KulminderKaur7ਦਰਅਸਲ ਪੰਜਾਬੀਆਂ ਨੂੰ ਅਜੋਕੇ ਪੰਜਾਬ ਵਿੱਚ ਕੋਈ ਭਵਿੱਖ ਨਜ਼ਰ ਦਿਖਾਈ ਨਹੀਂ ਦਿੰਦਾ ...
(5 ਜੂਨ 2019)

 

ਕੁਝ ਦਿਨ ਹੋਏ, ਇੱਕ ਅਖਬਾਰ ਵਿੱਚ ਮੈਂ ਕੈਨੇਡਾ ਵਿਆਹੀ ਗਈ, ਕੁੜੀ ਵੱਲੋਂ ਲਿਖਿਆ ਲੇਖ ਪੜ੍ਹਿਆ, ਜਿਸਦਾ ਬਿਰਤਾਂਤ ਸੀ ਕਿ ਅਕਸਰ ਜਦੋਂ ਵੀ ਕੋਈ ਸੁਹਣੀ ਸੁਨੱਖੀ, ਮਾਸੂਮ, ਨਾਜ਼ੁਕ, ਅੱਲੜ ਜਿਹੀ ਸੱਜ ਵਿਆਹੀ ਮੁਟਿਆਰ ਮੁਲਕ ਤੋਂ ਬਾਹਰ ਜਹਾਜੋਂ ਉੱਤਰਦੀ ਹੈ ਤਾਂ ਉਸਦੇ ਪਤੀ ਵੱਲੋਂ ਆਮ ਤੌਰ ’ਤੇ ਪਹਿਲਾ ਤੋਹਫਾ ਸੇਫਟੀ ਸ਼ੂਜ ਹੁੰਦਾ ਹੈਜਦੋਂ ਉਹ ਆਪਣੇ ਨਾਜ਼ੁਕ ਪੈਰਾਂ ਵਿੱਚੋਂ ਝਾਂਜਰਾਂ ਲਾਹ, ਇਹ ਸ਼ੂਜ ਪਾਕੇ ਫੈਕਟਰੀ ਵਿੱਚ ਅੱਠ-ਅੱਠ ਘੰਟੇ ਖਲੋ ਕੇ ਕੰਮ ਕਰਦੀ ਹੈ ਤਾਂ ਤਰਸ ਦੀ ਪਾਤਰ ਬਣਦੀ ਹੈਲੇਖ ਪੜ੍ਹ ਕੇ ਮੇਰੀਆਂ ਯਾਦਾਂ ਦਾ ਕਿਵਾੜ੍ਹ ਵੀ ਖੁੱਲ੍ਹਿਆਕਈ ਵਰ੍ਹੇ ਪਹਿਲਾਂ ਮੈਂ ਆਸਟ੍ਰੇਲੀਆ (ਸਿਡਨੀ) ਰਹਿੰਦੀ ਆਪਣੀ ਬੇਟੀ ਕੋਲ ਗਈ ਤਾਂ ਉੱਥੇ ਮੇਰੀ ਇੱਕ ਪੁਰਾਣੀ ਵਿਦਿਆਰਥਣ ਮਿਲਣ ਆਈਕੁੜੀ ਦਾ ਸਹੁਰਾ ਪਰਿਵਾਰ ਕਾਫੀ ਸਮੇਂ ਤੋਂ ਉੱਧਰ ਹੈ ਤੇ ਉਦੋਂ ਉਹ ਵੂਲਗੂਲਗਾ ਖੇਤਰ ਦੇ ਨਿਵਾਸੀ ਸਨਸ਼ਹਿਰ ਤੋਂ ਦੂਰ ਕਿਸੇ ਫਾਰਮ ਵਿੱਚ ਹੀ ਉਹਨਾਂ ਦੀ ਰਿਹਾਇਸ਼ ਸੀਗੱਲਾਂ-ਗੱਲਾਂ ਵਿੱਚ ਉਹ ਆਪਣੇ ਮਨ ਦੀ ਵਿਥਿਆ ਬਿਆਨ ਕਰਦੀ ਰਹਿੰਦੀਦੱਸਦੀ ਕਿ ਸਾਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈਸਾਡੇ ਕੇਲਿਆਂ ਦੇ ਖੇਤ ਹਨ, ਜਿੱਥੇ ਮੈਂ ਵੱਡੇ-ਵੱਡੇ ਸੇਫਟੀ ਸ਼ੂਜ ਪਾ ਕੇ ਸਾਰੇ ਕੰਮ-ਕਾਜ ਕਰਦੀ ਹਾਂਉੱਥੇ ਨਿੱਤ ਦਿਨ ਜ਼ਹਿਰੀਲੇ ਜੀਵ-ਜੰਤੂ ਸੱਪ, ਸਪੋਲੀਏ ਵਗੈਰਾ ਆਮ ਹੀ ਤੁਰੇ ਫਿਰਦੇ ਹਨ

