GurmitPalahi7ਕੀ ਅਸੀਂ ਪਾਣੀ ਪ੍ਰਦੂਸ਼ਣ ਤੋਂ ਔਖੇ ਜਿਵੇਂ ਪਾਣੀ ਦੀਆਂ ਬੋਤਲਾਂ ਹੱਥਾਂ ਵਿੱਚ ਫੜਕੇ ਘੁੰਮ ਰਹੇ ਹਾਂ, ਉਵੇਂ ਹੀ ਭਵਿੱਖ ਵਿੱਚ ...
(8 ਨਵੰਬਰ 2023)


ਦਿੱਲੀ ਵਿੱਚ ਪ੍ਰਦੂਸ਼ਿਤ ਹਵਾ ਨੇ ਸਥਿਤੀ ਗੰਭੀਰ ਬਣਾ ਦਿੱਤੀ ਹੈ
ਦਿੱਲੀ ਵਿੱਚ ਹਵਾ ਗੁਣਵੱਤਾ ਅੰਕ 483 ’ਤੇ ਪਹੁੰਚ ਗਿਆਦਿੱਲੀ ਸਰਕਾਰ ਨੇ ਪ੍ਰਾਇਮਰੀ ਸਕੂਲ 10 ਨਵੰਬਰ ਤਕ ਬੰਦ ਕਰ ਦਿੱਤੇ ਹਨਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਦਿੱਲੀ ਦਾ ਨਾਮ ਸ਼ਾਮਲ ਹੋ ਗਿਆ ਹੈਹਰ ਵਰ੍ਹੇ ਦਿੱਲੀ ਗੈਸ ਚੈਂਬਰ ਬਣਦੀ ਹੈਹਰ ਵਰ੍ਹੇ ਹਾਹਾਕਾਰ ਮੱਚਦੀ ਹੈਹਰ ਵਰ੍ਹੇ ਸਰਕਾਰਾਂ ਹਵਾ ਪ੍ਰਦੂਸ਼ਣ ਰੋਕਣ ਲਈ ਯਤਨ ਕਰਨ ਦਾ ਵਾਅਦਾ ਕਰਦੀਆਂ ਹਨਪਰ ਜਦੋਂ ਪ੍ਰਦੂਸ਼ਣ ਥੋੜ੍ਹਾ ਥੰਮ੍ਹਦਾ ਹੈ, ਮੁੜ ਅਫਸਰਸ਼ਾਹੀ, ਸਿਆਸਤਦਾਨ ਚੁੱਪ ਕਰ ਜਾਂਦੇ ਹਨ ਅਤੇ ਲੋਕਾਂ ਨੂੰ ਉਹਨਾਂ ਦੇ ਰਹਿਮੋ-ਕਰਮ ’ਤੇ ਛੱਡ ਦਿੰਦੇ ਹਨ

ਪਰਾਲੀ ਸਾੜੇ ਜਾਣ ਕਾਰਨ ਪੰਜਾਬ ਦੀ ਹਵਾ ਵਿੱਚ ਜ਼ਹਿਰ ਘੁਲ ਗਿਆ ਹੈ ਅਤੇ ਧੁਆਂਖੀ ਧੁੰਦ ਕਾਰਨ ਸਾਹ ਲੈਣਾ ਵੀ ਔਖਾ ਹੈਪੰਜਾਬ ਵਿੱਚ ਹਵਾ ਗੁਣਵੱਤਾ ਅੰਕ 375 ਤਕ ਦਰਜ਼ ਕੀਤਾ ਗਿਆਮਾਹਿਰਾਂ ਅਤੇ ਡਾਕਟਰਾਂ ਅਨੁਸਾਰ ਕਿਸੇ ਵੀ ਸਿਹਤਮੰਦ ਵਿਅਕਤੀ ਲਈ ਹਵਾ ਗੁਣਵੱਤਾ ਸੂਚਕ ਅੰਕ 50 ਤੋਂ ਘੱਟ ਹੋਣਾ ਚਾਹੀਦਾ ਹੈ

