AjitKhannaLec7ਭਗਵੰਤ ਮਾਨ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਸਾਖ ਦਾਅ ’ਤੇ ਲੱਗ ਗਈ ਹੈ। ਇਨ੍ਹਾਂ ਚਾਰੇ ਸੀਟਾਂ ਵਿੱਚੋਂ ...
(25 ਅਕਤੂਬਰ 2025)

 

ਪੰਜਾਬ ਵਿੱਚ 13 ਨਵੰਬਰ ਨੂੰ ਹੋਣ ਜਾ ਰਹੀਆਂ ਚਾਰ ਵਿਧਾਨ ਸਭਾ ਦੀਆਂ ਜਿਮਨੀ ਚੋਣਾਂ ਵਿੱਚ ਮੁਕਾਬਲਾ ਹੁਣ ਕਾਂਗਰਸ, ਆਮ ਆਦਮੀ ਪਾਰਟੀ ਤੇ ਬੀਜੇਪੀ ਵਿਚਾਲੇ ਹੀ ਰਹਿ ਗਿਆ ਹੈ ਕਿਉਂਕਿ ਅਕਾਲੀ ਦਲ ਇਨ੍ਹਾਂ ਜਿਮਨੀ ਚੋਣਾਂ ਵਿੱਚੋਂ ਬਾਹਰ ਹੋ ਗਿਆ ਹੈਅਕਾਲੀ ਦਲ ਵੱਲੋਂ ਵਰਕਿੰਗ ਕਮੇਟੀ ਦੀ ਮੀਟਿੰਗ ਕਰਕੇ ਇਨ੍ਹਾਂ ਜਿਮਨੀ ਚੋਣਾਂ ਵਿੱਚ ਕਿਨਾਰਾ ਕਰ ਲੈਣ ਨਾਲ ਸੂਬੇ ਦੀ ਸਿਆਸਤ ਨੇ ਨਵਾਂ ਮੋੜ ਲੈ ਲਿਆ ਹੈ

ਇਹ ਚਾਰ ਵਿਧਾਨ ਸਭਾ ਸੀਟਾਂ ਵਿੱਚੋਂ ਇੱਕ ਗਿੱਦੜਬਾਹਾ ਤੋਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਲੁਧਿਆਣਾ ਤੋਂ ਲੋਕ ਸਭਾ ਚੋਣ ਜਿੱਤਣ ਉਪਰੰਤ ਖਾਲੀ ਹੋਈ ਸੀ ਦੂਜੀ, ਬਰਨਾਲਾ ਵਿਧਾਨ ਸਭਾ ਸੀਟ ਸਾਬਕਾ ਮੰਤਰੀ ਮੀਤ ਹੇਅਰ ਦੇ ਸੰਗਰੂਰ ਤੋਂ ਲੋਕ ਸਭਾ ਸੀਟ ਤੋਂ ਸੰਸਦ ਵਿੱਚ ਪੁੱਜਣ ਨਾਲ ਵਿਹਲੀ ਹੋਈ ਹੈਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਵਾਲੀ ਸੀਟ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਕਾਂਗਰਸ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਲੋਕ ਸਭਾ ਪਹੁੰਚਣ ’ਤੇ ਅਤੇ ਚੱਬੇਵਾਲ ਸੀਟ ਰਾਜ ਕੁਮਾਰ ਚੱਬੇਵਾਲ ਦੇ ਲੋਕ ਸਭਾ ਸੀਟ ਹੁਸ਼ਿਆਰਪੁਰ ਤੋਂ ਜੇਤੂ ਰਹਿਣ ਨਾਲ ਖਾਲੀ ਹੋਈ ਸੀ ਇਨ੍ਹਾਂ ਵਿੱਚੋਂ ਗਿੱਦੜਬਾਹਾ ਅਤੇ ਡੇਰਾ ਬਾਬਾ ਨਾਨਕ ਵਿਧਾਨ ਸਭਾ ਸੀਟ ਕਾਂਗਰਸ ਕੋਲ ਸਨ ਜਦੋਂ ਕਿ ਬਰਨਾਲਾ ਅਤੇ ਚੱਬੇਵਾਲ ਆਮ ਆਦਮੀ ਪਾਰਟੀ ਕੋਲ ਸਨ

