UjagarSingh7ਉਨ੍ਹਾਂ ਆਪਣਾ ਬਚਪਨ ਸਕੂਲ ਦੀ ਪੜ੍ਹਾਈ ਕਰਦਿਆਂ ਮੋਗਾ ਦੀਆਂ ਗਲੀਆਂ ...
(5 ਦਸੰਬਰ 2020)

 

NarinderSKapani1ਫਾਈਬਰ ਆਪਟਿਕ ਵਾਇਰ ਦੇ ਪਿਤਾਮਾ ਡਾ. ਨਰਿੰਦਰ ਸਿੰਘ ਕਪਾਨੀ ਅਮਰੀਕਾ ਦੇ ਕੈਲੇਫੋਰਨੀਆ ਰਾਜ ਦੇ ਬੇਅ ਏਰੀਆ ਵਿੱਚ ਸਵਰਗਵਾਸ ਹੋ ਗਏਡਾ ਨਰਿੰਦਰ ਸਿੰਘ ਕਪਾਨੀ ਦੇ ਚਲੇ ਜਾਣ ਨਾਲ ਵਿਗਿਆਨ ਦੇ ਇੱਕ ਯੁਗ ਦਾ ਅੰਤ ਹੋ ਗਿਆ ਹੈਉਨ੍ਹਾਂ ਨੇ ਆਪਣੇ ਜੀਵਨ ਦੇ 94 ਸਾਲ ਪੂਰੀ ਬਚਨਬੱਧਤਾ ਨਾਲ ਇਨਸਾਨ ਦੀ ਬਿਹਤਰੀ ਲਈ ਕੰਮ ਕੀਤਾਅੱਜ ਜੋ ਅਸੀਂ ਸੋਸ਼ਲ ਮੀਡੀਆ ਦੇ ਯੁਗ ਦਾ ਆਨੰਦ ਮਾਣ ਰਹੇ ਹਾਂ ਇਹ ਡਾ ਨਰਿੰਦਰ ਸਿੰਘ ਕਪਾਨੀ ਦੀ ਦੇਣ ਹੈਉਨ੍ਹਾਂ ਨੇ ਆਪਣੀ ਮੁਹਾਰਤ ਨਾਲ ਸੰਸਾਰ ਨੂੰ ਇੱਕ ਪਿੰਡ ਦੀ ਤਰ੍ਹਾਂ ਬਣਾ ਦਿੱਤਾਉਹ ਇੱਕ ਸੰਸਥਾ ਸਨ ਕਿਉਂਕਿ ਉਹ ਬਹੁਤ ਸਾਰੀਆਂ ਸੰਸਥਾਵਾਂ ਦੇ ਚੇਅਰਮੈਨ ਅਤੇ ਮੈਂਬਰ ਦੇ ਤੌਰ ’ਤੇ ਕੰਮ ਕਰਦੇ ਸਨਪੰਜਾਬ ਹਰ ਤਰ੍ਹਾਂ ਅਤੇ ਹਰ ਖ਼ੇਤਰ ਵਿੱਚ ਭਾਰਤ ਦੇ ਜ਼ਰਖੇਜ ਸੂਬਿਆਂ ਵਿੱਚੋਂ ਮੋਹਰੀ ਗਿਣਿਆ ਜਾਂਦਾ ਹੈਭਾਵੇਂ ਭਾਰਤ ਦੀ ਆਜ਼ਾਦੀ ਦੀ ਲੜਾਈ, ਅਨਾਜ ਵਿੱਚ ਆਤਮ ਨਿਰਭਰ ਬਣਾਉਣ ਦਾ ਮਸਲਾ ਹੋਵੇ, ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨੀ ਹੋਵੇ ਅਤੇ ਵਿਗਿਆਨਕ ਖੇਤਰ ਵਿੱਚ ਖੋਜ ਕਰਨੀ ਹੋਵੇ, ਹਮੇਸ਼ਾ ਪੰਜਾਬ ਨੇ ਹੀ ਭਾਰਤ ਦੀ ਖੜਗ ਭੁਜਾ ਬਣਕੇ ਅਹਿਮ ਭੂਮਿਕਾ ਨਿਭਾਈ ਹੈ

