AjitKhannaLec7ਜੇ ਮੈਂ ਆਪਣੇ ਸ਼ਹਿਰ ਵਿੱਚ ਪਿਛਲੇ ਸਾਲਾਂ ਦੌਰਾਨ ਕੁੱਤਿਆਂ ਵੱਲੋਂ ਬੱਚਿਆਂ ਤੇ ਹੋਰਨਾਂ ਵਿਅਕਤੀਆਂ ...
(16 ਜਨਵਰੀ 2026)


ਸੁਪਰੀਮ ਕੋਰਟ ਦੇ ਆਦੇਸ਼ਾਂ ਪਿੱਛੋਂ ਸੂਬਾ ਸਰਕਾਰਾਂ ਅਤੇ ਕੁੱਤਾ ਪਰੇਮੀ ਗੰਭੀਰ ਹੋਣ!

ਮਾਣਯੋਗ ਸੁਪਰੀਮ ਕੋਰਟ ਵੱਲੋਂ ਲਾਵਾਰਸ ਕੁੱਤਿਆਂ ਨੂੰ ਲੈ ਕੇ ਕੀਤੀ ਟਿੱਪਣੀ

ਨਾ ਕੇਵਲ ਇਹ ਸਮੱਸਿਆ ਵਿਚਾਰਣਯੋਗ ਹੈ, ਸਗੋਂ ਇਸ ਉੱਤੇ ਉਚੇਚੇ ਤੌਰ ’ਤੇ ਧਿਆਨ ਦਿੱਤੇ ਜਾਣ ਦੀ ਜ਼ਰੂਰਤ ਹੈਪਿਛਲੇ ਵਰ੍ਹੇ ਨਵੰਬਰ ਵਿੱਚ ਸੁਪਰੀਮ ਕੋਰਟ ਵੱਲੋਂ ਦੇਸ਼ ਵਿੱਚ ਅਵਾਰਾ ਕੁੱਤਿਆਂ ਨੂੰ ਕੁਝ ਜਨਤਕ ਥਾਵਾਂ ਤੋਂ ਹਟਾਉਣ ਦੇ ਆਦੇਸ਼ ਦਿੱਤੇ ਗਏ ਸਨਭਾਵੇਂ ਸੁਣਵਾਈ ਦੇ ਸ਼ੁਰੂਆਤ ਵਿੱਚ ਮਾਣਯੋਗ ਅਦਾਲਤ ਵੱਲੋਂ ਆਪਣੇ ਪਹਿਲੇ ਨਿਰਦੇਸ਼ ਨੂੰ ਸੀਮਿਤ ਕਰਦੇ ਹੋਏ ਸਕੂਲਾਂ, ਹਸਪਤਾਲਾਂ ਅਤੇ ਹੋਰ ਸੰਸਥਾਵਾਂ ਵਿੱਚੋਂ ਅਵਾਰਾ ਕੁੱਤਿਆਂ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਸਨ ਪਰ ਹੁਣ ਲੰਬੀ ਚੌੜੀ ਸੁਣਵਾਈ ਮਗਰੋਂ ਮਾਣਯੋਗ ਸੁਪਰੀਮ ਕੋਰਟ ਵੱਲੋਂ ਸੂਬਾ ਸਰਕਾਰਾਂ ਅਤੇ ਕੁੱਤਾ ਪ੍ਰੇਮੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਤੇ ਨਾਲ ਹੀ ਜੁਰਮਾਨਾ ਕੀਤੇ ਜਾਣ ਬਾਰੇ ਕਿਹਾ ਗਿਆ ਹੈਸੁਪਰੀਮ ਕੋਰਟ ਦੇ ਨਵੇਂ ਫੈਸਲੇ ਵਿੱਚ ਮਾਣਯੋਗ ਜੱਜ ਸਾਹਿਬਾਨ ਨੇ ਬੜੇ ਸਪਸ਼ਟ ਲਫਜ਼ਾਂ ਵਿੱਚ ਆਖਿਆ ਹੈ ਕਿ  ਜਿਹੜਾ ਕੁੱਤਿਆਂ ਨੂੰ ਰੋਟੀ ਪਵੇਗਾ, ਉਹੀ ਜ਼ਿੰਮੇਵਾਰ ਹੋਵੇਗਾ। ਜੋ ਵੀ ਕੁੱਤਾ ਪਾਲਣਾ ਚਾਹੁੰਦਾ, ਉਹ ਕੁੱਤੇ ਨੂੰ ਆਪਣੇ ਘਰ ਵਿੱਚ ਰੱਖੇਜੇ ਕੋਈ ਕੁੱਤਾ ਕਿਸੇ ਦਾ ਨੁਕਸਾਨ ਕਰਦਾ ਹੈ ਤਾਂ ਉਸ ਨੁਕਸਾਨ ਲਈ ਕੁੱਤੇ ਦਾ ਮਾਲਕ ਜਾਂ ਉਸ ਨੂੰ ਖਾਣਾ ਦੇਣ ਵੱਲ ਜ਼ਿੰਮੇਵਾਰ ਹੋਵੇਗਾਮਾਣਯੋਗ ਅਦਾਲਤ  ਨੇ ਸੂਬਾ ਸਰਕਾਰਾਂ ਨੂੰ ਵੀ ਸਖ਼ਤ ਆਦੇਸ਼ ਦਿੱਤੇ ਹਨ ਅਤੇ ਵੱਡਾ ਅਣਗਹਿਲੀ ਕਰਨ ਵਾਲਿਆਂ ਉੱਤੇ ਜੁਰਮਾਨਾ ਲਾਏ ਜਾਣ ਬਾਰੇ ਕਿਹਾ ਗਿਆ ਹੈ ਸੁਪਰੀਮ ਕੋਰਟ ਦੇ ਆਦੇਸ਼ ਨੂੰ ਕੁੱਤਾ ਪ੍ਰੇਮੀ ਜਾਂ ਸੂਬਾ ਸਰਕਾਰਾਂ ਕਿੰਨਾ ਕੁ ਗੰਭੀਰਤਾ ਨਾਲ ਲੈਂਦੀਆਂ ਹਨ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਪਰ ਫਿਲਹਾਲ ਅਸੀਂ ਅਦਾਲਤ ਦੇ ਇਸ ਫੈਸਲੇ ਨੂੰ ਪ੍ਰਸ਼ੰਸਾਯੋਗ ਆਖਦੇ ਹਾਂ

ਪੰਜਾਬ ਦੇ ਵੱਖ ਵੱਖ ਸ਼ਹਿਰਾਂ ਕਸਬਿਆਂ ਅਤੇ ਪਿੰਡਾਂ ਵਿੱਚ ਅਵਾਰਾ ਕੁੱਤਿਆਂ ਦਾ ਕਹਿਰ ਲਗਾਤਾਰ ਜਾਰੀ ਹੈਹਰ ਰੋਜ਼ ਕਿਧਰੋਂ ਨਾ ਕਿਧਰੋਂ ਕੁੱਤਿਆਂ ਵੱਲੋਂ ਕਿਸੇ ਬੱਚੇ ਜਾਂ ਵਿਅਕਤੀ ਨੂੰ ਕੱਟਣ (ਨੋਚਣ) ਦੀਆਂ ਖ਼ਬਰਾਂ ਆ ਰਹੀਆਂ ਹਨ, ਜੋ ਬੇਹੱਦ ਖ਼ੌਫਨਾਕ ਅਤੇ ਦੁਖਦਾਇਕ ਹਨਇਸ ਵਰਤਾਰੇ ਨੂੰ ਰੋਕੇ ਜਾਣ ਵਾਸਤੇ ਸਰਕਾਰ ਜਾਂ ਸਥਾਨਕ ਪ੍ਰਸ਼ਾਸਨ ਵੱਲੋਂ ਕੋਈ ਪੁਖ਼ਤਾ ਕਦਮ ਨਹੀਂ ਚੁੱਕੇ ਜਾ ਰਹੇ, ਜਿਸ ਵਜਾਹ ਨਾਲ ਸੈਂਕੜੇ ਜਾਨਾਂ ਅਜਾਈਂ ਜਾ ਰਹੀਆਂ ਹਨਅਸੀਂ ਅਖਬਾਰਾਂ ਅਤੇ ਸੋਸ਼ਲ ਮੀਡੀਆ ਵਿੱਚ ਆਮ ਪੜ੍ਹਦੇ ਤੇ ਦੇਖਦੇ ਹਾਂ ਕਿ ਕਈ ਥਾਂਈਂ ਅਵਾਰਾ ਕੁੱਤਿਆਂ ਵੱਲੋਂ ਛੋਟੇ ਛੋਟੇ ਬੱਚਿਆਂ ਨੂੰ ਨੋਚ ਨੋਚ ਕੇ ਮਾਰਿਆ ਜਾਂਦਾ ਹੈਮੇਰੇ ਆਪਣੇ ਗੁਆਂਢ ਵਿੱਚ ਇੱਕ 8-9 ਸਾਲ ਬੱਚੀ, ਜਿਹੜੀ ਆਪਣੇ ਦਾਦੇ ਨਾਲ ਗੁਰੂ ਘਰ ਮੱਥਾ ਟੇਕਣ ਜਾ ਰਹੀ ਸੀ, ਨੂੰ ਕੁੱਤਿਆਂ ਦੇ ਕਹਿਰ ਦਾ ਸ਼ਿਕਾਰ ਹੋਣਾ ਪਿਆਇਸੇ ਤਰ੍ਹਾਂ ਪਿਛਲੇ ਵਰ੍ਹੇ ਅਵਾਰਾ ਕੁੱਤਿਆਂ ਵੱਲੋਂ ਇੱਕ 60 ਸਾਲਾ ਮਹਿਲਾ ਨੂੰ ਬੁਰੀ ਤਰ੍ਹਾਂ ਨੋਚ ਲਿਆ ਗਿਆ ਸੀਕੁੱਤਿਆਂ ਵੱਲੋਂ ਉਸ ਮਹਿਲਾ ਨੂੰ 15 ਜਗ੍ਹਾ ਤੋਂ ਬੁਰੀ ਤਰ੍ਹਾਂ ਕੱਟਿਆ ਗਿਆ, ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਸੀ ਤੇ ਉਸਦੇ 40 ਦੇ ਕਰੀਬ ਟਾਂਕੇ ਲਾਉਣੇ ਪਏ ਸਨਉਸ ਇੱਕੋ ਦਿਨ ਸਿਵਲ ਹਸਪਤਾਲ ਖੰਨਾ ਵਿਖੇ ਵੱਖ ਵੱਖ 18 ਵਿਅਕਤੀਆਂ ਨੂੰ ਕੁੱਤਿਆਂ ਵੱਲੋਂ ਕੱਟੇ ਜਾਣ ਦੇ ਮਾਮਲੇ ਸਿਵਲ ਹਸਪਤਾਲ ਖੰਨਾ ਵਿਖੇ ਆਏ ਸਨਇਸ ਸਾਲ ਵੀ ਹਰ ਰੋਜ਼ ਕੁੱਤਿਆਂ ਦੇ ਕੱਟੇ ਜਾਣ ਦੇ ਮਾਮਲੇ ਸਿਵਲ ਹਸਪਤਾਲ ਖੰਨਾ ਵਿੱਚ ਆ ਰਹੇ ਹਨ

