UjagarSingh7“400 ਪੰਨਿਆਂ ਦਾ ਰਸਾਲਾ ਪ੍ਰਕਾਸ਼ਤ ਕਰਨਾ ਆਪਣੇ ਆਪ ਵਿੱਚ ਸੱਪ ਦੀ ਸਿਰੀ ਨੂੰ ਹੱਥ ਪਾਉਣ ਦੇ ਬਰਾਬਰ ਹੈ ...”
(4 ਨਵੰਬਰ 2023)


ਪੰਜਾਬੀ
ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਮਾਂ ਬੋਲੀ ਦੇ ਪੈਰੋਕਾਰ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨਪੰਜਾਬੀ ਸਾਹਿਤ ਦੀਆਂ ਵੱਖ-ਵੱਖ ਵੰਨਗੀਆਂ ਦੇਸ਼ ਵਿਦੇਸ਼ ਵਿੱਚ ਵਧੇਰੇ ਮਾਤਰਾ ਵਿੱਚ ਲਿਖੀਆਂ ਜਾ ਰਹੀਆਂ ਹਨਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਕੋਈ ਸਾਹਿਤਕਾਰ ਨਹੀਂ, ਮੈਂ ਤਾਂ ਕਾਲਮ ਨਵੀਸ ਅਤੇ ਸੰਪਾਦਕ ਰਿਹਾ ਹਾਂਪੰਜਾਬੀ ਭਾਸ਼ਾ ਦਾ ਮੁਦਈ ਹੋਣ ਕਰਕੇਕਹਾਣੀ ਪੰਜਾਬਰਸਾਲੇ ਬਾਰੇ ਆਪਣੀਆਂ ਭਾਵਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਹਾਂਸਥਾਪਤ ਸਾਹਿਤਕਾਰਾਂ ਨਾਲੋਂ ਨਵੇਂ ਉੱਭਰਦੇ ਸਾਹਿਤਕਾਰ ਵਧੇਰੇ ਲਿਖ ਰਹੇ ਹਨ ਪ੍ਰੰਤੂ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ, ਸਾਹਿਤਕ ਸੰਜੀਦਗੀ ਦੀ ਘਾਟ ਰੜਕਦੀ ਹੈਸਥਾਪਤ ਅਤੇ ਉੱਭਰਦੇ ਸਾਹਿਤਕਾਰਾਂ ਦੀ ਤਾਰੀਫ਼ ਕਰਨੀ ਵੀ ਬਣਦੀ ਹੈ ਕਿ ਉਹ ਆਪਣੀ ਮਾਂ ਬੋਲੀ ਦੀ ਕਦਰ ਕਰਦੇ ਹੋਏ ਉਸ ਨੂੰ ਮਾਧਿਅਮ ਬਣਾ ਕੇ ਲਿਖ ਰਹੇ ਹਨ, ਭਾਵੇਂ ਉਹ ਸਾਹਿਤ ਦੇ ਕਿਸੇ ਵੀ ਰੂਪ ਵਿੱਚ ਲਿਖ ਰਹੇ ਹੋਣ ਪ੍ਰੰਤੂ ਲਿਖਣ ਸਮੇਂ ਅਜਿਹੇ ਢੰਗ ਨਾਲ ਲਿਖਿਆ ਜਾਵੇ ਜਿਸ ਵਿੱਚੋਂ ਸਾਹਿਤਕ ਖ਼ੁਸ਼ਬੋ ਆਉਂਦੀ ਹੋਵੇਸਮਾਜਿਕ ਬੁਰਾਈਆਂ ਜਾਣੀ ਕਿ ਸਮਾਜਿਕ ਸਰੋਕਾਰਾਂ ਦੀ ਗੱਲ ਕਰਨੀ ਤਾਂ ਬਣਦੀ ਹੈ ਪ੍ਰੰਤੂ ਉਸ ਨੂੰ ਰੋਮਾਂਟਿਕ ਰੰਗ ਵਿੱਚ ਰੰਗਣ ਸਮੇਂ ਸੰਜੀਦਗੀ ਅਪਣਾਈ ਜਾਵੇ ਤਾਂ ਚੰਗੀ ਗੱਲ ਹੋਵੇਗੀਇਹ ਨਾ ਹੋਵੇ ਕਿ ਰੁਮਾਂਸਵਾਦ ਦਾ ਕਰੂਪ ਰੂਪ ਸਾਹਿਤਕ ਸੋਚ ਨੂੰ ਗੰਧਲਾ ਕਰ ਦੇਵੇ

ਪੰਜਾਬੀ ਵਿੱਚ ਬਹੁਤ ਸਾਰੇ ਰਸਾਲੇ ਨਿਕਲਦੇ ਰਹੇ ਹਨ ਅਤੇ ਬੰਦ ਵੀ ਹੋ ਗਏਹੁਣ ਵੀ ਹਰ ਉੱਭਰਦਾ ਸਾਹਿਤਕਾਰ ਪੰਜਾਬੀ ਦਾ ਰਸਾਲਾ ਕੱਢਣਾ ਚਾਹੁੰਦਾ ਹੈ, ਪ੍ਰਕਾਸ਼ਤ ਕਰ ਵੀ ਰਹੇ ਹਨਇਹ ਬਹੁਤ ਵਧੀਆ ਸੋਚ ਹੈ, ਪੰਜਾਬੀ ਭਾਸ਼ਾ ਦੀ ਪ੍ਰਫੁਲਤਾ ਵਿੱਚ ਵਾਧਾ ਹੁੰਦਾ ਹੈਮਿਆਰ ਪੱਖੋਂ ਬਹੁਤੇ ਰਸਾਲੇ ਮਾਰ ਖਾ ਰਹੇ ਹਨਸਾਹਿਤਕ ਖੇਤਰ ਵਿੱਚ ਆਪਣਾ ਨਾਂ ਚਮਕਾਉਣ ਲਈ ਮਿਹਨਤ ਕਰਨੀ ਪਵੇਗੀਸਾਹਿਤਕ ਸੰਜੀਦਗੀ ਦਾ ਪੱਲਾ ਫੜਨਾ ਪਵੇਗਾਮੈਂ ਵੀ ਵਿਦਿਆਰਥੀ ਜੀਵਨ ਵਿੱਚ ਸਹਿਯੋਗੀ ਦੋਸਤਾਂ ਨਾਲ 1970-71 ਵਿੱਚ ਪਟਿਆਲਾ ਤੋਂਵਹਿਣਸਾਹਿਤਕ ਮਾਸਕ ਰਸਾਲਾ ਪ੍ਰਕਾਸ਼ਤ ਕਰਦਾ ਰਿਹਾ ਹਾਂਆਰਥਿਕ ਮਜਬੂਰੀਆਂ ਅਤੇ ਸਾਹਿਤਕ ਸਮਰੱਥਾ ਨਾ ਹੋਣ ਕਰਕੇ ਬੰਦ ਕਰਨਾ ਪਿਆਸਰਕਾਰੀ ਨੌਕਰੀ ਵਿੱਚ ਵੀਜਾਗ੍ਰਤੀ ਪੰਜਾਬੀਦਾ ਸੰਪਾਦਕ ਰਿਹਾ ਹਾਂ ਪ੍ਰੰਤੂ ਜਿਸ ਸੋਚ ਨਾਲ ਰਸਾਲਾ ਪ੍ਰਕਾਸ਼ਤ ਕਰਨਾ ਚਾਹੁੰਦਾ ਸੀ, ਉਸ ’ਤੇ ਪੂਰਾ ਉੱਤਰ ਨਹੀਂ ਸਕਿਆ

ਪਹਿਲੀ ਵਾਰਕਹਾਣੀ ਪੰਜਾਬ ਅਪਰੈਲ 2023-ਮਾਰਚ 2024’ ਪੜ੍ਹਨ ਦਾ ਇਤਫਾਕ ਕਹਾਣੀ ਪੰਜਾਬ ਦੇ ਸੰਪਾਦਕ (ਆਨਰੇਰੀ) ਪ੍ਰੋ. ਕਰਾਂਤੀਪਾਲ ਅਤੇ ਸਹਿਯੋਗੀ ਸੰਪਾਦਕ (ਆਨਰੇਰੀ) ਡਾ. ਜਸਵਿੰਦਰ ਕੌਰ ਵੀਨੂੰ ਦੀ ਮਿਹਰਬਾਨੀ ਸਦਕਾ ਬਣਿਆਕਰਾਂਤੀਪਾਲ ਦੀ ਸੰਪਾਦਕੀ ਪੜ੍ਹਕੇ ਉਸ ਦੀ ਸਾਹਿਤਕ ਸੋਚ ਨੂੰ ਸਲਾਮ ਕਰਨਾ ਬਣਦਾ ਹੈ, ਜਿਨ੍ਹਾਂ ਭਾਵਪੂਰਤ ਢੰਗ ਨਾਲ ਸਾਹਿਤਕ ਸੰਜੀਦਗੀ ਦੀ ਗੱਲ ਕੀਤੀ ਹੈਇਸ ਰਸਾਲੇ ਵਿੱਚ ਆਮ ਰਸਾਲਿਆਂ ਦੀ ਤਰ੍ਹਾਂ ਬਹੁਤ ਸਾਰੇ ਸਾਹਿਤਕਾਰਾਂ ਦੀਆਂ ਰਚਨਾਵਾਂ ਨੂੰ ਪ੍ਰਕਾਸ਼ਤ ਕਰਨ ਤੋਂ ਸੰਕੋਚ ਕਰਦਿਆਂ ਸੰਦਲੀ ਪਟਾਰੀ - ਕਰਨੈਲ ਸਿੰਘ ਪਾਰਸ, ਯਾਦ - ਲਿਖਤੁਮ ਭੀਸ਼ਮ ਸਾਹਨੀ ਅਤੇ ਗੁੱਡੋ - ਨਾਵਲ ਕੇਸਰਾ ਰਾਮ, ਜੰਗ--ਆਜ਼ਾਦੀ ਮੁਸਲਮਾਨ 1857 ਤੋਂ 1947 ਪ੍ਰੋ. ਮੁਹੰਮਦ ਸੱਜਾਦ, ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਮਨਧੀਰ ਸਿੰਘ, ਸ਼ਹਿਰ, ਝੁੱਗੀਆਂ ਅਤੇ ਕਿਰਤੀ ਵਰਗ - ਅੰਜਨੀ ਕੁਮਾਰ ਅਤੇ ਹਿੰਦੀ, ਮਲਿਆਲਮ, ਡੋਗਰੀ, ਬੰਗਲਾ, ਉੜੀਆ, ਮਨੀਪੁਰੀ, ਰਾਜਸਥਾਨੀ, ਤੇਲਗੂ, ਅੰਗਰੇਜ਼ੀ, ਗੁਜਰਾਤੀ, ਉਰਦੂ ਦੀਆਂ ਦੇ ਅਨੁਵਾਦ ਅਤੇ ਪੰਜਾਬੀ ਦੀਆਂ ਕਹਾਣੀਆਂ ਸ਼ਾਮਲ ਕੀਤੀਆਂ ਹਨਬਹੁਤਾਤ ਨਾਲੋਂ ਮਿਆਰ ਨੂੰ ਮੁੱਖ ਰੱਖਿਆ ਗਿਆ ਹੈਰਚਨਾਵਾਂ ਦੀ ਚੋਣ ਵੀ ਬਿਹਤਰੀਨ ਹੈ400 ਪੰਨਿਆਂ ਦਾ ਰਸਾਲਾ ਪ੍ਰਕਾਸ਼ਤ ਕਰਨਾ ਆਪਣੇ ਆਪ ਵਿੱਚ ਸੱਪ ਦੀ ਸਿਰੀ ਨੂੰ ਹੱਥ ਪਾਉਣ ਦੇ ਬਰਾਬਰ ਹੈਰਾਮ ਸਰੂਪ ਅਣਖੀ ਦੀ ਸੋਚ ਨੂੰ ਸਲਾਮ ਕਰਨ ਵਾਲੇ ਸਹਿਯੋਗੀਆਂ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ, ਜਿਨ੍ਹਾਂ ਨੇ ਕਰਾਂਤੀਪਾਲ ਦੀ ਹਿੰਮਤ ਦਾ ਸਾਥ ਦਿੱਤਾ ਹੈ

