UjagarSingh7“ਕੈਨੇਡਾ ਦੀ ਸੰਸਦ ਦੀਆਂ ਕੁਲ 338 ਸੀਟਾਂ ਲਈ ਚੋਣਾਂ ਹੋਈਆਂ ਸਨ। ਇਨ੍ਹਾਂ ਚੋਣਾਂ ਵਿੱਚ ...”
(24 ਸਤੰਬਰ 2021)

 

CanadianPB MPS2ਸੰਸਾਰ ਦਾ ਕੋਈ ਅਜਿਹਾ ਦੇਸ਼ ਨਹੀਂ ਹੈ, ਜਿੱਥੇ ਪੰਜਾਬੀਆਂ ਨੇ ਹਰ ਖੇਤਰ ਵਿੱਚ ਮੱਲਾਂ ਨਾ ਮਾਰੀਆਂ ਹੋਣਕੈਨੇਡਾ, ਅਮਰੀਕਾ, ਨਿਊਜ਼ੀਲੈਂਡ, ਇੰਡੋਨੇਸ਼ੀਆ ਅਤੇ ਆਸਟਰੇਲੀਆ ਵਿੱਚ ਤਾਂ ਪੰਜਾਬੀ ਮੋਹਰੀ ਦੀ ਭੂਮਿਕਾ ਨਿਭਾ ਰਹੇ ਹਨਕੈਨੇਡਾ ਦੇ ਕੁਝ ਰਾਜਾਂ ਦੇ ਚੋਣਵੇਂ ਸ਼ਹਿਰਾਂ ਜਿਵੇਂ ਟਰਾਂਟੋ, ਬਰੈਂਪਟਨ, ਸਰੀ, ਕੈਲਗਰੀ ਅਤੇ ਐਡਮਿੰਟਨ ਵਿੱਚ ਤਾਂ ਇਉਂ ਲਗਦਾ ਹੈ, ਜਿਵੇਂ ਇਹ ਪੰਜਾਬ ਹੀ ਹੋਵੇ, ਜਿੱਥੇ ਪੰਜਾਬੀ ਵੱਡੀ ਗਿਣਤੀ ਵਿੱਚ ਵਸੇ ਹੋਏ ਹਨਕੈਨੇਡਾ ਵਿੱਚ ਜਿੱਥੇ ਪੰਜਾਬੀਆਂ ਨੇ ਵਿਓਪਾਰ, ਟਰਾਂਸਪੋਰਟ, ਡਾਕਟਰੀ, ਸਿਹਤ, ਇੰਜਨੀਅਰਿੰਗ ਅਤੇ ਵਿਗਿਆਨ ਦੇ ਖੇਤਰ ਵਿੱਚ ਤਾਂ ਨਾਮ ਕਮਾਇਆ ਹੀ ਹੈ, ਉੱਥੇ ਹੀ ਸਿਆਸੀ ਖੇਤਰ ਵਿੱਚ ਵੀ ਆਪਣੀ ਧਾਂਕ ਜਮਾਈ ਹੀ ਨਹੀਂ ਸਗੋਂ ਉਸ ਧਾਂਕ ਨੂੰ ਬਰਕਰਾਰ ਰੱਖਿਆ ਹੋਇਆ ਹੈਕੈਨੇਡਾ ਵਿੱਚ ਲਿਬਰਲ ਪਾਰਟੀ ਦੀ ਜਸਟਿਨ ਟਰੂਡੋ ਸਰਕਾਰ ਵਿੱਚ 4 ਪੰਜਾਬੀ ਮੰਤਰੀ ਸਨ ਉਨ੍ਹਾਂ ਕੋਲ ਵਿਤ ਅਤੇ ਡੀਫੈਂਸ ਵਰਗੇ ਅਹਿਮ ਵਿਭਾਗ ਸਨ

