KulminderKaur7ਘਰ ਦਾ ਮਾਹੌਲ ਸਾਰੇ ਪਿੰਡ ਤੋਂ ਨਿਰਾਲਾ ਅਤੇ ਅਲੱਗ-ਥਲੱਗ ਸੀ। ਆਮ ਘਰਾਂ ਵਾਂਗ ਅਸੀਂ ...
(15 ਜੂਨ 2025)


ਅੱਜ ਤੋਂ ਛੇ ਦਹਾਕੇ ਪਹਿਲਾਂ ਦੀਆਂ ਯਾਦਾਂ ਵਿੱਚ ਸਾਨੂੰ ਸਾਡਾ ਬਾਪ ਬਹੁਤ ਹੀ ਕੁਰਖਤ, ਗੁਸੈਲ ਅਤੇ ਸਖਤ ਸੁਭਾਅ ਵਾਲਾ ਲਗਦਾ ਸੀ
ਦੋ ਭਰਾ, ਦੋ ਭੈਣਾਂ ਦੇ ਪਰਿਵਾਰ ਅਤੇ ਸਾਰੇ ਪਿੰਡ ਵਿੱਚੋਂ ਇਹੀ ਪਹਿਲੇ ਮੈਟ੍ਰਿਕ ਪਾਸ ਸ਼ਖਸ ਹੋਏਡਾਕਟਰੀ (ਵੈਦ) ਦੀ ਯੋਗਤਾ ਪ੍ਰਾਪਤਾ ਕਰਕੇ ਪਿੰਡ ਤੋਂ 4 ਕਿ.ਮੀ. ਦੂਰ ਸ਼ਹਿਰ ਵਿੱਚ ਆਪਣੇ ਪਿਉ (ਸਾਡੇ ਦਾਦੇ) ਦੀ ਵਿਰਾਸਤੀ ਦੁਕਾਨ - ਡਾ.ਖੇਮ ਸਿੰਘ, ਟੇਕ ਸਿੰਘ ਦੇ ਨਾਮ ’ਤੇ ਸੰਭਾਲੀਸਾਡੀ ਸੰਭਾਲ ਵਿੱਚ ਉਹ ਸ਼ਹਿਰ ਸਾਈਕਲ ’ਤੇ ਜਾਂਦੇ ਸਨਜ਼ਮਾਨਾ ਸਕੂਟਰਾਂ ਤਕ ਪਹੁੰਚ ਗਿਆ, ਤਾਂ ਵੀ ਆਪਣੇ ਹਠੀ ਅਤੇ ਸਿਰੜੀ ਸੁਭਾਅ ਕਾਰਨ, ਉਮਰ ਦੇ ਆਖਰੀ ਪੜਾਅ ਤਕ ਵੀ ਸਾਈਕਲ ਦਾ ਖਹਿੜਾ ਨਾ ਛੱਡਿਆਪਿਤਾ ਜੀ ਦੀ ਆਪਣੇ ਵੱਡੇ ਭਰਾ ਨਾਲ ਸ਼ਕਲ ਬਹੁਤ ਮਿਲਦੀ ਜੁਲਦੀ ਸੀਲੰਬਾ ਕੱਦ, ਗੋਰਾ ਨਿਛੋਹ ਰੰਗ, ਚਿਹਰੇ ’ਤੇ ਲਾਲੀ ਤੇ ਵਧੀਆ ਸੁੰਦਰ ਦਿੱਖ ਵਾਲੇ ਪਰ ਆਦਤਾਂ ਅਤੇ ਸੁਭਾਅ ਤੋਂ ਵੱਖਰੇ ਸਨਆਪ ਪੜ੍ਹੇ-ਲਿਖੇ ਹੋਣ ਨਾਤੇ ਜਾਗਰੂਕ ਸਨਹਮੇਸ਼ਾ ਭਰਾ ਦੀ ਜ਼ਲਾਲਤ ’ਤੇ ਖਿਝਦੇ-ਕੁੜ੍ਹਦੇ ਰਹਿੰਦੇ ਅਤੇ ਅਕਸਰ ਇਜ਼ਹਾਰ ਵੀ ਕਰਦੇਸਾਡੇ ਦੋਹਾਂ ਪਰਿਵਾਰਾਂ ਵਿੱਚ ਇਹੀ ਸਮਾਜਿਕ, ਸਦਾਚਾਰਕ ਅਤੇ ਸੱਭਿਅਕ ਪਾੜਾ ਹਮੇਸ਼ਾ ਬਣਿਆ ਰਿਹਾ

