InderjitChugavan7ਗੁਰੂ ਦੇ ‘ਸਿੰਘ’ ਨੇ ਆਪਣੀ ਨਵੀਂ ਪਤਨੀ ਨੂੰ ਭਰਮਾ ਕੇ ਉਹ ਪੰਜਾਹ ਹਜ਼ਾਰ ਡਾਲਰ ਆਪਣੇ ਖਾਤੇ ਵਿੱਚ ...
(21 ਅਕਤੂਬਰ 2020)

 

ਅਮਰੀਕਾ ਦੇ ਵੱਖ-ਵੱਖ ਸੂਬਿਆਂ ਵਿੱਚ ਡ੍ਰਾਈਵਿੰਗ ਕਰਦਿਆਂ ਕੁਦਰਤ ਦੇ ਬਹੁਤ ਸਾਰੇ ਰੰਗ ਦੇਖਣ ਨੂੰ ਮਿਲ ਰਹੇ ਹਨ ਇਸ ਦੌਰਾਨ ਪੰਜਾਬ ਵਿੱਚੋਂ ਗਾਇਬ ਹੋ ਗਈਆਂ ਚਿੜੀਆਂ ਵੀ ਇੱਧਰ ਦੇਖਣ ਨੂੰ ਮਿਲੀਆਂ ਹਨਉਨ੍ਹਾਂ ਦੀ ਤਸਵੀਰ ਕਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਅਜੇ ਤਕ ਨਾਕਾਮ ਰਿਹਾ ਹਾਂਇਹ ਸੋਚ ਕੇ ਚੰਗਾ ਲਗਦਾ ਹੈ ਕਿ ਪੰਛੀਆਂ-ਪਰਿੰਦਿਆਂ ਨੂੰ ਸਰਹੱਦ ਪਾਰ ਕਰਨ ਲਈ ਕਿਸੇ ਵੀਜ਼ੇ ਦੀ ਲੋੜ ਨਹੀਂ ਪੈਂਦੀਜਿੱਥੇ ਵੀ ਦਾਣਾ-ਪਾਣੀ ਨਜ਼ਰ ਆਇਆ, ਉੱਧਰ ਤੁਰ ਪਏ! ਚੰਗਾ ਲਗਦਾ ਹੈ ਇਨ੍ਹਾਂ ਨੂੰ ਦੇਖ ਕੇ ਤੇ ਇਨ੍ਹਾਂ ’ਤੇ ਰਸ਼ਕ ਵੀ ਆਉਂਦਾ ਹੈ! ਮੈਂਨੂੰ ਇਨ੍ਹਾਂ ਵੱਲ ਨੀਝ ਲਾ ਤੱਕਦਿਆਂ ਮੇਰਾ ਕੋ-ਡ੍ਰਾਈਵਰ ਬਹੁਤ ਖੁਸ਼ ਹੁੰਦਾ ਹੈ! “ਭਾਜੀ ਪੰਛੀਆਂ-ਪਰਿੰਦਿਆਂ ਨਾਲ ਤੁਹਾਡਾ ਖਾਸਾ ਈ ਮੋਹ ਐ” ਜਰਨੈਲ ਸਿੰਘ ਆਖਦਾ ਹੈ

“ਹਾਂ, ਮੋਹ ਤਾਂ ਹੈ! ਦਰਅਸਲ ਬੰਦਾ ਉਸ ਨਾਲ ਈ ਮੋਹ ਕਰਦਾ ਹੈ ਜਿਸ ਵਿੱਚੋਂ ਉਸ ਨੂੰ ਆਪਣਾ-ਆਪ ਨਜ਼ਰ ਆਵੇ ਜਾਂ ਜਿਸ ਨੂੰ ਉਹ ਹਾਸਲ ਕਰਨਾ ਚਾਹੁੰਦਾ ਹੋਵੇ” ਮੱਠੀ ਜਿਹੀ ਮੁਸਕਰਾਹਟ ਨਾਲ ਮੈਂ ਜਵਾਬ ਦਿੱਤਾ