ਆਮ ਆਦਮੀ ਪਾਰਟੀ ਵੱਲੋਂ ਆਪਣੇ ਚਾਰੇ ਉਮੀਦਵਾਰਾਂ ਦਾ ਐਲਾਨ ਕਰਕੇ ਪਹਿਲ ਕੀਤੀ ਗਈ, ਜਿਸ ਵਿੱਚ ਚੱਬੇਵਾਲ ਤੋਂ ਰਾਜ ਕੁਮਾਰ ਚੱਬੇਵਾਲ ਦੇ ਬੇਟੇ ਇਸ਼ਾਨ ਚੱਬੇਵਾਲ ਨੂੰ ਟਿਕਟ ਦੇ ਕੇ ਚੋਣ ਅਖਾੜੇ ਵਿੱਚ ਉੱਤਰਿਆ ਗਿਆ ਹੈ, ਜਦੋਂ ਕਿ ਬਰਨਾਲਾ ਸੀਟ ਤੋਂ ਮੀਤ ਹੇਅਰ ਦੇ ਨਜ਼ਦੀਕੀ ਮੰਨੇ ਜਾਂਦੇ ਹਰਿੰਦਰ ਸਿੰਘ ਧਾਲੀਵਾਲ ਨੂੰ ਟਿਕਟ ਦਿੱਤੀ ਗਈ ਹੈਇਸੇ ਤਰ੍ਹਾਂ ਗਿਦੜਬਾਹਾ ਤੋਂ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਚੋਣ ਮੈਦਾਨ ਵਿੱਚ ਉੱਤਰਿਆ ਗਿਆ ਹੈ ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਧਾਵਾ ਨੂੰ ਉਮੀਦਵਾਰ ਐਲਾਨਿਆ ਗਿਆ ਹੈਉਹ ਡੇਰਾ ਬਾਬਾ ਨਾਨਕ ਤੋਂ ਪਾਰਟੀ ਦੇ ਹਲਕਾ ਇੰਚਾਰਜ ਵੀ ਹਨਉਹ ਉਦਯੋਗ ਬੋਰਡ ਦੇ ਸੀਨੀਅਰ ਡਿਪਟੀ ਚੇਅਰਮੈਨ ਵੀ ਹਨ ਉੱਧਰ ਹੁਣ ਕਾਂਗਰਸ ਵੱਲੋਂ ਵੀ ਚਾਰੇ ਸੀਟਾਂ ’ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈਗਿੱਦੜਬਾਹਾ ਤੋਂ ਰਾਜਾ ਵੜਿੰਗ ਦੀ ਧਰਮਪਤਨੀ ਅੰਮ੍ਰਿਤਾ ਵੜਿੰਗ ਨੂੰ, ਡੇਰਾ ਬਾਬਾ ਨਾਨਕ ਤੋਂ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਸ੍ਰੀਮਤੀ ਜਤਿੰਦਰ ਕੌਰ ਨੂੰ, ਬਰਨਾਲਾ ਤੋਂ ਕੁਲਦੀਪ ਸਿੰਘ ਢਿੱਲੋਂ ਅਤੇ ਚੱਬੇਵਾਲ (ਐੱਸਸੀ) ਤੋਂ ਰਣਜੀਤ ਕੁਮਾਰ ਨੂੰ ਚੋਣ ਮੈਦਾਨ ਵਿੱਚ ਉੱਤਰਿਆ ਗਿਆ ਹੈ ਉੱਧਰ ਬੀਜੇਪੀ ਨੇ ਵੀ ਚਾਰੇ ਸੀਟਾਂ ਉੱਤੇ ਆਪਣੇ ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ ਕਰ ਦਿੱਤਾ ਹੈਇਨ੍ਹਾਂ ਵਿੱਚ ਗਿੱਦੜਬਾਹਾ ਤੋਂ ਸਾਬਕਾ ਮੰਤਰੀ ਤੇ ਚਾਰ ਵਾਰ ਵਿਧਾਇਕ ਰਹਿ ਚੁੱਕੇ ਮਨਪ੍ਰੀਤ ਸਿੰਘ ਬਾਦਲ, ਬਰਨਾਲਾ ਤੋਂ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ, ਡੇਰਾ ਬਾਬਾ ਨਾਨਕ ਤੋਂ ਨਿਰਮਲ ਸਿੰਘ ਕਾਹਲੋਂ ਦੇ ਫ਼ਰਜ਼ੰਦ ਰਵੀ ਕਰਨ ਸਿੰਘ ਕਾਹਲੋਂ ਅਤੇ ਚੱਬੇਵਾਲ ਤੋਂ ਸੋਹਣ ਸਿੰਘ ਠੰਡਲ ਨੂੰ ਟਿਕਟ ਦਿੱਤੀ ਗਈ ਹੈ, ਜੋ ਅਕਾਲੀ ਦਲ ਨੂੰ ਛੱਡ ਕੇ ਹਾਲ ਹੀ ਵਿੱਚ ਬੀਜੇਪੀ ਵਿੱਚ ਸ਼ਾਮਲ ਹੋਏ ਹਨਸੋਹਣ ਸਿੰਘ ਠੰਡਲ ਚਾਰ ਵਾਰ ਵਿਧਾਇਕ ਰਹਿ ਚੁੱਕੇ ਹਨ