ਵਿਗਿਆਨਕ ਖ਼ੇਤਰ ਵਿੱਚ ਬਹੁਤ ਸਾਰੇ ਵਿਗਿਆਨਕਾਂ ਨੇ ਸੰਸਾਰ ਵਿੱਚ ਖੋਜਾਂ ਕਰਕੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਵਿੱਚੋਂ ਬਹੁਤੇ ਪੰਜਾਬ ਨਾਲ ਸੰਬੰਧਤ ਹਨਅਜਿਹੇ ਹੀ ਵਿਗਿਆਨੀਆਂ ਵਿੱਚ ਡਾ. ਨਰਿੰਦਰ ਸਿੰਘ ਕਪਾਨੀ ਦਾ ਨਾਮ ਆਧੁਨਿਕ ਤਕਨਾਲੋਜੀ ਦੇ ਖ਼ੇਤਰ ਵਿੱਚ ਇੰਟਰਨੈੱਟ ਅਤੇ ਟੈਲੀਫੋਨ ਦੀ ਵਰਤੋਂ ਲਈ ਵਰਤੀ ਜਾਂਦੀ ਫਾਈਬਰ ਵਾਇਰ ਦੀ ਖ਼ੋਜ ਕਰਨ ਕਰਕੇ ਦੁਨੀਆਂ ਵਿੱਚ ਜਾਣਿਆ ਜਾਂਦਾ ਹੈਡਾ. ਕਪਾਨੀ ਨੂੰ ਫਾਈਬਰ ਆਪਟਿਕ ਵਾਇਰ ਦਾ ਪਿਤਾਮਾ ਕਿਹਾ ਜਾਂਦਾ ਹੈਉਹ ਅਜਿਹੇ ਵਿਗਿਆਨੀ ਸਨ, ਜਿਨ੍ਹਾਂ ਨੇ ਭਾਰਤ ਅਤੇ ਖਾਸ ਕਰਕੇ ਪੰਜਾਬੀਆਂ ਨੂੰ ਸੰਸਾਰ ਵਿੱਚ ਮਾਣ ਅਤੇ ਪਛਾਣ ਦਿਵਾਈ ਸੀ

ਉਨ੍ਹਾਂ ਵਿੱਚ ਇੱਕ ਹੋਰ ਵਿਲੱਖਣ ਗੁਣ ਸੀ ਕਿ ਉੁਹ ਇੱਕ ਬਿਹਤਰੀਨ ਬੁੱਤਘਾੜੇ ਕਲਾਕਾਰ ਸਨ, ਜਾਣੀ ਕਿ ਕਲਾ ਅਤੇ ਵਿਗਿਆਨ ਦਾ ਸੁਮੇਲ ਸਨਅਜਿਹੇ ਵਿਰਲੇ ਹੀ ਮਹਾਨ ਵਿਅਕਤੀ ਹੁੰਦੇ ਹਨ ਜਿਨ੍ਹਾਂ ਵਿੱਚ ਵਿਗਿਆਨ ਅਤੇ ਕਲਾਤਮਿਕ ਗੁਣ ਹੋਣਕਿਉਂਕਿ ਦੋਹਾਂ ਦਾ ਕੋਈ ਸਮੇਲ ਨਹੀਂ ਹੁੰਦਾਵਿਗਿਆਨ ਦਾ ਆਧਾਰ ਤੱਥ ਅਤੇ ਸਿਧਾਂਤ ਹੁੰਦੇ ਹਨ ਜਦੋਂ ਕਿ ਕਲਾ ਮਾਨਸਿਕ ਭਾਵਨਾਵਾਂ ਨਾਲ ਜੁੜੀ ਹੁੰਦੀ ਹੈਭਾਵ ਦੋਵੇਂ ਵਿਸ਼ੇ ਇੱਕ ਦੂਜੇ ਤੋਂ ਵੱਖਰੇ ਹਨਕਲਾ ਅਹਿਸਾਸਾਂ ਦਾ ਪ੍ਰਗਟਾਵਾ ਅਤੇ ਵਿਗਿਆਨ ਸਾਰਥਿਕਤਾ ਵਿੱਚ ਵਿਸ਼ਵਾਸ ਰੱਖਦੀ ਹੈ

