UjagarSingh7“ਇਸ ਪੁਸਤਕ ਵਿੱਚ ਉਨ੍ਹਾਂ ਨੇ 23 ਲੇਖਾਂ ਵਿੱਚ ਉਨ੍ਹਾਂ ਸਾਹਿਤਕਾਰਾਂ ਦੀਆਂ ਰਚਨਾਵਾਂ ਦੀ ਸਮੀਖਿਆ ...”SurjitK7
(12 ਜਨਵਰੀ 2022)

 

SurjitBook1 ਸੁਰਜੀਤ ਪੰਜਾਬੀ ਦੀ ਬਹੁ-ਪੱਖੀ ਅਤੇ ਬਹੁ-ਵਿਧਾਵੀ ਸਾਹਿਤਕਾਰ ਹਨਕੈਨੇਡਾ ਦੀ ਧਰਤੀਤੇ ਪੰਜਾਬ ਅਤੇ ਪੰਜਾਬੀਅਤ ਦੀ ਮਿੱਟੀ ਦੀ ਮਹਿਕ ਨੂੰ ਸਮੁੱਚੇ ਜਗਤ ਵਿੱਚ ਫੈਲਾਕੇ ਸੰਸਾਰ ਨੂੰ ਸੁਗੰਧਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨਇਹ ਪੁਸਤਕ ਵੀ ਉਸੇ ਕੜੀ ਦਾ ਹਿੱਸਾ ਹੈਇਸੇ ਕੋਸ਼ਿਸ਼ ਵਿੱਚ ਉਨ੍ਹਾਂ ਨੇ ਹੁਣ ਤਕ ਪੰਜਾਬੀ ਬੋਲੀ ਦੀ ਝੋਲੀ ਵਿੱਚ ਕਵਿਤਾ ਅਤੇ ਕਹਾਣੀਆਂ ਦੀ 6 ਪੁਸਤਕਾਂ ਪਾਈਆਂ ਹਨਉਨ੍ਹਾਂ ਦੀ ਸੱਤਵੀਂ ਪੁਸਤਕਪਰਵਾਸੀ ਪੰਜਾਬੀ ਸਾਹਿਤ (ਸ਼ਬਦ ਤੇ ਸੰਵਾਦ) ਆਮ ਪ੍ਰਚਲਿਤ ਵਿਧਾਵਾਂ ਨਾਲੋਂ ਨਵੇਕਲੀ ਪੁਸਤਕ ਹੈਇਸ ਪੁਸਤਕ ਵਿੱਚ ਉਨ੍ਹਾਂ ਨੇ 23 ਲੇਖਾਂ ਵਿੱਚ ਉਨ੍ਹਾਂ ਸਾਹਿਤਕਾਰਾਂ ਦੀਆਂ ਰਚਨਾਵਾਂ ਦੀ ਸਮੀਖਿਆ ਕੀਤੀ ਹੈ, ਜਿਹੜੇ ਪੰਜਾਬ ਅਤੇ ਪੰਜਾਬੀਅਤ ਨਾਲ ਬਾਵਾਸਤਾ ਹਨਉਨ੍ਹਾਂ ਦਾ ਪਹਿਲਾ ਹੀ ਲੇਖਕੈਨੇਡੀਅਨ ਪੰਜਾਬੀ ਨਾਰੀ-ਕਾਵਿ ਦੇ ਥੀਮਕ ਪਾਸਾਰਬਾਰੇ ਹੈਇਸ ਲੇਖ ਵਿੱਚ ਉਨ੍ਹਾਂ ਨੇ ਨਾਰੀ ਕਾਵਿ ਦੇ ਅਨੇਕਾਂ ਰੰਗਾਂਤੇ ਝਾਤ ਪਵਾਉਂਦਿਆਂ ਇਹ ਦੱਸਿਆ ਹੈ ਕਿ ਪੰਜਾਬੀ ਨਾਰੀ ਅਜੇ ਤਕ ਵੀ ਪੂਰੀ ਤਰ੍ਹਾਂ ਸੁਤੰਤਰ ਨਹੀਂ ਹੈਘੁਟਣ ਵਿੱਚ ਜ਼ਿੰਦਗੀ ਬਸਰ ਕਰ ਰਹੀ ਹੈਪਰਵਾਸ ਵਿੱਚ ਆ ਕੇ ਵੀ ਹੀਣਤਾ ਭਾਵਨਾ ਦਾ ਸ਼ਿਕਾਰ ਹੈ ਕਿਉਂਕਿ ਸਮਾਜਿਕ ਮਾਨਸਿਕਤਾ ਵਿੱਚੋਂ ਬਰਾਬਰਤਾ ਦਾ ਸੰਕਲਪ ਉੱਘੜਕੇ ਨਹੀਂ ਰਿਹਾ ਇੱਕ ਹੋਰ ਕਮਾਲ ਦੀ ਗੱਲ ਕਰਦਿਆਂ ਉਨ੍ਹਾਂ ਨਾਰੀ ਨੂੰ ਆਪਣੀ ਮਹੱਤਤਾ ਅਤੇ ਪਛਾਣ ਬਣਾਉਣ ਲਈ ਉਨ੍ਹਾਂ ਨੂੰ ਕਵਿੱਤਰੀ ਨਹੀਂ ਸਗੋਂ ਕਵੀ ਹੀ ਲਿਖਿਆ ਹੈ