ਅਸੀਂ ਆਪਣੇ ਪਿਉ ਦਾ ਸਖਤ ਰਵਈਆ ਅਤੇ ਗੁੱਸਾ ਮਾਂ ਪ੍ਰਤੀ ਵੀ ਦੇਖਦੇ ਪਰ ਕਦੇ ਘਰੇਲੂ ਹਿੰਸਾ ਵੱਲ ਉਨ੍ਹਾਂ ਕਦਮ ਨਹੀਂ ਚੁੱਕਿਆਇਹ ਵਰਤਾਰਾ ਉਦੋਂ ਘਰਾਂ ਵਿੱਚ ਆਮ ਸੀਉਹਨਾਂ ਨੂੰ ਤਾਂ ਜਾਨਵਰਾਂ ਦੀ ਕੁੱਟਮਾਰ ਕਰਨਾ ਵੀ ਗਵਾਰਾ ਨਹੀਂ ਸੀਉਸ ਸਮੇਂ ਵਧੀਆ ਰਾਹ-ਖਹਿੜੇ ਨਹੀਂ ਸਨਤਾਂਗੇ ਵਾਲੇ ਜਾਂ ਗੱਡਿਆਂ ਦੇ ਪਾਂਧੀ ਅਕਸਰ ਸੜਕ ਦੇ ਗਲਤ ਪਾਸੇ ਚੱਲਦੇ ਹੋਏ ਬਲਦਾਂ ’ਤੇ ਪ੍ਰਾਣੀ ਵਰ੍ਹਾਉਂਦੇ ਹੋਏ ਤੇਜ਼ੀ ਫੜਨ ਦਾ ਇਸ਼ਾਰਾ ਦਿੰਦੇ ਲੰਘਦੇ ਕਦੇ ਸ਼ਹਿਰ ਜਾਂਦੇ ਹੋਏ ਪਿਤਾ ਜੀ ਦੀ ਨਜ਼ਰ ਚੜ੍ਹ ਜਾਂਦੇ ਤਾਂ ਉਹ ਸਾਈਕਲ ਅੱਗੇ ਕਰਕੇ ਖੜ੍ਹੇ ਹੋ ਜਾਂਦੇਅੱਜਕੱਲ੍ਹ ਦੇ ਜ਼ਮਾਨੇ ਦੀ ਹਵਾ ਵਿੱਚ ਤਾਂ ਅਸਾਂ ਕੀ ਕਰਨਾ, ਸਾਨੂੰ ਕੀ, ਦਾ ਫਾਰਮੂਲਾ ਵਰਤਿਆ ਜਾਂਦਾ ਹੈ ਪਰ ਉਦੋਂ ਸਾਡਾ ਸਿਧਾਂਤਕ ਬਾਪ ਉਹਨਾਂ ਨੂੰ ਠੀਕ ਦਿਸ਼ਾ ਦਾ ਗਿਆਨ ਦੇ ਕੇ ਪੁੱਛਦਾ ਸੀ, “ਇਸ ਬੇਜੁਬਾਨ ਨੇ ਤੇਰਾ ਕੀ ਵਿਗੜਿਆ ਹੈ?” ਉਨ੍ਹਾਂ ਦਾ ਮਨ ਬੇਜ਼ੁਬਾਨੇ ਦੇ ਦਰਦ ਨਾਲ ਕੁਰਲਾ ਉੱਠਦਾ ਸੀਬੜੀ ਦੂਰ ਤਕ ਸੜਕ ’ਤੇ ਚਲਦੇ ਹੋਏ ਆਪਣਾ ਗਿਆਨ ਵੰਡਦੇ ਜਾਂਦੇ ਤੇ ਗੁੱਸੇ-ਖਿਝ ਨਾਲ ਪੂਰੇ ਭਖੇ ਹੁੰਦੇਸਾਨੂੰ ਇਹ ਸਭ ਕੁਝ ਅਟਪਟਾ ਲਗਦਾ ਸੀ ਪਰ ਹੁਣ ਸਮਝ ਸਕਦੇ ਹਾਂ