ਡਾ. ਨਰਿੰਦਰ ਸਿੰਘ ਕਪਾਨੀ ਦਾ ਜਨਮ 31 ਅਕਤੂਬਰ 1926 ਨੂੰ ਮੋਗਾ ਵਿਖੇ ਹੋਇਆਉਨ੍ਹਾਂ ਆਪਣਾ ਬਚਪਨ ਸਕੂਲ ਦੀ ਪੜ੍ਹਾਈ ਕਰਦਿਆਂ ਮੋਗਾ ਦੀਆਂ ਗਲੀਆਂ ਵਿੱਚ ਬਿਤਾਇਆਭਾਵੇਂ ਅੱਜ ਕੱਲ੍ਹ ਉਹ ਅਮਰੀਕਾ ਵਿੱਚ ਰਹਿੰਦੇ ਸਨ ਪ੍ਰੰਤੂ ਉਹ ਪੰਜਾਬ ਨਾਲ ਜੁੜੇ ਹੋਏ ਸਨਉਨ੍ਹਾਂ ਨੇ ਆਗਰਾ ਯੂਨੀਵਰਸਿਟੀ ਤੋਂ ਬੀ.ਏ. ਦੀ ਡਿਗਰੀ ਪਾਸ ਕੀਤੀਉਸ ਤੋਂ ਬਾਅਦ ਉਨ੍ਹਾਂ ਨੇ 1955 ਵਿੱਚ ਇੰਪੀਰੀਅਲ ਕਾਲਜ ਆਫ ਸਾਇੰਸ ਐਂਡ ਟੈਕਨਾਲੋਜੀ ਲੰਡਨ ਤੋਂ ਫਿਜਿਕਸ ਵਿੱਚ ਫਾਈਬਰ ਔਪਟਿਕਸ ’ਤੇ ਆਪਣੀ ਪੀ.ਐੱਚ.ਡੀ. ਦੀ ਡਿਗਰੀ ਦਾ ਥੀਸਜ਼ ਲਿਖਕੇ ਡਿਗਰੀ ਪ੍ਰਾਪਤ ਕੀਤੀ

ਟੈਲੀਫੋਨ ਅਤੇ ਇੰਟਰਨੈੱਟ ਲਈ ਵਰਤੀ ਜਾਣ ਵਾਲੀ ਫਾਈਬਰ ਔਪਟਿਕ ਵਾਇਰ ਦੇ ਖੋਜੀ ਵਿਦਵਾਨ ਡਾ. ਨਰਿੰਦਰ ਸਿੰਘ ਕਪਾਨੀ ਅਜਿਹਾ ਵਿਗਿਆਨੀ ਅਤੇ ਉੱਦਮੀ ਸਨ, ਜਿਨ੍ਹਾਂ ਨੇ ਅਮਰੀਕਾ ਵਿੱਚ ਵਿਗਿਆਨ ਦੇ ਵਿਦਿਆਰਥੀਆਂ ਨੂੰ ਪੜ੍ਹਾਇਆ ਅਤੇ ਅਨੇਕਾਂ ਵਿਓਪਾਰਕ ਅਦਾਰੇ ਸਥਾਪਤ ਕਰਕੇ ਪੰਜਾਬ ਅਤੇ ਸਿੱਖਾਂ ਦਾ ਨਾਮ ਰੌਸ਼ਨ ਕੀਤਾਫਾਈਬਰ ਵਾਇਰ ਦੀ ਟੈਲੀਫ਼ੋਨ, ਇੰਟਰਨੈੱਟ ਅਤੇ ਕੇਬਲ ਨੈੱਟਵਰਕ ਲਈ ਬਹੁਤ ਕੰਪਨੀਆਂ ਵਰਤੋਂ ਕਰਦੀਆਂ ਹਨਇਸ ਤਾਰ ਦੇ ਨਤੀਜੇ ਬਹੁਤ ਹੀ ਵਧੀਆ ਹਨਆਧੁਨਿਕ ਤਕਨਾਲੋਜੀ ਦੇ ਯੁਗ ਵਿੱਚ ਇਸਦੀ ਹੋਰ ਵੀ ਮਹੱਤਤਾ ਵਧ ਜਾਂਦੀ ਹੈ