ਸੁਣਦਿਆਂ ਮੇਰੀ ਰੂਹ ਕੰਬ ਗਈ, ਹਰ ਜਮਾਤ ਵਿੱਚੋਂ ਫਸਟ ਆਉਣ ਵਾਲੀ ਸੁੰਦਰ ਤੇ ਮਲੂਕ ਜਿਹੀ ਕੁੜੀ ਬਾਰੇ ਤਾਂ ਮੈਂ ਕਦੇ ਸੋਚ ਵੀ ਨਹੀਂ ਸੀ ਸਕਦੀ ਕਿ ਅਜਿਹੇ ਹਾਲਾਤ ਵਿੱਚੋਂ ਵੀ ਲੰਘੇਗੀਕਾਰਨ ਤਾਂ ਬਾਹਰਲੇ ਮੁਲਕ ਦੀ ਖਿੱਚ ਸੀਉਸਨੇ ਦੱਸਿਆ ਕਿ ਸਾਡੇ ਪਰਿਵਾਰ ਦੇ ਕਈ ਮੈਂਬਰ ਸ਼ਹਿਰਾਂ ਵਿੱਚ ਨੌਕਰੀ ਕਰਨ ਲੱਗੇ ਹਨਮੇਰੇ ਦੋ ਬੱਚੇ ਹਨ, ਸ਼ਾਇਦ ਇਹਨਾਂ ਦੀ ਪੜ੍ਹਾਈ ਖਾਤਰ ਮੈਂ ਵੀ ਸ਼ਹਿਰ ਰਹਾਂਗੀ ਤੇ ਹੋਰ ਕੰਮ ਕਰਾਂਗੀਉਸਦੇ ਕਹਿਣ ਮੂਜਬ, ਪੇਕੇ ਪਰਿਵਾਰ ਵਿੱਚੋਂ ਦੋਨੋਂ ਭਰਾਵਾਂ ਨੂੰ ਇੱਧਰ ਬੁਲਾਉਣ ਲਈ ਉਸਦਾ ਪਤੀ ਕੋਸ਼ਿਸ਼ ਕਰ ਰਿਹਾ ਹੈਪਹਿਲੇ ਵੇਲਿਆਂ ਵਿੱਚ ਵਿਆਹ ਤੋਂ ਬਾਅਦ ਧੀਆਂ ਲਈ ਸਹੁਰਾ ਘਰ ਹੀ ਕੰਧ ਉਹਲੇ ਪ੍ਰਦੇਸ ਬਣ ਜਾਂਦਾ ਸੀ ਤੇ ਉਹ ਅੰਦਰਲੀ ਵੇਦਨਾ ਨੂੰ ਲੋਕ ਗੀਤ ਰਾਹੀਂ ਇੰਝ ਪ੍ਰਗਟ ਕਰਦੀਆਂ...

