SukhrajSBajwa6ਰੁੱਖਾਂ ਦੀ ਅੰਨ੍ਹੇਵਾਹ ਕਟਾਈ ਅਤੇ ਖਤਮ ਕੀਤਾ ਜਾ ਰਿਹਾ ਜ਼ਮੀਨ ਹੇਠਲਾ ਪਾਣੀ ...
(1 ਜੂਨ 2026)


ਪੰਜਾਬ ਦਾ ਨਾਮ ਚਾਹੇ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠ ਕੇ ਲਿਆ ਜਾਵੇ ਝੱਟ ਇੱਕ ਹੀ ਤਸਵੀਰ ਦਿਮਾਗ ਵਿੱਚ ਬਣਦੀ ਹੈ
, ਤੇ ਉਹ ਹੈ ਹਰੇ ਭਰੇ ਖੇਤ, ਸੜਕਾਂ ਕਿਨਾਰੇ ਲਹਿਰਾਉਂਦੇ ਦਰਖਤ ਅਤੇ ਮੋਟਰਾਂ ਵੀ, ਚਾਰੇ ਪਾਸਿਓਂ ਦਰਖਤਾਂ ਨਾਲ ਘਿਰਿਆ ਤੇ ਠੰਢਾ ਤਾਪਮਾਨਪਰ ਹੁਣ ਅਸਲ ਤਸਵੀਰ ਕੁਝ ਵੱਖਰੀ ਹੈਹੁਣ ਸੜਕਾਂ ਕਿਨਾਰੇ ਲੱਗੇ ਜਾਮਣਾਂ, ਡੇਕਾਂ, ਟਾਹਲੀਆਂ, ਫਲਾਹੀਆਂ, ਕਿੱਕਰਾਂ ਨਜ਼ਰ ਨਹੀਂ ਆਉਂਦੀਆਂਘਰਾਂ ਦੇ ਵਿਹੜੇ ਵਿੱਚ ਨਿੰਮਾਂ, ਅੰਬ, ਅਮਰੂਦ ਪਤਾ ਨਹੀਂ ਕਿੱਥੇ ਗਵਾਚ ਗਏਮੋਟਰਾਂ ’ਤੇ, ਖੇਤਾਂ ਦੇ ਬੰਨ੍ਹਿਆ ’ਤੇ ਹੁਣ ਨਾ ਟਾਹਲੀਆਂ ਨਜ਼ਰੀਂ ਪੈਂਦੀਆਂ ਹਨ ਅਤੇ ਨਾ ਹੀ ਪਿੰਡਾਂ ਪਿੱਪਲ਼, ਬੋਹੜ। ਮੈਨੂੰ ਯਾਦ ਆਉਂਦਾ ਹੈ ਉਹ ਵੇਲਾ ਜਦੋਂ ਗਰਮੀ ਦੀਆਂ ਛੁੱਟੀਆਂ ਵਿੱਚ ਨਾਨਕੇ ਪਿੰਡ ਜਾਣਾ ਤਾਂ ਦੁਪਹਿਰ ਵੇਲੇ ਜਿੱਥੇ ਘਰ ਦੀਆਂ ਕੁੜੀਆਂ ਅਤੇ ਔਰਤਾਂ ਨੇ ਬਰਾਂਡੇ ਵਿੱਚ ਸੌਂ ਜਾਣਾ, ਮੁੰਡਿਆਂ ਖੁੰਡਿਆਂ ਨੇ ਦੁਪਹਿਰਾ ਮੋਟਰ ’ਤੇ ਜਾ ਕੇ ਕੱਟਣਾਲੂ ਤੋਂ ਬਚਣ ਲਈ ਪੱਗ ਗਿੱਲੀ ਕਰਕੇ ਉੱਪਰ ਲੈ ਲੈਣੀਬਜੁਰਗ ਦੁਪਹਿਰਾ ਪਿੰਡ ਦੇ ਵਿਚਕਾਰ ਲੱਗੇ ਬੋਹੜ ਦੇ ਦਰਖਤ ਥੱਲੇ ਤਾਸ਼ ਖੇਡ ਕੇ ਟਪਾਉਂਦੇਹੁਣ ਤਾਂ ਇਹ ਬੱਸ ਉਸ ਸਮੇਂ ਦੀਆਂ ਯਾਦਾਂ ਹੀ ਰਹਿ ਗਈਆਂ ਹਨਹੁਣ ਜਦੋਂ ਵੀ ਨਾਨਕੇ ਜਾਈਦਾ ਹੈ ਤਾਂ ਨਾ ਉਹ ਬੋਹੜ ਦਿਸਦੇ ਹਨ, ਨਾਂ ਮੋਟਰਾਂ ’ਤੇ ਲੱਗੇ ਅੰਬ, ਜਿਨ੍ਹਾਂ ਨੂੰ ਪੱਥਰ ਮਾਰ ਮਾਰ ਤੋੜਦੇ ਹੁੰਦੇ ਸੀ

1965-66 ਵਿੱਚ ਪੰਜਾਬ ਵਿੱਚ ਕਣਕ ਦੀ ਪੈਦਾਵਾਰ ਵਧਾਉਣ ਹਿਤ ਹਰੀ ਕ੍ਰਾਂਤੀ ਦੇ ਨਾਂ ਹੇਠ ਮੈਕਸੀਕੋ ਤੋਂ ਨਵੇਂ ਕਿਸਮ ਦਾ ਬੀਜ ਮੰਗਵਾ ਕੇ ਫਸਲ ਬੀਜਣੀ ਸ਼ੁਰੂ ਕੀਤੀਇਹ ਫਸਲ ਬਹੁਤ ਜ਼ਿਆਦਾ ਖਾਦ ਮੰਗਦੀ ਸੀ, ਇਸ ਲਈ ਯੂਰੀਆ ਅਤੇ ਡੀ ਏ ਪੀ ਕਿਸਾਨਾਂ ਵੱਲੋਂ ਵਰਤਣੀ ਸ਼ੁਰੂ ਕੀਤੀ ਗਈਕੋਈ ਸ਼ੱਕ ਨਹੀਂ ਕਿ ਫਸਲ ਦਾ ਉਤਪਾਦਨ ਵਧਿਆਹੌਲੀ ਹੌਲੀ ਪੰਜਾਬ ਦੇ ਲੋਕਾਂ, ਖਾਸ ਕਰਕੇ ਮਾਲਵੇ ਅਤੇ ਮਾਝੇ ਵਾਲਿਆਂ ਨੇ ਝੋਨਾ ਵੀ ਬੀਜਣਾ ਸ਼ੁਰੂ ਕੀਤਾਝੋਨੇ ਲਈ ਪਾਣੀ ਦੀ ਲੋੜ ਬਹੁਤ ਜ਼ਿਆਦਾ ਸੀ। ਇਹ ਉਹ ਸਮਾਂ ਸੀ ਜਦੋਂ ਪੰਜਾਬ ਵਿੱਚ ਰੁੱਖਾਂ ਦੀ ਕਮੀ ਨਹੀਂ ਸੀ ਤੇ ਮੌਨਸੂਨ ਵਿੱਚ ਬਰਸਾਤ ਵੀ ਚੰਗੀ ਭਲੀ ਹੋ ਜਾਂਦੀ ਸੀਮਾਲਵੇ ਅਤੇ ਮਾਝੇ ਵੱਲ ਨਹਿਰੀ ਪਾਣੀ ਕਰਕੇ ਵੀ ਝੋਨਾ ਜ਼ਿਆਦਾ ਲਗਦਾ ਸੀਪਰ ਝੋਨੇ ਦੀ ਫਸਲ ਪ੍ਰਾਪਤ ਕਰਨ ਲਈ ਕਦੀ ਨਦੀਨ ਤੇ ਕਦੀ ਉੱਲੀ ਦੇ ਨਾਮ ’ਤੇ ਖੇਤਾਂ ਵਿੱਚ ਜ਼ਹਿਰ ਸੁੱਟਿਆ ਜਾਣ ਲੱਗਿਆਜ਼ਹਿਰ ਭਾਵੇਂ ਬੇਲੋੜੇ ਬੂਟਿਆਂ ਦਾ ਨਾਸ ਕਰਦਾ ਸੀ ਪਰ ਜ਼ਮੀਨ ਦੀ ਮਿੱਟੀ ਦੀ ਬਣਤਰ ਨੂੰ ਵੀ ਬਦਲਣ ਲੱਗਾ