ਡਾ. ਨਰਿੰਦਰ ਸਿੰਘ ਕਪਾਨੀ ਨੇ ਕਮਿਊਨੀਕੇਸ਼ਨ, ਲੇਜ਼ਰ, ਬਾਇਓ ਮੈਡੀਕਲ ਇੰਸਟਰੂਮੈਂਟੇਸ਼ਨ, ਸੋਲਰ ਅਨਰਜ਼ੀ ਅਤੇ ਪਾਲੂਸ਼ਨ ਮਾਨੀਟਰਿੰਗ ਦੇ ਵਿਸ਼ਿਆਂ ਵਿੱਚ ਖੋਜ ਕਰਕੇ ਮੁਹਾਰਤ ਹਾਸਲ ਕੀਤੀਉਨ੍ਹਾਂ ਕੋਲ ਸੌ ਪੇਟੈਂਟਸ ਸਨਉਨ੍ਹਾਂ ਦੀਆਂ ਚਾਰ ਪੁਸਤਕਾਂ ਅਤੇ ਸੌ ਪੇਪਰ ਪ੍ਰਕਾਸ਼ਤ ਹੋ ਚੁੱਕੇ ਹਨਉਨ੍ਹਾਂ ਤੋਂ ਬਾਅਦ ਇਸ ਫਾਈਬਰ ਵਾਇਰ ਵਿੱਚ ਹੋਰ ਅਡਵਾਂਸ ਖੋਜਾਂ ਵੀ ਹੋ ਚੁੱਕੀਆਂ ਹਨ ਪ੍ਰੰਤੂ ਉਨ੍ਹਾਂ ਸਾਰੀਆਂ ਖੋਜਾਂ ਦਾ ਆਧਾਰ ਨਰਿੰਦਰ ਸਿੰਘ ਕਪਾਨੀ ਦੀ ਖੋਜ ਹੀ ਹੈਅਮਰੀਕਾ ਜਾਣ ਤੋਂ ਪਹਿਲਾਂ ਉਹ ਆਈ.ਓ.ਐੱਫ.ਐੱਸ. ਵਿੱਚ ਆਫੀਸਰ ਸਨਉਹ ਅਮਰੀਕਾ ਦੀ ਇਨਵੈਂਟਰ ਕੌਂਸਲ, ਯੰਗ ਪ੍ਰੈਜੀਡੈਂਟ ਆਰਗੇਨਾਈਜੇਸ਼ਨ ਅਤੇ ਵਰਲਡ ਪ੍ਰੈਜੀਡੈਂਟਸ ਆਰਗੇਨਾਈਜੇਸ਼ਨ ਦੇ ਮੈਂਬਰ ਸਨਉਨ੍ਹਾਂ ਨੂੰ ਯੂ.ਐੱਸ.ਏ. ਪਾਨ-ਏਸ਼ੀਅਨ ਅਮੈਰਿਕਨ ਚੈਂਬਰ ਆਫ ਕਾਮਰਸ ਨੇ 1998 ਵਿੱਚ “ਦਾ ਐਕਸਲੈਂਸ 2000 ਅਵਾਰਡ” ਦੇ ਕੇ ਸਨਮਾਨਤ ਕੀਤਾ ਸੀ

