GurmitPalahi7ਇਹੋ ਜਿਹੇ ਹਾਲਾਤ ਦੇ ਮੱਦੇਨਜ਼ਰਜਦੋਂ ਸਿਆਸਤਦਾਨਾਂ ਦਾ ਕੋਈ ਦੀਨ ਧਰਮ ਹੀ ਨਹੀਂ ਰਿਹਾ, ਉਹਨਾਂ ਦੀ ਬੋਲੀ ...
(19 ਮਾਰਚ 2024)
ਇਸ ਸਮੇਂ ਪਾਠਕ: 550.


ਪੰਜਾਬ ਲੋਕ ਸਭਾ ਚੋਣਾਂ ਵੇਲੇ ਆਪਣਾ ਰਾਹ ਆਪ ਉਲੀਕਦਾ ਹੈ
ਇਹ ਦੇਸ਼ ਵਿੱਚ ਚੱਲੀ ਕਿਸੇ ਵਿਅਕਤੀ ਵਿਸ਼ੇਸ਼ ਦੀ ਲਹਿਰ ਦਾ ਹਿੱਸਾ ਨਹੀਂ ਬਣਦਾਇਹ ਧੱਕੇ ਧੌਂਸ ਵਿਰੁੱਧ ਹਿੱਕ ਡਾਹਕੇ ਖੜ੍ਹਦਾ ਹੈ, ਸੰਘਰਸ਼ ਕਰਦਾ ਹੈਗੱਲ ਦੇਸ਼ ਵਿੱਚ 1975 ਵਿੱਚ ਲੱਗੀ ਐਮਰਜੈਂਸੀ ਵੇਲੇ ਦੀ ਕਰ ਲਈਏ ਜਾਂ 2014 ਵਿੱਚ ਚੱਲੀ ‘ਮੋਦੀ ਲਹਿਰ’ ਦੀ, ਪੰਜਾਬ ਆਪਣੀ ਚਾਲੇ ਚਲਦਾ ਰਿਹਾ ਅਤੇ ਸਪਸ਼ਟ ਨਤੀਜੇ ਦਿੰਦਾ ਰਿਹਾ

ਦੇਸ਼ ਵਿੱਚ ਲੋਕ ਸਭਾ ਚੋਣਾਂ ਦਾ ਬਿਗਲ ਵੱਜ ਗਿਆ ਹੈ17 ਵੀਂ ਲੋਕ ਸਭਾ ਚੋਣਾਂ ਵਿੱਚ 98 ਕਰੋੜ ਭਾਰਤੀ ਵੋਟਰ ਹਿੱਸਾ ਲੈਣਗੇ ਜੋ ਸੱਤ ਪੜਾਵਾਂ ਵਿੱਚ ਹੋ ਰਹੀ ਹੈ19 ਅਪਰੈਲ ਤੋਂ ਪਹਿਲਾ ਪੜਾ ਅਤੇ ਪਹਿਲੀ ਜੂਨ 2024 ਨੂੰ ਸੱਤਵੇਂ ਪੜਾ ਵਿੱਚ ਵੱਖੋ-ਵੱਖਰੇ ਰਾਜਾਂ ਵਿੱਚ ਚੋਣ ਹੋਏਗੀਨਤੀਜੇ ਚਾਰ ਜੂਨ 2024 ਨੂੰ ਨਿਕਲਣਗੇਪੰਜਾਬ ਪਹਿਲੀ ਜੂਨ ਨੂੰ ਚੋਣਾਂ ਵਿੱਚ ਹਿੱਸਾ ਲਵੇਗਾਪੰਜਾਬ ਦੇ 2.12 ਕਰੋੜ ਵੋਟਰ ਹਨ2019 ਦੀਆਂ ਚੋਣਾਂ ਨਾਲੋਂ 8.96 ਲੱਖ ਵੋਟਰਾਂ ਦਾ ਵਾਧਾ ਹੋਇਆ ਹੈਪੁਰਸ਼ 1.11 ਕਰੋੜ, ਔਰਤਾਂ 1.00 ਕਰੋੜ ਅਤੇ 744 ਟਰਾਂਸਜੈਂਡਰ ਹਨ

ਪੰਜਾਬ ਦੇ 13 ਚੋਣ ਹਲਕਿਆਂ, ਪਟਿਆਲਾ, ਫਤਿਹਗੜ੍ਹ, ਗੁਰਦਾਸਪੁਰ, ਅੰਮ੍ਰਿਤਸਰ, ਖਡੂਰ ਸਾਹਿਬ, ਜਲੰਧਰ, ਹੁਸ਼ਿਆਰਪੁਰ, ਅਨੰਦਪੁਰ, ਲੁਧਿਆਣਾ, ਫਰੀਦਕੋਟ, ਫਿਰੋਜ਼ਪੁਰ, ਬਠਿੰਡਾ, ਸੰਗਰੂਰ ਵਿੱਚੋਂ 4 ਲੋਕ ਸਭਾ ਸੀਟਾਂ ਹੁਸ਼ਿਆਰਪੁਰ, ਜਲੰਧਰ, ਫਤਿਹਗੜ੍ਹ, ਫਰੀਦਕੋਟ ਅਨੁਸੂਚਿਤ ਜਾਤੀਆਂ ਲਈ ਰਾਖਵੀਆਂ ਹਨ

