AjitKhannaLec7ਇਸ ਵਾਰ ਦਲ ਬਦਲੀਆਂ ਇੰਨੀ ਵੱਡੀ ਪੱਧਰ ’ਤੇ ਹੋਈਆਂ ਹਨ ਅਤੇ ਹੋ ਰਹੀਆਂ ਹਨ ਕਿ ਪਾਰਟੀ ਵਰਕਰ ਭੰਬਲ਼ਭੂਸੇ ...
(11 ਅਪਰੈਲ 2024)
ਇਸ ਸਮੇਂ ਪਾਠਕ: 225.


ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਉੱਤੇ ਪਹਿਲੀ ਜੂਨ ਨੂੰ ਵੋਟਾਂ ਪੈਣਗੀਆਂ। ਇਸ ਵਾਰ ਚਹੁਕੋਣਾ ਮੁਕਾਬਲਾ ਹੋਣ ਦੇ ਆਸਾਰ ਹਨ ਕਿਉਂਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਕਾਰ ਗਠਜੋੜ ਨਾ ਹੋਣ ਦੇ ਨਾਲ ਨਾਲ ਅਕਾਲੀ ਦਲ ਤੇ ਭਾਜਪਾ ਵੀ ਵੱਖੋ ਵੱਖਰੇ ਤੌਰ ’ਤੇ ਚੋਣ ਲੜ ਰਹੀਆਂ ਹਨ
ਇਸ ਵਾਰ ਪੰਜਾਬ ਵਿੱਚ ਕਿਸੇ ਵੀ ਪ੍ਰਮੁੱਖ ਪਾਰਟੀ ਦਾ ਗਠਜੋੜ ਨਾ ਹੋਣ ਕਾਰਨ ਨਤੀਜੇ ਹੈਰਾਨੀਜਨਕ ਹੋਣ ਦੇ ਨਾਲ ਨਾਲ ਦਿਲਚਸਪ ਰਹਿਣ ਦੀ ਵੀ ਸੰਭਾਵਨਾ ਹੈਜੇ 2019 ਦੀਆਂ ਚੋਣਾਂ ’ਤੇ ਪੰਛੀ ਝਾਤ ਮਾਰੀ ਜਾਵੇ ਤਾਂ ਅੰਕੜੇ ਦੱਸਦੇ ਹਨ ਕਿ 2019 ਵਿੱਚ ਕਾਂਗਰਸ ਨੇ 13 ਲੋਕ ਸਭਾ ਸੀਟਾਂ ’ਤੇ ਉਮੀਦਵਾਰ ਖੜ੍ਹੇ ਕੀਤੇ ਸਨ ਜਿਨ੍ਹਾਂ ਵਿੱਚੋਂ ਉਸ ਨੂੰ 8 ਸੀਟਾਂ ’ਤੇ ਜਿੱਤ ਹਾਸਲ ਹੋਈ ਸੀ ਅਤੇ ਕੁੱਲ 55,23066ਵੋਟਾਂ ਮਿਲੀਆਂ ਸਨ, ਜੋ ਕਿ 40.6 ਪ੍ਰਤੀਸ਼ਤ ਬਣਦੀਆਂ ਹਨਅਕਾਲੀ ਦਲ ਤੇ ਬੀਜੇਪੀ ਵਿੱਚ ਸਮਝੌਤਾ ਹੋਣ ਕਾਰਨ ਅਕਾਲੀ ਦਲ ਨੇ 10 ਸੀਟਾਂ ’ਤੇ ਚੋਣ ਲੜੀ ਸੀ ਅਤੇ 2 ਉੱਤੇ ਜਿੱਤ ਹਾਸਲ ਕੀਤੀ ਸੀ। ਉਸ ਨੂੰ ਕੁੱਲ 37,78574 ਵੋਟਾਂ ਮਿਲੀਆਂ ਸਨ, ਜੋ 27.8 ਪ੍ਰਤੀਸ਼ਤ ਬਣਦੀਆਂ ਹਨ ਭਾਜਪਾ ਨੇ 3 ਸੀਟਾਂ ’ਤੇ ਚੋਣ ਲੜੀ ਸੀ ਅਤੇ 2 ਉੱਤੇ ਜਿੱਤ ਹਾਸਲ ਕੀਤੀ ਸੀ ਉਸ ਨੂੰ ਕੁੱਲ 13,25445 ਵੋਟਾਂ ਮਿਲੀਆਂ ਸਨ ਤੇ ਵੋਟ 9.7 ਪ੍ਰਤੀਸ਼ਤ ਰਹੀ ਸੀਆਮ ਆਦਮੀ ਪਾਰਟੀ 13 ਸੀਟਾਂ ’ਤੇ ਚੋਣ ਲੜੀ ਅਤੇ 1 ਸੀਟ ਉੱਤੇ ਜਿੱਤ ਹਾਸਲ ਹੋਈ ਸੀ

