InderjitChugavan7ਜਿਸ ਪੰਜਾਬ ਨੂੰ ਖਤਮ ਸਮਝੀ ਬੈਠੀ ਸੀ ਚੰਡਾਲ-ਚੌਂਕੜੀ, ਉਸ ਪੰਜਾਬ ਨੇ ਇੱਕ ਦਮ ਨੀਂਦ ਵਿੱਚੋਂ ਜਾਗ ਕੇ ...
(24 ਦਸੰਬਰ 2020)

 

21 ਦਸੰਬਰ ਤੋਂ ਲੈ ਕੇ ਦਸੰਬਰ ਦਾ ਸਾਰਾ ਮਹੀਨਾ ਪੰਜਾਬੀਆਂ ਲਈ ਆਪਣੇ ਵਿਰਸੇ ਦੇ ਵਰਕੇ ਫਰੋਲਣ ਦਾ ਸਮਾਂ ਹੁੰਦਾ ਹੈਇਹ ਉਹ ਦਿਨ ਹਨ ਜਿਨ੍ਹਾਂ ਦਿਨਾਂ ਦੌਰਾਨ ਜਬਰ-ਜ਼ੁਲਮ ਵਿਰੁੱਧ ਯੁੱਧ ਲੜਨ ਵਾਲੇ ਮਹਾ-ਨਾਇਕ, ਮਰਦ ਅਗੰਮੜੇ, ਲਾਸਾਨੀ ਕਵੀ, ਬੇਮਿਸਾਲ ਜਰਨੈਲ ਦਸਮ-ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਸਮੁੱਚਾ ਪਰਿਵਾਰ ਸ਼ਹਾਦਤ ਦੇ ਜਾਮ ਪੀ ਗਿਆਇਹ ਜਿੱਥੇ ਮਾਤਮ ਦਾ ਸਮਾਂ ਹੁੰਦਾ ਹੈ, ਉੱਥੇ ਆਤਮ-ਚਿੰਤਨ ਦਾ ਵੀ!

ਪੰਜਾਬ ਦੀ ਧਰਤੀ ਨੂੰ ਹੀ ਮਾਣ ਹਾਸਲ ਹੈ ਅਜਿਹੇ ਮਹਾ-ਮਾਨਵ ਨੂੰ ਗੋਦ ਵਿੱਚ ਖਿਡਾਉਣ ਦਾਇਸ ਮਹਾ-ਜਰਨੈਲ ਨੇ ਦੱਬੇ-ਕੁਚਲੇ ਲੋਕਾਂ ਵਿੱਚ ਅਜਿਹੀ ਚਿੰਗਾੜੀ ਫੂਕੀ ਕਿ ਉਨ੍ਹਾਂ ਆਪਣੇ-ਆਪ ਨੂੰ ਧਰਤੀ-ਧੱਕ ਸਮਝਦੇ ਜਰਵਾਣਿਆਂ ਨੂੰ ਸਿਰ-ਭਾਰ ਕਰਨਾ ਸ਼ੁਰੂ ਕਰ ਦਿੱਤਾਇਸ ਮਹਾ-ਯੋਧੇ ਨੇ ਇਹ ਲੜਾਈ ਕੋਈ ਸੱਤਾ ਹਾਸਲ ਕਰਨ ਲਈ ਨਹੀਂ, ਸਗੋਂ ਜਬਰ-ਜ਼ੁਲਮ ਦੇ ਖ਼ਾਤਮੇ ਲਈ ਲੜੀ ਸੀ ਤੇ ਆਪਣੇ ਪਰਿਵਾਰ ਨੂੰ ਇਸ ਲੜਾਈ ਤੋਂ ਬਚਾਉਣ ਦੀ ਜ਼ਰਾ ਜਿੰਨੀ ਕੋਸ਼ਿਸ਼ ਨਹੀਂ ਕੀਤੀ ਇਸਦੇ ਉਲਟ ਆਪਣੇ ਨਾਲ ਰਹਿਣ ਵਾਲੇ ਲੜਾਕੂ ਸੈਨਿਕਾਂ ਨੂੰ ਪੁੱਤਾਂ ਤੋਂ ਵੀ ਵੱਧ ਪਿਆਰ ਦਿੱਤਾਜੇ ਉਹ ਚਾਹੁੰਦੇ ਤਾਂ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਦਾ ਉਪਰਾਲਾ ਵੀ ਕਰ ਸਕਦੇ ਸੀ ਪਰ ਨਹੀਂ, ਉਨ੍ਹਾਂ ਆਪਣੇ ਦੋ ਵੱਡੇ ਸਾਹਿਬਜ਼ਾਦਿਆਂ ਨੂੰ ਆਪਣੇ ਹੱਥੀਂ ਜੰਗ ਦੇ ਮੈਦਾਨ ਵੱਲ ਤੋਰਿਆ ਉਨ੍ਹਾਂ ਦੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਵੀ ਜ਼ਾਲਮ ਸੂਬਾ ਸਰਹੱਦ ਦੀ ਈਨ ਨਾ ਮੰਨਦੇ ਹੋਏ ਸ਼ਹੀਦੀ ਪਾ ਗਏਇਹ ਸਮੁੱਚਾ ਪਰਿਵਾਰ ਆਪਣੀ ਲਾਸਾਨੀ ਸ਼ਹਾਦਤ ਨਾਲ ਪੰਜਾਬ ਦੀ ਮਿੱਟੀ ਨੂੰ ਅਜਿਹੀ ਪਾਣ ਚਾੜ੍ਹ ਗਿਆ ਕਿ ਇਸਦੇ ਜ਼ਰੇ-ਜ਼ਰੇ ਵਿੱਚੋਂ ਜੰਗਜੂ ਪੈਦਾ ਹੋਣ ਲੱਗੇ