ਪੁੱਤਰਾਂ ਨੂੰ ਦੇਵੇ ਬਾਬਲ, ਮਹਿਲ ਤੇ ਮਾੜੀਆਂ,
ਧੀਆਂ ਨੂੰ ਦਿੱਤਾ ਈ ਪ੍ਰਦੇਸ

ਪਰ ਅੱਜ ਦੇ ਖਪਤਵਾਦੀ ਵਿਕਾਸ ਵਿੱਚ ਤਾਂ ਆਮ ਹੀ ਧੀਆਂ ਦੀ ਚੋਗ ਕੰਧ ਉਹਲੇ ਨਹੀਂ, ਸੱਚਮੁੱਚ ਸੱਤ ਸਮੁੰਦਰੋਂ ਪਾਰ ਖਿਲਰੀ ਹੁੰਦੀ ਹੈਉਂਝ ਅੰਗਰੇਜੀ ਰਾਜ ਵੇਲੇ ਇੱਕ ਅੰਗਰੇਜ਼ ਲੇਖਕ ਤੇ ਚਿੰਤਕ ਰਡਬਾਰਡ ਕਿਮਲਿੰਗ ਨੇ ਕਿਹਾ ਸੀ ਕਿ, “ਪੂਰਬ, ਪੂਰਬ ਹੈ ਤੇ ਪੱਛਮ-ਪੱਛਮ ਹੈ, ਦੋਨੋਂ ਇੱਕ ਦੂਜੇ ਨਾਲ ਮਿਲ ਨਹੀਂ ਸਕਦੇਭਾਵ ਪੱਛਮ ਤੇ ਪੂਰਬ ਦਾ ਸੱਭਿਆਚਾਰ, ਸੋਚ, ਜੀਵਨ-ਸ਼ੈਲੀ ਵੱਖ-ਵੱਖ ਹਨ ਤੇ ਫਲਸਰੂਪ ਉਸਨੂੰ ਇਹਨਾਂ ਦਾ ਸੁਮੇਲ ਅਸੰਭਵ ਲੱਗਦਾ ਸੀਅੱਜ ਸੰਸਾਰ ਦੇ ਏਕੀਕਰਨ ਦੇ ਦੌਰ ਵਿੱਚ ਇਸ ਬੁਨਿਆਦੀ ਵਖਰੇਵੇਂ ਦੇ ਬਾਵਜੂਦ ਆਪਣੀ ਆਰਥਿਕ ਬਿਹਤਰੀ ਲਈ ਲੋਕ ਪੱਛਮੀ ਤੇ ਹੋਰ ਵਿਕਸਤ ਦੇਸ਼ਾਂ ਵੱਲ ਆਮ ਹੀ ਜਾਣ ਲੱਗੇ ਪਏ ਹਨਇਨਸਾਨ ਚੰਗੇ ਤੋਂ ਹੋਰ ਚੰਗਾ ਲੋਚਦਾ ਹੈ20ਵੀਂ ਸਦੀ ਦੇ ਮੁੱਢ ਤੋਂ ਸ਼ੁਰੂ ਹੋਇਆ ਇਹ ਪਰਵਾਸ ਅੱਜ ਇੱਕੀਵੀਂ ਸਦੀ ਦੇ ਦੋ ਦੋ ਦਹਾਕਿਆਂ ਤੱਕ ਨਿਰੰਤਰ ਜਾਰੀ ਹੈਆਰਥਿਕ ਮੰਦਹਾਲੀ ਵਿੱਚੋਂ ਨਿਕਲ ਕੇ ਵਿਦੇਸ਼ ਵਸਣ ਦਾ ਸਭ ਤੋਂ ਕਾਰਗਰ ਤੇ ਅਸਾਨ ਉਪਾਅ ਵਿਆਹ ਹੀ ਜਾਣਿਆ ਗਿਆ ਹੈਚਾਰ ਪੰਜ ਦਹਾਕੇ ਪਹਿਲਾਂ ਲੜਕੇ ਆਮ ਤੌਰ ’ਤੇ ਜੱਦੀ-ਪੁਸ਼ਤੀ ਧੰਦੇ ਵਾਹੀ-ਜੋਤੀ ਜਾਂ ਵਪਾਰਕ ਕਾਰੋਬਾਰ ਵਿੱਚ ਦਿਲਚਸਪੀ ਰੱਖਦੇ ਸਨਧੀਆਂ ਦੇ ਵਿਆਹ ਦਾ ਫਿਕਰ ਤੇ ਘਰ ਵਿੱਚੋਂ ਵੱਧ ਪੜ੍ਹ ਲਿਖ ਜਾਣ ਕਰਕੇ ਜੇਕਰ ਕੋਈ ਚੰਗਾ ਵਿਦੇਸ਼ੀ ਲੜਕਾ ਮਿਲ ਜਾਂਦਾ ਤਾਂ ਘਰ ਪਰਿਵਾਰ ਦੀ ਖੁਸ਼ਕਿਸਮਤੀ ਸਮਝਿਆ ਜਾਂਦਾ ਸੀਇਸ ਵਿੱਚ ਉਹਨਾਂ ਨੂੰ ਆਪਣਾ ਤੇ ਬੱਚਿਆਂ ਦਾ ਭਵਿੱਖ ਨਜ਼ਰ ਆਉਂਦਾ