ਇਸ ਪੁਸਤਕ ਵਿੱਚ ਸੁਖਿੰਦਰ ਦੀਆਂ ਕਵਿਤਾਵਾਂ ਦੀਆਂ ਦੋ ਪੁਸਤਕਾਂ ਬਾਰੇ ਲੇਖ ਹਨਗਲੋਬਲੀ ਚਿੰਤਨ ਦੀ ਕਵਿਤਾ- ਸਮੋਸਾ ਪਾਲਿਟਿਕਸਪੁਸਤਕ ਨੂੰ ਗਲੋਬਲੀ ਚਿੰਤਨ ਦੀ ਕਵਿਤਾ ਦੇ ਸਿਰਲੇਖ ਸਮਝਦਿਆਂ ਇਸ ਲੇਖ ਵਿੱਚ ਸੁਰਜੀਤ ਨੇ ਲਿਖਿਆ ਹੈ ਕਿ ਕਵੀ ਸਮਾਜਿਕ ਸਰੋਕਾਰਾਂ ਦਾ ਮੁਦਈ ਹੈਸਮਾਜ ਵਿੱਚ ਜਿੰਨੀਆਂ ਵੀ ਸਮਾਜਿਕ ਬੁਰਾਈਆਂ ਹਨ, ਉਨ੍ਹਾਂ ਸੰਬੰਧੀ ਦਿਲਾਂ ਨੂੰ ਕੁਰੇਦਣ ਵਾਲੀਆਂ ਕਵਿਤਾਵਾਂ ਲਿਖਦੇ ਹਨ, ਜਿਹੜੀਆਂ ਪਾਠਕਾਂ ਨੂੰ ਆਪਣੇ ਨਾਲ ਤੋਰਦੀਆਂ ਹੋਈਆਂ ਦ੍ਰਿਸ਼ਟਾਂਤਕ ਪ੍ਰਗਟਾਵਾ ਕਰ ਜਾਂਦੀਆਂ ਹਨਸਮਾਜਿਕ ਵਿਸੰਗਤੀਆਂ ਦੇ ਹਰ ਪਹਿਲੂ ਬਾਰੇ ਸੁਖਿੰਦਰ ਦੀ ਸੰਜੀਦਾ ਪਹੁੰਚ ਕਵਿਤਾਵਾਂ ਰਾਹੀਂ ਲੋਕ ਲਹਿਰ ਪੈਦਾ ਕਰਨ ਦੇ ਸਮਰੱਥ ਹੈਇਸਤਰੀਆਂ ਬਾਰੇ ਸੁਖਿੰਦਰ ਦੀਆਂ ਕਵਿਤਾਵਾਂ ਸਟੀਕ ਕਿਸਮ ਦੀਆਂ ਹਨਇਸੇ ਤਰ੍ਹਾਂ ਉਨ੍ਹਾਂ ਦੀ ਦੂਜੀਡਾਇਰੀ ਦੇ ਪੰਨੇਪੁਸਤਕ ਵਿੱਚ ਕਵੀ ਦੀ ਵਿਚਾਰਧਾਰਕ ਦ੍ਰਿਸ਼ਟੀ ਵਿੱਚ ਸੁਰਜੀਤ ਨੇ ਦੱਸਿਆ ਹੈ ਕਿ ਸੁਖਿੰਦਰ ਦੀ ਇਸ ਪੁਸਤਕ ਵਿੱਚ 25 ਕਵਿਤਾਵਾਂ ਹਨਇਹ ਕਵਿਤਾਵਾਂ ਸਮਾਜ ਵਿੱਚ ਜਿਹੜੀਆਂ ਰੋਜ਼ ਮਰਰ੍ਹਾ ਦੀ ਜ਼ਿੰਦਗੀ ਵਿੱਚ ਘਟਨਾਵਾਂ ਵਾਪਰ ਰਹੀਆਂ ਸਨ, ਉਨ੍ਹਾਂ ਦੀ ਪ੍ਰਤੀਕ੍ਰਿਆ ਵਿੱਚ ਬੜੀ ਸਖ਼ਤ ਸ਼ਬਦਾਵਲੀ ਵਿੱਚ ਲਿਖੀਆਂ ਗਈਆਂ ਹਨਉਹ ਹਰ ਸਮਾਜਿਕ ਕੁਰੀਤੀ ਅਤੇ ਕੁਰੀਤੀ ਕਰਨ ਵਾਲਿਆਂ ਨੂੰ ਕਰੜੇ ਹੱਥੀਂ ਲੈਂਦਿਆਂ ਲਿਖੀਆਂ ਗਈਆਂ ਹਨ

ਡਾ. ਗੁਰਬਖ਼ਸ ਸਿੰਘ ਭੰਡਾਲ ਦੀਆਂ ਦੋ ਪੁਸਤਕਾਂਰੂਹ ਰੇਜ਼ਾਅਤੇ ‘ਜ਼ਿੰਦਗੀ’ ਦੀਆਂ ਕਵਿਤਾਵਾਂ ਦਾ ਕਾਵਿ ਸੰਵਾਦ ਕਰਦਿਆਂ ਸੁਰਜੀਤ ਨੇ ਲਿਖਿਆ ਹੈ ਕਿ ਉਹ ਇੱਕ ਵਿਲੱਖਣ ਕਿਸਮ ਦੀ ਕਾਵਿ ਸ਼ੈਲੀ ਦੇ ਮਾਲਕ ਹਨਇੱਕ ਵਿਗਿਆਨਕ ਹੋਣ ਦੇ ਨਾਤੇ ਕਵੀ ਦੀ ਸ਼ਬਦਾਵਲੀ ਵੀ ਬਹੁਰੰਗੀ ਹੈਉਹ ਸੰਵੇਦਨਸ਼ੀਲ ਕਵਿਤਾਵਾਂ ਲਿਖਦੇ ਹਨ ਅਤੇ ਸਮਾਜਿਕ ਤਾਣੇ ਬਾਣੇ ਵਿੱਚ ਆਈ ਗਿਰਾਵਟ ਕਾਰਨ ਮਾਨਵੀ ਰਿਸ਼ਤਿਆਂ ਦੀ ਕੁੜੱਤਣ ਬਾਰੇ ਚਿੰਤਾਤੁਰ ਹਨ ਪ੍ਰੰਤੂ ਇਸਦੇ ਨਾਲ ਹੀ ਉਨ੍ਹਾਂ ਦੀਆਂ ਕਵਿਤਾਵਾਂ ਵਿੱਚੋਂ ਆਸ਼ਾ ਦੀ ਕਿਰਨ ਵਿਖਾਈ ਦਿੰਦੀ ਹੈ‘ਜ਼ਿੰਦਗੀ’ 100 ਪੰਨਿਆਂ ਦੀ ਇੱਕ ਲੰਬੀ ਕਵਿਤਾ ਹੈ, ਜਿਸ ਵਿੱਚ ਜ਼ਿੰਦਗੀ ਦੇ ਅਨੇਕਾਂ ਰੰਗ ਅਤੇ ਉਤਰਾਅ-ਚੜ੍ਹਾਅ ਨੂੰ ਦ੍ਰਿਸ਼ਟਾਂਤਕ ਰੂਪ ਵਿੱਚ ਬਿੰਬ, ਚਿੰਨ੍ਹ, ਅਲੰਕਾਰ ਅਤੇ ਮੁਹਾਵਰੇ ਵਰਤਕੇ 3-4 ਸਤਰਾਂ ਦੇ ਟੋਟਿਆਂ ਵਿੱਚ ਬੜੀ ਸਰਲ ਸ਼ਬਦਾਵਲੀ ਵਿੱਚ ਲਿਖਿਆ ਗਿਆ ਹੈ