ਬਾਹਰਲੇ ਦੇਸ਼ਾਂ ਵਿੱਚ ਜੇਕਰ ਕਿਸੇ ਵਿਅਕਤੀ ਦੀ ਯੋਗਤਾ ਹੁੰਦੀ ਹੈ ਤਾਂ ਹੀ ਉਨ੍ਹਾਂ ਨੂੰ ਮਹੱਤਵਪੂਰਨ ਵਿਭਾਗਾਂ ਦੇ ਕਾਰਜਭਾਗ ਦਿੱਤੇ ਜਾਂਦੇ ਹਨਪੰਜਾਬੀ ਭਾਵੇਂ ਕਿਸੇ ਵੀ ਦੇਸ਼ ਵਿੱਚ ਰਹਿੰਦੇ ਹਨ ਪ੍ਰੰਤੂ ਉਸ ਦੇਸ਼ ਦੀ ਨਾਗਰਿਕਤਾ ਪ੍ਰਾਪਤ ਕਰਕੇ ਉੱਥੋਂ ਦੇ ਕਾਨੂੰਨਾਂ ਤੇ ਪਹਿਰਾ ਦਿੰਦੇ ਹੋਏ ਆਪਣੀ ਦੇਸ਼ ਭਗਤੀ ਦੀ ਬਚਨਵੱਧਤਾ ਕਰਕੇ ਉੱਥੋਂ ਦੇ ਲੋਕਾਂ ਅਤੇ ਸਰਕਾਰਾਂ ਦਾ ਵਿਸ਼ਵਾਸ ਜਿੱਤ ਲੈਂਦੇ ਹਨਕੈਨੇਡਾ ਵਿੱਚ ਤਾਂ ਪੰਜਾਬੀਆਂ ਨੇ ਰਾਜ ਭਾਗ ਦਾ ਆਨੰਦ ਮਾਣਦਿਆਂ ਪੰਜਾਬੀਆਂ ਦਾ ਨਾਮ ਸੰਸਾਰ ਵਿੱਚ ਚਮਕਾਇਆ ਹੈਕੈਨੇਡੀਅਨ ਪੰਜਾਬੀਆਂ ਨੇ ਇੱਕ ਵਾਰ ਫਿਰ ਕੈਨੇਡਾ ਦੀਆਂ ਫ਼ੈਡਰਲ ਚੋਣਾਂ ਵਿੱਚ ਆਪਣੀ ਜਿੱਤ ਦੇ ਝੰਡੇ ਗੱਡ ਦਿੱਤੇ ਹਨ

