GurmitPalahi7ਇਸ ਲੜਾਈ ਵਿੱਚ ਮਾਡਰਨ ਜੰਗੀ ਹਥਿਆਰਾਂ ਦੀ ਵਰਤੋਂ ਨਿਹੱਥੇ ਨਾਗਰਿਕਾਂ ਉੱਤੇ ਕੀਤੀ ਜਾ ਰਹੀ ਹੈ। ਯੂਕਰੇਨ ਦੇ ...”
(22 ਮਈ 2022)

ਮਹਿਮਾਨ: 21.

ਪਹਿਲੀ ਵਿਸ਼ਵ ਜੰਗ ਵਿੱਚ ਮਰਨ ਵਾਲਿਆਂ ਦੀ ਗਿਣਤੀ ਇੱਕ ਕਰੋੜ ਤੋਂ ਵੱਧ ਸੀ, ਜਦ ਕਿ ਦੂਜੇ ਵਿਸ਼ਵ ਯੁੱਧ ਵਿੱਚ ਸਾਢੇ ਪੰਜ ਕਰੋੜ ਲੋਕ ਮਾਰੇ ਗਏਤਬਾਹੀ ਦਾ ਮੰਜ਼ਿਰ ਇਹੋ ਜਿਹਾ ਸੀ ਕਿ ਇਸ ਜੰਗ ਵਿੱਚ ਲਗਭਗ ਸਾਢੇ ਤਿੰਨ ਕਰੋੜ ਜ਼ਖ਼ਮੀ ਹੋਏ ਅਤੇ 1940 ਦੇ ਦਹਾਕੇ ਵਿੱਚ ਤੀਹ ਲੱਖ ਲੋਕ ਲਾਪਤਾ ਹੋ ਗਏ ਸਨਧੰਨ ਦੇ ਖ਼ਰਚੇ ਦਾ ਕੋਈ ਹਿਸਾਬ ਨਹੀਂ, ਕੁਦਰਤੀ ਖ਼ਜ਼ਾਨੇ ਦੀ ਤਬਾਹੀ ਦਾ ਤਾਂ ਕੋਈ ਅੰਦਾਜ਼ਾ ਹੀ ਨਹੀਂ ਲਾਇਆ ਕਾ ਸਕਦਾਮਨੁੱਖ ਜਾਤੀ, ਪਸ਼ੂ ਧਨ, ਬਨਸਪਤੀ ਫ਼ਸਲ-ਬਾੜੀ, ਵਾਤਾਵਰਣ ਦਾ ਇੰਨਾ ਨੁਕਸਾਨ ਹੋਇਆ ਕਿ ਦਹਾਕਿਆਂ ਬਾਅਦ ਤਕ ਥਾਂ ਸਿਰ ਨਹੀਂ ਹੋ ਸਕਿਆਹੀਰੋਸ਼ੀਮਾ, ਨਾਗਾਸਾਕੀ (ਜਪਾਨ) ਵਿੱਚ ਸੁੱਟੇ ਪ੍ਰਮਾਣੂ ਬੰਬ ਦੀ ਕਥਾ ਭਿਅੰਕਰ ਤਬਾਹੀ ਤੋਂ ਵੱਖਰੀ ਨਹੀਂ, ਜਿਸ ਤੋਂ ਅਮਨ ਪਸੰਦ ਲੋਕ, ਆਮ ਲੋਕ ਤ੍ਰਾਹ-ਤ੍ਰਾਹ ਕਰ ਉੱਠੇ ਇਹਨਾਂ ਜੰਗਾਂ ਦੌਰਾਨ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਦਿੱਤਾਗਰੀਬ ਹੋਰ ਗਰੀਬ ਹੋ ਗਏ ਅਤੇ ਆਮ ਲੋਕਾਂ ਦਾ ਜੀਵਨ ਔਖਾ ਹੋ ਗਿਆਅੱਜ ਵੀ ਰੂਸ-ਯੂਕਰੇਨ ਜੰਗ ਨੇ ਮਹਿੰਗਾਈ ਦੇ ਫਰੰਟ ’ਤੇ ਦੁਨੀਆ ਭਰ ਵਿੱਚ ਹਾਹਾਕਾਰ ਮਚਾਈ ਹੋਈ ਹੈ