ਚਲਦੇ-ਚਲਦੇ ਮੋਦੀ ਦੌਰ ਦੇ ਪੰਜਾਬ ਦੇ ਲੋਕ ਸਭਾ ਚੋਣ ਨਤੀਜਿਆਂ ਉੱਤੇ ਝਾਤੀ ਮਾਰਦੇ ਹਾਂਸਾਲ 2014 ਵਿੱਚ ਜਦੋਂ ਦੇਸ਼ ਮੋਦੀ ਲਹਿਰ ਵਿੱਚ ਗ੍ਰਸਿਆ ਪਿਆ ਸੀ, ਭਾਜਪਾ ਨੂੰ ਪੰਜਾਬ ਵਿੱਚੋਂ ਸਿਰਫ਼ ਦੋ ਸੀਟਾਂ ਪ੍ਰਾਪਤ ਹੋਈਆਂ, ਜਦਕਿ ਦੇਸ਼ ਭਰ ਵਿੱਚ ਭਾਜਪਾ ਨੂੰ 282 ਸੀਟਾਂ ਆਈਆਂ ਸਨਸਾਲ 2019 ਦਾ ਭਾਜਪਾ ਨੂੰ ਫਿਰ ਦੇਸ਼ ਵਿੱਚ 303 ਸੀਟਾਂ ਮਿਲੀਆਂ ਪਰ ਪੰਜਾਬ ਵਿੱਚ ਉਹ ਸਿਰਫ਼ ਤਿੰਨ ਸੀਟਾਂ ਪ੍ਰਾਪਤ ਕਰ ਸਕੀ, ਉਹ ਵੀ ਸ਼੍ਰੋਮਣੀ ਅਕਾਲੀ ਦਲ (ਬ) ਦੇ ਗਠਜੋੜ ਕਾਰਨ ਇਹਨਾਂ ਦਸਾਂ ਸਾਲਾਂ ਵਿੱਚ ਕੇਂਦਰ ਵਿੱਚ ਭਾਜਪਾ ਕਾਬਜ਼ ਰਹੀ, ਪਰ ਪੰਜਾਬ ਵਿੱਚ ਪਹਿਲਾਂ ਅਕਾਲੀ-ਭਾਜਪਾ, ਫਿਰ ਕਾਂਗਰਸ ਅਤੇ ਫਿਰ ਆਪ ਆਦਮੀ ਪਾਰਟੀ ਨੇ ਆਪਣੀਆਂ ਸੂਬਾ ਸਰਕਾਰਾਂ ਬਣਾਈਆਂ ਅਤੇ ਅਕਾਲੀ-ਭਾਜਪਾ ਗਠਜੋੜ ਦਾ ਜਿਵੇਂ ਸੂਬੇ ਪੰਜਾਬ ਵਿੱਚੋਂ ਸਫਾਇਆ ਹੀ ਕਰ ਦਿੱਤਾਭਾਜਪਾ ਨੂੰ ਕਿਸਾਨ ਅੰਦੋਲਨ ਨੇ ਪੰਜਾਬ ਵਿੱਚ ਵਧੇਰੇ ਪ੍ਰਭਾਵਤ ਕੀਤਾ

ਪੰਜਾਬ ਵਿੱਚੋਂ ਉੱਠੇ ਪਹਿਲੇ ਕਿਸਾਨ ਅੰਦਲਨ ਨੇ ਪੰਜਾਬ ਵਿੱਚ ਹੀ ਨਹੀਂ ਸਗੋਂ ਸਮੁੱਚੇ ਭਾਰਤ ਵਿੱਚ ਭਾਜਪਾ ਦੇ ਕੇਂਦਰਵਾਦ ਵਿਰੁੱਧ ਅਵਾਜ਼ ਉਠਾਈਤਿੰਨ ਕਾਲੇ ਖੇਤੀ ਕਾਨੂੰਨ ਉਸ ਪ੍ਰਧਾਨ ਮੰਤਰੀ ਕੋਲੋਂ ਰੱਦ ਕਰਵਾਏ, ਜਿਸ ਬਾਰੇ ਕਿਹਾ ਜਾਂਦਾ ਸੀ ਕਿ ਉਹ ਕਿਸੇ ਅੱਗੇ ਝੁਕਦਾ ਨਹੀਂ ਅਤੇ ਮੋਦੀ ਹੈ ਤਾਂ ਮੁਮਕਿਨਹੈਇਹ ਅੰਦੋਲਨ, ਜੋ ਕਿਸਾਨਾਂ, ਮਜ਼ਦੂਰਾਂ, ਬੁੱਧੀਜੀਵੀਆਂ, ਚੇਤੰਨ ਲੋਕਾਂ ਦਾ ਅੰਦੋਲਨ ਹੋ ਨਿੱਬੜਿਆ, ਨੇ ਪੰਜਾਬ ਵਿੱਚੋਂ ਇੱਕ ਇਹੋ ਜਿਹਾ ਸੰਦੇਸ਼ ਦਿੱਤਾ ਕਿ ਲੋਕਤੰਤਰੀ ਢਾਂਚੇ ਨੂੰ ਆਂਚ ਆਉਣ ਅਤੇ ਭਾਰਤੀ ਸੰਘਵਾਦ ਦੀ ਤਬਾਹੀ ਜਾਂ ਖ਼ਾਤਮੇ ਲਈ ਕਿਸੇ ਵੀ ਯਤਨ ਨੂੰ ਪੰਜਾਬ ਵਿੱਚ ਪ੍ਰਵਾਨ ਨਹੀਂ ਕੀਤਾ ਜਾ ਸਕਦਾ