ਜਰਨੈਲ ਸਿੰਘ ਮੁਸਕਰਾਇਆਉਹਨੂੰ ਮੇਰੀ ਗੱਲ ਚੰਗੀ ਲੱਗੀ ਸੀ

ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸੰਬੰਧਤ ਜਰਨੈਲ ਸਿੰਘ ਨੂੰ ਅਮਰੀਕਾ ਆਏ ਨੂੰ ਪੰਜ ਸਾਲ ਤੋਂ ਉੱਪਰ ਸਮਾਂ ਹੋ ਗਿਆ ਹੈਮੇਰੇ ਵਾਂਗ ਉਹ ਵੀ ਦੋ ਧੀਆਂ ਦਾ ਬਾਪ ਹੈ ਤੇ ਉਸ ਨੂੰ ਵੀ ਉਸ ਦੀ ਵੱਡੀ ਧੀ ਨੇ ਹੀ ਅਮਰੀਕਾ ਸੱਦਿਆ ਹੋਇਆ ਹੈਉਹ ਚੰਗੀ ਤਰ੍ਹਾਂ ਇੱਥੋਂ ਦੀ ਜੀਵਨ-ਸ਼ੈਲੀ ਨਾਲ ਰਚ-ਮਿਚ ਗਿਆ ਹੈਮੇਰੇ ਵਾਂਗ ਨਹੀਂ ਹੈ ਜਿਵੇਂ ਖ਼ਰੀਦਿਆ ਬਲਦ ਖੁਰਲੀ ’ਤੇ ਬੱਝਾ ਓਪਰਾ-ਓਪਰਾ ਝਾਕੀ ਜਾ ਰਿਹਾ ਹੋਵੇ

ਜਰਨੈਲ ਸਿੰਘ ਪੂਰਨ ਗੁਰਸਿੱਖ ਹੈ, ਮੇਰੀ ਨਜ਼ਰੇ ਸਹੀ ਮਾਅਨੇ ਵਿੱਚ ਸਿੱਖ! ਆਪਣੀ ਕੰਪਨੀ ਦੇ ਮਾਲਕਾਂ ਤੋਂ ਸੁਣਿਆ ਹੈ ਉਸ ਬਾਰੇਪੰਜਾਬ ਤੋਂ ਨਵੇਂ ਆਏ ਕਿੰਨੇ ਬੰਦਿਆਂ ਦੀ ਉਹ ਨਿਰ-ਸਵਾਰਥ ਮਦਦ ਕਰ ਚੁੱਕਾ ਹੈ, ਕੋਈ ਗਿਣਤੀ ਨਹੀਂ! ਉਸ ਵਿੱਚੋਂ ਕੱਟੜਪ੍ਰਸਤੀ ਦੀ ਜ਼ਰਾ ਜਿੰਨੀ ਵੀ ਬੂਅ ਨਹੀਂ ਆਉਂਦੀਉਹ ਪੂਰਾ ਆਸਤਿਕ ਤੇ ਮੈਂ ਨਾਸਤਿਕਕਦੇ ਵੀ ਤਕਰਾਰ ਜਾਂ ਟਕਰਾਅ ਦਾ ਮੌਕਾ ਨਹੀਂ ਆਇਆਉਹ ਜਦ ਠਰ੍ਹੰਮੇ ਨਾਲ ਆਪਣਾ ਪੱਖ ਰੱਖਦਾ ਹੈ ਤਾਂ ਮੈਂਨੂੰ ਬਹੁਤ ਚੰਗਾ ਲਗਦਾ ਹੈਜਦ ਮੈਂ ਬਾਬੇ ਨਾਨਕ ਪ੍ਰਤੀ ਆਪਣੇ ਮੋਹ ਬਾਰੇ ਉਸ ਨੂੰ ਦੱਸਿਆ ਤੇ ਆਪਣੀ ਕਵਿਤਾ “ਇਹ ਨਹੀਂ ਨਾਨਕ” ਪੜ੍ਹਨ ਲਈ ਦਿੱਤੀ ਤਾਂ ਉਸਨੇ ਮੈਂਨੂੰ ਘੁੱਟ ਕੇ ਜੱਫੀ ਪਾਉਂਦਿਆਂ ਕਿਹਾ, “ਸਿੱਖ ਤੁਸੀਂ ਵੀ ਓ, ਇਹ ਗੱਲ ਵੱਖਰੀ ਐ ਕਿ ਤੁਸੀਂ ਬਾਣਾ ਨਹੀਂ ਪਾਇਆ।”

ਜਰਨੈਲ ਸਿੰਘ ਜਦ ਗੁੱਝੀ ਗੱਲ ਕਰਕੇ ਮੁਸਕਰਾਉਂਦਾ ਹੈ ਤਾਂ ਮੈਂਨੂੰ ਆਪਣਾ ਬੇਲੀ ਚਾਨੀਆਂ ਵਾਲਾ ਦਵਿੰਦਰ ਉਸ ਵਿੱਚੋਂ ਨਜ਼ਰ ਆਉਣ ਲਗਦਾ ਹੈ

ਮੈਂ ਜਦ ਚਿੜੀਆਂ ਦੇ ਪੰਜਾਬ ਵਿੱਚੋਂ ਗਾਇਬ ਹੋਣ ਤੇ ਇੱਧਰ ਨਜ਼ਰ ਆਉਣ ਦੀ ਗੱਲ ਉਸ ਨਾਲ ਛੇੜੀ ਤਾਂ ਉਸ ਦਾ ਜਵਾਬ ਸੀ, “ਇਹ ਸਭ ਕੁਦਰਤ ਦੀ ਮਾਇਆ ਹੈਇੱਕ ਥਾਂ ਤੋਂ ਦਾਣਾ-ਪਾਣੀ ਮੁੱਕਿਆ ਤਾਂ ਦੂਸਰੀ ਜਗ੍ਹਾ ਪ੍ਰਬੰਧ ਵੀ ਨਾਲ ਈ ਹੋ ਜਾਂਦਾ ਹੈ! ਇਸ ਨੂੰ ਈ ਤਾਂ ਪ੍ਰਵਾਸ ਦਾ ਨਾਂਅ ਦਿੱਤਾ ਗਿਆ ਹੈ!”

ਮੈਂ ਹੱਸਦਿਆਂ ਕਿਹਾ, “ਜਰਨੈਲ ਸਿੰਹਾਂ, ਗਾਇਬ ਤਾਂ ਗਿਰਝਾਂ ਵੀ ਹੋਈਆਂ ਹਨ ਪੰਜਾਬ ਵਿੱਚੋਂ ਪਰ ਉਹ ਇੱਧਰ ਨਜ਼ਰ ਨਹੀਂ ਆਈਆਂ!”

ਜਰਨੈਲ ਸਿੰਘ ਦੇ ਦਿੱਤੇ ਇਸ ਜਵਾਬ ਨੇ ਮੈਂਨੂੰ ਸੋਚਣ ਲਈ ਮਜਬੂਰ ਕਰ ਦਿੱਤਾ, “ਵੱਡੇ ਭਾਜੀ, ਗਿਰਝਾਂ ਵੀ ਆਈਆਂ ਹੋਈਆਂ ਹਨ ਤੇ ਘੁੱਗੀਆਂ ਵੀਜੇ ਤੁਸੀਂ ਚਿੜੀਆਂ ਦੀ ਫੋਟੋ ਨਹੀਂ ਖਿੱਚ ਪਾ ਰਹੇ ਤਾਂ ਇਹ ਗਿਰਝਾਂ ਵੀ ਤੁਹਾਡੀ ਪਕੜ ਵਿੱਚ ਨਹੀਂ ਆਉਣਗੀਆਂ ਕਿਉਂਕਿ ਇਨ੍ਹਾਂ ਨੇ ਆਪਣੇ ਪਰ ਗਾਇਬ ਕਰ ਦਿੱਤੇ ਹਨ! ... ਉਹ ਗੁਰਦੁਆਰਿਆਂ-ਮੰਦਰਾਂ ਵਿੱਚ ਸਾਫ਼-ਸੁਥਰੇ ਬਾਣੇ ਪਾ ਕੇ ਜਾਂਦੀਆਂ ਹਨ ਇੱਕ ਡਾਲਰ ਦਾ ਮੱਥਾ ਟੇਕ ਕੇ ਭਰ-ਪੇਟ ਲੰਗਰ ਪਾਣੀ ਛਕਦੀਆਂ ਹਨ ਤੇ ਫੇਰ ਸੰਗਤ ਵਿੱਚੋਂ ਨਿਆਸਰੀਆਂ-ਨਿਤਾਣੀਆਂ, ਮਾਸੂਮ ਘੁੱਗੀਆਂ ਦੀ ਭਾਲ ਕਰਨ ਲੱਗਦੀਆਂ ਹਨ!”

ਗੱਲ ਸਮਝ ਤਾਂ ਪੈ ਗਈ ਸੀ ਪਰ ਮੈਂ ਚਾਹੁੰਦਾ ਸੀ ਕਿ ਗੁਰੂ ਦਾ ਸਿੱਖ ਹੀ ਆਪਣੇ ਮੂੰਹੋਂ ਪਰਦਾ ਚੁੱਕੇਇਸ ਲਈ ਆਖ ਦਿੱਤਾ, “ਭੇਤ ਭਰੀਆਂ ਗੱਲਾਂ ਸਮਝਣ ਜੋਗੀ ਮੱਤ ਨਹੀਂ ਮੇਰੀ ਜਰਨੈਲ ਸਿੰਘ ਜੀ! ਜ਼ਰਾ ਖੋਲ੍ਹ ਕੇ ਵਿਖਿਆਨ ਕਰੋ!”

