AjitKhannaLec7ਪਹਿਲਾਂ ਤਾਂ ਉਹ ਸਾਫ਼ ਹੀ ਮੁੱਕਰ ਗਿਆ ਕਿ ਅਸੀਂ ਤਾਂ ਅਪਰੇਸ਼ਨ ਕੀਤਾ ਹੀ ਨਹੀਂ ਪਰ ਜਦੋਂ ...
(13 ਫਰਵਰੀ 2025)

 

ਕਹਿੰਦੇ ਹਨ ਕਿ ਡਾਕਟਰ ਰੱਬ ਦਾ ਦੂਜਾ ਰੂਪ ਹੁੰਦੇ ਹਨਪਰ ਜੇ ਇਹੋ ਰੱਬ ਦਾ ਦੂਜਾ ਰੂਪ ਕੋਈ ਅਣਗਹਿਲੀ ਕਰੇ ਤਾਂ ਫਿਰ ਕੀ ਕੀਤਾ ਜਾਵੇ? ਇਹ ਵਾਕਿਆ 2017 ਦਾ ਹੈਮੇਰੀ ਪਤਨੀ ਨੂੰ ਹਰਨੀਆ ਸੀ, ਇਲਾਜ ਲਈ ਮੈਂ ਉਸ ਨੂੰ ਸ਼ਹਿਰ ਦੇ ਇੱਕ ਨਾਮੀ ਪ੍ਰਾਈਵੇਟ ਹਸਪਤਾਲ ਲੈ ਗਿਆ, ਜਿੱਥੇ ਡਾਕਟਰ ਨਾਲ ਮੇਰਾ ਥੋੜ੍ਹਾ ਬਹੁਤ ਲਿਹਾਜ਼ ਸੀ ਡਾਕਟਰ ਵੱਲੋਂ ਪਤਨੀ ਦਾ ਚੈੱਕਅਪ ਕੀਤਾ ਗਿਆ ਤੇ ਅਪਰੇਸ਼ਨ ਦੀ ਡੇਟ ਦੇ ਦਿੱਤੀ ਗਈ ਅਪਰੇਸ਼ਨ ਹਸਪਤਾਲ ਵੱਲੋਂ ਹਾਇਰ ਕੀਤੇ ਡਾਕਟਰ ਦੁਆਰਾ ਕੀਤਾ ਜਾਣਾ ਸੀ, ਜਿਸ ਨੇ ਮੁਹਾਲੀ ਤੋਂ ਆਉਣਾ ਸੀ

ਤੈਅ ਮਿਤੀ ਨੂੰ ਮੇਰੀ ਪਤਨੀ ਦਾ ਅਪਰੇਸ਼ਨ ਕਰ ਦਿੱਤਾ ਗਿਆਕੁਝ ਦਿਨਾਂ ਪਿੱਛੋਂ ਸੰਬੰਧਿਤ ਦਵਾਈ ਅਤੇ ਜੋ ਪਰਹੇਜ਼ ਕੀਤਾ ਜਾਣਾ ਸੀ, ਉਸ ਬਾਰੇ ਦੱਸ ਕੇ ਸਾਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈਅਸੀਂ ਘਰ ਵਾਪਸ ਆ ਗਏ

ਕੁਝ ਦਿਨਾਂ ਬਾਅਦ ਮੇਰੀ ਪਤਨੀ ਦੇ ਪੇਟ ਵਿੱਚ ਮੁੜ ਦਰਦ ਹੋਣ ਲੱਗਾਅਸੀਂ ਮੁੜ ਉਸੇ ਹਸਪਤਾਲ ਚਲੇ ਗਏਹਸਪਤਾਲ ਦੇ ਡਾਕਟਰ ਨੇ ਚੈੱਕਅਪ ਕਰਨ ਪਿੱਛੋਂ ਕਿਹਾ, “ਇਨਫੈਕਸ਼ਨ ਹੈ, ਇਹ ਜਲਦੀ ਠੀਕ ਹੋ ਜਾਵੇਗੀਇਸ ਵਾਸਤੇ ਕੁਝ ਦਿਨ ਹਸਪਤਾਲ ਵਿੱਚ ਰੱਖਿਆ ਜਾਵੇਗਾ

