InderjitChugavan7ਇਨ੍ਹਾਂ ਸੋਚਾਂ ਵਿੱਚ ਗੁਆਚਿਆ ਕੌਫ਼ੀ ਦਾ ਕੱਪ ਲੈ ਕੇ ਮੈਂ ਬਿੱਲ ਦੇਣ ਲਈ ਕਾਊਂਟਰ ’ਤੇ ਗਿਆ। ਸਾਹਮਣੇ ...
(24 ਅਗਸਤ 2023)

 

 24August2023 1


ਰੇਤ ਵਿੱਚ ਤਪੇ ਪੈਰਾਂ ਨੂੰ ਕਿੱਧਰੇ ਛਾਂ ਮਿਲ ਜਾਵੇ
, ਧੁੱਪ ਵਿੱਚ ਸੜਦੇ ਨੂੰ ਕਿਤੇ ਚੱਲਦਾ ਠੰਢਾ ਪਾਣੀ ਮਿਲ ਜਾਵੇ, ਭੱਜ-ਦੌੜ ਤੋਂ ਅੱਕੇ ਥੱਕੇ ਬੰਦੇ ਨੂੰ ਦੋ ਪਲ ਦਾ ਸਕੂਨ ਮਿਲ ਜਾਵੇ ਤਾਂ ਉਸ ਤੋਂ ਵੱਡਾ ਆਨੰਦ ਹੋਰ ਕੋਈ ਨਹੀਂ ਹੋ ਸਕਦਾਸਾਰੀ ਥਕਾਣ ਲੱਥ ਜਾਂਦੀ ਹੈ ਤੇ ਉਹ ਤਰੋ-ਤਾਜ਼ਾ ਹੋ ਮੁੜ ਮੋਰਚਾ ਸੰਭਾਲਣ ਲਈ ਤਿਆਰ ਹੋ ਜਾਂਦਾ ਹੈ

ਜ਼ਰੂਰੀ ਨਹੀਂ ਕਿ ਇਹ ਸਕੂਨ ਸਭਨਾਂ ਨੂੰ ਇੱਕੋ ਸ੍ਰੋਤ ਤੋਂ ਹਾਸਲ ਹੁੰਦਾ ਹੋਵੇਆਪੋ-ਆਪਣਾ ਸੁਭਾਅ, ਆਪੋ-ਆਪਣਾ ਸੁਆਦ, ਆਪੋ-ਆਪਣੀ ਪਸੰਦਜੇ ਇੱਕ ਨੂੰ ਆਪਣੀ ਥਾਂ ਤੋਂ ਦੋ ਪਲ ਪਾਸੇ ਹਟ ਕੇ, ਕੁਝ ਖਾ ਕੇ ਸਕੂਨ ਮਿਲਦਾ ਹੈ ਤਾਂ ਦੂਸਰੇ ਨੂੰ ਗੁਣਗੁਣਾ ਕੇ ਸਕੂਨ ਮਿਲ ਸਕਦਾ ਹੈਮੇਰੇ ਲਈ ਮੱਠੀ ਸੁਰ ਵਾਲਾ ਸੰਗੀਤ ਸੁਣਨਾ ਸਭ ਤੋਂ ਵੱਧ ਸਕੂਨ ਦੇਣ ਵਾਲਾ ਹੈਆਪਣੀ ਸੀਟ ਛੱਡ ਕੇ, ਅੱਖਾਂ ਬੰਦ ਕਰਕੇ ਆਪਣੀ ਪਸੰਦ ਦਾ ਕੋਈ ਗੀਤ ਸੁਣਨਾ ਮੈਨੂੰ ਤਣਾਅ ਮੁਕਤ ਕਰ ਦਿੰਦਾ ਹੈਪਿਛਲੇ ਦਿਨੀਂ ਮੈਂ ਇੱਕ ਗੀਤ ਸੁਣਿਆ, ਮਾਣਿਆ ਹੈਇਹ ਗੀਤ ਦੁਨੀਆ ਦਾ ਸਭ ਤੋਂ ਬਿਹਤਰੀਨ ਸੰਗੀਤਮਈ, ਮਿੱਠਾ ਗੀਤ ਹੈ … ਤੁਹਾਡਾ ਵੀ ਤੇ ਹਰ ਇੱਕ ਦਾ ਪਸੰਦੀਦਾ ਗੀਤ! ਸ਼ਾਇਦ ਤੁਹਾਨੂੰ ਯਾਦ ਨਾ ਹੋਵੇ