ਇਸ ਤੋਂ ਪਹਿਲਾਂ ਵੀ ਸਾਡੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਆਵਾਰਾਂ ਕੁੱਤਿਆਂ ਵੱਲੋਂ ਇੱਕ ਵਾਰ ਨਹੀਂ ਸਗੋਂ ਅਨੇਕਾਂ ਵਾਰ ਬੱਚਿਆਂ ਨੂੰ ਬੁਰੀ ਤਰ੍ਹਾਂ ਜ਼ਖਮੀ ਕੀਤਾ ਗਿਆ ਹੈ ਤੇ ਕਈ ਵਾਰ ਤਾਂ ਬੱਚਿਆਂ ਦੀ ਮੌਤ ਵੀ ਹੋ ਗਈ ਹੈਇਸਦੀ ਪੁਖ਼ਤਾ ਉਦਾਹਰਨ 26 ਜਨਵਰੀ 2022 ਨੂੰ ਖੰਨਾ ਨੇੜਲੇ ਪਿੰਡ ਬਹੁ ਮਾਜਰਾ ਦੇ ਇੱਕ 4 ਸਾਲਾ ਬੱਚੇ ਨੂੰ, ਜਿਹੜਾ ਖੇਡ ਕੇ ਘਰ ਪਰਤ ਰਿਹਾ ਸੀ, ਇਨ੍ਹਾਂ ਅਵਾਰਾ ਕੁੱਤਿਆਂ ਵੱਲੋਂ ਇਸ ਕਦਰ ਨੋਚਿਆ ਗਿਆ ਕੇ ਉਸਦੀ ਮੌਤ ਹੋ ਗਈਇਸੇ ਤਰ੍ਹਾਂ ਖੰਨਾ ਨੇੜਲੇ ਪਿੰਡ ਨੌਲੜੀ ਦੀ ਇੱਕ 12 ਸਾਲਾ ਬੱਚੀ ਨੂੰ ਖੇਤ ਤੋਂ ਆਉਂਦੇ ਵਕਤ ਇਨ੍ਹਾਂ ਅਵਾਰਾ ਕੁੱਤਿਆਂ ਨੇ ਨੋਚ ਨੋਚ ਕੇ ਖਾ ਲਿਆ

ਜੇ ਮੈਂ ਆਪਣੇ ਸ਼ਹਿਰ ਵਿੱਚ ਪਿਛਲੇ ਸਾਲਾਂ ਦੌਰਾਨ ਕੁੱਤਿਆਂ ਵੱਲੋਂ ਬੱਚਿਆਂ ਤੇ ਹੋਰਨਾਂ ਵਿਅਕਤੀਆਂ ਨੂੰ ਕੱਟੇ ਜਾਣ ਦੇ ਅੰਕੜੇ ਤੁਹਾਡੇ ਨਾਲ ਸਾਂਝੇ ਕਰਾਂ ਤਾਂ ਉਹ ਨਾ ਕੇਵਲ ਹੈਰਾਨੀਜਨਕ ਹਨ ਸਗੋਂ ਚੌਂਕਾਅ ਦੇਣ ਵਾਲੇ ਵੀ ਹਨਜਿਵੇਂ ਵਰ੍ਹੇ 2022 ਵਿੱਚ ਇਕੱਲੇ ਸਿਵਲ ਹਸਪਤਾਲ ਖੰਨੇ ਵਿੱਚ ਕੁੱਤਿਆਂ ਵੱਲੋਂ ਕੱਟ ਜਾਣ ਦੇ 2313 ਮਾਮਲੇ ਆਏ ਜਦੋਂ ਕੇ 2023 ਵਿੱਚ 3009 ਅਤੇ 2024 ਵਿੱਚ 3140 ਮਾਮਲੇ ਆਏਕੁੱਤਿਆਂ ਵੱਲੋਂ ਕੱਟ ਜਾਣ ਦੇ ਮਾਮਲੇ ਸਾਲ ਦਰ ਸਾਲ ਵਧਦੇ ਜਾ ਰਹੇ ਹਨਜੇ ਪਿਛਲੇ ਵਰ੍ਹੇ 2024 