UjagarSingh7ਇੱਥੇ ਕੋਈ ਵੀ ਆਈ ਪੀ ਕਲਚਰ ਨਹੀਂ ਹੁੰਦਾ, ਸਾਰੇ ਸ਼ਹਿਰੀ ਬਰਾਬਰ ਹੁੰਦੇ ਹਨ ...
(4 ਜੁਲਾਈ 2019)

 

UjagarSFamily2ਮੈਂ ਲਗਭਗ ਹਰ ਸਾਲ ਗਰਮੀਆਂ ਵਿੱਚ ਅਮਰੀਕਾ ਆਪਣੇ ਸਪੁੱਤਰ ਕੋਲ ਜਾਂਦਾ ਰਹਿੰਦਾ ਹਾਂਅਮਰੀਕਾ 4 ਜੁਲਾਈ 1776 ਨੂੰ ਆਜ਼ਾਦ ਹੋਇਆ ਸੀਉਦੋਂ ਤੋਂ ਹੀ ਆਜ਼ਾਦੀ ਦਿਵਸ 4 ਜੁਲਾਈ ਨੂੰ ਮਨਾਇਆ ਜਾਂਦਾ ਹੈ ਹਰ ਸਾਲ ਮੈਂਨੂੰ ਵੀ ਆਜ਼ਾਦੀ ਦੇ ਉਨ੍ਹਾਂ ਜਸ਼ਨਾਂ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਦਾ ਰਹਿੰਦਾ ਹੈ। ਉੱਥੋਂ ਦੇ ਕਈ ਛੋਟੇ, ਵੱਡੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਆਜ਼ਾਦੀ ਦਿਵਸ ਦੇ ਸਮਾਗਮਾਂ ਵਿੱਚ ਸ਼ਾਮਲ ਹੋਣ ਦਾ ਇਤਫਾਕ ਹੋਇਆ ਹੈ। ਉੱਥੋਂ ਦੇ ਲੋਕਾਂ ਵਿੱਚ ਆਜ਼ਾਦੀ ਦਿਵਸ ਮਨਾਉਣ ਲਈ ਵਿਲੱਖਣ ਕਿਸਮ ਦਾ ਉਤਸ਼ਾਹ ਹੁੰਦਾ ਹੈਆਜ਼ਾਦੀ ਦੇ ਸਮਾਗਮਾਂ ਨੂੰ ਉਹ ਲੋਕ ਆਪਣੇ ਨਿੱਜੀ ਸਮਾਗਮਾਂ ਦੀ ਤਰ੍ਹਾਂ ਮਹਿਸੂਸ ਕਰਦੇ ਹਨਸਰਕਾਰ ਵੱਲੋਂ ਇਹ ਦਿਨ ਮਨਾਉਣ ਲਈ ਲੋਕਾਂ ਉੱਤੇ ਸਮਾਗਮਾਂ ਵਿੱਚ ਆਉਣ ਲਈ ਕੋਈ ਦਬਾਅ ਨਹੀਂ ਹੁੰਦਾਇਸ ਦਿਨ ਦੀ ਲਗਭਗ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਵਿੱਚ ਛੁੱਟੀ ਹੁੰਦੀ ਹੈਲੋਕ ਇਸ ਸਰਕਾਰੀ ਅਤੇ ਗੈਰ ਸਰਕਾਰੀ ਛੁੱਟੀ ਦਾ ਕਿਸੇ ਹੋਰ ਕੰਮ ਲਈ ਉਪਯੋਗ ਜਾਂ ਦੁਰਉਪਯੋਗ ਨਹੀਂ ਕਰਦੇ, ਉਹ ਤਾਂ ਸਗੋਂ ਅਜਿਹੇ ਸਮਾਗਮਾਂ ਦਾ ਸਾਲ ਤੋਂ ਇੰਤਜ਼ਾਰ ਕਰਦੇ ਰਹਿੰਦੇ ਹਨ