ਪੂਰਾ ਮਾਮਲਾ ਇੰਝ ਹੈ ਕਿ ਅਸੀਂ ਕਨੈਟੀਕਟ ਦੇ ਚੈਸ਼ਰ ਸ਼ਹਿਰ (Cheshire, Connecticut) ਹੋਲ ਫੂਡਜ਼ ਦਾ ਲੋਡ ਲੈ ਕੇ ਗਏ ਸੀਵਾਪਸੀ ਦਾ ਲੋਡ ਪੈਨਸਲਵੇਨੀਆ ਦੇ ਦੋ ਪਿੰਡਾਂ ਡੈਨਵਰ ਤੇ ਨਿਊ ਹੌਲੈਂਡ ਤੋਂ ਚੁੱਕਣਾ ਸੀਉੱਥੇ ਪਹੁੰਚਣ ਲਈ ਨਿਊ ਯਾਰਕ ਤੇ ਨਿਊ ਜਰਸੀ ਵਿੱਚੋਂ ਹੋ ਕੇ ਲੰਘਣਾ ਪੈਣਾ ਸੀਮੇਰੇ ਜੋਟੀਦਾਰ ਅਵਤਾਰ ਦੀ ਲਾਗ-ਬੁੱਕ ਦਾ ਸਮਾਂ ਖਤਮ ਹੋ ਚੁੱਕਾ ਸੀਵਾਪਸੀ ਸਫ਼ਰ ਦੀ ਸ਼ੁਰੂਆਤ ਮੇਰੀਲਾਗ-ਬੁੱਕ ਨਾਲ ਹੋਣੀ ਸੀਚੈਸ਼ਰ ਪਹੁੰਚਣ ਵੇਲੇ ਤੋਂ ਲੈ ਕੇ ਲੋਡ ਉਤਾਰਨ ਤਕ ਚਾਰ ਘੰਟੇ ਤੋਂ ਵੱਧ ਸਮਾਂ ਲੱਗ ਗਿਆ, ਜਿਸ ਦੌਰਾਨ ਮੈਂ ਸੌਂ ਨਾ ਸਕਿਆਅਵਤਾਰ ਟਰੱਕ ਪਾਰਕ ਕਰਨ ਤੋਂ ਬਾਅਦ ਸੌਂ ਗਿਆ ਸੀਡੌਕ ’ਤੇ ਟਰੱਕ ਪਾਰਕ ਕਰਨ ਤੇ ਸਮਾਨ ਲਹੇ ਜਾਣ ਤਕ ਮੈਂ ਚਾਹੁੰਦਾ ਹੋਇਆ ਵੀ ਸੌਂ ਨਾ ਸਕਿਆ

ਸਮਾਨ ਲਾਹੇ ਜਾਣ ਬਾਅਦ ਹਰੀ ਬੱਤੀ ਹੋਣ ਤੋਂ ਬਾਅਦ ਤੁਰਨਾ ਹੁੰਦਾ ਹੈ ਕੁਝ ਥਾਂਵਾਂ ਹੁੰਦੀਆਂ ਹਨ ਜਿੱਥੇ ਆਫਲੋਡਿੰਗ ਤੋਂ ਬਾਅਦ ਬਿੱਲ ਡਰਾਈਵਰ ਦੇ ਹਵਾਲੇ ਕਰ ਦਿੰਦੇ ਹਨ, ਜਿਸ ਨਾਲ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਟ੍ਰੇਲਰ ਖਾਲੀ ਹੋ ਚੁੱਕਾ ਹੈ ਪਰ ਇਸ ਜਗ੍ਹਾ ਡਰਾਈਵਰ ਨੂੰ ਖੁਦ ਅੱਖ ਰੱਖਣੀ ਪੈਂਦੀ ਹੈ ਕਿ ਉਸਦਾ ਟਰੇਲਰ ਕਦੋਂ ਖਾਲੀ ਹੁੰਦਾ ਹੈਲੋਡ ਉਤਾਰਨ ਤੋਂ ਬਾਅਦ ਬਿੱਲ ਟ੍ਰੇਲਰ ਪਿੱਛੇ ਰੱਖ ਕੇ ਅਮਲਾ ਫੈਲਾ ਖੁਦ ਸੁਰਖਰੂ ਹੋ ਜਾਂਦਾ ਹੈਡਰਾਈਵਰ ਨੂੰ ਉਸ ਵੇਲੇ ਹੀ ਤੁਰਨ ਲਈ ਕਿਹਾ ਜਾਂਦਾ ਹੈ, ਜਦੋਂ ਉਸ ਡੌਕ ’ਤੇ ਅਗਲਾ ਟਰੇਲਰ ਲੱਗਣ ਲਈ ਤਿਆਰ ਹੋਵੇਇਸ ਦੌਰਾਨ ਜੇ ਡਰਾਈਵਰ ਨੂੰ ਨੀਂਦ ਆ ਗਈ ਤਾਂ ਇਹ ਸਮਾਂ ਉਸਦੇ ਡਰਾਈਵ ਟਾਈਮ ਵਿੱਚੋਂ ਕੱਟਿਆ ਜਾਂਦਾ ਹੈ

