InderjitChugavan7ਤਰੀਕਾਂ ਪੈਣ ਤੋਂ ਬਾਅਦ ਗੱਲ ਫੈਸਲੇ ’ਤੇ ਆ ਗਈ। ਇਸ ਪੜਾਅ ’ਤੇ ਗੱਲ ਅਣਖੀ ਹੁਰਾਂ ਦੇ ਕੰਨੀ ਪਈ ...
(17 ਜੂਨ 2022)
ਮਹਿਮਾਨ: 659.

17June2022(ਅਣਖੀ ਹੁਰਾਂ ਦੇ ਦਿਹਾਂਤ ਤੋਂ ਕੁਝ ਦਿਨ ਪਹਿਲਾਂ ਲਈ ਗਈ ਇਸ ਤਸਵੀਰ ਵਿੱਚ ਮੇਰੇ ਤੇ ਪਰਮਜੀਤ ਨਾਲ ਉਨ੍ਹਾਂ ਦੀ ਬੇਟੀ ਬਲਜੀਤ ਵੀ ਨਜ਼ਰ ਆ ਰਹੀ ਹੈ


17June2022 2ਜ਼ਿੰਦਗੀ ਕਦੇ ਵੀ ਸਾਵੀਂ ਪੱਧਰੀ ਨਹੀਂ ਹੋ ਸਕਦੀਉਤਾਰ-ਚੜ੍ਹਾ ਜ਼ਿੰਦਗੀ ਦੇ ਸਫਰ ਦਾ ਅਹਿਮ ਹਿੱਸਾ ਹੁੰਦੇ ਹਨਉਤਾਰ ਦੌਰਾਨ ਕਿਸੇ ਦੋਸਤ-ਰਿਸ਼ਤੇਦਾਰ ਵੱਲੋਂ ਨਿਭਾਇਆ ਰੋਲ ਤੁਹਾਡੇ ਚੇਤਿਆਂ ਵਿੱਚ ਉੱਕਰਿਆ ਜਾਂਦਾ ਹੈਜੇ ਇਹ ਰੋਲ ਹੱਥ ਫੜਨ ਵਾਲਾ ਹੋਵੇ ਤਾਂ ਤੁਹਾਨੂੰ ਸਕੂਨ ਦਿੰਦਾ ਹੈ, ਤੁਸੀਂ ਉਸ ਹੱਥ ਨੂੰ ਹਮੇਸ਼ਾ ਆਪਣੇ ਅੰਗ-ਸੰਗ ਮਹਿਸੂਸ ਕਰਦੇ ਹੋਮਨੁੱਖ ਦਰਅਸਲ ਇਕੱਲਾ ਰਹਿ ਹੀ ਨਹੀਂ ਸਕਦਾਇੱਕ-ਦੂਸਰੇ ਦਾ ਹੱਥ ਫੜਨ ਨਾਲ ਭਾਈਚਾਰਾ ਬਣਦਾ ਹੈਭਾਈਚਾਰਾ ਬਣਦਾ ਹੈ ਤਾਂ ਕਿਸੇ ਇੱਕ ਦੀ ਸਮੱਸਿਆ ਪੂਰੇ ਭਾਈਚਾਰੇ ਦੀ ਸਮੱਸਿਆ ਬਣ ਜਾਂਦੀ ਹੈ ਤੇ ਭਾਈਚਾਰੇ ਅੱਗੇ ਕੋਈ ਵੀ ਸਮੱਸਿਆ, ਸਮੱਸਿਆ ਨਹੀਂ ਰਹਿੰਦੀ

