਰਪੁਰ ਇੱਕ ਬਹੁਤ ਪਛੜਿਆ ਇਲਾਕਾ ਮੰਨਿਆ ਜਾਂਦਾ ਰਿਹਾ ਹੈ ਕਿਉਂਕਿ ਇੱਥੇ ਵਗਦੇ ਚੋਆਂ ਕਰਕੇ ਇੱਥੋਂ ਦਾ ਜੀਵਨ ਸਮਾਜਿਕ ਅਤੇ ਆਰਥਿਕ ਪੱਖੋਂ ਬਹੁਤ ਕਮਜ਼ੋਰ ਸੀਵੱਡੇ ਵੱਡੇ ਚੋਆਂ ਕਰਕੇ ਯਾਤਾਯਾਤ ਦੇ ਸਾਧਨ ਬਹੁਤ ਘੱਟ ਹੁੰਦੇ ਸਨਦੂਰ ਦੁਰਾਡੇ ਦੇ ਪੈਂਡੇ ਪੈਦਲ ਹੀ ਸਰ ਕਰਨੇ ਪੈਂਦੇ ਸਨਬਹੁਤੇ ਪਿੰਡਾਂ ਵਿੱਚ ਬੱਸ ਦਾ ਕੋਈ ਸਮਾਂ ਹੀ ਨਹੀਂ ਹੁੰਦਾ ਸੀਤਿੰਨ ਪਹੀਆ ਪੀਲੇ ਰੰਗ ਦੇ ਟੈਂਪੂ, ਜਿਨ੍ਹਾਂ ਨੂੰ ਲੋਕਲ ਭਾਸ਼ਾ ਵਿੱਚ ਭੂੰਡ ਆਖਦੇ ਸਨ, ਉਹ ਵੀ ਟਾਵੇਂ ਟਾਂਵੇ ਪਿੰਡਾਂ ਨੂੰ ਹੀ ਚਲਦੇ ਸਨਟਾਂਗੇ ਹੀ ਬਹੁਤੇ ਪਿੰਡਾਂ ਨੂੰ ਚਲਦੇ ਸਨ ਪਰ ਉਹ ਵੀ ਉਦੋਂ, ਜਦੋਂ ਉਹਨਾਂ ਵਿੱਚ ਕਾਫੀ ਸਾਰੀਆਂ ਸਵਾਰੀਆਂ ਬੈਠ ਜਾਂਦੀਆਂ। ਇਨ੍ਹਾਂ ਦਾ ਵੀ ਕੋਈ ਪੱਕਾ ਸਮਾਂ ਨਾ ਹੁੰਦਾ

ਚੋਅ ਵੀ ਦੋ ਤਰ੍ਹਾਂ ਦੇ ਗਿਣੇ ਜਾਂਦੇ ਸਨ ਇੱਕ ਉਹ, ਜੋ ਸਾਰਾ ਸਾਲ ਵਗਦੇ ਰਹਿੰਦੇ ਹਨ, ਭਾਵੇਂ ਪਾਣੀ ਥੋੜ੍ਹਾ ਹੀ ਹੁੰਦਾ ਹੈ, ਪਰ ਦੂਸਰੇ ਉਹ, ਜੋ ਸਿਰਫ ਬਰਸਾਤੀ ਮੌਸਮ ਵਿੱਚ ਹੀ ਵਗਦੇ ਸਨਬਰਸਾਤੀ ਮੌਸਮ ਵਿੱਚ ਸਾਰੇ ਹੀ ਚੋਆਂ ਦੀ ਹਾਲਤ ਹੜ੍ਹ ਵਰਗੀ ਹੁੰਦੀ ਤੇ ਇਨ੍ਹਾਂ ਕੰਡੇ ਵਸਦੇ ਪਿੰਡਾਂ ਦੇ ਲੋਕਾਂ ਵਿੱਚ ਇੱਕ ਸਹਿਮ ਦਾ ਮਾਹੌਲ ਬਣਿਆ ਰਹਿੰਦਾਹਰ ਸਾਲ ਬਹੁਤ ਸਾਰੇ ਪਿੰਡ ਇਨ੍ਹਾਂ ਚੋਆਂ ਦੇ ਹੜ੍ਹਾਂ ਦੀ ਮਾਰ ਹੇਠ ਆਉਂਦੇ, ਜਿੱਥੇ ਫ਼ਸਲਾਂ ਦਾ ਤੇ ਮਾਲ ਡੰਗਰ ਦਾ ਵੀ ਨੁਕਸਾਨ ਹੁੰਦਾਬਰਸਾਤੀ ਮੌਸਮ ਵਿੱਚ ਇਨ੍ਹਾਂ ਪਿੰਡਾਂ ਦੇ ਲੋਕ ਬਹੁਤ ਭਿਆਨਕ ਹਾਲਾਤ ਵਿੱਚ ਡਰ ਦੇ ਮਾਹੌਲ ਵਿੱਚ ਜ਼ਿੰਦਗੀ ਕੱਟਦੇ ਤੇ ਬਰਸਾਤ ਖਤਮ ਹੋਣ ਦਾ ਇੰਤਜ਼ਾਰ ਕਰਦੇਚੋਅ ਵਿੱਚ ਬਰਸਾਤ ਦੇ ਪਾਣੀ ਤੋਂ ਇਲਾਵਾ ਹਿਮਾਚਲ ਦੀਆਂ ਖੱਡਾਂ ਦਾ ਪਾਣੀ ਪਹਾੜਾਂ ਵਿੱਚ ਬਾਰਿਸ਼ ਹੋਣ ਕਰਕੇ ਮੈਦਾਨੀ ਇਲਾਕੇ ਵੱਲ ਨੂੰ ਵਗ ਤੁਰਦਾਪਾਣੀ ਆਪਣੇ ਨਾਲ ਪਹਾੜਾਂ ਦੇ ਪੱਥਰ ਅਤੇ ਰੇਤਾ ਵੀ ਰੋੜ੍ਹ ਲੈ ਆਉਂਦਾਚੋਆਂ ਦੇ ਪਾਣੀ ਦਾ ਪੱਧਰ ਘਟਣ ਤੋਂ ਬਾਅਦ ਵੀ ਰੇਤ ਅਤੇ ਪੱਥਰ ਦੇ ਰੂਪ ਵਿੱਚ ਹੜ੍ਹਾਂ ਦੇ ਨਿਸ਼ਾਨ ਲੰਬੇ ਸਮੇਂ ਤਕ ਵਿਖਾਈ ਦਿੰਦੇ

ਬਰਸਾਤਾਂ ਵਿੱਚ ਹੜ੍ਹ ਆਉਣ ਕਰਕੇ ਬਹੁਤੇ ਪਿੰਡਾਂ ਦਾ ਆਪਸ ਵਿੱਚ ਸੰਪਰਕ ਟੁੱਟ ਜਾਂਦਾ ਉਦੋਂ ਟੈਲੀਫੋਨ ਆਦਿ ਵੀ ਨਹੀਂ ਹੁੰਦੇ ਸਨ, ਇਸ ਲਈ ਲੋਕ ਇੱਕ ਦੂਸਰੇ ਦੀ ਖ਼ਬਰ ਸਾਰ ਵੀ ਨਹੀਂ ਸਨ ਲੈ ਪਾਉਂਦੇ। ਬੱਸ ਇੰਤਜ਼ਾਰ ਰਹਿੰਦਾ ਸੀ ਕਿ ਕਦੋਂ ਬਰਸਾਤ ਹਟੇ ਅਤੇ ਕਦੋਂ ਚੋਅ ਦਾ ਪਾਣੀ ਘਟੇਚੋਅ ਕੰਡੇ ਵਸਦੇ ਪਿੰਡਾਂ ਦੀ ਇੱਕ ਤ੍ਰਾਸਦੀ ਹੋਰ ਵੀ ਹੁੰਦੀ ਸੀ ਕਿ ਇੱਥੇ ਨੌਜਵਾਨ ਮੁੰਡੇ ਕੁੜ੍ਹੀਆਂ ਦੇ ਵਿਆਹ ਕਰਨੇ ਵੀ ਬਹੁਤ ਔਖੇ ਹੋ ਜਾਂਦੇ ਸਨ ਹੜ੍ਹਾਂ ਕਾਰਨ ਫਸਲਾਂ ਖਰਾਬ ਹੋ ਜਾਂਦੀਆਂ ਅਤੇ ਜੇਕਰ ਕੋਈ ਬਿਮਾਰ ਹੋ ਜਾਂਦਾ ਤਾਂ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਣਾ ਔਖਾ ਹੋ ਜਾਂਦਾਚੋਅ ਵਿੱਚ ਅਚਾਨਕ ਪਾਣੀ ਆ ਜਾਣ ਕਰਕੇ ਕਈ ਵਾਰ ਬੱਸਾਂ ਤਕ ਰੁੜ੍ਹ ਜਾਂਦੀਆਂ ਇੱਦਾਂ ਦੇ ਹਾਦਸੇ ਆਮ ਸਨਅਸਲ ਵਿੱਚ ਬਰਸਾਤੀ ਮੌਸਮ ਵਿੱਚ ਇਨ੍ਹਾਂ ਪਿੰਡਾਂ ਦੇ ਲੋਕਾਂ ਦੀ ਜ਼ਿੰਦਗੀ ਇੱਕ ਤਰ੍ਹਾਂ ਠਹਿਰ ਜਿਹੀ ਜਾਂਦੀ ਕਿਉਂਕਿ ਹੁਸ਼ਿਆਰਪੁਰ ਦਾ ਇਲਾਕਾ ਬਹੁਤ ਸਾਰੇ ਵੱਡੇ ਅਤੇ ਛੋਟੇ ਚੋਆਂ ਨਾਲ ਘਿਰਿਆ ਹੋਇਆ ਸੀ, ਇਸ ਲਈ ਚੋਅ ਦਾ ਨਾਮ ਅਕਸਰ ਉਹਨਾਂ ਪਿੰਡਾਂ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਜਿੱਥੇ ਉਹ ਵਗਦੇ ਸਨਪੱਟੀ ਦਾ ਚੋਅ, ਮਹਿਣੇ ਦਾ ਚੋਅ, ਭੰਗੀ ਚੋਅ, ਜੇਜੋ ਦਾ ਚੋਅ, ਹਰਿਆਣੇ ਦਾ ਚੋਅ, ਘਗਵਾਲ ਦਾ ਚੋਅ, ਪੁਰਹੀਰਾਂ, ਦਾਗਣੇ ਵਾਲਾ ਚੋਅ ਅਤੇ ਕੁਝ ਮਸ਼ਹੂਰ ਚੋਅ ਸਨ

ਜੇਕਰ ਗੱਲ ਕਰੀਏ ਇਲਾਕੇ ਦੀਆਂ ਫ਼ਸਲਾਂ ਦੀ ਤਾਂ ਚੋਆਂ ਕਾਰਨ ਹੁਸ਼ਿਆਰਪੁਰ ਦੀਆਂ ਜ਼ਮੀਨਾਂ ਜ਼ਿਆਦਾ ਕਰਕੇ ਰੇਤਲੀ ਹੁੰਦੀਆਂ ਸਨ ਤੇ ਇੱਥੇ ਮੁੱਖ ਤੌਰ ’ਤੇ ਰੇਤਲੀ ਜ਼ਮੀਨ ਵਿੱਚ ਉੱਗਣ ਵਾਲੀਆਂ ਫ਼ਸਲਾਂ ਜਿਵੇਂ ਕੇ ਦਾਲਾਂ, ਮੂੰਗਫਲੀ, ਸੂਰਜਮੁਖੀ, ਮੱਕੀ, ਆਲੂ ਆਦਿ ਬਹੁਤਾਤ ਵਿੱਚ ਉਗਾਈਆਂ ਜਾਂਦੀਆਂਰੇਤਲੀ ਜ਼ਮੀਨ ਅੰਬਾਂ ਲਈ ਬਹੁਤ ਢੁਕਵੀਂ ਮੰਨੀ ਜਾਂਦੀ ਹੈ। ਇਹੀ ਕਾਰਨ ਸੀ ਕਿ ਹੁਸ਼ਿਆਰਪੁਰ ਦੇ ਕੰਢੀ ਇਲਾਕੇ ਵਿੱਚ ਅੰਬਾਂ ਦੇ ਬਾਗਾਂ ਦੀ ਬਹੁਤਾਤ ਸੀ ਤੇ ਹੁਸ਼ਿਆਰਪੁਰ ਦੀ ਧਰਤੀ ਨੂੰ ਅੰਬਾਂ ਦਾ ਧਰਤੀ ਮੰਨਿਆ ਜਾਂਦਾ ਰਿਹਾ ਹੈ“ਆਜਾ ਚੁੱਪ ਲੈ ਅੰਬੀਆਂ ਦੇਸ਼ ਦੁਆਬੇ ਦੀਆਂ ...”, “ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ਼ ਦੁਆਬਾ ...” ਕਹਾਵਤਾਂ ਬਹੁਤ ਮਸ਼ਹੂਰ ਰਹੀਆਂ ਹਨ

ਸਮੇਂ ਦੇ ਨਾਲ ਨਾਲ ਬਦਲਾਅ ਅਤੇ ਵਿਕਾਸ ਦੇ ਨਾਮ ’ਤੇ ਹੜ੍ਹ ਰੋਕੂ ਮੁਹਿੰਮ ਤਹਿਤ ਇਨ੍ਹਾਂ ਚੋਆਂ ਦੇ ਵਹਾਅ ਨੂੰ ਰੋਕਣ ਲਈ ਕਈ ਥਾਂਵਾਂ ’ਤੇ ਡੈਮ ਬਣਾ ਦਿੱਤੇ ਗਏਢੋਲਬਹਾ ਡੈਮ, ਸਲੇਰਣ ਡੈਮ, ਮੈਲੀ ਡੈਮ, ਮਹਿੰਗਰੋਵਾਲ ਡੈਮ, ਜਨੌੜੀ ਡੈਮ, ਚੋਹਾਲ ਡੈਮ ਕੁਝ ਮਸ਼ਹੂਰ ਹਨਬੇਸ਼ਕ ਇਨ੍ਹਾਂ ਡੈਮਾਂ ਕਰਕੇ ਚੋਆਂ ਦੇ ਵਹਾਅ ਨੂੰ ਤਾਂ ਰੋਕ ਲਿਆ ਪਰ ਕੁਝ ਬਦਲਾਅ ਅਜਿਹੇ ਆਏ ਹਨ, ਜਿਨ੍ਹਾਂ ਦਾ ਅਸਰ ਆਉਣ ਵਾਲੇ ਸਮੇਂ ਵਿੱਚ ਬਹੁਤ ਭਿਆਨਕ ਹੋਵੇਗਾ ਜਦੋਂ ਤਕ ਚੋਅ ਵਗਦੇ ਸਨ, ਹੁਸ਼ਿਆਰਪੁਰ ਦੇ ਬਹੁਤੇ ਇਲਾਕਿਆਂ ਦਾ ਪਾਣੀ ਦਾ ਪੱਧਰ ਬਹੁਤ ਉੱਪਰ ਸੀਸਿਰਫ ਕੁਝ ਫੁੱਟ ’ਤੇ ਪਾਣੀ ਨਿਕਲ ਆਉਂਦਾ ਸੀ ਪਰ ਅੱਜ ਹਾਲਾਤ ਇਹ ਹਨ ਕਿ ਬਹੁਤ ਸਾਰੇ ਪਿੰਡਾਂ ਵਿੱਚ ਪਾਣੀ ਦਾ ਪੱਧਰ 500 ਤੋਂ 600 ਫੁੱਟ ਤਕ ਹੇਠਾਂ ਤਕ ਚਲੇ ਗਿਆ ਹੈਚੋਆਂ ਦੇ ਖਤਮ ਹੋਣ ਨਾਲ ਹੀ ਹੁਸ਼ਿਆਰਪੁਰ ਦੇ ਇਲਾਕੇ ਵਿੱਚੋਂ ਅੰਬਾਂ ਦੇ ਬਾਗ਼ ਵੀ ਖਤਮ ਹੋਣ ਲੱਗ ਗਏਹੁਣ ਤਾਂ ਕਹਾਵਤ ਹੈ ਕਿ “ਅੰਬੀਆਂ ਨੂੰ ਤਰਸੇਗਾ ਮੇਰਾ ਦੇਸ਼ ਦੁਆਬਾ।”