ਪਿਆਰਾ ਸਿੰਘ ਕੁੱਦੋਵਾਲ ਦੀਆਂ ਤਿੰਨ ਪੁਸਤਕਾਂ ਜਿਨ੍ਹਾਂ ਵਿੱਚ ਦੋਸਮਿਆਂ ਤੋਂ ਪਾਰਅਤੇਸੂਰਜ ਨਹੀਂ ਮੋਇਆਦੀ ਕਾਵਿ ਦ੍ਰਿਸ਼ਟੀ ਦਾ ਵਿਸ਼ਲੇਸ਼ਣ ਕਰਦਿਆਂ ਸੁਰਜੀਤ ਨੇ ਕੁੱਦੋਵਾਲ ਦੀਆਂ ਕਵਿਤਾਵਾਂ ਵਿੱਚ ਮਾਨਵਾਦੀ ਵਿਚਾਰਧਾਰਾ, ਮਨੁੱਖਤਾ ਦੇ ਦਰਦ ਦੀ ਦਾਸਤਾਂ ਨੂੰ ਬਿਆਨਦਿਆਂ ਦਹਿਸ਼ਤਗਰਦੀ ਦੇ ਬੁਰੇ ਪ੍ਰਭਾਵਾਂ ਦਾ ਸਾਹਿਤਕ ਰੰਗ ਵਿੱਚ ਕੀਤਾ ਪ੍ਰਗਟਾਵਾ ਕਿਹਾ ਹੈਕੁੱਦੋਵਾਲ ਦੀ ਕਵਿਤਾ ਸੰਸਾਰ ਵਿੱਚ ਹੋ ਰਹੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਚਿੰਤਾ ਵਿੱਚ ਲਿਖੀ ਗਈ ਹੈਕੁੱਦੋਵਾਲ ਦੀ ਤੀਜੀ ਕਾਵਿ ਨਾਟਕ ਪੁਸਤਕਸਰਹਿੰਦ ਫ਼ਤਿਹਇੱਕ ਇਤਿਹਸਕ ਨਾਟਕ ਹੈ ਜੋ ਨੌਜਵਾਨਾਂ ਨੂੰ ਆਪਣੀ ਅਮੀਰ ਵਿਰਾਸਤ ਦੀ ਯਾਦ ਦਿਵਾਉਂਦੀ ਪ੍ਰੇਰਨਾਦਾਇਕ ਬਣਦੀ ਹੈ

ਪਰਮ ਸਰਾਂ ਦੀ ਪਲੇਠੀ ਪੁਸਤਕਤੂੰ ਕੀ ਜਾਣੇਂਦਾ ਕਾਵਿ ਪ੍ਰਵਚਨ ਬਾਰੇ ਸਮੀਖਿਆ ਕਰਦਿਆਂ ਸੁਰਜੀਤ ਨੇ ਲਿਖਿਆ ਹੈ ਕਿ ਪਰਮ ਸਰਾਂ ਦੀ ਇਸ ਪੁਸਤਕ ਵਿੱਚ ਇਸਤਰੀ ਜ਼ਾਤੀ ਨਾਲ ਮਰਦ ਵੱਲੋਂ ਕੀਤੀਆਂ ਜਾਂਦੀਆਂ ਸਰੀਰਕ ਅਤੇ ਮਾਨਸਿਕ ਅਭੀਵਿਅਕਤੀਆਂ ਦਾ ਪ੍ਰਗਟਾਵਾ ਹਨ ਪ੍ਰੰਤੂ ਕੁਝ ਕਵਿਤਾਵਾਂ ਵਿੱਚ ਪਰਮ ਸਰਾਂ ਨੇ ਇਸਤਰੀਆਂ, ਮਰਦਾਂ ਦੇ ਪਿਆਰ ਵਿੱਚ ਗੜੁੱਚ ਹੋ ਕੇ ਪ੍ਰਸੰਨ ਵੀ ਹੁੰਦੀਆਂ ਵਿਖਾਈਆਂ ਹਨਸਮੁੱਚੇ ਤੌਰ ’ਤੇ ਪਰਮ ਸਰਾਂ ਰੁਮਾਂਸਵਾਦੀ ਕਵਿਤਾ ਲਿਖਦੀ ਹੈ