ਹਵਾ ਪ੍ਰਦੂਸ਼ਣ ਦੇ ਮਾਮਲੇ ’ਤੇ ਸਿਆਸਤ ਵੀ ਗਰਮਾਈ ਹੋਈ ਹੈਦਿੱਲੀ ਵੱਲੋਂ ਖ਼ਬਰਾਂ ਆ ਰਹੀਆਂ ਹਨ ਕਿ ਪੰਜਾਬ ਵਿੱਚ ਵਧ ਰਹੀਆਂ ਪਰਾਲੀ ਸਾੜਨ ਦੀਆਂ ਘਟਨਾਵਾਂ ਕਾਰਨ ਦਿੱਲੀ ਵਿੱਚ ਪ੍ਰਦੂਸ਼ਣ ਵਧਿਆ ਹੈ, ਹਾਲਾਂਕਿ ਇਸ ਵਰ੍ਹੇ 15 ਸਤੰਬਰ ਤੋਂ 5 ਨਵੰਬਰ ਤਕ ਪਰਾਲੀ ਸਾੜਨ ਦੀਆਂ ਜੋ ਘਟਨਾਵਾਂ ਵਾਪਰੀਆਂ, ਉਹ ਪਿਛਲੇ ਸਾਲ ਵਾਪਰੀਆਂ 29400 ਦੀਆਂ ਘਟਨਾਵਾਂ ਤੋਂ 41 ਫ਼ੀਸਦੀ ਘੱਟ ਹਨਪੰਜਾਬ ਸਰਕਾਰ ਦੇ ਅਫਸਰ ਤੇ ਮਾਹਿਰ ਕਹਿੰਦੇ ਹਨ ਕਿ ਪਿਛਲੇ ਇੱਕ ਹਫ਼ਤੇ ਤੋਂ ਹਵਾ ਦੀ ਰਫ਼ਤਾਰ 1.1 ਕਿਲੋਮੀਟਰ ਪ੍ਰਤੀ ਘੰਟਾ ਰਹੀ ਹੈਹਵਾ ਦੀ ਇੰਨੀ ਘੱਟ ਰਫ਼ਤਾਰ ਨਾਲ ਪਰਾਲੀ ਦੇ ਕਿਸੇ ਹੋਰ ਸੂਬੇ ਤਕ ਪਹੁੰਚਣਾ ਮੁਸ਼ਕਲ ਹੈਪ੍ਰਦੂਸ਼ਣ ਨੂੰ ਦੂਰ ਤਕ ਪਹੁੰਚਣ ਲਈ 6 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੀ ਲੋੜ ਹੁੰਦੀ ਹੈਮਾਹਿਰ ਇਹ ਵੀ ਕਹਿੰਦੇ ਹਨ ਕਿ ਤਾਪਮਾਨ ਦੀ ਗਿਰਾਵਟ ਅਤੇ ਹਵਾ ਦੀ ਗਤੀ ਦੀ ਕਮੀ ਕਾਰਨ ਪਰਾਲੀ ਦਾ ਪ੍ਰਦੂਸ਼ਣ ਸਿਰਫ਼ ਪੰਜਾਬ ਵਿੱਚ ਹੀ ਰਹਿ ਗਿਆ ਹੈ, ਇਸ ਕਰਕੇ ਇੱਥੋਂ ਦੇ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਬਠਿੰਡਾ ਵਿੱਚ 375, ਮੰਡੀ ਗੋਬਿੰਦਗੜ੍ਹ ਵਿੱਚ 291 ਅਤੇ ਲੁਧਿਆਣਾ ਵਿੱਚ 243 ਦਰਜ ਕੀਤੀ ਗਈ ਹੈ

ਉੱਪਰਲੀ, ਹੇਠਲੀ ਸਰਕਾਰ ਦਰਮਿਆਨ ਕਸ਼ਮਕਸ਼ ਜਾਰੀ ਹੈ, ਪਰ ਪੀੜਤ ਲੋਕਾਂ ਲਈ ਰਾਹਤ ਦੇਣ ਵੱਲ ਕੋਈ ਧਿਆਨ ਨਹੀਂ ਦੇ ਰਿਹਾਆਰਜ਼ੀ ਪ੍ਰਬੰਧ, ਜਿਸ ਵਿੱਚ ਵਾਹਨਾਂ ਨੂੰ ਟਾਂਕ, ਜਿਸਤ ਅਨੁਸਾਰ ਚਲਾਕੇ, ਸਕੂਲ ਬੰਦ ਕਰਕੇ ਡੰਗ ਟਪਾਉਣ ਦਾ ਯਤਨ, ਇਸ ਮੁਸੀਬਤ ਤੋਂ ਨਿਕਲਣ ਦਾ ਰਾਹ ਸ਼ਾਇਦ ਸਰਕਾਰਾਂ ਸਮਝਦੀਆਂ ਹਨ