ਉਹਨਾਂ ਵੇਲਿਆਂ ਦੀ ਗੱਲ ਹੈ, ਸਾਡੇ ਵਿਆਹ ਤੋਂ ਬਾਅਦ, ਦੋਹਾਂ ਪਰਿਵਾਰਾਂ ਵਿੱਚੋਂ ਅਸੀਂ ਹੀ ਸ਼ਹਿਰ ਵਿੱਚ ਰਹਿੰਦੇ, ਪੱਕੀ ਨੌਕਰੀ ਤੇ ਵਧੀਆ ਰਹਿਣ-ਸਹਿਣ ਮਾਣ ਰਹੇ ਸਾਂਰਿਸ਼ਤੇਦਾਰ ਨੌਜਵਾਨ ਲੜਕੇ-ਲੜਕੀਆਂ ਸਾਡੇ ਤੋਂ ਪ੍ਰਭਾਵਿਤ ਹੋ ਕੇ ਅਗਾਂਹ ਵਧਣ ਦੀ ਕੋਸ਼ਿਸ਼ ਵਿੱਚ ਲੱਗੇ ਰਹਿੰਦੇਮੇਰੀ ਇੱਕ ਨਣਦ ਦੀ ਲੜਕੀ ਸਾਡੇ ਨਾਲ ਖਾਸ ਹੀ ਲੱਗ-ਲਗਾਵ ਤੇ ਮੋਹ ਰੱਖਦੀ ਸੀਵਿਆਹ ਬਾਰੇ ਗੱਲ ਚਲਦੀ ਤਾਂ ਹਮੇਸ਼ਾ ਬਾਹਰ ਜਾਣ ਦੀ ਇੱਛਾ ਜ਼ਾਹਿਰ ਕਰਦੀਐੱਮ.ਏ. ਪਾਸ ਸੁਹਣੀ, ਸੁਨੱਖੀ ਕੁੜੀ ਆਪਣੇ ਸ਼ਰਾਬੀ ਪਿਉ ਤੇ ਫਿਰ ਨਿਕੰਮੇ ਭਰਾਵਾਂ ਬਾਰੇ ਫਿਕਰਮੰਦ ਸੀਸੁਭੈਕੀ ਉਹਨਾਂ ਦਿਨਾਂ ਵਿੱਚ ਹੀ ਮੇਰੇ ਪਤੀ ਦੇ ਕਿਸੇ ਦੋਸਤ ਨੇ ਕੈਨੇਡਾ ਤੋਂ ਆਏ ਆਪਣੇ ਜਾਣੂੰ ਤਲਾਕਸ਼ੁਦਾ ਵਿਅਕਤੀ ਲਈ ਵਿਆਹਯੋਗ ਲੜਕੀ ਦੀ ਦੱਸ ਪਾਉਣ ਲਈ ਕਿਹਾਥੋੜ੍ਹਾ ਝਿਜਕਦਿਆਂ ਅਸੀਂ ਉਸ ਦੁਹਾਜੂ, ਤਲਾਕਸ਼ੁਦਾ, ਵੱਡੀ ਉਮਰ ਦੇ ਲੜਕੇ ਬਾਰੇ ਕੁੜੀ ਨਾਲ ਗੱਲ ਕੀਤੀ ਤਾਂ ਉਹ ਝੱਟ ਮੰਨ ਗਈਘਰ ਦਿਆਂ ਦੀ ਰਜ਼ਾਮੰਦੀ ਨਾਲ ਥੋੜ੍ਹੇ ਦਿਨਾਂ ਵਿੱਚ ਹੀ ਵਿਆਹ ਹੋ ਗਿਆਕੁਝ ਸਾਲਾਂ ਵਿੱਚ ਹੀ ਉਸਦੇ ਮਾਪੇ ਤੇ ਭਰਾ ਵੀ ਬਾਹਰ ਚਲੇ ਗਏ ਤੇ ਆਰਥਿਕ ਮੰਦਹਾਲੀ ਵਿੱਚੋਂ ਬਾਹਰ ਨਿਕਲ ਗਏਜਦੋਂ ਵੀ ਉਹ ਲੜਕੀ ਮਿਲਣ ਆਉਂਦੀ ਤਾਂ ਦੱਸਦੀ ਕਿ ਉੱਥੇ ਜ਼ਿੰਦਗੀ ਅਸਾਨ ਨਹੀਂ ਹੈ, ਦਿਨ-ਰਾਤ ਕੰਮ ਕਰੋ ਤਾਂ ਹੀ ਗੁਜਰ-ਬਸਰ ਹੁੰਦਾ ਹੈਐਵੇਂ ਸਾਡੇ ਲੋਕ ਭਰਮ-ਭੁਲੇਖਿਆਂ ਵਿੱਚ ਜਿਊਂਦੇ ਹਨ ਕਿ ਵਿਦੇਸ਼ ਵਿੱਚ ਲੋਕ ਰੰਗੀ ਵਸਦੇ ਹਨ