ਬਾਵਜੂਦ ਇਸ ਗੱਲ ਦੇ ਕਿ ਪੰਜਾਬ ਦੇ ਲੋਕਾਂ ਨੇ 1947 ਦਾ ਬਟਵਾਰਾ ਝੱਲਿਆ, 1984 ਦਾ ਸੰਤਾਪ ਪਿੰਡੇ ਹੰਢਾਇਆ, ਖਾੜਕੂਵਾਦ ਦੇ ਦੌਰ ਵਿੱਚ ਵੱਡਾ ਨੁਕਸਾਨ ਉਠਾਇਆ ਪਰ ਪੰਜਾਬ ਦੇ ਲੋਕ, ਜਿਹਨਾਂ ਦੇ ਪੱਲੇ ਆਜ਼ਾਦੀ ਦੀ ਅਲਖ਼ ਉਹਨਾਂ ਦੇ ਪੂਰਵਜਾਂ ਨੇ ਜਗਾਈ ਹੋਈ ਸੀ, ਉਸ ਵਿਰਾਸਤ ਨੂੰ ਅੱਗੇ ਤੋਰਿਆ ਅਤੇ ਨਿਰੰਤਰ ਤੋਰਿਆ

1975 ਦੀ ਐਮਰਜੈਂਸੀ ਦੇ ਵਰ੍ਹਿਆਂ ਵਿੱਚ ਪੰਜਾਬ ਦੇ ਲੋਕਾਂ ਨੇ ਜੇਲ੍ਹਾਂ ਕੱਟੀਆਂ, ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀਆਂ ਨੀਤੀਆਂ ਦੇ ਵਿਰੁੱਧ ਲੜੇ, ਜੈਪ੍ਰਕਾਸ਼ ਨਰਾਇਣ ਦੀ ਅਗਵਾਈ ਵਿੱਚ ਵਿਰੋਧੀ ਦਲਾਂ ਦੀ ਮੁਹਿੰਮ ਵਿੱਚ ਉਹਨਾਂ ਨਾਲ ਨਿਭੇਲਗਭਗ ਇਹਨਾਂ ਹੀ ਵਰ੍ਹਿਆਂ ਵਿੱਚ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਅਨੰਦਪੁਰ ਸਾਹਿਬ ਦਾ ਮਤਾ ਲਿਆਂਦਾ, ਜੋ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੀ ਮੰਗ ਕਰਦਾ ਸੀ, ਜਿਸਨੇ ਸਮੁੱਚੇ ਦੇਸ਼ ਵਿੱਚ ਇੱਕ ਤਰ੍ਹਾਂ ਨਵੀਂ ਚਰਚਾ ਛੇੜੀ

ਇਸੇ ਦੌਰ ਵਿੱਚ ਦੱਖਣੀ ਭਾਰਤ ਵਿੱਚ ਖੇਤਰੀ ਪਾਰਟੀਆਂ ਡੀਐੱਮਕੇ ਅਤੇ ਅੰਨਾਡੀਐੱਮਕੇ (ਤਾਮਿਲਨਾਡੂ) ਤੇਲਗੂ ਦੇਸ਼ਮ ਅਤੇ ਵਾਈ ਐੱਸ.ਆਰ. (ਆਂਧਰਾ ਪ੍ਰਦੇਸ਼) ਅਤੇ ਤਿਲੰਗਾਨਾ ਵਿੱਚ ਟੀ.ਆਰ.ਐੱਸ ਵਰਗੀਆਂ ਪਾਰਟੀਆਂ ਨੇ ਸੂਬਿਆਂ ਲਈ ਵਧ ਅਧਿਕਾਰਾਂ ਦੀ ਮੰਗ ਕੀਤੀਪਰ ਕਿਉਂਕਿ ਭਾਜਪਾ ਕਦੇ ਵੀ ਖੇਤਰੀ ਦਲਾਂ ਦੇ ਹੱਕ ਵਿੱਚ ਨਹੀਂ ਰਹੀ, ਕਈ ਥਾਂਵੀਂ ਉਸ ਵੇਲੇ ਖੇਤਰੀ ਦਲਾਂ ਨਾਲ ਸਾਂਝ ਭਿਆਲੀ ਕਰਦਿਆਂ, ਉਹਨਾਂ ਦੀ ਹੋਂਦ ਮਿਟਾਉਣ ਦਾ ਯਤਨ ਕੀਤਾਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸਾਂਝ ਪਾ ਕੇ ਉਸਦਾ ਵੱਡਾ ਨੁਕਸਾਨ ਕੀਤਾਜਨਤਾ ਪਾਰਟੀ, ਇਨੈਲੋ, ਭਾਜਪਾ ਅਤੇ ਜਨਤਾ ਦਲ (ਐੱਸ) ਨਾਲ ਕੁਝ ਸਮੇਂ ਦੀ ਸਾਂਝ ਭਿਆਲੀ, ਉਹਨਾਂ ਪਾਰਟੀਆਂ ਦੀ ਦੁਰਦਸ਼ਾ ਦਾ ਕਾਰਨ ਬਣੀ ਮਹਾਰਾਸ਼ਟਰ, ਉਡੀਸਾ, ਆਂਧਰਾ ਪ੍ਰਦੇਸ਼, ਹਰਿਆਣਾ ਵਿੱਚ ਸਿਵਸੈਨਾ, ਐੱਸ.ਸੀ.ਪੀ. ਅਤੇ ਜਜਪਾ ਨਾਲ ਸਾਂਝ ਭਿਆਲੀ ਕਰਕੇ ਭਾਜਪਾ ਦਾ ਉਦੇਸ਼ ਉਹਨਾਂ ਨੂੰ ਖ਼ਤਮ ਕਰਨਾ ਸੀ ਪਰ ਉਹ ਸਮਾਂ ਰਹਿੰਦਿਆਂ ਭਾਜਪਾ ਦੀ ਚਾਲ ਸਮਝ ਗਏ

