BalrajSidhu7ਮੈਂ ਅਵਾਰਾ ਘੁੰਮ ਰਹੇ ਇੱਕ ਅਜਿਹੇ ਹੀ ਟੋਲੇ ਨੂੰ ਪੁੱਛਿਆ ਕਿ ਹੋਲਾ ਮਹੱਲਾ ਕਿਉਂ ਮਨਾਉਂਦੇ ਹਨਬਹੁਤਿਆਂ ਦਾ ...
(12 ਮਾਰਚ 2023)
ਇਸ ਸਮੇਂ ਮਹਿਮਾਨ: 175.


ਪਿਛਲੇ ਕੁਝ ਹੀ ਦਿਨਾਂ ਵਿੱਚ ਪੰਜਾਬੀ ਨੌਜਵਾਨਾਂ ਦੇ ਹਜ਼ੂਮਾਂ ਨੇ ਉੱਪਰੋਥਲੀ ਤਿੰਨ ਚਾਰ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ
ਸਭ ਤੋਂ ਪਹਿਲਾਂ ਥਾਣਾ ਅਜਨਾਲਾ ’ਤੇ ਕਬਜ਼ਾ ਤੇ ਪੁਲਿਸ ਨਾਲ ਕੀਤੀ ਗਈ ਮਾਰ ਕੁਟਾਈ, ਦੂਸਰੇ ਨੰਬਰ ’ਤੇ ਮਣੀਕਰਨ ਗੁਰਦਵਾਰੇ ਦੇ ਨਜ਼ਦੀਕ ਸਥਾਨਿਕ ਵਸਨੀਕਾਂ ਨਾਲ ਪੱਥਰਬਾਜ਼ੀ ਤੇ ਹੁਣ ਹੋਲੇ ਮਹੱਲੇ ਵਰਗੇ ਪਵਿੱਤਰ ਤਿਉਹਾਰ ਸਮੇਂ ਕੈਨੇਡਾ ਤੋਂ ਆਏ ਇੱਕ ਨੌਜਵਾਨ ਦਾ ਕਤਲਹੋਲੇ ਮਹੱਲੇ ’ਤੇ ਨੌਜਵਾਨ ਦਾ ਕਤਲ ਸਿਰਫ ਇਸ ਕਾਰਨ ਹੋਇਆ ਕਿ ਕੁਝ ਨਿਹੰਗ ਇਕੱਠੇ ਹੋ ਕੇ ਮੋਟਰ ਸਾਈਕਲ, ਟਰੈਕਟਰ ਅਤੇ ਗੱਡੀਆਂ ’ਤੇ ਸਵਾਰ ਨੌਜਵਾਨਾਂ ਨੂੰ ਹੁੱਲੜ੍ਹਬਾਜ਼ੀ ਕਰਨ ਤੋਂ ਰੋਕ ਰਹੇ ਸਨਜੋ ਕੁਝ ਨਿਹੰਗ ਕਰ ਰਹੇ ਸਨ, ਉਸ ਨੂੰ ਵੀ ਠੀਕ ਨਹੀਂ ਕਿਹਾ ਜਾ ਸਕਦਾਇੱਕ ਵੀਡੀਓ ਵਿੱਚ ਸਾਫ ਦਿਖਦਾ ਹੈ ਕਿ ਉਹ ਪਟਾਕੇ ਪਾ ਰਹੇ ਇੱਕ ਮੋਟਰ ਸਾਈਕਲ ਸਵਾਰ ਉੱਤੇ ਡਾਂਗਾਂ ਬਰਸਾ ਰਹੇ ਹਨਪਰ ਉਹਨਾਂ ਦੇ ਖਿਲਾਫ ਪੁਲਿਸ ਕੋਲ ਜਾਣ ਦੀ ਬਜਾਏ ਇੱਕ ਬੇਕਸੂਰ ਨੌਜਵਾਨ ਦਾ ਕਤਲ ਕਰ ਦੇਣਾ ਬਹੁਤ ਹੀ ਘਿਣਾਉਣੀ ਗੱਲ ਹੈ