ਇਲਾਜ ਦੌਰਾਨ ਇੱਕ ਦਿਨ ਸ਼ਾਮ ਨੂੰ ਜਦੋਂ ਮੇਰੀ ਪਤਨੀ ਦੀ ਸਿਹਤ ਜ਼ਿਆਦਾ ਵਿਗੜ ਗਈ, ਡਾਕਟਰ ਨੇ ਪਤਨੀ ਨੂੰ ਲੁਧਿਆਣੇ ਲੈ ਜਾਣ ਲਈ ਆਖ ਦਿੱਤਾਲੁਧਿਆਣਾ ਹਸਪਤਾਲ ਦੇ ਡਾਕਟਰਾਂ ਨੇ ਪਤਨੀ ਨੂੰ 15 ਦਿਨਾਂ ਪਿੱਛੋਂ ਹਸਪਤਾਲ ਵਿੱਚੋਂ ਡਿਸਚਾਰਜ ਕਰ ਦਿੱਤਾ ਅਤੇ ਨਾਲ ਹੀ ਹਫ਼ਤੇ ਪਿੱਛੋਂ ਚੈੱਕ ਕਰਵਾਉਂਦੇ ਰਹਿਣ ਲਈ ਆਖ ਦਿੱਤਾ।

ਸਾਲ, ਡੇਢ ਸਾਲ ਆਰਾਮ ਰਹਿਣ ਪਿੱਛੋਂ ਪਤਨੀ ਦੇ ਮੁੜ ਦਰਦ ਸ਼ੁਰੂ ਹੋ ਗਿਆਅਸੀਂ ਵੱਖ ਵੱਖ ਡਾਕਟਰਾਂ ਤੋਂ ਚੈੱਕਅਪ ਕਰਵਾਇਆਉਹਨਾਂ ਸਾਨੂੰ ਲੁਧਿਆਣੇ ਜਾਂ ਚੰਡੀਗੜ੍ਹ ਤੋਂ ਇਲਾਜ ਕਰਵਾਉਣ ਦੀ ਸਲਾਹ ਦਿੱਤੀਸਾਨੂੰ ਸਮਝ ਨਾ ਆਵੇ ਕਿ ਕਿੱਥੋਂ ਇਲਾਜ ਕਰਵਾਇਆ ਜਾਵੇਅਸੀਂ ਚੋਖੇ ਪ੍ਰੇਸ਼ਾਨ ਹੋ ਗਏਸਮੱਸਿਆ ਸਮਝ ਨਹੀਂ ਆ ਰਹੀ ਸੀ, ਉੱਤੋਂ 10-15 ਲੱਖ ਰੁਪਇਆ ਖਰਚ ਆ ਚੁੱਕਾ ਸੀ ਮਾਨਸਿਕ ਪਰੇਸ਼ਾਨੀ ਵੱਖਰੀਮੈਂ ਆਪਣੇ ਇੱਕ ਡਾਕਟਰ ਦੋਸਤ ਨਾਲ ਗੱਲ ਕੀਤੀਉਸਦੀ ਬੇਟੀ ਚੰਡੀਗੜ੍ਹ ਦੇ ਸੈਕਟਰ-16 ਦੇ ਸਰਕਾਰੀ ਹਸਪਤਾਲ ਵਿੱਚ ਸਰਜਨ ਸੀਉਸਦੇ ਦੋਸਤ ਦੇ ਕਹਿਣ ’ਤੇ ਮੈਂ ਆਪਣੀ ਪਤਨੀ ਨੂੰ ਚੰਡੀਗੜ੍ਹ ਹਸਪਤਾਲ ਲੈ ਗਿਆ