ਭਾਰਤ ਵਿੱਚ ਹਵਾ ਪ੍ਰਦੂਸ਼ਣ ਦਾ ਪੱਧਰ ਵਿਸ਼ਵ ਭਰ ਵਿੱਚ ਸਭ ਤੋਂ ਜ਼ਿਆਦਾ ਹੈਇਹ ਪ੍ਰਦੂਸ਼ਣ ਦੇਸ਼ਵਾਸੀਆਂ ਦੀ ਸਿਹਤ ਲਈ ਸਭ ਤੋਂ ਵੱਧ ਖਤਰਾ ਹੈਭਾਰਤ ਵਿੱਚ ਲਗਭਗ ਪੂਰੀ ਆਬਾਦੀ ਆਪਣੇ ਚਾਰੇ ਪਾਸਿਆਂ ਤੋਂ ਹਾਨੀਕਾਰਕ ਪੱਧਰ ’ਤੇ ਹੈ। ਮੌਜੂਦਾ ਪੀ.ਐੱਮ. 2.5 ਕਣਾ ਦੇ ਸੰਪਰਕ ਵਿੱਚ ਹੈ, ਜੋ ਸਭ ਤੋਂ ਵੱਧ ਖਤਰਨਾਕ ਹਵਾ ਪ੍ਰਦੂਸ਼ਕ ਹੈ ਅਤੇ ਵੱਖੋ-ਵੱਖਰੇ ਸਰੋਤਾਂ ਤੋਂ ਨਿਕਲਕੇ ਹਵਾ ਵਿੱਚ ਫੈਲ ਰਿਹਾ ਹੈਪਰ ਕੇਂਦਰ ਸਰਕਾਰ ਵੱਲੋਂ ਇਸ ਪ੍ਰਦੂਸ਼ਣ ਨੂੰ ਰੋਕਣ ਲਈ ਉਪਰਾਲੇ ਨਾਂਹ ਹੋਣ ਬਰਾਬਰ ਹਨਉਂਜ ਜਿੰਨੇ ਵੀ ਯਤਨ ਦੇਸ਼ ਨੂੰ ਸਾਫ਼ ਰੱਖਣ ਤੇ ਪ੍ਰਦੂਸ਼ਣ ਘਟਾਉਣ ਲਈ ਹੋਏ ਹਨ, ਉਹ ਸਿਰਫ ਕਾਗਜ਼ਾਂ ਵਿੱਚ ਹੀ ਦਿਸਦੇ ਹਨਜੋ ਕਾਨੂੰਨ ਗੰਦਗੀ, ਪ੍ਰਦੂਸ਼ਣ ਰੋਕਣ ਲਈ ਬਣੇ ਹਨ, ਉਹ ਲਾਗੂ ਨਹੀਂ ਹੋ ਰਹੇ

ਸਾਲ 2013 ਤੋਂ 2021 ਤਕ ਦੁਨੀਆ ਵਿੱਚ 59.1 ਫੀਸਦੀ ਤਕ ਹਵਾ ਦਾ ਪ੍ਰਦੂਸ਼ਣ ਵਧਿਆ ਹੈਇਸੇ ਲਈ ਹਵਾ ਪ੍ਰਦੂਸ਼ਣ ਮਨੁੱਖੀ ਸਿਹਤ ਲਈ ਦੁਨੀਆ ਭਰ ਵਿੱਚ ਵੱਡਾ ਖਤਰਾ ਹੈਇਹ ਖ਼ਤਰਾ ਦੁਨੀਆ ਭਰ ਵਿੱਚ ਬਰਾਬਰ ਪੱਧਰ ’ਤੇ ਨਹੀਂ ਹੈਬੰਗਲਾ ਦੇਸ਼, ਭਾਰਤ, ਪਾਕਿਸਤਾਨ, ਚੀਨ, ਨਾਈਜੀਰੀਆ ਅਤੇ ਇੰਡੋਨੇਸ਼ੀਆ ਸਭ ਤੋਂ ਵੱਧ ਪ੍ਰਦੂਸ਼ਤ ਦੇਸ਼ ਹਨਵਿਸ਼ਵ ਸਿਹਤ ਸੰਗਠਨ ਦੀ ਇੱਕ ਰਿਪੋਰਟ ਅਨੁਸਾਰ ਜੇਕਰ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਸਾਂਝੇ ਯਤਨ ਹੋਣ ਤਾਂ ਹਰ ਵਿਅਕਤੀ ਦੀ ਉਮਰ ਔਸਤਨ 23 ਵਰ੍ਹੇ ਵਧ ਸਕਦੀ ਹੈ ਅਤੇ ਕਰੋੜਾਂ ਲੋਕਾਂ ਨੂੰ ਪ੍ਰਤੀ ਸਾਲ ਮੌਤ ਦੇ ਮੂੰਹ ਜਾਣ ਤੋਂ ਰੋਕਿਆ ਜਾ ਸਕਦਾ ਹੈ