ਇਹ ਗੱਲ ਬਿਕਕੁਲ ਸੱਚ ਹੈ ਕਿ ਅੱਜ ਕੱਲ੍ਹ ਨੌਜਵਾਨ ਧਾਰਮਿਕ ਮੇਲਿਆਂ ਵਿੱਚ ਰੱਜ ਕੇ ਹੁੱਲੜ੍ਹਬਾਜ਼ੀ ਕਰਦੇ ਹਨਇਸ ਸਾਲ ਦੇ ਫਤਿਹਗੜ੍ਹ ਸਾਹਿਬ ਸ਼ਹੀਦੀ ਜੋੜ ਮੇਲੇ ਵੇਲੇ ਇੱਕ ਵੀਡੀਓ ਕਾਫੀ ਵਾਇਰਲ ਹੋਈ ਹੈਟਰੈਕਟਰ ਟਰਾਲੀ ’ਤੇ ਸਵਾਰ 10-15 ਨੌਜਵਾਨ ਚੱਕਵੇਂ ਗਾਣੇ ਲਗਾ ਕੇ ਹੱਥ ਵਿੱਚ ਸ਼ਰਾਬ ਦੇ ਗਿਲਾਸ ਫੜ ਕੇ ਭੰਗੜਾ ਪਾਉਂਦੇ ਹੋਏ ਮੇਲੇ ਵੱਲ ਜਾ ਰਹੇ ਹਨਕਿਸੇ ਨੇ ਇਸ ਵੀਡੀਓ ਦਾ ਸਿਰਲੇਖ ਵੀ ਬਹੁਤ ਵਧੀਆ ਰੱਖਿਆ ਹੈ, “ਸੂਬਾ ਸਰਹੰਦ ਦੇ ਵਾਰਸ ਸਰਹੰਦ ਵੱਲ ਜਾਂਦੇ ਹੋਏ।” ਪੰਜਾਬ ਵਿੱਚ ਸਿੱਖ ਧਰਮ ਨਾਲ ਸਬੰਧਿਤ ਅਨੇਕਾਂ ਜੋੜ ਮੇਲੇ ਲੱਗਦੇ ਹਨ ਜਿਹਨਾਂ ਵਿੱਚ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ, ਫਤਿਹਗੜ੍ਹ ਸਾਹਿਬ ਦੀ ਸਭਾ, ਤਲਵੰਡੀ ਸਾਬੋ ਦੀ ਵਿਸਾਖੀ ਅਤੇ ਮਾਘੀ ਮੇਲਾ ਸ੍ਰੀ ਮੁਕਤਸਰ ਸਾਹਿਬ ਪ੍ਰਮੁੱਖ ਹਨਧਾਰਮਿਕ ਮੇਲਿਆਂ ਵਿੱਚ ਜਾਣ ਦਾ ਮਤਲਬ ਆਮ ਤੌਰ ’ਤੇ ਇਹ ਮੰਨਿਆ ਜਾਂਦਾ ਹੈ ਕਿ ਨੌਜਵਾਨ ਆਪਣੇ ਮਾਣ-ਮੱਤੇ ਪੁਰਾਤਨ ਵਿਰਸੇ ਤੋਂ ਜਾਣੂ ਹੋਣਪਰ ਅੱਜ ਕੱਲ੍ਹ ਮੇਲਿਆਂ ਵਿੱਚ ਜੋ ਗੁੱਲ ਖਿਲਾਏ ਜਾ ਰਹੇ ਹਨ, ਉਹ ਸਭ ਦੇ ਸਾਹਮਣੇ ਹਨਨੌਜਵਾਨਾਂ ਨੂੰ ਪਤਾ ਹੀ ਨਹੀਂ ਕਿ ਇਹਨਾਂ ਜੋੜ ਮੇਲਿਆਂ ਦੀ ਕੀ ਮਹੱਤਤਾ ਹੈ

