AjitKhannaLec7ਸਾਨੂੰ ਇਹ ਵੇਖਣ ਅਤੇ ਸੋਚਣ ਦੀ ਜ਼ਰੂਰਤ ਹੈ ਕਿ ਕੀ ਅਸੀਂ ਬੱਚਿਆਂ ਨੂੰ ਉਹ ਅਧਿਕਾਰ ਦਿੱਤੇ ਹੋਏ ਹਨ, ਜੋ ਸੰਵਿਧਾਨ ...
(14 ਨਵੰਬਰ 2024)

 

ਅਸੀਂ ਅੱਖਾਂ ਕਦੋਂ ਖੋਲ੍ਹਾਂਗੇ? ਕੀ ਇਹ ਜ਼ੁਲਮ ਨਹੀਂ?

ChildLabour2
ChildLabour3

 JawaharLNehru1

ਇਤਿਹਾਸ ਇੱਕ ਦਿਨ ਵਿੱਚ ਨਹੀਂ ਸਿਰਜਿਆ ਜਾਂਦਾ, ਪਰ ਹਾਂ! ਇੱਕੋ ਦਿਨ ਦੀ ਇੱਕ ਵੱਡੀ ਘਟਨਾ ਇਤਿਹਾਸ ਵਿੱਚ ਇੱਕ ਵੱਡਾ ਮੋੜ ਲੈ ਆਉਂਦੀ ਹੈਭਾਰਤ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਨੂੰ ਬਾਲ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈਉਹ ਦੇਸ਼ ਦੇ ਇੱਕ ਸੁੱਘੜ ਤੇ ਸਿਆਣੇ ਰਾਜਨੀਤੀਵੇਤਾ ਸਨਉਹਨਾਂ ਨੇ ਦੇਸ਼ ਦੀ ਅਜ਼ਾਦੀ ਦੇ ਅੰਦੋਲਨ ਵਿੱਚ ਚੋਖਾ ਯੋਗਦਾਨ ਪਾਇਆਪੰਡਤ ਜਵਾਹਰ ਲਾਲ ਨਹਿਰੂ ਦਾ ਜਨਮ 14 ਨਵੰਬਰ 1889 ਨੂੰ ਇਲਾਹਾਬਾਦ ਵਿੱਚ ਇੱਕ ਨਾਮੀ ਤੇ ਰੱਜੇ ਪੁੱਜੇ ਵਕੀਲ ਮੋਤੀ ਲਾਲ ਨਹਿਰੂ ਦੇ ਘਰ ਹੋਇਆਪੰਡਤ ਜਵਾਹਰ ਲਾਲ ਨਹਿਰੂ ਦੀ ਮਾਂ ਦਾ ਨਾਂ ਸਵਰੂਪ ਰਾਣੀ ਸੀਜਵਾਹਰ ਲਾਲ ਮੋਤੀ ਲਾਲ ਨਹਿਰੂ ਦੇ ਇਕਲੌਤੇ ਫ਼ਰਜ਼ੰਦ ਸਨਇਸ ਤੋਂ ਬਿਨਾਂ ਮੋਤੀ ਲਾਲ ਨਹਿਰੂ ਦੀਆਂ ਤਿੰਨ ਧੀਆਂ ਸਨਉਹ ਕਸ਼ਮੀਰ ਦੇ ਸਰਸਵਤ ਬ੍ਰਾਹਮਣ ਸਨਉਨ੍ਹਾਂ ਨੇ ਸਭ ਤੋਂ ਵਧੀਆ ਸਕੂਲਾਂ ਅਤੇ ਯੂਨੀਵਰਸਿਟੀਆਂ ਤੋਂ ਪੜ੍ਹਾਈ ਕੀਤੀ ਮੁਢਲੀ ਪੜ੍ਹਾਈ ਹੈਰੋ ਅਤੇ ਕਾਲਜ ਦੀ ਪੜ੍ਹਾਈ ਟ੍ਰਿੰਨਟੀ ਕਾਲਜ ਲੰਡਨ ਤੋਂ ਪ੍ਰਾਪਤ ਕੀਤੀਇੰਗਲੈਂਡ ਵਿੱਚ ਉਹਨਾਂ 7 ਵਰ੍ਹੇ ਬਤੀਤ ਕੀਤੇਦੇਸ਼ ਦੀ ਅਜ਼ਾਦੀ ਮਗਰੋਂ ਰਾਸ਼ਟਰੀ ਕਾਂਗਰਸ ਵੱਲੋਂ ਉਨ੍ਹਾਂ ਨੂੰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਵਜੋਂ ਚੁਣਿਆ ਗਿਆਉਸ ਮਗਰੋਂ 1951 ਵਿੱਚ ਹੋਈਆਂ ਪਹਿਲੀਆਂ ਆਮ ਚੋਣਾਂ ਵਿੱਚ ਉਹ ਮੁੜ ਪ੍ਰਧਾਨ ਮੰਤਰੀ ਬਣੇ ਅਤੇ ਉਹ ਆਪਣੀ ਮੌਤ ਤਕ ਪ੍ਰਧਾਨ ਮੰਤਰੀ ਦੇ ਅਹੁਦੇ ਉੱਤੇ ਰਹੇ ਪੰਡਤ ਜਵਾਹਰ ਲਾਲ ਨੂੰ ਪੂਰੀ ਦੁਨੀਆਂ ਵਿੱਚ ਇੱਕ ਮਜ਼ਬੂਤ ਨੇਤਾ ਜਾਣਿਆ ਜਾਂਦਾ ਸੀਪੰਡਤ ਨਹਿਰੂ ਦੀ ਪਤਨੀ ਦਾ ਨਾਂ ਕਮਲਾ ਨਹਿਰੂ ਸੀਉਨ੍ਹਾਂ ਦੀ ਇੱਕ ਧੀ, ਇੰਦਰਾ ਗਾਂਧੀ ਸੀ, ਜੋ ਬਾਅਦ ਵਿੱਚ ਲਾਲ ਬਹਾਦੁਰ ਸ਼ਾਸਤਰੀ ਦੀ ਉੱਤਰਾਧਿਕਾਰੀ ਬਣੀ ਅਤੇ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸੀ

ਬਾਲ ਅਧਿਕਾਰਾਂ ਦੀ ਗੱਲ ਕਰਦਿਆਂ ਅਕਸਰ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਬੱਚਿਆਂ ਨੂੰ 8 ਘੰਟੇ ਪੜ੍ਹਨ ਲਈ ਆਖਦੇ ਹੋ ਤਾਂ ਤੁਹਾਨੂੰ ਉਨ੍ਹਾਂ ਨੂੰ 2 ਘੰਟੇ ਖੇਡਣ ਲਈ ਵੀ ਕਹਿਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦਾ ਮਨ ਤਰੋਤਾਜ਼ਾ ਰਹੇਦੇਸ਼ ਦੇ ਸਾਰੇ ਬੱਚਿਆਂ ਨੂੰ ਖ਼ਾਸ ਮਹਿਸੂਸ ਕਰਨ ਲਈ, ਸਾਡੇ ਦੇਸ਼ ਵਿੱਚ ਹਰ ਸਾਲ 14 ਨਵੰਬਰ ਨੂੰ ਬਾਲ ਦਿਵਸ ਵਜੋਂ ਮਨਾਇਆ ਜਾਂਦਾ ਹੈਇਸ ਦਿਨ ਨੂੰ ਮਨਾਉਣ ਦਾ ਮਹੱਤਵ ਬੱਚਿਆਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨਾ, ਉਨ੍ਹਾਂ ਦੀ ਦੇਖਭਾਲ ਕਰਨਾ ਅਤੇ ਉਨ੍ਹਾਂ ਨੂੰ ਚੰਗੀ ਸਿੱਖਿਆ ਦੇਣਾ ਹੈਇਸ ਦਿਨ ਸਕੂਲਾਂ ਵਿੱਚ ਬੱਚਿਆਂ ਲਈ ਗੀਤ, ਸੰਗੀਤ ਅਤੇ ਖੇਡਾਂ ਕਰਵਾਈਆਂ ਜਾਂਦੀਆਂ ਹਨ ਅਤੇ ਬੱਚਿਆਂ ਨੂੰ ਤੋਹਫ਼ੇ ਵੀ ਦਿੱਤੇ ਜਾਂਦੇ ਹਨ