ਕੈਨੇਡਾ ਵਿੱਚ 20 ਸਤੰਬਰ 2021 ਨੂੰ ਹੋਈਆਂ ਫੈਡਰਲ ਚੋਣਾਂ ਵਿੱਚ ਜਸਟਿਨ ਟਰੂਡੋ ਦੀ ਅਗਵਾਈ ਵਿੱਚ ਲਿਬਰਲ ਪਾਰਟੀ ਦੀ ਦੂਜੀ ਵਾਰ ਘੱਟ ਗਿਣਤੀ ਸਰਕਾਰ ਫਿਰ ਬਣਨ ਜਾ ਰਹੀ ਹੈਜਸਟਿਨ ਟਰੂਡੋ ਨੇ ਨਿਸ਼ਚਿਤ 4 ਸਾਲ ਦੇ ਸਮੇਂ ਤੋਂ ਦੋ ਸਾਲ ਪਹਿਲਾਂ ਚੋਣ ਹਾਊਸ ਆਫ ਕਾਮਨ ਵਿੱਚ ਪੂਰਨ ਬਹੁਮਤ ਪ੍ਰਾਪਤ ਕਰਨ ਦੇ ਇਰਾਦੇ ਨਾਲ ਕਰਵਾਈ ਸੀ ਪ੍ਰੰਤੂ ਫਿਰ ਵੀ ਉਹ ਪੂਰਨ ਬਹੁਮਤ ਲੈਣ ਵਿੱਚ ਅਸਫਲ ਰਹੇ ਹਨਜਸਟਿਨ ਟਰੂਡੋ ਦੀ ਪਿਛਲੀ ਸਰਕਾਰ ਵੀ ਘੱਟ ਗਿਣਤੀ ਦੀ ਹੀ ਸੀ, ਜਿਸ ਨੂੰ ਜਗਮੀਤ ਸਿੰਘ ਧਾਲੀਵਾਲ ਦੀ ਐੱਨ ਡੀ ਪੀ ਦੀ ਸਪੋਰਟ ਮਿਲੀ ਹੋਈ ਸੀਕਿਸੇ ਵੀ ਘੱਟ ਗਿਣਤੀ ਸਰਕਾਰ ਦੀਆਂ ਆਪਣੀਆਂ ਮਜਬੂਰੀਆਂ ਹੁੰਦੀਆਂ ਹਨ ਕਿਉਂਕਿ ਉਹ ਆਪਣੀਆਂ ਨੀਤੀਆਂ ਸੁਚੱਜੇ ਢੰਗ ਨਾਲ ਲਾਗੂ ਨਹੀਂ ਕਰ ਸਕਦੀਆਂਕੈਨੇਡਾ ਦੀ ਸੰਸਦ ਦੀਆਂ ਕੁਲ 338 ਸੀਟਾਂ ਲਈ ਚੋਣਾਂ ਹੋਈਆਂ ਸਨਇਨ੍ਹਾਂ ਚੋਣਾਂ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਨੂੰ 158 ਸੀਟਾਂ ਮਿਲੀਆਂ ਹਨ, ਜਦੋਂ ਕਿ ਪਿਛਲੀਆਂ ਚੋਣਾਂ ਵਿੱਚ 157 ਸੀਟਾਂ ਜਿੱਤੀਆਂ ਸਨਇਸ ਵਾਰ ਸਿਰਫ ਇੱਕ ਸੀਟ ਦਾ ਵਾਧਾ ਕਰ ਸਕੇ ਹਨਜਸਟਿਨ ਟਰੂਡੋ ਦਾ ਬਹੁਮਤ ਨਾਲ ਜਿੱਤ ਕੇ ਸਰਕਾਰ ਬਣਾਉਣ ਦਾ ਸੁਪਨਾ ਕੈਨੇਡਾ ਦੇ ਵੋਟਰਾਂ ਨੇ ਚਕਨਾਚੂਰ ਕਰ ਦਿੱਤਾਬਹੁਮਤ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ 170 ਸੀਟਾਂ ਦੀ ਜ਼ਰੂਰਤ ਸੀ, ਪ੍ਰੰਤੂ ਉਨ੍ਹਾਂ ਨੂੰ ਬਹੁਮਤ ਤੋਂ 12 ਸੀਟਾਂ ਘੱਟ ਮਿਲੀਆਂ ਹਨ