ਦੂਸਰੇ ਪਾਸੇ ਇਨਸਾਨੀ ਫ਼ਿਤਰਤ ਇਹ ਵੀ ਹੈ ਕਿ ਕਿਸੇ ਦੋਸਤ-ਰਿਸ਼ਤੇਦਾਰ ਦੀ ਸੰਕਟ ਦੌਰਾਨ ਮਦਦ ਕਰਨ ਤੋਂ ਬਾਅਦ ਉਸਦੀ ਨਿੱਜੀ ਜ਼ਿੰਦਗੀ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈਆਲ਼ੇ-ਦੁਆਲ਼ੇ ਪਰਚਾਰ ਕੀਤਾ ਜਾਂਦਾ ਹੈ, “ਮੈਂ ਉਹਦੇ ਲਈ ਆਹ ਕੁਝ ਕੀਤਾ, ਹੋਰ ਕੋਈ ਕਰਕੇ ਤਾਂ ਦਿਖਾਵੇ!” ਅਹਿਸਾਨ ਦੇ ਬੋਝ ਹੇਠ ਦੱਬਿਆ ਉਹ ਵਿਅਕਤੀ ਮੂੰਹੋਂ ਭਾਵੇਂ ਕੁਝ ਨਹੀਂ ਬੋਲਦਾ ਪਰ ਅੰਦਰੋਂ-ਅੰਦਰ ਇਹ ਜ਼ਰੂਰ ਆਖਦਾ ਹੈ ਕਿ ਅਜਿਹੀ ਮਦਦ ਨਾਲ਼ੋਂ ਤਾਂ ਮੌਤ ਹੀ ਚੰਗੀ ਸੀ

ਬਹੁਤ ਘੱਟ ਲੋਕ ਹੁੰਦੇ ਹਨ ਜੋ ਸੰਕਟ ਵੇਲੇ ਬਿਨਾ ਕਿਸੇ ਸ਼ੋਰ-ਸ਼ਰਾਬੇ ਦੇ ਸੰਕਟ-ਮੋਚਨ ਬਣਕੇ ਆਉਂਦੇ ਹਨ ਤੇ ਮਸਲੇ ਦਾ ਹੱਲ ਕਰਕੇ ਤੁਰਦੇ ਬਣਦੇ ਹਨਸੰਕਟ ਵਿੱਚ ਘਿਰੇ ਬੰਦੇ ਨੂੰ ਕੋਈ ਇਲਮ ਵੀ ਨਹੀਂ ਹੋਣ ਦਿੰਦੇ ਕਿ ਮੁਸੀਬਤ ਤੋਂ ਉਸਦਾ ਛੁਟਕਾਰਾ ਕਿਵੇਂ ਹੋਇਆਪਤਾ ਲੱਗਣ ’ਤੇ ਜਦ ਉਹ ਬੰਦਾ ਆਪਣੇ ਸੰਕਟ-ਮੋਚਨ ਕੋਲ ਸ਼ੁਕਰਾਨੇ ਵਜੋਂ ਜਾਂਦਾ ਹੈ ਤਾਂ ਉਹ ਅੱਗੋਂ ਹੱਸ ਕੇ ਗੱਲ ਟਾਲ ਦਿੰਦਾ ਹੈ

ਮੇਰੀ ਹਮਸਫ਼ਰ ਪਰਮਜੀਤ ਦੇ ਚਾਚਾ ਜੀ ਸ. ਗੁਰਦੀਪ ਸਿੰਘ ਅਣਖੀ, ਜੋ ਬੀਤੀ ਅਠਾਰਾਂ ਮਈ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਅਜਿਹੀ ਹੀ ਸ਼ਖਸੀਅਤ ਦੇ ਮਾਲਕ ਸਨਰਹਿੰਦੇ ਉਹ ਫਰਿਜ਼ਨੋ ਵਿੱਚ ਸਨ ਪਰ ਖ਼ਬਰ ਹਰ ਪਾਸੇ ਦੀ ਰੱਖਦੇ ਸਨਮੁਸੀਬਤ ਵਿੱਚ ਫਸੇ ਵਿਅਕਤੀ ਦੀ ਮਦਦ ਕਰਨਾ ਆਪਣਾ ਫਰਜ਼ ਸਮਝਦੇ ਸਨਜਦ ਤਕ ਸਮੱਸਿਆ ਹੱਲ ਨਾ ਹੋ ਜਾਵੇ, ਉਨ੍ਹਾਂ ਨੂੰ ਟੇਕ ਨਹੀਂ ਸੀ ਆਉਂਦੀਆਪਣੇ ਪਿੰਡ ਕੰਗ ਅਰਾਈਆਂ ਦੇ ਕਿਸੇ ਗਰੀਬ ਪਰਿਵਾਰ ਦੀ ਮੁਸ਼ਕਲ ਬਾਰੇ ਪਤਾ ਲੱਗਣਾ ਤਾਂ ਆਪਣੇ ਬੇਟੇ ਹਰਜਿੰਦਰ ਨੂੰ ਉਸ ਪਰਿਵਾਰ ਦੀ ਮਦਦ ਕਰਨ ਲਈ ਆਖ ਦੇਣਾਹਰਜਿੰਦਰ ਇਕੱਲਾ ਹੀ ਘਰ ਤੋਰਨ ਵਾਲਾ ਪਰ ਬਾਪ ਦੇ ਆਖੇ ਨੂੰ ਸਿਰ-ਮੱਥੇ ਮੰਨ ਕੇ ਵਿੱਤ ਮੁਤਾਬਕ ਪੈਸੇ ਭੇਜ ਦੇਣੇ