ਪੰਜਾਬ ਦੇ ਲੋਕ ਵੀ ਭਾਜਪਾ ਦੀਆਂ ਨੀਤੀਆਂ ਤੋਂ ਵਾਕਫ ਹੋਏਉਸਦੇ ਕੇਂਦਰੀਵਾਦ, ਇੱਕ ਦੇਸ਼ ਇੱਕ ਬੋਲੀ, ਇੱਕ ਚੋਣ ਦੇ ਦੇਸ਼ ਵਿੱਚ ਲਾਗੂ ਕਰਨ ਦੇ ਮੰਤਵ ਨੂੰ ਨਕਾਰਿਆ। ਭਾਜਪਾ ਦੇ ਧਾਰਮਿਕ ਕੱਟੜਵਾਦ ਦੇ ਅਜੰਡੇ ਨੂੰ ਪੰਜਾਬ ਨੇ ਕਦੇ ਪ੍ਰਵਾਨ ਨਹੀਂ ਕੀਤਾ ਅਤੇ ਪੰਜਾਬ ਨੇ ਭਾਜਪਾ ਨੂੰ ਕਦੇ ਵੀ ਤਰਜੀਹ ਨਹੀਂ ਦਿੱਤੀ, ਬਾਵਜੂਦ ਇਸ ਗੱਲ ਦੇ ਕਿ ਉਸ ਵੱਲੋਂ ਹੋਰ ਪਾਰਟੀਆਂ ਦੇ ਵੱਡੇ ਨੇਤਾਵਾਂ ਜਿਵੇਂ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ ਵਰਗੇ ਨੇਤਾਵਾਂ ਨੂੰ ਆਪਣੇ ਨਾਲ ਜੋੜ ਲਿਆਭਾਜਪਾ ਦੇ ਕੇਂਦਰ ਸਰਕਾਰ ਦੇ ਨਾਅਰੇ “ਡਬਲ ਇੰਜਣ” ਸਰਕਾਰ ਦੇ ਲਾਲੀਪਾਪ ਨੂੰ ਪੰਜਾਬ ਨੇ ਕਦੇ ਵੀ ਪ੍ਰਵਾਨ ਨਹੀਂ ਕੀਤਾ

ਪੰਜਾਬ ਸਰਹੱਦੀ ਸੂਬਾ ਹੈਇਸ ਸੂਬੇ ਨੇ ਆਪਣੇ ਸੀਨੇ ’ਤੇ ਜੰਗਾਂ ਵੀ ਸਹੀਆਂ ਹਨ, ਖਾੜਕੂਵਾਦ ਦਾ ਸੰਤਾਪ ਵੀ ਹੰਢਾਇਆਬੋਲੀ ’ਤੇ ਅਧਾਰਤ “ਪੰਜਾਬੀ ਸੂਬਾ” ਪ੍ਰਾਪਤ ਕਰਨ ਲਈ ਲੰਮਾ ਸੰਘਰਸ਼ ਕੇਂਦਰੀ ਹਾਕਮਾਂ ਨਾਲ ਲੜਿਆਆਪਣੀ ਮਾਂ ਬੋਲੀ ਪੰਜਾਬੀ ਨੂੰ ਕੇਂਦਰੀ ਹਾਕਮਾਂ ਵੱਲੋਂ ਦਰਕਿਨਾਰ ਕਰਨ ’ਤੇ ਕੋਝੀਆਂ ਚਾਲਾਂ ਚੱਲਣ ਵਿਰੁੱਧ ਅਵਾਜ਼ ਉਠਾਈਪੰਜਾਬ ਦੇ ਪਾਣੀ ਖੋਹੇ ਜਾਣ ਵਿਰੁੱਧ ਸੀਨਾ ਤਾਣਕੇ ਪੰਜਾਬ ਦੇ ਲੋਕ ਖੜ੍ਹੇ ਹੋਏ

