InderjitChugavan7ਮੋਰਚੇ ਦਾ ਰੁਖ਼ ਕੁਝ ਅਜਿਹੇ ਸੰਕੇਤ ਦੇ ਰਿਹਾ ਹੈ ਕਿ ਨਿੱਕੇ ਲੋਕ, ਨਿੱਕੇ-ਨਿੱਕੇ ਹੱਲਿਆਂ ਨਾਲ ...
(15 ਦਸੰਬਰ 2020)

 

ਵੱਡੇ ਲੋਕ ਗੱਲਾਂ ਕਰਦੇ ਹਨ, ਨਿੱਕੇ ਲੋਕ ਉਨ੍ਹਾਂ ਦੀਆਂ ਗੱਲਾਂ ਸੁਣਦੇ ਹਨਵੱਡੇ ਲੋਕਾਂ ਦੀਆਂ ਆਮ ਗੱਲਾਂ ਨੂੰ ਨਿੱਕੇ ਲੋਕ ਚਰਚੇ ਕਰਕੇ ਖਾਸ ਬਣਾ ਦਿੰਦੇ ਹਨਵੱਡੇ ਸਾਹਿਬ ਨੇ ਖਾਂਦੇ ਵਕਤ ਕਿਸ ਅੰਦਾਜ਼ ਨਾਲ ਗਲਾਸ ਫੜਿਆ, ਕਿਸ ਅੰਦਾਜ਼ ਨਾਲ ਘੁੱਟ ਭਰਿਆ, ਕਿਸ ਅੰਦਾਜ਼ ਨਾਲ ਹੱਥ ਧੋਤੇ, ਇਹ ਸਭ ਨਿੱਕੇ ਲੋਕਾਂ ਲਈ ਦਿਲਚਸਪੀ ਦਾ ਕਾਰਨ ਹੁੰਦੇ ਹਨਵੱਡੇ ਸਾਹਿਬ ਨੇ ਕਿੰਨਾ ਮਹਿੰਗਾ ਸੂਟ ਪਹਿਨਿਆਂ, ਸੂਟ ’ਤੇ ਕਿਸ ਤਰ੍ਹਾਂ ਸਾਹਿਬ ਦਾ ਨਾਂਅ ਲਿਖਿਆ ਗਿਆ ਸੀ, ਵੱਡੇ ਸਾਹਿਬ ਨੇ ਇੰਨੇ ਰੁਝੇਵਿਆਂ ਦੇ ਬਾਵਜੂਦ ਕਿਸ ਤਰ੍ਹਾਂ ਗ਼ੁਫ਼ਾ ਵਿੱਚ ਭਗਤੀ ਕੀਤੀ, ਮੰਦਰ-ਮਸਜਿਦ-ਗੁਰਦੁਆਰੇ ਵਿੱਚ ਕੀ ਚੜ੍ਹਾਇਆ, ਕਿੰਨੇ ਗੁਰਬਿਆਂ ਨੂੰ ਖੈਰਾਤ ਵੰਡੀ, ਨਿੱਕੇ ਲੋਕ ਇਸਦੀ ਖੂਬ ਚਰਚਾ ਕਰਦੇ ਹਨ? “ਬਹੁਤ ਦਿਆਲੂ ਐ ਵੱਡਾ ਸਾਹਿਬ ... ਗਰੀਬਾਂ ’ਤੇ ਬਹੁਤ ਤਰਸ ਕਰਦੇ ਐ ਵੱਡੇ ਸਾਹਿਬਮਾਹਰਾਜ ਇਹਨੂੰ ਹੋਰ ਤਰੱਕੀਆਂ ਬਖਸ਼ੇ ...!” ਉਹ ਦੁਆਵਾਂ ਕਰਦੇ ਹਨ ਆਪਣੇ ਵੱਡੇ ਸਾਹਿਬ ਲਈ ਬਿਨ ਸਮਝੇ ਕਿ ਚੜ੍ਹਾਵੇ ਲਈ ਪੈਸਾ ਕਿੱਥੋਂ ਆਇਆਕਸੂਰ ਉਨ੍ਹਾਂ ਦਾ ਨਹੀਂ, ਉਨ੍ਹਾਂ ਨੂੰ ਬਣਾਇਆ ਹੀ ਗੁਣਗਾਨ ਕਰਨ ਲਈ ਗਿਆ ਹੁੰਦਾ ਹੈ । ਤੇ ਗੁਣਗਾਨ ਕਰਨ ਲਈ ਅੱਖਾਂ ਬੰਦ ਕਰਨੀਆਂ ਪੈਂਦੀਆਂ ਹਨ ਜਾਂ ਨੀਵੀਆਂ ਰੱਖਣੀਆਂ ਪੈਂਦੀਆਂ ਹਨਜੇ ਨਿੱਕੇ ਲੋਕ ਸਿਰ ਉਠਾ ਕੇ ਦੇਖਣ ਲੱਗ ਜਾਣ ਤਾਂ ਉਹ ਸਮਝ ਜਾਣਗੇ ਕਿ ਵੱਡਾ ਸਾਹਿਬ ਤਾਂ ਉਨ੍ਹਾਂ ਦੇ ਸਿਰ ’ਤੇ ਪੈਰ ਰੱਖੀ ਖੜ੍ਹਾ ਹੈ। ਉਸ ਦਾ ਕੱਦ ਤਾਂ ਉਨ੍ਹਾਂ ਦੀ ਬਦੌਲਤ ਹੀ ਹੈ