ਉਹ ਥੋੜ੍ਹਾ ਭਾਵੁਕ ਹੋ ਗਿਆ। “ਮੈਨੂੰ ਆਪਣਾ ਝੱਗਾ ਚੁੱਕਣ ਲਈ ਆਖ ਰਿਹਾ ਹੈ ਵੱਡਾ ਭਰਾ! ... ਕੋਈ ਗੱਲ ਨਹੀਂ ... ਢਿੱਡ ਮੇਰਾ ਈ ਨਹੀਂ, ਤੁਹਾਡਾ ਵੀ ਨੰਗਾ ਹੋਣਾ ਹੈ!” ਇੰਨਾ ਆਖ ਕੇ ਜਰਨੈਲ ਸਿੰਘ ਡੂੰਘਾ ਸਾਹ ਲੈ ਕੇ ਆਖਣ ਲੱਗਾ, “ਲੈ ਸੁਣ ਜ਼ਰਾ ਤਕੜਾ ਹੋ ਕੇ ...!” ਤੇ ਉਹ ਸ਼ੁਰੂ ਹੋ ਗਿਆ, “ਨਿਰਵੈਰ ਸਿੰਹੁ ਨੂੰ ਜਾਣਦੇ ਓ ਨਾ!”

ਮੇਰੇ ਸਾਹਮਣੇ ਉਹ ਵਿਅਕਤੀ ਵੀ ਆ ਖੜੋਇਆ ... ਪੂਰਨ ਗੁਰਸਿੱਖ ... ਲੰਮਾ ਦਾੜ੍ਹਾ ... ਸਫ਼ੈਦ ਕੁੜਤਾ-ਪਜਾਮਾ ... ਹਰ ਵੇਲੇ ਸਿਮਰਨ ...! ਪਤਾ ਲੱਗਾ ਸੀ ਕਿ ਉਹ ਤਾਂ ਟਰੱਕ ਚਲਾਉਂਦੇ ਸਮੇਂ ਵੀ ਸ਼ਬਦ-ਕੀਰਤਨ ਹੀ ਸਰਵਣ ਕਰਦਾ ਹੈਕੋ-ਡਰਾਈਵਰ ਵੀ ਕੋਈ ਦੂਸਰਾ ਗੀਤ ਨਹੀਂ ਸੁਣ ਸਕਦਾ ਉਸ ਦੇ ਨਾਲ ਬੈਠਿਆਂ! ਉਹ ਅਮਰੀਕਾ ਵਿੱਚ ਵਿਜ਼ਟਰ ਵੀਜ਼ੇ ’ਤੇ ਆਇਆ ਸੀ ਤੇ ਬਾਅਦ ਵਿੱਚ ਉਸੇ ਦੀ ਭਾਸ਼ਾ ਵਿੱਚ ‘ਸਾਲਮ’ (ਪੁਲਿਟੀਕਲ ਅਸਾਈਲਮ) ਦਾ ਕੇਸ ਲਾ ਦਿੱਤਾਉਸ ਬਾਰੇ ਕਦੇ ਕੋਈ ਮਾੜੀ-ਚੰਗੀ ਸੁਣਨ ਨੂੰ ਨਹੀਂ ਮਿਲੀ ਸੀਮਿਲਣੀ ਵੀ ਕਿੱਥੋਂ ਸੀ, ਬਹੁਤ ਦੂਰ ਰਹਿੰਦਾ ਸੀ ਸਾਡੇ ਕੋਲੋਂਉਸਦਾ ਜ਼ਿਕਰ ਸੁਣਦਿਆਂ ਹੀ ਮੇਰੇ ਕੰਨ ਖੜ੍ਹੇ ਹੋ ਗਏ

“ਉਹ ਮੁੰਡੇ ਦਾ ਵਿਆਹ ਕਰਨ ਗਿਆ ਹੋਇਆ ਹੈ ਇੰਡੀਆ!” ਜਰਨੈਲ ਸਿੰਘ ਨੇ ਗੱਲ ਅੱਗੇ ਤੋਰੀ

ਮੈਂ ਹੈਰਾਨ ਹੋ ਗਿਆ ਕਿ ਉਹ ਇੰਡੀਆ ਕਿਵੇਂ ਚਲੇ ਗਿਆ, ਉਸ ਨੇ ਤਾਂ ਅਸਾਈਲਮ ਲਈ ਕੇਸ ਕੀਤਾ ਹੋਇਆ ਹੈ! ਜਰਨੈਲ ਸਿੰਘ ਨੇ ਸ਼ੰਕੇ ਨਵਿਰਤ ਕਰਦਿਆਂ ਦੱਸਿਆ ਕਿ ਨਿਰਵੈਰ ਸਿੰਹੁ ਨੇ ਫਿਜੀ ਦੀ ਇੱਕ ਭਾਰਤੀ ਮੂਲ ਦੀ ਸੱਤਰ ਵਰ੍ਹਿਆਂ ਦੀ ਬੀਬੀ ਨੂੰ ਕੁੜਿੱਕੀ ਵਿੱਚ ਲੈ ਕੇ ਗਰੀਨ ਕਾਰਡ ਹਾਸਲ ਕਰਕੇ ਅਸਾਈਲਮਵਾਲਾ ਕੇਸ ਵਾਪਸ ਲੈ ਲਿਆ ਹੈ