‘ਫ਼ਖ਼ਰ-ਇ-ਕੌਮ’ ਦਾ ਮੁਖੌਟਾ ਪਾ ਕੇ ਕੁਝ ਇੱਕ ਲੂੰਬੜਾਂ ਨੇ ਪੰਜਾਬ ਦੀ ਮਿੱਟੀ ਵਿੱਚੋਂ ਇਸ ਮਹਾ-ਨਾਇਕ ਵੱਲੋਂ ਪੈਦਾ ਕੀਤੇ ਲੋਹ-ਕਣਾਂ ਨੂੰ ਖਤਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀਉਨ੍ਹਾਂ ਪੰਜਾਬ ਦੇ ਦਗ਼ਦਗ਼ ਕਰਦੇ ਸੂਹੇ ਮੱਥੇ ’ਤੇ ‘ਚਿੱਟਾ’ ਮਲਣ ਵਿੱਚ ਕੋਈ ਕਸਰ ਨਹੀਂ ਛੱਡੀਉਹ ਪੂਰੀ ਤਰ੍ਹਾਂ ਨਿਸ਼ਚਿੰਤ ਹੋ ਗਏ ਸਨ ਕਿ ਹੁਣ ਕੋਈ ਸਿਰ ਚੁੱਕਣ ਜੋਗਾ ਨਹੀਂ ਰਿਹਾਉਨ੍ਹਾਂ ਦਿੱਲੀ ਦੇ ਤਖ਼ਤ ’ਤੇ ਬਿਰਾਜਮਾਨ ‘ਭਗਵੇਂ ਔਰੰਗਜ਼ੇਬ’ ਨੂੰ ਆਪਣੇ ਵੱਲੋਂ ਪੂਰਾ ਯਕੀਨ ਦੁਆ ਛੱਡਿਆ ਸੀ ਕਿ ਹੁਣ ਤੇਰੇ ਲਈ ਮੈਦਾਨ ਸਾਫ਼ ਹੈ ਪਰ ਸਾਡਾ ਹਿੱਸਾ ਸਾਨੂੰ ਪੂਰਾ ਮਿਲਣਾ ਚਾਹੀਦਾ ਹੈਉਹ ਇਹ ਭੁੱਲ ਗਏ ਕਿ ਮਿੱਟੀ ਵਿੱਚੋਂ ਲੋਹੇ ਦੀ ਤਾਸੀਰ ਕਦੇ ਖਤਮ ਨਹੀਂ ਹੁੰਦੀਅੱਜ ਦਾ ਆਲਮ ਇਹੋ ਕੁਝ ਦੱਸ ਰਿਹਾ ਹੈ

