UjagarSingh7ਉਸ ਤੋਂ ਬਾਅਦ ਹੀ ‘ਆਇਆ ਰਾਮ ਤੇ ਗਿਆ ਰਾਮ’ ਦਾ ਚੁਟਕਲਾ ਬਣਿਆ ਸੀ ...
(18 ਜੁਲਾਈ 2020)

 

ਕਾਂਗਰਸ ਪਾਰਟੀ ਦੀ ਸਿਆਸੀ ਲੰਕਾ ਘਰ ਦੇ ਭੇਤੀ ਹੀ ਢਾਹੁਣ ਵਿੱਚ ਲੱਗੇ ਹੋਏ ਹਨਕਾਂਗਰਸ ਪਾਰਟੀ ਆਪਣੀਆਂ ਕੀਤੀਆਂ ਗ਼ਲਤੀਆਂ ਦਾ ਖਮਿਆਜ਼ਾ ਆਪ ਭੁਗਤ ਰਹੀ ਹੈਵਿਧਾਨਕਾਰਾਂ ਨੂੰ ਦੂਜੀਆਂ ਪਾਰਟੀਆਂ ਵਿੱਚੋਂ ਬਗਾਵਤ ਕਰਵਾਕੇ ਆਪਣੀ ਪਾਰਟੀ ਵਿੱਚ ਸ਼ਾਮਲ ਕਰਨ ਦੀ ਪਹਿਲ ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਹੀ ਕੀਤੀ ਸੀ1967 ਵਿੱਚ ਜਦੋਂ ਹਰਿਆਣਾ ਅਜੇ ਬਣਿਆ ਹੀ ਸੀ ਤਾਂ ਹਰਿਅਣਾ ਵਿਧਾਨ ਸਭਾ ਦੇ ਪਟੌਦੀ ਵਿਧਾਨ ਸਭਾ ਹਲਕੇ ਤੋਂ ‘ਆਇਆ ਰਾਮ’ ਆਜ਼ਾਦ ਉਮੀਦਵਾਰ ਜਿੱਤਿਆ ਸੀਕਾਂਗਰਸ ਪਾਰਟੀ ਨੇ ਉਸ ਨੂੰ ਸਵੇਰੇ ਆਪਣੀ ਪਾਰਟੀ ਵਿੱਚ ਸ਼ਾਮਲ ਕਰ ਲਿਆ ਪ੍ਰੰਤੂ ਉਸੇ ਸ਼ਾਮ ਨੂੰ ਉਹ ਯੂਨਾਈਟਡ ਫਰੰਟ ਵਿੱਚ ਸ਼ਾਮਲ ਹੋ ਗਿਆਅਗਲੇ ਦਿਨ ‘ਗਿਆ ਰਾਮ’ ਕਾਂਗਰਸ ਪਾਰਟੀ ਵਿੱਚ ਫਿਰ ਆ ਗਿਆਉਸ ਸਮੇਂ ਹਰਿਆਣਾ ਦੇ ਕਾਂਗਰਸ ਪਾਰਟੀ ਦੇ ਨੇਤਾ ਰਾਓ ਵਰਿੰਦਰ ਸਿੰਘ, ਜਿਸਨੇ ਉਸ ਨੂੰ ਕਾਂਗਰਸ ਵਿੱਚ ਲਿਆਉਣ ਦਾ ਪ੍ਰਬੰਧ ਕੀਤਾ ਸੀ ਨੇ ਪ੍ਰੈੱਸ ਨੂੰ ਕਿਹਾ ਸੀ ਕਿ ਹੁਣ ਉਹ ‘ਗਿਆ ਰਾਮ’ ਨਹੀਂ ਹੁਣ ਉਹ ‘ਆਇਆ ਰਾਮ’ ਹੈ ਕਿਉਂਕਿ ਉਹ ਵਾਪਸ ਆ ਗਿਆ ਹੈਉਸ ਤੋਂ ਬਾਅਦ ਹੀ ‘ਆਇਆ ਰਾਮ ਤੇ ਗਿਆ ਰਾਮ’ ਦਾ ਚੁਟਕਲਾ ਬਣਿਆ ਸੀ