ਫਿਜੀ ਦੀ ਇਸ ਬੀਬੀ ਦੇ ਪਤੀ ਦੀ ਮੌਤ ਹੋ ਚੁੱਕੀ ਹੈਉਸ ਦੀਆਂ ਤਿੰਨ ਧੀਆਂ ਹਨ ਜਿਨ੍ਹਾਂ ਕੋਲ ਉਹ ਇੱਥੇ ਅਮਰੀਕਾ ਆ ਗਈ ਸੀਉਸ ਨੇ ਅਮਰੀਕੀ ਨਾਗਰਿਕਤਾ ਹਾਸਲ ਕੀਤੀ ਹੋਈ ਹੈਉਹ ਕਦੇ ਇੱਕ ਧੀ ਕੋਲ, ਕਦੇ ਦੂਸਰੀ ਕੋਲ ਰਹਿਕੇ ਦਿਨ-ਕਟੀ ਕਰ ਰਹੀ ਸੀਧੀਆਂ ਦੇ ਸਹੁਰੇ ਉਸ ਨੂੰ ਆਪਣੇ ਨਾਲ ਰੱਖਕੇ ਖੁਸ਼ ਨਹੀਂ ਸਨਧੀਆਂ ਨੇ ਸੋਚਿਆ ਕਿ ਜੇ ਮਾਂ ਨੂੰ ਕੋਈ ਸਾਥੀ ਮਿਲ ਜਾਵੇ ਤਾਂ ਉਹ ਬੁਢੇਪੇ ਵਿੱਚ ਬੇਚਾਰਗੀ ਤੋਂ ਬਚ ਜਾਵੇਗੀਉਹ ਪੱਲਿਓਂ ਪੈਸਾ ਖ਼ਰਚਣ ਲਈ ਤਿਆਰ ਸਨਇਸ ਗੱਲ ਦੀ ਭਿਣਕ ਨਿਰਵੈਰ ਸਿੰਘ ਨੂੰ ਲੱਗ ਗਈਉਸ ਲਈ ਇਹ ਸੁਨਹਿਰੀ ਮੌਕਾ ਸੀਸੌਦਾ ਤੈਅ ਕਰ ਲਿਆ ਗਿਆ! ਇੰਡੀਆ ਵਾਲੀ ਪਤਨੀ ਤੋਂ ਕਾਗਜ਼ੀ ਤਲਾਕ ਲੈ ਕੇ ਉਸ ਬੀਬੀ ਨਾਲ ਵਿਆਹ ਕਰ ਲਿਆਮਿੱਥੇ ਸੌਦੇ ਮੁਤਾਬਕ ਧੀਆਂ ਨੇ ਆਪਣੀ ਮਾਂ ਦੇ ਬੈਂਕ ਖਾਤੇ ਵਿੱਚ ਪੰਜਾਹ ਹਜ਼ਾਰ ਡਾਲਰ ਜਮ੍ਹਾਂ ਕਰਵਾ ਦਿੱਤੇ ਤਾਂ ਕਿ ਉਹ ਆਪਣੇ ਲਈ ਘਰ ਖਰੀਦ ਸਕਣ!

ਜਰਨੈਲ ਸਿੰਘ ਦੁਖੀ ਮਨ ਨਾਲ ਦੱਸ ਰਿਹਾ ਸੀ, “ਗੁਰੂ ਦੇ ‘ਸਿੰਘ’ ਨੇ ਆਪਣੀ ਨਵੀਂ ਪਤਨੀ ਨੂੰ ਭਰਮਾ ਕੇ ਉਹ ਪੰਜਾਹ ਹਜ਼ਾਰ ਡਾਲਰ ਆਪਣੇ ਖਾਤੇ ਵਿੱਚ ਟਰਾਂਸਫਰ ਕਰਵਾ ਲਏਗਰੀਨ ਕਾਰਡ ਮਿਲਦਿਆਂ ਹੀ, ਘਰ ਖਰੀਦਣ ਦੀ ਥਾਂ ਟਿਕਟ ਲੈ ਇੰਡੀਆ ਆਪਣੇ ਪੁੱਤ ਦਾ ਵਿਆਹ ਕਰਨ ਚਲੇ ਗਿਆ।”