ਸਕੈਨ ਕੀਤੇ ਜਾਣ ਉੱਤੇ ਪੇਟ ਵਿੱਚ ਕਲਾਟਸ (Clots ਗੱਢਾਂ, ਗੱਠਾਂ) ਹੋਣ ਦੀ ਰਿਪੋਰਟ ਆਈ, ਜਿਸ ’ਤੇ ਡਾਕਟਰਾਂ ਵੱਲੋਂ ਅਪਰੇਸ਼ਨ ਦੀ ਸਲਾਹ ਦਿੱਤੀ ਗਈਦੋ ਦਿਨ ਹੈੱਡ ਸਰਜਨ ਵੱਲੋਂ ਅਪਰੇਸ਼ਨ ਕੀਤਾ ਗਿਆ, ਜੋ ਤਕਰੀਬਨ 6 ਘੰਟੇ ਚੱਲਿਆਅਪਰੇਸ਼ਨ ਕਰਨ ਵਾਲੀ ਟੀਮ ਵਿੱਚ ਮੇਰੇ ਦੋਸਤ ਦੀ ਬੇਟੀ ਵੀ ਸ਼ਾਮਲ ਸੀ ਅਪਰੇਸ਼ਨ ਉਪਰੰਤ ਦੋਸਤ ਦੀ ਬੇਟੀ ਸਾਡੇ ਕੋਲ ਆਈ ਤੇ ਮੇਰੀ ਪਤਨੀ ਦੇ ਪੇਟ ਵਿੱਚੋਂ ਨਿਕਲਿਆ ਮਾਸ ਦਾ ਟੁਕੜਾ ਵਿਖਾਉਂਦੀ ਹੋਈ ਕਹਿਣ ਲੱਗੀ, “ਅੰਕਲ ਜੀ! ਆਂਟੀ ਦੇ ਪੇਟ ਵਿੱਚੋਂ ਗੌਜ਼ (Gauze, ਜਾਲ਼ੀਦਾਰ ਪੱਟੀ, ਜਿਹੜੀ ਜ਼ਖਮ ਨੂੰ ਸਾਫ ਕਰਨ ਜਾਂ ਖੂਨ ਸੋਖਣ ਲਈ ਜ਼ਖਮ ਦੇ ਉੱਪਰ ਲਾਈ ਜਾਂਦੀ ਹੈ।) ਨਿਕਲੀ ਹੈਇਹ ਸ਼ਾਇਦ ਪਹਿਲਾਂ ਕਰਵਾਏ ਅਪਰੇਸ਼ਨ ਦੌਰਾਨ ਪੇਟ ਵਿੱਚ ਰਹਿ ਗਈ ਹੋਵੇ

ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈਉਸ ਵਕਤ ਮੇਰਾ ਬੇਟਾ ਵੀ ਕੋਲ ਸੀਅਪਰੇਸ਼ਨ ਉਪਰੰਤ ਪਤਨੀ ਦੇ ਪੇਟ ਵਿੱਚੋਂ ਨਿਕਲੇ ਮਾਸ ਦੇ ਟੁਕੜੇ ਨੂੰ ਲੈਬੌਟਰੀ ਭੇਜਿਆ ਗਿਆਤਿੰਨ ਹਫਤੇ ਪਿੱਛੋਂ ਰਿਪੋਰਟ ਆਈ ਤਾਂ ਗੌਜ਼ ਦੀ ਪੁਸ਼ਟੀ ਹੋ ਗਈ ਹੈਹਸਪਤਾਲ ਵਿੱਚੋਂ ਛੁੱਟੀ ਪਿੱਛੋਂ ਅਸੀਂ ਘਰ ਆ ਗਏ ਜਦੋਂ ਇਸ ਸੰਬੰਧੀ ਅਸੀਂ ਉਸ ਹਸਪਤਾਲ ਦੇ ਡਾਕਟਰ ਕੋਲ (ਜਿਸ ਤੋਂ 2017 ਵਿੱਚ ਅਪਰੇਸ਼ਨ ਕਰਵਾਇਆ ਸੀ) ਜਾ ਕੇ ਦੱਸਿਆ ਕਿ ਤੁਹਾਡੇ ਡਾਕਟਰ ਨੇ ਅਪਰੇਸ਼ਨ ਸਮੇਂ ਲਾਪਰਵਾਹੀ ਕਰਦੇ ਹੋਏ ਪੇਟ ਵਿੱਚ ਗੌਜ਼ ਛੱਡ ਦਿੱਤੀ ਸੀ, ਪਹਿਲਾਂ ਤਾਂ ਉਹ ਸਾਫ਼ ਹੀ ਮੁੱਕਰ ਗਿਆ ਕਿ ਅਸੀਂ ਤਾਂ ਅਪਰੇਸ਼ਨ ਕੀਤਾ ਹੀ ਨਹੀਂ ਪਰ ਜਦੋਂ ਮੈਂ ਉਸ ਨੂੰ ਉਸ ਦੇ ਅਪਰੇਸ਼ਨ ਥੀਏਟਰ ਦੀ 10 ਹਜ਼ਾਰ ਫੀਸ ਵਾਲਾ ਬਿੱਲ ਵਿਖਾਇਆ ਗਿਆ ਤਾਂ ਉਹ ਕਹਿਣ ਲੱਗਾ ਕਿ ਜਿਸ ਡਾਕਟਰ ਨੇ ਅਪ੍ਰੇਸ਼ਨ ਕੀਤਾ ਹੈ, ਉਹ ਉਸ ਨੂੰ ਬੁਲਾਵੇਗਾਫਿਰ ਕੀ ਸੀ, ਡਾਕਟਰ ਵੱਲੋਂ ਸਿਫਾਰਿਸ਼ਾਂ ਦੀ ਝੜੀ ਲੱਗ ਗਈਮੀਟਿੰਗ ਕਰਨ ਲਈ ਸੁਨੇਹੇ ਆਉਣ ਲੱਗ ਪਏਇੱਕ ਸਾਂਝੇ ਦੋਸਤ ਦੇ ਘਰ ਮੀਟਿੰਗ ਹੋਈ, ਜਿੱਥੇ ਉਹ ਡਾਕਟਰ, ਜਿਸਨੇ ਮੇਰੀ ਪਤਨੀ ਦਾ ਅਪਰੇਸ਼ਨ ਕੀਤਾ ਸੀ ਤੇ ਕੁਝ ਹੋਰ ਪਤਵੰਤੇ ਮੌਜੂਦ ਸਨ ਬੜੀ ਹੈਰਾਨੀ ਹੋਈ ਜਦੋਂ ਡਾਕਟਰ ਆਪਣੀ ਗਲਤੀ ਮੰਨਣ ਦੀ ਥਾਂ ਇਹ ਕਹਿਣ ਲੱਗਾ ਕਿ ਸਟਿੱਚਿੰਗ ਵੇਲੇ ਮੇਰੇ ਸਹਾਇਕ ਕੋਲੋਂ ਗੌਜ਼ ਰਹਿ ਗਈ ਹੋਵੇਗੀਡਾਕਟਰ ਦੇ ਮੂੰਹੋਂ ਇਹ ਗੱਲ ਮੈਨੂੰ ‘ਚਿੜੀਆਂ ਦਾ ਮਰਨਾ ਤੇ ਗਵਾਰਾਂ ਦਾ ਹਾਸਾ’ ਵਾਲੀ ਗੱਲ ਲੱਗੀਡਾਕਟਰ ਵੱਲੋਂ ਕੀਤੀ ਅਣਗਹਿਲੀ, ਅਣਗਹਿਲੀ ਨਹੀਂ ਸਗੋਂ ਇੱਕ ਬੱਜਰ ਗੁਨਾਹ ਜਾਪਿਆ ਕਿਉਂਕਿ ਡਾਕਟਰ ਦੀ ਉਸ ਲਾਹ ਪਰਵਾਹੀ ਦੀ ਵਜਾਹ ਕਰਕੇ ਮੇਰੀ ਪਤਨੀ ਨੇ ਤਿੰਨ ਵਰ੍ਹੇ ਦੋਜ਼ਖ ਭੁਗਤਿਆ