1970 ਦੇ ਦਹਾਕੇ ਤਕ ਤਰਨ ਤਾਰਨ ਦੀ ਮੱਸਿਆ ਬਾਰੇ ਮਾਝੇ ਦੇ ਲੋਕਾਂ ਦੇ ਵਿਚਾਰ ਬਹੁਤੇ ਚੰਗੇ ਨਹੀਂ ਸਨ ਹੁੰਦੇਬਹੁਤ ਜ਼ਿਆਦਾ ਭੀੜ ਭੜੱਕਾ ਹੋਣ ਕਾਰਨ ਮੁਸ਼ਟੰਡੇ ਔਰਤਾਂ ਨਾਲ ਬੇਹੱਦ ਅਸ਼ਲੀਲ ਛੇੜਖਾਨੀਆਂ ਕਰਦੇ ਹੁੰਦੇ ਸਨਬਾਹਰੋਂ ਆਉਣ ਵਾਲੇ ਯਾਤਰੀਆਂ ਵਿੱਚੋਂ ਕਈ ਵਾਰ ਔਰਤਾਂ ਨੂੰ ਨਿਖੇੜ ਕੇ ਅਗਵਾ ਤਕ ਕਰ ਲਿਆ ਜਾਂਦਾ ਸੀਅੱਕ ਕੇ ਸ਼੍ਰੋਮਣੀ ਕਮੇਟੀ ਨੂੰ ਇਸ ਗੁੰਡਾਗਰਦੀ ’ਤੇ ਕਾਬੂ ਪਾਉਣ ਲਈ ਬੇਹੱਦ ਸਖਤੀ ਕਰਨੀ ਪਈ ਸੀਮੁਸ਼ਟੰਡਿਆਂ ਨੂੰ ਬੋਰੀਆਂ ਵਿੱਚ ਬੰਦ ਕਰ ਕੇ ਛਿਤਰੌਲ ਕੀਤੀ ਜਾਂਦੀ ਸੀਇੱਕ ਦੋ ਸਾਲਾਂ ਵਿੱਚ ਹੀ ਗੁੰਡੇ ਸਿੱਧੇ ਹੋ ਗਏ ਸਨਜੇ ਕੋਈ ਮੱਸਿਆ ਵੇਲੇ ਬਦਮਾਸ਼ੀ ਕਰਨ ਬਾਰੇ ਸੋਚਦਾ ਵੀ ਤਾਂ ਨਾਲ ਦੇ ਫੌਰਨ ਸਮਝਾ ਦਿੰਦੇ, “ਲਾਲ ਮਿਰਚਾਂ ਵਾਲੀ ਬੋਰੀ ਵੇਖੀ ਐ ਬਾਬਿਆਂ ਦੀ?” ਪਰ ਹੁਣ ਨਵੀਂ ਪੀੜ੍ਹੀ ਨੇ ਤਾਂ ਸਾਰੇ ਧਾਰਮਿਕ ਮੇਲਿਆਂ ਦਾ ਮਾਹੌਲ ਤਰਨ ਤਾਰਨ ਦੀ ਮੱਸਿਆ ਵਰਗਾ ਬਣਾ ਕੇ ਰੱਖ ਦਿੱਤਾ ਹੈਇਹਨਾਂ ਤੋਂ ਡਰਦੇ ਮਾਰੇ ਭਲੇ ਘਰਾਂ ਦੇ ਮਰਦ ਔਰਤਾਂ ਮੇਲਿਆਂ ਵਿੱਚ ਜਾਣ ਦੀ ਜੁਰਅਤ ਨਹੀਂ ਕਰਦੇਪਾਟੇ ਸਾਈਲੈਂਸਰਾਂ ਵਾਲੇ ਮੋਟਰ ਸਾਇਕਲ ਸਵਾਰ ਮੁਸ਼ਟੰਡੇ ਮੇਲਿਆਂ ਵਿੱਚ ਹਰਲ ਹਰਲ ਕਰਦੇ ਫਿਰਦੇ ਸਨਪੁਲਿਸ ਇੱਕ ਪਾਸੇ ਕੰਟਰੋਲ ਕਰਦੀ ਹੈ ਤਾਂ ਇਹ ਦੂਸਰੇ ਪਾਸੇ ਜਾ ਗਦਰ ਮਚਾਉਂਦੇ ਹਨਟਰੈਕਟਰਾਂ ਉੱਪਰ ਸਾਰੇ ਕਾਇਦੇ ਕਾਨੂੰਨ ਛਿੱਕੇ ਟੰਗ ਕੇ 20-20 ਬੰਦੇ ਲਟਕੇ ਹੁੰਦੇ ਹਨਜੇ ਕਿਤੇ ਪੁਲਿਸ ਸਖਤੀ ਨਾ ਕਰੇ ਤਾਂ ਇਹ ਲੋਕਾਂ ਦਾ ਘਰੋਂ ਨਿਕਲਣਾ ਹੀ ਔਖਾ ਕਰ ਦੇਣ

ਦੋ ਕੁ ਸਾਲ ਪਹਿਲਾਂ ਬਟਾਲੇ ਵਿਖੇ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਵੇਲੇ ਇਹ ਦ੍ਰਿਸ਼ ਵੇਖਣ ਨੂੰ ਮਿਲੇ ਸਨਜਦੋਂ ਗੁਰੂ ਸਾਹਿਬ ਦਾ ਬਰਾਤ ਰੂਪੀ ਨਗਰ ਕੀਰਤਨ ਬਟਾਲਾ ਪਹੁੰਚਿਆ ਤਾਂ ਉਸ ਦਾ ਸਵਾਗਤ ਕਰਨ ਦੇ ਨਾਮ ’ਤੇ ਪਾਟੇ ਸਾਈਲੈਂਸਰਾਂ ਵਾਲੇ ਮੋਟਰ ਸਾਇਕਲ ਉਸ ਦੇ ਅੱਗੇ ਲਾ ਲਏ ਗਏਜਦੋਂ ਇੱਕ ਮੋਟਰ ਸਾਇਕਲ ਵਾਲੇ ਨੇ ਸਾਇਲੈਂਸਰ ਦਾ ਪਟਾਕਾ ਵਜਾਇਆ ਤਾਂ ਨਜ਼ਦੀਕ ਤੋਂ ਗੁਜ਼ਰ ਰਹੀ ਇੱਕ ਸਕੂਟਰ ਸਵਾਰ ਬੀਬੀ ਘਬਰਾ ਕੇ ਸੰਤੁਲਨ ਗਵਾਉਣ ਕਾਰਨ ਡਿਗ ਪਈਵਾਹਵਾ ਸੱਟਾਂ ਲੱਗਣ ਕਾਰਨ ਉਸ ਨੂੰ ਹਸਪਤਾਲ ਲਿਜਾਣਾ ਪਿਆਇੱਕ ਹੋਰ ਘਟੀਆਂ ਵਰਤਾਰਾ ਵੇਖਣ ਨੂੰ ਇਹ ਮਿਲਿਆ ਕਿ ਬਜ਼ਾਰਾਂ ਵਿੱਚ ਬਰਾਤ ਦੇ ਸਵਾਗਤ ਦੇ ਨਾਂ ’ਤੇ ਵੱਡੇ ਵੱਡੇ ਸਪੀਕਰ ਲੱਗਾ ਕੇ ਚਾਲੂ ਜਿਹੇ ਗੀਤਾਂ ਦੀ ਧੁੰਨ ’ਤੇ ਫੂਹੜ ਨਾਚ ਨੱਚ ਕੇ ਟਰੈਫਿਕ ਜਾਮ ਕੀਤਾ ਜਾ ਰਿਹਾ ਸੀਜੇ ਇਹੋ ਹਾਲ ਰਿਹਾ ਤਾਂ ਹੋ ਸਕਦਾ ਹੈ ਕਿ ਅਗਲੇ ਵਿਆਹ ਪੁਰਬ ’ਤੇ ਕੋਈ ਮਹਾਂ ਮੂਰਖ ਡਾਂਸਰਾਂ ਵੀ ਬੁਲਾ ਲਵੇਕਈ ਥਾਂਈਂ ਪੁਲਿਸ ਨੂੰ ਡਾਂਗ ਫੇਰ ਕੇ ਟਰੈਫਿਕ ਚਾਲੂ ਕਰਨਾ ਪਿਆ ਸੀਪੰਜਾਬ ਦੇ ਕਿਸੇ ਵੀ ਧਾਰਮਿਕ ਮੇਲੇ ਨਾਲੋਂ ਵਿਆਹ ਪੁਰਬ ਵੇਲੇ ਮੁਸ਼ਟੰਡਿਆਂ ’ਤੇ ਪੁਲਿਸ ਨੂੰ ਜ਼ਿਆਦਾ ਸਖਤੀ ਕਰਨੀ ਪੈਂਦੀ ਹੈ ਪਰ ਇਹਨਾਂ ਢੀਠਾਂ ਨੂੰ ਸ਼ਰਮ ਨਹੀਂ ਆਉਂਦੀ

