AjitKhannaLec7ਪੰਜਾਬੀ ਸਾਹਿਤ ਲਈ ਪਾਸ਼ ਇੱਕ ਸੰਜੀਦਾ ਅਤੇ ਜੁਝਾਰਵਾਦੀ ਕਵੀ ਸਾਬਤ ਹੋਇਆ ਹੈ ...PashA1
(24 ਮਾਰਚ 2025)

 

 

ਸਭ ਤੋਂ ਖਤਰਨਾਕ ਹੁੰਦਾ ਹੈ, ਸਾਡੇ ਸੁਪਨਿਆਂ ਦਾ ਮਰ ਜਾਣਾ। ...

PashA1ਅਵਤਾਰ ਸਿੰਘ ਪਾਸ਼ ਇੱਕ ਜਝਾਰੂ ਤੇ ਇਨਕਲਾਬੀ ਕਵੀ ਸੀ, ਜਿਸ ਨੇ ਇੱਕ ਸਧਾਰਨ ਪਰਿਵਾਰ ਵਿੱਚ ਪੈਦਾ ਹੋ ਕੇ ਕਵਿਤਾ ਦੇ ਖੇਤਰ ਵਿੱਚ ਅਜਿਹੀਆਂ ਅਮਿੱਟ ਪੈੜਾਂ ਛੱਡੀਆਂ, ਜੋ ਰਹਿੰਦੀ ਦੁਨੀਆਂ ਤਕ ਰਹਿਣਗੀਆਂਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਤਲਵੰਡੀ ਸਲੇਮ ਦੀ ਧਰਤੀ ’ਤੇ ਉੱਗੇ ਇਸ ਬੂਟੇ ਨੇ ਬਹੁਤ ਸਾਰੀਆਂ ਇਨਕਲਾਬੀ ਰਚਨਾਵਾਂ ਦੇ ਜ਼ਰੀਏ ਲੋਕਾਂ ਦਾ ਰਾਹ ਦਸੇਰਾ ਬਣਕੇ ਮਾਰਗ ਦਰਸ਼ਨ ਕੀਤਾ