ਡਾਕਟਰ ਦੀ ਉਸ ਅਣਗਹਿਲੀ ਕਾਰਨ ਮੇਰੀ ਪਤਨੀ ਦੀ ਸਿਹਤ ਨਾਲ ਜੋ ਖਿਲਵਾੜ ਹੋਇਆ, ਉਸ ਦਾ ਖ਼ਮਿਆਜ਼ਾ ਅਸੀਂ ਅੱਜ ਵੀ ਭੁਗਤ ਰਹੇ ਹਾਂਡਾਕਟਰ ਵੱਲੋਂ ਪੇਟ ਵਿੱਚ ਗੌਜ਼ ਛੱਡੇ ਜਾਣ ਨੂੰ ਹਲਕੇ ਵਿੱਚ ਲੈਣਾ ਤੇ ਉਸਦੀ ਜ਼ਿੰਮੇਵਾਰੀ ਸਹਾਇਕ ’ਤੇ ਸੁੱਟ ਕੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਨਾ ਮੈਨੂੰ ਅੱਜ ਤਕ ਚੁੱਭਦਾ ਹੈ ਕਿਉਂਕਿ ਪੇਟ ਵਿੱਚ ਗੌਜ਼ ਸਦਕਾ ਮੇਰੀ ਪਤਨੀ ਮੌਤ ਦੇ ਮੂੰਹ ਵਿੱਚੋਂ ਬਚਕੇ ਨਿਕਲੀ ਹੈ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਅਜੀਤ ਖੰਨਾ ਲੈਕਚਰਾਰ

ਅਜੀਤ ਖੰਨਾ ਲੈਕਚਰਾਰ

WhatsApp: (91 - 85448 - 54669)
Email: (ajitksingh054@gmail.com)

More articles from this author