ਕੇਂਦਰ ਦੇ ਹਾਕਮਾਂ ਨੇ ਪੰਜਾਬ ਨੂੰ ਨਾ ਦਰਿਆਈ ਪਾਣੀਆਂ ਦੇ ਮਾਮਲੇ ’ਤੇ ਇਨਸਾਫ਼ ਦੇ ਸਕੇ, ਨਾ ਪੰਜਾਬ ਨੂੰ ਇੱਕ ਸਨਅਤੀ ਸੂਬੇ ਵਜੋਂ ਜਾਂ ਵਪਾਰਕ ਕੇਂਦਰ ਵਜੋਂ ਉੱਭਰਨ ਦੇ ਮੌਕੇ ਦਿੱਤੇਹਾਂ, ਪੰਜਾਬ ਨੂੰ ਦੇਸ਼ ਦਾ ਅੰਨਦਾਤਾ ਆਖਕੇ, ਇਸਦੀਆਂ ਵਡਿਆਈਆਂ ਕਰਕੇ, ਇੱਥੋਂ ਐਨੀ ਕਣਕ ਤੇ ਚਾਵਲ ਪ੍ਰਾਪਤ ਕਰਦੇ ਰਹੇ ਕਿ ਅੱਜ ਪੰਜਾਬ ਧਰਤੀ ਹੇਠਲੇ ਪਾਣੀ ਦੀ ਥੋੜ ਕਾਰਨ ਮਾਰੂਥਲ ਬਣਨ ਵੱਲ ਵਧ ਰਿਹਾ ਹੈ

ਕਿਉਂਕਿ ਕੇਂਦਰੀ ਹਾਕਮ ਪੰਜਾਬ ਨਾਲ ਦੁਪਰਿਆਰਾ ਸਲੂਕ ਕਰਦੇ ਰਹੇ, ਇਸੇ ਕਰਕੇ ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚ ਰੋਹ ਉਪਜਦਾ ਰਿਹਾ ਹੈਇਸੇ ਕਰਕੇ ਪੰਜਾਬ ਦੇ ਫ਼ੈਸਲੇ ਆਮ ਤੌਰ ’ਤੇ ਰੋਹ ਭਰੇ ਪਰ ਵਿਵੇਕਪੂਰਨ, ਲੋਕ ਹਿਤੈਸ਼ੀ ਰਹੇ ਹਨ, ਕਿਉਂਕਿ ਪੰਜਾਬ ਉੱਚ ਦੁਮਾਲੜੇ ਕਿਰਦਾਰ ਵਿਹਾਰ ਵਾਲੇ ਅਜਿਹੇ ਸਿਆਸਤਦਾਨਾਂ ਦੀ ਜਿਹੜੇ ਪੰਜਾਬ ਤੇ ਮੁਲਕ ਦੀ ਬਿਹਤਰੀ ਲਈ ਫੈਡਰਲ ਸਿਆਸਤ ਦੇ ਬਿਰਤਾਂਤ ਤੇ ਅਜੰਡੇ ਨੂੰ ਸਮਰਪਿਤ ਹੋਣ, ਨੂੰ ਤਰਜੀਹ ਦਿੰਦਾ ਰਿਹਾ ਹੈ

ਪੰਜਾਬ ਜਾਗਰੂਕ ਹੈ, ਉਹ ਸਮੇਂ-ਸਮੇਂ ਉਹਨਾਂ ਸਿਆਸਤਦਾਨਾਂ ਨੂੰ ਸਜ਼ਾ ਦੇਣ ਲਈ ਜਾਣਿਆ ਜਾਂਦਾ ਹੈ, ਜਿਹੜੇ ਪੰਜਾਬ ਨੂੰ ਆਪਣੀ ਮਲਕੀਅਤ ਸਮਝਦੇ ਰਹੇਅਕਾਲੀ ਦਲ, ਜਿਹੜਾ ਪੰਜਾਬ ’ਤੇ 25 ਸਾਲ ਰਾਜ ਕਰਨ ਦੀ ਗੱਲ ਕਰਦਾ ਰਿਹਾ, ਉਸ ਨੂੰ ਕਿਸਾਨਾਂ ਦੇ ਵਿਰੋਧ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਨੂੰ ਸਹੀ ਢੰਗ ਨਾਲ ਨਾ ਨਿਪਟਾਉਣ ਕਾਰਨ ਸੱਤਾ ਤੋਂ ਹੱਥ ਧੋਣੇ ਪਏ

ਦੋ ਸਾਲ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਨੂੰ ਪੰਜਾਬ ਨੇ ਆਪਣੇ ਸਿਰ ’ਤੇ ਬਿਠਾਇਆ, ਉਸ ਵੱਲੋਂ ਕੀਤੀ ਇੱਕੋ ਗਲਤੀ ਨੇ ਰਾਜਭਾਗ ਦੇ 6 ਮਹੀਨਿਆਂ ਦੇ ਅੰਦਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਖਾਲੀ ਹੋਈ ਸੰਗਰੂਰ ਲੋਕ ਸਭਾ ਸੀਟਾਂ ਤੋਂ ਜਿਮਨੀ ਚੋਣ ਵੇਲੇ ਆਮ ਆਦਮੀ ਪਾਰਟੀ ਨੂੰ ਹਰਾ ਕੇ ਸਿਮਰਨਜੀਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ (ਸਿਮਰਨਜੀਤ ਸਿੰਘ) ਨੂੰ ਇਹ ਸੀਟ ਜਿਤਾ ਦਿੱਤੀ