ਅਵਤਾਰ ਥੱਕਿਆ ਹੋਣ ਕਾਰਨ ਸੌਂ ਗਿਆ ਪਰ ਮੈਂ ਨਾ ਸੌਂ ਸਕਿਆਮੈਂ ਵਾਰ ਵਾਰ ਉੱਠ ਕੇ ਦੇਖਦਾ ਰਿਹਾ ਕਿ ਕਦੋਂ ਬੱਤੀ ਹਰੀ ਹੁੰਦੀ ਹੈ ਤਾਂ ਕਿ ਵੇਲੇ ਸਿਰ ਵਾਪਸੀ ਲੋਡ ਉਠਾ ਸਕੀਏ

ਚਲੋ ਜੀ, ਸਾਨੂੰ ਵੀ ਹਰੀ ਝੰਡੀ ਮਿਲ ਗਈਹਰੀ ਬੱਤੀ ਹੁੰਦੇ ਸਾਰ ਅਸੀਂ ਤੁਰ ਪਏਇਹ ਸਫ਼ਰ ਬਰਾਸਤਾ ਨਿਊ ਯਾਰਕ, ਨਿਊ ਜਰਸੀ ਤੈਅ ਕਰਨ ਵਿੱਚ ਸ਼ਾਮ ਹੋਣ ਕਾਰਨ ਤੈਅ ਸਮੇਂ ਤੋਂ ਘੰਟੇ ਤੋਂ ਵੱਧ ਸਮਾਂ ਲੱਗਾਸਵੇਰ-ਸ਼ਾਮ ਟਰੈਫਿਕ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਟਰੱਕ ਮਿਥੀ ਰਫ਼ਤਾਰ ’ਤੇ ਚਲਾਉਣਾ ਸੰਭਵ ਨਹੀਂ ਹੁੰਦਾ

ਖ਼ੈਰ, ਦੋਹਾਂ ਥਾਂਵਾਂ ਤੋਂ ਲੋਡ ਲੈ ਕੇ ਫਰਿਜ਼ਨੋ ਵਾਪਸੀ ਸਫ਼ਰ ਦੀ ਸ਼ੁਰੂਆਤ ਹੋ ਗਈਮੈਂ ਹਿਸਾਬ ਲਾਇਆ ਕਿ ਆਪਣੀ ਵਾਟ ਦੌਰਾਨ ਮੈਂ ਪੈਨਸਲਵੇਨੀਆ ਤੋਂ ਬਾਅਦ ਟੈਨੇਸੀ ਲਗਭਗ ਪਾਰ ਕਰ ਜਾਵਾਂਗਾ ਪਰ ਥਾਂ ਥਾਂ ਚੱਲ ਰਹੀ ਸੜਕ ਦੀ ਮੁਰੰਮਤ ਅਤੇ ਦੋ ਥਾਂਵਾਂ ’ਤੇ ਹੋਏ ਹਾਦਸਿਆਂ ਕਾਰਨ ਮੈਂ ਟੈਨੇਸੀ ਦੇ ਸਵਾ ਕੁ ਸੌ ਮੀਲ ਹੀ ਮੁਕਾ ਸਕਿਆਟਰੱਕ ਚੱਲਦਾ ਰਹੇ ਤਾਂ ਅਕੇਵਾਂ ਨਹੀਂ ਹੁੰਦਾ ਪਰ ਇਸ ਤਰ੍ਹਾਂ ਦੇ ਹਾਲਾਤ ਵਿੱਚ ਅਕੇਵਾਂ ਵੀ ਹੁੰਦਾ ਹੈ ਤੇ ਥਕੇਵਾਂ ਵੀਲੌਗਬੁੱਕ ਦੇਖ ਕੇ ਮੈਂ “ਲਵਜ਼ ਟਰੱਕ ਸਟਾਪ” ’ਤੇ ਟਰੱਕ ਰੋਕ ਲਿਆਸਾਡੀ ਕੰਪਨੀ ਦਾ ਫਿਊਲ ਕਾਰਡ ਲਵਜ਼ ਕੰਪਨੀ ਦੇ ਟਰੱਕ ਸਟਾਪਾਂ ’ਤੇ ਹੀ ਚਲਦਾ ਹੈ ਅਵਤਾਰ ਸੁੱਤਾ ਪਿਆ ਸੀਮੈਂ ਦੋ ਪਲ ਅੱਖਾਂ ਬੰਦਕਰਕੇ ਸੀਟ ’ਤੇ ਬੈਠਾ ਰਿਹਾ ਤੇ ਫੇਰ ਖਿਆਲ ਆਇਆ ਕਿ ਕਿਉਂ ਨਾ ਨਹਾ ਕੇ ਅਕੇਵਾਂ-ਥਕੇਵਾਂ ਦੂਰ ਕੀਤਾ ਜਾਵੇ, ਫੇਰ ਹੀ ਆ ਕੇ ਅਵਤਾਰ ਨੂੰ ਜਗਾਵਾਂ