ਇੱਕ ਵਿਦੇਸ਼ੀ ਇਤਿਹਾਸਕਾਰ ਨੇ ਦੁਨੀਆ ਦੇ ਇਤਿਹਾਸ ਅਤੇ ਜੰਗਾਂ ਦਾ ਅਧਿਐਨ ਕੀਤਾ ਹੈਉਸ ਅਨੁਸਾਰ ਪਿਛਲੇ ਲਗਭਗ ਸਾਢੇ ਤਿੰਨ ਹਜ਼ਾਰ ਸਾਲਾਂ ਵਿੱਚ ਦੋ ਸੌ ਸੱਠ ਸਾਲ ਹੀ ਇਹੋ ਜਿਹੇ ਰਹੇ, ਜਿਹਨਾਂ ਵਿੱਚ ਕੋਈ ਜੰਗ ਨਹੀਂ ਹੋਈ, ਵਰਨਾ ਦੁਨੀਆ ਆਪਸ ਵਿੱਚ ਲੜਦੀ ਰਹੀਰੰਗਭੇਦ ਅਤੇ ਨਸਲ ਭੇਦ ਦੇ ਨਾਮ ਉੱਤੇ ਦੁਨੀਆ ਵਿੱਚ ਜੰਗਾਂ ਅਤੇ ਘਰੇਲੂ ਜੰਗਾਂ ਹੋਈਆਂਪਰ ਇਹਨਾਂ ਦਾ ਨਤੀਜਾ ਕੀ ਨਿਕਲਿਆ? ਸਿਰਫ਼ ਜ਼ੀਰੋਫਿਰ ਵੀ ਸੱਭਿਆ ਕਹੇ ਜਾਣ ਵਾਲੇ ਦੇਸ਼ ਜਾਂ ਭਾਈਚਾਰੇ ਜੰਗ ਕਿਉਂ ਕਰਦੇ ਹਨ?

ਕੈਥੋਲਿਕ ਅਤੇ ਪ੍ਰੋਟੈਸਟੈਂਟ ਭਾਈਚਾਰੇ ਵਿਚਕਾਰ ਸੰਘਰਸ਼ ਹੋਏਸ਼ੀਆ ਅਤੇ ਸੁੰਨੀ ਭਾਈਚਾਰਿਆਂ ਨੇ ਆਪਸ ਵਿੱਚ ਜੰਗ ਲੜੀਲੱਖਾਂ ਲੋਕ ਮਾਰੇ ਗਏਬਾਵਜੂਦ ਇਸਦੇ ਕੋਈ ਵੀ ਭਾਈਚਾਰਾ ਦੂਜੇ ਭਾਈਚਾਰੇ ਨੂੰ ਖ਼ਤਮ ਨਹੀਂ ਕਰ ਸਕਿਆਕੈਥੋਲਿਕ, ਪ੍ਰੋਟੈਸਟੈਂਟ, ਸ਼ੀਆ, ਸੁੰਨੀ ਨੂੰ ਮੰਨਣ ਵਾਲਿਆਂ ਦੀ ਅੱਜ ਵੀ ਕੋਈ ਕਮੀ ਨਹੀਂਜੰਗ ਜਾਂ ਹਿੰਸਾ ਨਾ ਕਿਸੇ ਦੂਜੀ ਵਿਚਾਰਧਾਰਾ ਜਾਂ ਪੰਥ ਨੂੰ ਖ਼ਤਮ ਕਰ ਸਕੀ ਹੈ ਨਾ ਹੀ ਕਰ ਸਕੇਗੀਸਮੇਂ ਦੇ ਹਾਕਮ ਨੇ ਹਿੰਦੂਆਂ ਦੇ ਲੱਖਾਂ ਮਣ ਜੰਜੂ ਲਾਹਕੇ ਉਹਨਾਂ ਦਾ ਧਰਮ ਬਦਲਣਾ ਚਾਹਿਆ, ਸਮੇਂ ਦੇ ਹਾਕਮਾਂ ਨੇ ਸਿੱਖਾਂ ਦੇ ਧੜਾਂ ਨਾਲੋਂ ਸਿਰ ਅਲੱਗ ਕਰਕੇ ਉਹਨਾਂ ਨੂੰ ਖ਼ਤਮ ਕਰਨਾ ਚਾਹਿਆ, ਇੱਥੋਂ ਤਕ ਕਿ ਹਰਿਮੰਦਰ ਸਾਹਿਬ ਵਿੱਚ ਬਣੇ ਸਰੋਵਰ ਨੂੰ ਤਬਾਹ ਕੀਤਾ ਗਿਆ, ਪਰ ਇਹ ਭਾਈਚਾਰਾ ਅੱਜ ਵੀ ਜੀਉਂਦਾ ਹੈਦੁਨੀਆ ਭਰ ਵਿੱਚ ਵਧ ਫੁੱਲ ਰਿਹਾ ਹੈ