ਉਂਝ ਮੇਰੇ ਬਾਪ ਦੀ ਬਦੌਲਤ ਉਸ ਇਲਾਕੇ ਵਿੱਚ ਥੋੜ੍ਹਾ ਅਨੁਸ਼ਾਸਨ ਅਤੇ ਸੁਧਾਰ ਤਾਂ ਜ਼ਰੂਰ ਸੀਘੱਟੋ-ਘੱਟ ਜਦੋਂ ਸਾਹਮਣੇ ਦਿਸ ਪੈਂਦੇ ਤਾਂ ਕੋਈ ਕੁਤਾਹੀ ਜਾਂ ਅਣਗਹਿਲੀ ਨਾ ਕਰਦੇਜਾਤ-ਪਾਤ, ਪਾਖੰਡਵਾਦ ਅਤੇ ਵਹਿਮਾਂ ਭਰਮਾਂ ਦਾ ਵਿਰੋਧ ਕਰਦੇਗਲੀ ਵਿੱਚ ਕੋਈ ਪੰਡਿਤ-ਪਾਂਧੇ ਆਉਂਦੇ ਤਾਂ ਪਿਤਾ ਜੀ ਨੂੰ ਦੇਖਦੇ ਹੀ ਰਸਤਾ ਬਦਲ ਲੈਂਦੇਗੁਰਦਵਾਰੇ ਦਾ ਭਾਈ ਵੀ ਸਾਡੇ ਘਰ ਗਜ਼ਾ ਲੈਣ ਨਾ ਆਉਂਦਾਸਿੰਘ ਸਭਾ ਦੇ ਮੈਂਬਰ ਹੁੰਦਿਆਂ ਵੀ ਪਿਤਾ ਜੀ ਧਾਰਮਿਕ ਕੱਟੜਤਾ ਤੋਂ ਦੂਰ ਰਹੇਹੱਕ ਹਲਾਲ ਦੀ ਕਮਾਈ ਖਾਣਾ, ਹੱਥੀਂ ਕਿਰਤ ਕਰਨੀ, ਸਾਦਾ ਜੀਵਨ, ਸਚਾਈ ਅਤੇ ਇਮਾਨਦਾਰੀ ਨੂੰ ਹੀ ਉਹ ਧਰਮ ਸਮਝਦੇ ਸਨਘਰ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਨਿੱਤ ਨੇਮ ਨਾਲ ਕਰਦੇਸਪੀਕਰ ਲਾ ਕੇ ਪਾਠ ਕਰਨ ਦਾ ਉਹ ਵਿਰੋਧ ਕਰਦੇ

ਸਾਡਾ ਸਾਰਾ ਬਚਪਨ ਹੀ ਨਿਯਮ-ਬੱਧ ਕੀਤਾ ਹੋਇਆ ਸੀਲੋਕਾਂ ਦੇ ਘਰਾਂ ਵਿੱਚ ਲੜਾਈ-ਝਗੜੇ ਜਾਂ ਕਦੇ ਉੱਚੀ ਹਾਸਿਆਂ ਦੀ ਅਵਾਜ਼ ਵੀ ਗੂੰਜਦੀਸਾਡੇ ਘਰ ਹਮੇਸ਼ਾ ਦੇ ਜੀਵਨ ਵਿੱਚ ਨਿਯਮ-ਬੱਧਤਾ ਦਾ ਪਰਵਾਹ ਹੀ ਚੱਲਦਾਘਰ ਦਾ ਮਾਹੌਲ ਸਾਰੇ ਪਿੰਡ ਤੋਂ ਨਿਰਾਲਾ ਅਤੇ ਅਲੱਗ-ਥਲੱਗ ਸੀਆਮ ਘਰਾਂ ਵਾਂਗ ਅਸੀਂ ਵੀ ਖੁੱਲ੍ਹ ਕੇ ਵਿਚਰਨਾ ਚਾਹੁੰਦੇ ਸਾਂਫਿਰ ਪਤਾ ਹੀ ਨਹੀਂ ਲੱਗਾ ਕਦੋਂ ਸਾਡੇ ਸਾਰੇ ਭੈਣ-ਭਰਾਵਾਂ ਵਿੱਚ ਪਿਤਾ ਜੀ ਦਾ ਸੁਭਾਅ ਅਤੇ ਜ਼ਿੰਦਗੀ ਦੀਆਂ ਤਲਖ ਸਚਾਈਆਂ ਦਾ ਗਿਆਨ ਆਤਮਸਾਤ ਕਰ ਗਿਆ, ਜਿਸਦਾ ਕੁਝ ਅੰਸ਼ ਸਭ ਵਿੱਚ ਮੌਜੂਦ ਹੈਸਿਧਾਂਤਕ ਤੌਰ ’ਤੇ ਪਿਤਾ ਜੀ ਨੂੰ ਦੋ ਧੀਆਂ ਦੇ ਆਪਣੇ ਤਿੰਨ ਪੁੱਤਰਾਂ ਤੋਂ ਵੱਧ ਲਾਇਕ ਅਤੇ ਸਮਝਦਾਰ ਹੋਣ ’ਤੇ ਫਖਰ ਸੀਧੀ ਵਰਗੀ ਛੋਟੀ ਭੈਣ ਨੂੰ ਵੀ ਮੇਰੀ ਵੱਡੀ ਭੈਣ ਨਾਲ ਉਨ੍ਹਾਂ ਦਸਵੀਂ ਕਰਵਾਈ ਤੇ ਫਿਰ ਉਹ ਜੇ .ਬੀ.ਟੀ ਕਰਕੇ ਜਲਦੀ ਹੀ ਅਧਿਆਪਕਾ ਬਣ ਗਈਆਂ ਮੈਨੂੰ ਹਾਇਰ ਸੈਕੰਡਰੀ ਤੋਂ ਬਾਅਦ ਜਲੰਧਰ ਦੇ ਇੱਕ ਵਧੀਆ ਕਾਲਜ ਵਿੱਚ ਦਾਖਲ ਕਰਾ ਦਿੱਤਾਮੇਰਾ ਟੀਚਾ ਤਾਂ ਨਰਸ ਬਣਨਾ ਹੀ ਸੀ, ਪਰ ਪਿਤਾ ਜੀ ਦੀ ਕੋਸ਼ਿਸ਼ ਅਤੇ ਖਵਾਹਿਸ਼ ਨੇ ਮੈਨੂੰ ਲੈਕਚਰਾਰ ਦੇ ਅਹੁਦੇ ’ਤੇ ਪਹੁੰਚਾ ਦਿੱਤਾ