ਉਨ੍ਹਾਂ ਦੇ ਸਮਾਗਮ ਕਿਸੇ ਇੱਕ ਵਿਸ਼ੇਸ ਵਿਅਕਤੀ ਦੇ ਮੁੱਖ ਮਹਿਮਾਨ ਬਣਨ ਅਤੇ ਸਰਕਾਰੀ ਤੌਰ ’ਤੇ ਮਨਾਉਣ ਤੱਕ ਸੀਮਤ ਨਹੀਂ ਹੁੰਦੇਆਜ਼ਾਦੀ ਦਿਵਸ ਦੇ ਸਮਾਗਮਾਂ ਵਿੱਚ ਤਾਂ ਹਰ ਆਮ ਅਤੇ ਖਾਸ ਵਿਅਕਤੀ ਸ਼ਾਮਲ ਹੋ ਸਕਦਾ ਹੈ ਅਤੇ ਉਹ ਸ਼ਾਮਲ ਵੀ ਹੁੰਦਾ ਹੈਉਨ੍ਹਾਂ ਦੇ ਬੈਠਣ ਲਈ ਕੋਈ ਖਾਸ ਸਟੇਜ ਨਹੀਂ ਬਣਾਈ ਜਾਂਦੀਹਰ ਵਿਅਕਤੀ ਬੈਠਣ ਲਈ ਆਪਣੀ ਕੁਰਸੀ, ਦਰੀ ਅਤੇ ਛਾਂ ਲਈ ਛਤਰੀ ਲੈ ਕੇ ਜਾਂਦਾ ਹੈਜਿਵੇਂ ਉਹ ਲੋਕ ਕੈਂਪਿੰਗ ’ਤੇ ਜਾਂਦੇ ਹਨ, ਉਸੇ ਤਰ੍ਹਾਂ ਆਪਣਾ ਸਾਰਾ ਸਾਮਾਨ ਨਾਲ ਲੈ ਕੇ ਜਾਂਦੇ ਹਨਜਿਸ ਸ਼ਹਿਰ, ਕਸਬੇ ਅਤੇ ਪਿੰਡ ਵਿੱਚ ਜਦੋਂ ਸਮਾਗਮ ਮਨਾਇਆ ਜਾਂਦਾ ਹੈ, ਉੱਥੋਂ ਦੀ ਹਰ ਸੰਸਥਾ ਸਮਾਜਿਕ, ਆਰਥਿਕ, ਰਾਜਨੀਤਕ, ਸਭਿਆਚਾਰਕ, ਵਿੱਦਿਅਕ, ਵਿਓਪਾਰਕ ਅਤੇ ਸਰਕਾਰੀ ਅਦਾਰੇ ਆਦਿ ਸਾਰਿਆਂ ਨੂੰ ਸ਼ਾਮਲ ਕੀਤਾ ਜਾਂਦਾ ਹੈਸਪੋਰਟਸ ਦੇ ਹਰ ਈਵੈਂਟਸ ਵਾਲੇ ਵੀ ਆਪਣੇ ਲਾਮ ਲਸ਼ਕਰ ਨਾਲ ਸ਼ਾਮਲ ਹੁੰਦੇ ਹਨਇਸ ਪ੍ਰੇਡ ਵਿੱਚ ਹਿੱਸਾ ਲੈਣ ਵਾਲੇ ਆਪਣੇ ਪ੍ਰਚਾਰ ਲਈ ਝਾਕੀਆਂ ਬਣਾ ਕੇ ਸ਼ਾਮਲ ਹੁੰਦੇ ਹਨ

