UjagarSingh7ਜਿਹੜੇ ਕਿਸਾਨ ਪਹਿਲਾਂ ਡੱਕਾ ਵੀ ਨਹੀਂ ਤੋੜਦੇ ਸਨ, ਉਹ ਹੁਣ ...
(11 ਜੂਨ 2020)

 

ਕੀ ਕਿਸਾਨ ਅਤੇ ਉਨ੍ਹਾਂ ਦੇ ਪੁੱਤਰ ਪਰਵਾਸੀ ਮਜ਼ਦੂਰਾਂ ਵੱਲੋਂ ਵਾਪਸ ਜਾਣ ਤੋਂ ਬਾਅਦ ਵੀ ਆਪਣੇ ਹੱਥੀਂ ਕੰਮ ਕਰਨ ਤੋਂ ਕਿਨਾਰਾਕਸ਼ੀ ਕਰਨਗੇ? ਜੇਕਰ ਅਜੇ ਵੀ ਨਾ ਸਮਝੇ ਤਾਂ ਉਨ੍ਹਾਂ ਨੂੰ ਕਰਜ਼ਿਆਂ ਤੋਂ ਮੁਕਤੀ ਨਹੀਂ ਮਿਲ ਸਕਦੀ ਕਿਸਾਨਾਂ ਨੂੰ ਵਿਖਾਵੇ ਅਤੇ ਇੱਕ ਦੂਜੇ ਦੀ ਬਰਾਬਰੀ ਕਰਨ ਵਾਲੇ ਫਜ਼ੂਲ ਖ਼ਰਚੇ ਦੇ ਸ਼ੌਕਾਂ ਤੋਂ ਖਹਿੜਾ ਛੁਡਾਉਣਾ ਪਵੇਗਾਨੌਜਵਾਨ ਪੰਜਾਬ ਵਿੱਚ ਆਪਣੇ ਖੇਤਾਂ ਵਿੱਚ ਹੱਥੀਂ ਕੰਮ ਕਰਨ ਤੋਂ ਝਿਜਕਦੇ ਹਨ ਪ੍ਰੰਤੂ ਪਰਵਾਸ ਵਿੱਚ ਜਾ ਕੇ ਹਰ ਤਰ੍ਹਾਂ ਦਾ ਕੰਮ ਕਰਦੇ ਹਨਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ਦਾ ਸੰਦੇਸ਼ ਦਿੱਤਾ ਸੀਇਸ ਲਈ ਪੰਜਾਬੀਆਂ ਨੂੰ ਗੁਰੂ ਦੇ ਦੱਸੇ ਮਾਰਗ ’ਤੇ ਚਲਕੇ ਸਫਲਤਾ ਪ੍ਰਾਪਤ ਕਰਨੀ ਚਾਹੀਦੀ ਹੈ

ਜਦੋਂ ਕੋਈ ਵੀ ਕੁਦਰਤੀ ਆਫਤ ਆਉਂਦੀ ਹੈ ਤਾਂ ਉਸ ਨਾਲ ਅਣਕਿਆਸਿਆ ਜਾਨੀ ਤੇ ਮਾਲੀ ਨੁਕਸਾਨ ਹੋ ਜਾਂਦਾ ਹੈ, ਕਿਉਂਕਿ ਆਫਤ ਬਿਨਾ ਕਿਸੇ ਚਿਤਾਵਣੀ ਦੇ ਆਉਂਦੀ ਹੈਇਨਸਾਨ ਤੁਰੰਤ ਕੋਈ ਉਪਾਅ ਵੀ ਨਹੀਂ ਕਰ ਸਕਦਾ। ਇਨ੍ਹਾਂ ਕੁਦਰਤੀ ਆਫਤਾਂ ਵਿੱਚ ਹੋਏ ਨੁਕਸਾਨ ਤੋਂ ਬਾਅਦ ਮਨੁੱਖ ਨੂੰ ਕਈ ਤਰ੍ਹਾਂ ਦੇ ਸਬਕ ਵੀ ਮਿਲਦੇ ਹਨਇਹ ਭਵਿੱਖ ਲਈ ਆਗਾਹ ਵੀ ਕਰ ਦਿੰਦੀਆਂ ਹਨ ਕਿ ਇਨਸਾਨ ਨੇ ਉਨ੍ਹਾਂ ਆਫਤਾਂ ਦਾ ਮੁਕਾਬਲਾ ਕਿਵੇਂ ਕਰਨਾ ਹੈਪੰਜਾਬ ਵਿੱਚ ਹਰੇ ਇਨਕਲਾਬ ਤੋਂ ਬਾਅਦ ਕਿਸਾਨਾਂ ਅਤੇ ਮਜ਼ਦੂਰਾਂ ਦੀ ਆਰਥਿਕ ਹਾਲਤ ਮਜ਼ਬੂਤ ਹੋ ਗਈ ਕਿਉਂਕਿ ਰਸਾਇਣਕ ਖਾਦਾਂ ਅਤੇ ਹਾਈਬਰਿਡ ਬੀਜਾਂ ਕਰਕੇ ਫਸਲਾਂ ਦਾ ਝਾੜ ਵਧ ਗਿਆਪੰਜਾਬ ਦੇਸ ਦਾ ਖ਼ੁਸ਼ਹਾਲ ਸੂਬਾ ਕਹਾਉਣ ਲੱਗ ਗਿਆ