ਦਰਅਸਲ ਪੰਜਾਬੀਆਂ ਨੂੰ ਅਜੋਕੇ ਪੰਜਾਬ ਵਿੱਚ ਕੋਈ ਭਵਿੱਖ ਨਜ਼ਰ ਦਿਖਾਈ ਨਹੀਂ ਦਿੰਦਾ ਤੇ ਉਹ ਹਰ ਹੀਲੇ ਵਿਦੇਸ਼ ਵਿੱਚ ਵਸਣ ਦੀ ਧੁੰਨ ਵਿੱਚ ਰਹਿੰਦੇ ਹਨਇਹ ਖਾਹਿਸ਼ ਸਮਾਜਿਕ ਅਤੇ ਆਰਥਿਕ ਹਾਲਾਤ ਦੀ ਬੇਵਸੀ ਵਿੱਚੋਂ ਪੈਦਾ ਹੋਇਆ ਉਹ ਅਰਮਾਨ ਹੈ ਜੋ ਅੱਜ ਇੱਕ ਜਨੂੰਨ ਬਣ ਕੇ ਉੱਭਰ ਆਇਆ ਹੈ ਤੇ ਅੱਜ ਹਜ਼ਾਰਾਂ ਧੀਆਂ ਨਾਲ ਧੋਖੇ ਵੀ ਹੋਏ ਹਨਮਾਪੇ ਅਣਗਹਿਲੀ ਅਤੇ ਲਾਪਰਵਾਹੀ ਵਰਤਦੇ ਹੋਏ ਆਪਣੇ ਹੱਥੀਂ ਧੀਆਂ ਨੂੰ ਦੁੱਖਾਂ ਦੀ ਭੱਠੀ ਵਿੱਚ ਝੋਕ ਰਹੇ ਹਨਤੀਰਥ ਯਾਤਰਾ ਦੌਰਾਨ ਇੱਕ ਲੜਕੀ ਦੇ ਪਰਿਵਾਰ ਦੀ ਮੁਲਾਕਾਤ ਇੰਗਲੈਂਡ ਦੇ ਪੱਕੇ ਵਸਨੀਕ ਲੜਕੇ ਤੇ ਉਸਦੀ ਮਾਂ ਨਾਲ ਹੋਈਕੁਝ ਦਿਨਾਂ ਬਾਅਦ ਹੀ ਲੜਕੀ ਦੀ ਸ਼ਾਦੀ ਇਸ ਵਿਦੇਸ਼ੀ ਲੜਕੇ ਨਾਲ ਕਰ ਦਿੱਤੀ, ਜਦਕਿ ਲੜਕੇ ਨੇ ਇੱਕ ਹਫਤਾ ਲੜਕੀ ਨੂੰ ਹੋਟਲ ਵਿੱਚ ਰੱਖਿਆ ਤੇ ਫਿਰ ਵਿਦੇਸ਼ ਜਾ ਕੇ ਇਸਦੀ ਵਾਤ ਨਹੀਂ ਪੁੱਛੀ