ਦੂਜੇ ਨੰਬਰ ’ਤੇ ਆਉਣ ਵਾਲੀ ਕੰਜ਼ਰਵੇਟਿਵ ਪਾਰਟੀ ਨੂੰ 119 ਸੀਟਾਂ ਮਿਲੀਆਂ ਹਨ, ਜਦੋਂ ਕਿ ਉਨ੍ਹਾਂ ਨੂੰ ਪਿਛਲੀ ਸੰਸਦ ਵਿੱਚ 121 ਸੀਟਾਂਤੇ ਜਿੱਤ ਪ੍ਰਾਪਤ ਹੋਈ ਸੀ, ਉਨ੍ਹਾਂ ਨੂੰ ਦੋ ਵੀ ਸੀਟਾਂ ਦਾ ਘਾਟਾ ਪਿਆ ਹੈਭਾਵੇਂ ਜਸਟਿਨ ਟਰੂਡੋ ਘੱਟ ਗਿਣਤੀ ਦੀ ਸਰਕਾਰ ਬਣਾਉਣ ਵਿੱਚ ਸਫਲ ਹੋ ਜਾਣਗੇ ਪ੍ਰੰਤੂ ਉਨ੍ਹਾਂ ਨੂੰ ਕਿਸੇ ਹੋਰ ਪਾਰਟੀ ਦੀ ਫਹੁੜੀ ਦੇ ਸਹਾਰੇ ਦੀ ਲੋੜ ਪਵੇਗੀਉਮੀਦ ਹੈ ਜਿਵੇਂ ਪਿਛਲੀ ਵਾਰ ਜਗਮੀਤ ਸਿੰਘ ਦੀ ਐੱਨ ਡੀ ਪੀ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਰਕਾਰ ਨੂੰ ਬਾਹਰੋਂ ਹਮਾਇਤ ਦਿੱਤੀ ਸੀ, ਕਿਆਸ ਅਰਾਈਆਂ ਹਨ ਕਿ ਇਸ ਵਾਰ ਵੀ ਉਹੀ ਹਮਾਇਤ ਦੇਣਗੇਬਲੌਕ ਕਿਊਬਕ ਪਾਰਟੀ ਨੂੰ 34 ਸੀਟਾਂ ਮਿਲੀਆਂ ਹਨ ਉਹ ਇਸ ਵਾਰ ਦੋ ਸੀਟਾਂ ਵਧਾਉਣ ਵਿੱਚ ਸਫਲ ਹੋ ਗਏ ਹਨਜਗਮੀਤ ਸਿੰਘ ਧਾਲੀਵਾਲ ਦੀ ਅਗਵਾਈ ਵਾਲੀ ਐੱਨ ਡੀ ਪੀ ਨੂੰ 25 ਸੀਟਾਂ ਮਿਲੀਆਂ ਹਨ, ਉਹ ਪਿਛਲੀ ਵਾਰੀ ਦੀਆਂ 24 ਸੀਟਾਂ ਨਾਲੋਂ ਇੱਕ ਸੀਟ ਵਧਾਉਣ ਵਿੱਚ ਸਫਲ ਹੋਏ ਹਨਗਰੀਨ ਪਾਰਟੀ ਨੂੰ ਸਿਰਫ 2 ਸੀਟਾਂ ਮਿਲੀਆਂ ਹਨ, ਜਦੋਂ ਕਿ ਉਨ੍ਹਾਂ ਦੀ ਪਾਰਟੀ ਦੇ ਮੁਖੀ ਐਨਮੀ ਪਾਲ ਆਪਣੀ ਸੀਟ ਤੋਂ ਚੋਣ ਹਾਰ ਗਏ ਹਨਪਿਛਲੀ ਸੰਸਦ ਵਿੱਚ ਵੀ ਉਨ੍ਹਾਂ ਨੇ ਦੋ ਸੀਟਾਂ ਹੀ ਜਿੱਤੀਆਂ ਸਨਪੀਪਲਜ਼ ਪਾਰਟੀ ਆਫ ਕੈਨੇਡਾ ਨੂੰ ਵੀ ਕੋਈ ਸੀਟ ਨਹੀਂ ਮਿਲੀ ਅਤੇ ਉਨ੍ਹਾਂ ਦੀ ਪਾਰਟੀ ਦੇ ਮੁਖੀ ਮੈਕਸਿਮ ਬਰਨੀਅਰ ਵੀ ਚੋਣ ਹਾਰ ਗਏ ਹਨ