ਫਾਰਚੂਨ ਮੈਗਜ਼ੀਨ ਨੇ 22-11-1999 ਦੇ ਅੰਕ ਵਿੱਚ ਉਨ੍ਹਾਂ ਨੂੰ 7 ਅਨਸੰਗ ਹੀਰੋਜ਼ ਵਿੱਚ “ਬਿਜ਼ਨਸਮੈਨ ਆਫ ਸੈਂਚਰੀ” ਐਲਾਨ ਕੀਤਾਉਹ ਬ੍ਰਿਟਿਸ਼ ਰਾਇਲ ਅਕਾਡਮੀ, ਔਪਟੀਕਲ ਸੋਸਾਇਟੀ ਆਫ ਅਮੈਰਿਕਾ, ਅਮੈਰਿਕਨ ਐਸੋਸੀਏਸ਼ਨ ਫਾਰ ਅਡਵਾਂਸਮੈਂਟ ਆਫ ਸਾਇੰਸ ਅਤੇ ਹੋਰ ਬਹੁਤ ਸਾਰੀਆਂ ਵਿਗਿਆਨਕ ਸੰਸਥਾਵਾਂ ਦਾ ਫੈਲੋ ਸਨਡਾ ਨਰਿੰਦਰ ਸਿੰਘ ਕਪਾਨੀ ਯੂਨੀਵਰਸਿਟੀ ਆਫ ਕੈਲੇਫੋਰਨੀਆਂ, ਬਰਕਲੇ, ਯੂਨੀਵਰਸਿਟੀ ਆਫ ਕੈਲੇਫੋਰਨੀਆਂ ਸਾਂਤਾ ਬਾਰਬਰਾ ਅਤੇ ਹੋਰ ਬਹੁਤ ਸਾਰੀਆਂ ਯੂਨੀਵਰਸਿਟੀਆਂ ਵਿੱਚ ਪ੍ਰੋਫੈਸਰ ਰਹੇ ਅਤੇ ਪੋਸਟ ਗ੍ਰੈਜੂਏਸ਼ਨ ਕਲਾਸਾਂ ਨੂੰ ਪੜ੍ਹਾਉਂਦੇ ਅਤੇ ਉਨ੍ਹਾਂ ਦੇ ਖੋਜ ਦੇ ਕੰਮਾਂ ਦੀ ਅਗਵਾਈ ਅਤੇ ਨਿਗਰਾਨੀ ਕਰਦੇ ਰਹੇ ਸਨ

ਡਾ. ਨਰਿੰਦਰ ਸਿੰਘ ਕਪਾਨੀ ਨੂੰ ਪਰਵਾਸੀ ਭਾਰਤੀ ਸਨਮਾਨ ਵੀ ਮਿਲਿਆ ਸੀਉਹ ਅਮਰੀਕਾ ਵਿੱਚ ਸਿੱਖ ਫਾਊਂਡੇਸ਼ਨ ਦੇ ਫਾਊਂਡਰ ਚੇਅਰਮੈਨ ਸਨਉਨ੍ਹਾਂ ਨੇ ਅਮਰੀਕਾ ਦੇ ਕੈਲੇਫੋਰਨੀਆ ਸੂਬੇ ਵਿੱਚ “ਯੂਨੀਵਰਸਿਟੀ ਆਫ ਕੈਲੇਫੋਰਨੀਆ, ਸਾਂਤਾ ਬਾਰਬਰਾ ਵਿੱਚ ‘ਚੇਅਰ ਆਫ ਸਿੱਖ ਸਟੱਡੀਜ਼’ ਆਪਣੀ ਮਾਤਾ ਦੀ ਯਾਦ ਵਿੱਚ 3 ਲੱਖ 50 ਹਜ਼ਾਰ ਡਾਲਰ ਦਾ ਦਾਨ ਦੇ ਕੇ ਸਥਾਪਤ ਕਰਵਾਈ ਸੀਡਾ. ਨਰਿੰਦਰ ਸਿੰਘ ਕਪਾਨੀ ਆਪਣੇ ਵਿਰਸੇ ਨਾਲ ਬਾਖ਼ੂਬੀ ਜੁੜੇ ਹੋਏ ਸਨਆਮ ਤੌਰ ’ਤੇ ਪਰਵਾਸ ਵਿੱਚ ਆ ਕੇ ਬਹੁਤੇ ਨੌਜਵਾਨ ਆਪਣੀ ਪਛਾਣ ਆਪ ਗੁਆ ਕੇ ਕਲੀਨ ਸ਼ੇਵਨ ਹੋ ਜਾਂਦੇ ਹਨ ਪ੍ਰੰਤੂ ਡਾ ਨਰਿੰਦਰ ਸਿੰਘ ਕਪਾਨੀ ਅਖੀਰੀ ਦਮ ਤਕ ਪੂਰਨ ਗੁਰਸਿੱਖ ਰਹੇਉਨ੍ਹਾਂ ਨੇ ਸਿੱਖ ਅਜਾਇਬ ਘਰ ਸਥਾਪਤ ਕਰਨ ਵਿੱਚ ਸਾਰਾ ਖ਼ਰਚਾ ਆਪ ਕੀਤਾ ਸੀਉਹ ਸਿੱਖ ਸੱਭਿਆਚਾਰ ਨਾਲ ਸੰਬੰਧਤ ਵਸਤਾਂ ਜਿਹੜੀਆਂ ਪੰਜਾਬੀਆਂ ਦੀ ਬਹਾਦਰੀ ਅਤੇ ਵਿਰਾਸਤੀ ਮਹੱਤਵ ਵਾਲੀਆਂ ਕਲਾ ਕ੍ਰਿਤਾਂ ਹਨ, ਉਨ੍ਹਾਂ ਦੀਆਂ ਨੁਮਾਇਸ਼ਾਂ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿੱਚ ਲਗਵਾਉਂਦੇ ਰਹਿੰਦੇ ਸਨਉਹ ਖ਼ੁਦ ਵੀ ਇੱਕ ਚੰਗੇ ਪੇਂਟਰ ਅਤੇ ਬੁੱਤਘਾੜੇ ਸਨਉਨ੍ਹਾਂ ਨੇ 40 ਬੁੱਤ ਵੀ ਬਣਾਏ ਸਨ

ਡਾ ਨਰਿੰਦਰ ਸਿੰਘ ਕਪਾਨੀ ਨੇ 5 ਲੱਖ ਡਾਲਰ ਦੀ ਮਦਦ ਨਾਲ ਏਸ਼ੀਅਨ ਅਜਾਇਬ ਘਰ ਸਨਫਰਾਂਸਿਸਕੋ ਵਿਖੇ ਸਥਾਪਤ ਕੀਤਾ ਸੀ, ਜਿਸ ਵਿੱਚ ਸਿੱਖ ਸਭਿਆਰ ਨਾਲ ਸੰਬੰਧਕ ਕਲਾਕ੍ਰਿਤਾਂ ਰੱਖੀਆਂ ਹੋਈਆਂ ਹਨਉਹ ਖ਼ੁਦ ਕਲਾ ਕ੍ਰਿਤਾਂ ਸਾਂਭ ਕੇ ਰੱਖਣ ਲਈ ਇਕੱਠੀਆਂ ਕਰਨ ਦੇ ਵੀ ਸ਼ੌਕੀਨ ਸਨਮਾਰਚ 1999 ਵਿੱਚ ਉਨ੍ਹਾਂ ਨੇ ਇਨ੍ਹਾਂ ਕਲਾ ਕ੍ਰਿਤਾਂ ਦੀ ਨੁਮਾਇਸ਼ ਆਪਣੇ ਖ਼ਰਚੇ ’ਤੇ ਲੰਡਨ ਦੇ ਵਿਕਟੋਰੀਆ ਐਂਡ ਅਲਬਰਟ ਮਿਊਜ਼ੀਅਮ, ਏਸ਼ੀਅਨ ਆਰਟ ਮਿਊਜ਼ੀਅਮ ਸਨਫਰਾਂਸਿਸਕੋ ਅਤੇ ਮਈ 2000 ਰਾਇਲ ਓਨਟਾਰੀਓ ਮਿਊਜ਼ੀਅਮ ਕੈਨੇਡਾ ਵਿੱਚ ਵੀ ਲਗਵਾਈ ਸੀਅਸਲ ਵਿੱਚ ਉਨ੍ਹਾਂ ਨੂੰ ਪੰਜਾਬੀ, ਖਾਸ ਤੌਰ ’ਤੇ ਸਿੱਖ ਵਿਰਾਸਤ ਨਾਲ ਲਗਾਓ ਸੀ