ਹਰੇ ਇਨਕਲਾਬ ਦੇ ਆਉਣ ਨਾਲ ਨੁਕਸਾਨ ਜ਼ਿਆਦਾ ਹੋ ਗਿਆ ਕਿਉਂਕਿ ਕਿਸਾਨਾਂ ਦੀ ਵੱਧ ਉਪਜ ਨਾਲ ਵਧੇਰੇ ਪੈਸੇ ਕਮਾਉਣ ਦੀ ਲਾਲਸਾ ਵਧ ਗਈਇਸ ਤੋਂ ਇਲਾਵਾ ਰਸਾਇਣਕ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਕੇ ਕੈਂਸਰ ਵਰਗੀਆਂ ਬੀਮਾਰੀਆਂ ਵਧ ਗਈਆਂਜ਼ੀਰੀ ਦੀ ਫਸਲ ਨੇ ਧਰਤੀ ਵਿਚਲੇ ਪਾਣੀ ਨੂੰ ਨੀਵਾਂ ਕਰ ਦਿੱਤਾ ਇੱਕ ਪਾਸੇ ਆਮਦਨ ਵਧ ਗਈ ਤੇ ਨਾਲ ਹੀ ਖ਼ਰਚੇ ਵੀ ਵਧ ਗਏਕਿਸਾਨ ਫੋਕੀ ਵਾਹਵਾ ਸ਼ਾਹਵਾ ਵਿੱਚ ਗ੍ਰਸਤ ਹੋ ਗਏ ਕਿਸਾਨਾਂ ਨੇ ਵਿਆਹਾਂ ਅਤੇ ਭੋਗਾਂ ਉੱਤੇ ਅਥਾਹ ਖਰਚੇ ਕਰਨੇ ਸ਼ੁਰੂ ਕਰ ਦਿੱਤੇਐੋਸ਼ ਆਰਾਮ ਦੇ ਸਾਧਨ ਵਰਤਣੇ ਸ਼ੁਰੂ ਕਰ ਦਿੱਤੇ ਨੌਜਵਾਨੀ ਆਪ ਮੁਹਾਰੇ ਹੋ ਗਈਵਰਕ ਕਲਚਰ ਖ਼ਤਮ ਹੋ ਗਿਆਕਿਸਾਨ ਪਰਵਾਸੀ ਮਜ਼ਦੂਰਾਂ ’ਤੇ ਨਿਰਭਰ ਹੋ ਗਏਪਰਵਾਸੀ ਲੇਬਰ ਸਸਤੀ ਮਿਲਣ ਕਰਕੇ ਕਿਸਾਨਾਂ ਦੇ ਪਰਿਵਾਰਾਂ ਖਾਸ ਕਰਕੇ ਨੌਜਵਾਨਾਂ ਨੇ ਆਪ ਕੰਮ ਕਰਨਾ ਬਿਲਕੁਲ ਹੀ ਬੰਦ ਕਰ ਦਿੱਤਾਮੋਟਰ ਸਾਈਕਲਾਂ, ਟਰੈਕਟਰਾਂ ਅਤੇ ਕਾਰਾਂ ਤੇ ਖੇਤਾਂ ਵਿੱਚ ਗੇੜੀ ਲਾਉਣੀ ਸ਼ੁਰੂ ਕਰ ਦਿੱਤੀਆਮਦਨ ਵਿੱਚ ਹਿੱਸਾ ਪਾਉਣ ਦੀ ਥਾਂ ਖ਼ਰਚੇ ਵਧਾ ਲਏਪਿੰਡਾਂ ਦੀ ਲੇਬਰ ਨੇ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਸਰਕਾਰ ਨੇ ਵੋਟਾਂ ਵਟੋਰਨ ਦੀ ਸਿਆਸਤ ਕਰਕੇ ਉਨ੍ਹਾਂ ਨੂੰ ਮੁਫ਼ਤਖੋਰੇ ਬਣਾ ਦਿੱਤਾ ਹੈਅਖੀਰ ਕਿਸਾਨ ਕਰਜ਼ਈ ਹੋ ਗਿਆਆਤਮ ਹੱਤਿਆਵਾਂ ਕਰਨ ਲੱਗ ਪਿਆ