ਮੈਂ ਅੰਦਰ ਗਿਆਅੱਧ-ਮੀਟੀਆਂ ਅੱਖਾਂ, ਮੈਂ ਸ਼ਾਵਰ ਪਲੀਜ਼ ਕਿਹਾਹੱਥ ਵਿੱਚ ਟਿਕਟ ਮਿਲਦੇ ਸਾਰ ਹੀ ਇੱਕ ਨੰਬਰ ਸ਼ਾਵਰ ਮਿਲ ਗਿਆਅੰਦਰ ਵੜਿਆ ਤੇ ਨਹਾਉਣ ਲੱਗਿਆ ਤਾਂ ਸੈੱਲਫੋਨ ਦੇ ਯੂਟਿਊਬ ’ਤੇ ਗਿਆ ਤੇ ਸਾਹਮਣੇ ਆਇਆ ਪਸੰਦੀਦਾ ਗੀਤ - ਲੱਲਾ ਲੱਲਾ ਲੋਰੀ … (ਮੁਕੇਸ਼ ਹੁਰਾਂ ਦਾ ਗਾਇਆ) ਲਾ ਲਿਆਇਹ ਗੀਤ ਸੁਣਦਿਆਂ, ਨਹਾਉਂਦਿਆਂ ਮੈਨੂੰ ਕਮਲਜੀਤ ਨੀਲੋਂ ਦਾ ਗੀਤ ਯਾਦ ਆ ਗਿਆ, “ਸੌਂ ਜਾ ਬੱਬੂਆ ਮਾਣੋ ਬਿੱਲੀ ਆਈ ਆ” ਇਨ੍ਹਾਂ ਗੀਤਾਂ ਨੇ ਮੇਰਾ ਅਕੇਵਾਂ ਕਾਫੀ ਦੂਰ ਕਰ ਦਿੱਤਾਸੋਚ ਰਿਹਾ ਸੀ ਕਿ ਮੈਂ ਹਲਕਾ ਫੁੱਲ ਨਹਾ ਕੇ ਮਹਿਸੂਸ ਕਰ ਰਿਹਾ ਹਾਂ ਜਾਂ ਲੋਰੀ ਵਰਗੇ ਗੀਤ ਨੂੰ ਸੁਣਕੇ! ਫੇਰ ਮਨ ਵਿੱਚ ਖਿਆਲ ਆਉਣ ਲੱਗਾ ਕਿ ਇਹ ਲੋਰੀ ਕੀ ਸ਼ੈਅ ਹੈ? ਕਿਵੇਂ ਇਸ ਨੂੰ ਸੁਣਦਿਆਂ ਬੱਚਾ ਸੁਪਨਿਆਂ ਦੀ ਦੁਨੀਆ ਵਿੱਚ ਪਹੁੰਚ ਜਾਂਦਾ ਹੈ!

ਇਨ੍ਹਾਂ ਸੋਚਾਂ ਵਿੱਚ ਗੁਆਚਿਆ ਕੌਫ਼ੀ ਦਾ ਕੱਪ ਲੈ ਕੇ ਮੈਂ ਬਿੱਲ ਦੇਣ ਲਈ ਕਾਊਂਟਰ ’ਤੇ ਗਿਆਸਾਹਮਣੇ ਇੱਕ ਖੂਬਸੂਰਤ ਕੁੜੀ ਖੜ੍ਹੀ ਸੀ, ਬਹੁਤ ਹੀ ਮਾਸੂਮ ਮੁਸਕਰਾਹਟ ਵਾਲੀ! ਉਮਰ ਕੋਈ ਤੀਹ-ਪੈਂਤੀ ਸਾਲ! ਮੇਰੀ ਵੱਡੀ ਧੀ ਭੋਲੇ ਦੇ ਹਾਣ ਦੀ! ਉਸ ਦੀ ਪੂਰੀ ਤਰ੍ਹਾਂ ਖਿੜ ਕੇ ਕੀਤੀ ਇਸ ਟਿੱਪਣੀ ਤੋਂ ਪਤਾ ਲੱਗ ਗਿਆ ਕਿ ਸ਼ਾਵਰ ਟਿਕਟ ਦੇਣ ਵਾਲੀ ਇਹੋ ਕੁੜੀ ਸੀ, “ਯੂ ਸੀਮ ਫੁਲੀ ਰਿਫਰੈਸ਼ਡ ਨਾਓ …!” ਉਸਦਾ ਸ਼ੁਕਰੀਆ ਅਦਾ ਕਰਦਿਆਂ ਜਦੋਂ ਮੈਂ ਕਿਹਾ, “ਥੈਂਕਸ ਫਾਰ ਦਿ ਕੁਇੱਕ ਸ਼ਾਵਰ …” ਤਾਂ ਮੇਰਾ ਧਿਆਨ ਉਸਦੀ ਕਮੀਜ਼ ’ਤੇ ਲੱਗੇ ਉਸਦੇ ਨਾਂਅ ਵਾਲੇ ਬਿੱਲੇ ’ਤੇ ਗਿਆਮੇਰੀ ਖੁਸ਼ੀ ਦੀ ਹੱਦ ਨਾ ਰਹੀਉਸਦਾ ਨਾਂਅ ਪਤਾ ਕੀ ਸੀ ਲੋਰੀ (Lori)! ਇਹ ਦੇਖਦਿਆਂ ਸ਼ਾਵਰ ਲੈਂਦੇ ਸਮੇਂ ਲੋਰੀ ਵਾਲੇ ਗੀਤਾਂ ਨਾਲ ਆਇਆ ਸਰੂਰ ਸਿਖਰ ਛੂਹ ਗਿਆ …!

ਮੈਂ ਉਸ ਨੂੰ ਪੁੱਛਿਆ ਕਿ ਮੇਰੇ ਵਾਸਤੇ ਉਹ ਇੱਕ ਮਿੰਟ ਕੱਢ ਸਕਦੀ ਐ? ਉਸਦਾ ਜਵਾਬ ਸੀ, “ਕਿਉਂ ਨਹੀਂ, ਦੱਸੋ ਕੀ ਕਰ ਸਕਦੀ ਹਾਂ ਤੁਹਾਡੇ ਲਈ?”

ਮੈਂ ਕਿਹਾ ਕਿ ਸਿਰਫ ਇੱਕ ਸਵਾਲ ਦਾ ਜਵਾਬ ਦੇ ਕਿ ਤੈਨੂੰ ਦੁਨੀਆ ਦੇ ਸਭ ਤੋਂ ਮਿੱਠੇ, ਪਿਆਰੇ, ਸੰਗੀਤਮਈ ਗਾਣੇ ਦਾ ਪਤਾ ਹੈ?