ਵਰਿਆਮ ਸਿੰਘ ਸੰਧੂ ਦੀ ਸੰਦਲੀ ਪਟਾਰੀ - ਕਰਨੈਲ ਸਿੰਘ ਪਾਰਸ ਦਾ ਰੇਖਾ ਚਿਤਰ ਨਵੇਂ ਉੱਭਰਦੇ ਸਾਹਿਤਕਾਰਾਂ ਲਈ ਪ੍ਰੇਰਨਾ ਸ੍ਰੋਤ ਸਾਬਤ ਹੋ ਸਕਦਾ ਹੈਸੰਧੂ ਅਨੁਸਾਰ 14 ਸਾਲ ਦੀ ਉਮਰ ਵਿੱਚ ਪਾਰਸ ਜੇਕਰ ਇੰਨੀ ਵਧੀਆ ਕਵਿਤਾ ਲਿਖ ਸਕਦਾ ਹੈ ਤਾਂ ਵਰਤਮਾਨ ਸਾਹਿਤਕਾਰ ਕਿਉਂ ਨਹੀਂ? ਉਨ੍ਹਾਂ ਦੱਸਿਆ ਹੈ ਕਿ ਉਹ ਦੋਹਰਾ ਮਾਪ ਦੰਡ ਨਹੀਂ ਆਪਣਾਉਂਦਾ ਸੀਬੇਬਾਕੀ ਨਾਲ ਜੋ ਕਰਦਾ ਸੀ, ਉਸ ਨੂੰ ਪ੍ਰਵਾਨ ਕਰਦਾ ਸੀਵਰਿਆਮ ਸੰਧੂ ਨੇ ਆਪਣੇ ਰੇਖਾ ਚਿਤਰ ਰਾਹੀਂ ਕਰਨੈਲ ਸਿੰਘ ਪਾਰਸ ਦੇ ਦਰਸ਼ਨ ਕਰਵਾ ਦਿੱਤੇ ਹਨਲਿਖਤੁਮ ਭੀਸ਼ਮ ਸਾਹਨੀ - ਯਾਦਾਂ ਦਾ ਪੁਲੰਦਾ ਹੈ, ਜਿਸ ਵਿੱਚ ਇੱਕ ਪਰਿਵਾਰ ਦੀ ਕਹਾਣੀ ਹੈਮਾਪੇ ਕਿਸ ਤਰ੍ਹਾਂ ਬੱਚਿਆਂ ਨੂੰ ਆਪਣੀ ਸੋਚ ਅਨੁਸਾਰ ਕਾਰੋਬਾਰ ਕਰਨ ਲਈ ਮਜਬੂਰ ਕਰਦੇ ਹਨਪ੍ਰੰਤੂ ਬੱਚੇ ਹਮੇਸ਼ਾ ਆਪਣੀ ਆਜ਼ਾਦ ਸੋਚ ਅਨੁਸਾਰ ਚੱਲਣਾ ਚਾਹੰਦੇ ਹਨਪਿਤਾ ਦੇ ਪਿਆਰ ਦਾ ਪਤਾ ਲੱਗਦਾ ਹੈ ਜਦੋਂ ਉਹ ਆਪਣੇ ਪੁੱਤਰ ਬਲਰਾਜ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਆਪਣੇ ਤੋਂ ਦੂਰ ਨਹੀਂ ਭੇਜਣਾ ਚਾਹੁੰਦਾਬਲਰਾਜ ਨੂੰ ਪੋਸਟ ਕਾਰਡ ਦਿੰਦਿਆਂ ਹਰ ਹਫਤੇ ਹਾਲ ਚਾਲ ਦੱਸਣ ਲਈ ਪੋਸਟ ਕਰਨ ਨੂੰ ਕਹਿੰਦਾ ਹੈਇਸ ਰਚਨਾ ਤੋਂ ਇਹ ਵੀ ਪਤਾ ਲਗਦਾ ਹੈ ਕਿ ਸਾਹਿਤ ਸਿਰਜਣਾ ਜੀਵਨ ਦੀ ਸਚਾਈ ਦੀ ਖੋਜ ਕਰਨ ਦੇ ਬਰਾਬਰ ਹੈਲੇਖਕ ਨੂੰ ਅਨੁਭਵ ਵੀ ਹੋਣਾ ਚਾਹੀਦਾ ਹੈਬਲਰਾਜ ਤੇ ਭੀਸ਼ਮ ਸਾਹਨੀ ਬੇਬਾਕ ਹੁੰਦੇ ਸਨਸਚਾਈ ਦੇ ਮਾਰਗਤੇ ਚਲਦੇ ਸਨਵਿਓਪਾਰ ਵਿੱਚ ਰਿਸ਼ਵਤ ਅਨਿੱਖੜਵਾਂ ਅੰਗ ਬਣ ਗਈ ਹੈ ਪ੍ਰੰਤੂ ਭੀਸ਼ਮ ਸਾਹਨੀ ਥਿੜ੍ਹਕਦੇ ਨਹੀਂ, ਆਪਣੇ ਆਦਰਸ਼ਤੇ ਕਾਇਮ ਰਹਿੰਦੇ ਹਨਸ਼ੀਲਾ ਅਤੇ ਭੀਸ਼ਮ ਸਾਹਨੀ ਦੇ ਰੁਮਾਂਸਵਾਦ ਨੂੰ ਕਾਮੁਕ ਨਹੀਂ ਬਣਾਇਆ, ਫਿਰ ਵੀ ਕਿੰਨਾ ਦਿਲਚਸਪ ਹੈਦੇਸ਼ ਪਿਆਰ ਦੀ ਅਥਾਹ ਭਾਵਨਾ ਹੁੰਦੀ ਸੀਸਿਆਸੀ ਪਾਰਟੀਆਂ ਵਿੱਚ ਅੰਦਰੂਨੀ ਪਰਜਾਤਤੰਰ ਕਾਇਮ ਸੀ, ਜੋ ਅੱਜ ਗਾਇਬ ਹੈਦੰਗਿਆਂ ਬਾਰੇ ਵੀ ਸੰਜੀਦਗੀ ਨਾਲ ਲਿਖਿਆ ਗਿਆ ਹੈ

ਕੇਸਰਾ ਰਾਮ ਦਾਗੁੱਡੋਨਾਵਲ ਪੰਜਾਬ ਦੇ ਦਿਹਾਤੀ ਖਾਸ ਕਰਕੇ ਮਾਲਵੇ ਦੇ ਪਿੰਡਾਂ ਵਿੱਚ ਅਨੁਸੂਚਿਤ ਜਾਤੀਆਂ ਦੀਆਂ ਇਸਤਰੀਆਂ ਨਾਲ ਜਾਗੀਰਦਾਰਾਂ ਵੱਲੋਂ ਕੀਤੇ ਜਾ ਰਹੇ ਸਰੀਰਕ ਸ਼ੋਸ਼ਣ ਅਤੇ ਇਨ੍ਹਾਂ ਵਰਗਾਂ ਦੇ ਮਜਬੂਰ ਜ਼ੈਲੇ ਵਰਗੇ ਕਿਰਦਾਰਾਂ ਨੇ ਬਦਲੇ ਦੀ ਭਾਵਨਾ ਨਾਲ ਜੋ ਕਰੋਗੇ ਸੋ ਭਰੋਗੇ ਅਤੇ ਸ਼ਹਿਰੀ ਜ਼ਿੰਦਗੀ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦਾ ਹੈਜੈਲੇ ਦੀਆਂ ਭੈਣਾਂ ਤੇ ਪਰਿਵਾਰ ਦੀ ਮਜਬੂਰੀ ਤੇ ਜਾਗੀਰਦਾਰਾਂ ਦੀ ਪ੍ਰੀਤੋ ਦੀ ਅਯਾਸ਼ੀ ਨਾਵਲ ਦਾ ਆਧਾਰ ਬਣਦੀਆਂ ਹਨਨਾਵਲਕਾਰ ਦੀ ਬੋਲੀ ਤੇ ਸ਼ੈਲੀ ਸਮੇਂ ’ਤੇ ਸਥਾਨ ਅਨੁਸਾਰ ਦ੍ਰਿਸ਼ਟਾਂਤਕ ਰੂਪ ਪੇਸ਼ ਕਰਦੀ ਹੈਨਾਵਲ ਪੜ੍ਹਦਿਆਂ ਸਾਰੀਆਂ ਵਾਪਰ ਰਹੀਆਂ ਘਟਨਾਵਾਂ ਦਿਸਣ ਲੱਗ ਜਾਂਦੀਆਂ ਹਨਹਰ ਚੈਪਟਰ ਨਿੱਕੀ ਕਹਾਣੀ ਹੈ ਤੇ ਸਿਰਲੇਖ ਸੰਕੇਤਕ ਹਨਗੁੱਡੋਨਾਵਲ ਵਿੱਚ ਨਾਵਲਕਾਰ ਨੇ ਬਹੁਤ ਮਹੱਤਵਪੂਰਨ ਪੱਖਾਂਤੇ ਚਾਨਣਾ ਪਾਇਆ ਹੈ, ਜਿਨ੍ਹਾਂ ਦਾ ਸੰਤਾਪ ਸਮਾਜ, ਖਾਸ ਤੌਰਤੇ ਇਸਤਰੀ ਭੁਗਤ ਰਹੀ ਹੈ, ਜਿਵੇਂ ਜੱਟ ਲੜਕੀਆਂ ਨੂੰ ਜ਼ਮੀਨ ਜਾਇਦਾਦ ਦੇਣ ਦਾ ਹਾਮੀ ਨਹੀਂ, ਜਾਗੀਰਦਾਰਾਂ ਦੀ ਫੋਕੀ ਹਉਮੈਂ, ਨਸ਼ਿਆਂ ਦਾ ਪ੍ਰਕੋਪ, ਤੀਵੀਂ ਦੀ ਆਵਾਜ਼ ਮਰਦ ਦਬਾਉਂਦਾ ਹੈ, ਜ਼ੋਰ ਜ਼ਬਰਦਸਤੀ ਕਰਦਾ ਹੈ, ਕੋਈ ਮੌਕਾ ਖੁੰਝਣ ਨਹੀਂ ਦਿੰਦਾ, ਔਰਤ ਨੂੰ ਆਜ਼ਾਦੀ ਨਹੀਂ ਦੇਣੀ ਚਾਹੁੰਦਾ, ਸ਼ੱਕ ਦੀ ਨਿਗਾਹ ਨਾਲ ਵੇਖਦਾ, ਔਰਤ ਨੂੰ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਸਮਝਣਾ, ਮਰਦ ਦਾ ਆਪਣੀ ਗ਼ਲਤੀ ਨਾ ਮੰਨਣਾ, ਹਮੇਸ਼ਾ ਔਰਤ ਗ਼ਲਤ, ਕਿਸਾਨ ਆਤਮ ਹੱਤਿਆਵਾਂ, ਗੈਂਸਟਰ ਕਲਚਰ, ਕੰਪਿਊਟਰ ਤੇ ਬਲਿਊ ਫਿਲਮਾਂ ਵੇਖਣਾ, ਪਰਵਾਸੀਆਂ ਦਾ ਨੇਤਾ ਬਣਨਾ ਅਤੇ ਇੱਕ ਪਾਸੇ ਔਰਤ ਅਤੇ ਧਰਤੀ ਨੂੰ ਸਰਵੋਤਮ ਸਮਝਣਾ ਤੇ ਅਸਲੀਅਤ ਵਿੱਚ ਉਨ੍ਹਾਂ ਦੋਹਾਂ ਦਾ ਸੱਤਿਆਨਾਸ ਕਰਨਾ ਆਦਿ

ਕੇਸਰਾ ਰਾਮ ਨੇ ਇਸ ਨਾਵਲ ਵਿੱਚ ਇਨ੍ਹਾਂ ਜਾਤੀਆਂ ਦੀਆਂ ਇਸਤਰੀਆਂ ਦੇ ਹੁਸਨ ਦੀ ਤਾਰੀਫ ਕਰਦਿਆਂ ਬਹੁਤ ਸੰਜੀਦਗੀ ਨਾਲ ਸ਼ਬਦਾਵਲੀ ਵਰਤੀ ਹੈਗ਼ਰੀਬ ਲੋਕਾਂ ਦੀ ਮਜਬੂਰੀ ਦਾ ਪ੍ਰਗਟਾਵਾ ਵੀ ਹੁੰਦਾ ਹੈਜਾਗੀਰਦਾਰ ਕਿਸਾਨਾਂ ਵੱਲੋਂ ਜ਼ੋਰਜ਼ਬਰਦਤੀ, ਪ੍ਰਵਾਸੀ ਮਜ਼ਦੂਰਾਂ ਦੇ ਆਉਣ ਨਾਲ ਸਥਾਨਕ ਅਨੁਸੂਚਿਤ ਜਾਤੀਆਂ ਦੇ ਮਜ਼ਦੂਰਾਂ ਦੀ ਦੁਰਦਸ਼ਾ, ਔਰਤਾਂ ਨਾਲ ਸਹੁਰੀਂ ਵੀ ਮਾੜਾ ਸਲੂਕ, ਟਾਂਚਾਂ ਵੱਜਦੀਆਂ, ਦਾਜ ਦਹੇਜ, ਹਰ ਔਰਤ ਦੀਆਂ ਭਾਵਨਾਵਾਂ ਇੱਕੋ ਜਿਹੀਆਂ ਹੁੰਦੀਆਂ ਤੇ ਮਰਦਾਂ ਦਾ ਸਾਥ ਭਾਲਦੀਆਂ ਹਨਪ੍ਰੀਤੋ ਦੀ ਖੁੱਲ੍ਹਦਿਲੀ ਜਾਂ ਅਵਾਰਗੀ ਜਾਗੀਰਦਾਰਾਂ ਲਈ ਬੇਵਸੀ ਦਾ ਪ੍ਰਤੀਕ ਬਣਦੀ ਹੈਗ਼ਰੀਬੀ ਦੀ ਹਾਲਤ, ਘਰਾਂ ਦੇ ਕਲੇਸ਼ਾਂ ਦੀ ਤਸਵੀਰ ਪੇਸ਼ ਕੀਤੀ ਹੈਜ਼ੈਲੇ ਦੀ ਮਾਨਸਿਕਤਾ ਆਪਣੀਆਂ ਭੈਣਾਂ ਨਾਲ ਹੋਏ ਸ਼ੋਸ਼ਣ ਕਰਕੇ ਵਿਗੜ ਜਾਂਦੀ ਹੈ ਤੇ ਉਹ ਸਰਮਾਏਦਾਰਾਂ ਦੀ ਕੁੜੀ ਨਾਲ ਸਰੀਰਕ ਸ਼ੋਸ਼ਣ ਕਰਕੇ ਬਦਲਾ ਲੈਂਦਾ ਹੈਗੁੱਡੋ ਦੇ ਅਬਾਰਸ਼ਨ ਸਮੇਂ ਸਵਰਗਵਾਸ ਹੋ ਜਾਣਤੇ ਅਨੂਸੂਚਿਤ ਜਾਤੀ ਦੇ ਨੇਤਾ ਲੋਕਾਂ ਨੂੰ ਡਾਕਟਰਾਂ ਵਿਰੁੱਧ ਭੜਕਾਉਂਦੇ ਹਨਨੇਤਾ ਆਪਣੀ ਨੇਤਾਗਿਰੀ ਚਮਕਾਉਂਦੇ ਹਨਬੁੱਢੇ ਦਰਿਆ ਦਾ ਗੰਦੇ ਨਾਲੇ ਵਿੱਚ ਬਦਲਣਾ ਸਮਾਜਕ ਸੋਚ ਦੀ ਗਿਰਾਵਟ ਦਾ ਸੰਕੇਤ ਹੈਇਨਸਾਨ ਸਮਾਜਕ ਅਤੇ ਨੈਤਿਕ ਤੌਰਤੇ ਵੀ ਗਿਰਾਵਟ ਵਿੱਚ ਗ੍ਰਸ ਗਿਆ ਹੈ

ਸੰਵਾਦ ਚੈਪਟਰ ਵਿੱਚਜੰਗ--ਆਜ਼ਾਦੀ ਅਤੇ ਮੁਸਲਮਾਨ 1857 ਤੋਂ 1947’ - ਪ੍ਰੋ. ਮੁਹੰਮਦ ਸੱਜਾਦ ਨੇ ਵੱਖ-ਵੱਖ ਲੇਖਕਾਂ ਦੀਆਂ ਪੁਸਤਕਾਂ ਵਿੱਚੋਂ ਉਦਾਹਰਣਾਂ ਦੇ ਕੇ ਆਜ਼ਾਦੀ ਦੀ ਜੱਦੋਜਹਿਦ ਵਿੱਚ ਮੁਸਲਮਾਨ, ਹਿੰਦੂ ਸੰਸਥਾਵਾਂ ਅਤੇ ਅੰਗਰੇਜ਼ਾਂ ਦੀਆਂ ਚਾਲਾਂ ਦਾ ਸੰਖੇਪ ਵਿੱਚ ਵਿਵਰਣ ਦਿੱਤਾ ਹੈਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾਲੇਖ ਵਿੱਚ ਮਨਧੀਰ ਸਿੰਘ ਨੇ ਤੱਥਾਂ ਤੇ ਨਿਯਮਾਂ ਸਮੇਤ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ, ਜਿਹੜੀ ਕਈ ਭਰਮ ਭੁਲੇਖੇ ਦੂਰ ਕਰਦੀ ਹੈ ਪ੍ਰੰਤੂ ਭਾਈ ਰਾਜੋਆਣਾ ਬਾਰੇ ਜਾਣਕਾਰੀ ਸਹੀ ਨਹੀਂ ਕਿਉਂਕਿ ਉਨ੍ਹਾਂ ਤਾਂ ਅਪੀਲ ਕੀਤੀ ਹੀ ਨਹੀਂ, ਅਪੀਲ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੀ ਹੈ ਇੱਕ ‘ਸੋਧਣ’ ਸ਼ਬਦ ਵਰਤਿਆ ਹੈ ਜੋ ਵਿਦਵਾਨ ਵੱਲੋਂ ਲਿਖਣਾ ਅਜੀਬ ਲੱਗ ਰਿਹਾ ਹੈਭਾਰਤੀ ਕਥਾ ਭਾਗ ਵਿੱਚ ਹਿੰਦੀ, ਮਲਿਆਲਮ, ਡੋਗਰੀ, ਬੰਗਲਾ, ਉੜੀਆ, ਮਨੀਪੁਰੀ, ਰਾਜਸਥਾਨੀ, ਤੇਲਗੂ, ਅੰਗਰੇਜ਼ੀ, ਗੁਜਰਾਤੀ, ਉਰਦੂ ਰਚਨਾਵਾਂ ਦੇ ਅਨੁਵਾਦ ਅਤੇ ਪੰਜਾਬੀ ਦੀਆਂ ਬਿਹਤਰੀਨ ਕਹਾਣੀਆਂ ਸ਼ਾਮਲ ਕੀਤੀਆਂ ਹਨ