ਅਵਤਾਰ ਪਾਸ਼ ਦਾ ਜਨਮ 9 ਸਤੰਬਰ 1950 ਨੂੰ ਪਿੰਡ ਤਲਵੰਡੀ ਸਲੇਮ ਜ਼ਿਲ੍ਹਾ ਜਲੰਧਰ ਵਿਖੇ ਮੇਜਰ ਸੋਹਣ ਸਿੰਘ ਸੰਧੂ ਅਤੇ ਮਾਤਾ ਸ੍ਰੀਮਤੀ ਨਸੀਬ ਕੌਰ ਦੀ ਕੁੱਖੋਂ ਹੋਇਆਉਸ ਦਾ ਪੂਰਾ ਨਾਮ ਅਵਤਾਰ ਸਿੰਘ ਸੰਧੂ ਸੀਜਿਸ ਤਰ੍ਹਾਂ ਹਰ ਮਾਂ-ਬਾਪ ਦੀ ਦਿਲੀ ਤਮੰਨਾ ਹੁੰਦੀ ਹੈ ਕਿ ਉਨ੍ਹਾਂ ਦਾ ਪੁੱਤਰ ਆਰਥਿਕ ਤੌਰ ’ਤੇ ਸੁਰੱਖਿਅਤ ਹੋਵੇ ਤੇ ਚੰਗਾ ਪੜ੍ਹੇ, ਲਿਖੇ; ਠੀਕ ਉਸੇ ਤਰ੍ਹਾਂ ਪਾਸ਼ ਦੇ ਪਿਤਾ ਨੇ ਵੀ ਪਾਸ਼ ਨੂੰ ਮਿਡਲ ਸਕੂਲ ਪਾਸ ਕਰਨ ਤੋਂ ਬਾਅਦ ਜੂਨੀਅਨ ਟੈਕਨੀਕਲ ਸਕੂਲ ਕਪੂਰਥਲਾ ਵਿਖੇ ਪੜ੍ਹਨ ਲਾ ਦਿੱਤਾਪਰ ਪਾਸ਼ ਤਾਂ ਹੋਰ ਹੀ ਵਿਚਾਰਧਾਰਾ ਦਾ ਪਾਂਧੀ ਸੀਕਪੂਰਥਲੇ ਰਹਿੰਦੇ ਹੀ ਉਹ ਉਸ ਵੇਲੇ ਦੇ ਇਨਕਲਾਬੀ ਰਾਹਾਂ ਦਾ ਪਾਂਧੀ ਬਣ ਗਿਆਉਸ ਨੇ ਬੀ.ਏ., ਗਿਆਨੀ ਅਤੇ ਜੇ.ਬੀ.ਟੀ. ਕਰਨ ਉਪਰੰਤ ਕੁਝ ਸਮਾਂ ਪੱਤਰਕਾਰੀ ਕੀਤੀਪਾਸ਼ ਨੇ ਸਰਕਾਰੀ ਨੌਕਰੀ ਕਰਨ ਦੀ ਬਜਾਏ ਲਾਗਲੇ ਪਿੰਡ ਵਿੱਚ ਇੱਕ ਪ੍ਰਾਇਮਰੀ ਸਕੂਲ ਖੋਲ੍ਹ ਲਿਆਪਰ ਆਰਥਿਕ ਮੁਸ਼ਕਿਲਾਂ ਅਤੇ ਰਾਜਨੀਤਿਕ ਸਰਗਰਮੀਆਂ ਕਾਰਨ ਇਹ ਸਕੂਲ ਬਹੁਤਾ ਚਿਰ ਨਾ ਚੱਲ ਸਕਿਆਪੰਜਾਬੀ ਸਾਹਿਤ ਲਈ ਪਾਸ਼ ਇੱਕ ਸੰਜੀਦਾ ਅਤੇ ਜੁਝਾਰਵਾਦੀ ਕਵੀ ਸਾਬਤ ਹੋਇਆ ਹੈਉਸ ਦੀ ਕਵਿਤਾ ਸੱਚ ਦੀ ਪ੍ਰਤੀਕ ਸੀਪਾਸ਼ ਪੰਜਾਬੀ ਵਿੱਚ ਤੱਤੇ ਲਹੂ ਦੀ ਕਵਿਤਾ ਸਿਰਜਣ ਵਾਲਾ ਪ੍ਰਮੁੱਖ ਕਵੀ ਹੋਣ ਕਰਕੇ ਲੋਕਾਂ ਵਿੱਚ ਜੋਸ਼ ਭਰਨ ਵਾਲਾ ਵਿਅਕਤੀ ਸੀਉਸ ਦੀ ਕਵਿਤਾ ਝੂਠ ਦੀਆਂ ਪਰਤਾਂ ਨੂੰ ਉਧੇੜ ਕੇ ਸੱਚ ਸਾਹਮਣੇ ਲਿਆਉਣ ਵਾਲੀ ਅਤੇ ਨਵੀਂ ਚੇਤਨਾ ਭਰਨ ਵਾਲੀ ਸੀਪਾਸ਼ ਨੇ ਕਾਫ਼ੀ ਕਾਵਿ-ਸੰਗ੍ਰਹਿ ਪੰਜਾਬੀ ਸਾਹਿਤ ਨੂੰ ਭੇਂਟ ਕੀਤੇ ਹਨ, ਜਿਨ੍ਹਾਂ ਵਿੱਚ ਲੋਹ ਕਥਾ, ਉਡਦਿਆਂ ਬਾਜ਼ਾਂ ਮਗਰ, ਸਾਡੇ ਸਮਿਆਂ ਵਿੱਚ, ਖਿਲਰੇ ਹੋਏ ਵਰਕੇ, ਅਸੀਂ ਲੜਾਂਗੇ ਸਾਥੀ ਅਤੇ ਇੱਕ ਜੀਵਨੀ ਫਲਾਇੰਗ ਸਿੱਖ ਵੀ ਲਿਖੀਉਸ ਦੀ ਹਰੇਕ ਕਵਿਤਾ ਕਲਾਤਮਕਤਾ ਭਰਪੂਰ ਹੈਉਹ ਲਿਖਦਾ ਹੈ-

ਅਸੀਂ ਚਾਹੁੰਦੇ ਹਾਂ ਆਪਣੀ ਤਲੀ ’ਤੇ
ਕੋਈ ਇਸ ਤਰ੍ਹਾਂ ਦਾ ਸੱਚ
ਜਿਵੇਂ ਗੁੜ ਦੀ ਪੱਤ ਵਿੱਚ ਕਣ ਹੁੰਦਾ ਹੈ ...