ਸਮਾਂ ਆਪਣੀ ਚਾਲ ਚਲਦਾ ਰਿਹਾਝੋਨੇ ਅਧੀਨ ਖੇਤਰ ਬਹੁਤ ਜ਼ਿਆਦਾ ਵਧ ਗਿਆ।  ਦੋਆਬੇ ਦੇ ਲੋਕਾਂ ਨੇ ਵੀ ਦਾਲਾਂ, ਮੂੰਗਫਲੀ, ਸੂਰਜਮੁਖੀ ਵਰਗੀਆਂ ਫਸਲਾਂ ਛੱਡ ਕੇ ਝੋਨੇ ਵੱਲ ਨੂੰ ਮੂੰਹ ਮੋੜ ਲਿਆਕਿਸਾਨਾਂ ਨੂੰ ਇਸ ਫਸਲ ਵੱਲ ਆਕਰਸ਼ਿਤ ਕਰਨ ਲਈ ਸਰਕਾਰ ਨੇ ਘੱਟੋ-ਘੱਟ ਸਮਰਥਨ ਮੁੱਲ (MSP) ’ਤੇ ਝੋਨਾ ਖਰੀਦਣ ਦੀ ਗਰੰਟੀ ਦਿੱਤੀ, ਜਿਸ ਨਾਲ ਝੋਨਾ ਪੰਜਾਬ ਦੀ ਮੁੱਖ ਵਪਾਰਕ ਫਸਲ ਬਣ ਗਿਆਕਣਕ ਅਤੇ ਝੋਨਾ ਸਰਕਾਰ ਘੱਟੋ ਘੱਟ ਸਮਰਥਨ ਮੁੱਲ ’ਤੇ ਖਰੀਦ ਰਹੀ ਸੀਕਿਸਾਨਾਂ ਨੂੰ ਇਹ ਦੋਨੋਂ ਫਸਲਾਂ ਜ਼ਿਆਦਾ ਸੁਰੱਖਿਅਤ ਲੱਗੀਆਂਅੱਜ ਪੰਜਾਬ ਭਾਰਤ ਦਾ ਦੂਜਾ ਸਭ ਤੋਂ ਵੱਡਾ ਚੌਲ ਉਤਪਾਦਕ ਸੂਬਾ ਹੈ, ਜਿਸਨੂੰ ਭਾਰਤ ਦਾ “ਅੰਨ ਦਾ ਕਟੋਰਾ” (Rice Bowl) ਵੀ ਕਿਹਾ ਜਾਂਦਾ ਹੈਲੋਕਾਂ ਦਾ ਜੀਵਨ ਸਤਰ ਵੀ ਸੁਧਰਨ ਲੱਗਾ ਤੇ ਇੱਛਾਵਾਂ ਵੀ ਵਧਣ ਲੱਗ ਪਈਆਂਰਵਾਇਤੀ ਬਲਦਾਂ ਨਾਲ ਖੇਤੀ ਛੱਡ ਟਰੈਕਟਰ ਤਾਂ ਛੋਟੇ ਕਿਸਾਨਾਂ ਨੇ ਵੀ ਖਰੀਦਣੇ ਸ਼ੁਰੂ ਕਰ ਦਿੱਤੇ ਭਾਵੇਂ ਜ਼ਮੀਨ ’ਤੇ ਲਿਮਟਾਂ ਚੁੱਕ ਕੇ ਹੀ ਸਹੀ, ਤੇ ਸਰਦੇ ਪੁੱਜਦੇ ਕਿਸਾਨਾਂ ਨੇ ਕੰਬਾਈਨਾਂ ਵੀ ਖਰੀਦ ਲਈਆਂਪੈਸਾ ਚੰਗਾ ਆਉਣ ਲੱਗਾ ਤਾਂ ਜ਼ਮੀਨ ਦੇ ਠੇਕੇ ਵੀ ਵਧਣ ਲੱਗ ਗਏਮਾਲਵੇ ਵਿੱਚ ਖਾਸ ਕਰਕੇ ਕਿਸਾਨਾਂ ਨੇ ਚੜ੍ਹਕੇ ਠੇਕੇ ਲੈਣੇ ਸ਼ੁਰੂ ਕਰ ਦਿੱਤੇ ਤੇ ਸਾਰਾ ਠੇਕਾ ਅਡਵਾਂਸ ਦੇਣ ਦੇ ਚੱਕਰ ਵਿੱਚ ਜਾਂ ਤਾਂ ਆੜ੍ਹਤੀਆਂ ਤੋਂ ਪੈਸਾ ਫੜ ਲੈਂਦੇ ਜਾਂ ਫਿਰ ਆਪਣੀ ਜ਼ਮੀਨ ’ਤੇ ਲਿਮਟਾਂ ਬਣਾਉਣ ਲੱਗੇਠੇਕੇ ਵਧੀਆ ਮਿਲਣ ਕਾਰਨ ਕਈਆਂ ਨੇ ਆਪ ਖੇਤੀ ਛੱਡ ਜ਼ਮੀਨ ਠੇਕੇ ’ਤੇ ਦੇਣੀ ਸ਼ੁਰੂ ਕਰ ਦਿੱਤੀ ਬੱਸ ਫਿਰ ਇੱਥੋਂ ਸ਼ੁਰੂ ਹੋਇਆ ਪੰਜਾਬ ਦੀ ਹਰਿਆਲੀ ਖਤਮ ਹੋਣ ਦਾ ਸਫਰ ਸ਼ੁਰੂ ਕਿਉਂਕਿ ਜਿਸ ਕਿਸਾਨ ਨੇ ਜ਼ਮੀਨ ਠੇਕੇ ’ਤੇ ਲਈ ਹੁੰਦੀ, ਉਹ ਜ਼ਮੀਨ ਦਾ ਇੱਕ ਇੱਕ ਇੰਚ ਵੀ ਖਾਲੀ ਨਹੀਂ ਛੱਡਦਾ

ਫਿਰ ਬੰਨਿਆਂ ਅਤੇ ਮੋਟਰਾਂ ਉੱਤੇ ਲੱਗੇ ਰੁੱਖ ਵੀ ਦੁੱਖ ਦੇਣ ਲੱਗ ਪਏ ਇਨ੍ਹਾਂ ਰੁੱਖਾਂ ਕਾਰਨ ਸ਼ੋਰਾ ਪੈਂਦਾ ਕਹਿ ਕੇ ਇਨ੍ਹਾਂ ਰੁੱਖਾਂ ਦੀ ਕੁਰਬਾਨੀ ਦੇਣੀ ਸ਼ੁਰੂ ਕਰ ਦਿੱਤੀਛਾਵੇਂ ਬੈਠਣ ਵਾਲੇ ਰੁੱਖ ਵੀ ਖੇਤਾਂ ਵਿੱਚ ਨਹੀਂ ਰਹਿਣ ਦਿੱਤੇ ਪਹਿਲਾਂ ਘਰ ਵੀ ਬੜੇ ਖੁੱਲ੍ਹੇ ਡੁੱਲ੍ਹੇ ਹੁੰਦੇ ਸਨ ਤੇ ਹਰ ਘਰ ਵਿੱਚ ਦੋ ਜਾਂ ਤਿੰਨ ਰੁੱਖ ਜ਼ਰੂਰ ਹੁੰਦੇ ਸਨ ਇਨ੍ਹਾਂ ਰੁੱਖਾਂ ਦੀ ਛਾਵੇਂ ਅਕਸਰ ਆਪਣੇ ਪਸ਼ੂ ਬੰਨ੍ਹ ਲਿਆ ਕਰਦੇ ਤੇ ਆਪ ਵੀ ਦੁਪਹਿਰ ਵੇਲੇ ਰੁੱਖ ਦੀ ਛਾਂ ਬੈਠ ਜਾਇਆ ਕਰਦੇਅਕਸਰ ਇਨ੍ਹਾਂ ਰੁੱਖਾਂ ਉੱਪਰ ਤੋਰੀਆਂ, ਕੱਦੂ ਅਤੇ ਘੀਆ ਦੀ ਵੇਲਾਂ ਦੇਖਣ ਨੂੰ ਮਿਲਦੀਆਂ