ਹਰੇ ਇਨਕਲਾਬ ਤੋਂ ਪਹਿਲਾਂ ਕਿਸਾਨਾਂ ਦੀ ਆਮਦਨ ਘੱਟ ਸੀ, ਪ੍ਰੰਤੂ ਉਹ ਸੰਤੁਸ਼ਟ ਸਨ ਮੈਂਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਅਸੀਂ ਨਾਲੇ ਪੜ੍ਹਨ ਜਾਂਦੇ ਸੀ ਅਤੇ ਨਾਲ ਹੀ ਖੇਤੀ ਦਾ ਕੰਮ ਘਰਦਿਆਂ ਨਾਲ ਕਰਵਾਉਂਦੇ ਸੀਬਰਾਨੀ ਤੇ ਰੇਤਲੀਆਂ ਜ਼ਮੀਨਾਂ ਵਿੱਚ ਬਾਜਰੇ ਦਾ ਛੱਟਾ ਦੇ ਦਿੰਦੇ ਸੀਜੇਕਰ ਮੀਂਹ ਪੈ ਗਿਆ ਤਾਂ ਵਾਰੇ ਨਿਆਰੇ ਤੇ ਮਾੜੀ ਮੋਟੀ ਆਮਦਨ ਹੋ ਜਾਂਦੀ ਸੀਟਿੱਬਿਆਂ ਵਿੱਚ ਕਾਹੀ ਹੀ ਖੜ੍ਹੀ ਹੁੰਦੀ ਸੀਕਾਹੀ ਨੂੰ ਚਾਰੇ ਦੇ ਤੌਰ ’ਤੇ ਵਰਤ ਲੈਂਦੇ ਸੀਕਿਸਾਨ ਫਿਰ ਵੀ ਸੰਤੁਸ਼ਟ ਸੀ