ਮੱਧ ਪ੍ਰਦੇਸ ਵਿੱਚ ਜਿਓਤੀਰਾਦਿਤਿਆ ਸਿੰਧੀਆ ਦੇ ਧੜੇ ਨੂੰ ਭਾਰਤੀ ਜਨਤਾ ਪਾਰਟੀ ਨੇ ਬਗਾਵਤ ਕਰਵਾਕੇ ਆਪਣੇ ਵਿੱਚ ਸ਼ਾਮਲ ਕਰ ਲਿਆ ਸੀਜਦੋਂ ਸਿੰਧੀਆ ਦੀ ਭਾਰਤੀ ਜਨਤਾ ਪਾਰਟੀ ਨਾਲ ਜਾਣ ਦੀ ਕਨਸੋਅ ਮਿਲੀ ਸੀ ਤਾਂ ਕਾਂਗਰਸ ਪਾਰਟੀ ਦੇ ਨੇਤਾਵਾਂ ਨੇ ਬਹੁਤੀ ਸੰਜੀਦਗੀ ਨਾਲ ਨਹੀਂ ਲਿਆ ਸੀ ਸਗੋਂ ਉਸਦੇ ਵਿਧਾਨਕਾਰਾਂ ਨੂੰ ਹੀ ਸਿੰਧੀਆ ਨਾਲੋਂ ਤੋੜਨ ਦੇ ਚੱਕਰ ਵਿੱਚ ਲੱਗੇ ਰਹੇ ਸਨ ਪ੍ਰੰਤੂ ਸਚਿਨ ਪਾਇਲਟ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਰਬ ਭਾਰਤੀ ਕਾਂਗਰਸ ਪਾਰਟੀ ਦੀ ਨੀਂਦ ਤੁਰੰਤ ਖੁੱਲ੍ਹ ਗਈਚਲੋ ਕਾਰਵਾਈ ਤਾਂ ਕੀਤੀ, ਦੇਰ ਆਏ ਦਰੁਸਤ ਆਏ, ਸਚਿਨ ਪਾਇਲਟ ਨੂੰ ਆਪਣੇ ਸਹੀ ਸਥਾਨ ’ਤੇ ਪਹੁੰਚਾ ਦਿੱਤਾ ਹੈਸ਼ਾਰਟ ਕੱਟ ਮਾਰ ਕੇ ਸਿਆਸਤ ਦੀ ਸਿਖਰਲੀ ਪੌੜੀ ’ਤੇ ਪਹੁੰਚਣ ਦੀ ਲਾਲਸਾ ਨੂੰ ਨੱਥ ਤਾਂ ਪਵੇਗੀ

ਨੇਤਾਵਾਂ ਦੇ ਬੱਚਿਆਂ ਨੂੰ ਆਪਣੇ ਮਾਪਿਆਂ ਦੀ ਥਾਂ ਅਹੁਦੇ ਮਿਲ ਜਾਂਦੇ ਹਨ, ਫਿਰ ਉਨ੍ਹਾਂ ਦੀ ਲਾਲਸਾ ਮ੍ਰਿਗ ਤ੍ਰਿਸ਼ਨਾ ਵਾਂਗ ਵਧਦੀ ਜਾਂਦੀ ਹੈਫਿਰ ਉਹ ਘਰ ਦੇ ਭੇਤੀ ਹੀ ਲੰਕਾ ਢਾਹੁਣ ਲੱਗ ਜਾਂਦੇ ਹਨਹੁਣ ਕਾਂਗਰਸ ਵਿੱਚ ਪਰਿਵਾਰਵਾਦ ਵੀ ਘਟਣ ਦੀ ਸੰਭਾਵਨਾ ਪੈਦਾ ਹੋ ਗਈ ਹੈਜਿਨ੍ਹਾਂ ਨੂੰ ਰਾਹੁਲ ਗਾਂਧੀ ਨੇ ਥਾਪੀ ਦਿੱਤੀ, ਉਹੀ ਉਸਦੇ ਚਹੇਤੇ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਵਿੱਚ ਤੇਲ ਦੇਣ ਲੱਗੇ ਹਨਕਾਂਗਰਸ ਪਾਰਟੀ ਰਾਹੁਲ ਗਾਂਧੀ ਦੀਆਂ ਨੌਜਵਾਨਾਂ ਨੂੰ ਅੱਗੇ ਲਿਆਉਣ ਦੀ ਆੜ ਵਿੱਚ ਕੀਤੀਆਂ ਗ਼ਲਤੀਆਂ ਦੇ ਨਤੀਜੇ ਭੁਗਤ ਰਹੀ ਹੈ ਕਿਉਂਕਿ ਰਾਹੁਲ ਗਾਂਧੀ ਨੇ ਸੀਨੀਅਰ ਲੀਡਰਸ਼ਿੱਪ ਨੂੰ ਅਣਡਿੱਠ ਕਰਕੇ ਨੌਜਵਾਨਾਂ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਸੀਕਿਸੇ ਵੀ ਪਾਰਟੀ ਲਈ ਨਵੀਂ ਲੀਡਰਸ਼ਿੱਪ ਪੈਦਾ ਕਰਨੀ ਕੋਈ ਮਾੜੀ ਗੱਲ ਨਹੀਂ ਸਗੋਂ ਇਹ ਤਾਂ ਚੰਗਾ ਫੈਸਲਾ ਹੁੰਦਾ ਹੈ ਤਾਂ ਜੋ ਪਾਰਟੀ ਵਿੱਚ ਲਗਾਤਾਰਤਾ ਬਣੀ ਰਹੇਬਜ਼ੁਰਗ ਨੇਤਾ ਰਿਟਾਇਰ ਹੁੰਦੇ ਰਹਿਣ ਅਤੇ ਦੂਜੀ ਪੱਧਰ ਦੀ ਨੌਜਵਾਨ ਲੀਡਰਸ਼ਿੱਪ ਪਾਰਟੀ ਦੀ ਵਾਗ ਡੋਰ ਸੰਭਾਲਦੀ ਰਹੇਨੌਜਵਾਨ ਸੀਨੀਅਰ ਲੀਡਰਾਂ ਤੋਂ ਸਿਆਸਤ ਦੀ ਗੁੜ੍ਹਤੀ ਲੈਂਦੇ ਰਹਿਣ ਕਿਉਂਕਿ ਭਵਿੱਖ ਤਾਂ ਉਨ੍ਹਾਂ ਨੇ ਹੀ ਸਾਂਭਣਾ ਹੁੰਦਾ ਹੈਪ੍ਰੰਤੂ ਰਾਹੁਲ ਗਾਂਧੀ ਦੀ ਸ਼ਹਿ ’ਤੇ ਨੌਜਵਾਨਾਂ ਨੇ ਸੀਨੀਅਰ ਲੀਡਰਾਂ ਤੋਂ ਸਿੱਖਿਆ ਤਾਂ ਕੀ ਲੈਣੀ ਸੀ ਸਗੋਂ ਉਹ ਉਨ੍ਹਾਂ ਨੂੰ ਟਿੱਚ ਸਮਝਣਦੇ ਸਨਸੀਨੀਅਰ ਲੀਡਰਸ਼ਿੱਪ ਰਾਹੁਲ ਗਾਂਧੀ ਨੂੰ ਕੁਝ ਕਹਿ ਤਾਂ ਨਹੀਂ ਸਕਦੀ ਸੀ ਪ੍ਰੰਤੂ ਉਹ ਨਿਰਾਸ਼ ਹੋ ਕੇ ਚੁੱਪ ਕਰ ਗਏ ਸਨ ਸੀਨੀਅਰ ਨੇਤਾਵਾਂ ਦੀ ਬੇਰੁਖੀ ਦਾ ਇਵਜ਼ਾਨਾ ਕਾਂਗਰਸ ਪਾਰਟੀ ਨੇ ਲੋਕ ਸਭਾ ਦੀਆਂ ਚੋਣਾਂ ਵਿੱਚ ਭੁਗਤਿਆ ਹੈ