ਹਿੰਸਾ ਅਤੇ ਜੰਗ ਦੀ ਭਿਆਨਕਤਾ ਤੋਂ ਕੌਣ ਜਾਣੂ ਨਹੀਂ ਹੈ? ਰਾਜਿਆਂ, ਮਹਾਰਾਜਿਆਂ ਨੇ ਦੁਨੀਆ ਫਤਿਹ ਕਰਨ ਦੇ ਮੋਹ ਅਤੇ ਆਪਣਾ ਸਮਰਾਜ ਵਧਾਉਣ ਦੀ ਹਵਸ ਵਿੱਚ ਕਈ ਵੱਡੀਆਂ ਜੰਗਾਂ ਲੜੀਆਂ ਇਹਨਾਂ ਜੰਗਾਂ ਨੇ ਦੁਨੀਆ ਅਤੇ ਦੁਨੀਆ ਦੀਆਂ ਸੱਭਿਆਤਾਵਾਂ ਨੂੰ ਬਹੁਤ ਨੁਕਸਾਨ ਪਹੁੰਚਾਇਆਬਾਵਜੂਦ ਵੱਡਾ ਤਾਕਤਵਰ ਹੋਣ ਦੇ ਇਹ ਸਾਮਰਾਜ ਦੂਜੇ ਰਾਜਾਂ, ਦੇਸ਼ਾਂ, ਸੱਭਿਆਤਾਵਾਂ ਨੂੰ ਖ਼ਤਮ ਨਹੀਂ ਕਰ ਸਕੇਧਰਮ ਦੇ ਨਾਂਅ ਉੱਤੇ ਜਿਹੜੀਆਂ ਜੰਗਾਂ ਹੋਈਆਂ, ਉਹਨਾਂ ਵਿੱਚ ਜੇਤੂ ਅਤੇ ਹਾਰਨ ਵਾਲੇ ਪਹਿਲਾਂ ਵੀ ਹੋਂਦ ਵਿੱਚ ਸਨ, ਬਾਅਦ ਵਿੱਚ ਵੀ ਰਹੇਕੋਈ ਇੱਕ ਪੱਖ, ਦੂਜੇ ਪੱਖ ਨੂੰ ਪੂਰੀ ਤਰ੍ਹਾਂ ਖ਼ਤਮ ਨਹੀਂ ਕਰ ਸਕਿਆ