ਇਸ ਵਾਰ 40 ਦੇ ਲਗਭਗ ਇੰਡੋ ਕੈਨੇਡੀਅਨ ਭਾਰਤੀਆਂ/ਪੰਜਾਬੀਆਂ ਨੇ ਚੋਣਾਂ ਲੜੀਆਂ ਸਨਬਹੁਤੀਆਂ ਸੀਟਾਂਤੇ ਲਿਬਰਲ, ਕੰਜ਼ਰਵੇਟਿਵ ਅਤੇ ਐੱਨ ਡੀ ਪੀ ਪਾਰਟੀਆਂ ਦੇ ਇੰਡੋ ਕੈਨੇਡੀਅਨ ਪੰਜਾਬੀ ਉਮੀਦਵਾਰਾਂ ਵਿੱਚ ਹੀ ਮੁਕਾਬਲਾ ਸੀਇਨ੍ਹਾਂ 40 ਵਿੱਚੋਂ ਇੰਡੋ ਕੈਨੇਡੀਅਨ ਸਾਂਝੇ ਭਾਰਤੀ ਮੂਲ ਦੇ 23 ਉਮੀਦਵਾਰ ਚੋਣਾਂ ਜਿੱਤ ਗਏ ਹਨ, ਜਿਨ੍ਹਾਂ ਵਿੱਚੋਂ ਵਰਤਮਾਨ ਪੰਜਾਬ ਦੇ 16 ਭਾਰਤੀ ਪੰਜਾਬੀ ਮੂਲ ਦੇ ਹਨਇਨ੍ਹਾਂ ਤੋਂ ਇਲਾਵਾ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਵਾਲੇ ਭਾਰਤੀ ਮੂਲ ਦੇ 7 ਉਮੀਦਵਾਰ ਚੋਣ ਜਿੱਤੇ ਹਨਇਨ੍ਹਾਂ ਵਿੱਚੋਂ 16 ਇੰਡੋ ਕੈਨੇਡੀਅਨ ਪੰਜਾਬੀ ਹਨ

ਬੀ ਸੀ ਵਿੱਚੋਂ ਸਰੀ ਨਿਊਟਨ ਤੋਂ ਕੰਜ਼ਰਵੇਟਿਵ ਪਾਰਟੀ ਦੇ ਸੁੱਖ ਧਾਲੀਵਾਲ, ਲਿਬਰਲ ਪਾਰਟੀ ਦੇ ਸਰੀ ਸੈਂਟਰ ਤੋਂ ਰਣਦੀਪ ਸਰਾਏ, ਲਿਬਰਲ ਪਾਰਟੀ ਦੇ ਹੀ ਵੈਨਕੂਵਰ ਸਾਊਥ ਤੋਂ ਹਰਜੀਤ ਸਿੰਘ ਸੱਜਣ ਸਾਬਕਾ ਡੀਫੈਂਸ ਮੰਤਰੀ, ਬਰਨਬੀ ਸਾਊਥ ਤੋਂ ਐੱਨ ਡੀ ਪੀ ਦੇ ਮੁਖੀ ਜਗਮੀਤ ਸਿੰਘ ਅਤੇ ਰਿਚਮੰਡ ਈਸਟ ਤੋਂ ਪਰਮ ਬੈਂਸ ਪਹਿਲੀ ਵਾਰ ਚੋਣ ਜਿੱਤ ਕੇ ਐੱਮ ਪੀ ਬਣੇ ਹਨਅਲਬਰਟਾ ਵਿੱਚ ਕੈਲਗਰੀ ਫਾਰੈਸਟ ਲਾਅਨ ਤੋਂ ਕੰਜ਼ਰਵੇਟਿਵ ਪਾਰਟੀ ਦੇ ਜਸਰਾਜ ਹੱਲਣ, ਐਡਮਿੰਟਨ ਮਿਲਵੁਡਜ਼ ਤੋਂ ਕੰਜ਼ਰਵੇਟਿਵ ਪਾਰਟੀ ਦੇ ਹੀ ਟਿਮ ਉੱਪਲ ਅਤੇ ਕੈਲਗਰੀ ਸਕਾਈਵਿਊ ਤੋਂ ਲਿਬਰਲ ਪਾਰਟੀ ਦੇ ਜਾਰਜ ਚਾਹਲ ਪਹਿਲੀ ਵਾਰ ਚੋਣ ਜਿੱਤੇ ਹਨ