ਆਪਣੀ ਗੱਲ ਜਾਰੀ ਰੱਖਦਿਆਂ ਜਰਨੈਲ ਸਿੰਘ ਆਖ ਰਿਹਾ ਸੀ, “ਕਹਾਣੀ ਇੱਥੇ ਖਤਮ ਹੋ ਜਾਂਦੀ ਤਾਂ ਫੇਰ ਵੀ ਹੋਊ ਪਰੇ ਕੀਤਾ ਜਾ ਸਕਦਾ ਸੀਹੁਣ ਉਹ ਰਹਿੰਦਾ ਤਾਂ ਆਪਣੀ ਨਵੀਂ ਪਤਨੀ ਨਾਲ ਕਿਰਾਏ ਦੇ ਅਪਾਰਟਮੈਂਟ ਵਿੱਚ ਹੈ ਪਰ ਬਿਸਤਰਾ ਉਸ ਨਾਲ ਸਾਂਝਾ ਨਹੀਂ ਕਰਦਾਬਿਸਤਰਾ ਸਾਂਝਾ ਕਰਨ ਲਈ ਉਸਨੇ ਪੰਜਾਬ ਤੋਂ ਵਿਜ਼ਟਰ ਵੀਜ਼ੇ ’ਤੇ ਆਈ ਹੋੲ ਇੱਕ ਲੜਕੀ ਰੱਖੀ ਹੋਈ ਹੈ ਜਿਸ ਨੂੰ ਪਨਾਹ ਦੇਣ ਵਾਲਾ ਉਸਦਾ ਕੋਈ ਵੀ ਰਿਸ਼ਤੇਦਾਰ ਇੱਥੇ ਨਹੀਂ ਹੈਇਸ ਲੜਕੀ ਨੇ ਵੀ ਅਸਾਈਲਮ ਦਾ ਕੇਸ ਫ਼ਾਈਲ ਕੀਤਾ ਹੋਇਆ ਹੈ ਤੇ ਉਸ ਨੂੰ ਵੀ ਰਾਤ ਗੁਜ਼ਾਰਨ ਲਈ ਛੱਤ ਦੀ ਲੋੜ ਸੀਇਹ ਲੜਕੀ ਉਸਦੀ ਆਪਣੀ ਧੀ ਦੇ ਹਾਣ ਦੀ ਹੋਵੇਗੀਇਹ ਵੀ ਗੁਰੂ-ਦੁਆਰੇ ਵਿੱਚੋਂ ਉਸਦੀ ਕੁੜਿੱਕੀ ਵਿੱਚ ਫਸੀ ਹੈ ਤੇ ਧੀ ਬਣਾਕੇ ਹੀ ਉਸ ਨੂੰ ਆਪਣੇ ਕੋਲ ਲਿਆਇਆ ਸੀਹੁਣ ਨਾ ਤਾਂ ਫਿਜੀ ਵਾਲੀ ਬੀਬੀ ਕੁਝ ਕਹਿ ਸਕਦੀ ਹੈ ਤੇ ਨਾ ਹੀ ਉਹ ਲੜਕੀਦੋਵੇਂ ਮਜਬੂਰ ਹਨ, ਦੋਵਾਂ ਦਾ ਕੋਈ ਝਾਲੂ ਨਹੀਂ ਹੈਂ! ਸਿਤਮ ਦੇਖੋ! ਨਾਂਅ ਹੈ ਨਿਰਵੈਰ ਤੇ ਕਰਤੂਤਾਂ ...! ਇਹੋ ਜਿਹੇ ਲੋਕਾਂ ਦੇ ਨਾਂਅ ਨਾਲ ਸਿੰਘ ਲਾਉਣਾ ਮੈਂਨੂੰ ਗੁਨਾਹ ਜਾਪਦਾ ਹੈ

“ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਨਹੀਂ ਖ਼ਬਰ ਉਹਦੀਆਂ ਇਨ੍ਹਾਂ ਕਰਤੂਤਾਂ ਦੀ?” ਮੇਰਾ ਸਵਾਲ ਸੀ

“ਸਭ ਜਾਣਦੇ ਹਨ ਪਰ ਬੋਲਣ ਜੋਗਾ ਕੋਈ ਨਹੀਂ ਤੇ ਸਾਡੇ ਵਰਗਿਆਂ ਨੂੰ ਉਹ ਨੇੜੇ ਨਹੀਂ ਲੱਗਣ ਦਿੰਦੇ! ਦਾਲ ਹੀ ਕਾਲੀ ਹੈ, ਕਰੀਏ ਤਾਂ ਕੀ ਕਰੀਏ?”

ਦੁਖੀ ਮਨ ਨਾਲ ਮੈਂ ਕਿਹਾ, “ਜਰਨੈਲ ਸਿੰਘਾ, ਬਾਣਾ ਦੇਖ ਕੇ ਤਾਂ ਨਹੀਂ ਲੱਗਦਾ ਕਿ ਅਜਿਹੇ ਨੀਚ ਕਿਰਦਾਰ ਦਾ ਮਾਲਕ ਹੋਵੇਗਾ ਨਿਰਵੈਰ ਸਿੰਹੁ! ਦੇਖਣ ਨੂੰ ਕਿੰਨਾ ਸੋਹਣਾ ਗੁਰਸਿੱਖ ਜਾਪਦਾ ਹੈਬਾਣਾ ਤੁਹਾਡੇ ਵੀ ਉਹੀ ਹੈ ਪਰ ਕਿਰਦਾਰ ਵਿੱਚ ਕਿੰਨਾ ਵੱਡਾ ਫਰਕ ਐ!”