ਚਾਚਾ ਅਣਖੀ ਦੇ ਦਿਹਾਂਤ ਤੋਂ ਬਾਅਦ ਅਸੀਂ (ਸੁਰਿੰਦਰ ਮੰਢਾਲੀ, ਮਹਿੰਦਰ ਸਿੰਘ ਢਾਹ, ਮਹਿੰਦਰ ਦੁਸਾਂਝ ਤੇ ਹੋਰ ਪਰਿਵਾਰਕ ਮੈਂਬਰ) ਘਰ ਬੈਠੇ ਸੀ ਤਾਂ ਗੱਲ “ਨੇਕੀ ਕਰ, ਖੂਹ ਵਿੱਚ ਪਾ” ਅਖਾਣ ਬਾਰੇ ਚੱਲੀ ਤੇ ਇਸ ਦੌਰਾਨ ਇੱਕ ਬਹੁਤ ਦਿਲਚਸਪ ਕਿੱਸਾ ਸਾਹਮਣੇ ਆਇਆ

ਦੁਆਬੇ ਦੇ ਇੱਕ ਨਾਮਵਰ ਤੇ ਸਤਿਕਾਰਤ ਢਾਡੀ ਚਾਚਾ ਜੀ ਦੇ ਮਿੱਤਰ ਹੋਇਆ ਕਰਦੇ ਸਨ ਜਿਨ੍ਹਾਂ ਦਾ ਨਾਂਅ ਲਿਖਣਾ ਸਦਾਚਾਰ ਦੇ ਉਲਟ ਤਾਂ ਹੋਵੇਗਾ ਹੀ, ਅਣਖੀ ਜੀ ਨਾਲ ਵੀ ਦਗ਼ਾ ਕਮਾਉਣਾ ਹੋਵੇਗਾਜਵਾਨੀ ਵੇਲੇ ਪ੍ਰੋਗਰਾਮ ਕਰਨ ਤੋਂ ਬਾਅਦ ਘਰ ਜਾ ਕੇ ਪੈੱਗ ਲਾਉਣਾ ਉਨ੍ਹਾਂ ਦੀ ਆਦਤ ਸੀ ਪਰ ਇਸ ਬਾਰੇ ਕੁਝ ਇੱਕ ਗਿਣੇ-ਚੁਣੇ ਬੰਦਿਆਂ ਤੋਂ ਇਲਾਵਾ ਕਿਸੇ ਨੂੰ ਵੀ ਇਲਮ ਨਹੀਂ ਸੀਵੈਸੇ ਵੀ ਸ਼ਰਾਬ ਪੀਣਾ ਕੋਈ ਪਾਪ ਨਹੀਂ ਬਸ਼ਰਤੇ ਕਿ ਇਹ ਪਰਿਵਾਰ ਤੇ ਆਲੇ-ਦੁਆਲੇ ਦਾ ਜੀਵਨ ਨਰਕ ਨਾ ਬਣਾਵੇ