ਇਸੇ ਤਰ੍ਹਾਂ ਕਰੋਨਾ ਦੀ ਬਿਮਾਰੀ ਦੀ ਮਹਾਮਾਰੀ ਦੇ ਭਾਵੇਂ ਨੁਕਸਾਨ ਬਹੁਤ ਹੋਏ ਹਨ ਪ੍ਰੰਤੂ ਉਸਦੇ ਲਾਭਾਂ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾਕਰੋਨਾ ਦੀ ਬੀਮਾਰੀ ਨਾਲ ਪੰਜਾਬ ਨੂੰ ਜਿੱਥੇ ਬਾਕੀ ਸੂਬਿਆਂ ਦੀ ਤਰ੍ਹਾਂ ਕਰੋਨਾ ਦੀ ਆਫਤ ਦਾ ਆਰਥਿਕ ਨੁਕਸਾਨ ਤਾਂ ਹੋਇਆ ਹੀ ਹੈ ਪ੍ਰੰਤੂ ਪੰਜਾਬ ਨੂੰ ਦੋਹਰੀ ਮਾਰ ਪਈ ਹੈ ਕਿਉਂਕਿ ਇੱਥੇ ਖੇਤੀਬਾੜੀ ਅਤੇ ਕਾਰਖਾਨਿਆਂ ਵਿੱਚ ਬਹੁਤਾ ਕੰਮ ਦੂਜੇ ਰਾਜਾਂ ਵਿੱਚੋਂ ਆਏ ਮਜ਼ਦੂਰ ਕਰਦੇ ਹਨਕਰੋਨਾ ਦੀ ਮਹਾਂਮਾਰੀ ਕਾਰਨ ਸਮੁੱਚੇ ਦੇਸ਼ ਵਿੱਚ ਲਾਕਡਾਉੂਨ ਲੱਗਣ ਨਾਲ ਪਰਵਾਸੀ ਮਜ਼ਦੂਰ ਡਰਦੇ ਮਾਰੇ ਆਪੋ ਆਪਣੇ ਸੂਬਿਆਂ ਨੂੰ ਵਾਪਸ ਚਲੇ ਗਏ ਹਨ ਕਿਉਂਕਿ ਲਾਕਡਾਉੂਨ ਕਰਕੇ ਉਨ੍ਹਾਂ ਨੂੰ ਮਜ਼ਦੂਰੀ ਤੋਂ ਹੱਥ ਧੋਣੇ ਪੈ ਗਏਇਨ੍ਹਾਂ ਗ਼ਰੀਬ ਲੋਕਾਂ ਕੋਲ ਸਰਮਾਇਆ ਨਹੀਂ ਹੁੰਦਾ ਕਿ ਉਹ ਵਿਹਲੇ ਬੈਠ ਕੇ ਪਰਿਵਾਰਾਂ ਦਾ ਗੁਜ਼ਾਰਾ ਕਰ ਸਕਣਪੰਜਾਬ ਵਿੱਚ ਭਾਵੇਂ ਉਨ੍ਹਾਂ ਨੂੰ ਭੁੱਖਾ ਨਹੀਂ ਰਹਿਣ ਦਿੱਤਾ ਪ੍ਰੰਤੂ ਕਰੋਨਾ ਦਾ ਹਉੂਆ ਇੰਨਾ ਸੀ ਕਿ ਉਹ ਆਪਣੇ ਪਰਿਵਾਰਾਂ ਵਿੱਚ ਜਾਣ ਲਈ ਕੁਝ ਤਾਂ ਪੈਦਲ ਹੀ ਹਜ਼ਾਰਾਂ ਮੀਲ ਦੇ ਸਫਰ ’ਤੇ ਤੁਰ ਪਏ

ਸਰਕਾਰਾਂ ਨੇ ਵੋਟਾਂ ਦੀ ਸਿਆਸਤ ਕਰਕੇ ਦੂਜੇ ਰਾਜਾਂ ਦੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਸੂਬਿਆਂ ਵਿੱਚ ਆਪ ਭੇਜਣ ਦੇ ਪ੍ਰਬੰਧ ਕੀਤੇ ਹਨ ਇੱਕ ਕਿਸਮ ਨਾਲ ਪੰਜਾਬ ਸਰਕਾਰ ਆਪਣੇ ਪੈਰੀਂ ਆਪ ਕੁਹਾੜਾ ਮਾਰ ਰਹੀ ਹੈ ਕਿਉਂਕਿ ਕਰੋਨਾ ਦਾ ਹਉੂਆ ਇੰਨਾ ਹੈ ਕਿ ਉਨ੍ਹਾਂ ਨੇ ਮੁੜਕੇ ਜਲਦੀ ਆਉਣਾ ਹੀ ਨਹੀਂਜੀਰੀ ਦੀ ਲਗਾਈ ਸ਼ੁਰੂ ਹੋ ਗਈ ਹੈਸਨਅਤਾਂ ਬੰਦ ਪਈਆਂ ਹਨਪੰਜਾਬ ਦੀਆਂ ਸਨਅਤੀ ਇਕਾਈਆਂ ਅਤੇ ਖੇਤੀਬਾੜੀ ਦੇ ਕਾਰੋਬਾਰ ਵਿੱਚ ਪਰਵਾਸੀ ਮਜ਼ਦੂਰਾਂ ਦਾ ਯੋਗਦਾਨ ਮਹੱਤਵਪੂਰਨ ਹੈਲਾਕਡਾਉੂਨ ਦਰਮਿਆਨ ਪੰਜਾਬ ਸਰਕਾਰ ਅਤੇ ਸਵੈਇੱਛਤ ਸੰਸਥਾਵਾਂ ਨੇ ਮਜ਼ਦੂਰਾਂ ਨੂੰ ਮੁਫਤ ਖਾਣਾ ਦਿੱਤਾ ਪ੍ਰੰਤੂ ਫਿਰ ਵੀ ਉਹ ਕਰੋਨਾ ਦੇ ਡਰ ਕਰਕੇ ਵਾਪਸ ਜਾਣ ਨੂੰ ਕਾਹਲੇ ਸਨਉਨ੍ਹਾਂ ਵਿੱਚੋਂ ਕੁਝ ਮਜ਼ਦੂਰ ਤਾਂ ਲੁਕ ਛਿਪਕੇ ਮੁੱਖ ਰਾਹਾਂ ਦੀ ਥਾਂ ਲੁਕਵੇਂ ਰਾਹਾਂ ਵਿੱਚੋਂ ਪੈਦਲ ਹੀ ਚਲੇ ਗਏਕੁਝ ਰਸਤਿਆਂ ਵਿੱਚ ਹੀ ਦੁਰਘਟਨਾਵਾਂ ਕਰਕੇ ਮਾਰੇ ਵੀ ਗਏ