ਅਫਰੀਕਾ ਅਤੇ ਏਸ਼ੀਆ ਖਿੱਤੇ ਵਿੱਚ ਬੁਨਿਆਦੀ ਢਾਂਚੇ ਦੀ ਘਾਟ ਹੈਇਸੇ ਕਰਕੇ ਇੱਥੇ ਪ੍ਰਦੂਸ਼ਣ ਵੱਧ ਹੈਹਵਾ ਪ੍ਰਦੂਸ਼ਣ ਰੋਕਣ ਲਈ ਵੀ ਇਸ ਖਿੱਤੇ ਵਿੱਚ ਖ਼ਾਸ ਯਤਨ ਨਹੀਂ ਹੋ ਰਹੇ ਐੱਚ.ਆਈ.ਬੀ. ਏਡਜ਼, ਮਲੇਰੀਆ, ਤਪਦਿਕ ਜਿਹੇ ਰੋਗਾਂ ਨੂੰ ਰੋਕਣ ਲਈ ਤਾਂ ਦੁਨੀਆ ਕੋਲ ਵੱਡੇ ਫੰਡ ਹਨਹਰ ਸਾਲ ਚਾਰ ਅਰਬ ਅਮਰੀਕੀ ਡਾਲਰ ਇਹਨਾਂ ਬਿਮਾਰੀਆਂ ਨੂੰ ਰੋਕਣ ਲਈ ਖ਼ਰਚੇ ਜਾਂਦੇ ਹਨ ਪਰ ਹਵਾ ਪ੍ਰਦੂਸ਼ਣ ਰੋਕਣ ਲਈ ਸਿਰਫ਼ ਤਿੰਨ ਅਰਬ ਅਮਰੀਕੀ ਡਾਲਰ ਹੀ ਉਪਲਬਧ ਹੁੰਦੇ ਹਨਚੀਨ ਅਤੇ ਭਾਰਤ ਲਈ ਇਹ ਹਿੱਸਾ ਸਿਰਫ਼ 14 ਲੱਖ ਅਮਰੀਕੀ ਡਾਲਰ ਹੈ, ਜਦਕਿ ਯੂਰਪ, ਅਮਰੀਕਾ ਅਤੇ ਕੈਨੇਡਾ ਲਈ 3.4 ਕਰੋੜ ਅਮਰੀਕੀ ਡਾਲਰ ਉਪਲਬਧ ਹੁੰਦੇ ਹਨ ਇਹੋ ਕਾਰਨ ਹੈ ਕਿ 2019 ਵਿੱਚ ਦੁਨੀਆ ਭਰ ਵਿੱਚ 90 ਲੱਖ ਲੋਕ ਪ੍ਰਦੂਸ਼ਣ ਕਾਰਨ ਆਪਣੀ ਜੀਵਨ ਯਾਤਰਾ ਸਮੇਂ ਤੋਂ ਪਹਿਲਾ ਪੂਰੀ ਕਰ ਗਏਇੰਜ ਹਵਾ ਪ੍ਰਦੂਸ਼ਣ ਕਾਰਨ 66.7 ਲੱਖ ਲੋਕਾਂ ਦੀ ਮੌਤ ਹੋਈ। 17 ਲੱਖ ਲੋਕਾਂ ਦੀ ਮੌਤ ਰਸਾਇਣਾਂ ਦੀ ਵਰਤੋਂ ਕਾਰਨ ਹੋਈ ਇਹਨਾਂ ਵਿੱਚ ਮੌਤਾਂ ਦੀ ਵੱਡੀ ਗਿਣਤੀ ਦੁਨੀਆ ਦੇ ਦੋ ਵੱਡੀ ਆਬਾਦੀ ਵਾਲੇ ਦੇਸ਼ਾਂ ਚੀਨ ਅਤੇ ਭਾਰਤ ਵਿੱਚ ਦਰਜ਼ ਹੋਈ

