AjitKhannaLec7ਇਸ ਸਮੇਂ ਪੰਜਾਬ ਵਿੱਚ ਚਲਦੇ 80 ਫੀਸਦੀ ਆਈਲੈਟਸ ਸੈਂਟਰ ਬੰਦ ਹੋ ਚੁੱਕੇ ਹਨ ਜਾਂ ਬੰਦ ਹੋਣ ਦੀ ਕਗਾਰ ’ਤੇ ...
(23 ਅਕਤੂਬਰ 2024)

 

ਕੈਨੇਡਾ ਵੱਲੋਂ ਸਟਡੀ ਵੀਜ਼ੇ ਉੱਤੇ ਆਉਣ ਵਾਲੇ ਸਟੂਡੈਂਟ ਨੂੰ ਲੈ ਕੀ ਨਿਯਮਾਂ ਵਿੱਚ ਤਬਦੀਲੀ ਦਾ ਅਸਰ ਪੰਜਾਬ ਦੇ ਆਈਲੈਟਸ ਸੈਂਟਰਾਂ ਉੱਤੇ ਸਿੱਧੇ ਰੂਪ ਵਿੱਚ ਵਿਖਾਈ ਦੇਣ ਲੱਗਾ ਹੈਸਮੁੱਚੇ ਪੰਜਾਬ ਵਿੱਚ 6000 ਤੋਂ ਵਧੇਰੇ ਆਈਲੈਟਸ ਸੈਂਟਰ ਖੁੱਲ੍ਹੇ ਹੋਏ ਸਨਜਿੱਥੋਂ ਆਈਲੈਟਸ ਦੀ ਕੋਚਿੰਗ ਲੈ ਕੇ ਵਿਦਿਆਰਥੀ ਸਟਡੀ ਵੀਜ਼ੇ ਉੱਤੇ ਵਿਦੇਸ਼ ਜਾਂਦੇ ਸਨਤਾਂ ਜੋ ਉੱਥੇ ਪੜ੍ਹਾਈ ਪੂਰੀ ਕਰਨ ਉਪਰੰਤ ਵਰਕ ਪਰਮਿਟ ਹਾਸਲ ਕਰਕੇ ਪੀਅਰ ਲੈ ਕਿ ਆਪਣੇ ਆਪ ਨੂੰ ਸੈੱਟ ਕਰ ਸਕਣਜੋ ਮੁੰਡੇ ਆਈਲੈਟਸ ਕਲੀਅਰ ਨਾ ਕਰ ਸਕਦੇਉਹ ਕਿਸੇ ਆਈਲੈਟਸ ਪਾਸ ਕੁੜੀ ਦੀ ਫੀਸ ਭਰ ਉਸ ਨਾਲ ਵਿਆਹ ਕਰਵਾ ਕੇ ਕੈਨੇਡਾ ਦੀ ਫਾਈਲ ਲਾ ਦਿੰਦੇ ਸਟਡੀ ਵੀਜ਼ੇ ਉੱਤੇ ਗਏ ਵਿਦਿਆਰਥੀਆਂ ਦੇ ਮਾਪੇ ਵੀ ਟੂਰਿਸਟ ਵੀਜ਼ਾ ਲੈ ਕੈਨੇਡਾ ਚਲੇ ਜਾਂਦੇਬਹੁਤ ਸਾਰੇ ਬੱਚਿਆਂ ਦੇ ਮਾਪੇ ਤਾਂ ਉੱਥੇ ਥੋੜ੍ਹਾ ਬਹੁਤਾ ਕੰਮਕਾਰ ਕਰਕੇ ਦੋ ਚਾਰ ਪੈਸੇ ਵੀ ਕਮਾ ਲਿਆਉਂਦੇ ਬੇਸ਼ਕ ਉਹ ਟੂਰਿਸਟ ਵੀਜ਼ੇ ’ਤੇ ਛੇ ਮਹੀਨੇ ਹੀ ਉੱਥੇ ਰਹਿ ਸਕਦੇ ਸਨ ਪਰ ਹੌਲੀ ਹੌਲੀ ਸਮਾਂ ਪਾ ਕੇ ਆਪਣੇ ਬੱਚਿਆਂ ਦੇ ਪੱਕੇ ਹੋਣ ਪਿੱਛੋਂ ਉਹ ਵੀ ਉੱਥੇ ਪੱਕੇ ਹੋ ਜਾਂਦੇਪਿਛਲੇ ਕੁਝ ਸਾਲਾਂ ਵਿੱਚ ਪੰਜਾਬ ਤੋਂ ਵੱਡੀ ਤਾਦਾਦ ਵਿੱਚ ਨੌਜਵਾਨ ਮੁੰਡੇ ਕੁੜੀਆਂ ਕੈਨੇਡਾ ਸਟਡੀ ਵੀਜ਼ਾ ਲੈ ਕੇ ਗਏ ਹਨ ਤੇ ਪੱਕੇ ਹੋਏ ਹਨ

ਜ਼ਿਕਰੇਖਾਸ ਹੈ ਕਿ ਪਿਛਲੇ ਸਾਲਾਂ ਵਿੱਚ ਉੱਥੋਂ ਦੀ ਟਰੂਡੋ ਸਰਕਾਰ ਨੇ ਖੁੱਲ੍ਹ ਕੇ ਅੰਤਰਰਾਸ਼ਟਰੀ ਸਟੂਡੈਂਟ ਨੂੰ ਵੀਜ਼ਾ ਤੇ ਪੀਅਰ ਦਿੱਤੀਇਸ ਤੋਂ ਇਲਾਵਾ ਰੂਸ ਅਤੇ ਯੂਕ੍ਰੇਨ ਵਿੱਚ ਜੰਗ ਛਿੜਨ ’ਤੇ ਕੈਨੇਡਾ ਦੀ ਟਰੂਡੋ ਸਰਕਾਰ ਨੇ ਖੁੱਲ੍ਹ ਕੇ ਉੱਥੋਂ ਦੇ ਲੋਕਾਂ ਨੂੰ ਆਪਣੇ ਦੇਸ਼ ਸੱਦ ਕੇ ਪੀ ਆਰ ਦਿੱਤੀਉਹਨਾਂ ਦੀ ਆਰਥਿਕ ਮਦਦ ਵੀ ਕੀਤੀ, ਜਿਸ ਨਾਲ ਕੈਨੇਡਾ ਦੇ ਪੱਕੇ ਵਸਨੀਕਾਂ ਵਿੱਚ ਰੋਸ ਪੈਦਾ ਹੋਣ ਲੱਗਾ ਕਿਉਂਕਿ ਅੰਤਰਰਾਸ਼ਟਰੀ ਸਟੂਡੈਂਟ ਆਉਣ ਦੇ ਨਤੀਜੇ ਵਜੋਂ ਰਹਿਣ ਅਤੇ ਕੰਮਕਾਰ ਵਿੱਚ ਮੁਸ਼ਕਿਲ ਆਉਣ ਲੱਗੀਬਾਹਰਲੇ ਦੇਸ਼ਾਂ ਤੋਂ ਆਏ ਲੋਕ ਘੱਟ ਪੈਸਿਆਂ ਵਿੱਚ ਕੰਮ ਕਰਨ ਵਾਸਤੇ ਰਾਜ਼ੀ ਹੋ ਜਾਂਦੇ, ਜਿਸ ਨਾਲ ਉੱਥੋਂ ਦੇ ਪੱਕੇ ਵਸਨੀਕਾਂ ਨੂੰ ਵੱਡੀ ਸਮੱਸਿਆ ਆਉਣ ਲੱਗੀ ਇਸਦੇ ਸਿੱਟੇ ਵਜੋਂ ਉੱਥੋਂ ਦੀ ਟਰੂਡੋ ਸਰਕਾਰ ਨੂੰ ਆਪਣੇ ਸਿਆਸੀ ਵਿਰੋਧੀਆਂ ਦੇ ਦਬਾਅ ਥੱਲੇ ਅੰਤਰਰਾਸ਼ਟਰੀ ਨਿਯਮਾਂ ਵਿੱਚ ਬਦਲਾਅ ਕਰਨ ਲਈ ਮਜਬੂਰ ਹੋਣਾ ਪਿਆ ਕਿਉਂਕਿ 2025 ਵਿੱਚ ਕੈਨੇਡਾ ਵਿੱਚ ਚੋਣਾਂ ਆ ਰਹੀਆਂ ਹਨ, ਜਿਸ ਨੂੰ ਲੈ ਕਿ ਜਿੱਥੇ ਵਿਰੋਧੀ ਪਾਰਟੀਆਂ ਪ੍ਰਧਾਨ ਮੰਤਰੀ ਟਰੂਡੋ ਉੱਤੇ ਹਮਲਾਵਰ ਦਿਸ ਰਹੀਆਂ ਹਨ, ਉੱਥੇ ਟਰੂਡੋ ਇੱਕ ਵਾਰ ਮੁੜ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਰੱਖ ਰਹੇ ਹਨਸਭ ਤੋਂ ਮੁੱਖ ਤਬਦੀਲੀ ਇਹ ਕੀਤੀ ਗਈ ਹੈ ਕੀ ਹੁਣ ਕਿਸੇ ਵੀ ਉਸ ਵਿਦਿਆਰਥੀ ਨੂੰ ਪੀ ਆਰ ਨਹੀਂ ਮਿਲੇਗੀ ਜੋ ਬਾਰ੍ਹਵੀਂ ਕਰਕੇ ਸਟਡੀ ਵੀਜ਼ੇ ’ਤੇ ਕੈਨੇਡਾ ਪਹੁੰਚਦਾ ਹੈਇਹ ਨਿਯਮ ਇਸ ਸਾਲ ਦੇ ਨਵੰਬਰ 2024 ਤੋਂ ਲਾਗੂ ਹੋਣੇ ਹਨਹੁਣ ਕੇਵਲ ਗਰੈਜੂਏਸ਼ਨ ਕਰਕੇ ਜਾਣ ਵਾਲੇ ਵਿਦਿਆਰਥੀ ਨੂੰ ਹੀ ਤੇ ਉਹ ਵੀ ਚੋਣਵੇਂ ਕੋਰਸਾਂ ਵਿੱਚ ਹੀ ਪੀ ਆਰ ਮਿਲ ਸਕੇਗੀਦੱਸਣਯੋਗ ਹੈ ਕਿ ਪਹਿਲਾਂ ਕੈਨੇਡਾ ਸਟਡੀ ਵੀਜ਼ੇ ’ਤੇ ਜਾਣ ਵਾਲੇ ਲਗਭਗ 90 ਫੀਸਦੀ ਵਿਦਿਆਰਥੀ ਬਾਰ੍ਹਵੀਂ ਪਾਸ ਕਰਨ ਉਪਰੰਤ ਹੀ ਆਈਲੈਟਸ ਕਰਕੇ ਸਟਡੀ ਵੀਜ਼ਾ ਅਪਲਾਈ ਕਰ ਦਿੰਦੇ ਸਨ ਪਰ ਹੁਣ ਨਿਯਮਾਂ ਵਿੱਚ ਤਬਦੀਲੀ ਦੀ ਵਜਾਹ ਕਰਕੇ ਗਰੈਜੂਏਸ਼ਨ ਕਰਕੇ ਹੀ ਵਿਦਿਆਰਥੀ ਆਈਲੈਟਸ ਕਰਨਗੇ ਬਾਰ੍ਹਵੀਂ ਪਾਸ ਵਿਦਿਆਰਥੀਆਂ ਨੂੰ ਫਿਲਹਾਲ ਆਈਲੈਟਸ ਕਰਨ ਦਾ ਕੋਈ ਲਾਭ ਨਹੀਂ ਹੈ ਕਿਉਂਕਿ ਆਈਲੈਟਸ ਦੋ ਸਾਲ ਵਾਸਤੇ ਹੀ ਵੈਲਡ ਹੁੰਦੀ ਹੈਇਸ ਕਰਕੇ ਲਗਭਗ 3 ਵਰ੍ਹਿਆਂ ਤਕ ਆਈਲੈਟਸ ਸੈਂਟਰਾਂ ਵਿੱਚ ਸਟੂਡੈਂਟਾਂ ਦੇ ਕੋਚਿੰਗ ਲੈਣ ਆਉਣ ਦੀ ਸੰਭਾਵਨਾ ਨਾ ਦੇ ਬਰਾਬਰ ਲਗਦੀ ਹੈ