ਦੀ ਗੱਲ ਕਰੀਏ ਤਾਂ ਜਨਵਰੀ ਮਹੀਨੇ ਵਿੱਚ 294, ਫਰਵਰੀ ਵਿੱਚ 293, ਮਾਰਚ 250, ਅਪਰੈਲ ਵਿੱਚ 306, ਮਈ 321, ਜੂਨ ਵਿੱਚ 298, ਜੁਲਾਈ 285, ਅਗਸਤ 224, ਸਤੰਬਰ 188, ਅਕਤੂਬਰ ਵਿੱਚ 211, ਨਵੰਬਰ ਵਿੱਚ 216 ਅਤੇ ਦਸੰਬਰ ਵਿੱਚ 256 ਵਿਅਕਤੀ ਕੁੱਤਿਆਂ ਦੇ ਕੱਟੇ ਜਾਣ ’ਤੇ ਸਿਵਲ ਹਸਪਤਾਲ ਖੰਨਾ ਵਿੱਚ ਇਲਾਜ ਵਾਸਤੇ ਆਏਅੰਕੜੇ ਦੱਸਦੇ ਹਨ ਕਿ ਪਿਛਲੇ ਤਿੰਨ ਸਾਲਾਂ ਦੌਰਾਨ 8565 ਮਾਮਲੇ ਕੁੱਤਿਆਂ ਦੇ ਕੱਟੇ ਜਾਣ ਦੇ ਸਿਵਲ ਹਸਪਤਾਲ ਖੰਨਾ ਵਿਖੇ ਇਲਾਜ ਲਈ ਆਏਇਸ ਹਿਸਾਬ ਨਾਲ ਜੇ ਪੂਰੇ ਪੰਜਾਬ ਵਿੱਚ ਕੁੱਤਿਆਂ ਦੇ ਕੱਟੇ ਜਾਣ ਦੇ ਅੰਕੜੇ ਇਕੱਠੇ ਕੀਤੇ ਜਾਣ ਤਾਂ ਉਹ ਹਜ਼ਾਰਾਂ ਵਿੱਚ ਨਹੀਂ ਸਗੋਂ ਲੱਖਾਂ ਨੂੰ ਪਾਰ ਕਰ ਜਾਣਗੇਇਹ ਬਹੁਤ ਹੀ ਗੰਭੀਰ ਚਿੰਤਾ ਦਾ ਵਿਸ਼ਾ ਹਨ

ਅਵਾਰਾ ਕੁੱਤਿਆਂ ਦੇ ਕਹਿਰ ਦਾ ਇੱਕ ਵੱਡਾ ਕਾਰਨ ਜਾਨਵਰਾਂ ਨੂੰ ਲੈ ਕੇ ਸਖਤ ਕਾਨੂੰਨ ਦਾ ਹੋਣਾ ਹੈ 1992 ਵਿੱਚ ਮੇਨਕਾ ਗਾਂਧੀ ਵੱਲੋਂ ਜਾਨਵਰਾਂ ਉੱਤੇ ਹੁੰਦੇ ਅੱਤਿਆਚਾਰ ਨੂੰ ਲੈ ਕੇ ਪੀਐੱਫਏ (ਪੀਪਲਜ਼ ਫਾਰ ਐਨੀਮਲਜ਼) ਨਾਂਅ ਦੀ ਇੱਕ ਸੰਸਥਾ ਬਣਾਈ ਗਈ ਸੀ, ਜਿਸ ਪਿੱਛੋਂ ਨਵਾਂ ਕਾਨੂੰਨ ਹੋਂਦ ਵਿੱਚ ਆਇਆਇਸ ਨਾਲ ਜਾਨਵਰਾਂ ਨੂੰ ਮਾਰਨਾ ਜਾਂ ਅਪੰਗ ਕਰਨਾ ਗੈਰ ਕਾਨੂੰਨੀ ਅਪਰਾਧ ਹੋ ਗਿਆ ਤੇ ਆਈਪੀਸੀ ਦੀ ਧਾਰਾ 428 ਤੇ 