ਓਨਟਾਰੀਓ ਵਿੱਚ ਬਰੈਂਪਟਨ ਈਸਟ ਤੋਂ ਮਨਿੰਦਰ ਸਿੱਧੂ, ਬਰੈਂਪਟਨ ਨਾਰਥ ਤੋਂ ਰੂਬੀ ਸਹੋਤਾ, ਬਰੈਂਪਟਨ ਸਾਊਥ ਤੋਂ ਸੋਨੀਆ ਸਿੱਧੂ, ਬਰੈਂਪਟਨ ਵੈਸਟ ਤੋਂ ਕਮਲ ਖਹਿਰਾ, ਮਿਸੀਗਾਸਾ ਤੋਂ ਇਕਵਿੰਦਰ ਗਹੀਰ, ਓਕਵਿਲ ਤੋਂ ਅਨੀਤਾ ਆਨੰਦ, ਵਾਟਰਲੂ ਤੋਂ ਬਰਦੀਸ਼ ਚੱਗੜ ਅਤੇ ਅੰਜੂ ਢਿੱਲੋਂ ਚੋਣ ਜਿੱਤੇ ਹਨਇਹ ਸਾਰੇ ਲਿਬਰਲ ਪਾਰਟੀ ਦੇ ਹਨਇਕਵਿੰਦਰ ਗਹੀਰ ਸੰਸਦ ਵਿੱਚ ਸਭ ਤੋਂ ਛੋਟੀ ਉਮਰ ਦੇ ਮੈਂਬਰ ਹੋਣਗੇਉਹ ਦੂਜੀ ਵਾਰ ਚੋਣ ਜਿੱਤੇ ਹਨਇਨ੍ਹਾਂ 16 ਵਿੱਚੋਂ 6 ਇਸਤਰੀਆਂ ਕਮਲ ਖਹਿਰਾ, ਰੂਬੀ ਸਹੋਤਾ, ਸੋਨੀਆ ਸਿੱਧੂ, ਬਰਦੀਸ਼ ਚੱਘੜ, ਅੰਜੂ ਢਿੱਲੋਂ ਅਤੇ ਅਨੀਤਾ ਆਨੰਦ ਹਨ6 ਦਸਤਾਰਧਾਰੀ ਸਿੱਖ ਚੋਣ ਜਿੱਤੇ ਹਨ, ਜਿਨ੍ਹਾਂ ਵਿੱਚੋਂ 2 ਅੰਮ੍ਰਿਤਧਾਰੀ ਅਤੇ 4 ਸਹਿਜਧਾਰੀ ਹਨਟਿਮ ਉੱਪਲ ਪੰਜਾਬ ਦੇ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਵਿਧਾਨਕਾਰ ਪ੍ਰਗਟ ਸਿੰਘ ਦੇ ਨਜ਼ਦੀਕੀ ਰਿਸ਼ਤੇਦਾਰ ਹਨ ਸਾਂਝੇ ਭਾਰਤੀ ਮੂਲ ਦੇ 7 ਜਿੱਤੇ ਉਮਦਵਾਰਾਂ ਵਿੱਚ ਸ਼ੌਕਤ ਅਲੀ, ਆਰੀਆ ਚੰਦਰਾ, ਸੁਮੀਰ ਜ਼ੁਬੇਰੀ, ਯਾਮੀਰ ਨਕਵੀ, ਉਮਾਰ ਅਲਗਬਰਾ, ਮਜ਼ੀਦ ਜਵਾਹਰੀ ਅਤੇ ਅਨੀਤਾ ਆਨੰਦ ਹਨਭਾਰਤੀ ਮੂਲ ਦੇ ਉਮੀਦਵਾਰਾਂ ਨੂੰ ਇਕੱਲੇ ਸਿੱਖ ਪੰਜਾਬੀ ਵੋਟਰਾਂ ਨੇ ਹੀ ਵੋਟਾਂ ਨਹੀਂ ਪਾਈਆਂ ਸਗੋਂ ਪੰਜਾਬੀ ਬਾਕੀ ਸਮੁਦਾਇ ਵਿੱਚ ਵੀ ਹਰਮਨ ਪਿਆਰੇ ਹਨ