ਇਸ ਤੋਂ ਪਹਿਲਾਂ ਸਿੰਧੀਆ ਨੇ ਸ਼ਾਰਟ ਕੱਟ ਰਾਹੀਂ ਕਾਂਗਰਸ ਪਾਰਟੀ ਵਿੱਚ ਸੀਨੀਅਰ ਲੀਡਰਾਂ ਨੂੰ ਪਛਾੜਕੇ ਆਪ ਅੱਗੇ ਆ ਕੇ ਉਨ੍ਹਾਂ ਨੂੰ ਠੁੱਠ ਵਿਖਾਉਣੇ ਸ਼ੁਰੂ ਕਰ ਦਿੱਤੇ ਸਨਸੀਨੀਅਰ ਲੀਡਰਸ਼ਿੱਪ ਬਥੇਰੇ ਹੱਥ ਪੈਰ ਮਾਰਦੀ ਰਹੀ ਪ੍ਰੰਤੂ ਰਾਹੁਲ ਗਾਂਧੀ ਨੇ ਉਨ੍ਹਾਂ ਦੀ ਇੱਕ ਨਾ ਸੁਣੀਯੂਥ ਕਾਂਗਰਸ ਦੀਆਂ ਵਿਦੇਸ਼ੀ ਤਰਜ ’ਤੇ ਚੋਣਾਂ ਕਰਵਾ ਕੇ ਸੀਨੀਅਰ ਅਤੇ ਜੂਨੀਅਰ ਲੀਡਰਸ਼ਿੱਪ ਵਿੱਚ ਬਖੇੜਾ ਖੜ੍ਹਾ ਕਰਵਾ ਦਿੱਤਾ, ਜਿਸਦਾ ਪਾਰਟੀ ਨੂੰ ਹੋ ਰਿਹਾ ਨੁਕਸਾਨ ਹੁਣ ਪਾਰਟੀ ਵਿਰੁੱਧ ਬਗਾਬਤ ਰਾਹੀਂ ਸਾਹਮਣੇ ਆ ਰਿਹਾ ਹੈ

ਜਦੋਂ ਰਾਹੁਲ ਗਾਂਧੀ ਯੂਥ ਕਾਂਗਰਸ ਦੀਆਂ ਚੋਣਾਂ ਕਰਵਾਉਣ ਲੱਗਿਆ ਸੀ ਤਾਂ ਉਸ ਸਮੇਂ ਬਹੁਤ ਸਾਰੇ ਸੀਨੀਅਰ ਨੇਤਾਵਾਂ, ਜਿਨ੍ਹਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਲ ਸੀ, ਨੇ ਉਸ ਨੂੰ ਇਹ ਚੋਣਾਂ ਨਾ ਕਰਵਾਉਣ ਦੀ ਸਲਾਹ ਦਿੱਤੀ ਸੀ ਕਿਉਂਕਿ ਕਾਂਗਰਸ ਵਿੱਚ ਧੜੇਬੰਦੀ ਹੋਰ ਵਧੇਗੀਹੁਣ ਜਦੋਂ ਸਿੰਧੀਆ ਰਾਹੁਲ ਗਾਂਧੀ ਨੂੰ ਹੀ ਬੇਦਾਵਾ ਦੇ ਗਿਆ ਤਾਂ ਸਚਿਨ ਪਾਇਲਟ ਦਾ ਹੌਸਲਾ ਬਗਾਬਤ ਕਰਨ ਲਈ ਅਸਮਾਨ ਛੂਹ ਰਿਹਾ ਸੀ ਉਸ ਨੂੰ ਸੁਪਨੇ ਵਿੱਚ ਵੀ ਰਾਜਸਥਾਨ ਦੇ ਮੁੱਖ ਮੰਤਰੀ ਦੀ ਕੁਰਸੀ ਨਜ਼ਰ ਆਉਣ ਲੱਗ ਪਈ ਸੀਉਹ ਤਾਂ ਅਸ਼ੋਕ ਗਹਿਲੋਟ, ਜੋ ਕਾਂਗਰਸ ਪਾਰਟੀ ਦਾ ਸੀਨੀਅਰ ਬਜ਼ੁਰਗ ਨੇਤਾ ਤੇ ਰਾਸਜਥਾਨ ਦਾ ਮੁੱਖ ਮੰਤਰੀ ਹੈ, ਉਸਦੀਆਂ ਅੰਦਰਖਾਤੇ ਲੱਤਾਂ ਖਿੱਚ ਰਿਹਾ ਸੀ, ਜਿਸ ਕਰਕੇ ਸਰਕਾਰ ਦੀ ਕਾਰਗੁਜ਼ਾਰੀ ਅਤੇ ਭਰੋਸੇਯੋਗਤਾ ਢਿੱਲੀ ਪੈ ਗਈ ਸੀਮੁੱਖ ਮੰਤਰੀ ਵੀ ਰਾਹੁਲ ਗਾਂਧੀ ਤੋਂ ਝਿਪਕਦਾ ਬੇਵੱਸ ਸੀਕਾਂਗਰਸ ਪਾਰਟੀ ਨੇ ਸਚਿਨ ਪਾਇਲਟ ਅਤੇ ਉਸਦੇ ਦੋ ਸਾਥੀ ਮੰਤਰੀਆਂ ਨੂੰ ਅਹੁਦਿਆਂ ਤੋਂ ਬਰਖ਼ਾਸਤ ਕਰ ਦਿੱਤਾ ਹੈਸਚਿਨ ਪਾਇਲਟ ਨੂੰ ਰਾਜਸਥਾਨ ਪ੍ਰਦੇਸ ਕਾਂਗਰਸ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਵੀ ਹਟਾ ਦਿੱਤਾ ਹੈਸਪੀਕਰ ਨੇ 19 ਹੋਰ ਵਿਧਾਨਕਾਰਾਂ ਨੂੰ ਸ਼ੋ ਕਾਜ਼ ਨੋਟਿਸ ਦੇ ਦਿੱਤੇ ਹਨਇਹ ਕਾਰਵਾਈ ਸਿੰਧੀਆ ਦੀ ਬਗਾਵਤ ਕਰਕੇ ਮਧ ਪ੍ਰਦੇਸ ਦੀ ਸਰਕਾਰ ਟੁੱਟਣ ਦੇ ਨਤੀਜੇ ਕਰਕੇ ਕੀਤੀ ਹੈ ਤਾਂ ਜੋ ਰਾਜਸਥਾਨ ਸਰਕਾਰ ਦਾ ਵੀ ਭੋਗ ਨਾ ਪੈ ਜਾਵੇਤੱਤੇ ਦੁੱਧ ਦਾ ਸੜਿਆ ਲੱਸੀ ਨੂੰ ਵੀ ਫੂਕਾਂ ਮਾਰ ਕੇ ਠੰਢੀ ਕਰਨ ਵਿੱਚ ਜੁੱਟ ਗਿਆ ਹੈਇਸ ਤੋਂ ਪਹਿਲਾਂ ਤਾਂ ਕਾਂਗਰਸ ਪਾਰਟੀ ਅਜਿਹੇ ਮੌਕਿਆਂ ਤੇ ਸੁਲਾਹ ਸਫਾਈ ਦੇ ਫਾਰਮੂਲੇ ਬਣਾਉਣ ਵਿੱਚ ਜੁਟ ਜਾਂਦੀ ਸੀਇਸ ਤਰ੍ਹਾਂ ਜਿਵੇਂ ਸਚਿਨ ਪਾਇਲਟ ਵਿਰੁੱਧ ਕਾਰਵਾਈ ਕੀਤੀ ਹੈ, ਕਦੀ ਵੀ ਇੰਨੀ ਛੇਤੀ ਕੋਈ ਫੈਸਲਾ ਹੀ ਨਹੀਂ ਕੀਤਾਇਸ ਤੋਂ ਪਹਿਲਾਂ ਤਾਂ ਕਾਂਗਰਸ ਪਾਰਟੀ ਸਰਕਾਰੀ ਦਫਤਰਾਂ ਦੀ ਤਰ੍ਹਾਂ ਫਾਈਲਾਂ ਬਣਾ ਕੇ ਤਜਵੀਜ਼ਾਂ ਬਣਾਉਂਦੀ ਰਹਿੰਦੀ ਸੀ

ਜਿਵੇਂ ਕਾਂਗਰਸ ਪਾਰਟੀ ਨੂੰ ਖੋਰਾ ਲੱਗ ਰਿਹਾ ਹੈ ਉਸ ਤੋਂ ਸਾਫ ਜ਼ਾਹਰ ਹੈ ਕਿ ਭਾਰਤ ਦੀ ਸਭ ਤੋਂ ਪੁਰਾਣੀ ਪਾਰਟੀ ਖ਼ਤਮ ਹੋਣ ਦੇ ਕਿਨਾਰੇ ਖੜ੍ਹੀ ਹੈਕਾਂਗਰਸ ਪਾਰਟੀ ਤਾਂ ਹੀ ਬਚ ਸਕਦੀ ਹੈ ਜੇਕਰ ਅਨੁਸ਼ਾਸਨ ਭੰਗ ਕਰਨ ਵਾਲੇ, ਭ੍ਰਿਸ਼ਟ ਅਤੇ ਫੌਜਦਾਰੀ ਕੇਸਾਂ ਵਿੱਚ ਸ਼ਾਮਲ ਨੇਤਾਵਾਂ ਨੂੰ ਵੀ ਬਾਹਰ ਦਾ ਰਸਤਾ ਵਿਖਾਕੇ ਪਾਰਟੀ ਵਿੱਚ ਅਨੁਸ਼ਾਸਨ ਬਣਾਈ ਰੱਖੇ ਪ੍ਰੰਤੂ ਇਸਦੇ ਨਾਲ ਹੀ ਪਾਰਟੀ ਨੂੰ ਅੰਦਰੂਨੀ ਪਰਜਾਤੰਤਰ ਵੀ ਬਹਾਲ ਕਰਨਾ ਪਵੇਗਾ ਤਾਂ ਹੀ ਨੇਤਾਵਾਂ ਅਤੇ ਵਰਕਰਾਂ ਵਿੱਚ ਪਾਰਟੀ ਦੀ ਭਰੋਸੇਯੋਗਤਾ ਪੈਦਾ ਹੋਵੇਗੀਚੋਣਾਂ ਮੌਕੇ ਦੂਜੀਆਂ ਪਾਰਟੀਆਂ ਵਿੱਚੋਂ ਜਿਹੜੇ ਸਿਆਸਤਦਾਨ ਆਉਂਦੇ ਹਨ, ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਨਾ ਕੀਤਾ ਜਾਵੇ ਕਿਉਂਕਿ ਉਨ੍ਹਾਂ ਦਾ ਕੋਈ ਅਸੂਲ ਨਹੀਂ ਹੁੰਦਾ ਇਸ ਤੋਂ ਇਲਾਵਾ ਜਿਹੜੇ ਚੋਣਾਂ ਵਿੱਚ ਪਾਰਟੀ ਦੇ ਉਮੀਦਵਾਰਾਂ ਦੀ ਮੁਖਾਲਫਤ ਕਰਨ ਜਾਂ ਬਾਗੀ ਹੋ ਕੇ ਚੋਣ ਲੜਨ, ਉਨ੍ਹਾਂ ਨੂੰ ਮੁੜ ਪਾਰਟੀ ਵਿੱਚ ਸ਼ਾਮਲ ਨਾ ਕੀਤਾ ਜਾਵੇਫਿਰ ਕਾਂਗਰਸ ਮੁੜ ਜੀਵਤ ਹੋ ਸਕਦੀ ਹੈ, ਵਰਨਾ ਤਾਂ ਪਾਰਟੀ ਦਾ ਭੋਗ ਪੈਣ ਵਾਲਾ ਹੈਜੇਕਰ ਕਾਂਗਰਸ ਪਾਰਟੀ ਨੇ ਸਿਆਸੀ ਤਾਕਤ ਪ੍ਰਾਪਤ ਕਰਨ ਲਈ ਬਗਾਬਤ ਕਰਨ ਵਾਲਿਆਂ ਨੂੰ ਠੱਲ੍ਹ ਨਾ ਪਾਈ ਤਾਂ ਪਾਰਟੀ ਪਤਨ ਵਲ ਹੋਰ ਵਧੇਗੀਇਸ ਫੈਸਲੇ ਨਾਲ ਦੇਸ ਦੇ ਬਾਕੀ ਰਾਜਾਂ ਦੇ ਕਾਂਗਰਸੀਆਂ ਨੂੰ ਵੀ ਕੰਨ ਹੋ ਜਾਣਗੇ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਆਪਣੀਆਂ ਅਜਿਹੀਆਂ ਆਪਹੁਦਰੀਆਂ ਕਰਨ ਤੋਂ ਬਾਜ਼ ਨਹੀਂ ਆਉਣਾ