AmericaParade2ਅਸਲ ਵਿੱਚ ਇਹ ਸਮਾਗਮ ਮੁੱਖ ਤੌਰ ’ਤੇ ਦੋ ਹਿੱਸਿਆਂ ਵਿੱਚ ਵੰਡਿਆ ਹੁੰਦਾ ਹੈਵੈਸੇ ਇਸ ਦਿਨ ਲੋਕ ਪਿਕਨਿਕ ’ਤੇ ਵੀ ਜਾ ਕੇ ਮਨਾਉਂਦੇ ਹਨਸਪੋਰਟਸ ਦੇ ਪ੍ਰੋਗਰਾਮ ਵੀ ਮੁਕਾਬਲਿਆਂ ਦੇ ਤੌਰ ’ਤੇ ਆਯੋਜਤ ਕੀਤੇ ਜਾਂਦੇ ਹਨਸਭਿਆਚਾਰਕ ਨਾਟਕ ਆਦਿ ਵੀ ਕੀਤੇ ਜਾਂਦੇ ਹਨਗਲੀ ਮੁਹੱਲਿਆਂ ਅਤੇ ਬਾਜ਼ਾਰਾਂ ਵਿੱਚ ਗਾਇਕ ਆਪਣੇ ਸਾਜਾਂ ਨਾਲ ਪ੍ਰੋਗਰਾਮ ਪੇਸ਼ ਕਰਦੇ ਹਨਪਰਿਵਾਰ ਆਪਣੇ ਸੰਬੰਧੀਆਂ ਨਾਲ ਮਿਲਕੇ ਖਾਣੇ ਖਾਂਦੇ ਹਨਪਹਿਲੇ ਹਿੱਸੇ ਵਿੱਚ ਸਵੇਰੇ 9:00 ਵਜੇ ਪ੍ਰੇਡ ਸ਼ੁਰੂ ਹੁੰਦੀ ਹੈ, ਉਸ ਸ਼ਹਿਰ ਦੀਆਂ ਮੁੱਖ ਸੜਕਾਂ ਤੋਂ ਹੁੰਦੀ ਹੋਈ ਲੰਘਦੀ ਹੈਲੋਕ ਪ੍ਰੇਡ ਦੇ ਸਵਾਗਤ ਲਈ ਰੰਗ ਬਿਰੰਗੇ ਕੱਪੜੇ ਪਾ ਕੇ ਸੜਕਾਂ ਦੇ ਆਲੇ ਦੁਆਲੇ ਖੜ੍ਹੇ ਹੁੰਦੇ ਹਨਇਸ ਪ੍ਰੇਡ ਦੇ ਸਭ ਤੋਂ ਮੂਹਰੇ ਮੋਟਰ ਸਾਈਕਲਾਂ ਉੱਪਰ ਪੁਲਿਸ ਵਾਲੇ ਕਰਤਵ ਵਿਖਾਉਂਦੇ ਜਾਂਦੇ ਹਨਬੈਂਡ ਵਾਜਿਆਂ ਨਾਲ ਵੀ ਸ਼ਾਮਲ ਹੁੰਦੇ ਹਨਇਸ ਤੋਂ ਬਿਨਾਂ ਸੁਰੱਖਿਆ ਆਦਿ ਲਈ ਕੋਈ ਪੁਲਿਸ ਨਹੀਂ ਹੁੰਦੀਭਾਵੇਂ ਇਹ ਸਾਰਾ ਪ੍ਰੋਗਰਾਮ ਮੇਲੇ ਦੀ ਤਰ੍ਹਾਂ ਹੁੰਦਾ ਹੈ, ਕੋਈ ਜਿੱਥੇ ਚਾਹੇ ਬੈਠ ਜਾਂ ਖੜ੍ਹਕੇ ਵੇਖ ਸਕਦਾ ਹੈ ਪ੍ਰੰਤੂ ਸਾਰੇ ਪ੍ਰੇਡ ਵਿੱਚ ਹਿੱਸਾ ਲੈਣ ਅਤੇ ਵੇਖਣ ਵਾਲੇ ਖ਼ੁਦ ਅਨੁਸਸ਼ਾਨ ਵਿੱਚ ਰਹਿੰਦੇ ਹਨ

ਉਸ ਤੋਂ ਪਿੱਛੇ ਸ਼ਹਿਰ ਦੀਆਂ ਸਾਰੀਆਂ ਸਵੈ ਇੱਛਤ ਅਤੇ ਹੋਰ ਹਰ ਵਰਗ ਦੀਆਂ ਸੰਸਥਾਵਾਂ ਦੇ ਨੁਮਾਇੰਦੇ ਆਪੋ ਆਪਣਾ ਪ੍ਰਚਾਰ ਝਾਕੀਆਂ ਰਾਹੀਂ ਕਰਦੇ ਹੋਏ ਲੰਘਦੇ ਹਨਇੱਥੋਂ ਤੱਕ ਕਿ ਹਰ ਰਾਜਨੀਤਕ ਪਾਰਟੀ ਦੇ ਲੋਕ ਜੇਕਰ ਉਨ੍ਹਾਂ ਦੀ ਕੋਈ ਚੋਣ ਹੋਵੇ ਤਾਂ ਆਪਣੀ ਪਾਰਟੀ ਦੇ ਚੋਣ ਪ੍ਰਚਾਰ ਦੇ ਮਾਟੋ ਤਖ਼ਤੀਆਂ ਉੱਪਰ ਲਿਖਕੇ ਚੁਪ ਚੁਪੀਤੇ ਜਾਂਦੇ ਹਨਇਹ ਪ੍ਰੇਡ ਮੀਲਾਂ ਮੀਲ ਲੰਮੀ ਹੁੰਦੀ ਹੈਸੜਕਾਂ ਦੇ ਆਲੇ ਦੁਆਲੇ ਲੋਕ ਸਵੇਰ ਤੋਂ ਹੀ ਆ ਕੇ ਬੈਠ ਜਾਂਦੇ ਹਨਲੋਕਾਂ ਨੂੰ ਆਪਣੀਆਂ ਕਾਰਾਂ ਬਹੁਤ ਦੂਰ ਖੜ੍ਹਾਉਣੀਆਂ ਪੈਂਦੀਆਂ ਹਨ, ਕਿਉਂਕਿ ਜਿਹੜਾ ਪਹਿਲਾਂ ਆ ਜਾਂਦਾ ਹੈ, ਉਸਨੂੰ ਪਾਰਕਿੰਗ ਨੇੜੇ ਮਿਲ ਜਾਂਦੀ ਹੈਕਿਸੇ ਵਿਅਕਤੀ ਨਾਲ ਵੀ ਵਿਸ਼ੇਸ ਰਿਆਇਤ ਨਹੀਂ ਕੀਤੀ ਜਾਂਦੀ