ਪਾਸ਼ ਦੀ ਕਵਿਤਾ ਦਾ ਕੇਂਦਰੀ ਚਰਿੱਤਰ ਸਥਾਪਤੀ ਦਾ ਵਿਰੋਧ, ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਅਤੇ ਇਨਕਲਾਬ ਪ੍ਰਤੀ ਚੇਤਨਾ ਦਾ ਪਸਾਰ ਹੈ।ਉਹ ਆਪਣੇ ਆਲੇ-ਦੁਆਲੇ ਪ੍ਰਤੀ ਗੁੱਸੇ ਦਾ ਇਜ਼ਹਾਰ ਵੀ ਕਾਵਿਕ ਸ਼ੈਲੀ ਦੁਆਰਾ ਕਰਦਾ ਹੈ, ਜਿਸ ਕਾਰਨ ਉਸ ਦੀ ਕਾਵਿ-ਧਾਰਾ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਕਵੀ ਮੈਦਾਨ ਵਿੱਚ ਆਏਆਪਣੀ ਇੱਕ ਕਵਿਤਾ ‘ਇਨਕਾਰ’ ਵਿੱਚ ਉਸ ਸੁਹਜਵਾਦੀ ਤੇ ਪ੍ਰਗਤੀਵਾਦੀ ਰੁਮਾਂਟਿਕਤਾ ਨੂੰ ਰੱਦ ਕਰਦਾ ਹੈ, ਜਿਸਦਾ ਜੀਵਨ ਦੇ ਸੱਚ ਜਾਂ ਯਥਾਰਥ ਨਾਲ ਕੋਈ ਸਰੋਕਾਰ ਨਹੀਂ। ਪਾਸ਼ ਲਿਖਦਾ ਹੈ:

ਮੇਰੇ ਤੋਂ ਆਸ ਨਾ ਕਰਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ
ਤੁਹਾਡੇ ਚਗਲ਼ੇ ਹੋਏ ਸਵਾਦਾਂ ਦੀ ਗੱਲ ਕਰਾਂਗਾ
ਜਿਨ੍ਹਾਂ ਦੇ ਹੜ੍ਹ ਵਿੱਚ ਰੁੜ੍ਹ ਜਾਂਦੀ ਹੈ
ਸਾਡੇ ਬੱਚਿਆਂ ਦੀ ਤੋਤਲੀ ਕਵਿਤਾ
ਤੇ ਸਾਡੀਆਂ ਧੀਆਂ ਦਾ ਕੰਜਕ ਜਿਹਾ ਹਾਸਾ

ਪਾਸ਼ ਦੇ ਪ੍ਰੇਰਨਾ ਸਰੋਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਸ਼ਹੀਦ ਭਗਤ ਸਿੰਘ ਵਰਗੇ ਮਹਾਨ ਨਾਇਕ ਸਨ, ਜਿਸ ਕਾਰਨ ਉਸਦੀਆਂ ਰਚਨਾਵਾਂ  ਵੀ ਕ੍ਰਾਂਤੀਕਾਰੀ ਸੁਰ ਵਿੱਚ ਹਨ, ਉਹ ਲਿਖਦਾ ਹੈ:

ਜਦੋਂ ਬੰਦੂਕ ਨਾ ਹੋਈ, ਉਦੋਂ ਤਲਵਾਰ ਹੋਵੇਗੀ
ਜਦੋਂ ਤਲਵਾਰ ਨਾ ਹੋਈ
, ਲੜਨ ਦੀ ਲਗਨ ਹੋਵੇਗੀ
ਲੜਨ ਦੀ ਜਾਂਚ ਨਾ ਹੋਈ
, ਲੜਨ ਦੀ ਲੋੜ ਹੋਵੇਗੀ
ਤੇ ਅਸੀਂ ਲੜਾਂਗੇ ਸਾਥੀ
, ਕਿ ਲੜਨ ਬਾਂਝੋ ਕੁਝ ਵੀ ਨਹੀਂ ਮਿਲਦਾ …

1988 ਦੇ ਅਰੰਭ ਵਿੱਚ ਪਾਸ਼ ਅਮਰੀਕਾ ਤੋਂ ਆਪਣੇ ਵੀਜ਼ੇ ਦੇ ਨਵੀਨੀਕਰਨ ਵਾਸਤੇ ਪੰਜਾਬ ਆਇਆ ਹੋਇਆ ਸੀਦਿੱਲੀ ਰਵਾਨਾ ਹੋਣ ਤੋਂ ਇੱਕ ਦਿਨ ਪਹਿਲਾਂ 23 ਮਾਰਚ 1988 ਨੂੰ ਪੰਜਾਬ ਦੇ ਇਸ ਜੁਝਾਰੂ ਕਵੀ ਨੂੰ ਉਸਦੇ ਪਿੰਡ ਸਲੇਮਪੁਰ ਦੇ ਖੂਹ ਉੱਤੇ ਉਸਦੇ ਦੋਸਤ ਹੰਸ ਰਾਜ ਨਾਲ ਤਿੰਨ ਦਹਿਸ਼ਤਗਰਦਾਂ ਵੱਲੋਂ ਗੋਲੀਆਂ ਮਾਰ ਕੇ ਉਸਦਾ ਕਤਲ ਕਰ ਦਿੱਤਾ ਗਿਆਉਸ ਦੀ ਮੌਤ ਨੇ ਉਸ ਨੂੰ ‘ਸ਼ਹੀਦ ਕਵੀ’ ਦਾ ਦਰਜਾ ਦੇ ਕੇ ਸਦਾ ਲਈ ਅਮਰ ਕਰ ਦਿੱਤਾਪਾਸ਼ ਆਪਣੀ ਕਵਿਤਾ ਵਿੱਚ ਖੁਦ ਵੀ ਲਿਖਦਾ ਹੈ:

ਬੜੀ ਕੌੜੀ ਬੜੀ ਬੇਰਸ ਮੇਰੇ ਰੁਜ਼ਗਾਰ ਦੀ ਕਵਿਤਾ”

ਜੀਵਨ ਅਤੇ ਮੌਤ ਬਾਰੇ ਵੀ ਉਸਦੇ ਅਲੱਗ ਹੀ ਵਿਚਾਰ ਹਨਮੌਤ ਬਾਰੇ ਉਹ ਲਿਖਦਾ ਹੈ:

ਮਰਨ ਦਾ ਇੱਕ ਹੋਰ ਵੀ ਢੰਗ ਹੁੰਦਾ ਹੈ
ਮੌਤ ਦੇ ਚਿਹਰੇ ਤੋਂ ਚੁੱਕ ਦੇਣਾ ਨਕਾਬ
ਅਤੇ ਜ਼ਿੰਦਗੀ ਦੀ ਚਾਰ ਸੌ ਵੀਹ ਨੂੰ
ਸ਼ਰੇਆਮ ਬੇ-ਪਰਦ ਕਰ ਦੇਣਾ

ਪਾਸ਼ ਦੀਆਂ ਬੋਲੀਆਂ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਵਿਖਾਈ ਦਿੰਦਿਆਂ ਹਨ:

ਮੀਂਹ ਮੰਗਿਆ ਤੋਂ ਮੀਂਹ ਨਾ ਮਿਲਦਾ
ਸੁੱਕੀਆਂ ਸੜਨ ਜ਼ਮੀਨਾਂ

ਤੇਲ ਦੇ ਘਾਟੇ ਇੰਜਣ ਖੜ੍ਹ ਗਏ
ਕੰਮ ਨਾ ਆਉਣ ਮਸ਼ੀਨਾਂ

ਤੂੜੀ ਖਾਂਦੇ ਢੱਗੇ ਹਾਰ ਗਏ
ਗੱਭਰੂ ਲੱਗ ਗਏ ਫ਼ੀਮਾ

ਮੜਕ ਤੇਰੀ ਨੂੰ ਕੌਣ ਖਾ ਗਿਆ
ਚੋਬਰ ਜੱਟ ਸ਼ਕੀਨਾ

ਪਾਸ਼ ਦੀ ਮੌਤ ਮਗਰੋਂ ਉਸਦੀਆਂ ਕੁਝ ਪ੍ਰਕਾਸ਼ਤ ਅਤੇ ਅਣ ਪ੍ਰਕਾਸ਼ਤ ਰਚਨਾਵਾਂ ਵੀ ਮਿਲੀਆਂ ਹਨ, ਜੋ ਇਸ ਪ੍ਰਕਾਰ ਹਨਪਾਸ਼ ਦੀਆਂ ਚਿੱਠੀਆਂ, ਪਾਸ਼ ਦੀ ਡਾਇਰੀ (ਅਣਪ੍ਰਕਾਸ਼ਤ), ਢਾਣੀ ਰਜਿਸਟਰ (ਅਣਪ੍ਰਕਾਸ਼ਿਤ), ਪਿਤਾ ਵੱਲੋਂ ਖ਼ਤ (ਅਣਪ੍ਰਕਾਸ਼ਿਤ), ਭੈਣ ਵੱਲੋਂ ਖ਼ਤ (ਅਣਪ੍ਰਕਾਸ਼ਿਤ), ਖਿਲਰੇ ਹੋਏ ਵਰਕੇ (ਕਾਵਿ ਸੰਗ੍ਰਹਿ)। ਇਸ ਤੋਂ ਇਲਾਵਾ ਪਾਸ਼ ਨੇ ਰੋਹੀਲੇ ਬਾਣ, ਸਿਆੜ ਅਤੇ ਐਂਟੀ 47 ਪਰਚੇ ਵੀ ਕੱਢੇ

*       *       *       *       *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਅਜੀਤ ਖੰਨਾ ਲੈਕਚਰਾਰ

ਅਜੀਤ ਖੰਨਾ ਲੈਕਚਰਾਰ

WhatsApp: (91 - 85448 - 54669)
Email: (ajitksingh054@gmail.com)

More articles from this author