ਜਦੋਂ ਵੀ ਪੰਜਾਬ ਵਿੱਚ ਕੋਈ ਪ੍ਰਸਿੱਧ ਮੇਲਾ ਨਜ਼ਦੀਕ ਆਉਂਦਾ ਹੈ ਤਾਂ ਇਹ ਮੱਛਰੀ ਹੋਈ ਵਿਹਲੜ ਮੁੰਡੀਹਰ ਘਰ ਦੇ ਕੰਮ ਕਰਨ ਦੀ ਬਜਾਏ, ਪਿਉ ਦੇ ਗੱਲ ਵਿੱਚ ’ਗੂਠਾ ਦੇ ਕੇ ਮੋਟਰ ਸਾਇਕਲ, ਜੀਪਾਂ, ਟਰੈਕਟਰ ਟਰਾਲੀਆਂ ਲੈ ਕੇ ਉੱਧਰ ਨੂੰ ਧਾਵਾ ਬੋਲ ਦਿੰਦੀ ਹੈ5-5, 10-10 ਮੋਟਰ ਸਾਇਕਲ ਸਵਾਰ ਝੁੰਡ ਬਣਾ ਕੇ ਤੇ ਪੀਲੀਆਂ ਝੰਡੀਆਂ ਲਗਾ ਕੇ ਤੁਰ ਪੈਂਦੇ ਹਨਮੁੰਨੇ ਹੋਏ ਮੂੰਹਾਂ-ਸਿਰਾਂ ਵਾਲੇ ਇਹ ਵਿਹਲੜ ਹੈਲਮਟ ਪਾਉਣ ਦੀ ਬਜਾਏ ਗਜ਼ ਕੁ ਲੰਬਾ ਚਿੱਟਾ ਜਾਂ ਪੀਲਾ ਸਾਫਾ ਸਿਰ ’ਤੇ ਵਲੇਟ ਲੈਂਦੇ ਹਨਕਿਸੇ ਵੀ ਜਲਸੇ ਜਲੂਸ ਦੇ ਅੱਗੇ ਮੋਟਰ ਸਾਇਕਲਾਂ ਦੇ ਟੋਲੇ ਆਮ ਹੀ ਦਿਖਾਈ ਦਿੰਦੇ ਹਨਜੇ ਕਿਤੇ ਇਹਨਾਂ ਦਾ ਡੋਪ ਟੈਸਟ ਕੀਤਾ ਜਾਵੇ ਤਾਂ ਅੱਧੇ ਤੋਂ ਜ਼ਿਆਦਾ ਡਰੱਗਜ਼ ਨਾਲ ਰੱਜੇ ਹੋਏ ਮਿਲਣਗੇਹੇਮਕੁੰਟ ਸਾਹਿਬ ਦੀ ਯਾਤਰਾ ਵੇਲੇ ਵੀ ਇਹ ਮੋਟਰ ਸਾਇਕਲਾਂ ਵਾਲੇ ਵਿਹਲੜ ਬਹੁਤ ਗਦਰ ਮਚਾਉਂਦੇ ਹਨਅਖਬਾਰਾਂ ਵਿੱਚ ਇਹ ਖਬਰ ਕਈ ਵਾਰ ਛਪੀ ਹੈ ਕਿ ਉੱਤਰਾਖੰਡ ਦੀ ਪੁਲਿਸ ਪੰਜਾਬੀਆਂ ਨਾਲ ਵਿਤਕਰਾ ਕਰਦੀ ਹੈਇਹ ਵਿਤਕਰਾ ਇਹਨਾਂ ਨਾਲ ਹੀ ਕਿਉਂ ਹੁੰਦਾ ਹੈ? ਕਾਰਨ ਇਹ ਹੈ ਕਿ ਇਹ ਉੱਤਰਾਖੰਡ ਦਾ ਕੋਈ ਟਰੈਫਿਕ ਕਾਨੂੰਨ ਨਹੀਂ ਮੰਨਦੇਕੋਈ ਹੈਲਮਟ ਨਹੀਂ ਪਾਉਂਦਾ, ਇੱਕ ਮੋਟਰ ਸਾਇਕਲ ਤੇ ਤਿੰਨ ਤਿੰਨ ਚੰਬੜੇ ਹੁੰਦੇ ਹਨ ਤੇ ਨਾ ਹੀ ਕਿਸੇ ਦੇ ਕਾਗਜ਼ਾਤ ਪੂਰੇ ਹੁੰਦੇ ਹਨਉੱਤਰਾਖੰਡ ਪੁਲਿਸ ਟੂਰਿਜ਼ਮ ਦੀ ਖਾਤਰ ਇਹਨਾਂ ਦੀਆਂ ਜ਼ਿਆਦਤੀਆਂ ਬਰਦਾਸ਼ਤ ਕਰ ਲੈਂਦੀ ਹੈਪਰ ਜਦੋਂ ਵੀ ਕੋਈ ਸਖਤ ਅਫਸਰ ਚੈਕਿੰਗ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਧਾਰਮਿਕ ਭੇਦ ਭਾਵ ਦਾ ਰੌਲਾ ਪਾ ਕੇ ਬੈਠ ਜਾਂਦੇ ਹਨਰਸਤੇ ਵਿੱਚ ਪਹਾੜੀਆਂ ਖਿਸਕਣ ਨਾਲ ਸੜਕ ’ਤੇ ਡਿਗ ਰਹੇ ਪੱਥਰਾਂ ਦੀ ਵੀ ਪ੍ਰਵਾਹ ਨਹੀਂ ਕਰਦੇ3-4 ਸਾਲ ਪਹਿਲਾਂ ਬਾਰਡਰ ਰੋਡਜ਼ ਦੇ ਫੌਜੀਆਂ ਨੇ ਰਿਸ਼ੀਕੇਸ਼ ਤੋਂ ਅੱਗੇ ਸ੍ਰੀਨਗਰ ਲਾਗੇ ਇਹਨਾਂ ਨੂੰ ਬਹੁਤ ਮੁਸ਼ਕਿਲ ਨਾਲ ਸਖਤੀ ਕਰ ਕੇ ਅੱਗੇ ਜਾਣ ਤੋਂ ਰੋਕਿਆ ਸੀਪਿਛਲੇ ਕੁਝ ਸਾਲਾਂ ਤੋਂ ਰਿਸ਼ੀਕੇਸ਼, ਗੋਬਿੰਦ ਘਾਟ ਤੇ ਗੋਬਿੰਦ ਧਾਮ ਗੁਰਦਵਾਰਿਆਂ ਦੇ ਪ੍ਰਬੰਧਕ ਵੀ ਇਹਨਾਂ ਤੋਂ ਅੱਕ ਗਏ ਹਨਰਾਤ ਨੂੰ ਸੌਣ ਲੱਗਿਆਂ ਇਹ ਬਜ਼ੁਰਗਾਂ ਤਕ ਤੋਂ ਕੰਬਲ ਖੋਹ ਲੈਂਦੇ ਹਨਕੁਝ ਸਾਲ ਪਹਿਲਾਂ ਜਦੋਂ ਉਤਰਾਖੰਡ ਵਿੱਚ ਹੜ੍ਹ ਆਏ ਸਨ ਤਾਂ ਬਹੁਤੇ ਉਹ ਹੀ ਪੰਜਾਬੀ ਮਰੇ ਸਨ ਜੋ ਵਾਰਨਿੰਗ ਦੇ ਬਾਵਜੂਦ ਗੋਬਿੰਦ ਧਾਮ ਤੋਂ ਅੱਗੇ ਯਾਤਰਾ ਕਰਨ ਤੋਂ ਨਹੀਂ ਸਨ ਟਲੇ