‘ਭਗਵੇਂ ਔਰੰਗਜ਼ੇਬ’ ਵੱਲੋਂ ‘ਧਰਤੀ-ਪੁੱਤਰਾਂ’ ਦੇ ਖ਼ਾਤਮੇ ਲਈ ਘੜੇ ਗਏ ਕਾਲੇ ਕਾਨੂੰਨਾਂ ਵਿਰੁੱਧ ਤਿੰਨ ਮਹੀਨੇ ਪਹਿਲਾਂ ਸ਼ੁਰੂ ਹੋਏ ਅੰਦੋਲਨ ਨੇ ਅੱਜ ਅਜਿਹਾ ਜ਼ੋਰ ਫੜਿਆ ਹੈ ਕਿ ਇਸਦੀ ਧਮਕ ਪੂਰੀ ਦੁਨੀਆ ਵਿੱਚ ਪੈਣ ਲੱਗ ਪਈ ਹੈਦਿੱਲੀ ਨੂੰ ਘੇਰੀ ਬੈਠੇ ਲੋਕਾਂ ਦੇ ਚਿਹਰਿਆਂ ਵਿੱਚੋਂ ਸਾਡੇ ਇਸ ਮਹਾ-ਜਰਨੈਲ ਦੇ ਪਰਿਵਾਰ ਦੀ ਝਲਕ ਦੇਖਣ ਨੂੰ ਮਿਲ ਰਹੀ ਹੈਟੈਂਟ ਵਿੱਚ ਬਿਮਾਰ ਪਈ ਬੁੱਢੜੀ ਬੇਬੇ ਵਿੱਚੋਂ ਮੈਂਨੂੰ ਮਾਤਾ ਗੁਜਰੀ ਦੀ ਝਲਕ ਪੈਂਦੀ ਹੈਮੋਰਚੇ ਵਿੱਚ ਸ਼ਾਮਲ ਹੋਣ ਜਾਂਦੇ ਜਾਂ ਵਾਪਸੀ ਸਮੇਂ ਹਾਦਸਿਆਂ ਵਿੱਚ ਸ਼ਹੀਦ ਹੋ ਰਹੇ ਗੱਭਰੂਆਂ ਵਿੱਚੋਂ ਮੈਂਨੂੰ ਵੱਡੇ ਸਾਹਿਬਜ਼ਾਦਿਆਂ ਦੀ ਨੁਹਾਰ ਲੱਭਦੀ ਹੈਆਪਣੀਆਂ ਦਾਦੀਆਂ ਦੀ ਗੋਦ ਵਿੱਚ ਹੱਥਾਂ ਵਿੱਚ ਝੰਡੇ ਫੜੀ ਬੈਠੇ ਬਾਲਾਂ ਤੋਂ ਲਗਦਾ ਹੈ ਜਿਵੇਂ ਛੋਟੇ ਸਾਹਿਬਜ਼ਾਦੇ ਸਰਹੰਦ ਦੀਆਂ ਕੰਧਾਂ ਤੋੜ ਕੇ ਜੀਊ ਉੱਠੇ ਹੋਣਮੈਂ ਮਹਿਸੂਸ ਕਰ ਰਿਹਾ ਹਾਂ ਜਿਵੇਂ ਪਰਿਵਾਰ ਵਿਛੋੜੇ ਦੇ ਵਿਯੋਗ ਨੂੰ ਪਰਿਵਾਰ ਮਿਲਾਪ ਵਿੱਚ ਢਾਲ ਲਿਆ ਹੋਵੇ ਮੇਰੇ ਪੰਜਾਬ ਨੇ ...! ਮਾਣ ਨਾਲ ਮੇਰਾ ਸੀਨਾ ਚੌੜਾ ਹੋ ਜਾਂਦਾ ਹੈ ...!