ਅਕਾਲੀ ਦਲ ਦੇ ਇਨ੍ਹਾਂ ਜਿਮਨੀ ਚੋਣਾਂ ਵਿੱਚ ਬਾਹਰ ਹੋਣ ਨਾਲ ਸਿਆਸੀ ਸਮੀਕਰਨ ਬਦਲ ਗਏ ਹਨਤਾਜ਼ਾ ਸਮੀਕਰਨਾਂ ਮੁਤਾਬਕ ਚਾਰੇ ਵਿਧਾਨ ਸਭਾ ਹਲਕਿਆਂ ਵਿੱਚ ਕਾਂਗਰਸ, ਆਮ ਆਦਮੀ ਪਾਰਟੀ ਤੇ ਭਾਜਪਾ ਵਿਚਕਾਰ ਮੁਕਾਬਲਾ ਹੋਵੇਗਾ ਬੇਸ਼ਕ ਬਰਨਾਲਾ ਤੋਂ ਸਿਮਰਨਜੀਤ ਸਿੰਘ ਦਾ ਪੋਤਾ ਤੇ ਆਮ ਆਦਮੀ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਪਾਰਟੀ ਨੂੰ ਅਲਵਿਦਾ ਕਹਿ ਕੇ ਚੋਣ ਮੈਦਾਨ ਵਿੱਚ ਨਿੱਤਰੇ ਹਨਜੇ ਗੱਲ ਕਰੀਏ ਗਿੱਦੜਬਾਹਾ ਹਲਕੇ ਦੀ ਤਾਂ ਕੁਝ ਸਮਾਂ ਪਹਿਲਾ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਪ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸੁਖਬੀਰ ਸਿੰਘ ਬਾਦਲ ਦੇ ਅੱਤ ਨਜ਼ਦੀਕੀ ਰਹੇ ਹਰਦੀਪ ਸਿੰਘ ਉਰਫ ਡਿੰਪੀ ਢਿੱਲੋਂ, ਕਾਂਗਰਸ ਦੇ ਰਾਜਾ ਬੜਿੰਗ ਦੀ ਧਰਮ ਪਤਨੀ ਸ੍ਰੀਮਤੀ ਅੰਮ੍ਰਿਤਾ ਵੜਿੰਗ ਤੇ ਮਨਪ੍ਰੀਤ ਬਾਦਲ ਵਿਚਕਾਰ ਸਖ਼ਤ ਮੁਕਾਬਲਾ ਰਹਿਣ ਦੀ ਸੰਭਾਵਨਾ ਹੈਅਗਰ ਅਕਾਲੀ ਦਲ ਚੋਣ ਲੜਦਾ ਤਾਂ ਮੁਕਾਬਲਾ ਹੋਰ ਵੀ ਰੌਚਿਕ ਹੋਣਾ ਸੀਗਿੱਦੜਬਾਹਾ ਸੀਟ ਸਾਰੀਆਂ ਪਾਰਟੀਆਂ ਵਾਸਤੇ ਵਕਾਰ ਦਾ ਸਵਾਲ ਹੈਹੁਣ ਇਹ ਵੀ ਸਵਾਲ ਖੜ੍ਹਾ ਹੋ ਗਿਆ ਹੈ ਕਿ ਅਕਾਲੀ ਦਲ, ਜੋ ਇਹ ਜਿਮਨੀ ਚੋਣਾਂ ਨਹੀਂ ਲੜ ਰਿਹਾ, ਉਹ ਚਾਰੇ ਵਿਧਾਨ ਸਭਾ ਸੀਟਾਂ ’ਤੇ ਅੰਦਰਖਾਤੇ ਕਿਸ ਪਾਰਟੀ ਦੀ ਮਦਦ ਕਰੇਗਾ ਕਿਉਂਕਿ ਸ੍ਰੀ ਅਕਾਲ ਤਖਤ ਵੱਲੋਂ ਤਨਖ਼ਾਹੀਆ ਕਰਾਰ ਦਿੱਤੇ ਜਾਣ ਸਦਕਾ ਸਰਦਾਰ ਸੁਖਬੀਰ ਸਿੰਘ ਬਦਲ ਖੁਦ ਤਾਂ ਕਿਸੇ ਦੀ ਮਦਦ ਦਾ ਐਲਾਨ ਨਹੀਂ ਕਰ ਸਕਦਾਅਕਾਲੀ ਦਲ ਦੀ ਜਿਮਨੀ ਚੋਣਾਂ ਵਿੱਚ ਬਾਹਰ ਹੋਣ ਦੀ ਵਜਾਹ ਵੀ ਸ੍ਰੀ ਅਕਾਲ ਤਖ਼ਤ ਵੱਲੋਂ ਸੁਖਬੀਰ ਸਿੰਘ ਬਦਲ ਨੂੰ ਤਨਖ਼ਾਹੀਆ ਕਰਾਰ ਦਿੱਤੇ ਜਾਣਾ ਹੀ ਹੈਅਕਾਲੀ ਦਲ ਚੋਣਾਂ ਲੜਨ ਲਈ ਕਾਫੀ ਤਰਲੋਮੱਛੀ ਵੀ ਹੋਇਆ ਪਰ ਸ੍ਰੀ ਅਕਾਲ ਤਖਤ ਦੇ ਜਥੇਦਾਰਾਂ ਵੱਲੋਂ ਉਹਨਾਂ ਨੂੰ ਸਜ਼ਾ ਦੀਵਾਲੀ ਤੋਂ ਬਾਅਦ ਲਾਏ ਜਾਣ ਸਦਕਾ ਅਖੀਰ 24 ਅਕਤੂਬਰ ਨੂੰ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਚੋਣਾਂ ਨਾ ਲੜਨ ਦਾ ਫ਼ੈਸਲਾ ਲੈਣਾ ਪਿਆ

ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਸਾਖ ਦਾਅ ’ਤੇ ਲੱਗ ਗਈ ਹੈਇਨ੍ਹਾਂ ਚਾਰੇ ਸੀਟਾਂ ਵਿੱਚੋਂ ਪਹਿਲਾਂ ਦੋ ਕਾਂਗਰਸ ਤੇ ਦੋ ਆਮ ਆਦਮੀ ਪਾਰਟੀ ਕੋਲ ਸਨ, ਹੁਣ ਵੇਖਣਾ ਹੋਵੇਗਾ ਕਿ ਪ੍ਰਧਾਨਗੀ ਦੇ ਰੌਲੇ ਦੇ ਚਲਦਿਆਂ ਬੀਜੇਪੀ ਚਾਰ ਵਿਧਾਨ ਸਭਾ ਜਿਮਨੀ ਸੀਟਾਂ ਵਿੱਚ ਕਿਸੇ ਸੀਟ ’ਤੇ ਜਿੱਤ ਹਾਸਲ ਕਰਕੇ ਆਪਣਾ ਖਾਤਾ ਖੋਲ੍ਹ ਸਕੇਗੀ ਜਾ ਨਹੀਂ? ਕੀ ਕਾਂਗਰਸ ਅਤੇ ਆਪ ਆਪਣੀਆਂ ਪੁਰਾਣੀਆਂ 2-2 ਸੀਟਾਂ ਨੂੰ ਬਹਾਲ ਰੱਖ ਸਕਣਗੀਆਂ ਜਾਂ ਨਹੀਂ? ਇਸ ਸਵਾਲ ਦਾ ਉੱਤਰ ਦੇਣਾ ਵਕਤ ਤੋਂ ਪਹਿਲਾਂ ਗੱਲ ਜਾਪਦੀ ਹੈ ਕਿਉਂਕਿ ਗਰਮ ਖਿਆਲੀਆਂ ਨੂੰ ਇਨ੍ਹਾਂ ਜਿਮਨੀ ਚੋਣਾਂ ਵਿੱਚ ਲੋਕਾਂ ਵੱਲੋਂ ਕਿੰਨਾ ਕੁ ਹੁੰਗਾਰਾ ਮਿਲਦਾ ਹੈ, ਇਹ ਵੀ ਵੇਖਣਾ ਹੋਵੇਗਾ ਉੱਧਰ ਅਕਾਲੀ ਦਲ ਦਾ ਇਨ੍ਹਾਂ ਜਿਮਨੀ ਚੋਣਾਂ ਵਿੱਚ ਬਾਹਰ ਹੋਣਾ ਬੇਸ਼ਕ ਧਾਰਮਕ ਅਤੇ ਸਿਆਸੀ ਮਜਬੂਰੀ ਹੈ ਪਰ ਇਹ ਨਾ ਤਾਂ ਸੂਬੇ ਦੇ ਹਿਤ ਵਿੱਚ ਹੈ ਅਤੇ ਨਾ ਹੀ ਇਸ ਨੂੰ ਅਕਾਲੀ ਦਲ ਦੇ ਹਿਤ ਵਿੱਚ ਕਿਹਾ ਜਾ ਸਕਦਾ ਕਿਉਂਕਿ ਅਕਾਲੀ ਦਲ ਇੱਕ ਖੇਤਰੀ ਪਾਰਟੀ ਹੈ, ਜਿਸਦਾ ਸਿਆਸੀ ਪਿੜ ਵਿੱਚ ਰਹਿਣਾ ਸੂਬੇ ਦੇ ਹਿਤ ਵਿੱਚ ਹੈ