ਅੱਜ ਜਦੋਂ ਭਾਜਪਾ ਆਪਣੇ ਮੂਲ ਅਜੰਡੇ ਨੂੰ ਅੱਗੇ ਵਧਾਉਣ ਲਈ ਲੋਕਾਂ ਨੂੰ ਪਾਰਟੀ ਲਈ 370 ਸੀਟਾਂ ਜਿਤਾਉਣ ਦੀ ਅਪੀਲ ਕਰ ਰਹੀ ਹੈ, ਉਸਦਾ ਅਜੰਡਾ ਸਿਰਫ ਹਿੰਦੂ ਰਾਸ਼ਟਰ, ਆਯੋਧਿਆ, ਕਾਸ਼ੀ ਤਕ ਸੀਮਤ ਨਹੀਂ ਰਹੇਗਾਹਿੰਦੂ ਮੰਦਰਾਂ ਦੇ ਕੋਲ ਹੋਰ ਵੀ ਮਸਜਿਦਾਂ ਨੂੰ ਲੈ ਕੇ ਵਿਵਾਦ ਹੋਣਗੇਵੱਧ ਤੋਂ ਵੱਧ ਸੜਕਾਂ ਦੇ ਨਾਂਅ ਬਦਲੇ ਜਾਣਗੇ ਗਿਆਰਾਂ ਮਾਰਚ 2024 ਨੂੰ ਨਾਗਰਿਕਤਾ ਸੋਧ ਕਾਨੂੰਨ 2019 ਲਾਗੂ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਤਜਰਬੇ ਦੇ ਤੌਰ ’ਤੇ ਉਤਰਾਖੰਡ ਵਿੱਚ ਇਹ ਲਾਗੂ ਕਰ ਦਿੱਤਾ ਗਿਆ ਹੈਇੱਕ ਰਾਸ਼ਟਰ, ਇੱਕ ਚੋਣ ਦਾ ਕਾਨੂੰਨ ਵੀ ਸੰਸਦ ਵਿੱਚ ਪਾਸ ਕਰ ਦਿੱਤਾ ਜਾਏਗਾਇਸ ਨਾਲ ਸੰਘਵਾਦ ਅਤੇ ਲੋਕਤੰਤਰ ਹੋਰ ਵੀ ਕਮਜ਼ੋਰ ਹੋ ਜਾਏਗਾ ਅਤੇ ਭਾਰਤ ਸਰਕਾਰ ਰਾਸ਼ਟਰਪਤੀ ਪ੍ਰਣਾਲੀ ਦੇ ਨਜ਼ਦੀਕ ਪੁੱਜ ਜਾਏਗਾ, ਜਿਸ ਵਿੱਚ ਸਾਰੀਆਂ ਸ਼ਕਤੀਆਂ ਇੱਕ ਹੀ ਵਿਅਕਤੀ ਉੱਤੇ ਕੇਂਦਰਿਤ ਹੋ ਜਾਣਗੀਆਂ

ਪੰਜਾਬ ਸਦਾ ਇਹੋ ਜਿਹੀਆਂ ਨੀਤੀਆਂ ਦੇ ਵਿਰੋਧ ਵਿੱਚ ਖੜ੍ਹਾ ਹੈਪੰਜਾਬ ਸਦਾ ਸਾਂਝੀਵਾਲਤਾ, ਭਰਾਤਰੀ ਭਾਵ ਦਾ ਮੁਦਈ ਰਿਹਾ ਹੈਕਹਿਣੀ ਤੋਂ ਹੀ ਨਹੀਂ, ਕਰਨੀ ’ਤੇ ਉਸਦਾ ਇਸੇ ਵਿਚਾਰਧਾਰਾ ’ਤੇ ਵਿਸ਼ਵਾਸ ਹੈਇਸੇ ਕਰਕੇ ਪੰਜਾਬ ਵਿੱਚ ਵਿਰੋਧ ਦੀ ਸੁਰ ਹਾਕਮ ਧਿਰਾਂ ਵਿਰੁੱਧ ਭਾਰੂ ਰਹਿੰਦੀ ਹੈ

ਬਿਨਾਂ ਸ਼ੱਕ ਦੇਸ਼ ਇਸ ਵੇਲੇ ਮੋਦੀ ਸਰਕਾਰ ਦੇ ਪ੍ਰਚਾਰ ਵਿੱਚ ਗ੍ਰਸਿਆ ਨਜ਼ਰ ਆਉਂਦਾ ਹੈਇਹ ਇੱਕ ਅਸਲੀਅਤ ਹੈ ਕਿ ਦੇਸ਼ ਦੇ ਬਹੁ-ਗਿਣਤੀ ਭਾਈਚਾਰੇ ਦੇ ਲੋਕ ਕੇਂਦਰਵਾਦ ਦਾ ਸਵਾਗਤ ਕਰਨਗੇ, ਕਿਉਂਕਿ ਸੱਚੇ ਲੋਕਤੰਤਰਿਕ ਮੁੱਲ ਹੁਣ ਤਕ ਸਾਂਝੇ ਪਰਿਵਾਰਕ, ਸਮਾਜਿਕ ਜਾਂ ਰਾਜਨੀਤਕ ਢਾਂਚੇ ਦਾ ਪੂਰੀ ਤਰ੍ਹਾਂ ਨਿਰੀਖਣ ਨਹੀਂ ਕਰ ਸਕੇਇਸੇ ਲਈ ਵਿਕਾਸ ਦੇ ਨਾਂਅ ਉੱਤੇ ਅਮੀਰ ਨੂੰ ਜ਼ਿਆਦਾ ਅਮੀਰ ਹੁੰਦਿਆਂ ਲੋਕ ਪ੍ਰਵਾਨ ਕਰਨਗੇ ਅਤੇ ਹੇਠਲੇ ਪੰਜਾਹ ਫ਼ੀਸਦੀ ਲੋਕ ਕੁੱਲ ਜਾਇਦਾਦ ਦੇ ਤਿੰਨ ਫ਼ੀਸਦੀ ਹਿੱਸੇ ਅਤੇ ਰਾਸ਼ਟਰੀ ਆਮਦਨ ਦੇ 13 ਫ਼ੀਸਦੀ ਹਿੱਸੇ ਵਿੱਚ ਸੰਤੁਸ਼ਟ ਹੋਣ ਲਈ ਮਜਬੂਰ ਹੋਣਗੇਇਸ ਨਾਲ ਸਮਾਜਿਕ, ਸੰਸਕ੍ਰਿਤਿਕ ਗੁਲਾਮੀ ਅਤੇ ਪੀੜਾ ਜਾਰੀ ਰਹੇਗੀ ਅਤੇ ਆਰਥਿਕ ਮੰਦਹਾਲੀ ਅਤੇ ਗਰੀਬੀ ਹੋਰ ਵਧੇਗੀਇਹੋ ਜਿਹੀ ਸਥਿਤੀ ਕਾਲਪਨਿਕ ਨਹੀਂ ਹੈ, ਦੇਸ਼ ਵਿੱਚ ਇੱਕ ਗੰਭੀਰ ਸੰਕਟ ਸਥਿਤੀ ਹੈ