ਨਿੱਕੇ ਲੋਕ, ਨਿੱਕੇ ਨਿੱਕੇ ਕੰਮ ਕਰਦੇ ਹਨ ਤੇ ਉਨ੍ਹਾਂ ਦੇ ਕੀਤੇ ਕੰਮ ’ਤੇ ਮੋਹਰ ਵੱਡੇ ਲੋਕਾਂ ਦੀ ਲੱਗ ਜਾਂਦੀ ਐ! ਚਰਚਾ ਵੱਡੇ ਲੋਕਾਂ ਦੀ ਹੁੰਦੀ ਐ, ਨਿੱਕੇ ਲੋਕਾਂ ਦੀ ਚਰਚਾ ਭਲਾ ਕੌਣ ਕਰਦਾ ਹੈ!

ਲਿਪਟਨ ਦੀ ਚਾਹ ਪੀਂਦਿਆਂ, ਨੈਸਲੇ ਦਾ ਚਾਕਲੇਟ ਖਾਂਦਿਆਂ, ਲਿਪਟਨ, ਨੈਸਲੇ ਦਾ ਹੀ ਗੁਣ-ਗਾਨ ਹੁੰਦਾ ਹੈ, ਉਨ੍ਹਾਂ ਹਜ਼ਾਰਾਂ ਨਿੱਕੇ ਲੋਕਾਂ ਦੇ ਹੱਥਾਂ ਦਾ ਗੁਣ-ਗਾਨ ਕਦੇ ਨਹੀਂ ਹੁੰਦਾ, ਜਿਨ੍ਹਾਂ ਨੇ ਪਸੀਨਾ ਵਹਾ ਕੇ ਇਹ ਸਵਾਦਿਸ਼ਟ ਉਤਪਾਦ ਤਿਆਰ ਕਰਕੇ ਲੋਕਾਂ ਤਕ ਪਹੁੰਚਦੇ ਕੀਤੇ ਹੁੰਦੇ ਹਨ

ਦਰਅਸਲ ਨਿੱਕੇ ਲੋਕਾਂ ਦੇ ਨਿੱਕੇ-ਨਿੱਕੇ ਕੰਮਾਂ ਵੱਲ ਕਿਸੇ ਦਾ ਧਿਆਨ ਜਾਂਦਾ ਹੀ ਨਹੀਂ, ਚਰਚਾ ਕਿੱਥੋਂ ਹੋਵੇਗੀ? ਤੇ ਨਾ ਹੀ ਚਰਚਾ ਹੋਣ ਦਿੱਤੀ ਜਾਂਦੀ ਹੈਕਾਰਨ ਇਹ ਕਿ ਜੇ ਇਨ੍ਹਾਂ ਦੀ ਚਰਚਾ ਹੋਣ ਲੱਗ ਪਈ ਤਾਂ ਵੱਡਿਆਂ ਨੂੰ ਕੌਣ ਪੁੱਛੇਗਾ! ਦੂਸਰੇ ਅਰਥਾਂ ਵਿੱਚ ਨਿੱਕੇ ਲੋਕਾਂ ਦੇ ਨਿੱਕੇ-ਨਿੱਕੇ ਕੰਮਾਂ ਦੇ ਵੱਡੇ ਅਰਥ ਹੁੰਦੇ ਹਨ, ਜਿਨ੍ਹਾਂ ’ਤੇ ਵੱਡਿਆਂ ਦੀ ਵਡਿਆਈ ਟਿਕੀ ਹੁੰਦੀ ਹੈ ਤੇ ਉਹ ਆਪਣੀ ਵਡਿਆਈ ਨੂੰ ਕਿਸੇ ਵੀ ਤਰ੍ਹਾਂ ਛੁਟਿਆਉਣਾ ਨਹੀਂ ਚਾਹੁੰਦੇ