ਜੇਕਰ ਕਾਂਗਰਸ ਪਾਰਟੀ ਦੇ ਨੇਤਾਵਾਂ ਦੀ ਬਗਾਵਤ ਦੇ ਇਤਿਹਾਸ ਵਲ ਨਜ਼ਰ ਮਾਰੀ ਜਾਵੇ ਤਾਂ ਸਭ ਤੋਂ ਪਹਿਲਾਂ ਇੰਦਰਾ ਗਾਂਧੀ ਨੇ ਪ੍ਰਧਾਨ ਮੰਤਰੀ ਹੁੰਦਿਆਂ ਆਪਣੀ ਪਾਰਟੀ ਦੇ ਰਾਸ਼ਟਰਪਤੀ ਦੇ ਉਮੀਦਵਾਰ ਨੀਲਮ ਸੰਜੀਵਾ ਰੈਡੀ ਦੇ ਵਿਰੁੱਧ ਵੀ ਵੀ ਗਿਰੀ ਨੂੰ ਆਜ਼ਾਦ ਉਮੀਦਵਾਰ ਖੜ੍ਹਾ ਕਰਕੇ ਜਿਤਾਇਆ ਸੀਕਾਂਗਰਸ ਪਾਰਟੀ ਦੇ ਉਸ ਸਮੇਂ ਪ੍ਰਧਾਨ ਕੇ ਕਾਮਰਾਜ ਸਨ, ਜਿਨ੍ਹਾਂ ਨੇ 12 ਨਵੰਬਰ 1969 ਨੂੰ ਇੰਦਰਾ ਗਾਂਧੀ ਨੂੰ ਪ੍ਰਧਾਨ ਮੰਤਰੀ ਹੁੰਦਿਆਂ ਪਾਰਟੀ ਵਿੱਚੋਂ ਬਰਖਾਸਤ ਕਰ ਦਿੱਤਾ ਸੀਉਦੋਂ ਇੰਦਰਾ ਗਾਂਧੀ ਨੇ ਆਪਣੀ ਪਾਰਟੀ ਦਾ ਨਾਮ ਸਰਬ ਭਾਰਤੀ ਕਾਂਗਰਸ (ਆਰ) ਰੱਖਿਆ ਸੀਕੇ ਕਾਮਰਾਜ ਅਤੇ ਮੋਰਾਰਜੀ ਡਿਸਾਈ ਨੇ ਆਪਣੀ ਪਾਰਟੀ ਦਾ ਨਾਮ ਸਰਬ ਭਾਰਤੀ ਕਾਂਗਰਸ (ਓ) ਰੱਖਿਆ ਸੀਬਾਅਦ ਵਿੱਚ ਕਾਂਗਰਸ (ਓ) ਖ਼ਤਮ ਹੋ ਗਈ ਅਤੇ ਕਾਂਗਰਸ (ਆਰ) ਸਰਬ ਭਾਰਤੀ ਕਾਂਗਰਸ ਬਣ ਗਈਕਹਿਣ ਤੋਂ ਭਾਵ ਕਾਂਗਰਸ ਵਿੱਚ ਬਗਾਬਤ ਦੀ ਪਰੰਪਰਾ ਇੰਦਰਾ ਗਾਂਧੀ ਨੇ ਪਾਈ ਸੀਉਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਹਰਿਆਣਾ ਵਿੱਚ ਆਪਣੀ ਪਾਰਟੀ ਦੀ ਸਰਕਾਰ ਬਣਾਉਣ ਲਈ ਜਨਤਾ ਪਾਰਟੀ ਦੇ ਮੁੱਖ ਮੰਤਰੀ ਚੌਧਰੀ ਭਜਨ ਲਾਲ ਅਤੇ ਉਸਦੇ ਸਾਥੀ ਵਿਧਾਨਕਾਰਾਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰਕੇ ਦਲ ਬਦਲੀ ਨੂੰ ਸ਼ਹਿ ਦਿੱਤੀ ਸੀਚੌਧਰੀ ਭਜਨ ਲਾਲ 1980 ਵਿੱਚ ਜਨਤਾ ਪਾਰਟੀ ਦਾ ਹਰਿਆਣਾ ਦਾ ਮੁੱਖ ਮੰਤਰੀ ਸੀ ਕਾਂਗਰਸ ਪਾਰਟੀ ਨੇ ਚੌਧਰੀ ਭਜਨ ਲਾਲ ਅਤੇ ਜਨਤਾ ਪਾਰਟੀ ਦੇ ਸਾਰੇ ਮੈਂਬਰਾਂ ਤੋਂ ਬਗਾਵਤ ਕਰਵਾ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰ ਲਿਆ ਸੀਹੁਣ ਕਾਂਗਰਸ ਉਸਦਾ ਨਤੀਜਾ ਭਾਰਤੀ ਜਨਤਾ ਪਾਰਟੀ ਦੇ ਹੱਥੋਂ ਭੁਗਤ ਰਹੀ ਹੈਨੌਜਵਾਨ ਆਪਣੀ ਪਾਰਟੀ ਦੇ ਪਦ ਚਿੰਨ੍ਹਾਂ ਤੇ ਚੱਲਕੇ ਹੀ ਪਾਰਟੀ ਨੂੰ ਖੋਰਾ ਲਾ ਰਹੇ ਹਨਉਸ ਤੋਂ ਬਾਅਦ ਪਾਰਟੀਆਂ ਬਦਲਕੇ ਸਰਕਾਰਾਂ ਬਣਾਉਣ ਦਾ ਸਿਲਸਿਲਾ ਚਲਦਾ ਰਿਹਾ, ਜਿਸ ਨੂੰ ਰੋਕਣ ਲਈ ਰਾਜੀਵ ਗਾਂਧੀ ਨੇ 1985 ਵਿੱਚ ਦਲ ਬਦਲੀ ਦੇ ਵਿਰੁੱਧ ਕਾਨੂੰਨ ਬਣਾਇਆ ਸੀ ਪ੍ਰੰਤੂ ਕਾਂਗਰਸ ਦੀ ਸ਼ੁਰੂ ਕੀਤੀ ਇਹ ਪਰੰਪਰਾ ਫਿਰ ਵੀ ਅਜੇ ਤਕ ਜਾਰੀ ਹੈਭਾਰਤੀ ਜਨਤਾ ਪਾਰਟੀ ਤਾਂ ਕਾਂਗਰਸ ਪਾਰਟੀ ਦੀਆਂ ਪਾਈਆਂ ਲੀਹਾਂ ’ਤੇ ਹੀ ਚੱਲ ਰਹੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2258)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਉਜਾਗਰ ਸਿੰਘ

ਉਜਾਗਰ ਸਿੰਘ

(Retired district public relations officer)
3078 - Urban Estate, Phase-2, Patiala, Punjab.
Email: (ujagarsingh48@yahoo.com)
Mobile: (91 - 94178 - 13072

More articles from this author