ਇੱਕੀਵੀਂ ਸਦੀ ਦੀਆਂ ਜੰਗਾਂ ਪਹਿਲੀਆਂ ਜੰਗਾਂ ਨਾਲੋਂ ਜ਼ਿਆਦਾ ਵਿਨਾਸ਼ਕਾਰੀ ਹਨ ਅਤੇ ਕਰੂਰਤਾ ਦੀਆਂ ਸਾਰੀਆਂ ਹੱਦਾਂ ਲੰਘ ਰਹੀਆਂ ਹਨਪ੍ਰਾਚੀਨ ਕਾਲ ਦੀਆਂ ਲੜਾਈਆਂ ਵਿੱਚ ਇੱਕ ਅਣਲਿਖਤ ਮਰਿਆਦਾ ਸੀ, ਉਹ ਇਹ ਕਿ ਸ਼ਾਮ ਢਲਣ ’ਤੇ ਜੰਗ ਬੰਦ ਕਰ ਦਿੱਤੀ ਜਾਂਦੀ ਸੀਇਹ ਜੰਗ ਸੈਨਿਕਾਂ ਵਿਚਰਾਰ ਹਥਿਆਰਾਂ ਨਾਲ ਲੜੀ ਜਾਂਦੀ ਸੀ, ਪਰ ਆਮ ਨਗਰਿਕਾਂ ਦਾ, ਉਹਨਾਂ ਦੀ ਜਾਨ-ਮਾਲ ਦਾ ਕੋਈ ਨੁਕਸਾਨ ਨਹੀਂ ਸੀ ਹੁੰਦਾ