ਜਦ ਵੀ ਇੱਥੇ (ਅਮਰੀਕਾ ਵਿੱਚ) ਕਿੱਧਰੇ ਕਿਸੇ ਨਾਲ ਗੱਲਬਾਤ ਹੁੰਦੀ ਹੈ ਤਾਂ ਫ਼ਖ਼ਰ ਨਾਲ ਆਖ ਹੋ ਜਾਂਦਾ ਹੈ, “ਯੂ ਨੋਅ, ਵੁਈ ਆਰ ਪੰਜਾਬੀ ...! ਵੁਈ ਆਰ ਲੀਡਿੰਗ ’ਦ ਫਾਈਟ ਅਗੇਂਸਟ ਐਂਟੀ ਪੀਪਲ ਪਾਲਿਸੀਜ਼ ਆਫ ਮੋਦੀ ਗਵਰਨਮੈਂਟ ...?”

ਜਦ ਇਸ ਲੋਕ-ਯੁੱਧ ਵਿੱਚ ਡਟੇ ਹੋਏ ਸਧਾਰਨ ਕਿਸਾਨਾਂ-ਮਜ਼ਦੂਰਾਂ ਨੂੰ ਮੀਡੀਆ ਸਾਹਮਣੇ ਬੋਲਦਿਆਂ ਦੇਖਦਾ ਹਾਂ ਤਾਂ ਪਤਾ ਲਗਦਾ ਹੈ ਕਿ ਜਿਸ ਪੰਜਾਬ ਨੂੰ ਖਤਮ ਸਮਝੀ ਬੈਠੀ ਸੀ ਚੰਡਾਲ-ਚੌਂਕੜੀ, ਉਸ ਪੰਜਾਬ ਨੇ ਇੱਕ ਦਮ ਨੀਂਦ ਵਿੱਚੋਂ ਜਾਗ ਕੇ ਦਹਾੜ ਮਾਰੀ ਹੈ ਤੇ ਆਲਾ-ਦੁਆਲਾ ਕੰਬ ਉੱਠਿਆ ਹੈ!

ਇਸ ਯੁੱਧ ਦੇ ਮੈਦਾਨ ਵਿੱਚੋਂ ਵੱਖ ਵੱਖ ਇਤਿਹਾਸਕ ਯੋਧਿਆਂ ਨੂੰ ਜੀਊ ਉੱਠੇ ਦੇਖ ਰਿਹਾ ਹਾਂ ... ਇਸ ਯੁੱਧ ਦੀ ਅਗਵਾਈ ਕਰ ਰਹੇ ਕਿਸਾਨ ਆਗੂਆਂ ਵਿੱਚ ਹਰੀ ਸਿੰਘ ਨਲੂਆ ਦੀ ਰੂਹ ਪ੍ਰਵੇਸ਼ ਹੋ ਗਈ ਪ੍ਰਤੀਤ ਹੁੰਦੀ ਹੈ ... ਕਿੱਧਰੇ ਬਾਬਾ ਬਘੇਲ ਸਿੰਘ ਸਾਕਾਰ ਸਨਮੁਖ ਖੜ੍ਹਾ ਜਾਪਦਾ ਹੈ ...! ਕਿੱਧਰੇ ਭਗਤ ਸਿੰਘ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਲਾਉਂਦਾ ਨਜ਼ਰੀਂ ਪੈਂਦਾ ਹੈ, ਕਿਧਰੇ ਕਰਤਾਰ ਸਿੰਘ ਸਰਾਭਾ ‘ਸੇਵਾ ਦੇਸ ਦੀ ਜਿੰਦੜੀਏ ਬੜੀ ਔਖੀ’ ਗਾ ਕੇ ਵੰਗਾਰ ਰਿਹਾ ਹੈ ਤੇ ਊਧਮ ਸਿੰਘ ਬਾਂਹ ਖੜ੍ਹੀ ਕਰਕੇ ਆਖ ਰਿਹਾ ਦਿਸਦਾ ਹੈ, “ਵੈਰੀ ਤੇ ਮਿੱਤਰ ਦੀ ਪਛਾਣ ਕਰਨਾ ਸਾਨੂੰ ਭਲੀ-ਭਾਂਤ ਆਉਂਦਾ ਹੈ।”

