SukhrajSBajwaDr7ਇੱਕ ਗੱਲ ਜ਼ਰੂਰ ਹੈ ਕਿ ਕਸ਼ਮੀਰ ਦੀ ਭੂਗੋਲਿਕ ਸਥਿਤੀ ਨੂੰ ਵੇਖਦਿਆਂ ਉੱਥੇ ਕੁਝ ਅਲੱਗ ਅਤੇ ...
(4 ਮਈ 2025)

 

ਭਾਰਤ ਪਾਕਿਸਤਾਨ ਵਿਚਕਾਰ ਕਸ਼ਮੀਰ ਮੁੱਦਾ ਅਸਲ ਵਿੱਚ ਮੁੱਦਿਆਂ ਤੋਂ ਧਿਆਨ ਭਟਕਾਉਣ ਵਾਲਾ ਮੁੱਦਾ ਹੈਦੋਨੋ ਹੀ ਦੇਸ਼ ਆਪਣੇ ਦੇਸ਼ ਵਿੱਚ ਫੈਲ ਰਹੀ ਅਸਥਿਰਤਾ ਅਤੇ ਅਸੁਰੱਖਿਆ ਦੀ ਭਾਵਨਾ ਤੋਂ ਆਮ ਲੋਕਾਂ ਦਾ ਧਿਆਨ ਹਟਾਉਣ ਲਈ ਕਸ਼ਮੀਰ ਮੁੱਦੇ ਨੂੰ ਉਭਾਰਨ ਲਗਦੇ ਹਨਅਕਸਰ ਇਹ ਮੁੱਦਾ ਚੋਣਾਂ ਵੇਲੇ ਹੀ ਬਹੁਤਾ ਭਖਦਾ ਹੈਕਸ਼ਮੀਰ ਮੁੱਦਾ ਉਹ ਮੁੱਦਾ ਹੈ ਜਿਸਨੂੰ ਕੋਈ ਵੀ ਸਰਕਾਰ ਕਦੀ ਵੀ ਹੱਲ ਹੀ ਨਹੀਂ ਕਰਨਾ ਚਾਹੁੰਦੀਜੇਕਰ ਇਹ ਮੁੱਦਾ ਹੱਲ ਹੋ ਗਿਆ ਤਾਂ ਰਾਜਨੀਤਿਕ ਪਾਰਟੀਆਂ ਕੋਲ ਆਪਣੀਆਂ ਰੋਟੀਆਂ ਸੇਕਣ ਲਈ ਬਾਲਣ ਖਤਮ ਹੋ ਜਾਣਾ ਹੈਇਸ ਮੁੱਦੇ ਨੂੰ ਭਖਦਾ ਰੱਖਣ ਲਈ ਕਦੀ ਕਾਰਗਿਲ, ਕਦੀ ਪੁਲਵਾਮਾ ਤੇ ਕਦੀ ਪਹਿਲਗਾਮ ਵਰਗੀਆਂ ਘਟਨਾਵਾਂ ਹੁੰਦੀਆਂ ਹਨ ਤੇ ਬਾਲਣ ਦਾ ਕੰਮ ਕਰਦੀਆਂ ਹਨਕਸ਼ਮੀਰ ਮੁੱਦਾ ਇੱਕ ਬਹੁਤ ਵੱਡਾ ਵਿਉਪਾਰ ਹੈ ਤੇ ਇਸੇ ਕਾਰਨ ਕੋਈ ਵੀ ਮੁਲਕ ਖਾਸ ਕਰਕੇ ਸ਼ਕਤੀਸ਼ਾਲੀ ਹਥਿਆਰ ਬਣਾਉਣ ਵਾਲੇ ਮੁਲਕ ਵੀ ਨਹੀਂ ਚਾਹੁੰਦੇ ਕੇ ਕਸ਼ਮੀਰ ਵਿੱਚ ਸਥਾਈ ਸ਼ਾਂਤੀ ਹੋਵੇਅਜਿਹਾ ਹੋਣ ਨਾਲ ਇਨ੍ਹਾਂ ਦੇਸ਼ਾਂ, ਜਿਨ੍ਹਾਂ ਵਿੱਚ ਅਮਰੀਕਾ, ਚੀਨ ਅਤੇ ਫਰਾਂਸ ਵਰਗੇ ਦੇਸ਼ ਸ਼ਾਮਲ ਹਨ, ਦੇ ਹਥਿਆਰਾਂ ਦੀ ਵਿਕਰੀ ਖਤਮ ਹੋ ਜਾਵੇਗੀ, ਜਿਸ ਨਾਲ ਇਹ ਦੇਸ਼ ਅਰਬਾਂ ਡਾਲਰ ਕਮਾਉਂਦੇ ਹਨਭਾਰਤ ਤੇ ਪਾਕਿਸਤਾਨ ਵਿੱਚ ਹਥਿਆਰਾਂ ਦੀ ਦੌੜ ਬਣਾਈ ਰੱਖਣ ਲਈ ਜ਼ਰੂਰੀ ਹੈ ਇਹ ਸਾਬਤ ਕਰਨਾ ਜ਼ਰੂਰੀ ਹੈ ਕਿ ਦੋਨਾਂ ਮੁਲਕਾਂ ਨੂੰ ਇੱਕ ਦੂਸਰੇ ਤੋਂ ਖਤਰਾ ਹੈਇਸ ਲਈ ਇਸ ਖਿੱਤੇ ਵਿੱਚ ਅਜਿਹੀਆਂ ਕਾਰਵਾਈਆਂ ਜ਼ਰੂਰੀ ਹਨ ਜਿਨ੍ਹਾਂ ਨਾਲ ਦੋਨਾਂ ਮੁਲਕਾਂ ਦੇ ਲੋਕਾਂ ਵਿੱਚ ਦਹਿਸ਼ਤ ਅਤੇ ਨਫਰਤ ਦਾ ਮਾਹੌਲ ਪੈਦਾ ਕੀਤਾ ਜਾ ਸਕੇਭਾਰਤ ਅਤੇ ਪਾਕਿਸਤਾਨ ਦੀ ਆਰਥਿਕ ਸਥਿਤੀ ਅਜਿਹੀ ਨਹੀਂ ਹੈ ਜਿਸ ਨਾਲ ਇਹ ਦੇਸ਼ ਹਥਿਆਰਾਂ ਦੀ ਦੌੜ ਨੂੰ ਅੱਗੇ ਵਧਾ ਸਕਣ, ਪਰ ਇਸ ਦੌੜ ਨੂੰ ਕਾਇਮ ਰੱਖਣ ਲਈ ਹਮੇਸ਼ਾ ਅੰਤਰਰਾਸ਼ਰੀ ਪੱਧਰ ’ਤੇ ਅਮੀਰ ਅਤੇ ਸ਼ਕਤੀਸ਼ਾਲੀ ਦੇਸ਼ ਨਿਰੰਤਰ ਆਪਣੀਆਂ ਚਾਲਾਂ ਚਲਦੇ ਰਹਿੰਦੇ ਹਨ ਤੇ ਕਾਮਯਾਬ ਵੀ ਹੁੰਦੇ ਹਨਹਥਿਆਰਾਂ ਦੀ ਖਰੀਦ ਲਈ ਧਨ ਦੀ ਲੋੜ ਹੁੰਦੀ ਹੈ ਅਤੇ ਇਹ ਧਨ ਜੁਟਾਉਣ ਲਈ ਜ਼ਰੂਰੀ ਖਰਚੇ ਘਟਾਏ ਜਾਂਦੇ ਹਨਪਿਛਲੇ ਕੁਝ ਸਾਲਾਂ ਵਿੱਚ ਸਰਕਾਰੀ ਨੌਕਰੀਆਂ ਵਿੱਚ ਬਹੁਤ ਵੱਡੀ ਕਮੀ ਦੇਖਣ ਨੂੰ ਮਿਲ ਰਹੀ ਹੈ, ਇੱਥੋਂ ਤਕ ਕਿ ਦੇਸ਼ ਦੇ ਬਾਰਡਰਾਂ ਦੀ ਸੁਰੱਖਿਆ ਲਈ ਜ਼ਰੂਰੀ ਫੌਜ ਦੀ ਨਫਰੀ ਵਿੱਚ ਵੀ ਕਟੌਤੀ ਕੀਤੀ ਗਈ ਹੈ2019 ਤੋਂ ਬਾਅਦ ਤਾਂ ਇਹ ਕਮੀ ਹੋਰ ਵੀ ਜ਼ਿਆਦਾ ਹੋ ਗਈ ਹੈਫੌਜ ਵਿੱਚ ਭਰਤੀ ਨਹੀਂ ਹੋ ਰਹੀ ਤੇ ਇਲਜ਼ਾਮ ਵੀ ਆਮ ਲੋਕਾਂ ’ਤੇ ਹੀ ਲਗਾਏ ਜਾ ਰਹੇ ਹਨ ਕਿ ਨੌਜਵਾਨ ਫੌਜ ਵਿੱਚ ਭਰਤੀ ਹੋਣ ਲਈ ਅੱਗੇ ਨਹੀਂ ਆ ਰਹੇਫੌਜ, ਜਿਸ ਵਿੱਚ ਇੱਕ ਚੰਗੀ ਤਨਖਾਹ ਦੇ ਨਾਲ ਹੋਰ ਬਹੁਤ ਸਾਰੀਆਂ ਸਹੂਲਤਾਂ ਅਤੇ ਰਿਟਾਇਰ ਹੋਣ ਤੋਂ ਬਾਅਦ ਚੰਗੀ ਪੈਨਸ਼ਨ, ਫੌਜੀ ਦੀ ਸ਼ਹਾਦਤ ਹੋਣ ਤੋਂ ਬਾਅਦ ਪਰਿਵਾਰ ਨੂੰ ਹਮੇਸ਼ਾ ਸਰਕਾਰ ਵਲੋਂ ਵੱਡੀ ਆਰਥਿਕ ਸਹਾਇਤਾ ਮਿਲਦੀ ਰਹੀ ਹੈਪਰ ਸਰਕਾਰ ਵੱਲੋਂ ਲਿਆਂਦੀ ਅਗਨੀਵੀਰ ਯੋਜਨਾਂ ਨੇ ਨੌਜਵਾਨਾਂ ਦੇ ਫੌਜ ਲਈ ਪਿਆਰ ਵਿੱਚ ਕਮੀ ਲਿਆਂਦੀ ਹੈਬਾਕੀ ਖਿੱਤਿਆਂ ਵਿੱਚ ਵੀ ਨੌਕਰੀਆਂ ਵਿੱਚ ਵੱਡੀ ਗਿਣਤੀ ਵਿੱਚ ਕਮੀ ਨੇ ਨੌਜਵਾਨਾਂ ਨੂੰ ਦੇਸ਼ ਛੱਡਣ ਲਈ ਮਜਬੂਰ ਕੀਤਾ ਹੈਦੇਸ਼ ਦੇ ਪੈਸੇ ਦਾ ਇੱਕ ਵੱਡਾ ਹਿੱਸਾ, ਜੋ ਨੌਜਵਾਨਾਂ ਨੂੰ ਨੌਕਰੀਆਂ, ਦੇਸ਼ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਖਰਚ ਹੋਣਾ ਚਾਹੀਦਾ ਹੈ, ਉਹ ਹਥਿਆਰ ਖਰੀਦਣ ਲਈ ਖਰਚ ਕੀਤਾ ਜਾ ਰਿਹਾ ਹੈਹਾਲ ਵਿੱਚ ਹੀ ਚੀਨ ਵਲੋਂ ਪਾਕਿਸਤਾਨ ਅਤੇ ਭਾਰਤ-ਫਰਾਂਸ ਵਿੱਚ ਰਾਫੇਲ ਦੀ ਡੀਲ ਇਹ ਦੱਸਦੀ ਹੈ ਕਿ ਕਿੱਦਾਂ ਇਹ ਸ਼ਕਤੀਸ਼ਾਲੀ ਦੇਸ਼ ਭਾਰਤ ਪਾਕਿਸਤਾਨ ਨੂੰ ਹਥਿਆਰਾਂ ਦੀ ਦੌੜ ਵਿੱਚੋਂ ਬਾਹਰ ਨਹੀਂ ਨਿਕਲਣ ਦੇ ਰਹੇ ਤੇ ਜੰਗ ਦੇ ਨਾਮ ’ਤੇ ਆਪਣਾ ਉੱਲੂ ਸਿੱਧਾ ਕਰਨ ’ਤੇ ਲੱਗੇ ਹੋਏ ਹਨਮੌਜੂਦਾ ਸਥਿਤੀ ਵਿੱਚ ਭਾਰਤ ਅਤੇ ਪਾਕਿਸਤਾਨ ਵਿੱਚੋਂ ਜੰਗ ਕੋਈ ਵੀ ਨਹੀਂ ਚਾਹੁੰਦਾ, ਜਿਸਦਾ ਇੱਕ ਬਹੁਤ ਵੱਡਾ ਕਾਰਨ ਦੋਨਾਂ ਮੁਲਕਾਂ ਦਾ ਪਰਮਾਣੂ ਹਥਿਆਰਾਂ ਨਾਲ ਲੈਸ ਹੋਣਾ ਵੀ ਹੈ ਤੇ ਦੂਸਰਾ ਕਾਰਨ ਆਰਥਿਕ ਮੋਰਚੇ ’ਤੇ ਕਮਜ਼ੋਰ ਹੋਣਾ ਹੈਜੰਗ ਦੀ ਸੂਰਤ ਵਿੱਚ ਦੋਨਾਂ ਦੇਸ਼ਾਂ ਦਾ ਆਰਥਿਕ ਪੱਖੋਂ ਕੰਗਾਲ ਹੋਣਾ ਤੈਅ ਹੈ