ਵਿਦੇਸ਼ੀ ਮੁਗਲ ਹਮਲਾਵਰ ਜੋ ਅਸਲ ਵਿੱਚ ਆਰਥਿਕ ਲੁਟੇਰੇ ਸਨ, ਉਹਨਾਂ ਨੇ ਇਸ ਪਰੰਪਰਾ ਨੂੰ ਤੋੜਿਆਚੰਗੇਜ ਖਾਂ ਨੇ ਦਿੱਲੀ ’ਤੇ ਕਬਜ਼ਾ ਕੀਤਾਲੱਖਾਂ ਲੋਕਾਂ ਨੂੰ ਮਾਰਿਆ, ਤਬਾਹ ਕੀਤਾਨਿਹੱਥੀ ਜਨਤਾ ਨੂੰ ਬੇਇੰਤਹਾ ਲੁੱਟਿਆਦੂਜੀ ਵਿਸ਼ਵ ਜੰਗ ਵਿੱਚ ਦੁਸ਼ਮਣ ਰਾਸ਼ਟਰਾਂ ਨੂੰ ਹਰਾਉਣ ਲਈ, ਆਪਣੇ ਹਿਮਾਇਤੀ ਰਾਸ਼ਟਰਾਂ ਦੀ ਸਹਿਮਤੀ ਨਾਲ ਅਮਰੀਕਾ ਨੇ ਜਪਾਨ ਉੱਤੇ ਪ੍ਰਮਾਣੂ ਬੰਬ ਸੁੱਟੇ ਅਤੇ ਹੀਰੋਸ਼ੀਮਾ, ਨਾਗਾਸਾਕੀ ਸ਼ਹਿਰਾਂ ਨੂੰ ਪੂਰੀ ਤਰ੍ਹਾਂ ਤਬਾਹ ਕਰਕੇ ਰੱਖ ਦਿੱਤਾ ਅਤੇ ਹਿਟਲਰੀ ਨਾਜ਼ੀ ਸੈਨਾਵਾਂ ਦੇ ਮਨੋਬਲ ਨੂੰ ਤੋੜ ਕੇ ਲੜਾਈ ਜਿੱਤੀਮੌਜੂਦਾ ਸਮੇਂ ਰੂਸ ਤੇ ਯੂਕਰੇਨ ਜੰਗ ਵਿੱਚ ਜੋ ਕੁਝ ਵੇਖਣ ਨੂੰ ਮਿਲ ਰਿਹਾ ਹੈ, ਉਹ ਮਨੁੱਖੀ ਦਰਿੰਦਗੀ ਦੀ ਭਿਅੰਕਰ ਤਸਵੀਰ ਹੈਇਸ ਲੜਾਈ ਵਿੱਚ ਮਾਡਰਨ ਜੰਗੀ ਹਥਿਆਰਾਂ ਦੀ ਵਰਤੋਂ ਨਿਹੱਥੇ ਨਾਗਰਿਕਾਂ ਉੱਤੇ ਕੀਤੀ ਜਾ ਰਹੀ ਹੈਯੂਕਰੇਨ ਦੇ 50 ਲੱਖ ਤੋਂ ਵੱਧ ਲੋਕ ਆਪਣੇ ਘਰ ਛੱਡਣ ਲਈ ਮਜਬੂਰ ਹੋ ਚੁੱਕੇ ਹਨ, ਸ਼ਰਨਾਰਥੀ ਜੀਵਨ ਜੀਅ ਰਹੇ ਹਨਹਜ਼ਾਰਾਂ ਲੋਕ, ਜਿਹਨਾਂ ਵਿੱਚ ਬੱਚੇ ਵੀ ਸ਼ਾਮਲ ਹਨ, ਮਾਰੇ ਜਾ ਚੁੱਕੇ ਹਨਰਿਹਾਇਸ਼ੀ ਇਮਾਰਤਾਂ ਢਹਿ ਢੇਰੀ ਕਰ ਦਿੱਤੀਆਂ ਗਈਆਂ ਹਨ ਸਕੂਲਾਂ ਅਤੇ ਹਸਪਤਾਲਾਂ ਉੱਤੇ ਬੰਬ ਸੁੱਟੇ ਜਾ ਰਹੇ ਹਨਇਹ ਲੜਾਈ ਲੰਮੀ ਹੁੰਦੀ ਜਾ ਰਹੀ ਹੈਇਸਦੀ ਪੀੜਾ ਸਮੁੱਚੀ ਮਾਨਵਤਾ ਨੂੰ ਝੱਲਣੀ ਪੈ ਰਹੀ ਹੈਅਸਲ ਲੜਾਈ ਤਾਂ ਨਾਟੋ ਦੇਸ਼ਾਂ ਅਤੇ ਰੂਸ ਦੀ ਹੈ, ਇੱਕ ਦੂਜੇ ਤੋਂ ਵੱਡਾ “ਥਾਣੇਦਾਰ” ਕਹਾਉਣ ਦੀ, ਦਬਦਬਾ ਵਧਾਉਣ ਦੀ, ਪਰ ਨਿਰਦੋਸ਼ ਲੋਕਾਂ ਦਾ ਕੀ ਕਸੂਰ? ਆਮ ਲੋਕਾਂ ਤਾਂ ਇਹ ਸਮਝ ਹੀ ਨਹੀਂ ਸਕੇ ਕਿ ਇਹ ਜੰਗ ਆਖ਼ਰ ਕਿਸ ਲਈ ਹੋ ਰਹੀ ਹੈ?

ਇਸ ਤੋਂ ਵੀ ਵੱਡਾ ਸਵਾਲ ਹੋਰ ਹੈ, ਜਿਸਦੀ ਚਰਚਾ ਕਰਨੀ ਬਣਦੀ ਹੈ। ਦੁਨੀਆ ਭਰ ਵਿੱਚ ਜੰਗਾਂ 17ਵੀਂ ਸਦੀ ਦੇ ਅੱਧ ਤਕ ਆਮ ਤੌਰ ’ਤੇ “ਧਰਮਾਂ” ਦੀ ਸਰਬ ਸ੍ਰੇਸ਼ਟਤਾ ਲਈ ਹੋਈਆਂਫਰਾਂਸ ਦੇ ਇਨਕਾਲਾਬ ਤੋਂ ਬਾਅਦ ਰਾਜ ਸੱਤਾ ਹਥਿਆਉਣ ਅਤੇ ਰਾਸ਼ਟਰਾਂ ਦੀ ਪ੍ਰਭੂਸਤਾ ਅਤੇ ਸ਼੍ਰੇਸ਼ਟਤਾ ਲਈ ਲੜਾਈਆਂ ਲੜੀਆਂ ਗਈਆਂਫਿਰ ਜੰਗਾਂ ਦਾ ਰੁਖ ਅਤੇ ਸਰੂਪ ਬਦਲਿਆ, ਜਿਸ ਬਾਰੇ ਦੁਨੀਆ ਦਾ ਵੱਡਾ ਸਾਇੰਸਦਾਨ ਅਲਵਰਟ ਆਈਨਸਟਾਈਨ ਕਹਿੰਦਾ ਹੈ, “ਮੈਂ ਹੁਣ ਤਕ ਉਹਨਾਂ ਜੰਗਾਂ ਦੀ ਗੱਲ ਕੀਤੀ ਹੈ ਜੋ ਵਿਸ਼ਵ ਭਰ ਵਿੱਚ ਕੁਝ ਰਾਸ਼ਟਰਾਂ ਦੀਆਂ ਆਪਸੀ ਰੰਜ਼ਿਸ਼ਾਂ ਕਾਰਨ ਹੋਈਆਂ ਹਨਪਰ ਹੁਣ ਦੇ ਸਮੇਂ ਵਿੱਚ ਇਹ ਜੰਗਾਂ, ਪਿਛਲੇ ਸਮਿਆਂ ਵਾਂਗ, ਘੱਟ ਗਿਣਤੀਆਂ ਨਾਲ ਵੀ ਦਿਖਵੇਂ, ਅਣਦਿਖਵੇਂ ਢੰਗ ਨਾਲ ਹੋ ਰਹੀਆਂ ਹਨ, ਜੋ ਅੱਗੋਂ ਗ੍ਰਹਿ-ਯੁੱਧ ਦਾ ਰੂਪ ਧਾਰਨਗਿਆਂਇਹ ਜੰਗਾਂ ਬਹੁਤ ਹੀ ਕਰੂਰਤਾ ਭਰੀਆਂ ਅਤੇ ਜ਼ਾਲਮਾਨਾ ਹਨ।”

ਬਹੁ ਗਿਣਤੀ ਵੱਲੋਂ ਘੱਟ ਗਿਣਤੀਆਂ ਉੱਤੇ ਕੀਤੇ ਜਾ ਰਹੇ ਜ਼ੁਲਮ ਭਾਵੇਂ ਉਹ ਪਾਕਿਸਤਾਨ ਵਿੱਚ ਹਨ ਜਾਂ ਭਾਰਤ ਵਿੱਚ, ਜਾਂ ਫਿਰ ਏਸ਼ੀਆ ਦੇ ਹੋਰ ਕਈ ਮੁਲਕਾਂ ਵਿੱਚ, ਜਾਂ ਵਿਸ਼ਵ ਦੇ ਹੋਰ ਭਾਗਾਂ ਵਿੱਚ ਜਿੱਥੇ ਬਹੁਲਤਾ ਫਿਰਕੇ ਦੇ ਲੋਕ ਆਪਣੇ ਆਪ ਨੂੰ ‘ਬਾਦਸ਼ਾਹ’ ਘੱਟ ਗਿਣਤੀਆਂ ਨੂੰ ਦੋ ਨੰਬਰ ਦੇ ਸ਼ਹਿਰੀ ਕਹਿੰਦੇ ਹਨ ਅਤੇ ਉਹੋ ਜਿਹਾ ਹੀ ਵਿਵਹਾਰ ਕਰਦੇ ਹਨ ਉਹਨਾਂ ਨੂੰ ਉਹਨਾਂ ਦੇ ਮਿਲੇ ਸੰਵਿਧਾਨਿਕ ਹੱਕਾਂ ਤੋਂ ਬਾਂਝੇ ਰੱਖਦੇ ਹਨਇਹ ਜੰਗ ਦਾ ਅੱਜ ਦੇ ਸਮੇਂ ਦਾ ਭਿਅੰਕਰ ਸੱਚ ਅਤੇ ਪਹਿਲੂ ਹੈ, ਜੋ ਮਨੁੱਖ ਨੂੰ ਅਣਦਿਖਵੀਂ ਜੰਗ ਦੀ ਪੀੜਾ ਸਹਿਣ ਲਈ ਮਜਬੂਰ ਕਰਦਾ ਹੈਹਾਕਮ ਜਿਸ ਲਈ ‘ਜਿਸਦੀ ਲਾਠੀ ਉਸਕੀ ਭੈਂਸ’ ਦਾ ਸਿਧਾਂਤ ਸ੍ਰੇਸ਼ਟ ਹੈ, ਨੂੰ ਇਹ ਜੰਗ ‘ਕੁਰਸੀ, ਤਾਕਤ ਅਤੇ ਹੈਂਕੜ’ਬਖ਼ਸ਼ਦੀ ਹੈਜਿਵੇਂ ਕਿ ਅੱਜ ਭਾਰਤ ਵਿੱਚ ਦੇਖਣ ਨੂੰ ਮਿਲ ਰਿਹਾ ਹੈ

ਜੰਗ, ਭਾਵੇਂ ਗ੍ਰਹਿ ਯੁੱਧ ਹੈ, ਜੰਗ, ਭਾਵੇਂ ਰਾਸ਼ਟਰ ਦਾ ਆਪਸ ਵਿੱਚ ਹੈ; ਜੰਗ ਭਾਵੇਂ ਘੱਟ ਗਿਣਤੀਆਂ ਨੂੰ ਤਹਿਸ਼-ਨਹਿਸ਼ ਕਰਨ ਵਾਲੀ ਇੱਕ ਪਾਸੜ ਹੈ- ਮਨੁੱਖ ਦੇ ਮੱਥੇ ਉੱਤੇ ਕਲੰਕ ਹੈਮਨੁੱਖ ਦੀ ਇਸ ਵਿਰਤੀ ਨੂੰ ਰੋਕਣ ਲਈ ਸਮੇਂ-ਸਮੇਂ ਵਿਚਾਰਵਾਨਾਂ, ਅਮਨ ਪਸੰਦ ਲੋਕਾਂ ਅਤੇ ਮਨੁੱਖੀ ਅਧਿਕਾਰਾਂ ਦੇ ਹਾਮੀ ਲੋਕਾਂ ਵੱਲੋਂ ਵੱਡੇ ਯਤਨ ਹੋਏ ਹਨ, ਪਰ ਨਾਜ਼ੀ, ਡਿਕਟੇਟਰਾਨਾ ਰੁਚੀਆਂ ਵਾਲੇ ਹਾਕਮ ਇਹਨਾਂ ਯਤਨਾਂ ਨੂੰ ਤਰਪੀਡੋ ਕਰਦੇ ਰਹੇ ਹਨ ਅਤੇ ਹੁਣ ਵੀ ਕਰ ਰਹੇ ਹਨ

