AjitKhannaLec7ਸਭ ਤੋਂ ਡਰਾਉਣੀ ਗੱਲ ਇਹ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਅੱਤਵਾਦੀਆਂ ਵੱਲੋਂ ...
(25 ਅਪਰੈਲ 2025)


ਬੀਤੇ ਕੱਲ੍ਹ ਜੰਮੂ-ਕਸ਼ਮੀਰ ਦੇ ਪਹਾੜੀ ਸਟੇਸ਼ਨ ਪਹਿਲਗਾਮ ਵਿੱਚ ਹੋਈ ਖੌਫਨਾਕ ਵਾਰਦਾਤ ਨੇ ਸਮੁੱਚੇ ਦੇਸ਼ ਦੇ ਲੋਕਾਂ ਨੂੰ ਪੂਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ
ਹਰ ਦੇਸ਼ ਵਾਸੀ ਬੇਸ਼ਕ ਕਿਸੇ ਵੀ ਧਰਮ ਜਾਂ ਜਾਤ ਦਾ ਹੋਵੇ, ਉਸ ਵੱਲੋਂ ਇਸ ਖਤਨਾਕ ਵਰਤਾਰੇ ਦੀ ਖੁੱਲ੍ਹ ਕੇ ਨਖੇਧੀ ਕੀਤੀ ਜਾ ਰਹੀ ਹੈ, ਤੇ ਕਰਨੀ ਵੀ ਬਣਦੀ ਹੈਇਸ ਹਮਲੇ ਨਾਲ ਹਰ ਇਨਸਾਨ ਦਾ ਦਿਲ ਵਲੂੰਧਰਿਆ ਗਿਆ ਹੈਅੱਤਵਾਦੀਆਂ ਵੱਲੋਂ ਨਿਹੱਥੇ ਲੋਕਾਂ ਉੱਤੇ ਜਿਸ ਢੰਗ ਨਾਲ ਬੇਰਹਿਮੀ ਵਰਤਦਿਆਂ ਇਸ ਕਾਰੇ ਨੂੰ ਅੰਜਾਮ ਦਿੱਤਾ ਗਿਆ, ਉਹ ਬੇਹੱਦ ਮਾੜਾ ਹੈਇਸਦੀ ਸਾਨੂੰ ਸਭ ਨੂੰ ਨਿੰਦਾ ਕਰਨੀ ਚਾਹੀਦੀ ਹੈਕੋਈ ਵੀ ਧਰਮ ਕਿਸੇ ਮਨੁੱਖ ਨੂੰ ਮਾਰਨ ਦੀ ਖੁੱਲ੍ਹ ਨਹੀਂ ਦਿੰਦਾ

ਸਭ ਤੋਂ ਡਰਾਉਣੀ ਗੱਲ ਇਹ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਅੱਤਵਾਦੀਆਂ ਵੱਲੋਂ ਮਜ਼ਹਬ ਪੁੱਛ ਕੇ ਗੋਲੀਆਂ ਚਲਾਈਆਂ ਹਨ, ਜਿਸ ਨੂੰ ਹੋਰ ਵੀ ਜ਼ਿਆਦਾ ਮਾੜਾ ਕਿਹਾ ਜਾ ਸਕਦਾ ਹੈਦੱਸ ਦੇਈਏ ਕਿ ਇਸ ਹਮਲੇ ਵਿੱਚ 28 ਮਾਸੂਮ ਸੈਲਾਨੀਆਂ ਦੀ ਜਾਨ ਲੈਣ ਵਾਲੇ ਅੱਤਵਾਦੀਆਂ ਦੀ ਪਹਿਲੀ ਝਲਕ ਸਾਹਮਣੇ ਆ ਗਈ ਹੈਇਹ ਦਹਿਸ਼ਤ ਫੈਲਾਉਣ ਵਾਲੇ ਅੱਤਵਾਦੀ ਆਸਿਫ਼ ਫੌਜੀ, ਸੁਲੇਮਾਨ ਸ਼ਾਹ ਅਤੇ ਅਬੂ ਤਲਹਾ ਵਜੋਂ ਪਛਾਣੇ ਗਏ ਹਨ ਤੇ ਇਨ੍ਹਾਂ ਦੇ ਸਕੈੱਚ ਵੀ ਜਾਰੀ ਕਰ ਦਿੱਤੇ ਗਏ ਹਨਇਹ ਜਾਣਕਾਰੀ ਵੀ ਆ ਰਹੀ ਹੈ ਕਿ ਇਹ ਕਹਿਰ ਢਾਹਣ ਤੋਂ ਬਾਅਦ ਤਿੰਨੇ ਅੱਤਵਾਦੀ ਨੇੜਲੇ ਪਹਾੜੀ ਜੰਗਲਾਂ ਵਿੱਚ ਲੁਕ ਗਏ ਹਨਸੁਰੱਖਿਆ ਏਜੰਸੀਆਂ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈਰਿਪੋਰਟਾਂ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਇਹ ਅੱਤਵਾਦੀ ਲਗਭਗ ਦੋ ਹਫ਼ਤੇ ਪਹਿਲਾਂ ਭਾਰਤੀ ਸਰਹੱਦ ਪਾਰ ਕਰਕੇ ਰਾਜੌਰੀ, ਵਧਾਵਨ ਰਾਹੀਂ ਪਹਿਲਗਾਮ ਵਿੱਚ ਦਾਖਲ ਹੋਏਉਸ ਰੂਟ ਦੀ ਵੀ ਪਛਾਣ ਹੋ ਚੁੱਕੀ ਹੈ, ਜਿਸ ਰਾਹੀਂ ਇਹ ਘੁਸਪੈਠ ਕੀਤੀ ਗਈਜਿੱਥੇ ਭਾਰਤੀ ਏਜੰਸੀਆਂ ਇਸ ਵਾਰਦਾਤ ਪਿੱਛੇ ਪਾਕਿਸਤਾਨ ਦੀ ਭੂਮਿਕਾ ਵੱਲ ਇਸ਼ਾਰਾ ਕਰ ਰਹੀਆਂ ਹਨ, ਉੱਥੇ ਹੀ ਪਾਕਿਸਤਾਨ ਨੇ ਹਮੇਸ਼ਾ ਦੀ ਤਰ੍ਹਾਂ ਆਪਣੇ ਉੱਤੇ ਲੱਗੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈਪਾਕਿਸਤਾਨ ਵੱਲੋਂ ਇਨਕਾਰੇ ਜਾਣਾ ਕਿੰਨਾ ਕੁ ਸੱਚ ਹੈ, ਇਸ ਨੂੰ ਬੇਨਕਾਬ ਕਰਕੇ ਸੱਚ ਸਾਹਮਣੇ ਲਿਆਉਣਾ ਭਾਰਤ ਸਰਕਾਰ ਲਈ ਜ਼ਰੂਰੀ ਹੈ

ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਨੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈਇਸ ਹਮਲੇ ਵਿੱਚ ਜਾਨ ਗੁਆ ਚੁੱਕੇ ਮਾਸੂਮ ਲੋਕਾਂ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਰੇ ਮਨ ਨਾਲ ਅੰਤਿਮ ਵਿਦਾਈ ਦਿੱਤੀ ਉਨ੍ਹਾਂ ਸਖ਼ਤ ਲਫ਼ਜ਼ਾਂ ਵਿੱਚ ਕਿਹਾ, “ਭਾਰਤ ਕਦੇ ਵੀ ਅੱਤਵਾਦ ਅੱਗੇ ਨਹੀਂ ਝੁਕੇਗਾਇਸ ਘਿਨਾਉਣੇ ਹਮਲੇ ਦੀ ਸਾਜ਼ਿਸ਼ ਰਚਣ ਵਾਲਿਆਂ ਨੂੰ ਹਰਗਿਜ਼ ਬਖਸ਼ਿਆ ਨਹੀਂ ਜਾਵੇਗਾਉਹ ਆਪਣੇ ਅੰਜਾਮ ਤਕ ਪਹੁੰਚਾਏ ਜਾਣਗੇ