ਬਾਹਰਲੇ ਦੇਸ਼ਾਂ ਦੇ ਵਿਗੜੇ ਮੁੰਡੇ ਜਾਂ ਘਰਦਿਆਂ ਦੇ ਦਬਾਅ ਹੇਠ ਵਿਆਹ ਕਰਾਉਣ ਵਾਲੇ ਲਾੜੇ ਮੁੜ ਨਹੀਂ ਪਰਤਦੇਕਈ ਮਾਪੇ ਲਾਲਚੀ ਕਿਸਮ ਦੇ ਨਿਕਲਦੇ ਹਨਇਹੋ ਜਿਹੇ ਕੇਸਾਂ ਵਿੱਚ ਜੇਕਰ ਲੜਕੀ ਬਾਹਰ ਚਲੀ ਜਾਵੇ ਤਾਂ ਉੱਥੇ ਵੀ ਸੰਤਾਪ ਭੁਗਤਦੀ ਹੈਕਤਲ, ਕੁੱਟਮਾਰ ਵਰਗੀਆਂ ਘਟਨਾਵਾਂ ਉੱਥੇ ਵੀ ਵਾਪਰਦੀਆਂ ਹਨਮੇਰੀ ਇੱਕ ਸਹੇਲੀ ਦੀ ਬੇਟੀ ਨਾਲ ਕੁਝ ਸਾਲ ਪਹਿਲਾਂ ਇਹ ਸਾਰਾ ਕੁਝ ਵਾਪਰਿਆਜਾਣ ਪਛਾਣ ਵਿੱਚੋਂ ਵਿਦੇਸ਼ੀ ਲੜਕੇ ਦੀ ਭੈਣ ਨੇ ਹੀ ਰਿਸ਼ਤਾ ਮੰਗਿਆਘਰ-ਪਰਿਵਾਰ ਸਭ ਠੀਕ ਲੱਗਾ ਤਾਂ ਵਿਆਹ ਕਰ ਦਿੱਤਾਕੁਝ ਮਹੀਨੇ ਬਾਅਦ ਹੀ ਉੱਥੋਂ ਦੇ ਵਿਗਲੈੜ ਮੁੰਡੇ ਨੇ ਕੁੜੀ ਦੇ ਜਨਮ ਦਿਨ ਤੇ ਮਾਮੂਲੀ ਤਕਰਾਰ ਪਿੱਛੋਂ ਉਸਦਾ ਕਤਲ ਕਰ ਦਿੱਤਾਮਾਂ ਵਿਰਲਾਪ ਕਰਦੀ ਕਹਿੰਦੀ ਹੈ, ਕਾਸ਼! ਮੈਂਨੂੰ ਪਤਾ ਲੱਗ ਜਾਵੇ ਕਿਉਂ ਤੇ ਕਿਵੇਂ ਮਾਰੀ ਮੇਰੀ ਧੀ