429 ਤਹਿਤ ਇਹ ਅਪਰਾਧ ਕਰਨ ਵਾਲੇ ਨੂੰ ਜੁਰਮਾਨੇ ਤੋਂ ਇਲਾਵਾ 2 ਸਾਲ ਦੀ ਕੈਦ ਵੀ ਹੋ ਸਕਦੀ ਹੈ ਇਸ ਤੋਂ ਪਹਿਲਾਂ ਕੁੱਤਿਆਂ ਨੂੰ ਗੰਭੀਰ ਬਿਮਾਰੀ ਫੈਲਣ ’ਤੇ ਜ਼ਹਿਰੀਲੀ ਦਵਾਈ ਪਿਲਾ ਕੇ ਮਾਰ ਦਿੱਤਾ ਜਾਂਦਾ ਸੀ, ਜਾਂ ਨਸ਼ਬੰਦੀ ਕਰ ਦਿੱਤੀ ਜਾਂਦੀ ਸੀ, ਜਿਸ ਕਰਨ ਉਨ੍ਹਾਂ ਦੀ ਸੰਖਿਆ ਬਹੁਤ ਘੱਟ ਰਹਿੰਦੀ ਸੀਪ੍ਰੰਤੂ ਇਹ ਸਖ਼ਤ ਕਾਨੂੰਨ ਆਉਣ ਪਿੱਛੋਂ ਅਵਾਰਾ ਕੁੱਤਿਆਂ ਦੀ ਸੰਖਿਆ ਦਿਨ ਪਰ ਦਿਨ ਵਧਦੀ ਜਾਂਦੀ ਹੈਇਹ ਮਨੁੱਖੀ ਜ਼ਿੰਦਗੀ ਲਈ ਘਾਤਕ ਸਾਬਤ ਹੋ ਰਹੀ ਹੈਸੋ ਸਵਾਲ ਉੱਠਦਾ ਹੈ ਕਿ ਕਦੋਂ ਤਕ ਅਵਾਰਾ ਕੁੱਤਿਆਂ ਦਾ ਇਹ ਆਤੰਕ ਜਾਰੀ ਰਹੇਗਾ?

ਹਾਂ! ਪ੍ਰਸ਼ਾਸਨ ਕੁੱਤਿਆਂ ਦੀ ਨਸ਼ਬੰਦੀ ਕਰ ਸਕਦਾ ਹੈ ਪਰ ਉਸ ਵੱਲੋਂ ਇਸ ਨੂੰ ਬਹੁਤੀ ਗੰਭੀਰਤਾ ਨਾਲ ਨਾ ਲਏ ਜਾਣ ਕਰਕੇ ਕੁੱਤਿਆਂ ਦੀ ਸੰਖਿਆ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈਅੱਜ ਹਾਲਾਤ ਇਹ ਹਨ ਕਿ ਪੰਜਾਬ ਦੇ ਗਲੀਆਂ ਮੁਹੱਲਿਆਂ ਵਿੱਚ ਕੁੱਤਿਆਂ ਦੇ ਝੁੰਡਾ ਦੇ ਝੁੰਡ ਫਿਰਦੇ ਵਿਖਾਈ ਦਿੰਦੇ ਹਨ, ਜੋ ਰਾਹਗੀਰਾਂ ਉੱਤੇ ਹਮਲਾ ਕਰਕੇ ਉਹਨਾਂ ਨੂੰ ਜ਼ਖਮੀ ਕਰ ਦਿੰਦੇ ਹਨਕਈ ਵਾਰ ਤਾਂ ਇਹ ਅਵਾਰਾ ਕੁੱਤੇ ਬੰਦੇ ਦੀ ਜਾਨ ਤਕ ਲੈ ਲੈਂਦੇ ਹਨਪੰਜਾਬ ਸਰਕਾਰ ਨੂੰ ਅਵਾਰਾ ਕੁੱਤਿਆਂ ਦੇ ਕਹਿਰ ਨੂੰ ਰੋਕਣ ਲਈ ਠੋਸ ਕਦਮ ਚੁੱਕਣ ਦੀ ਜ਼ਰੂਰਤ ਹੈ, ਜਿਸ ਵਾਸਤੇ ਸੂਬਾ ਪੱਧਰ ’ਤੇ ਕੁੱਤਿਆਂ ਦੀ ਨਸਬੰਦੀ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਇਨ੍ਹਾਂ ਦੀ ਵਧਦੀ ਗਿਣਤੀ ’ਤੇ ਰੋਕ ਲੱਗ ਸਕੇਇਸ ਤੋਂ ਇਲਾਵਾ ਲੋਕਾਂ ਨੂੰ ਖੁਦ ਨੂੰ ਵੀ ਅਵਾਰਾ ਕੁੱਤਿਆਂ ਨੂੰ ਲੈ ਕੇ ਜਾਗ੍ਰਿਤ ਹੋਣ ਦੀ ਲੋੜ ਹੈ। ਗਲੀਆਂ ਮੁਹੱਲਿਆਂ ਵਿੱਚ ਫਿਰਦੇ ਕੁੱਤਿਆਂ ਨੂੰ ਕਦੇ ਵੀ ਰੋਟੀ ਵਗ਼ੈਰਾ ਨਹੀਂ ਪਾਉਣੀ ਚਾਹੀਦੀ ਕਿਉਂਕਿ ਬਾਅਦ ਵਿੱਚ ਇਹੋ ਅਵਾਰਾ ਕੁੱਤੇ ਇਨਸਾਨਾਂ ਲਈ ਖਤਰਨਾਕ ਸਾਬਤ ਹੁੰਦੇ ਹਨਸੋ ਸਰਕਾਰ ਅਤੇ ਪ੍ਰਸ਼ਾਸਨ ਦੇ ਨਾਲ ਨਾਲ ਆਮ ਲੋਕਾਂ ਨੂੰ ਵੀ ਇਨ੍ਹਾਂ ਅਵਾਰਾ ਕੁੱਤਿਆਂ ਦੇ ਕਹਿਰ ਨੂੰ ਲੈ ਕੇ ਸੁਚੇਤ ਹੋਣਾ ਪਵੇਗਾ ਤਾਂ ਜੋ ਅਵਾਰਾ ਕੁੱਤਿਆਂ ਦੇ ਆਤੰਕ ਤੋਂ ਬਚਿਆ ਜਾ ਸਕੇ ਇਸਦੇ ਨਾਲ ਹੀ ਸੁਪਰੀਮ ਕੋਰਟ ਦੇ ਆਦੇਸ਼ਾਂ ਪਿੱਛੋਂ ਸਰਕਾਰਾਂ ਅਤੇ ਕੁੱਤਾ ਪ੍ਰੇਮੀਆਂ ਨੂੰ ਗੰਭੀਰ ਹੋ ਦੀ ਲੋੜ ਹੈ ਕਿਉਂਕਿ ਮਨੁੱਖੀ ਜਾਨ ਦੀ ਕੀਮਤ ਦਾ ਮੁੱਲ ਕਰੋੜਾਂ ਤੋਂ ਵੱਧ ਹੈ

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਅਜੀਤ ਖੰਨਾ ਲੈਕਚਰਾਰ

ਅਜੀਤ ਖੰਨਾ ਲੈਕਚਰਾਰ

WhatsApp: (91 - 85448 - 54669)
Email: (ajitksingh054@gmail.com)

More articles from this author