ਪਰ 2019 ਦੇ ਮੁਕਾਬਲੇ ਪੰਜਾਬ ਵਿੱਚ ਇਸ ਵਾਰ ਲੋਕ ਸਭਾ ਚੋਣਾਂ ਅਲੱਗ ਕਿਸਮ ਦੀਆਂ ਨਜ਼ਰ ਆ ਰਹੀਆਂ ਹਨ ਜਿਸਦੀ ਵਜਾਹ ਇਹ ਹੈ ਕਿ ਇਸ ਵਾਰ ਦਲ ਬਦਲੀਆਂ ਇੰਨੀ ਵੱਡੀ ਪੱਧਰ ’ਤੇ ਹੋਈਆਂ ਹਨ ਅਤੇ ਹੋ ਰਹੀਆਂ ਹਨ ਕਿ ਪਾਰਟੀ ਵਰਕਰ ਭੰਬਲ਼ਭੂਸੇ ਵਿੱਚ ਪੈ ਗਏ ਹਨ ਕਿ ਉਹ ਲੀਡਰ ਨਾਲ ਜਾਣ ਜਾਂ ਪਾਰਟੀ ਨਾਲਇਸ ਸਮੇਂ ਦੂਜੀਆਂ ਪਾਰਟੀਆਂ ਤੋਂ ਆ ਕੇ ਟਿਕਟ ਹਾਸਲ ਕਰਨ ਵਾਲਿਆਂ ਦਾ ਵਿਰੋਧ ਵੀ ਚੱਲ ਰਿਹਾ ਹੈ ਕਿਉਂਕਿ ਲੰਬਾ ਸਮਾਂ ਪਾਰਟੀਆਂ ਨਾਲ ਜੁੜੇ ਲੋਕ ਜਿਸ ਨੇਤਾ ਨੂੰ ਪਹਿਲਾਂ ਮਾੜਾ ਚੰਗਾ ਬੋਲਦੇ ਰਹੇ ਸਨ, ਬਾਅਦ ਵਿੱਚ ਆਪਣੀ ਹੀ ਪਾਰਟੀ ਦੀ ਟਿਕਟ ਮਿਲ ਜਾਣ ’ਤੇ ਉਸ ਦੇ ਹੱਕ ਵਿੱਚ ਪ੍ਰਚਾਰ ਕਿਵੇਂ ਕਰਨਗੇ? ਇਸ ਨਾਲ ਪਾਰਟੀ ਵਰਕਰਾਂ ਲਈ ਨਵੀਂ ਮੁਸ਼ਕਲ ਖੜ੍ਹੀ ਹੋ ਗਈ ਹੈ ਜਿਸ ਕਰਕੇ ਆਉਣ ਵਾਲੇ ਦਿਨਾਂ ਵਿੱਚ ਸਿਆਸੀ ਸਮੀਕਰਨ ਬਦਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾਉੱਧਰ ਵੱਖ ਵੱਖ ਪਾਰਟੀਆਂ ਦੇ ਜਿਨ੍ਹਾਂ ਉਮੀਦਵਾਰਾਂ ਨੂੰ ਟਿਕਟ ਮਿਲ ਚੁੱਕੀ ਹੈ, ਉਨ੍ਹਾਂ ਵੱਲੋਂ ਸਰਗਰਮੀਆ ਅਰੰਭ ਕਰ ਦਿੱਤੀਆਂ ਗਈਆਂ ਹਨਇਸ ਵਾਰ ਵੋਟਰ ਬਿਲਕੁਲ ਸ਼ਾਂਤ ਬੈਠਾ ਹੈ, ਕਿਸੇ ਵੀ ਪਾਰਟੀ ਦੇ ਹੱਕ ਵਿੱਚ ਹਵਾ ਨਜ਼ਰ ਨਹੀਂ ਆ ਰਹੀ

ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਇਹ ਸਤਰਾਂ ਲਿਖੇ ਜਾਣ ਤਕ 13 ਵਿੱਚੋਂ 9 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੱਖੋ ਵੱਖਰੇ ਲੋਕ ਸਭਾ ਹਲਕਿਆਂ ਵਿੱਚ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਫੀਡ ਬੈਕ ਲੈਣ ਦੇ ਨਾਲ ਨਾਲ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨਕਾਂਗਰਸ ਤੇ ਅਕਾਲੀ ਦਲ ਵੱਲੋਂ ਹਾਲੇ ਉਮੀਦਵਾਰਾਂ ਦਾ ਐਲਾਨ ਕਰਨਾ ਬਾਕੀ ਹੈ