ਇਸ ਪ੍ਰੇਡ ਵਿੱਚ ਸਾਈਕਲ, ਸਕੂਟਰ, ਮੋਟਰ ਸਾਈਕਲ, ਕਾਰਾਂ ਅਤੇ ਬੱਸਾਂ ਸ਼ਾਮਲ ਹੁੰਦੀਆਂ ਹਨਇੱਥੋਂ ਤੱਕ ਕਿ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਵਾਲੇ ਵੀ ਸ਼ਾਮਲ ਹੁੰਦੇ ਹਨਪ੍ਰੇਡ ਵਿੱਚ ਸ਼ਾਮਲ ਲੋਕ ਸੜਕਾਂ ਦੇ ਆਲੇ ਦੁਆਲੇ ਬੈਠੇ ਲੋਕਾਂ ਨੂੰ ਅਮਰੀਕਾ ਦੇ ਛੋਟੇ ਛੋਟੇ ਝੰਡੇ, ਹਾਰ, ਟਾਫੀਆਂ, ਹੋਰ ਸਾਮਾਨ ਅਤੇ ਮਠਿਆਈਆਂ ਮੁਡਤ ਵੰਡਦੇ ਹਨਬੱਚੇ ਅਤੇ ਬਜ਼ੁਰਗ ਖਾਸ ਤੌਰ ’ਤੇ ਪ੍ਰੇਡ ਵਿੱਚ ਸ਼ਾਮਲ ਹੁੰਦੇ ਹਨਇੰਜ ਇੱਕ ਕਿਸਮ ਨਾਲ ਉਹ ਆਪਣੀ ਖ਼ੁਸ਼ੀ ਦਾ ਇਜ਼ਹਾਰ ਕਰਦੇ ਹਨਜਿਹੜੇ ਲੋਕ ਇਹ ਪ੍ਰੇਡ ਵੇਖਣ ਆਉਂਦੇ ਹਨ, ਉਨ੍ਹਾਂ ਦੇ ਗਲਾਂ ਵਿੱਚ ਹਾਰ ਪਾਏ ਜਾਂਦੇ ਹਨਲੋਕਾਂ ਵਿੱਚ ਉਤਸ਼ਾਹ ਬਹੁਤ ਹੁੰਦਾ ਹੈਇੱਥੋਂ ਤੱਕ ਕਿ ਅੰਗਹੀਣ ਲੋਕ ਵੀ ਆਪੋ ਆਪਣੇ ਵਾਹਨਾਂ ’ਤੇ ਸ਼ਾਮਲ ਹੁੰਦੇ ਹਨ

ਜਿੰਨੀ ਦੇਰ ਪ੍ਰੇਡ ਖ਼ਤਮ ਨਹੀਂ ਹੁੰਦੀ ਕੋਈ ਵੀ ਵਿਅਕਤੀ ਸੜਕਾਂ ਦੇ ਆਲੇ ਦੁਆਲਿਓਂ ਹਿੱਲਦਾ ਨਹੀਂਬੱਚਿਆਂ ਕੋਲ ਟਾਫੀਆਂ ਅਤੇ ਖਿਡਾਉਣਿਆਂ ਦੇ ਗਰੇ ਲੱਗ ਜਾਂਦੇ ਹਨ ਕਿਉਂਕਿ ਪ੍ਰੇਡ ਵਿੱਚ ਸ਼ਾਮਲ ਹੋਣ ਵਾਲੇ ਬੱਚਿਆਂ ਨੂੰ ਪ੍ਰੇਡ ਵਿੱਚ ਹਿੱਸਾ ਲੈਣ ਵਾਲੇ ਲੋਕ ਟਾਫੀਆਂ ਅਤੇ ਹੋਰ ਚੀਜ਼ਾਂ ਜ਼ਰੂਰ ਦਿੰਦੇ ਹਨਇਸ ਪ੍ਰੇਡ ਦਾ ਮੰਤਵ ਬੱਚਿਆਂ ਵਿੱਚ ਦੇਸ਼ ਭਗਤੀ ਭਰਨਾ ਵੀ ਹੁੰਦਾ ਹੈਹੋਰ ਵੀ ਕਈ ਤਰ੍ਹਾਂ ਦੇ ਤੋਹਫੇ ਵੰਡੇ ਜਾਂਦੇ ਹਨਜਿਹੜੇ ਭਾਰਤੀ ਇੱਥੇ ਵਿੱਚ ਵਸਦੇ ਹਨ, ਉਹ ਵੀ ਪ੍ਰੇਡ ਵਿੱਚ ਹੁੰਮ ਹੁੰਮਾ ਕੇ ਸ਼ਾਮਲ ਹੁੰਦੇ ਹਨਹਰ ਵਿਅਕਤੀ ਨੂੰ ਆਜ਼ਾਦੀ ਹੈ ਕਿ ਉਹ ਆਪਣੇ ਧਾਰਮਿਕ ਅਕੀਦੇ ਦਾ ਪ੍ਰਗਟਾਵਾ ਪ੍ਰੇਡ ਵਿੱਚ ਸ਼ਾਮਲ ਹੋ ਕੇ ਕਰ ਸਕਦਾ ਹੈਸਿੱਖ ਸੰਗਤਾਂ ਵੀ ਨਿਸ਼ਾਨ ਸਾਹਿਬ ਅਤੇ ਪੀਲੇ ਝੰਡਿਆਂ ਨੂੰ ਨਾਲ ਲੈ ਕੇ ਪ੍ਰੇਡ ਵਿੱਚ ਸ਼ਾਮਲ ਹੁੰਦੀਆਂ ਹਨਲੋਕਾਂ ਨੂੰ ਪਹਿਲਾਂ ਹੀ ਇਜ਼ਾਜਤ ਹੁੰਦੀ ਹੈ ਕਿ ਉਹ ਆਪੋ ਆਪਣੇ ਘਰਾਂ ਉੱਪਰ ਅਮਰੀਕਾ ਦਾ ਕੌਮੀ ਝੰਡਾ ਲਗਾ ਸਕਦੇ ਹਨਉਸ ਦਿਨ ਤਾਂ ਲਗਭਗ ਸਾਰੇ ਅਮਰੀਕਨ ਆਪਣੇ ਘਰਾਂ ਉੱਪਰ ਇਹ ਝੰਡੇ ਲਗਾਉਂਦੇ ਹਨਚੌਕਾਂ ਅਤੇ ਹੋਰ ਮਹੱਤਵਪੂਰਨ ਥਾਵਾਂ ਉੱਤੇ ਵੀ ਸਥਾਨਕ ਸੋਸਾਇਟੀਆਂ ਆਪੋ ਆਪਣੇ ਇਲਾਕਿਆਂ ਵਿੱਚ ਝੰਡਿਆਂ ਨਾਲ ਸਜਾਵਟ ਕਰਦੀਆਂ ਹਨ

ਵੈਸੇ ਤਾਂ ਪ੍ਰੇਡ ਵੇਖਣ ਵਾਲੇ ਭਾਵੇਂ ਆਪਣੇ ਨਾਲ ਖਾਣ ਪੀਣ ਦਾ ਸਾਮਾਨ ਲੈ ਕੇ ਜਾਂਦੇ ਹਨ ਪ੍ਰੰਤੂ ਉਹ ਕਿਸੇ ਕਿਸਮ ਦਾ ਗੰਦ ਨਹੀਂ ਪਾਉਂਦੇਕੋਈ ਕਾਗਜ਼ ਦਾ ਟੁਕੜਾ ਵੀ ਨਹੀਂ ਸੁੱਟਦੇ ਪ੍ਰੰਤੂ ਫਿਰ ਵੀ ਪ੍ਰੇਡ ਦੇ ਅਖ਼ੀਰ ਵਿੱਚ ਸਥਾਨਕ ਪ੍ਰਬੰਧ ਦੀਆਂ ਸਫਾਈ ਕਰਨ ਵਾਲੀਆਂ ਮਸ਼ੀਨਾਂ ਸੜਕ ਦੀ ਸਫਾਈ ਕਰਦੀਆਂ ਲੰਘਦੀਆਂ ਹਨ