ਕਸ਼ਮੀਰ ਦਾ ਮਸਲਾ ਅਸਲ ਵਿੱਚ ਇੱਕ ਰਾਜਨੀਤਿਕ ਮਸਲਾ ਹੈ, ਜਿਸਨੂੰ ਰਾਜਨੀਤਿਕ ਸੂਝਬੂਝ ਨਾਲ ਹੀ ਸੁਲਝਾਇਆ ਜਾ ਸਕਦਾ ਹੈਕਸ਼ਮੀਰੀ ਨੌਜਵਾਨ ਆਮ ਜ਼ਿੰਦਗੀ ਜਿਊਣਾ ਚਾਹੁੰਦੇ ਹਨ ਅਤੇ ਮੁਲਕ ਦੀ ਸਰਕਾਰ ਤੋਂ ਵਧੀਆ ਸਿੱਖਿਆ, ਸਿਹਤ ਅਤੇ ਰੋਜ਼ਗਾਰ ਵਰਗੀਆਂ ਸਹੂਲਤਾਂ ਚਾਹੁੰਦੇ ਹਨ ਇੱਕ ਗੱਲ ਜ਼ਰੂਰ ਹੈ ਕਿ ਕਸ਼ਮੀਰ ਦੀ ਭੂਗੋਲਿਕ ਸਥਿਤੀ ਨੂੰ ਵੇਖਦਿਆਂ ਉੱਥੇ ਕੁਝ ਅਲੱਗ ਅਤੇ ਖਾਸ ਸਹੂਲਤਾਂ ਦੇਣੀਆਂ ਜ਼ਰੂਰੀ ਹਨ, ਜਿਨ੍ਹਾਂ ਨਾਲ ਉੱਥੋਂ ਦਾ ਆਵਾਮ ਇੱਕ ਖੁਸ਼ਹਾਲ ਜ਼ਿੰਦਗੀ ਜੀ ਸਕੇ ਉਹ ਆਮ ਲੋਕਾਂ ਵਾਂਗ ਬਿਹਤਰ ਜ਼ਿੰਦਗੀ ਦੇ ਹੱਕਦਾਰ ਹਨਧਰਮ ਦੇ ਨਾਮ ’ਤੇ ਵੀ ਕਸ਼ਮੀਰੀਆਂ ਨਾਲ ਵਿਤਕਰਾ ਅਸਲ ਵਿੱਚ ਕਸ਼ਮੀਰੀਆਂ ਦੇ ਦਿਲਾਂ ਵਿੱਚ ਸੂਲ ਵਾਂਗ ਚੁੱਭਦਾ ਹੈ, ਜਿਸ ਨਾਲ ਉਹਨਾਂ ਦੇ ਤੇਵਰ ਬਾਗੀ ਹੁੰਦੇ ਹਨਕਸ਼ਮੀਰੀ ਵੱਖਵਾਦੀ ਨੇਤਾਵਾਂ ਨਾਲ ਜਿਸ ਪੱਧਰ ’ਤੇ ਸਰਕਾਰ ਨੂੰ ਚਰਚਾ ਕਰਨੀ ਚਾਹੀਦੀ ਹੈ, ਉਹ ਕਦੀ ਕੀਤੀ ਹੀ ਨਹੀਂ ਗਈਕਸ਼ਮੀਰ ਮਸਲੇ ਨੂੰ ਜਿਸ ਤਰ੍ਹਾਂ ਅੰਤਰਰਾਸ਼ਟਰੀ ਪੱਧਰ ਤੇ ਚੁੱਕਿਆ ਜਾਂਦਾ ਹੈ, ਉਹ ਕਸ਼ਮੀਰੀਆਂ ਦੀ ਹੱਤਕ ਕਰਨ ਵਾਲਾ ਹੈਇਹ ਮੁੱਦਾ ਅੰਤਰਰਾਸ਼ਟਰੀ ਨਾ ਹੋ ਕੇ ਆਪਣੇ ਮੁਲਕ ਦਾ ਆਪਣਾ ਮੁੱਦਾ ਹੈ, ਜਿਸਦਾ ਹੱਲ ਵੀ ਆਪਣੇ ਮੁਲਕ ਭਾਰਤ ਦੀ ਸਰਕਾਰ ਨੇ ਹੀ ਕਰਨਾ ਹੈਪਹਿਲਗਾਮ ਵਰਗੀਆਂ ਘਟਨਾਵਾਂ ਨੂੰ ਧਾਰਮਿਕ ਤੂਲ ਨਾ ਦੇ ਕੇ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਇਸਦਾ ਬਹੁਤਾ ਪ੍ਰਚਾਰ ਨਾ ਕਰਕੇ ਇਸਦੀ ਇਮਾਨਦਾਰੀ ਨਾਲ ਜਾਂਚ ਕਰਨੀ ਚਾਹੀਦੀ ਹੈ ਅਤੇ ਅਵਾਮ ਤਕ ਸੱਚ ਲੈ ਕੇ ਆਉਣਾ ਚਾਹੀਦਾ ਹੈਪਹਿਲਗਾਮ ਘਟਨਾ ਅਸਲ ਵਿੱਚ ਸੁਰੱਖਿਆ ਬਲਾਂ ਦੀ ਅਤੇ ਸਰਕਾਰ ਦੀ ਕੁਤਾਹੀ ਦਾ ਨਤੀਜਾ ਹੈ, ਜਿਸ ਵਿੱਚ ਇੰਟੈਲੀਜੈਂਸ ਦਾ ਫੇਲ ਹੋਣਾ ਮੁੱਖ ਕਾਰਨ ਹੈਅਜਿਹੀਆਂ ਘਟਨਾਵਾਂ ਮੁੜ ਨਾ ਹੋਣ ਇਸ ਲਈ ਇੰਟੈਲੀਜੈਂਸ ਵਿੰਗ ਨੂੰ ਮੁਸਤੈਦ ਕਰਨ ਅਤੇ ਕਸ਼ਮੀਰ ਘਾਟੀ ਵਿੱਚ ਸੁਰੱਖਿਆ ਨੂੰ ਮਜ਼ਬੂਤ ਕਰਨ ਦੀ ਲੋੜ ਹੈ, ਜਿਸਦੇ ਲਈ ਦੂਸਰੇ ਮੁਲਕਾਂ ਤੋਂ ਹਥਿਆਰਾਂ ਦੀ ਖਰੀਦ ਨਹੀਂ, ਆਪਣੇ ਮੁਲਕ ਵਿੱਚ ਸੁਰੱਖਿਆ ਕਰਮੀਆਂ ਦੀ ਨਫਰੀ ਵਧਾਉਣਾ ਜ਼ਰੂਰੀ ਹੈਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਕੇ ਅਤੇ ਵੱਖ ਵੱਖ ਧਰਮਾਂ ਵਿੱਚ ਆਪਸੀ ਸੁਹਿਰਦਤਾ ਨਾਲ ਹੀ ਕਸ਼ਮੀਰ ਮੁੱਦੇ ਦਾ ਹੱਲ ਲੱਭਿਆ ਜਾ ਸਕਦਾ ਹੈ

*       *       *       *      *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਡਾ. ਸੁਖਰਾਜ ਸਿੰਘ ਬਾਜਵਾ

ਡਾ. ਸੁਖਰਾਜ ਸਿੰਘ ਬਾਜਵਾ

Dr. Sukhraj S Bajwa
Hoshiarpur, Punjab, India.
WhatsApp: (91 78886 - 84597)
Email: (sukhialam@gmail.com)

More articles from this author