ਸਾਡੇ ਦੇਸ਼ ਭਾਰਤ ਦੇ ਹਾਲਾਤ ਤਾਂ ਬਹੁਤ ਮਾੜੇ ਹਨਹਵਾ ਪ੍ਰਦੂਸ਼ਣ ਦੇ ਕਾਰਨ 2019 ਵਿੱਚ 17 ਲੱਖ ਭਾਰਤੀ ਮਰੇਭਾਰਤ ਵਿੱਚ ਕਰੀਬ 67.4 ਫੀਸਦੀ ਆਬਾਦੀ ਉਹਨਾਂ ਪ੍ਰਦੂਸ਼ਿਤ ਖੇਤਰਾਂ ਵਿੱਚ ਵਸਦੀ ਹੈ, ਜਿੱਥੇ ਸਲਾਨਾ ਔਸਤ ਦਾ ਪ੍ਰਦੂਸ਼ਣ ਪੱਧਰ ਬਹੁਤ ਜ਼ਿਆਦਾ ਹੁੰਦਾ ਹੈਹਵਾ ਪ੍ਰਦੂਸ਼ਣ ਕਾਰਨ ਦਿਲ ਦੇ ਰੋਗਾਂ ਦੀਆਂ ਬਿਮਾਰੀਆਂ ਭਾਰਤੀਆਂ ਦੀ ਉਮਰ ਘਟਾ ਰਹੀਆਂ ਹਨਬੱਚਿਆਂ ਦੇ ਕੁਪੋਸ਼ਣ ਕਾਰਨ ਲਗਭਗ 4.5 ਸਾਲ ਅਤੇ ਔਰਤਾਂ ਦੇ ਕੁਪੋਸ਼ਣ ਕਾਰਨ ਉਹਨਾਂ ਦੀ ਉਮਰ ਦੇ 1.8 ਸਾਲ ਤਕ ਘੱਟ ਹੋਏ ਹਨ

ਕੰਮ ਦੀ ਭਾਲ ਵਿੱਚ ਪੇਂਡੂ ਖੇਤਰਾਂ ਤੋਂ ਸ਼ਹਿਰਾਂ ਵੱਲ ਲੋਕ ਪ੍ਰਵਾਸ ਕਰਦੇ ਹਨਸ਼ਹਿਰਾਂ ਵਿੱਚ ਜਨਸੰਖਿਆ ਵਧਦੀ ਹੈਵੱਧ ਤੋਂ ਵੱਧ ਲੋਕ ਖਾਣਾ ਪਕਾਉਣ ਲਈ ਲੱਕੜ ਅਤੇ ਧੂੰਆਂ ਪੈਦਾ ਕਰਨ ਵਾਲੇ ਹੋਰ ਸਾਧਨਾਂ ਦੀ ਵਰਤੋਂ ਕਰਦੇ ਹਨਇਸ ਨਾਲ ਹਵਾ ਪ੍ਰਦੂਸ਼ਿਤ ਹੁੰਦੀ ਹੈਉਦਯੋਗ ਧੰਦੇ ਵੀ ਸ਼ਹਿਰਾਂ ਵਿੱਚ ਵਧ ਪ੍ਰਦੂਸ਼ਣ ਵਧਾਉਂਦੇ ਹਨਸ਼ਹਿਰਾਂ ਵਿੱਚ ਹਵਾ ਪ੍ਰਦੂਸ਼ਣ ਵਧਾਉਣ ਦੇ ਕਾਰਕਾਂ ਵਿੱਚ ਟਰੱਕ, ਚਾਰ ਪਹੀਏ ਵਪਾਰਕ ਵਾਹਨ, ਉਦਯੋਗਾਂ ਤੋਂ ਨਿਕਲਣ ਵਾਲੀ ਗੰਦੀ ਹਵਾ ਹੈਇਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਿੱਚ 55 ਫੀਸਦੀ ਵਾਧਾ ਵੇਖਣ ਨੂੰ ਮਿਲਿਆ ਹੈ