ਪੰਜਾਬ ਵਿੱਚ ਬਾਹਰਲੇ ਸੂਬਿਆਂ ਦੇ 13 ਲੱਖ ਮਜ਼ਦੂਰ ਕੰਮ ਕਰ ਰਹੇ ਹਨਇਨ੍ਹਾਂ ਵਿੱਚੋਂ 11 ਲੱਖ ਮਜ਼ਦੂਰਾਂ ਨੇ ਪੰਜਾਬ ਸਰਕਾਰ ਕੋਲ ਵਾਪਸ ਜਾਣ ਲਈ ਰਜਿਸਟਰੇਸ਼ਨ ਕਰਵਾਈ ਹੈ5 ਲੱਖ ਤਾਂ ਪੰਜਾਬ ਸਰਕਾਰ ਨੇ ਰੇਲਾਂ ਰਾਹੀਂ ਭੇਜ ਦਿੱਤੇ ਹਨ, ਬਾਕੀ ਵੀ ਚਲੇ ਜਾਣਗੇ। ਪ੍ਰੰਤੂ ਪੰਜਾਬ ਦੀ ਆਰਥਿਕਤਾ ਤਬਾਹ ਹੋ ਜਾਵੇਗੀਕਿਸਾਨਾਂ ਦੇ ਫਰਜੰਦ ਆਪ ਹੱਥੀਂ ਕੰਮ ਨਹੀਂ ਕਰਦੇਅਜਿਹੇ ਹਾਲਾਤ ਵਿੱਚ ਸਨਅਤਾਂ ਵਿੱਚ ਵੀ ਪੰਜਾਬੀ ਮਜ਼ਦੂਰ ਕੰਮ ਨਹੀਂ ਕਰ ਸਕਣਗੇ ਕਿਉਂਕਿ ਉੱਥੇ ਤਾਂ ਸਕਿੱਲਡ ਲੇਬਰ ਹੀ ਕੰਮ ਕਰ ਸਕਦੀ ਹੈਹੁਣ ਐਨ ਮੌਕੇ ’ਤੇ ਨਵੇਂ ਮਜ਼ਦੂਰਾਂ ਨੂੰ ਸਿੱਖਿਅਤ ਕਰਨਾ ਅਸੰਭਵ ਹੈਖੇਤੀਬਾੜੀ ਦਾ ਕੰਮ ਤਾਂ ਹੋਰ ਵੀ ਔਖਾ ਹੋ ਗਿਆ ਕਿਉਂਕਿ ਜੀਰੀ ਲਗਾਉਣ ਦਾ ਸਮਾਂ ਨਿਸ਼ਚਿਤ ਹੈ ਉਸ ਤੋਂ ਬਾਅਦ ਲਗਾਈ ਜੀਰੀ ਝਾੜ ਨਹੀਂ ਦੇਵੇਗੀ