ਸੁਰਜੀਤ ਨੇ ਨੀਲਮ ਸੈਣੀ ਦੀਆਂ ਦੋ ਪੁਸਤਕਾਂਹਰਫਾਂ ਦੀ ਡੋਰ ਦੇ ਕਾਵਿ ਪਾਸਾਰ ਅਤੇਅਕਸਦੇ ਵਿਸ਼ੇਗਤ ਅਧਿਐਨ ਬਾਰੇ ਲਿਖਦਿਆਂ ਦੱਸਿਆ ਹੈ ਕਿ ਕਵੀ ਦੀਆਂ ਕਵਿਤਾਵਾਂ ਪੰਜਾਬੀ ਸਭਿਅਚਾਰ ਦੀਆਂ ਪ੍ਰਤੀਕ ਹਨਉਨ੍ਹਾਂ ਦੀ ਹਰ ਕਵਿਤਾ ਵਿੱਚੋਂ ਪੰਜਾਬੀਅਤ ਝਲਕਦੀ ਹੈਅਮਰੀਕਾ ਦੇ ਆਰਥਿਕ ਖੋਖਲੇਪਣ ਬਾਰੇ ਵੀ ਚਿੰਤਾ ਵਾਲੀਆਂ ਕਵਿਤਾਵਾਂ ਲਿਖਦੀ ਹੈਅਕਸ ਪੁਸਤਕ ਵਿੱਚ ਪਰਵਾਸੀਆਂ ਦੀ ਜੱਦੋਜਹਿਦ, ਲਾਲਚ ਵਿੱਚ ਹੋਏ ਅਣਜੋੜ ਵਿਆਹਾਂ, ਮਾਪਿਆਂ ਦੀ ਬੇਕਦਰੀ, ਨਸ਼ਿਆਂ ਅਤੇ ਖੁਦਕੁਸ਼ੀਆਂ ਬਾਰੇ ਸੰਵੇਦਨਸ਼ੀਲ ਕਵਿਤਾਵਾਂ ਲਿਖੀਆਂ ਹਨ

ਸੁਰਜੀਤ ਨੇ ਜਸਬੀਰ ਕਾਲਰਵੀ ਦੀਆਂ ਦੋ ਪੁਸਤਕਾਂ, ਜਿਨ੍ਹਾਂ ਵਿੱਚ ਇੱਕ ਕਵਿਤਾ ਦੀ ਅਤੇ ਦੂਜੀ ਨਾਵਲ-ਜਗਤ ਹੈਪੁਸਤਕਗੁੰਬਦਵਿੱਚ ਮਨੁੱਖੀ ਅੰਤਰਮਨ ਦੀ ਸ਼ਾਇਰੀ ਬਾਰੇ ਬਹੁਤ ਕਮਾਲ ਦਾ ਲਿਖਿਆ ਕਿਉਂਕਿ ਉਨ੍ਹਾਂ ਨੇ ਖੁਦ ਸਾਧਨਾ ਕੀਤੀ ਹੋਈ ਹੈ, ਇਸ ਲਈ ਉਹ ਕਵੀ ਦੀ ਗੁੰਬਦ ਪੁਸਤਕ ਵਿਚਲੀ ਅੰਤਰੀਵ ਆਤਮਾ ਨੂੰ ਬਾਖ਼ੂਬੀ ਸਮਝਦੀ ਹੈਉਨ੍ਹਾਂ ਨੇ ਕਵੀ ਦੀ ਅੰਤਹਕਰਨ ਦੀ ਆਵਾਜ਼ ਨੂੰ ਪਛਾਣਦਿਆਂ ਦੱਸਿਆ ਹੈ ਕਿ ਕਾਲਰਵੀ ਨੇ ਆਪਣੀਆਂ ਕਵਿਤਾਵਾਂ ਨੂੰ ਲੋਕਾਈ ਦੀਆਂ ਕਵਿਤਾਵਾਂ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਕਵੀ ਦੀ ਭਾਵਨਾ ਖੁਦ ਆਪਣੀ ਹਉਮੈਂ ਹੀ ਨਹੀਂ ਸਗੋਂ ਉਹ ਲੋਕਾਈ ਨੂੰ ਹਉਮੈਂ ਤੋਂ ਖਹਿੜਾ ਛੁਡਾਉਣ ਲਈ ਪ੍ਰੇਰਦੇ ਹਨਕਾਲਰਵੀ ਦੇ ਨਾਵਲ ਜਗਤ ਦੀ ਸਮੀਖਿਆ ਕਰਦਿਆਂ ਸੁਰਜੀਤ ਨੇ ਲਿਖਿਆ ਹੈ ਕਿ ਉਨ੍ਹਾਂ ਦੇ ਨਾਵਲਅੰਮ੍ਰਿਤਵਿੱਚ ਸਮਾਜ ਦੇ ਤਾਣੇ ਬਾਣੇ ਵਿੱਚ ਵਾਪਰ ਰਹੀਆਂ ਘਟਨਾਵਾਂ ਨੂੰ ਬਾਖੂਬੀ ਚਿਤਰਿਆ ਹੈਨਾਵਲ ਵਿੱਚ ਇਨਸਾਨ ਦੀ ਉਪਰਾਮਤਾ, ਉਦਾਸੀ, ਅੰਤਰ ਦਵੰਦ, ਜੀਵਨ ਦਾ ਰਹੱਸ ਅਤੇ ਜ਼ਿੰਦਗੀ ਜਿਊਣ ਦਾ ਢੰਗ ਦੱਸਿਆ ਹੈਨਾਵਲ ਗਿਆਨ ਦਾ ਭੰਡਾਰ ਅਤੇ ਆਤਮਿਕ ਪ੍ਰਾਪਤੀ ਦੀ ਜੱਦੋਜਹਿਦ ਦੀ ਤਸਵੀਰ ਵੀ ਪੇਸ਼ ਕਰਦਾ ਹੈ