ਇਤਿਹਾਸ ਬੋਧ ਭਾਗ ਵਿੱਚ ਸ਼ਹਿਰ, ਝੁੱਗੀਆਂ ਅਤੇ ਕਿਰਤੀ ਵਰਗ - ਅੰਜਨੀ ਕੁਮਾਰ ਦਾ ਵਿਸਥਾਰ ਪੂਰਵਕ ਲੇਖ ਹੈ, ਜਿਸ ਵਿੱਚ ਕਿਰਤੀ ਵਰਗ ਦੀਆਂ ਮੁਸ਼ਕਲਾਂ ਦਾ ਕੋਵਿਡ 2020 ਦੌਰਾਨ ਅਤੇ ਕਿਰਤੀਆਂ ਦੀ ਦੁਰਦਸ਼ਾ ਅਤੇ ਉਨ੍ਹਾਂ ਦੇ ਸੰਤਾਪ ਦੇ ਇਤਿਹਾਸ ਬਾਰੇ ਦੱਸਿਆ ਗਿਆ ਹੈਮਸ਼ੀਨੀ ਯੁਗ ਦੇ ਆਉਣ, ਮੁਨਾਫ਼ਖ਼ੋਰੀ ਦੇ ਵਧਣ, ਸ਼ਹਿਰਾਂ ਦੇ ਉਭਾਰ, 1854 ਦੀ ਪਲੇਗ, 1977 ਵਿੱਚ ਬਿਮਾਰ ਮਿਲਾਂ ਦੇ ਰਾਸ਼ਟਰੀ ਕਰਨ, ਮਜ਼ਦੂਰਾਂ ਦੀ ਰਾਜਨੀਤਕ ਪਛਾਣ, ਸਲੱਮ ਇਲਾਕਿਆਂ ਦੀ ਦੁਰਦਸ਼ਾ, ਮਹਾਂ ਨਗਰਾਂ ਦੀ ਝੁੱਗੀਆਂ, ਸਮਾਜਿਕ ਸਥਿਤੀ, ਮਜ਼ਦੂਰਾਂ ਦਾ ਸ਼ੋਸ਼ਣ, ਹੜਤਾਲਾਂ, ਅੰਦੋਲਨ ਅਤੇ ਬੰਗਾਲ ਦੇ ਕਾਲ ਆਦਿ ਬਾਰੇ ਗੰਭੀਰਤਾ ਨਾਲ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ ਅਜੋਕੇ ਸਮੇਂ ਵਿੱਚ ਅਜਿਹੇ ਰਸਾਲਿਆਂ ਦੀ ਲੋੜ ਹੈ, ਜਿਹੜੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰ ਸਕਣ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4449)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਉਜਾਗਰ ਸਿੰਘ

ਉਜਾਗਰ ਸਿੰਘ

(Retired district public relations officer)
3078 - Urban Estate, Phase-2, Patiala, Punjab.
Email: (ujagarsingh48@yahoo.com)
Mobile: (91 - 94178 - 13072

More articles from this author