ਕਈ ਤਲਾਕਸ਼ੁਦਾ ਪ੍ਰਵਾਸੀ ਉੱਧਰ ਨਵੀਂ ਸੱਜ-ਵਿਆਹੀ ਨੂੰ ਛੱਡ ਕੇ ਆਪਣੇ ਪਹਿਲੇ ਬੱਚਿਆਂ ਦੇ ਮੋਹ ਅਤੇ ਦਬਾਅ ਹੇਠ ਮੁੜ ਉੱਧਰ ਰੁਖ ਕਰ ਲੈਂਦੇ ਹਨਇਹ ਬਾਹਰ ਦੇ ਚਾਅ ਵਿੱਚ ਗਈ ਕੁੜੀ ਉੱਥੋਂ ਦੀ ਨਾਗਰਿਕਤਾ ਹਾਸਲ ਕਰਨ ਖਾਤਿਰ ਸਬਰ ਦਾ ਕੌੜਾ ਘੁੱਟ ਭਰ ਲੈਂਦੀ ਹੈਵਿਦੇਸ਼ੀ ਪਤੀਆਂ ਦੇ ਧੋਖੇ ਦਾ ਸ਼ਿਕਾਰ ਧੀਆਂ ਦੇ ਦੁੱਖੜੇ ਬਿਆਨ ਨਹੀਂ ਕੀਤੇ ਜਾ ਸਕਦੇਪਿਛਲੇ ਦੋ ਦਹਾਕਿਆਂ ਵਿੱਚ ਪੰਜਾਬ ਵਿੱਚ ਹੀ ਕਰੀਬ 30, 000 ਕੇਸ ਵਾਪਰੇ ਹਨਸਧਾਰਨ, ਮੱਧ ਵਰਗੀ ਪਰਿਵਾਰ ਦੀਆਂ ਇਹਨਾਂ ਔਰਤਾਂ ਦੀ ਮਾਇਕ ਸਮਰੱਥਾ ਘੱਟ ਹੋਣਾ, ਜਾਗਰੂਕਤਾ ਦੀ ਘਾਟ, ਪੁਲੀਸ ਅਤੇ ਕੋਰਟ ਕਚਹਿਰੀਆਂ ਦੇ ਚੱਕਰ ਅਤੇ ਖੱਜਲ-ਖੁਆਰੀ ਅਤੇ ਕਾਨੂੰਨ ਦੀ ਢਿੱਲੀ ਕਾਰਗੁਜ਼ਾਰੀ ਦੀ ਵਜ੍ਹਾ ਨਾਲ ਇਹ ਕੇਸ ਅੱਧ ਵਿਚਾਲੇ ਲਟਕਦੇ ਹਨ ਤੇ ਡਿਸਮਿਸ ਵੀ ਹੋ ਜਾਂਦੇ ਹਨਦੇਰ ਨਾਲ ਹੀ ਸਹੀ ਪਰ ਹੁਣ ਪਿਛਲੇ ਕੁਝ ਸਮੇਂ ਤੋਂ ਇਸ ਸਮੱਸਿਆ ਖਿਲਾਫ ਅਵਾਜ਼ ਬੁਲੰਦ ਹੋਈ ਹੈਪਾਸਪੋਰਟ ਦਫਤਰਾਂ ਨੇ ਪੁਲੀਸ ਮੁਖੀਆਂ ਤੋਂ ਰਿਪੋਰਟ ਤੇ ਵੇਰਵੇ ਮੰਗ ਕੇ ਕਈ ਪਾਸਪੋਰਟ ਰੱਦ ਕੀਤੇ ਹਨਪੀੜਤ ਪਰਿਵਾਰਾਂ ਦੇ ਦਰਦ ਨੂੰ ਸਮਝਦੇ ਹੋਏ, ਹੈਲਪ-ਲਾਈਨ ਜਾਰੀ ਕਰਕੇ ਇੱਕ ਕੋਰ ਕਮੇਟੀ ਬਣਾਈ ਹੈਵਿਦੇਸ਼ੀ ਦੂਤਘਰਾਂ ਨੂੰ ਲਿਖਕੇ ਉੱਥੇ ਵਰਕ ਪਲੇਸ ਤੇ ਇਹਨਾਂ ਦੋਸ਼ੀਆਂ ਨੂੰ ਲੱਭ ਕੇ ਡਿਪੋਰਟ ਵੀ ਕਰਨਗੇਇੱਥੇ ਵੀ ਬਹੁਤ ਮੁਸ਼ਕਲਾਂ ਹਨ, ਜਿਵੇਂ ਕਿ ਲਾੜਿਆਂ ਵਿੱਚ ਥਹੁ-ਪਤਾ, ਟਿਕਾਣਾ ਠੀਕ ਨਾ ਹੋਣਾ, ਉੱਥੇ ਗੈਰ ਕਾਨੂੰਨੀ ਰਹਿਣਾ, ਤੇ ਫਿਰ ਘੋਸ਼ਿਤ ਦੋਸ਼ੀ ਵਾਪਸ ਹੀ ਨਹੀਂ ਪਰਤਦੇ ਤੇ ਨਾ ਹੀ ਉੱਥੇ ਪਾਸਪੋਰਟ ਵਰਤਦੇ ਹਨਇੱਧਰ ਉਸਦੇ ਪਰਿਵਾਰ ਵਾਲੇ ਕਾਨੂੰਨ ਦੀ ਨਬਜ਼ ਪਛਾਣਦੇ ਹੋਏ ਉਸਦੀ ਬੇਦਖਲੀ ਦਾ ਡਰਾਮਾ ਕਰਦੇ ਹਨ