ਪ੍ਰੋਫੈਸਰ ਜਾਗੀਰ ਸਿੰਘ ਕਾਹਲੋਂ ਦੀ ਪੁਸਤਕਜਲਾਵਤਨਦੀ ਕਾਵਿ ਕਲਾ ਬਾਰੇ ਲਿਖਦਿਆਂ ਸੁਰਜੀਤ ਨੇ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਦੀਆਂ ਕਵਿਤਾਵਾਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਨਿਧਤਾ ਕਰਦੀਆਂ ਹਨਇਸ ਪੁਸਤਕ ਦਾ ਮੁੱਖ ਵਿਸ਼ਾ ਪਰਵਾਸ ਵਿੱਚ ਜੱਦੋਜਹਿਦ ਦੀ ਜ਼ਿੰਦਗੀ ਜਿਓਂ ਰਹੇ ਲੋਕ ਘੁਟਣ ਵਿੱਚ ਵੀ ਚੰਗਾ ਮਹਿਸੂਸ ਕਰਦੇ ਹਨ ਪ੍ਰੰਤੂ ਵਤਨ ਵਾਪਸ ਜਾਣ ਦਾ ਹੇਰਵਾ ਰਹਿੰਦਾ ਹੈ

ਹਰਜਿੰਦਰ ਸਿੰਘ ਪੱਤੜ ਦੀ ਪੁਸਤਕਪੈਂਡਾਦਾ ਕਾਵਿ ਅਧਿਐਨ ਕਰਦਿਆਂ ਸੁਰਜੀਤ ਨੇ ਦੱਸਿਆ ਹੈ ਕਿ ਕਵੀ ਪਰਵਾਸੀਆਂ ਦੀ ਜ਼ਿੰਦਗੀ ਦੇ ਸਾਰੇ ਰੰਗਾਂ, ਜਿਨ੍ਹਾਂ ਵਿੱਚ ਰੋਜ਼ੀ ਰੋਟੀ ਲਈ ਸਖਤ ਮਿਹਨਤ ਅਤੇ ਦੇਸ ਪੰਜਾਬ ਜਾਣ ਦੀ ਤਾਂਘ ਭਾਰੂ ਰਹਿੰਦੀ ਹੈਜੋਗਿੰਦਰ ਸਿੰਘ ਅਣਖੀਲਾ ਦੀ ਪੁਸਤਕਅੱਜ ਕੱਲ੍ਹਦੀ ਸ਼ਾਇਰੀ ਬਾਰੇ ਸੁਰਜੀਤ ਨੇ ਲਿਖਿਆ ਹੈ ਕਿ ਉਸਦੀ ਕਵਿਤਾ ਸੰਵੇਦਨਸ਼ੀਲ ਹੈਅਣਖੀਲਾ ਦੀ ਕਵਿਤਾ ਕੈਨੇਡੀਅਨ ਜੀਵਨ ਦੇ ਸਾਰੇ ਰੰਗਾਂ ਨੂੰ ਦਰਸਾਉਂਦੀ ਹੋਈ ਦਰਿਆ ਦੀ ਰਵਾਨਗੀ ਦੀ ਤਰ੍ਹਾਂ ਵਹਿੰਦੀ ਰਹਿੰਦੀ ਹੈ