ਬੀਜੇਪੀ ਪੰਜਾਬ ਵਿੱਚ ਪਹਿਲੀ ਵਾਰ ਇਕੱਲਿਆਂ 13 ਦੀਆਂ 13 ਸੀਟਾਂ ’ਤੇ ਚੋਣ ਲੜ ਰਹੀ ਹੈ ਜਦ ਕਿ ਉਸ ਵੱਲੋਂ ਹੁਣ ਤਕ 6 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ

ਕਾਂਗਰਸ ਅਤੇ ਅਕਾਲੀ ਦਲ ਵਿੱਚ ਜ਼ਿਆਦਾ ਦਾਅਵੇਦਾਰੀਆਂ ਹੋਣ ਕਾਰਨ ਪੇਚ ਫਸਿਆ ਹੋਇਆ ਹੈ ਇਨ੍ਹਾਂ ਦੋਵਾਂ ਪਾਰਟੀਆਂ ਵੱਲੋਂ ਉਮੀਦਵਾਰਾਂ ਦਾ ਐਲਾਨ ਨਾ ਕੀਤੇ ਜਾਣ ਕਾਰਨ ਵੀ ਚੋਣ ਦੰਗਲ ਫਿਲਹਾਲ ਠੰਢਾ ਨਜ਼ਰ ਆ ਰਿਹਾ ਹੈ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਚੋਣ ਮੈਦਾਨ ਵਿੱਚ ਆਉਣ ’ਤੇ ਹੀ ਸਰਗਰਮੀਆਂ ਜ਼ੋਰ ਫੜਨਗੀਆਂ ਤੇ ਵੋਟਰ ਵੀ ਫਿਰ ਹੀ ਸਰਗਰਮ ਹੋਣਗੇ। ਵੋਟਰ ਤੇਲ ਦੇਖੋ, ਤੇਲ ਦੀ ਧਾਰ ਦੇਖੋ, ਮੁਤਾਬਕ ਚੁੱਪ ਬੈਠਾ ਹੈ ਜਿਸ ਕਰਕੇ ਹਾਲ ਦੀ ਘੜੀ ਇਹ ਅੰਦਾਜ਼ਾ ਲਾਉਣਾ ਔਖਾ ਹੈ ਕਿ ਕੌਣ ਜਿੱਤੇਗਾ, ਕੌਣ ਹਾਰੇਗਾ। ਪਰ ਇਹ ਤੈਅ ਹੈ ਕਿ ਕਾਂਗਰਸ, ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਭਾਜਪਾ ਵਿੱਚ ਮੁਕਾਬਲਾ ਚਹੁਕੋਣਾ ਹੋਵੇਗਾਇਹ ਵੀ ਤੈਅ ਹੈ ਕਿ ਜਿੱਤ ਹਾਰ ਦਾ ਫਰਕ ਵੀ ਬਹੁਤ ਘੱਟ ਰਹੇਗਾ ਬੇਸ਼ਕ ਬਸਪਾ, ਅਕਾਲੀ ਦਲ ਅੰਮ੍ਰਿਤਸਰ ਤੇ ਟਕਸਾਲੀ ਅਕਾਲੀ ਦਲ ਸਣੇ ਅਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਵਿੱਚ ਹੋਣਗੇ ਪਰ ਇੱਕ ਦੋਂਹ ਹਲਕਿਆਂ ਨੂੰ ਛੱਡ ਕਿ ਬਾਕੀ ਹਲਕਿਆਂ ਵਿੱਚ ਬਹੁਕੋਣੇ ਮੁਕਾਬਲੇ ਰਹਿਣ ਦੀ ਸੰਭਾਵਨਾ ਨਾ ਦੇ ਬਰਾਬਰ ਹੈ ਕੁਝ ਵੀ ਹੋਵੇ, ਪੰਜਾਬ ਦੀਆਂ ਚੋਣਾਂ ਇਸ ਵਾਰ ਵਿਲੱਖਣ ਹੋਣਗੀਆਂ ਅਤੇ ਨਤੀਜੇ ਹੈਰਾਨੀਜਨਕ ਹੋਣਗੇ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4882)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਅਜੀਤ ਖੰਨਾ ਲੈਕਚਰਾਰ

ਅਜੀਤ ਖੰਨਾ ਲੈਕਚਰਾਰ

WhatsApp: (91 - 85448 - 54669)
Email: (ajitksingh054@gmail.com)