ਡਾ. ਨਰਿੰਦਰ ਸਿੰਘ ਕਪਾਨੀ ਨੇ 1960 ਵਿੱਚ ਆਪਣਾ ਵਿਓਪਾਰ ‘ਔਪਟਿਕ ਟੈਕਨਾਲੋਜੀ ਬਿਜ਼ਨਸ’ ਦੀ ਸਥਾਪਨਾ ਕੀਤੀ, ਜਿਸਦੇ ਉਹ ਆਪ ਚੇਅਰਮੈਨ ਬਣੇਆਪ ਇਸਦੇ 12 ਸਾਲ ਡਾਇਰੈਕਟਰ ਰਿਸਰਚ ਵੀ ਰਹੇ1967 ਵਿੱਚ ਇਸ ਕੰਪਨੀ ਦਾ ਕਾਰਜ ਖੇਤਰ ਵਧਾ ਕੇ ਹੋਰ ਦੇਸ਼ਾਂ ਵਿੱਚ ਵੀ ਲੈ ਗਏਇਸੇ ਤਰ੍ਹਾਂ 1973 ਵਿੱਚ ਇੱਕ ਹੋਰ ਕੰਪਨੀ ਕੈਪਟਰੌਨ ਬਣਾ ਲਈ ਜਿਸਦੇ ਆਪ 1990 ਤਕ ਸੀ.ਈ.ਓ. ਅਤੇ ਪ੍ਰੈਜੀਡੈਂਟ ਰਹੇਆਪਨੇ ਇਹ ਕੰਪਨੀ 1990 ਵਿੱਚ ਏ.ਐੱਮ.ਪੀ. ਇਨਕਾਰਪੋਰੇਟਡ ਨੂੰ ਵੇਚ ਦਿੱਤੀ9 ਸਾਲ ਆਪ ਇਸ ਕੰਪਨੀ ਦੇ ਵੀ ਫੈਲੋ ਰਹੇਉਹ ਇਸ ਕੰਪਨੀ ਇੰਟਰਪ੍ਰਨਿਊਰ ਐਂਡ ਟੈਕਨੀਕਲ ਐਕਸਪਰਟ ਪ੍ਰੋਗਰਾਮ ਐਂਡ ਟੈਕਨਾਲੋਜਿਸਟ ਫਾਰ ਗਲੋਬਲ ਕਮਿਊਨੀਕੇਸ਼ਨਜ਼ ਬਿਜ਼ਨਸ ਦੇ ਮੁਖੀ ਵੀ ਰਹੇਫਿਰ ਆਪ ਨੇ ਇੱਕ ਹੋਰ ਕੰਪਨੀ ਕੇ-2 ਆਪਟਰੌਨਿਕ ਦੀ ਸਥਾਪਨਾ ਕੀਤੀ

ਡਾ ਨਰਿੰਦਰ ਸਿੰਘ ਕਪਾਨੀ ਕੈਲੇਫੋਰਨੀਆਂ ਦੇ ਬੇ ਏਰੀਆ ਵਿੱਚ ਆਪਣੇ ਪਰਿਵਾਰ ਪਤਨੀ ਸਤਿੰਦਰ ਕੌਰ ਕਪਾਨੀ, ਲੜਕਾ ਰਾਜਿੰਦਰ ਸਿੰਘ ਕਪਾਨੀ ਟੈਕਨਾਲੋਜੀ ਦਾ ਮਾਹਿਰ ਉੱਦਮੀ ਅਤੇ ਫਿਲਮ ਮੇਕਰ ਅਤੇ ਲੜਕੀ ਕਿਰਨ ਨਾਲ ਰਹਿ ਰਹੇ ਸਨਉਨ੍ਹਾਂ ਦੇ ਬੱਚੇ ਵੀ ਵਿਗਿਆਨ ਦੇ ਵਿਸ਼ੇ ਦੇ ਖੋਜੀ ਹਨਡਾ. ਨਰਿੰਦਰ ਸਿੰਘ ਕਪਾਨੀ ਦਾ ਨਾਂ ਰਹਿੰਦੀ ਦੁਨੀਆਂ ਤਕ ਧਰੂ ਤਾਰੇ ਦੀ ਤਰ੍ਹਾਂ ਚਮਕਦਾ ਰਹੇਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2448)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਉਜਾਗਰ ਸਿੰਘ

ਉਜਾਗਰ ਸਿੰਘ

(Retired district public relations officer)
3078 - Urban Estate, Phase-2, Patiala, Punjab.
Email: (ujagarsingh48@yahoo.com)
Mobile: (91 - 94178 - 13072

More articles from this author