ਫਿਰ ਸਮੇਂ ਦੇ ਨਾਲ ਨਾਲ ਪਿੰਡਾਂ ਦਾ ਸ਼ਹਿਰੀਕਰਨ ਹੋਣ ਲਗਾਕੱਚੇ ਕੋਠਿਆਂ ਦੀ ਜਗ੍ਹਾ ਪੱਕੀਆਂ ਕੋਠਿਆਂ ਨੇ ਲੈ ਲਈ ਤੇ ਨਾਲ ਹੀ ਵਿਹੜੇ ਵਿੱਚ ਵੀ ਮਾਰਬਲ ਲੱਗਣਾ ਸ਼ੁਰੂ ਹੋ ਗਿਆ ਨਵੀਂਆਂ ਵਿਆਹੀਆਂ ਨੂੰ ਰੁੱਖਾਂ ਤੋਂ ਡਿਗਦੇ ਪੱਤੇ ਚੰਗੇ ਨਾ ਲਗਦੇ ਤੇ ਬੱਸ ਫਿਰ ਇਹ ਰੁੱਖ ਵੀ ਉਨ੍ਹਾਂ ਦੀਆਂ ਖੁਸ਼ੀਆਂ ਲਈ ਕੁਰਬਾਨੀ ਦੇ ਗਏਬੇਸ਼ਕ ਵੱਡੇ ਦਰਖਤਾਂ ਦੀ ਜਗ੍ਹਾ ਸਜਾਵਟੀ ਫੁੱਲਾਂ ਵਾਲੇ ਛੋਟੇ ਪੌਦਿਆਂ ਵਾਲੇ ਗਮਲਿਆਂ ਨੇ ਲੈ ਲਈ ਪਰ ਇਹ ਛਾਂ ਨਾ ਦਿੰਦੇਸ਼ਹਿਰਾਂ ਵਿੱਚ ਤਾਂ ਬਜਰੀ ਸੀਮੈਂਟ ਦੀਆਂ ਇਮਾਰਤਾਂ ਦੇ ਜੰਗਲ ਬਣ ਹੀ ਗਏ ਸਨ ਪਰ ਪਿੰਡ ਵੀ ਹੁਣ ਪਿੱਛੇ ਨਹੀਂ ਰਹੇਸ਼ਹਿਰਾਂ ਵਿੱਚ ਰੁੱਖ ਘੱਟ ਜਾਂ ਨਾ ਹੋਣ ਕਰਕੇ ਤੇ ਉੱਚੀਆਂ ਇਮਾਰਤਾਂ ਹੋਣ ਕਰਕੇ ਗਰਮੀ ਵੱਧ ਲਗਦੀ ਤਾਂ ਲੋਕ ਏ ਸੀ ਲਾਉਣ ਲੱਗ ਪਏ ਪਰ ਪਿੰਡ ਤਾਂ ਸ਼ਹਿਰਾਂ ਨਾਲੋਂ ਵੀ ਅੱਗੇ ਨਿਕਲ ਗਏ ਤੇ ਹੁਣ ਘਰ ਘਰ ਏ ਸੀ ਨਜ਼ਰ ਆਉਣ ਲੱਗ ਪਏਏ ਸੀ ਬੇਸ਼ਕ ਕਮਰਾ ਠੰਢਾ ਕਰ ਦਿੰਦਾ ਹੈ ਪਰ ਬਾਹਰ ਸੁੱਟੀ ਜਾਂਦੀ ਗਰਮ ਹਵਾ ਵਾਤਾਵਰਣ ਦੇ ਤਾਪਮਾਨ ਵਿੱਚ ਵਾਧਾ ਕਰ ਰਹੀ ਹੈ ਰੁੱਖ ਨਾ ਹੋਣ ਕਾਰਨ ਵਾਤਾਵਰਣ ਵਿੱਚ ਕਾਰਬਨਡਾਇਔਕਸਾਈਡ ਦੀ ਮਾਤਰਾ ਵਧਣ ਕਾਰਨ ਗਰੀਨ ਹਾਊਸ ਪ੍ਰਭਾਵ ਦੇਖਣ ਨੂੰ ਮਿਲਣ ਲੱਗਾ ਤੇ ਵਾਤਾਵਰਣ ਦਾ ਤਾਪਮਾਨ ਵਧਣ ਲੱਗ ਗਿਆਪੰਜਾਬ, ਜੋ ਕਦੀ ਨਾਲ ਲਗਦੇ ਰਾਜ ਰਾਜਸਥਾਨ, ਗੁਜਰਾਤ, ਹਰਿਆਣਾ ਨਾਲੋਂ ਠੰਢਾ ਮੰਨਿਆ ਜਾਂਦਾ ਸੀ, ਅੱਜ ਗਰਮੀ ਵਿੱਚ ਰਾਜਸਥਾਨ ਨੂੰ ਵੀ ਮਾਤ ਪਾ ਰਿਹਾ ਹੈ ਅਪਰੈਲ ਤੋਂ ਜੂਨ ਤਕ ਤਾਪਮਾਨ ਬਹੁਤ ਜ਼ਿਆਦਾ ਹੋਣ ਲੱਗ ਗਿਆ ਹੈਜੁਲਾਈ ਤੋਂ ਅਕਤੂਬਰ ਤਕ ਦੀ ਗਰਮੀ ਬੇਹੱਦ ਹੁੰਮਸ ਭਰੀ ਹੁੰਦੀ ਹੈ

ਜੇਕਰ ਧਰਤੀ ਦੀ ਗੱਲ ਕਰੀਏ ਤਾਂ ਜ਼ਮੀਨੀ ਪਾਣੀ ਦਾ ਪੱਧਰ ਬਹੁਤ ਹੇਠਾਂ ਜਾ ਚੁੱਕਾ ਹੈ। ਜੇਕਰ ਝੋਨਾ ਲਾਉਣਾ ਬੰਦ ਨਾ ਕੀਤਾ ਤਾਂ ਇਹ ਸਥਿਤੀ ਹੋਰ ਵਿਗੜੇਗੀਕੈਮੀਕਲ ਵਾਲੀਆਂ ਖਾਦਾਂ ਕਾਰਨ ਮਿੱਟੀ ਦੀ ਬਣਤਰ ਖਰਾਬ ਹੋਣ ਕਾਰਨ ਧਰਤੀ ਦਾ ਬਹੁਤ ਵੱਡਾ ਹਿੱਸਾ ਬੰਜਰ ਹੋ ਜਾਵੇਗਾਪੰਜਾਬ ਵਿੱਚ ਵਿਛ ਰਿਹਾ ਸੜਕਾਂ ਦਾ ਜਾਲ, ਜਿੱਥੇ ਕਿਤੇ ਰੁੱਖ ਬਚੇ ਵੀ ਹਨ, ਉਨ੍ਹਾਂ ਨੂੰ ਤਰੱਕੀ ਦੇ ਨਾਮ ’ਤੇ ਖਤਮ ਕਰਨ ਵਿੱਚ ਕੋਈ ਕਸਰ ਨਹੀਂ ਛੱਡੀਕਿਸੇ ਵੇਲੇ ਹੁਸ਼ਿਆਰਪੁਰ ਤੋਂ ਚਿੰਤਪੁਰਨੀ ਦਾ ਇਲਾਕਾ ਸੰਘਣੇ ਜੰਗਲਾਂ ਵਾਲਾ ਇਲਾਕਾ ਮੰਨਿਆ ਜਾਂਦਾ ਸੀ ਪਰ ਅੱਜ ਹਾਲਾਤ ਉੱਥੇ ਵੀ ਬਹੁਤੇ ਵਧੀਆ ਨਹੀਂਸੜਕ ਦੇ ਨਾਲ ਲਗਦੇ ਪਹਾੜੀ ਖੇਤਰ ਵਿੱਚੋਂ ਕੀਮਤੀ ਰੁੱਖਾਂ ਦੀ ਕਟਾਈ ਨੇ ਪਹਾੜ ਖੁਰਨ ਲਾ ਦਿੱਤੇਹਰ ਵਾਰ ਗਰਮੀਆਂ ਵਿੱਚ ਹੋਸ਼ਿਆਰਪੁਰ ਨੇੜੇ ਜੰਗਲਾਂ ਵਿੱਚ ਲਗਦੀ (ਜਾਂ ਲਾਈ ਜਾਂਦੀ) ਅੱਗ ਹਰੇ ਭਰੇ ਇਲਾਕੇ ਨੂੰ ਰੁੱਖ ਵਿਹੀਣ ਬਣਾ ਰਹੀ ਹੈਜੰਗਲਾਤ ਵਿਭਾਗ ਸਿਰਫ ਕਾਗਜ਼ਾਂ ਵਿੱਚ ਹਰ ਸਾਲ ਲੱਖਾਂ ਰੁੱਖ ਲਾ ਕੇ ਖਾਨਾ ਪੂਰਤੀ ਕਰ ਰਿਹਾ ਉੱਪਰੋਂ ਹੋ ਰਹੀ ਰੇਤਾ ਬਜਰੀ ਦੀ ਨਾਜਾਇਜ਼ ਮਾਈਨਿੰਗ ਨੇ ਸਥਿਤੀ ਨੂੰ ਹੋਰ ਵੀ ਜ਼ਿਆਦਾ ਵਿਗਾੜ ਦਿੱਤਾ ਹੈਪੰਜਾਬ ਦੇ ਜੰਗਲਾਂ ਦਾ ਉਹ ਹਿੱਸਾ ਜਿੱਥੇ ਪੰਜਾਬ ਲੈਂਡ ਪ੍ਰੀਜ਼ਰਵੇਸ਼ਨ ਸੁਰੱਖਿਆ ਐਕਟ ਲਾਗੂ ਹੈ, ਦੀ ਜ਼ਮੀਨਾਂ ਪੰਜਾਬ ਅਤੇ ਸਰਹੱਦੀ ਸੂਬਿਆਂ ਦੇ ਲੀਡਰਾਂ ਅਤੇ ਵੱਡੇ ਅਫਸਰਾਂ ਨੇ ਫਾਰਮ ਹਾਊਸ ਬਣਾਉਣ ਖਾਤਰ ਖਰੀਦ ਲਈਆਂ ਹਨ ਅਤੇ ਉੱਥੋਂ ਦੇ ਬਹੁਤ ਕੀਮਤੀ ਰੁੱਖਾਂ ਅਤੇ ਜੜੀ ਬੂਟਿਆਂ ਦੇ ਖਜ਼ਾਨੇ ਨੂੰ ਨਸ਼ਟ ਕਰਨ ਵਿੱਚ ਕੋਈ ਕਸਰ ਨਹੀਂ ਛੱਡੀਜੰਗਲਾਂ ਵਿੱਚ ਵੀ ਰੁੱਖਾਂ ਦੀ ਜਗ੍ਹਾ ਕੰਕਰੀਟ ਦੀਆਂ ਬਣੀਆਂ ਇਮਾਰਤਾਂ ਨਜ਼ਰ ਆਉਣ ਲੱਗ ਪਈਆਂ ਹਨ

ਪੰਜਾਬ ਕਦੀ ਪਸ਼ੂਧਨ ਰੱਖਣ ਲਈ ਦੇਸ਼ ਦੇ ਮੋਹਰੀ ਸੂਬਿਆਂ ਵਿੱਚ ਸੀ ਅਤੇ ਪਸ਼ੂਧਨ ਦੀ ਰਹਿੰਦ ਖੂੰਹਦ ਖੇਤਾਂ ਵਿੱਚ ਖਾਦ ਦੇ ਰੂਪ ਵਿੱਚ ਇਸਤੇਮਾਲ ਹੁੰਦੀ ਸੀ ਤੇ ਇਹ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਣਾਈ ਰੱਖਦੀ ਸੀਪਰ ਹੁਣ ਪੰਜਾਬ ਦੇ ਪਿੰਡਾਂ ਦੇ ਲੋਕ ਵੀ ਸ਼ਹਿਰਾਂ ਵਾਂਗ ਅਮੁੱਲ ਅਤੇ ਵੇਰਕਾ ਦਾ ਪੈਕਟ ਵਾਲਾ ਦੁੱਧ ਖਰੀਦਣ ਲੱਗ ਪਏ ਹਨਪਸ਼ੂਧਨ ਪਿੰਡਾਂ ਵਿੱਚੋਂ ਵੀ ਗਾਇਬ ਹੋ ਰਿਹਾ ਹੈਇਸਦਾ ਸਿੱਧਾ ਅਸਰ ਮਿੱਟੀ ਦੀ ਉਪਜਾਊ ਸ਼ਕਤੀ ’ਤੇ ਪਿਆ ਹੈ

ਅੱਜ ਰਸਾਇਣਿਕ ਖਾਦਾਂ ਦੀ ਬੇਲੋੜੀ ਵਰਤੋਂ, ਕੀਟਨਾਸ਼ਕਾਂ ਦੀ ਵਰਤੋਂ ਅਤੇ ਜੈਵਿਕ ਪਦਾਰਥਾਂ ਦੀ ਘਾਟ ਅਤੇ ਸਭ ਤੋਂ ਵੱਡੀ ਗੱਲ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਅਤੇ ਖਤਮ ਕੀਤਾ ਜਾ ਰਿਹਾ ਜ਼ਮੀਨ ਹੇਠਲਾ ਪਾਣੀ ਜਲਦੀ ਹੀ ਪੰਜਾਬ ਨੂੰ ਰੇਗਿਸਤਾਨ ਬਣਾਉਣ ਜਾ ਰਿਹਾ ਹੈਲੋੜ ਹੈ ਸਰਕਾਰਾਂ ਦੇ ਨਾਲ ਨਾਲ ਆਮ ਕਿਸਾਨ ਵੀਰਾਂ ਨੂੰ ਇਸ ਵੱਲ ਧਿਆਨ ਦੇਣ ਦੀ, ਨਹੀਂ ਤਾਂ ਜਿਹੜੀਆਂ ਜ਼ਮੀਨਾਂ ਦੇ ਭਾਅ ਅੱਜ ਲੱਖਾਂ ਵਿੱਚ ਹਨ, ਉਨ੍ਹਾਂ ਨੂੰ ਕੱਲ੍ਹ ਨੂੰ ਕੋਈ ਕੌਡੀਆਂ ਦੇ ਭਾਅ ਵੀ ਨਹੀਂ ਪੁੱਛੇਗਾ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਡਾ. ਸੁਖਰਾਜ ਸਿੰਘ ਬਾਜਵਾ

ਡਾ. ਸੁਖਰਾਜ ਸਿੰਘ ਬਾਜਵਾ

Dr. Sukhraj S Bajwa
Hoshiarpur, Punjab, India.
WhatsApp: (91 78886 - 84597)
Email: (sukhialam@gmail.com)

More articles from this author