ਸੋਚਿਆ ਕਿ ਹੁਣ ਹੋਣਾ ਚਾਹੀਦਾ ਸੀ ਸ਼ਾਹ ਮੁਹੰਮਦ ਜੋ ਲਿਖਦਾ ਇਸ ਯੁੱਧ ਦੀ ਗਾਥਾ ... ਫੇਰ ਇਹ ਸੋਚ ਕੇ ਮਨ ਨੂੰ ਤਸੱਲੀ ਮਿਲਦੀ ਹੈ ਕਿ ਸਾਡਾ ਗੁਰਮੀਤ ਕੜਿਆਲਵੀ ਜੁ ਹੈ ਜੋ ਇਸ ਲੋਕ-ਯੁੱਧ ਦੇ ਨਾਲ ਪਰਛਾਵੇਂ ਵਾਂਗ ਤੁਰਿਆ ਹੋਇਆ ਹੈ ...! ਉਸਦੀਆਂ ਲਿਖਤਾਂ ਇਸ ਯੁੱਧ ਦੇ ਰੌਂ ਨੂੰ ਬਿਆਨਦੀਆਂ ਹੀ ਨਹੀਂ ਸਗੋਂ ਇਸਦੀ ਧਾਰ ਨੂੰ ਹੋਰ ਤਿੱਖੇਰਾ ਕਰਦੀਆਂ ਹਨਉਹ ਸਪਸ਼ਟ ਲਕੀਰ ਖਿੱਚਦੀਆਂ ਹਨ ਕਿ ਵਿੱਚ-ਵਿਚਾਲਾ ਕੋਈ ਨਹੀਂ, ਹੁਣ ਗੱਲ ਆਰ ਜਾਂ ਪਾਰ ਦੀ ਹੈ

ਬੱਸ, ਇੱਕੋ ਦੁੱਖ ਹੈ ਕਿ ਇਸ ਯੁੱਧ ਦੀ ਅਗਲੇਰੀ ਚੌਂਕੀ ’ਤੇ ਪਲ-ਪਲ ਦੀ ਖ਼ਬਰ ਰੱਖਣ ਤੇ ਲੋਕਾਂ ਨਾਲ ਸਾਂਝੀ ਕਰਨ ਲਈ ਮੈਂਨੂੰ ਵੀ ਹਾਜ਼ਰ ਹੋਣਾ ਚਾਹੀਦਾ ਸੀ ਪਰ ਇਹ ਸੋਚ ਕੇ ਮਨ ਸ਼ਾਂਤ ਕਰ ਲੈਂਦਾ ਹਾਂ, “ਜੇ ਤੂੰ ਖ਼ੁਦ ਨਹੀਂ ਤਾਂ ਕੀ ਹੋਇਆ, ਸੁਸ਼ੀਲ ਦੁਸਾਂਝ ਕਸਰ ਪੂਰੀ ਕਰੀ ਜਾ ਰਿਹਾ ਹੈ ...! ਉਸ ਵਿੱਚੋਂ ਦੇਖ ਆਪਣੇ ਆਪ ਨੂੰ ...?” ਅਜਿਹਾ ਨਹੀਂ ਕਿ ਇਨ੍ਹਾਂ ਤੋਂ ਇਲਾਵਾ ਕੁਝ ਵੀ ਨਹੀਂ, ਹੋਰ ਵੀ ਹਨ ਪਰ ਇਹ ਮੇਰੇ ਜ਼ਿਆਦਾ ਨਜ਼ਦੀਕ ਹਨ ਨਾ ... ਇਸ ਕਰਕੇ ...!