“ਬਾਣਾ ਪਹਿਨ ਕੇ ਤੇ ਬਾਣੀ ਪੜ੍ਹਕੇ ਹੀ ਕੋਈ ਗੁਰਸਿੱਖ ਨਹੀਂ ਬਣ ਜਾਂਦਾ, ਗੁਰਸਿੱਖ ਹੋਣ ਲਈ ਪਹਿਲਾਂ ਆਪਾ ਕੁਰਬਾਨ ਕਰਨ ਦਾ ਤਹੱਈਆ ਕਰਨਾ ਪੈਂਦਾ ਹੈ ਨਿਮਾਣਿਆਂ-ਨਿਤਾਣਿਆਂ ਦੀ ਰਾਖੀ ਨੂੰ ਸਭ ਤੋਂ ਉੱਪਰ ਰੱਖਣ ਦਾ ਸੰਕਲਪ ਹਰ ਵੇਲੇ ਮਨ-ਮਸਤਕ ਵਿੱਚ ਵਸਾਉਣਾਪੈਂਦਾ ਹੈ! ... ਇਹੋ ਜਿਹੇ ਵਿਅਕਤੀ ਗੁਰਸਿੱਖ ਨਹੀਂ, ਇਹ ਤਾਂ ਗਿਰਝਾਂ ਹਨ... ਹੁਣ ਤੁਸੀਂ ਦੱਸੋ ਕਿ ਗਿਰਝਾਂ ਵੀ ਪਰਵਾਸ ਕਰਕੇ ਆਈਆਂ ਹੋਈਆਂ ਹਨ ਕਿ ਨਹੀਂ! ... ਇਸ ਦੇ ਪੰਜੇ ਵਿੱਚ ਆਈ ਪੰਜਾਬਣ ਕੁੜੀ ‘ਘੁੱਗੀ’ ਨਹੀਂ ਤਾਂ ਹੋਰ ਕੀ ਹੈ! ਤੇ ਇਹ ਇਕੱਲਾ ਨਹੀਂ, ਬਹੁਤ ਸਾਰੀਆਂ ਅਜਿਹੀਆਂ ਗਿਰਝਾਂ ਹਨ ਪਰ ਸਾਡੇ ਭਾਈਚਾਰੇ ਨੂੰ ਪਤਾ ਨਹੀਂ ਕੀ ਹੋ ਗਿਆ ਹੈ ਕਿ ਇਨ੍ਹਾਂ ਖ਼ਿਲਾਫ਼ ਜ਼ੁਬਾਨ ਈ ਨਹੀਂ ਖੋਲ੍ਹ ਰਿਹਾ! ... ਤੁਸੀਂ ਪਰਵਾਸ ਕਰਕੇ ਆਈਆਂ ਚਿੜੀਆਂ ਦੀ ਤਸਵੀਰ ਉਤਾਰਨ ਲਈ ਉਤਾਵਲੇ ਓ, ਇਨ੍ਹਾਂ ਗਿਰਝਾਂ ਦੀ ਸਹੀ ਤਸਵੀਰਕਸ਼ੀ ਕੌਣ ਕਰੇਗਾ? ਘੁੱਗੀਆਂ ਨੂੰ ਇਨ੍ਹਾਂ ਦੇ ਪੰਜਿਆਂ ਵਿੱਚੋਂ ਕੌਣ ਬਚਾਏਗਾ?”

ਜਰਨੈਲ ਸਿੰਘ ਦੇ ਅੰਦਰਲੇ ਰੋਹ ਤੇ ਉਸਦੀ ਸੰਵੇਦਨਾ ਦੀਆਂ ਤਰੰਗਾਂ ਮੈਂਨੂੰ ਹਲੂਣ ਰਹੀਆਂ ਸਨ

“ਇਨ੍ਹਾਂ ਗਿਰਝਾਂ ਨੂੰ ਬੇਪਰਦ ਕਰਨ ਦੀ ਸਖ਼ਤ ਲੋੜ ਹੈ ਤੇ ਇਹ ਕਾਰਜ ਵੀ ਸਿੱਖ ਭਾਈਚਾਰੇ ਦੇ ਅੰਦਰੋਂ ਹੋਵੇ ਤਾਂ ਉਸ ਦਾ ਅਸਰ ਹੋਰ ਵੀ ਜ਼ਿਆਦਾ ਤੇਜ਼ੀ ਨਾਲ ਹੋਵੇਗਾ... ਤੇ ਇਹ ਗਿਰਝਾਂ ਕੇਵਲ ਸਿੱਖੀ ਬਾਣੇ ਵਾਲੀਆਂ ਈ ਨਹੀਂ, ਹੋਰ ਵੀ ਹਨ” ਮੈਂ ਕਿਹਾ