ਆਪ ਚੰਗੀ ਜ਼ਮੀਨ-ਜਾਇਦਾਦ ਦੇ ਮਾਲਕ ਹੁੰਦੇ ਹੋਏ ਵੀ ਉਨਹਾਂ ਨੇ ਬੱਚਿਆਂ ਦੇ ਰਿਸ਼ਤੇ ਪੜ੍ਹੇ ਲਿਖੇ ਸਧਾਰਨ ਪਰਿਵਾਰਾਂ ਵਿੱਚ ਕੀਤੇਦਾਜ-ਦਹੇਜ ਦੀ ਵਿਰੋਧਤਾ ਕਰਦਿਆਂ ਕਿਹਾ ਕਿ ਇਹ ਸਮਾਜ ਦਾ ਵੱਡਾ ਕਲੰਕ ਅਤੇ ਲਾਹਨਤ ਹੈਇਹ ਗੱਲਾਂ ਉਸ ਜ਼ਮਾਨੇ ਵਿੱਚ ਕਿਸੇ ਅਜੂਬੇ ਤੋਂ ਘੱਟ ਨਹੀਂ ਸਨਅਜਿਹੇ ਵਿਚਾਰਾਂ ਦੇ ਧਾਰਨੀ ਮੇਰੇ ਬਾਪ ਬਾਰੇ ਪਿੰਡ ਦੀ ਸੱਥ ਵਿੱਚ ਖੂਬ ਚਰਚਾ ਤਾਂ ਹੁੰਦੀ, ਪਰ ਉਸਦੇ ਸਾਹਮਣੇ ਕੋਈ ਨੁਕਤਾਚੀਨੀ ਨਹੀਂ ਸੀ ਕਰ ਸਕਦਾਸਾਡੇ ਬਾਪ ਨੇ ਜੋ ਧੀਆਂ ਦੇ ਪੱਲੇ ਬੰਨ੍ਹ ਕੇ ਤੋਰਿਆ, ਉਹ ਸੀ ਵਿੱਦਿਆ ਦਾ ਚਾਨਣ ਅਤੇ ਆਪਣੀ ਸੋਚ, ਜੋ ਕਦੇ ਖਤਮ ਨਹੀਂ ਹੋ ਸਕਦੀ ਤੇ ਨਾ ਹੀ ਕੋਈ ਖੋਹ ਸਕਦਾ ਹੈਉਨ੍ਹਾਂ ਇਮਾਨਦਾਰੀ, ਸਚਾਈ, ਫਰਜ਼ਾਂ ਦੀ ਪੂਰਤੀ, ਖੁਦਦਾਰੀ, ਨੇਕ ਕਮਾਈ ਅਤੇ ਰਹਿੰਦੀ ਜ਼ਿੰਦਗੀ ਤਕ ਕਿਰਤ ਕਰਦੇ ਹੋਏ ਇਸ ਦੁਨੀਆਂ ਤੋਂ ਰੁਖਸਤ ਹੋ ਜਾਣ ਦਾ ਬਲ-ਬੁੱਧ ਵੀ ਬਖਸ਼ਿਆਆਪਣੀ ਉਮਰ ਹੰਢਾ ਗਏ ਬਾਪ ਨੂੰ ਮੈਂ ਅੱਜ ਵੀ ਸਿਜਦਾ ਕਰਦੀ ਹਾਂ ਅਤੇ ਰਹਿੰਦੀ ਉਮਰ ਤਕ ਉਸਦੀ ਅਹਿਸਾਨਮੰਦ ਅਤੇ ਰਿਣੀ ਰਹਾਂਗੀ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਪ੍ਰੋ. ਕੁਲਮਿੰਦਰ ਕੌਰ

ਪ੍ਰੋ. ਕੁਲਮਿੰਦਰ ਕੌਰ

Retired Lecturer.
Mohali, Punjab, India.
Mobile: (91 - 98156 - 52272)

Email: (kulminder.01@gmail.com)

More articles from this author