“ਦੀ ਲਾਂਸੇਟ” ਦੀ ਇੱਕ ਰਿਪੋਰਟ ਪੜ੍ਹਨ ਵਾਲੀ ਹੈਇਹ ਰਿਪੋਰਟ ਕਹਿੰਦੀ ਹੈ ਕਿ ਕੁਲ ਪ੍ਰਦੂਸਣ ਤੋਂ ਹੋਣ ਵਾਲੀਆਂ ਮੌਤਾਂ ਲਈ ਦੁਨੀਆ ਦੇ ਦਸ ਦੇਸ਼ ਜ਼ਿੰਮੇਵਾਰ ਹਨਇਹ ਦਸ ਦੇਸ਼ ਪੂਰੀ ਤਰ੍ਹਾਂ ਉਦਯੋਗਿਕ ਦੇਸ਼ ਹਨ ਇਹਨਾਂ ਦੇਸ਼ਾਂ ਵਿੱਚ ਫਰਾਂਸ, ਜਰਮਨੀ, ਬਰਤਾਨੀਆ, ਇਟਲੀ, ਨੀਦਰਲੈਂਡ, ਸਾਊਥ ਕੋਰੀਆ, ਸਵਿਟਜ਼ਰਲੈਂਡ, ਅਮਰੀਕਾ, ਜਪਾਨ, ਰੂਸ, ਸ਼ਾਮਲ ਹਨ ਇਹਨਾਂ ਦੇਸ਼ਾਂ ਦੇ ਲੈੱਡ-ਏਸਿਡ ਬੈਟਰੀ ਅਤੇ ਈ-ਕਚਰੇ ਦੇ ਪੂਰਨ ਨਿਰਮਾਣ ਚੱਕਰ ਕਾਰਨ ਜਦੋਂ ਬਹੁਤੇ ਲੋਕ ਇਸਦੇ ਕਿਸੇ ਵੀ ਹਾਲਤ ਵਿੱਚ ਸੰਪਰਕ ਵਿੱਚ ਆਉਂਦੇ ਹਨ ਤਾਂ ਮਨੁੱਖੀ ਧਮਣੀਆਂ ਸਖ਼ਤ ਹੋ ਜਾਂਦੀਆਂ ਹਨਦਿਲ ਦੇ ਰੋਗ ਵਧਦੇ ਹਨਦਿਮਾਗੀ ਵਿਕਾਸ ਰੁਕਦਾ ਹੈਦਿਲ ਦੇ ਰੋਗਾਂ ਨਾਲ ਮੌਤ ਹੋ ਜਾਂਦੀ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਇਹ ਦਸ ਵੱਡੇ ਦੇਸ਼, ਖ਼ਾਸ ਕਰਕੇ ਅਮਰੀਕਾ ਪ੍ਰਦੂਸ਼ਣ ਰੋਕਣ ਲਈ ਬਣਾਏ ਫੰਡ ਵਿੱਚ ਕੋਈ ਵੱਡੀ ਰਕਮ ਨਹੀਂ ਦਿੰਦਾ, ਜਿਸ ਨਾਲ ਡਵਲਯੂ.ਐੱਚ.ਓ. (ਵਿਸ਼ਵ ਸਿਹਤ ਸੰਗਠਨ) ਦੇ ਹਵਾ ਪ੍ਰਦੂਸ਼ਣ ਰੋਕਣ ਵਾਲੇ ਪ੍ਰਾਜੈਕਟਾਂ ਨੂੰ ਸਫਲਤਾਪੂਰਵਕ ਲਾਗੂ ਨਹੀਂ ਕੀਤਾ ਜਾ ਸਕਦਾ ਹੈ

ਵਿਸ਼ਵ ਸਿਹਤ ਸੰਗਠਨ ਅਨੁਸਾਰ ਹਵਾ ਪ੍ਰਦੂਸ਼ਣ ਦੇ 10 ਕਾਰਕ ਗਿਣੇ ਗਏ ਹਨ, ਜਿਨ੍ਹਾਂ ਵਿੱਚ ਉਦਯੋਗਾਂ ਤੋਂ ਪੈਦਾ ਗੰਧਲੀ ਹਵਾ, ਜੰਗਲਾਂ ਵਿੱਚ ਅੱਗ, ਘਰਾਂ ਅੰਦਰ ਹਵਾ ਪ੍ਰਦੂਸ਼ਣ, ਈਧਨ ਅਧੂਰਾ ਜਲਣ, ਵਾਹਨਾਂ ਵੱਲੋਂ ਪੈਦਾ ਧੂੰਆਂ, ਕਚਰੇ ਦਾ ਖੁੱਲ੍ਹੇ ਵਿੱਚ ਜਾਲਣਾ, ਖੇਤੀ ਸਬੰਧੀ ਗਤੀਵਿਧੀਆਂ, ਰਸਾਇਣ ਅਤੇ ਸਿੰਥੈਂਟਕ ਉਤਪਾਦਾਂ ਦੀ ਵਰਤੋਂ ਆਦਿ ਹਨਇਹ ਪ੍ਰਦੂਸ਼ਣ ਸਾਫ਼ ਹਵਾ ਗੰਧਲੀ ਕਰਦੇ ਹਨਇੰਜ ਹਵਾ ਪ੍ਰਦੂਸ਼ਣ ਨਾਲ ਸਾਹ ਲੈਣ ਵਿੱਚ ਤੰਗੀ ਹੁੰਦੀ ਹੈ