ਹੈਰਾਨ-ਪਰੇਸ਼ਾਨ ਜਿਹੀ ਉਹ ਕੁੜੀ ਕਹਿਣ ਲੱਗੀ ਕਿ ਉਹ ਨਹੀਂ ਜਾਣਦੀ ਤੇ ਉਹ ਮੇਰੇ ਵੱਲ ਸਵਾਲੀਆ ਨਜ਼ਰਾਂ ਨਾਲ ਦੇਖਣ ਲੱਗੀਫੇਰ ਮੈਂ ਉਸ ਨੂੰ ਪੁੱਛਿਆ ਕਿ ਪੰਘੂੜੇ ਵਿੱਚ ਪਏ ਜਾਂ ਕੁੱਛੜ ਚੁੱਕੇ ਬੱਚੇ ਨੂੰ ਸੁਆਉਣ ਲਈ ਮਾਂ ਜੋ ਗੀਤ ਗਾਉਂਦੀ ਐ, ਉਸ ਨੂੰ ਕੀ ਕਹਿੰਦੇ ਹਨ?

ਉਸਦਾ ਜਵਾਬ ਸੀ, “Lullaby!”

ਮੈਂ ਉਸ ਨੂੰ ਦੱਸਿਆ ਕਿ ਮੇਰੀ ਮਾਂ ਬੋਲੀ ਪੰਜਾਬੀ ਵਿੱਚ ਇਸ ਗੀਤ Lullaby ਨੂੰ ਲੋਰੀ (Lori) ਕਹਿੰਦੇ ਹਨਇਸ ਲਈ ਮੇਰੇ ਲਈ ਤੂੰ ਦੁਨੀਆ ਦਾ ਸਭ ਤੋਂ ਮਿੱਠਾ ਤੇ ਹੁਸੀਨ ਗੀਤ ਹੈਂ!

ਇੰਨਾ ਕਹਿਣ ਦੀ ਦੇਰ ਸੀ ਕਿ ਉਹ ਖੁਸ਼ੀ ਭਰੀ ਹੈਰਾਨੀ ਜ਼ਾਹਰ ਕਰਦਿਆਂ ਕਹਿਣ ਲੱਗੀ, “ਓ ਰੀਅਲੀ …!” ਉਸਨੇ ਮੇਰਾ ਹੱਥ ਘੁੱਟ ਕੇ ਫੜਦਿਆਂ ਕਿਹਾ, “ਮੈਂ ਆਪਣੇ ਪਤੀ ਤੇ ਬੱਚਿਆਂ ਨੂੰ ਜਾ ਕੇ ਦੱਸਾਂਗੀ ਇਹ ਸਭ …!” ਖੁਸ਼ੀ ਵਿੱਚ ਖੀਵੀ ਲੋਰੀ ਆਪਣੀ ਸਹਿਯੋਗੀ ਕੁੜੀ ਨੂੰ ਇਹ ਸਭ ਦੱਸ ਰਹੀ ਸੀ! ਇਹ ਪਲ ਮੇਰੇ ਲਈ ਬਹੁਤ ਹੀ ਆਨੰਦਮਈ ਸਨ … ਇੱਕ ਨਿਰਛਲ, ਪਵਿੱਤਰ ਅਹਿਸਾਸ ਵਾਲੇ!

ਚੰਗੀ ਗੱਲ ਇਹ ਰਹੀ ਕਿ ਇਨ੍ਹਾਂ ਪਲਾਂ ਦੌਰਾਨ ਆਪਣੇ ਭਾਈਚਾਰੇ ਦਾ ਕੋਈ ਵੀ ਡਰਾਈਵਰ ਹਾਜ਼ਰ ਨਹੀਂ ਸੀਆਪਣੇ ਵੱਡੀ ਬਹੁਗਿਣਤੀ ਮਰਦ ਜਦੋਂ ਕਿਸੇ ਵਿਅਕਤੀ ਨੂੰ ਕਿਸੇ ਔਰਤ, ਉਹ ਵੀ ਜਵਾਨ, ਨਾਲ ਖੜ੍ਹੇ ਦੇਖਦੇ ਹਨ ਤਾਂ ਪਹਿਲੇ ਬੋਲ ਉਨ੍ਹਾਂ ਦੇ ਮੂੰਹੋਂ ਇਹੋ ਨਿਕਲਦੇ ਹਨ, “ਪੱਟ ਲਈ ਭਾਊ ਨੇ … ਅੜਾ ਲਈ ਕੁੰਡੀ … ਇਹ ਕਿੱਦਾਂ ਹੱਥ ਮਾਰ ਗਿਆ … .!” ਇਸ ਨਜ਼ਰੀਏ ਤੋਂ ਬਿਨਾ ਮਰਦ-ਔਰਤ ਦੇ ਕਿਸੇ ਹੋਰ ਰਿਸ਼ਤੇ ਬਾਰੇ ਉਹ ਸੋਚ ਹੀ ਨਹੀਂ ਸਕਦੇ