ਜ਼ਿਕਰੇਖਾਸ ਹੈ ਕਿ ਬੱਚੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੂੰ ‘ਚਾਚਾ ਨਹਿਰੂਕਹਿੰਦੇ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਬੱਚੇ ਕਿਸੇ ਵੀ ਸਮਾਜ ਦੀ ਮੂਲ ਨੀਂਹ ਹੁੰਦੇ ਹਨ, ਇਸ ਲਈ ਉਨ੍ਹਾਂ ਦਾ ਪਾਲਣ ਪੋਸਣ ਢੁਕਵੇਂ ਮਾਹੌਲ ਵਿੱਚ ਹੋਣਾ ਚਾਹੀਦਾ ਹੈਇਸ ਤੋਂ ਬਾਅਦ ਹਰ ਸਾਲ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਦੀ ਯਾਦ ਵਿੱਚ 14 ਨਵੰਬਰ ਨੂੰ ਬਾਲ ਦਿਵਸ ਮਨਾਇਆ ਜਾਣ ਲੱਗਾਪੰਡਤ ਜਵਾਹਰ ਲਾਲ ਨਹਿਰੂ ਦੀ ਮੌਤ 27 ਮਈ 1964 ਨੂੰ ਹੋਈ ਸੀਉਸੇ ਸਾਲ ਉਨ੍ਹਾਂ ਦੇ ਜਨਮ ਦਿਨ 14 ਨਵੰਬਰ ਨੂੰ ਬਾਲ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆਉਸ ਦਿਨ ਉਨ੍ਹਾਂ ਨੂੰ ਸਨਮਾਨਤ ਕਰਨ ਲਈ ਲੋਕ ਸਭਾ ਵਿੱਚ ਸਰਬਸੰਮਤੀ ਨਾਲ ਬਾਲ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ ਸੀ ਅਤੇ ਉਦੋਂ ਤੋਂ ਹੀ ਇਸ ਦਿਨ ਨੂੰ ਪੂਰੇ ਭਾਰਤ ਵਿੱਚ ਮਨਾਇਆ ਜਾਂਦਾ ਹੈ

ਦੂਜੇ ਪਾਸੇ ਬਾਲ ਦਿਵਸ ਉੱਤੇ ਸਾਨੂੰ ਇਹ ਵੇਖਣ ਅਤੇ ਸੋਚਣ ਦੀ ਜ਼ਰੂਰਤ ਹੈ ਕਿ ਕੀ ਅਸੀਂ ਬੱਚਿਆਂ ਨੂੰ ਉਹ ਅਧਿਕਾਰ ਦਿੱਤੇ ਹੋਏ ਹਨ, ਜੋ ਸੰਵਿਧਾਨ ਮੁਤਾਬਕ ਉਨ੍ਹਾਂ ਨੂੰ ਦਿੱਤੇ ਜਾਣੇ ਬਣਦੇ ਹਨਅੱਜ ਵੀ ਬਹੁਤ ਸਾਰੇ ਬੱਚੇ ਸੜਕਾਂ, ਭੱਠਿਆਂ, ਹੋਟਲਾਂ ਅਤੇ ਰੈਸਟੋਰੈਂਟਾਂ ਆਦਿ ਵਿੱਚ ਕੰਮ ਕਰਦੇ ਵੇਖੇ ਜਾ ਸਕਦੇ ਹਨਕੀ ਇਹ ਬਾਲ ਦਿਵਸ ਉੱਤੇ ਸਾਡਾ ਮੂੰਹ ਚਿੜਾਉਂਦੇ ਨਜ਼ਰ ਨਹੀਂ ਆਉਂਦੇ? ਸਭ ਤੋਂ ਖ਼ਾਸ ਸਵਾਲ ਇਹ ਕਿ ਕੀ ਅਸੀਂ ਬਾਲਾਂ ਨੂੰ ਚੰਗੀ ਸਿੱਖਿਆ ਦੇ ਰਹੇ ਹਾਂ? ਜਦੋਂ ਕੇ ਦੇਸ਼ ਦੀ ਸੰਸਦ ਵੱਲੋਂ 4 ਅਗਸਤ 2009 ਨੂੰ ਬਣਾਏ ਤੇ 1 ਅਪਰੈਲ 2010 ਲਾਗੂ ਕੀਤੇ ਕਾਨੂੰਨ ਵਿੱਚ 6 ਤੋਂ 14 ਸਾਲ ਦੇ ਬੱਚਿਆਂ ਨੂੰ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ ਦਿੱਤਾ ਗਿਆ ਹੈਸੋ ਲੋੜ ਹੈ ਬਾਲ ਮਜ਼ਦੂਰੀ ਨੂੰ ਰੋਕਣਾ ਤੇ ਬਾਲਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਦੇਣਾ

*     *    *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5444)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਅਜੀਤ ਖੰਨਾ ਲੈਕਚਰਾਰ

ਅਜੀਤ ਖੰਨਾ ਲੈਕਚਰਾਰ

WhatsApp: (91 - 85448 - 54669)
Email: (ajitksingh054@gmail.com)

More articles from this author