ਹਵਾ ਪ੍ਰਦੂਸ਼ਕਾਂ ਨੂੰ ਅਸੀਂ ਆਪਣੀ ਨੰਗੀ ਅੱਖ ਨਾਲ ਨਹੀਂ ਵੇਖ ਸਕਦੇ, ਇਸ ਲਈ ਸਾਨੂੰ ਵਧਦੇ ਪ੍ਰਦੂਸ਼ਣ ਦੇ ਪੱਧਰ ਦਾ ਅਹਿਸਾਸ ਨਹੀਂ ਹੁੰਦਾਪਰ ਇਹ ਹਵਾ ਪ੍ਰਦੂਸ਼ਕਾਂ ਦੀ ਵਧਦੀ ਸੰਖਿਆ ਤਾਜੀ, ਸਾਫ਼ ਸੁਥਰੀ ਹਵਾ ਵਿੱਚ ਸਾਹ ਲੈਣਾ ਲਗਭਗ ਅਸੰਭਵ ਬਣਾ ਦਿੰਦੀ ਹੈਅੱਜ ਦੇ ਸਮੇਂ ਹਵਾ ਪ੍ਰਦੂਸ਼ਣ ਸਭ ਤੋਂ ਵੱਡਾ ਹਤਿਆਰਾ ਹੈ

ਦਿੱਲੀ ਵਿੱਚ ਵਧ ਰਹੇ ਹਵਾ ਪ੍ਰਦੂਸ਼ਣ ਲਈ ਭਾਵੇਂ ਗੁਆਂਢੀ ਰਾਜਾਂ ਨੂੰ ਦੋਸ਼ ਦਿੱਤਾ ਜਾ ਰਿਹਾ ਹੈ, ਪਰ ਦਿੱਲੀ ਹਰ ਦਿਨ 9500 ਟਨ ਕਚਰਾ ਪੈਦਾ ਕਰਦੀ ਹੈਇਹ ਕਚਰਾ ਖੁੱਲ੍ਹੇਆਮ ਜਲਾਉਣ ਨਾਲ ਹਵਾ ਵਿੱਚ ਬਲੈਕ ਕਾਰਬਨ, ਕਾਲਖ ਆਦਿ ਜਿਹੇ ਪਦਾਰਥ ਪੈਦਾ ਹੁੰਦੇ ਹਨ, ਜਿਹੜੇ ਸਾਹ ਦੀਆਂ ਬਿਮਾਰੀਆਂ, ਦਮਾ, ਦਿਲ ਦੇ ਰੋਗ ਆਦਿ ਪੈਦਾ ਕਰਦੇ ਹਨਦਿੱਲੀ ਵਿੱਚ ਕਿਉਂਕਿ ਜਨ ਸੰਖਿਆ ਨਿੱਤ ਪ੍ਰਤੀ ਵਧ ਰਹੀ ਹੈ, ਨਿਰਮਾਣ ਵਧ ਰਿਹਾ ਹੈ, ਨਿਰਮਾਣ ਥਾਵਾਂ ਉੱਤੇ ਇੱਟਾਂ, ਕੰਕਰੀਟ ਜਿਹੇ ਕੱਚੇ ਮਾਲ ਨਾਲ ਧੁੰਦ, ਬਦਬੂ ਪੈਦਾ ਹੁੰਦੀ ਹੈ ਜਿਹੜੀ ਬੱਚਿਆਂ, ਬਜ਼ੁਰਗਾਂ ਦੀ ਸਿਹਤ ਲਈ ਅਤਿਅੰਤ ਹਾਨੀਕਾਰਕ ਹੈ

ਦਿੱਲੀ ਵਿੱਚ ਵਾਹਨਾਂ ਦੀ ਗਿਣਤੀ ਵਿੱਚ ਵਾਧਾ ਪ੍ਰਦੂਸ਼ਣ ਪੈਦਾ ਕਰਦਾ ਹੈਸੜਕਾਂ ਉੱਤੇ ਕਾਰਾਂ ਦੀ ਗਿਣਤੀ ਵਧ ਰਹੀ ਹੈਜਦੋਂ ਕਾਰ ਗੈਸੋਲੀਨ ਜਲਾਉਂਦੀ ਹੈ ਤਾਂ ਹਵਾ ਵਿੱਚ ਪ੍ਰਦੂਸ਼ਣ ਪੈਦਾ ਕਰਦੀ ਹੈ, ਜੋ ਇੱਕ ਦਿਨ ਵਿੱਚ 10 ਸਿਗਰਟਾਂ ਪੀਣ ਦੇ ਬਰਾਬਰ ਹਾਨੀਕਾਰਕ ਹੈਸਾਡਾ ਵਾਹਨ ਕਾਰਬਨ ਮੋਨੋਆਕਸਾਈਡ, ਹਾਈਡ੍ਰੋਕਾਰਬਨ, ਨਾਈਟ੍ਰੋਜਨ ਆਕਸਾਈਡ, ਪੀ.ਐੱਮ. 2.5 ਅਤੇ ਪੀ.ਐੱਮ. 10 (ਪਾਰਟੀਕੁਲੇਟ ਮੈਟਰ) ਪੈਦਾ ਕਰਦਾ ਹੈ