ਦੁਨੀਆ ਦੇ ਰਾਸ਼ਟਰਾਂ ਨੇ ਲੀਗ ਆਫ ਨੇਸ਼ਨਜ਼ ਅਤੇ ਸੰਯੁਕਤ ਰਾਸ਼ਟਰ ਸੰਘ ਨੇ ਵੀ ਜੰਗ ਦੇ ਲਈ ਚਾਰਟਰ ਬਣਾਇਆ ਸੀ ਅਤੇ ਨਿਯਮ ਤੈਅ ਕੀਤੇ ਸਨ ਪਰ ਕਿਉਂਕਿ ਸੰਯੁਕਤ ਰਾਸ਼ਟਰ ਸੰਘ ਕੋਲ ਆਪਣੀ ਕੋਈ ਤਾਕਤ ਨਹੀਂ ਹੈ ਅਤੇ ਆਰਥਿਕ ਮਾਮਲਿਆਂ ਉੱਤੇ ਉਹ ਵੱਡੇ ਦੇਸ਼ਾਂ ਉੱਤੇ ਹੀ ਨਿਰਭਰ ਕਰਦੀ ਹੈ, ਇਸ ਲਈ ਉਸ ਵੱਲੋਂ ਨਿਰਧਾਰਤ ਅਤੇ ਪ੍ਰਵਾਨਿਤ ਮਾਪ ਦੰਡ ਕਮਜ਼ੋਰ ਦੇਸ਼ਾਂ ਉੱਤੇ ਹੀ ਲਾਗੂ ਹੋ ਜਾਂਦੇ ਹਨ, ਪਰ ਤਾਕਤਵਰ ਦੇਸ਼ ਇਹਨਾਂ ਨਿਯਮਾਂ ਨੂੰ ਨਹੀਂ ਮੰਨਦੇਕੁਲ ਮਿਲਾ ਕੇ ਇਹ ਸਪਸ਼ਟ ਹੈ ਕਿ ਇਹ ਵਿਸ਼ਵ ਪੱਧਰੀ ਸੰਸਥਾਵਾਂ ਵੱਡੀਆਂ ਤਾਕਤਾਂ ਦੀਆਂ ਪਿੱਛਲੱਗੂ ਬਣਕੇ ਰਹਿ ਗਈਆਂ ਹਨ

ਦੁਨੀਆ ਦਾ ਜਿੰਨਾ ਪੈਸਾ ਜੰਗਾਂ ਉੱਤੇ ਹੁਣ ਤਕ ਖ਼ਰਚ ਹੋਇਆ ਹੈ, ਉਸਦਾ ਜੇਕਰ ਹਿਸਾਬ ਲਾਇਆ ਜਾਵੇ ਤਾਂ ਉੰਨੇ ਪੈਸੇ ਨਾਲ ਇੱਕ ਨਹੀਂ. ਕਈ ਦੁਨੀਆ ਖੜ੍ਹੀ ਹੋ ਸਕਦੀਆਂ ਹਨ

ਦੁਨੀਆ ਨੂੰ ਜੰਗਾਂ-ਯੁੱਧਾਂ, ਵਿਵਾਦਾਂ ਅਤੇ ਆਰਥਿਕ ਸ਼ੋਸ਼ਣ ਤੋਂ ਮੁਕਤੀ ਲਈ ਨਵਾਂ ਰਸਤਾ ਲੱਭਣਾ ਪਵੇਗਾਨਹੀਂ ਤਾਂ ਮਨੁੱਖਤਾ ਦਾ ਸਰਵਨਾਸ਼ ਦੇਰ-ਸਵੇਰ ਨਿਸ਼ਚਿਤ ਹੈ, ਜਿਸ ਬਾਰੇ ਵਿਗਿਆਨਿਕ ਅਲਬਰਟ ਆਈਸਟਾਈਨ ਪਹਿਲਾਂ ਹੀ ਚਿਤਾਵਨੀ ਦੇ ਗਏ ਹਨ, “ਮੈਂ ਜਾਣਦਾ ਹਾਂ ਕਿ ਤੀਜਾ ਵਿਸ਼ਵ ਯੁੱਧ ਕਿਨ੍ਹਾਂ ਹਥਿਆਰਾਂ ਨਾਲ ਲੜਿਆ ਜਾਏਗਾ, ਪਰ ਮੈਂ ਇਹ ਵੀ ਜਾਣਦਾ ਹਾਂ ਕਿ ਚੌਥਾ ਵਿਸ਼ਵ ਯੁੱਧ ਡਾਂਗਾਂ, ਸੋਟਿਆਂ ਅਤੇ ਪੱਥਰਾਂ ਨਾਲ ਲੜਿਆ ਜਾਏਗਾ।”

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3580)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.) 

About the Author

ਗੁਰਮੀਤ ਸਿੰਘ ਪਲਾਹੀ

ਗੁਰਮੀਤ ਸਿੰਘ ਪਲਾਹੀ

Journalist. (Phagwara, Punjab, India)
Phone:  (91 - 98158 - 02070)
Email: (gurmitpalahi@yahoo.com)

More articles from this author