ਪਰ ਸਿਆਣੇ ਕਹਿੰਦੇ ਹਨ ਕੇ ਘੜੀ ਦਾ ਖੁੰਝਿਆ ਸੌ ਕੋਹ ’ਤੇ ਜਾ ਪੈਂਦਾ ਹੈ, ਇਸ ਲਈ ਅਕਾਲੀ ਦਲ ਵੱਲੋਂ ਦੰਦਾਂ ਥੱਲੇ ਜੀਭ ਰੱਖ ਕੇ ਚੋਣਾਂ ਨਾ ਲੜਨ ਦਾ ਲਿਆ ਫ਼ੈਸਲਾ ਉਸ ਲਈ ਬੇਹੱਦ ਘਾਤਕ ਸਿੱਧ ਹੋ ਸਕਦਾ ਹੈਪਹਿਲਾਂ ਹੀ ਅਕਾਲੀ ਦਲ ਦੇ ਬਹੁਤ ਸਾਰੇ ਲੀਡਰ ਪਾਰਟੀ ਨੂੰ ਅਲਵਿਦਾ ਕਹਿਕੇ ਬੀਜੇਪੀ, ਆਪ ਅਤੇ ਕਾਂਗਰਸ ਵਿੱਚ ਜਾ ਚੁੱਕੇ ਹਨਪਾਰਟੀ ਦੇ ਚੋਣਾਂ ਨਾ ਲੜਨ ਦੇ ਤਾਜ਼ਾ ਫ਼ੈਸਲੇ ਨਾਲ ਅਕਾਲੀ ਦਲ ਦਾ ਹੋਰ ਕਮਜ਼ੋਰ ਹੋਣਾ ਤੈਅ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਬਹੁਤ ਸਾਰੇ ਨੇਤਾ ਪਾਰਟੀ ਛੱਡ ਸਕਦੇ ਹਨ। ਸੋ ਇਸ ਵਾਰ ਜਿਮਨੀ ਚੋਣਾਂ ਵਿੱਚ ਅਕਾਲੀ ਦਲ ਵੱਲੋਂ ਚੋਣਾਂ ਨਾ ਲੜਨਾ ਨਾਲ ਸਿਆਸੀ ਫਿਜ਼ਾ ਵੱਖਰੀ ਨਜ਼ਰ ਆਵੇਗੀ

*   *   *   *   *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5392)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਅਜੀਤ ਖੰਨਾ ਲੈਕਚਰਾਰ

ਅਜੀਤ ਖੰਨਾ ਲੈਕਚਰਾਰ

WhatsApp: (91 - 85448 - 54669)
Email: (ajitksingh054@gmail.com)

More articles from this author