ਪੰਜਾਬੀ ਮਜ਼ਦੂਰ ਵੈਸੇ ਤਾਂ ਕੰਮ ਹੀ ਨਹੀਂ ਕਰਨਗੇ ਪ੍ਰੰਤੂ ਜੇਕਰ ਦੁਨੀਆਂਦਾਰੀ ਕਰਕੇ ਪਿੰਡਾਂ ਦੇ ਕਿਸਾਨਾਂ ਦਾ ਕੰਮ ਕਰਨਗੇ ਤਾਂ ਜੀਰੀ ਲਗਾਉਣ ਦੀ ਵਧੇਰੇ ਕੀਮਤ ਮੰਗਣਗੇਪੰਚਾਇਤਾਂ ਨੇ ਵੱਧ ਦਰਾਂ ਨਾ ਦੇਣ ਦੇ ਮਤੇ ਪਾ ਕੇ ਨਵੀਂ ਭਸੂੜੀ ਦਾ ਦਿੱਤੀ ਹੈਜਿਹੜੇ ਕਿਸਾਨ ਵੱਧ ਕੀਮਤ ਦੇ ਕੇ ਜੀਰੀ ਲਗਵਾਉਣਗੇ ਉਨ੍ਹਾਂ ਨੂੰ ਜੁਰਮਾਨਾ ਪੰਚਾਇਤਾਂ ਕਰਨਗੀਆਂ ਤੇ ਬਾਈਕਾਟ ਦੇ ਦਬਕੇ ਵੀ ਦਿੱਤੇ ਜਾ ਰਹੇ ਹਨ, ਜਿਸ ਨਾਲ ਭਾਈਚਾਰਕ ਸੰਬੰਧ ਵਿਗੜਨਗੇਪੰਜਾਬ ਦਾ ਕਿਸਾਨ ਕਸੂਤੀ ਸਥਿਤੀ ਵਿੱਚ ਫਸ ਗਿਆ ਹੈਇਹ ਵੀ ਪਤਾ ਲੱਗਾ ਹੈ ਕਿ ਕਿਸਾਨ ਮਜ਼ਦੂਰਾਂ ਨੂੰ ਵਾਪਸ ਬੁਲਾਉਣ ਲਈ ਬੱਸਾਂ ਭੇਜ ਰਹੇ ਹਨ ਕਿਉਂਕਿ ਨਾ ਤਾਂ ਉਹ ਆਪ ਕੰਮ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਨਾ ਹੀ ਹੱਥੀਂ ਕੰਮ ਕਰਨਾ ਚਾਹੁੰਦੇ ਹਨਸਨਅਤਕਾਰ ਵੀ ਮਜ਼ਦੂਰਾਂ ਨੂੰ ਵਾਪਸ ਬੁਲਾਉਣ ਦੇ ਉਪਰਾਲੇ ਕਰ ਰਹੇ ਹਨ