ਹੁਣ ਨਿੱਕੇ ਲੋਕ ਦਿੱਲੀ ਦੇ ਗੱਲ ਜਾ ਪਏ ਹਨਬਥੇਰੀ ਕੋਸ਼ਿਸ਼ ਕੀਤੀ ਕਿ ਇਨ੍ਹਾਂ ਨਿੱਕੇ ਲੋਕਾਂ ਦੀ ਚਰਚਾ ਨਾ ਕੀਤੀ ਜਾਵੇ ਤੇ ਨਾ ਹੀ ਹੋਣ ਦਿੱਤੀ ਜਾਵੇਫੇਰ ਕੋਸ਼ਿਸ਼ ਕੀਤੀ ਗਈ ਕਿ ਇਨ੍ਹਾਂ ਨੂੰ ਅੱਤਵਾਦੀ ਆਖ ਕੇ ਬਦਨਾਮ ਕਰ ਦਿੱਤਾ ਜਾਵੇ ਪਰ ਗੱਲ ਉਲਟੀ ਪੈ ਗਈਦਿੱਲੀ ਦੇ ਨਿੱਕੇ ਲੋਕਾਂ ਨੇ ਪੰਜਾਬ-ਹਰਿਆਣਾ ਦੇ ਨਿੱਕੇ ਲੋਕਾਂ ਨੂੰ ਕਲਾਵੇ ਵਿੱਚ ਲੈ ਲਿਆ ਤੇ ਦੁਸ਼ਮਣੀ ਦੀ ਥਾਂ ਵਿਆਹ ਵਰਗਾ ਮਾਹੌਲ ਬਣ ਗਿਆ ਹੈ!

ਗੱਲ ਤਾਂ ਨਿੱਕੀ ਜਿਹੀ ਜਾਪਦੀ ਐ ਪਰ ਇਸਦੇ ਅਰਥ ਕਿੰਨੇ ਵੱਡੇ ਹਨ, ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋਇੱਕ ਤਸਵੀਰ ਦੇਖਣ ਨੂੰ ਮਿਲੀ ਹੇ। ਸੱਤ ਸਮੁੰਦਰੋਂ ਪਾਰ ਬੈਠੇ ਮੇਰੇ ਵਰਗੇ ਲੋਕਾਂ ਲਈ ਇਹ ਤਸਵੀਰਾਂ ਦੇਸੀ ਘਿਓ ਦਾ ਕੰਮ ਕਰ ਰਹੀਆਂ ਹਨਦਿੱਲੀ ਗਲ਼ ਪਏ ਲਸ਼ਕਰ ਨੂੰ ਰੋਕਣ ਲਈ ਤਾਇਨਾਤ ਨੀਮ ਸੁਰੱਖਿਆ ਬਲਾਂ ਦੇ ਇੱਕ ਜਵਾਨ ਨੂੰ ਇੱਕ ਕਿਸਾਨ ਪਾਣੀ ਪਿਆ ਰਿਹਾ ਹੈਬੱਸ, ਇੱਕ ਤਸਵੀਰ ਹੀ ਹੈ! ਹੋਰ ਕੀ ਹੈ? ਨਹੀਂ, ਇਹ ਸਿਰਫ ਤਸਵੀਰ ਨਹੀਂ, ਇਸ ਵਿੱਚ ਬਹੁਤ ਕੁਝ ਛੁਪਿਆ ਪਿਆ ਹੈ। ਇਸ ਵਿੱਚ ਸਾਡੀ ਵਿਰਾਸਤ ਛੁਪੀ ਹੋਈ ਹੈ ... ਭਾਈ ਘਨੱਈਆ ਜੀ ਦੀ ਵਿਰਾਸਤ! ਫੇਰ ਭਾਈ ਘਨੱਈਆ ਤਾਂ ਦੁਸ਼ਮਣ ਦੇ ਸੈਨਿਕਾਂ ਨੂੰ ਪਾਣੀ ਪਿਆ ਰਹੇ ਸਨ ... ਇਹ ਤਾਂ ਉਸ ਜਵਾਨ ਨੂੰ ਪਾਣੀ ਪਿਆ ਰਿਹਾ ਹੈ ਕਿਸਾਨ, ਜੋ ਉਸਦਾ ਹੀ ਬੇਟਾ ਹੈਉਹ ਬੇਟਾ, ਜਿਸ ਨੂੰ ਆਪਣੇ ਹੀ ਬਾਪ ’ਤੇ ਲਾਠੀ, ਅੱਥਰੂ ਗੈਸ ਤੇ ਗੋਲੀ ਤਕ ਚਲਾਉਣ ਲਈ ਤਾਇਨਾਤ ਕਰ ਦਿੱਤਾ ਗਿਆ ਹੈ

ਗੱਲ ਫੇਰ ਨਿੱਕੀ ਹੈਕਿਸਾਨ ਆਪਣੇ ਪੁੱਤ ਨੂੰ ਜੇ ਪਾਣੀ ਪਿਆ ਰਿਹਾ ਹੈ, ਲੰਗਰ ਛਕਾ ਰਿਹਾ ਹੈ ਤਾਂ ਪੁੱਤ ਵੀ ਆਪਣੇ ਬਾਪ ਨੂੰ ਨਹੀਂ ਭੁੱਲਿਆਇੱਕ ਵੀਡਿਓ ਦੇਖਣ ਨੂੰ ਮਿਲੀ ਹੈ ਜਿਸ ਵਿੱਚ ਇੱਕ ਕਮਾਂਡੋ ਕਿਸਾਨਾਂ ਦੇ ਮੰਚ ’ਤੇ ਚੜ੍ਹਕੇ ਆਪਣਾ ਸਮਰਥਨ ਹੀ ਨਹੀਂ ਦੇ ਰਿਹਾ, ਸਗੋਂ ਇਹ ਵੀ ਕਹਿ ਰਿਹਾ ਹੈ, “ਹਮ ਕਿਸਾਨੋਂ ਕੇ ਬੇਟੇ ਹੈਂ, ਕੋਈ ਵੀ ਜਵਾਨ ਕਿਸਾਨੋਂ ਪਰ ਲਾਠੀ ਨਹੀਂ ਚਲਾਏਗਾ।” ਗੱਲ ਨਿੱਕੀ ਹੈ ਪਰ ਇਸਦੇ ਅਰਥ ਨਿੱਕੇ ਹਨ ਜਾਂ ਵੱਡੇ, ਇਹ ਤੁਸੀਂ ਖੁਦ ਸਮਝ ਲੈਣਾ! ਜਦ ਸੁਰੱਖਿਆ ਬਲ, ਸਰਕਾਰ ਦੇ ਹੁਕਮ ’ਤੇ ਹਥਿਆਰ ਚੁੱਕਣ ਤੋਂ ਨਾਂਹ ਕਰ ਦੇਣ ਤਾਂ ਗੱਲ ਕਿੱਥੇ ਜਾ ਖੜ੍ਹਦੀ ਹੈ, ਇਹ ਸਰਕਾਰ ਦੇ ਕਿਸੇ ਅਹਿਲਕਾਰ ਨੂੰ ਪੁੱਛਕੇ ਵੇਖਿਓ!

ਇੱਕ ਹੋਰ ਨਿੱਕੀ ਗੱਲ! ਮੇਰੇ ਮਿੱਤਰ ਮਹੀਪਾਲ ਦਾ ਫੋਨ ਆਇਆ! ਗੱਲਬਾਤ ਸਾਡੀ ਲੋਕ-ਯੁੱਧ ਬਾਰੇ ਹੀ ਸੀਉਸਨੇ ਇੱਕ ਨਿੱਕੀ ਜਿਹੀ ਗੱਲ ਸੁਣਾਈਉਹ ਜਮਹੂਰੀ ਕਿਸਾਨ ਸਭਾ ਦੇ ਦਫਤਰੋਂ ਕਿਸਾਨ ਮੋਰਚੇ ਨਾਲ ਸੰਬੰਧਤ ਸਮਗਰੀ ਮਾਨਸਾ ਪਹੁੰਚਦੀ ਕਰਨ ਲਈ ਸਾਥੀ ਰਾਮ ਕਿਸ਼ਨ ਨੂੰ ਲੈ ਕੇ ਜਲੰਧਰ ਬੱਸ ਅੱਡੇ ’ਤੇ ਗਏਇੱਕ ਪ੍ਰਾਈਵੇਟ ਬੱਸ ਦੇ ਡਰਾਈਵਰ ਨਾਲ ਗੱਲ ਕੀਤੀਡਰਾਈਵਰ-ਕੰਡਕਟਰ ਦੋਵੇਂ ਪੜ੍ਹੇ-ਲਿਖੇ ਜਾਪ ਰਹੇ ਸਨਡਰਾਈਵਰ ਨੇ ਉਸ ਸਾਮਾਨ ਦੇ ਤਿੰਨ ਸੌ ਰੁਪਏ ਮੰਗੇਮਹੀਪਾਲ ਨੇ ਕਿਹਾ ਕਿ ਇਹ ਤਾਂ ਬਹੁਤ ਜ਼ਿਆਦਾ ਐ ਯਾਰਅੱਗਿਓਂ ਜਵਾਬ ਸੀ, “ਢਾਈ ਸੌ ਰੁਪਏ ਤਾਂ ਟਿਕਟ ਈ ਐ ਬਾਊ ਜੀ ...! ਕੋਈ ਹੋਰ ਦੇਖ ਲਓ, ਇਹਤੋਂ ਘੱਟ ਸਾਨੂੰ ਨਹੀਂ ਬਾਰਾ ਖਾਂਦੇ।”