ਸਾਡੀ ਜ਼ਿਆਦਾਤਰ ਨਵੀਂ ਪੀੜ੍ਹੀ ਦਾ ਧਰਮ ਨਾਲ ਕੋਈ ਬਹੁਤਾ ਸਰੋਕਾਰ ਨਹੀਂ ਰਿਹਾਇਹਨਾਂ ਵਾਸਤੇ ਇਹ ਮੇਲੇ ਸਿਰਫ ਮੰਨੋਰੰਜਨ ਦਾ ਸਾਧਨ ਬਣ ਗਏ ਹਨਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਫਤਿਹਗੜ੍ਹ ਸਾਹਿਬ ਜੋੜ ਮੇਲੇ ਵਿੱਚ ਇਹ ਵਿਹਲੜ ਟੋਲੇ ਭੈੜੀ ਜਿਹੀ ਆਵਾਜ਼ ਵਾਲੀਆਂ ਪੀਪਣੀਆਂ ਵਜਾਉਂਦੇ ਅਵਾਰਾਗਰਦੀ ਕਰਦੇ ਆਮ ਹੀ ਵੇਖੇ ਜਾ ਸਕਦੇ ਹਨਇਹਨਾਂ ਵਿੱਚੋਂ ਬਹੁਤਿਆਂ ਨੂੰ ਇਸ ਮੇਲੇ ਦੇ ਇਤਿਹਾਸ ਬਾਰੇ ਪਤਾ ਹੀ ਨਹੀਂ ਹੋਣਾਆਨੰਦਪੁਰ ਸਾਹਿਬ ਹੋਲਾ ਮਹੱਲਾ ਡਿਊਟੀ ਵੇਲੇ ਪਿਛਲੇ ਸਾਲ ਮੈਂ ਅਵਾਰਾ ਘੁੰਮ ਰਹੇ ਇੱਕ ਅਜਿਹੇ ਹੀ ਟੋਲੇ ਨੂੰ ਪੁੱਛਿਆ ਕਿ ਹੋਲਾ ਮਹੱਲਾ ਕਿਉਂ ਮਨਾਉਂਦੇ ਹਨ? ਬਹੁਤਿਆਂ ਦਾ ਜਵਾਬ ਸੀ ਕਿ ਇਸ ਦਿਨ ਖਾਲਸਾ ਪੰਥ ਸਾਜਿਆ ਗਿਆ ਸੀਮੇਲਿਆਂ ਵਿੱਚ ਲੜਾਈ ਝਗੜੇ ਤੇ ਛੇੜਛਾੜ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈਹਰੇਕ ਸਾਲ ਮੇਲਿਆਂ ਨੂੰ ਜਾਂਦੇ ਅਨੇਕਾਂ ਮੋਟਰ ਸਾਇਕਲ ਸਵਾਰ ਟਰੈਫਿਕ ਕਾਨੂੰਨਾਂ ਦੀ ਉਲੰਘਣਾ ਕਰਦੇ ਹੋਏ ਐਕਸੀਡੈਂਟਾਂ ਕਾਰਨ ਮੌਤ ਦੇ ਮੂੰਹ ਵਿੱਚ ਜਾ ਪੈਂਦੇ ਹਨਘਰ ਦਾ ਕੰਮਕਾਰ ਛੱਡ ਕੇ ਤੇ ਪੈਸੇ ਫੂਕ ਕੇ ਮੇਲਿਆਂ ਵਿੱਚ ਜਾ ਕੇ ਅਜਿਹੇ ਮੁਸ਼ਟੰਡਪੁਣੇ ਕਰਨੇ ਠੀਕ ਨਹੀਂਪਰ ਪੁਲਿਸ ਦੇ ਸਿਰਤੋੜ ਯਤਨਾਂ ਦੇ ਬਾਵਜੂਦ ਅਜਿਹੀਆਂ ਘਟਨਾਵਾਂ ਵਧਦੀਆਂ ਹੀ ਜਾ ਰਹੀਆਂ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3843)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author