ਸੁਰਜੀਤ ਨੇ ਅਮਨਦੀਪ ਕੌਰ ਹਾਂਸ ਦੀ ਪੁਸਤਕਨਾ ਵੰਝਲੀ ਨਾ ਤਿਤਲੀਵਿਚਲੀ ਔਰਤ ਦੇ ਅੰਤਰਮਨ ਦੀ ਆਵਾਜ਼ ਬਾਰੇ ਦੱਸਿਆ ਹੈ ਕਿ ਉਸਦੀਆਂ ਕਵਿਤਾਵਾਂ ਇਸਤਰੀ ਜਾਤੀ ਵਿੱਚ ਦਲੇਰੀ, ਹਿੰਮਤ ਅਤੇ ਦ੍ਰਿੜ੍ਹਤਾ ਦਾ ਸੰਕਲਪ ਪੈਦਾ ਕਰਨ ਦਾ ਯੋਗਦਾਨ ਪਾ ਰਹੀਆਂ ਹਨਹਾਂਸ ਦੀਆਂ ਕਵਿਤਾਵਾਂ ਸਮਾਜਿਕ ਸਰੋਕਾਰਾਂਤੇ ਪਹਿਰਾ ਦੇਣ ਵਾਲੀਆਂ ਹੁੰਦੀਆਂ ਹਨਇਸੇ ਤਰ੍ਹਾਂ ਜੱਗੀ ਬਰਾੜ ਸਮਾਲਸਰ ਦੀ ਪੁਸਤਕਵੰਝਲੀਬਾਰੇ ਵੀ ਉਹ ਲਿਖਦੇ ਹਨ ਕਿ ਇਸ ਪੁਸਤਕ ਦੀਆਂ ਕਵਿਤਾਵਾਂ ਇੱਕ ਗੁਲਦਸਤੇ ਦਾ ਰੂਪ ਧਾਰ ਕੇ ਬਹੁਰੰਗੀ ਖ਼ੁਸ਼ਬੋ ਖਿਲਾਰਦੀਆਂ ਵਾਤਾਵਰਣ ਨੂੰ ਸੰਗੀਤਮਈ ਕਰ ਲੈਂਦੀਆਂ ਹਨਉਨ੍ਹਾਂ ਦੀਆਂ ਕਵਿਤਾਵਾਂ ਵਿੱਚੋਂ ਸੰਗੀਤ ਦੀਆਂ ਧੁਨਾ ਦੀ ਮਧੁਰ ਆਵਾਜ਼ ਆਉਂਦੀ ਰਹਿੰਦੀ ਹੈ

ਸੁਰਜੀਤ ਨੇ ਮਲੂਕ ਸਿੰਘ ਦੀ ਪੁਸਤਕਵਿਰਸੇ ਦੇ ਵਾਰਿਸਦੇ ਸਾਹਿਤਕ ਸੰਦੇਸ਼ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ ਪੁਸਤਕ ਦੀਆਂ ਕਵਿਤਾਵਾਂ ਅਮੀਰ ਪੰਜਾਬੀ ਵਿਰਾਸਤ ਦੀ ਬਾਤ ਪਾਉਂਦੀਆਂ ਹੋਈਆਂ ਉਨ੍ਹਾਂਤੇ ਪਹਿਰਾ ਦੇਣ ਦੀ ਪ੍ਰੇਰਨਾ ਦਿੰਦੀਆਂ ਹਨਇਸੇ ਤਰ੍ਹਾਂ ਪਰਵਿੰਦਰ ਗੋਗੀ ਦੀ ਪੁਸਤਕਪਿਆਸੀ ਨਦੀਦਾ ਕਾਵਿ ਅਧਿਐਨ ਕਰਦਿਆਂ ਲਿਖਿਆ ਹੈ ਕਿ ਕਵਿੱਤਰੀ ਦੀਆਂ ਕਵਿਤਾਵਾਂ ਸੂਖਮ ਅਤੇ ਸੰਵੇਦਨਸ਼ੀਲ ਹਨਪੀੜਾ ਅਤੇ ਉਦਾਸੀ ਉਨ੍ਹਾਂ ਦੀ ਕਵਿਤਾ ਦਾ ਧੁਰਾ ਹਨ

ਕੁਛ ਹਰਫ਼ ਤੇਰੇ ਨਾਂਨੌਜਵਾਨ ਸ਼ਾਇਰ ਲਖਵੀਰ ਸਿੰਘ ਦੀ ਪੁਸਤਕ ਦੀਆਂ ਬਹੁਤੀਆਂ ਕਵਿਤਾਵਾਂ ਭਾਵਨਾ ਵਿੱਚ ਵਹਿਕੇ ਲਿਖੀਆਂ ਗਈਆਂ ਹਨਕਵੀ ਨਿਰਾਸ਼ਾਵਾਦੀ ਕਵਿਤਾਵਾਂ ਨੂੰ ਤਰਜੀਹ ਦਿੰਦਾ ਹੈਨਾਹਰ ਔਜਲਾ ਦੇ ਨਾਟਕ ਡਾਲਰਾਂ ਦੀ ਦੌੜਦੇ ਨਾਟ ਸਰੋਕਾਰਾਂ ਬਾਰੇ ਲਿਖਦਿਆਂ ਸੁਰਜੀਤ ਨੇ ਦੱਸਿਆ ਹੈ ਕਿ ਪੰਜਾਬੀ ਪਰਵਾਸੀ ਕੈਨੇਡਾ ਵਿੱਚ ਆ ਕੇ ਵੀ ਵਿਖਾਵੇ ਵਿੱਚ ਵਿਸ਼ਵਾਸ ਕਰਦੇ ਹੋਏ ਝੁਗਾ ਚੌੜ ਕਰਵਾ ਲੈਂਦੇ ਹਨਪੰਜਾਬੀਆਂ ਦੀ ਗਿਰਾਵਟ ਦੀ ਤਸਵੀਰ ਵੀ ਪੇਸ਼ ਕੀਤੀ ਗਈ ਹੈ