ਇੱਕ ਵਾਰ ਪ੍ਰੋਗਰਾਮ ਤੋਂ ਵਾਪਸੀ ਵੇਲੇ ਉਨ੍ਹਾਂ ਫਗਵਾੜਿਓਂ ਠੇਕੇ ਤੋਂ ਬੋਤਲ ਲਈ ਤੇ ਝੋਲੇ ਵਿੱਚ ਪਾ ਕੇ ਬੱਸ ਵਿੱਚ ਬੈਠ ਗਏਕਿਸੇ ਲੱਗਦੀ ਵਾਲੇ ਨੇ ਪੁਲਿਸ ਨੂੰ ਖ਼ਬਰ ਕਰ ਦਿੱਤੀ ਤੇ ਪੁਲਿਸ ਨੇ ਬੱਸ ਦੀ ਤਲਾਸ਼ੀ ਦੇ ਬਹਾਨੇ ਉਨ੍ਹਾਂ ਦੇ ਝੋਲੇ ਵਿੱਚੋਂ ਬੋਤਲ ਬਰਾਮਦ ਕਰ ਲਈਥਾਣੇ ਲਿਜਾ ਕੇ ਕੇਸ ਪਾ ਦਿੱਤਾ ਗਿਆ

ਉਨ੍ਹਾਂ ਦਿਨਾਂ ਵਿੱਚ ਸੋਸ਼ਲ ਮੀਡੀਆ ਤਾਂ ਦੂਰ ਦੂਰ ਤਕ ਨਜ਼ਰ ਨਹੀਂ ਸੀ ਆਉਂਦਾ, ਇਸ ਲਈ ਇਹ ਖ਼ਬਰ ਚਰਚਾ ਵਿੱਚ ਨਾ ਆਈਕੇਸ ਫਗਵਾੜਾ ਦੀ ਅਦਾਲਤ ਵਿੱਚ ਚੱਲ ਰਿਹਾ ਸੀਤਰੀਕਾਂ ਪੈਣ ਤੋਂ ਬਾਅਦ ਗੱਲ ਫੈਸਲੇ ’ਤੇ ਆ ਗਈਇਸ ਪੜਾਅ ’ਤੇ ਗੱਲ ਅਣਖੀ ਹੁਰਾਂ ਦੇ ਕੰਨੀ ਪਈ

ਫਗਵਾੜਾ ਦੀ ਅਦਾਲਤ ਦਾ ਜੱਜ ਦੂਰੋਂ ਨੇੜਿਓਂ (ਮਰਹੂਮ) ਨੌਨਿਹਾਲ ਸਿੰਘ ਚੱਠਾ (ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਟਰੱਸਟੀ) ਹੁਰਾਂ ਦਾ ਨਜ਼ਦੀਕੀ ਨਿਕਲਿਆਅਣਖੀ ਜੀ ਨੇ ਨੌਨਿਹਾਲ ਹੁਰਾਂ ਅੱਗੇ ਮਾਮਲਾ ਰੱਖਿਆ ਤੇ ਦੋਵੇਂ ਮਿੱਤਰ ਜੱਜ ਦੇ ਘਰ ਜਾ ਪਹੁੰਚੇ

ਜੱਜ ਨੂੰ ਉਨ੍ਹਾਂ ਸਾਫ਼ ਲਫਜ਼ਾਂ ਵਿੱਚ ਦੱਸ ਦਿੱਤਾ ਕਿ ਸ਼ਰਾਬ ਬਿਲਕੁਲ ਉਸਦੇ ਝੋਲੇ ਵਿੱਚੋਂ ਮਿਲੀ ਹੈ ਤੇ ਇਹ ਕੋਈ ਵੱਡੀ ਗੱਲ ਵੀ ਨਹੀਂ ਕਿਉਂਕਿ ਇਹ ਬੋਤਲ ਉਸਨੇ ਪੀਣ ਲਈ ਖਰੀਦੀ ਸੀ, ਵੇਚਣ ਲਈ ਨਹੀਂਕਾਨੂੰਨ ਦੀਆਂ ਨਜ਼ਰਾਂ ਵਿੱਚ ਉਹ ਦੋਸ਼ੀ ਹੋ ਸਕਦਾ ਹੈ ਪਰ ਉਸ ਨੂੰ ਸਜ਼ਾ ਦੇ ਕੇ ਜੇ ਜੇਲ੍ਹ ਭੇਜ ਦਿੱਤਾ ਗਿਆ ਤਾਂ ਉਸਦੇ ਬੱਚੇ ਭੁੱਖੇ ਮਰ ਜਾਣਗੇ ਤੇ ਲੋਕਾਂ ਦੀਆਂ ਨਜ਼ਰਾਂ ਵਿੱਚ ਉਸਦਾ ਮਾਣ ਵੀ ਜਾਂਦਾ ਲੱਗੇਗਾਅਖੀਰ ਵਿੱਚ ਅਣਖੀ ਜੀ ਨੇ ਕਿਹਾ, “ਜੱਜ ਤੁਸੀਂ ਹੋਫੈਸਲਾ ਤੁਹਾਡੇ ਹੱਥ ਹੈਅਸੀਂ ਨਹੀਂ ਕਹਿੰਦੇ ਕਿ ਉਹਨੂੰ ਬਖ਼ਸ਼ ਦਿਓ! ਸਾਡੀ ਤਾਂ ਇਹੋ ਅਰਜੋਈ ਹੈ ਕਿ ਫੈਸਲਾ ਸੁਣਾਉਣ ਲੱਗੇ ਇਨ੍ਹਾਂ ਪਹਿਲੂਆਂ ਵੱਲ ਜ਼ਰੂਰ ਨਜ਼ਰ ਮਾਰ ਲਿਓ!”

ਜੱਜ ਨੇ ਕੋਈ ਭਰੋਸਾ ਨਹੀਂ ਦਿੱਤਾ ਇੰਨਾ ਜ਼ਰੂਰ ਕਿਹਾ, “ਦੇਖਾਂਗਾ ਮੈਂ …!”

ਦੋਵੇਂ ਮਿੱਤਰ ਆਪਣਾ ਰੋਲ ਅਦਾ ਕਰਕੇ ਵਾਪਸ ਆ ਗਏਨੌਨਿਹਾਲ ਹੁਰੀਂ ਕਹਿਣ ਲੱਗੇ, “ਅਣਖੀ ਯਾਰ, ਜੱਜ ਨੇ ਕੋਈ ਬਹੁਤਾ ਧਿਆਨ ਨਹੀਂ ਦਿੱਤਾ” ਅਣਖੀ ਜੀ ਦਾ ਜਵਾਬ ਸੀ, “ਘੱਟੋ ਘੱਟ ਆਪਣੀ ਜ਼ਮੀਰ ’ਤੇ ਤਾਂ ਕੋਈ ਬੋਝ ਨਹੀਂ … ਜੇ ਪਤਾ ਹੁੰਦੇ ਕੁਝ ਵੀ ਨਾ ਕਰਦੇ, ਫੇਰ ਜ਼ਿਆਦਾ ਮਾੜੀ ਗੱਲ ਹੋਣੀ ਸੀ

ਲਓ ਜੀ, ਫੈਸਲੇ ਵਾਲਾ ਦਿਨ ਆ ਗਿਆਅਦਾਲਤ ਜੁੜੀਅਣਖੀ ਹੁਰਾਂ ਦਾ ਮਿੱਤਰ ਢਾਡੀ ਪੂਰੀ ਤਿਆਰੀ ਕਰਕੇ ਆਇਆ ਸੀ ਜੇਲ੍ਹ ਜਾਣ ਦੀਜਦੋਂ ਜੱਜ ਨੇ ਉਨ੍ਹਾਂ ਨੂੰ ਦੋਸ਼ ਮੁਕਤ ਕਰਾਰ ਦੇ ਦਿੱਤਾ ਤਾਂ ਉਹ ਹੱਕਾ-ਬੱਕਾ ਰਹਿ ਗਏ