ਦੂਜੀ ਗੱਲ, ਕੈਨੇਡਾ ਵੱਲੋਂ ਨਿਯਮ ਬਦਲੇ ਜਾਣ ਦਾ ਸਭ ਤੋਂ ਜ਼ਿਆਦਾ ਫਾਇਦਾ ਸਥਾਨਕ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਹੋਇਆ ਹੈਇਸ ਘੜੀ ਸਾਰੇ ਕਾਲਜ ਅਤੇ ਯੂਨੀਵਰਸਿਟੀਆਂ ਗਿਣਤੀ ਵਜੋਂ ਸਟੂਡੈਂਟਾਂ ਨਾਲ ਫੁੱਲ ਹਨ ਜਦੋਂ ਕਿ ਪਹਿਲਾਂ ਉਹਨਾਂ ਨੂੰ ਵਿਦਿਆਰਥੀਆਂ ਨੂੰ ਦਾਖਲ ਕਰਨ ਵਾਸਤੇ ਸਕੂਲਾਂ ਵਿੱਚ ਜਾ ਕੇ ਪ੍ਰਬੰਧਕਾਂ ਦੇ ਐਡਮਿਸ਼ਨ ਵਾਸਤੇ ਮਿੰਨਤਾਂ ਤਰਲੇ ਕਰਨੇ ਪੈਂਦੇ ਸਨਸਕੂਲ ਪਰਬੰਧਕਾਂ ਨੂੰ ਕਈ ਤਰ੍ਹਾਂ ਦੇ ਗਿਫਟ ਅਤੇ ਇੱਥੋਂ ਤਕ ਕਿ ਕੁਝ ਪੈਸੇ ਵੀ ਅਦਾ ਕਰਨੇ ਪੈਂਦੇ ਸਨਅੱਜ ਕੱਲ੍ਹ ਕਾਲਜ ਤੇ ਯੂਨੀਵਰਸਿਟੀ ਮਾਲਕਾਂ ਦੇ ਚਿਹਰੇ ਖਿੜੇ ਨਜ਼ਰ ਆ ਰਹੇ ਹਨਕਿਉਂਕਿ ਪਹਿਲਾਂ ਜਿਆਦਤਰ ਸਟੂਡੈਂਟ ਦਾ ਰੁਝਾਨ ਵਿਦੇਸ਼ਾਂ ਵੱਲ ਵਧਣ ਕਰਕੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਐਡਮਿਸ਼ਨ ਦੀਆਂ ਸੀਟਾਂ ਪੂਰੀਆਂ ਨਹੀਂ ਹੁੰਦੀਆਂ ਸਨ, ਜਿਸ ਕਰਕੇ ਕਰੋੜਾਂ ਦੇ ਕਰਜ਼ੇ ਨਾਲ ਉਸਾਰੀਆਂ ਇਮਾਰਤਾਂ ਦੀਆਂ ਕਿਸ਼ਤਾਂ ਭਰਨੀਆਂ ਅਤੇ ਅਧਿਆਪਕਾਂ ਦੀਆਂ ਤਨਖਾਹਾਂ ਤੇ ਦੂਸਰੇ ਪ੍ਰਬੰਧਕੀ ਆਦਿ ਖਰਚੇ ਕਰਨੇ ਵੀ ਮੁਸ਼ਕਿਲ ਸਨ