ਪੰਜਾਬ ਇਹੋ ਜਿਹੀਆਂ ਵੱਡੀਆਂ ਤੇ ਗੰਭੀਰ ਸਥਿਤੀਆਂ ਨੂੰ ਮੁਗਲ ਰਾਜ ਵੇਲੇ ਵੀ ਹੰਢਾਉਂਦਾ ਰਿਹਾ ਹੈ, ਅੰਗਰੇਜ਼ ਰਾਜ ਵੇਲੇ ਵੀਇਸੇ ਕਰਕੇ ਪੰਜਾਬ ਦੇ ਪੀੜਤ ਲੋਕ ਲਗਾਤਾਰ ਆਪਣੇ ਹੱਕਾਂ ਲਈ ਲੜਦੇ ਰਹੇ ਹਨ, ਸੰਘਰਸ਼ਾਂ ਤੋਂ ਸਿੱਖਦੇ ਰਹੇ ਹਨਉਹ ਇਤਿਹਾਸ ਦੇ ਉਸ ਗੁਰ ਨੂੰ ਵੀ ਜਾਣਦੇ ਹਨ ਜੋ ਕਹਿੰਦਾ ਹੈ ਕਿ “ਆਜ਼ਾਦੀ ਅਤੇ ਵਿਕਾਸ ਯਕੀਨੀ ਬਣਾਉਣ ਲਈ ਸਮੇਂ-ਸਮੇਂ ਤੇ ਰਾਜ-ਭਾਗ ਵਿੱਚ ਤਬਦੀਲੀ ਜ਼ਰੂਰੀ ਹੈ।” ਪੰਜਾਬ ਨੇ ਇਸ ਸਚਾਈ ਨੂੰ ਪੱਲੇ ਬੰਨ੍ਹਿਆ ਹੋਇਆ ਹੈ

ਫੋਕੇ ਨਾਅਰਿਆਂ, ਭਰਮ-ਭੁਲੇਖਿਆਂ ਵਾਲੇ ਇਸ ਸਿਆਸੀ ਰੋਲ਼-ਘਚੋਲੇ ਵਿੱਚ ਭਾਰਤ ਦੀਆਂ ਚੋਣਾਂ ਉੱਤੇ ਦੁਨੀਆ ਦੀ ਨਜ਼ਰ ਹੈਪੰਜਾਬ ਇਸ ਚੋਣ ਵਿੱਚ ਆਪਣੀਆਂ ਕਦਰਾਂ-ਕੀਮਤਾਂ ਅਨੁਸਾਰ ਨਵੇਕਲੀ ਇਬਾਰਤ ਲਿਖੇਗਾ, ਇਹੋ ਹੀ ਪੰਜਾਬ ਤੋਂ ਆਸ ਹੈ, ਉਮੀਦ ਹੈ

ਅੰਤਿਕਾ:

ਪੰਜਾਬ ਦੀਆਂ 13 ਸੀਟਾਂ ‘ਆਪਵਾਲੇ ਵੀ ਇਕੱਲਿਆਂ ਲੜਨਗੇ ਅਤੇ ਕਾਂਗਰਸ ਵਾਲੇ ਵੀ, ਭਾਵੇਂ ਕਿ ਦੋਵੇਂ ਮੋਦੀ ਦੀ ਭਾਜਪਾ ਵਿਰੁੱਧ ਇੰਡੀਆ ਗਠਜੋੜ ਦੇ ਮੈਂਬਰ ਹਨਸ਼ਾਇਦ ਖੱਬੀਆਂ ਧਿਰਾਂ ਕਾਂਗਰਸ ਦਾ ਸਾਥ ਦੇਣਬਸਪਾ ਇਕੱਲਿਆਂ ਚੋਣ ਲੜੇਗੀ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਭਾਜਪਾ ਵੀ ਇਕੱਲਿਆਂ ਲੜਨ ਲਈ ਬਿਆਨ ਦੇ ਰਹੇ ਹਨ, ਭਾਵੇਂ ਕਿ ਸੰਭਾਵਨਾ ਇਹਨਾਂ ਵਿੱਚ ਆਪਸੀ ਗਠਜੋੜ ਦੀ ਹੈ, ਜਿਸ ਵਿੱਚ ਮੌਜੂਦਾ ਕਿਸਾਨ ਅੰਦੋਲਨ ਅੜਿੱਕਾ ਬਣਿਆ ਹੈ