ਮਹੀਪਾਲ ਨੇ ਉਸ ਡਰਾਈਵਰ ਨੂੰ ਹਲੀਮੀ ਨਾਲ ਕਿਹਾ, “ਇਹ ਕਿਹੜਾ ਕੋਈ ਦੁਕਾਨ ਦਾ ਸਾਮਾਨ ਐਂ ... ਕਿਸਾਨ ਮੋਰਚੇ ਦਾ ਸਾਮਾਨ ਐਂ ... ਨਹੀਂ ਲੈ ਕੇ ਜਾਣਾ ਤਾਂ ਭਾਈ ਕੋਈ ਹੋਰ ਦੇਖ ਲੈਨੇ ਆਂ।” ਇਹ ਕਹਿਣ ਦੀ ਦੇਰ ਸੀ ਕਿ ਡਰਾਈਵਰ ਨੇ ਸਾਮਾਨ ਫੜਕੇ ਬੱਸ ਵਿੱਚ ਰੱਖ ਲਿਆ ਤੇ ਆਖਣ ਲੱਗਾ, “ਪਹਿਲਾਂ ਕਿਉਂ ਨਹੀਂ ਦੱਸਿਆ ਯਾਰ?” ਮਹੀਪਾਲ ਇਹ ਗੱਲ ਦੱਸਦਾ ਭਾਵੁਕ ਹੋ ਗਿਆ ਕਿ ਜੋ ਪਹਿਲਾਂ ਤਿੰਨ ਸੌ ਰੁਪਏ ਮੰਗ ਰਿਹਾ ਸੀ, ਉਹ ਬਿਨ ਕੋਈ ਪੈਸਾ ਲਏ ਸਾਮਾਨ ਲੈ ਕੇ ਗਿਆ! ਉਸਨੇ ਰਸਤੇ ਵਿੱਚ ਉੱਤਰ ਜਾਣਾ ਸੀ, ਇਸ ਲਈ ਕੰਡਕਟਰ ਨੂੰ ਮਹੀਪਾਲ ਦੇ ਸਾਹਮਣੇ ਹੀ ਕਹਿ ਦਿੱਤਾ, “ਇਹ ਆਪਣੇ ਕਿਸਾਨ ਮੋਰਚੇ ਦਾ ਸਾਮਾਨ ਐਂ, ਇੱਕ ਨਿੱਕਾ ਪੈਸਾ ਨਹੀਂ ਲੈਣਾ।” ਗੱਲ ਕੋਈ ਵੱਡੀ ਨਹੀਂ, ਨਿੱਕੀ ਜਿਹੀ ਹੈਬੱਸ ’ਤੇ ਮੁਫ਼ਤ ਸਾਮਾਨ ਹੀ ਲੈ ਗਿਆ ਨਾ ... ਪਰ ਨਹੀਂ, ਇਸਦੇ ਅਰਥ ਬਹੁਤ ਵੱਡੇ ਹਨਇਹ ਇੱਕ ਸੰਕੇਤ ਹੈ ਕਿ ਜਨ-ਸਮਰਥਨ ਕਿਸ ਧਿਰ ਦੇ ਨਾਲ ਹੈ