ਆਜ਼ਾਦੀ ਦੇ ਜਸ਼ਨਾਂ ਦਾ ਦੂਜਾ ਹਿੱਸਾ ਰਾਤ ਨੂੰ ਫਾਇਰ ਵਰਕਸ ਨਾਲ ਸ਼ੁਰੂ ਹੁੰਦਾ ਹੈਨਿਸਚਤ ਥਾਵਾਂ ਉੱਤੇ ਸਥਾਨਕ ਪ੍ਰਬੰਧ ਵੱਲੋਂ ਭਾਵ ਪੂਰਨ ਫਾਇਰ ਵਰਕਸ ਦਾ ਪ੍ਰਬੰਧ ਕੀਤਾ ਜਾਂਦਾ ਹੈਇਸ ਮੰਤਵ ਲਈ ਵੀ ਲੋਕ ਇਸਦਾ ਆਨੰਦ ਮਾਨਣ ਲਈ ਕਈ ਕਈ ਘੰਟੇ ਪਹਿਲਾਂ ਜਾ ਕੇ ਥਾਂ ਮੱਲ ਲੈਂਦੇ ਹਨਇੱਥੇ ਕੋਈ ਵੀ ਆਈ ਪੀ ਕਲਚਰ ਨਹੀਂ ਹੁੰਦਾ, ਸਾਰੇ ਸ਼ਹਿਰੀ ਬਰਾਬਰ ਹੁੰਦੇ ਹਨਹੈਰਾਨੀ ਦੀ ਗੱਲ ਇਹ ਹੈ ਕਿ ਘੰਟਿਆਂ ਬੱਧੀ ਫਾਇਰ ਵਰਕਸ ਹੁੰਦੀ ਰਹਿੰਦੀ ਹੈ ਪ੍ਰੰਤੂ ਵਾਤਾਵਰਨ ਨੂੰ ਜ਼ਿਆਦਾ ਗੰਧਲਾ ਨਹੀਂ ਕਰਦੀਫਾਇਰ ਵਰਕਸ ਇੰਨੀ ਰੌਸ਼ਨੀ ਵਾਲੀ ਹੁੰਦੀ ਹੈ ਕਿ ਰਾਤ ਨੂੰ ਵੀ ਦਿਨ ਵਰਗਾ ਮਾਹੌਲ ਬਣ ਜਾਂਦਾ ਹੈਬੱਚਿਆਂ ਲਈ ਇਹ ਫਾਇਰ ਵਰਕਸ ਖਿੱਚ ਦਾ ਕੇਂਦਰ ਹੁੰਦੀ ਹੈਇਹ ਫਾਇਰ ਵਰਕਸ ਧੂੰਆਂ ਘੱਟ ਛੱਡਦੀ ਹੈਫਾਇਰ ਵਰਕਸ ਲੋਕ ਆਪੋ ਆਪਣੇ ਘਰਾਂ ਵਿੱਚ ਨਹੀਂ ਕਰਦੇ, ਜਿਸ ਕਰਕੇ ਵਾਤਾਵਰਨ ਬਹੁਤਾ ਗੰਧਲਾ ਨਹੀਂ ਹੁੰਦਾਭਾਰਤੀਆਂ ਨੂੰ ਵੀ ਅਜਿਹੇ ਢੰਗ ਨਾਲ ਹੀ ਆਜਾਦੀ ਦੇ ਜਸ਼ਨ ਮਨਾਉਣ ਦੀ ਪ੍ਰੇਰਨਾ ਲੈਣੀ ਚਾਹੀਦੀ ਹੈ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1654)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਉਜਾਗਰ ਸਿੰਘ

ਉਜਾਗਰ ਸਿੰਘ

(Retired district public relations officer)
3078 - Urban Estate, Phase-2, Patiala, Punjab.
Email: (ujagarsingh48@yahoo.com)
Mobile: (91 - 94178 - 13072

More articles from this author