ਅਸੀਂ ਇੱਕ ਯਾਦਗਾਰੀ ਤਸਵੀਰ ਉਤਾਰੀਮੈਂ ਆਪਣੇ ਅਹਿਸਾਸ ਨੂੰ ਮਾਸੂਮ ਬੱਚੇ ਵਾਂਗ ਕੁੱਛੜ ਚੁੱਕੀ, ਲੋਰੀ ਦੀ ਲੰਮੀ ਉਮਰ ਲਈ ਦੁਆ ਕਰਦਿਆਂ ਆਪਣੇ ਟਰੱਕ ਵਿੱਚ ਆ ਬੈਠਾ

ਹੁਣ ਡਰਾਈਵ ਕਰਨ ਦੀ ਵਾਰੀ ਅਵਤਾਰ ਦੀ ਸੀਉਸ ਨੂੰ ਜਗਾਇਆਟਰੱਕ ਤੁਰਦੇ ਸਾਰ ਉਂਜ ਮੈਂ ਸੌਂ ਜਾਣਾ ਸੀ ਪਰ ਕਾਫ਼ੀ ਦੇਰ ਨਾਲ ਵਾਲੀ ਸੀਟ ’ਤੇ ਬੈਠਾ ਰਿਹਾਵਾਪਸੀ ਦੇ ਸਾਰੇ ਸਫ਼ਰ ਦੌਰਾਨ ਲੋਰੀ ਮੇਰੇ ਨਾਲ ਰਹੀ ਤੇ ਮੈਂ ਅਕੇਵੇਂ-ਥਕੇਵੇਂ ਤੋਂ ਕੋਹਾਂ ਦੂਰ!

ਇਸ ਤਜਰਬੇ, ਇਸ ਅਲੋਕਾਰੀ ਅਹਿਸਾਸ ਤੋਂ ਬਾਅਦ ਮੈਂ ਅਕਸਰ ਲੋਰੀ ਬਾਰੇ ਸੋਚਦਾ ਰਹਿੰਦਾ ਹਾਂ ਕਿ ਲੋਰੀ ਵਿੱਚ ਕਿਹੜਾ ਨਸ਼ਾ ਹੈ ਕਿ ਬੱਚਾ ਘੂਕ ਸੌਂ ਜਾਂਦਾ ਹੈ … ਮੈਨੂੰ ਜਾਪਦਾ ਹੈ ਕਿ ਇਹ ਉਹ ਗੀਤ ਹੈ ਜੋ ਜਨਮ ਤੋਂ ਪਹਿਲਾਂ ਪੂਰੇ ਨੌਂ ਮਹੀਨੇ ਬੱਚਾ ਮਾਂ ਦੇ ਗਰਭ ਵਿੱਚ ਰਹਿੰਦਿਆਂ ਸੁਣਦਾ ਹੈ … ਮਾਂ ਦੇ ਦਿਲ ਦੀ ਧੜਕਨ ਸਭ ਤੋਂ ਪਹਿਲਾਂ ਉਸਦੇ ਕੰਨਾਂ ਵਿੱਚ ਪੈਂਦੀ ਹੈ … ਉਹ ਇਸ ਧੜਕਨ ਨਾਲ ਥਿਰਕਦਾ ਹੈ … ਇਹ ਧੜਕਨ ਹੀ ਉਸਦੀ ਜ਼ਿੰਦਗੀ ਹੈ … ਇਹ ਧੜਕਨ ਹੀ ਉਸ ਲਈ ਪਹਿਲਾ ਸੰਗੀਤ ਹੈ।