ਇੱਕ ਵੀਡਿਓ ਹੋਰ ਦੇਖਣ ਨੂੰ ਮਿਲੀ ਹੈਮੇਰੇ ਪੁਰਖਿਆਂ ਦੇ ਪਿੰਡ ਗਾਖਲਾਂ, ਜੋ ਮੇਰੇ ਪਿੰਡ ਚੁਗਾਵਾਂ ਦੇ ਬਿਲਕੁਲ ਨਾਲ ਹੀ ਐ, ਦੀ ਕੈਨੇਡਾ ਵਸਦੀ ਇੱਕ ਧੀ ਕੁਲਦੀਪ ਕੌਰ ਦਿੱਲੀ ਮੋਰਚੇ ਵਿੱਚ ਲੰਗਰ ਦੀ ਰਸਦ ਲੈ ਕੇ ਪੁੱਜੀ ਹੈਇਸ ਲੋਕ-ਯੁੱਧ ਨੂੰ ਬਦਨਾਮ ਕਰਨ ਵਾਲੀ ਕੰਗਨਾ ਰਣੌਤ ਨੂੰ ਇਸ ਵੀਡਿਓ ਵਿੱਚ ਕੁਲਦੀਪ ਕੌਰ ਨੇ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਜਵਾਬ ਦਿੱਤਾ ਹੈਇੱਥੇ ਕੁਲਦੀਪ ਕੌਰ ਦੇਖਣ ਨੂੰ ਕੇਵਲ ਇੱਕ ਪਿੰਡ ਦੀ ਧੀ, ਇੱਕ ਆਮ ਐੱਨ ਆਰ ਆਈ ਹੀ ਹੈ, ਪਰ ਨਹੀਂ, ਉਹ ਸਿਰਫ ਇੱਕ ਮੁਟਿਆਰ ਨਹੀਂ, ਉਹ ਇਸ ਯੁੱਧ ਨੂੰ ਸੱਤ ਸਮੁੰਦਰ ਪਾਰਲੇ ਸਮਰਥਨ ਦਾ ਪ੍ਰਤੀਕ ਹੈ

ਹੁਣ ਨਿੱਕੇ ਨਿੱਕੇ ਲੋਕਾਂ ਨੇ ਮਿਲਕੇ ਪੂਰਾ ਭਾਰਤ ਠੱਪ ਕਰਕੇ ਰੱਖ ਦਿੱਤਾ ਹੇ। ਹੁਣ ਇਸ ਬੰਦ ਨੂੰ ਕੌਣ ਨਜ਼ਰ-ਅੰਦਾਜ਼ ਕਰ ਸਕਦਾ ਹੈਪੂਰੀ ਦੁਨੀਆ ਵਿੱਚ ਇਸਦੀ ਚਰਚਾ ਹੋ ਰਹੀ ਹੈ।

ਹਵਾ ਕੁਝ ਅਜਿਹੀ ਚੱਲੀ ਹੈ ਕਿ ਫਿਜ਼ਾ ਵਿੱਚ ਨਿੱਕੇ ਲੋਕਾਂ ਦੀਆਂ ਨਿੱਕੀਆਂ ਗੱਲਾਂ ਵੱਡੇ ਅਰਥ ਸਿਰਜ ਰਹੀਆਂ ਹਨਅਖਾੜੇ ਵਿੱਚ ਘੁਲ ਰਹੇ ਭਲਵਾਨਾਂ ਵਿੱਚੋਂ ਜ਼ਰੂਰੀ ਨਹੀਂ ਕਿ ਵੱਡੇ ਜੁੱਸੇ ਵਾਲਾ ਜਿੱਤੇ ... ਜਿੱਤੇਗਾ ਉਹੀ ਜਿਸ ਅੰਦਰਲੇ ਮੁਕਾਬਲੇ ਦੇ ਜਜ਼ਬੇ ਦਾ ਜੁੱਸਾ ਵੱਡਾ ਹੋਵੇਗਾ! ਮੋਰਚੇ ਦਾ ਰੁਖ਼ ਕੁਝ ਅਜਿਹੇ ਸੰਕੇਤ ਦੇ ਰਿਹਾ ਹੈ ਕਿ ਨਿੱਕੇ ਲੋਕ, ਨਿੱਕੇ-ਨਿੱਕੇ ਹੱਲਿਆਂ ਨਾਲ ਜ਼ਰੂਰ ਕੋਈ ਵੱਡਾ ਥੰਮ੍ਹ ਡੇਗਣਗੇ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2466)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਇੰਦਰਜੀਤ ਚੁਗਾਵਾਂ

ਇੰਦਰਜੀਤ ਚੁਗਾਵਾਂ

Fresno, California, USA.
Phone: (1 - 559 - 779 - 9805)
Email: (ranapamm@gmail.com)

More articles from this author