ਜ਼ਿੰਦਗੀ ਆਪਣੀ ਪਹਿਲੀ ਚਾਲੇ ਹੀ ਨਹੀਂ ਤੁਰੀ, ਸਗੋਂ ਹੋਰ ਵੀ ਰਵਾਨਗੀ ਨਾਲ ਤੁਰਦੀ ਗਈਦੇਸ਼ ਬਦੇਸ਼ ਵਿੱਚ ਉਸ ਢਾਡੀ ਨੇ ਬਹੁਤ ਇੱਜ਼ਤ ਕਮਾਈਵਰ੍ਹਿਆਂ ਬਾਅਦ ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਨੂੰ ਬਰੀ ਕਰਵਾਉਣ ਵਾਲੇ ਤਾਂ ਅਣਖੀ ਜੀ ਹਨ, ਉਹ ਵਿਸ਼ੇਸ਼ ਤੌਰ ’ਤੇ ਅਣਖੀ ਜੀ ਨੂੰ ਮਿਲਣ ਆਏਹੱਥ ਘੁੱਟਕੇ ਕਹਿਣ ਲੱਗੇ, “ਮੇਰਾ ਯਾਰ ਅਣਖੀ ਇੱਕ ਜਿਊਂਦਾ ਜਾਗਦਾ ਰੱਬ ਹੈ …!”

ਅਣਖੀ ਹੁਰਾਂ ਮੁੜਕੇ ਇੱਕ ਵਾਰ ਵੀ ਇਸ ਗੱਲ ਦਾ ਜ਼ਿਕਰ ਕਿਸੇ ਕੋਲ ਨਹੀਂ ਕੀਤਾਅੰਤਲੇ ਦਿਨਾਂ ਵਿੱਚ ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਜਦ ਉਨ੍ਹਾਂ ਦੇ ਉਸ ਢਾਡੀ ਮਿੱਤਰ ਦਾ ਜ਼ਿਕਰ ਆਇਆ ਤਾਂ ਜਾ ਕੇ ਉਨ੍ਹਾਂ ਦੇ ਮੂੰਹੋਂ ਇਹ ਗੱਲ ਸਹਿਵਨ ਹੀ ਨਿਕਲ ਗਈ

ਮੈਂ ਸੋਚ ਰਿਹਾ ਸੀ ਕਿ ਜੇ ਅਣਖੀ ਹੁਰਾਂ ਦੀ ਥਾਂ ਕੋਈ ਸੌਦੇਬਾਜ਼ ਮਿੱਤਰ ਹੁੰਦਾ ਤਾਂ ਸਾਰੀ ਉਮਰ ਉਸ ਢਾਡੀ ਨੂੰ ਆਪਣੇ ਅਹਿਸਾਨ ਥੱਲਿਓਂ ਨਿਕਲਣ ਨਹੀਂ ਸੀ ਦੇਣਾ

ਅਜਿਹੇ ਮਨੁੱਖ ਮਾਨਵਤਾ ਦੇ ਚਾਨਣ ਮੁਨਾਰੇ ਹੁੰਦੇ ਹਨ ਜੋ ਖ਼ੁਦ ਬਲ਼ ਕੇ ਦੂਸਰਿਆਂ ਲਈ ਰਾਹ ਦਰਸਾਵੇ ਬਣ ਜਾਂਦੇ ਹਨ ਤੇ ਲੋਕ ਆਪਣੇ ਦਿਲਾਂ ਵਿੱਚ ਉਨ੍ਹਾਂ ਨੂੰ ਸਦਾ ਜਿਊਂਦਾ ਰੱਖਦੇ ਹਨ!

**

ਅਣਖੀ ਹੁਰਾਂ ਦੇ ਦਿਹਾਂਤ ਤੋਂ ਕੁਝ ਦਿਨ ਪਹਿਲਾਂ ਲਈ ਗਈ ਇਸ ਤਸਵੀਰ ਵਿੱਚ ਮੇਰੇ ਤੇ ਪਰਮਜੀਤ ਨਾਲ ਉਨ੍ਹਾਂ ਦੀ ਬੇਟੀ ਬਲਜੀਤ ਵੀ ਨਜ਼ਰ ਆ ਰਹੀ ਹੈ)

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3633)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਇੰਦਰਜੀਤ ਚੁਗਾਵਾਂ

ਇੰਦਰਜੀਤ ਚੁਗਾਵਾਂ

Fresno, California, USA.
Phone: (1 - 559 - 779 - 9805)
Email: (ranapamm@gmail.com)

More articles from this author