ਦਿੱਲੀ ਦੀ ਵਧਦੀ ਆਬਾਦੀ ਇਨਡੋਰ ਪ੍ਰਦੂਸ਼ਣ ਦਾ ਕਾਰਨ ਹੈਕਮਰੇ ਦੇ ਅੰਦਰ ਸਿਗਰਟਨੋਸ਼ੀ, ਰਸੋਈ ਘਰ ਵਿੱਚ ਜਾਂ ਕਮਰੇ ਵਿੱਚ ਲੱਕੜਾਂ, ਕੋਲੇ ਦਾ ਜਲਣਾ ਹਵਾ ਪ੍ਰਦੂਸ਼ਣ ਦਾ ਕਾਰਨ ਹੈਸਾਲ 2018 ਦੀ ਇੱਕ ਰਿਪੋਰਟ ਅਨੁਸਾਰ ਨਮੋਨੀਆ ਘਰ ਵਿੱਚ ਹਵਾ ਪ੍ਰਦੂਸ਼ਣ ਨਾਲ ਹੁੰਦਾ ਹੈ, ਜਿਸ ਨਾਲ 27 ਫੀਸਦੀ ਮੌਤਾਂ ਹੁੰਦੀਆਂ ਹਨਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਨਿਮੋਨੀਆ ਕਾਰਨ 45 ਫੀਸਦੀ ਮੌਤਾਂ ਹੁੰਦੀਆਂ ਹਨ

ਰਿਪੋਰਟ ਕਹਿੰਦੀ ਹੈ ਕਿ 2020 ਵਿੱਚ ਘਰੇਲੂ ਹਵਾ ਪ੍ਰਦੂਸ਼ਣ ਹਰ ਸਾਲ 32 ਲੱਖ ਮੌਤਾਂ ਲਈ ਜ਼ਿੰਮੇਵਾਰ ਹੈ, ਇਸ ਨਾਲ ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ ਪੀੜਤ ਹੁੰਦੇ ਹਨ ਅਤੇ ਸਿੱਟੇ ਵਜੋਂ 2 ਲੱਖ 37 ਹਜ਼ਾਰ ਮੌਤਾਂ ਹਰ ਸਾਲ ਹੁੰਦੀਆਂ ਹਨ

ਇੰਨਾ ਕੁਝ ਭਿਆਨਕ ਹਵਾ ਪ੍ਰਦੂਸ਼ਣ ਕਾਰਨ ਵਾਪਰਦਾ ਹੈ ਪਰ ਨਾ ਹੀ ਸਮਾਜਿਕ ਤੌਰ ’ਤੇ ਲੋਕਾਂ ਵਿੱਚ ਇਸ ਪ੍ਰਤੀ ਜਾਗਰੂਕਤਾ ਹੈ ਅਤੇ ਨਾ ਹੀ ਸਰਕਾਰਾਂ ਵਿੱਚ ਕੀ ਮਨੁੱਖ ਦੁਆਰਾ ਆਪੇ ਫੈਲਾਏ ‘ਮੌਤ ਦੇ ਜੰਤਰ’ ਨੂੰ ਰੋਕਣ ਲਈ ਕੋਈ ਸਰਕਾਰੀ ਇੱਛਾ ਸ਼ਕਤੀ ਹੈ?

ਕੀ ਅਸੀਂ ਪਾਣੀ ਪ੍ਰਦੂਸ਼ਣ ਤੋਂ ਔਖੇ ਜਿਵੇਂ ਪਾਣੀ ਦੀਆਂ ਬੋਤਲਾਂ ਹੱਥਾਂ ਵਿੱਚ ਫੜਕੇ ਘੁੰਮ ਰਹੇ ਹਾਂ, ਉਵੇਂ ਹੀ ਭਵਿੱਖ ਵਿੱਚ ਆਕਸੀਜਨ ਸਿਲੰਡਰ ਨਾਲ ਸਾਹ ਲੈਣ ਲਈ ਇਸ ਨੂੰ ਆਪਣੇ ਨਾਲ ਚੁੱਕੇ ਜਾਣ ਵਾਲੇ ਸਮੇਂ ਦੀ ਉਡੀਕ ਕਰ ਰਹੇ ਹਾਂ?

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4459)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਗੁਰਮੀਤ ਸਿੰਘ ਪਲਾਹੀ

ਗੁਰਮੀਤ ਸਿੰਘ ਪਲਾਹੀ

Journalist. (Phagwara, Punjab, India)
Phone:  (91 - 98158 - 02070)
Email: (gurmitpalahi@yahoo.com)

More articles from this author