ਭਾਰਤ ਵਿੱਚ 542 ਮੈਂਬਰੀ ਸੰਸਦ ਵਿੱਚੋਂ ਪੰਜਾਬ ਦੇ ਸਿਰਫ 13 ਲੋਕ ਸਭਾ ਮੈਂਬਰ ਹਨ, ਇਸਦੇ ਮੁਕਾਬਲੇ ਕੈਨੇਡਾ ਵਿੱਚ 16 ਐੱਮ ਪੀ ਹਨਪਰਮ ਬੈਂਸ ਅਤੇ ਜੌਰਜ ਚਾਹਲ ਦੋਵੇਂ ਪਹਿਲੀ ਵਾਰ ਚੋਣ ਜਿੱਤੇ ਹਨਭਾਰਤ ਦੀ ਕੇਂਦਰੀ ਸਰਕਾਰ ਵਿੱਚ ਹਰਦੀਪ ਸਿੰਘ ਪੁਰੀ ਸਿਰਫ ਇੱਕ ਰਾਜ ਮੰਤਰੀ ਹਨ, ਜਦੋਂ ਕਿ ਜਸਟਿਨ ਟਰੂਡੋ ਦੀ ਸਰਕਾਰ ਵਿੱਚ ਪਹਿਲਾਂ 5 ਅਤੇ ਫਿਰ 4 ਕੈਬਨਿਟ ਮੰਤਰੀ ਅਤੇ ਤਿੰਨ ਸੰਸਦੀ ਸਕੱਤਰ ਸਨਤਾਲਿਬਾਨ ਨੂੰ ਭਰਾ ਕਹਿਣ ਵਾਲੀ ਮਰੀਅਮ ਮੁਨਸਫ ਚੋਣ ਹਾਰ ਗਈ ਹੈਜਿਸ ਪ੍ਰਕਾਰ ਜਗਮੀਤ ਸਿੰਘ ਦੀ ਹਰਮਨ ਪਿਆਰਤਾ ਵਧ ਰਹੀ ਹੈ, ਉਸ ਤੋਂ ਇੰਜ ਲਗਦਾ ਹੈ ਕਿ ਉਹ ਸਮਾਂ ਦੂਰ ਨਹੀਂ ਜਦੋਂ ਪੰਜਾਬੀ ਸਿੱਖ ਕੈਨੇਡਾ ਦੀ ਸਰਕਾਰ ਦੇ ਮੁਖੀ ਹੋਣਗੇਇਸ ਸਮੇਂ ਵੀ ਕੈਨੇਡਾ ਵਿੱਚ ਬਾਕੀ ਸਮੁਦਾਇ ਨਾਲੋਂ ਘੱਟ ਗਿਣਤੀ ਵਿੱਚ ਹੋਣ ਦੇ ਬਾਵਜੂਦ ਵੀ ਫ਼ੈਡਰਲ ਸਰਕਾਰ ਵਿੱਚ ਸਭ ਤੋਂ ਵੱਧ ਮੰਤਰੀ ਹੁੰਦੇ ਹਨਉਮੀਦ ਕੀਤੀ ਜਾਂਦੀ ਹੈ ਕਿ ਭਾਰਤੀ ਮੂਲ ਦੇ ਪੰਜਾਬੀ ਕੈਨੇਡਾ ਵਿੱਚ ਹੋਰ ਮੱਲਾਂ ਮਾਰਨਗੇ

***** 

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(3028)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਉਜਾਗਰ ਸਿੰਘ

ਉਜਾਗਰ ਸਿੰਘ

(Retired district public relations officer)
3078 - Urban Estate, Phase-2, Patiala, Punjab.
Email: (ujagarsingh48@yahoo.com)
Mobile: (91 - 94178 - 13072

More articles from this author