ਚੋਆਂ ਦੇ ਖਤਮ ਹੋਣ ਨਾਲ ਭੂ ਮਾਫੀਆ ਵੀ ਕਾਂਗਰਸੀ ਘਾਹ ਵਾਂਗ ਉੱਗ ਪਿਆ ਤੇ ਬਹੁਤ ਸਾਰੇ ਇਲਾਕੇ ਕੁਝ ਲੀਡਰਾਂ ਅਤੇ ਕੁਝ ਹੋਰ ਪਹੁੰਚ ਵਾਲੇ ਲੋਕਾਂ ਦੱਬ ਲਏਆਉਣ ਵਾਲੇ ਸਮੇਂ ਵਿੱਚ ਲਗਦਾ ਹੈ ਕਿ ਚੋਅ ਸ਼ਬਦ ਸਿਰਫ ਇਤਿਹਾਸ ਬਣਕੇ ਰਹਿ ਜਾਵੇਗਾਚੋਆਂ ਉੱਪਰ ਡੈਮ ਬਣਾਉਣ ਦੀ ਯੋਜਨਾ ਦਾ ਇੱਕ ਹਿੱਸਾ ਇਹ ਸੀ ਕਿ ਪਾਣੀ ਦਾ ਵਹਾਅ ਰੋਕ ਕੇ ਛੋਟੀਆਂ ਨਹਿਰਾਂ ਰਾਹੀਂ ਇਲਾਕੇ ਦੇ ਲੋਕਾਂ ਨੂੰ ਸਿੰਚਾਈ ਲਈ ਪਾਣੀ ਮੁਹਈਆ ਕਰਵਾਇਆ ਜਾਵੇਗਾ ਪਰ ਅਫਸੋਸ ਕਿ ਇਸ ਯੋਜਨਾ ਦਾ ਫਾਇਦਾ ਕਿਸਾਨ ਭਰਾਵਾਂ ਨੂੰ ਹੁੰਦਾ ਦਿਖਾਈ ਨਹੀਂ ਦਿੱਤਾਕੁਦਰਤ ਵੱਲੋਂ ਦਿੱਤੀ ਹੋਈ ਹਰ ਚੀਜ਼ ਦਾ ਆਪਣਾ ਮਹੱਤਵ ਹੁੰਦਾ ਹੈਚੋਅ ਵੀ ਕੁਦਰਤ ਦੀ ਖੂਬਸੂਰਤ ਨਿਆਮਤ ਸਨ ਪਰ ਮਨੁੱਖ ਨੇ ਵਿਕਾਸ ਦੇ ਨਾਮ ’ਤੇ ਇਨ੍ਹਾਂ ਦੀ ਹੋਂਦ ਹੀ ਖ਼ਤਮ ਕਰਕੇ ਰੱਖ ਦਿੱਤੀ ਹੈ ਹੁਣ ਜੇਕਰ ਚੋਅ ਖਤਮ ਹੋਣ ਕਾਰਨ ਪਾਣੀ ਦਾ ਪੱਧਰ ਹੇਠਾਂ ਚਲਾ ਗਿਆ ਹੈ ਤਾਂ ਰੁੱਖਾਂ ਦੇ ਜੰਗਲ ਖਤਮ ਹੋ ਗਏ ਹਨ ਅਤੇ ਉਸ ਜਗ੍ਹਾ ਹੁਣ ਕੰਕਰੀਟ ਦੇ ਜੰਗਲ ਵਿਖਾਈ ਦਿੰਦੇ ਹਨ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਡਾ. ਸੁਖਰਾਜ ਸਿੰਘ ਬਾਜਵਾ

ਡਾ. ਸੁਖਰਾਜ ਸਿੰਘ ਬਾਜਵਾ

Dr. Sukhraj S Bajwa
Hoshiarpur, Punjab, India.
WhatsApp: (91 78886 - 84597)
Email: (sukhialam@gmail.com)

More articles from this author