ਕੋਈ ਵੀ ਗੀਤ ਜੋ ਲਗਾਤਾਰ ਕੰਨਾਂ ਵਿੱਚ ਮੱਠਾ ਮੱਠਾ ਜ਼ਿਆਦਾ ਸਮਾਂ ਵੱਜਦਾ ਰਹੇ ਤਾਂ ਉਹ ਨਸ਼ੇ ਵਾਂਗ ਹੀ ਕੰਮ ਕਰਦਾ ਹੈ! ਇਸੇ ਲਈ ਜਨਮ ਤੋਂ ਬਾਅਦ ਜਦੋਂ ਮਾਂ ਬੱਚੇ ਨੂੰ ਆਪਣੀ ਛਾਤੀ ਨਾਲ ਲਾਉਂਦੀ ਹੈ ਤਾਂ ਉਹ ਆਪਣੀ ਮਾਂ ਦੇ ਦਿਲ ਦੀ ਧੜਕਣ ਨੂੰ ਸੁਣਦਿਆਂ ਸ਼ਾਂਤ ਹੋ ਜਾਂਦਾ ਹੈਇਹ ਧੜਕਣ ਬੱਚੇ ਲਈ ਇੱਕ ਨਸ਼ੇ ਦਾ ਕੰਮ ਕਰਦੀ ਹੈ ਤੇ ਜਦੋਂ ਅਜਿਹਾ ਕਰਦਿਆਂ ਮਾਂ ਮੱਠਾ ਮੱਠਾ ਗੁਣਗੁਣਾਉਂਦੀ ਹੈ ਤਾਂ ਨਸ਼ਾ ਦੁੱਗਣਾ ਹੋ ਜਾਂਦਾ ਹੈ!

ਇਸ ਅਹਿਸਾਸ ਸੰਗ ਗੁਜ਼ਰਦਿਆਂ ਮੈਨੂੰ ਆਪਣੀਆਂ ਤਿਤਲੀਆਂ, ਆਪਣੇ ਪੁੱਤ ਬਗਲ ਵਿੱਚ ਬੈਠੀਆਂ ਆਪਣੀ ਮਾਂਵਾਂ ਦੀ ਗੋਦ ਵਿੱਚ ਸਿਰ ਰੱਖ ਕੇ ਉਂਘਲ਼ਾਉਂਦੇ ਹੋਏ ਮਹਿਸੂਸ ਹੁੰਦੇ ਹਨ … ਮੈਨੂੰ ਜਾਪਦਾ ਹੈ ਕਿ ਮੈਂ ਚੁੱਪ-ਚੁਪੀਤੇ ਉਨ੍ਹਾਂ ਲਈ ਛਾਂ ਬਣ ਗਿਆ ਹਾਂ ਕਿ ਕਿਤੇ ਜ਼ਰਾ ਜਿੰਨੀ ਵੀ ਧੁੱਪ ਨਾ ਲੱਗੇ ਇਸ ਪਿਆਰੀ-ਨਿਆਰੀ ਦੁਨੀਆ ਨੂੰ!

ਆਨੰਦਮਈ ਅਵਸਥਾ ਵਿੱਚ ਮੈਂ ਅੱਖਾਂ ਮੀਟ ਕੇ ਮਨ ਹੀ ਮਨ ਆਖਦਾ ਹਾਂ; ਜਿਊਂਦਾ ਰਹੇ ਦੁਨੀਆ ਦਾ ਸਭ ਤੋਂ ਮਿੱਠਾ-ਪਿਆਰਾ ਗੀਤ ”ਲੋਰੀ”ਹੱਸਦੀਆਂ-ਵਸਦੀਆਂ ਰਹਿਣ ਇਸ ਮਹਾਨ ਸੰਗੀਤ ਦੀਆਂ ਸਿਰਜਣਹਾਰ ਦੁਨੀਆ ਦੀਆਂ ਸਾਰੀਆਂ ਮਾਂਵਾਂ …!

ਜਿਊਂਦੀ ਰਹੇ ਲੋਰੀ (Lori) ਜਿਸਨੇ ਮੈਨੂੰ ਇਸ ਖੂਬਸੂਰਤ ਗੀਤ, ਇਸ ਅਹਿਸਾਸ ਨਾਲ ਮੁੜ ਤੋਂ ਜੁੜਨ ਦਾ ਮੌਕਾ ਦਿੱਤਾ। ਹਮੇਸ਼ਾ ਖੁਸ਼ੀਆਂ ਵੰਡਦਾ ਰਹੇ ਉਸਦਾ ਖਿੜਿਆ ਹੋਇਆ ਮਾਸੂਮ ਚਿਹਰਾ …।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4173)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਇੰਦਰਜੀਤ ਚੁਗਾਵਾਂ

ਇੰਦਰਜੀਤ ਚੁਗਾਵਾਂ

Fresno, California, USA.
Phone: (1 - 559 - 779 - 9805)
Email: (ranapamm@gmail.com)

More articles from this author