ਗ੍ਰਹਿ ਮੰਤਰੀ ਦਾ ਬਿਆਨ ਕੇਂਦਰ ਸਰਕਾਰ ਦੀ ਅੱਤਵਾਦ ਵਿਰੋਧੀ ਨੀਤੀ ਨੂੰ ਇੱਕ ਵਾਰ ਮੁੜ ਸਪਸ਼ਟ ਕਰਦਾ ਵਿਖਾਈ ਦਿੰਦਾ ਨਜ਼ਰ ਆ ਰਿਹਾ ਹੈਸਰਕਾਰ ਨੇ ਸੁਰੱਖਿਆ ਏਜੰਸੀਆਂ ਨੂੰ ਸਖ਼ਤ ਕਾਰਵਾਈ ਲਈ ਤਿਆਰ ਰਹਿਣ ਦੇ ਹੁਕਮ ਜਾਰੀ ਕਰ ਦਿੱਤੇ ਹਨਹਮਲੇ ਦੇ ਮਾਮਲੇ ਵਿੱਚ ਜਾਂਚ ਜਾਰੀ ਹੈ, ਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਵੱਡਾ ਅਪਰੇਸ਼ਨ ਚਲਾਇਆ ਜਾ ਰਿਹਾ ਹੈ

ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਸਖ਼ਤ ਕਦਮ ਪੁੱਟਦਿਆਂ ਪਾਕਿਸਤਾਨ ਵਿੱਚ ਭਾਰਤੀ ਦੂਤਾਵਾਸ ਬੰਦ ਕਰ ਦਿੱਤਾ ਗਿਆ ਹੈ ਤੇ ਪਾਕਿਸਤਾਨੀਆਂ ਦੇ ਵੀਜ਼ੇ ਰੋਕ ਦਿੱਤੇ ਗਏ ਹਨਅਟਾਰੀ ਚੈੱਕ ਪੋਸਟ ਨੂੰ ਵੀ ਬੰਦ ਕਰ ਦਿੱਤਾ ਗਿਆ ਹੈਅਗਲੇ 48 ਘੰਟਿਆਂ ਵਿੱਚ ਪਾਕਿਸਤਾਨੀ ਨਾਗਰਿਕਾਂ ਨੂੰ ਭਾਰਤ ਛੱਡਣ ਦੇ ਅਦੇਸ਼ ਦਿੱਤੇ ਗਏ ਹਨਸਿੰਧੂ ਜਲ ਸਮਝੌਤਾ ਵੀ ਰੋਕ ਦਿੱਤਾ ਗਿਆ ਹੈਇਸ ਤੋਂ ਇਲਾਵਾ ਪਾਕਿਸਤਾਨ ਦੇ ਡਿਪਲੋਮੈਂਟ ਨੂੰ ਭਾਰਤ ਛੱਡਣ ਦੇ ਹੁਕਮ ਵੀ ਦਿੱਤੇ ਗਏ ਹਨ ਅਸੀਂ ਕੇਂਦਰ ਸਰਕਾਰ ਦੇ ਇਨ੍ਹਾਂ ਕਦਮਾਂ ਦੀ ਸ਼ਲਾਘਾ ਕਰਦੇ ਹਾਂ ਤੇ ਨਾਲ ਹੀ ਅਪੀਲ ਵੀ ਕਰਦੇ ਹਾਂ ਕਿ ਅਜਿਹੀ ਵਾਰਦਾਤ ਮੁੜ ਨਾ ਵਾਪਰੇ, ਇਸ ਵਾਸਤੇ ਹੋਰ ਵਧੇਰੇ ਸਖ਼ਤ ਕਦਮ ਚੁੱਕੇ ਜਾਣਅਜਿਹੀ ਘਿਨਾਉਣੀ ਵਾਰਦਾਤ ਨੂੰ ਅੰਜਾਮ ਦੇਣ ਪਿੱਛੇ ਛੁਪੀਆਂ ਤਾਕਤਾਂ ਨੂੰ ਬੇਪਰਦਾ ਕੀਤਾ ਜਾਵੇ ਤਾਂ ਜੋ ਦੇਸ਼ ਵਾਸੀਆਂ ਨੂੰ ਸਰਕਾਰ ਦੇ ਕਦਮਾਂ ਉੱਤੇ ਭਰੋਸਾ ਬੱਝ ਸਕੇ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.om)

About the Author

ਅਜੀਤ ਖੰਨਾ ਲੈਕਚਰਾਰ

ਅਜੀਤ ਖੰਨਾ ਲੈਕਚਰਾਰ

WhatsApp: (91 - 85448 - 54669)
Email: (ajitksingh054@gmail.com)

More articles from this author