“ਠੀਕ ਐ ਤੁਹਾਡੀ ਗੱਲਮੈਂ ਤਾਂ ਜਿੱਥੇ ਵੀ ਮੌਕਾ ਮਿਲੇ ਇਨ੍ਹਾਂ ਗਿਰਝਾਂ ਖ਼ਿਲਾਫ਼ ਨਫੇ-ਨੁਕਸਾਨ ਦੀ ਪ੍ਰਵਾਹ ਕੀਤੇ ਬਿਨਾ ਖੁੱਲ੍ਹਕੇ ਬੋਲਦਾ ਹਾਂ ਤੁਸੀਂ ਵੀ ਕਲਮਾਂ ਵਾਲੇ ਓ, ਤੁਹਾਡਾ ਵੀ ਕੋਈ ਫਰਜ਼ ਬਣਦਾ ਹੈ ਕਿ ਨਹੀਂ?” ਜਰਨੈਲ ਸਿੰਘ ਨੇ ਸਵਾਲ ਕਰਕੇ ਮੇਰੇ ਵੱਲ ਗਹੁ ਨਾਲ ਦੇਖਿਆ

“ਵੱਡਾ ਭਰਾ ਹੋਵੇ ਗੁਰੂ ਦੇ ਜਰਨੈਲ ਦਾ ਤੇ ਫਰਜ਼ ਤੋਂ ਮੂੰਹ ਮੋੜ ਜਾਵੇ, ਇਹ ਕਿਵੇਂ ਹੋ ਸਕਦਾ ਹੈ!” ਆਪਣੇ ਜਵਾਬ ਨਾਲ ਜਰਨੈਲ ਸਿੰਘ ਦੇ ਚਿਹਰੇ ਤੋਂ ਤਸੱਲੀ ਦੇ ਭਾਵ ਮੈਂ ਸਾਫ਼ ਪੜ੍ਹ ਰਿਹਾ ਸੀ!

ਅੱਗੇ ਬਹੁਤ ਤਿੱਖੀ ਢਲਾਣ ਸੀਜਰਨੈਲ ਸਿੰਘ ਮੈਂਨੂੰ ਦੱਸ ਰਿਹਾ ਸੀ ਕਿ ਇੰਜਣ-ਬ੍ਰੇਕ ਦੀ ਵਰਤੋਂ ਕਿਸ ਤਰ੍ਹਾਂ ਕਰਨੀ ਹੈ, ਮੈਨੂਅਲ ਗੀਅਰ ਦੀ ਵਰਤੋਂ ਕਦੋਂ ਕਰਨੀ ਹੈ! ਮੈਂ ਉਸਦੀ ਸਲਾਹ ’ਤੇ ਅਮਲ ਕਰਦਿਆਂ ਟਰੱਕ ਚਲਾ ਰਿਹਾ ਸੀ ਤੇ ਨਾਲ਼ੋ ਨਾਲ ਸੋਚ ਰਿਹਾ ਸੀ ਕਿ ਸਾਡਾ ਭਾਈਚਾਰਾ ਢਲਾਣ ਵੱਲ ਜਾ ਰਹੇ ਆਪਣੇ ਟਰੱਕ ਦੀਆਂ ਇੰਜਣ-ਬ੍ਰੇਕਾਂ ਦੀ ਸੁਯੋਗ ਵਰਤੋਂ ਕਦੋਂ ਕਰੇਗਾ? ... ਗਿਰਝਾਂ ਨੂੰ ਸਰੇਆਮ ਬੇਪਰਦ ਕਰਨ ਦੀ ਹਿੰਮਤ ਕਦੋਂ ਜੁਟਾਵੇਗਾ? ... ਘੁੱਗੀਆਂ ਨੂੰ ਗਿਰਝਾਂ ਦੇ ਪੰਜਿਆਂ ਵਿੱਚੋਂ ਬਚ ਨਿਕਲਣ ਦਾ ਵੱਲ ਕਦੋਂ ਆਵੇਗਾ?

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2387)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਇੰਦਰਜੀਤ ਚੁਗਾਵਾਂ

ਇੰਦਰਜੀਤ ਚੁਗਾਵਾਂ

Fresno, California, USA.
Phone: (1 - 559 - 779 - 9805)
Email: (ranapamm@gmail.com)

More articles from this author