ਪੰਜਾਬ ਦੇ ਇੱਕ ਸਾਬਕਾ ਮੰਤਰੀ ਦੇ ਸੁਝਾਅ ਸਨ ਕਿ ਸਰਕਾਰ ਇਹਨਾਂ ਪੀੜਤਾਂ ਨੂੰ ਨੌਕਰੀ ਅਤੇ ਮਾਇਕ ਸਹਾਇਤਾ ਦੇਵੇ ਤਾਂਕਿ ਇਹ ਮੁੜ ਨਵੇਂ ਸਿਰੇ ਤੋਂ ਆਪਣੀ ਜ਼ਿੰਦਗੀ ਸ਼ੁਰੂ ਕਰ ਸਕਣਸੁਪਰੀਮ ਕੋਰਟ ਦੇ ਆਦੇਸ਼ਾਂ ਅਨੁਸਾਰ ਰਾਜ ਸਭਾ ਵਿੱਚ ਸਰਬ-ਸੰਮਤੀ ਨਾਲ ਪਾਸ ਕੀਤੇ ਗਏ ਬਿੱਲ ਤਹਿਤ 30 ਦਿਨਾਂ ਦੇ ਅੰਦਰ ਵਿਆਹ ਰਜਿਸਟਰ ਨਾ ਕਰਵਾਉਣ ਵਾਲੇ ਪ੍ਰਵਾਸੀ ਲਾੜਿਆਂ ਦੇ ਪਾਸਪੋਰਟ ਜ਼ਬਤ ਹੋਣਗੇ, ਜਿਸ ਨਾਲ ਔਰਤਾਂ ਦੀ ਸੁਰੱਖਿਆ ਵਧ ਜਾਵੇਗੀਇਹ ਸੰਤਾਪ ਹੰਢਾ ਰਹੀਆਂ ਔਰਤਾਂ ਨੇ ਹੁਣ, “ਅਬ ਨਹੀਂ ਵੈਲਫੇਅਰ ਸੁਸਾਇਟੀ” ਵੀ ਬਣਾਈ ਹੈ ਜੋ ਅਜਿਹੇ ਪਰਿਵਾਰਾਂ ਦੀ ਸਮੂਹਿਕ ਆਵਾਜ਼ ਬਣ ਸਕਦੀ ਹੈਸਭ ਤੋਂ ਵੱਧ ਸਮਾਜ ਅਤੇ ਪਰਿਵਾਰ ਨੂੰ ਇਸ ਮਸਲੇ ਬਾਰੇ ਗੰਭੀਰਤਾ ਨਾਲ ਸੋਚਣ ਅਤੇ ਵਿਚਾਰਨ ਦੀ ਲੋੜ ਹੈਮਾਪੇ ਧੀਆਂ ਦਾ ਹੱਥ ਬਿਗਾਨੇ ਪੁੱਤਾਂ ਨੂੰ ਫੜਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਹਰ ਸੰਭਵ ਪੁੱਛ-ਪੜਤਾਲ ਤੇ ਉਸਦੇ ਪਿਛੋਕੜ ਬਾਰੇ ਜਾਣਕਾਰੀ ਹਾਸਲ ਕਰਨਕਿਧਰੇ ਇੰਝ ਨਾ ਹੋਵੇ ਕਿ ਬਾਹਰ ਜਾਣ ਦਾ ਜਨੂੰਨ ਉਸਦੀ ਜ਼ਿੰਦਗੀ ਦਾ ਨਾਸੂਰ ਬਣ ਜਾਏ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1620)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om

About the Author

ਪ੍ਰੋ. ਕੁਲਮਿੰਦਰ ਕੌਰ

ਪ੍ਰੋ. ਕੁਲਮਿੰਦਰ ਕੌਰ

Retired Lecturer.
Mohali, Punjab, India.
Mobile: (91 - 98156 - 52272)

Email: (kulminder.01@gmail.com)

More articles from this author