ਜੋੜ-ਤੋੜ, ‘ਆਇਆ ਰਾਮ, ਗਿਆ ਰਾਮ’ ਦੀ ਰਾਜਨੀਤੀ, ਪੰਜਾਬ ਵਿੱਚ ਹਾਕਮ ਧਿਰ ਨੇ ਜਲੰਧਰ ਪਾਰਲੀਮੈਂਟ ਜਿਮਨੀ ਚੋਣ ਵੇਲੇ ਸੁਸ਼ੀਲ ਰਿੰਕੂ ਨੂੰ ਕਾਂਗਰਸ ਵਿੱਚੋਂ ਆਪਣੇ ਪਾਸਿਓਂ ਚੋਣ ਲੜਾਕੇ ਤੇ ਹਰ ਸਰਕਾਰੀ ਹੀਲਾ-ਵਸੀਲਾ ਵਰਤਕੇ ਜਿੱਤਕੇ, ਕੀਤੀ ਸੀ। ਲੋਕ ਸਭਾ ਚੋਣਾਂ ਦੀ ਮੁਹਿੰਮ ‘ਆਪਨੇ ਕਾਂਗਰਸ ਦੇ ਅਸੰਬਲੀ ਵਿੱਚ ਉਸ ਨੇਤਾ, ਰਾਜਕੁਮਾਰ ਚੱਬੇਵਾਲ, ਜਿਹੜਾ ਕੁਝ ਦਿਨ ਪਹਿਲਾਂ ਹੋਏ ਅਸੰਬਲੀ ਇਜਲਾਸ ਵੇਲੇ ਗੱਲ ਵਿੱਚ ਸੰਗਲ ਪਾ ਕੇ ‘ਆਪਦਾ ਜਲੂਸ ਕੱਢ ਰਿਹਾ ਸੀ, ਨੂੰ ਆਪਣੇ ਵੱਲੋਂ ਹੁਸ਼ਿਆਰਪੁਰ ਤੋਂ ਆਪਣਾ ਉਮੀਦਵਾਰ, ‘ਆਇਆ ਰਾਮ, ਗਿਆ ਰਾਮ’ ਸਹਾਰਾ ਲੈ ਕੇ 13-0 ਜਿੱਤ ਲਈ, ਸ਼ੁਰੂ ਕੀਤੀ ਹੈ

ਇਹੋ ਕੰਮ ਭਾਜਪਾ ਨੇ ਪੰਜਾਬ ਵਿੱਚ ਕਾਂਗਰਸੀਆਂ ਨੂੰ ਉੱਧਰੋਂ ਪੁੱਟ ਕੇ ਕੀਤਾ ਸੀ ਤੇ ਆਪ ਵਾਲਿਆਂ ਅਸੰਬਲੀ ਚੋਣਾਂ ਵੇਲੇ ਵੀ ਇਹੋ ਜਿਹਾ ਕੁਝ ਕੀਤਾ ਸੀ

ਇਹੋ ਜਿਹੇ ਹਾਲਾਤ ਦੇ ਮੱਦੇਨਜ਼ਰ, ਜਦੋਂ ਸਿਆਸਤਦਾਨਾਂ ਦਾ ਕੋਈ ਦੀਨ ਧਰਮ ਹੀ ਨਹੀਂ ਰਿਹਾ, ਉਹਨਾਂ ਦੀ ਬੋਲੀ ਲੱਗ ਰਹੀ ਹੈ, ਪੰਜਾਬ ਮੁੜ ਫਿਰ ਆਪਣਾ ਵੱਖਰਾ ਰਾਹ ਇਖਤਿਆਰ ਕਰੇਗਾ ਅਤੇ ਉਹਨਾਂ ਸਿਆਸਤਦਾਨਾਂ, ਸਿਆਸੀ ਪਾਰਟੀਆਂ ਨੂੰ ਖੁੱਡੇ ਲਾਏਗਾ, ਜਿਹਨਾਂ ਲਈ ਅਸੂਲ, ਆਦਰਸ਼ ਤੇ ਲੋਕ-ਹਿਤ ਕੁਝ ਵੀ ਮਾਇਨੇ ਨਹੀਂ ਰੱਖਦੇ, ਜਿਹਨਾਂ ਲਈ ਸਿਰਫ਼ ਆਪਣੀ ਜਿੱਤ ਹੀ ਅਹਿਮ ਹੈ

*  *  *  *  *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4819)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)


About the Author

ਗੁਰਮੀਤ ਸਿੰਘ ਪਲਾਹੀ

ਗੁਰਮੀਤ ਸਿੰਘ ਪਲਾਹੀ

Journalist. (Phagwara, Punjab, India)
Phone:  (91 - 98158 - 02070)
Email: (gurmitpalahi@yahoo.com)

More articles from this author