ਯੁੱਧ ਲੜਿਆ ਜਾ ਰਿਹਾ ਹੈ!
ਸ਼ਹਾਦਤਾਂ ਦਾ ਦੌਰ ਜਾਰੀ ਹੈ!

ਮੇਰੇ ਪੰਜਾਬ ਦੇ ਸੀਨੇ ਵਿੱਚ ਇੱਕ ਤੂਫ਼ਾਨ ਹੈ, ਇਸ ਨੂੰ ਸ਼ਾਂਤ ਕਰਨਾ ਕੋਈ ਸੌਖਾ ਕਾਰਜ ਨਹੀਂ!

ਸ਼ਹਾਦਤਾਂ ’ਤੇ ਅਸੀਂ ਫ਼ਖ਼ਰ ਕਰਦੇ ਹਾਂ,
ਮਾਤਮ ਮਨਾਉਣ ਦਾ ਅਜੇ ਸਮਾਂ ਨਹੀਂ ਹੈ!
ਖੁਸ਼ੀ ਵੇਲੇ ਕਦੇ ਰੋ ਵੀ ਲਵਾਂਗੇ ...!

ਜਿਵੇਂ ਪ੍ਰੋ. ਮੋਹਨ ਸਿੰਘ ਨੇ ਲਿਖਿਆ ਸੀ:

ਵਿੱਚ ਨਾ ਰੋਣਾ ਜਾਣੀਏਂ ਅਸੀਂ ਦੁੱਖਾਂ ਤੰਗੀਆਂ
ਵਿੱਚ ਖੁਸ਼ੀਆਂ ਦੇ ਰੋਣਾ ਹੈ ਰੀਤ ਅਸਾਡੀ!

ਆਓ, ਪਰਿਵਾਰ ਵਿਛੋੜੇ ਵਾਲੇ ਆਪਣੇ ਮਹਾ-ਨਾਇਕਾਂ ਦੀ ਵਿਰਾਸਤ ਨੂੰ ਜਿਊਂਦਾ ਰੱਖਦੇ ਹੋਏ ਪਰਿਵਾਰ-ਮਿਲਾਪ ਦੇ ਇਸ ਦੌਰ ਦਾ ਜਸ਼ਨ ਮਨਾਈਏ ਤੇ ਇਸ ਲੋਕ-ਯੁੱਧ ਨੂੰ ਇਸਦੇ ਮੁਕਾਮ ਤਕ ਲੈ ਕੇ ਜਾਈਏ!

ਇਸ ਲੋਕ-ਯੁੱਧ ਦੀ ਵਿਰਾਸਤ ਨੂੰ ਅਸੀਂ ਆਪਣੀਆਂ ਆਉਣ ਵਾਲ਼ੀਆਂ ਪੀੜ੍ਹੀਆਂ ਹਵਾਲੇ ਕਰਨਾ ਹੈ ਤੇ ਉਨ੍ਹਾਂ ਦੇ ਸਿਰ ਪਲੋਸ ਕੇ ਆਖਣਾ ਹੈ, “ਪਰਵਾਰ ਵਿਛੋੜੇ ਦੀ ਵਿਰਾਸਤ ਨੂੰ ਸਿਰਫ ਯਾਦ ਰੱਖਣਾ ਹੀ ਕਾਫ਼ੀ ਨਹੀਂ ਹੁੰਦਾ, ਮੌਜੂਦਾ ਹਾਲਾਤ ਮੁਤਾਬਕ ਇਸ ਵਿੱਚੋਂ ਸਬਕ ਕੱਢ ਕੇ ਆਪਣਾ ਰਾਹ ਚੁਣਨਾ ਹੀ ਸੱਚੇ ਵਾਰਿਸ ਹੋਣਾ ਹੁੰਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2483)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਇੰਦਰਜੀਤ ਚੁਗਾਵਾਂ

ਇੰਦਰਜੀਤ ਚੁਗਾਵਾਂ

Fresno, California, USA.
Phone: (1 - 559 - 779 - 9805)
Email: (ranapamm@gmail.com)

More articles from this author