ਕਰੋਨਾ ਦੀ ਮਹਾਮਾਰੀ ਦੇ ਲਾਭ ਵੀ ਹੋਣਗੇ ਕਿਉਂਕਿ ਜਦੋਂ ਜੀਰੀ ਲਾਉਣ ਲਈ ਲੇਬਰ ਨਹੀਂ ਮਿਲੇਗੀ ਤਾਂ ਕਿਸਾਨਾਂ ਦੇ ਪਰਿਵਾਰਾਂ ਨੂੰ ਮਜਬੂਰੀ ਵਿੱਚ ਜੀਰੀ ਖੁਦ ਲਾਉਣੀ ਪਵੇਗੀਜਿਹੜੇ ਕਿਸਾਨ ਪਹਿਲਾਂ ਡੱਕਾ ਵੀ ਨਹੀਂ ਤੋੜਦੇ ਸਨ, ਉਹ ਹੁਣ ਜੀਰੀ ਆਪ ਆਪਣੇ ਹੱਥੀਂ ਲਾਉਣਗੇਜੇ ਨਹੀਂ ਲਾਉਣਗੇ ਤਾਂ ਆਰਥਿਕ ਤੌਰ ’ਤੇ ਤਬਾਹ ਹੋ ਜਾਣਗੇਜਿਹੜਾ ਕਿਸਾਨਾਂ ਵਿੱਚ ਵਰਕ ਕਲਚਰ ਖਤਮ ਹੋ ਗਿਆ ਸੀ, ਦੁਬਾਰਾ ਸ਼ੁਰੂ ਹੋਣ ਦੀ ਉਮੀਦ ਬੱਝ ਰਹੀ ਹੈਇਹ ਵੀ ਹੋ ਸਕਦਾ ਕਿ ਸਰਕਾਰ ਜਿਹੜੀ ਕਾਫੀ ਲੰਮੇ ਸਮੇਂ ਤੋਂ ਜੀਰੀ ਤਕਨੀਕੀ ਢੰਗ (ਮਸ਼ੀਨਾਂ) ਨਾਲ ਲਾਉਣ ’ਤੇ ਜ਼ੋਰ ਪਾ ਰਹੀ ਸੀ, ਹੁਣ ਮਜਬੂਰੀ ਵੱਸ ਕਿਸਾਨ ਮਸ਼ੀਨਾਂ ਨਾਲ ਜੀਰੀ ਲਾਉਣ ਲੱਗ ਜਾਣਇਹ ਵੀ ਹੋ ਸਕਦਾ ਹੈ ਕਿ ਪਨੀਰੀ ਦੀ ਥਾਂ ’ਤੇ ਕਿਸਾਨ ਸਿੱਧੀ ਜੀਰੀ ਬੀਜਣ ਲੱਗ ਜਾਣਬਦਲਵੀਆਂ ਫਸਲਾਂ ਬੀਜਣ ਲਈ ਸਰਕਾਰ ਕਿਸਾਨਾਂ ਨੂੰ ਪ੍ਰੇਰਤ ਕਰਨ ਵਿੱਚ ਭਾਵੇਂ ਹੁਣ ਤਕ ਅਸਫਲ ਰਹੀ ਹੈ, ਹੁਣ ਕਰੋਨਾ ਦੀ ਮਾਰ ਅਤੇ ਮਜ਼ਦੂਰਾਂ ਦੀ ਅਣਹੋਂਦ ਕਰਕੇ ਕਪਾਹ, ਨਰਮਾ, ਮੱਕੀ ਜਾਂ ਬਾਗ ਲਗਾਉਣ ਲੱਗ ਜਾਣਅਜੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਜੇਕਰ ਕਿਸਾਨ ਅਤੇ ਉਨ੍ਹਾਂ ਦੇ ਪਰਿਵਾਰ ਹੱਥੀਂ ਕੰਮ ਕਰਨ ਲੱਗ ਜਾਣਲਾਕਡਾਉੂਨ ਕਰਕੇ ਹਵਾ ਪਲੀਤ ਹੋਣ ਤੋਂ ਬਚ ਗਈ ਜਿਸ ਕਰਕੇ ਹੋਰ ਬਿਮਾਰੀਆਂ ਤੋਂ ਛੁਟਕਾਰਾ ਮਿਲ ਗਿਆ, ਭਾਵੇਂ ਥੋੜ੍ਹੇ ਸਮੇਂ ਲਈ ਹੀ ਸਹੀਇਸ ਤੋਂ ਸਾਫ ਜ਼ਾਹਰ ਹੋ ਰਿਹਾ ਹੈ ਕਿ ਕੁਝ ਨਾ ਕੁਝ ਤਬਦੀਲੀ ਤਾਂ ਆਵੇਗੀ ਹੀ ਜੋ ਕਿ ਕਿਸਾਨਾਂ, ਆਮ ਲੋਕਾਂ ਅਤੇ ਸਰਕਾਰ ਲਈ ਸ਼ੁਭ ਸ਼ਗਨ ਹੋਵੇਗੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2189) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

 

About the Author

ਉਜਾਗਰ ਸਿੰਘ

ਉਜਾਗਰ ਸਿੰਘ

(Retired district public relations officer)
3078 - Urban Estate, Phase-2, Patiala, Punjab.
Email: (ujagarsingh48@yahoo.com)
Mobile: (91 - 94178 - 13072

More articles from this author