ਇਸ ਸਮੇਂ ਪੰਜਾਬ ਵਿੱਚ ਚਲਦੇ 80 ਫੀਸਦੀ ਆਈਲੈਟਸ ਸੈਂਟਰ ਬੰਦ ਹੋ ਚੁੱਕੇ ਹਨ ਜਾਂ ਬੰਦ ਹੋਣ ਦੀ ਕਗਾਰ ’ਤੇ ਹਨ, ਜਿਸ ਨਾਲ ਇਨ੍ਹਾਂ ਸੈਂਟਰ ਮਾਲਕਾਂ ਨੂੰ ਕਰੋੜਾਂ ਦਾ ਘਾਟਾ ਪਿਆ ਹੈਸੈਂਟਰਾਂ ਨਾਲ ਜੁੜੇ ਕਰਮਚਾਰੀਆਂ ਤੇ ਹੋਰ ਕਾਰੋਬਾਰੀਆਂ ਨੂੰ ਵੀ ਨਿਯਮਾਂ ਵਿੱਚ ਤਬਦੀਲੀ ਨਾਲ ਚੋਖਾ ਨੁਕਸਾਨ ਹੋਇਆ ਹੈਆਈਲੈਟਸ ਸੈਂਟਰਾਂ ਵਿੱਚ ਕੰਮ ਕਰਦੇ ਹਜ਼ਾਰਾਂ ਨੌਜਵਾਨ ਮੁੰਡੇ ਕੁੜੀਆਂ ਸੈਂਟਰ ਬੰਦ ਹੋਣ ਕਾਰਨ ਬੇਰੁਜ਼ਗਾਰ ਹੋ ਗਏ ਹਨ

ਨਿਯਮਾਂ ਵਿੱਚ ਬਦਲਾਅ ਨਾਲ ਟੈਕਸੀ ਮਾਲਕਾ ਨੂੰ ਵੀ ਵਾਹਵਾ ਘਾਟਾ ਅਤੇ ਨੁਕਸਾਨ ਹੋਇਆ ਹੈ, ਕਿਉਂਕਿ ਸਟਡੀ ਵੀਜ਼ੇ ਵਿੱਚ ਆਈ ਗਿਰਾਵਟ ਦਾ ਟੈਕਸੀ ਚਾਲਕਾਂ ’ਤੇ ਅਸਰ ਪੈਣਾ ਵੀ ਸੁਭਾਵਿਕ ਹੈਜੇ ਸਟਡੀ ਵੀਜ਼ਾ ਲੱਗੇਗਾ ਤਾਂ ਹੀ ਲੋਕ ਦਿੱਲੀ ਏਅਰਪੋਰਟ ਉੱਤੇ ਜਾਣਗੇ ਇੱਕ ਅੰਦਾਜ਼ੇ ਮੁਤਾਬਕ ਪੰਜਾਬ ਤੋਂ ਹਾਰ ਰੋਜ਼ 70000 ਟੈਕਸੀ ਦਿੱਲੀ ਆਉਣ ਜਾਣ ਕਰਦੀ ਸੀ, ਜਿਸਦਾ ਹੁਣ ਸਿੱਧਾ ਅਸਰ ਵੇਖਣ ਨੂੰ ਮਿਲ ਰਿਹਾ ਹੈਪੰਜਾਬ ਤੋਂ ਦਿੱਲੀ ਜਾਂਦੇ ਰਾਹ ਉੱਤੇ ਪੈਂਦੇ ਖਾਣ ਪੀਣ ਵਾਲੇ ਢਾਬਿਆਂ ਉੱਤੇ ਵੀ ਨਿਯਮਾਂ ਦੇ ਬਦਲਾਅ ਦੀ ਮਾਰ ਪਈ ਹੈ ਕਿਉਂਕਿ ਦਿੱਲੀ ਏਅਰਪੋਰਟ ਉੱਤੇ ਆਉਣ ਜਾਣ ਵਾਲੇ ਯਾਤਰੀ ਇਨ੍ਹਾਂ ਢਾਬਿਆਂ ਉੱਤੇ ਰੁਕ ਕੇ ਖਾਣਾ ਖਾਂਦੇ ਹਨ।

ਇਸ ਤੋਂ ਬਿਨਾਂ ਵਿਦੇਸ਼ ਜਾਣ ਵਾਲੇ ਸਟੂਡੈਂਟ ਲੱਖਾਂ ਰੁਪਏ ਦੀ ਕੱਪੜਿਆਂ ਤੇ ਸਮਾਨ ਵਗ਼ੈਰਾ ਪਾਉਣ ਲਈ ਅਟੈਚੀ ਵਗੈਰਾ ਦੀ ਖ਼ਰੀਦੋ ਫ਼ਰੋਖ਼ਤ ਕਰਕੇ ਲਿਜਾਂਦੇ ਸਨ ਨਿਯਮਾਂ ਦੇ ਬਦਲਣ ਦਾ ਅਸਰ ਇਨ੍ਹਾਂ ਧੰਦਿਆਂ ਉੱਤੇ ਪੈਣਾ ਲਾਜ਼ਮੀ ਹੈ ਇੱਥੇ ਮੈਂ ਆਪਣੇ ਸ਼ਹਿਰ ਵਿੱਚ ਖੁੱਲ੍ਹੇ ਕੁਝ ਸ਼ੋ ਰੂਮਾਂ ਦੀ ਮਿਸਾਲ ਦੇਣਾ ਚਾਹੁੰਦਾ ਹਾਂ, ਜਿਨ੍ਹਾਂ ਵੱਲੋਂ 20 ਤੋਂ 30 ਲੱਖ ਤਕ ਦਾ ਬੈਂਕ ਲੋਨ ਲੈ ਕੇ ਮਾਲ ਪਾਇਆ ਗਿਆਪਰ ਨਿਯਮਾਂ ਵਿੱਚ ਤਬਦੀਲੀ ਮਗਰੋਂ ਇਨ੍ਹਾਂ ਸ਼ੋਅ ਰੂਮਾਂ ਵਿੱਚ ਕਾਂ ਬੋਲਦੇ ਹਨਮੇਰੇ ਸ਼ਹਿਰ ਦੀ ਮੁੱਖ ਜੀਟੀਬੀ ਮਾਰਕੀਟ, ਜੋ ਆਈਲੈਟਸ ਸੈਂਟਰਾਂ ਦਾ ਹੱਬ ਮੰਨੀ ਜਾਂਦੀ ਸੀ ਜਿੱਥੇ ਹਰ ਰੋਜ਼ ਹਜ਼ਾਰਾਂ ਵਿਦਿਆਰਥੀ ਆਈਲੈਟਸ ਦੀ ਕੋਚਿੰਗ ਲੈਣ ਆਉਂਦੇ ਸਨ, ਉੱਥੇ ਅੱਜਕਲ ਉਲੂ ਬੋਲਦੇ ਹਨਵਿਦਿਆਰਥੀਆਂ ਨਾਲ ਚਹਿਕਦੀ ਇਸ ਮਾਰਕੀਟ ਵਿੱਚ ਹੁਣ ਟਾਵਾਂ ਵਿਦਿਆਰਥੀ ਹੀ ਨਜ਼ਰ ਆਉਂਦਾ ਹੈ, ਕਿਉਂਕਿ ਨਿਯਮਾਂ ਵਿੱਚ ਬਦਲਾਅ ਆਉਣ ਕਰਕੇ ਜਿਆਦਤਰ ਸੈਂਟਰ ਬੰਦ ਹੋ ਚੁੱਕੇ ਹਨਇਸ ਮਾਰਕੀਟ ਵਿੱਚ ਜੋ ਖਾਣ ਪੀਣ ਦਾ ਕਾਰੋਬਾਰ ਸੀ, ਉਹ ਵੀ ਠੱਪ ਹੋ ਚੁੱਕਾ ਹੈ ਜਾਂ ਨਾ ਮਾਤਰ ਹੀ ਰਹਿ ਗਿਆ ਹੈਆਈਲੈਟਸ ਸੈਂਟਰਾਂ ਵਾਲੀਆਂ ਇਮਾਰਤਾਂ, ਜੋ ਲਗਭਗ 50 ਤੋਂ 60-70 ਹਜ਼ਾਰ ਰੁਪਏ ਕਰਾਏ ਉੱਤੇ ਸਨ, ਹੁਣ ਉਹਨਾਂ ਨੂੰ ਕਿਰਾਏ ’ਤੇ ਲੈਣ ਨੂੰ ਕੋਈ ਤਿਆਰ ਨਹੀਂਇਨ੍ਹਾਂ ਇਮਾਰਤਾਂ ਦੇ ਮਾਲਕਾਂ ਦੀ ਆਰਥਕਤਾ ਉੱਤੇ ਵੀ ਅਸਰ ਪਿਆ ਹੈ ਨਿਯਮ ਬਦਲੇ ਜਾਣ ਦਾ ਪ੍ਰਭਾਵ ਕੇਵਲ ਸਟੂਡੈਂਟ ਉੱਤੇ ਹੀ ਨਹੀਂ ਪਿਆ ਬਲਕੇ ਇਸ ਨਾਲ ਜੁੜੇ ਹਰ ਉਸ ਛੋਟੇ ਮੋਟੇ ਕਾਰੋਬਾਰ ’ਤੇ ਸਿੱਧੇ ਤੇ ਅਸਿੱਧੇ ਰੂਪ ਵਿੱਚ ਵੇਖਣ ਨੂੰ ਮਿਲ ਰਿਹਾ ਹੈਇਹ ਕਦੋਂ ਤਕ ਰਹਿੰਦਾ ਹੈ ਇਹ ਕਹਿਣਾ ਹਾਲੇ ਮੁਸ਼ਕਿਲ ਹੈ

ਯੂਰਪ ਵਾਸਤੇ ਵੀਜ਼ਾ ਪਹਿਲਾਂ ਵਾਂਗ ਜਾਰੀ ਹੈ ਪਰ ਇਨ੍ਹਾਂ ਥਾਵਾਂ ਉੱਤੇ ਘੱਟ ਹੀ ਵੀਜ਼ਾ ਲਗਦਾ ਹੈ ਜਦੋਂ ਕਿ ਅਸਟ੍ਰੇਲੀਆ ਨਿਊਜ਼ੀਲੈਂਡ ਤੇ ਇੰਗਲੈਂਡ ਵੱਲੋਂ ਸਖ਼ਤ ਨਿਯਮਾਂ ਦੇ ਚਲਦਿਆਂ ਪਹਿਲਾਂ ਹੀ ਬਹੁਤ ਥੋੜ੍ਹੀਆਂ ਫਾਈਲਾਂ ਸਵੀਕਾਰ ਹੁੰਦੀਆਂ ਹਨਇਸੇ ਸਦਕਾ ਇਨ੍ਹਾਂ ਦੇਸ਼ਾਂ ਨੂੰ ਸਟੂਡੈਂਟ ਘੱਟ ਹੀ ਵੀਜ਼ਾ ਅਪਲਾਈ ਕਰਦਾ ਸੀ

*   *   *   *   *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5387)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਅਜੀਤ ਖੰਨਾ ਲੈਕਚਰਾਰ

ਅਜੀਤ ਖੰਨਾ ਲੈਕਚਰਾਰ

WhatsApp: (91 - 85448 - 54669)
Email: (ajitksingh054@gmail.com)

More articles from this author