ਸੁਪਨਾ ਚਾਮੜੀਆ ਦੁਆਰਾ ਲਿਖੀ ਅਤੇ ਨੀਤੂ ਅਰੋੜਾ ਦੁਆਰਾ ਅਨੁਵਾਦਿਤਮੈਨੂੰ ਛੁੱਟੀ ਚਾਹੀਦੀ ਹੈਦੀ ਸਾਹਿਤਕ ਮਹੱਤਤਾ ਬਾਰੇ ਸੁਰਜੀਤ ਨੇ ਲਿਖਦਿਆਂ ਦੱਸਿਆ ਹੈ ਕਿ ਇਸ ਪੁਸਤਕ ਵਿੱਚ ਔਰਤ ਦੀ ਔਰਤ ਤੋਂ ਮੁਕਤੀ, ਪ੍ਰੰਰਰਾਵਾਂ ਨਾਲ ਜਦੋਜਹਿਦ, ਮਰਦ ਦਾ ਔਰਤ ਨੂੰ ਬਰਾਬਰ ਨਾ ਰੱਖਣਾ ਅਤੇ ਔਰਤ ਦੀ ਹੀਣ ਭਾਵਨਾ ਦੀ ਤ੍ਰਾਸਦੀ ਦੀ ਕਹਾਣੀ ਹੈਔਰਤ ਸਿਰਫ ਰੋਟੀ ਬਣਾਉਣ ਦਾ ਸਾਧਨ ਹੀ ਸਮਝੀ ਜਾਂਦੀ ਹੈਇਹ ਪੁਸਤਕ ਔਰਤ ਨੂੰ ਝੰਜੋੜਕੇ ਆਪਣੇ ਹੱਕਾਂ ਲਈ ਲੜਨ ਦੀ ਪ੍ਰੇਰਨਾ ਦਿੰਦੀ ਹੈ ਸੁਰਜੀਤ ਨੇ ਸਲੀਮ ਪਾਸ਼ਾ ਦੀ ਸ਼ਾਹਮੁਖੀ ਵਿੱਚ ਲਿਖੀ ਪੁਸਤਕਮੁਹੱਬਤ ਦਾ ਲੋਕ ਗੀਤਦਾ ਕਾਵਿ ਪ੍ਰਵਚਨ ਕਰਦਿਆਂ ਦੱਸਿਆ ਹੈ ਕਿ ਇਸ ਪੁਸਤਕ ਵਿੱਚ ਅੰਮ੍ਰਿਤਾ ਪ੍ਰੀਤਮ ਨਾਲ ਇਮਰੋਜ਼ ਦੀ ਸੱਚੀ ਮੁਹੱਬਤ ਦੀ ਕਹਾਣੀ ਹੈਇਮਰੋਜ਼ ਨੂੰ ਮੁਹੱਬਤ ਦਾ ਪ੍ਰਤੀਕ ਗਿਣਿਆ ਗਿਆ ਹੈ

ਸਮੁੱਚੇ ਤੌਰਤੇ ਕਿਹਾ ਜਾ ਸਕਦਾ ਹੈ ਕਿ ਸੁਰਜੀਤ ਨੇ ਪਰਵਾਸੀ ਸਾਹਿਤਕਾਰਾਂ ਦੇ ਸਾਹਿਤਕ ਯੋਗਦਾਨ ਨੂੰ ਸਮਾਜ ਦੇ ਹਿਤ ਵਿੱਚ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3274)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਉਜਾਗਰ ਸਿੰਘ

ਉਜਾਗਰ ਸਿੰਘ

(Retired district public relations officer)
3078 - Urban Estate, Phase-2, Patiala, Punjab.
Email: (ujagarsingh48@yahoo.com)
Mobile: (91 - 94178 - 13072

More articles from this author