BalrajSidhu7ਟੋਨੀ ਅੱਜ ਵੀ ਇਹ ਸੋਚ ਕੇ ਕੰਬ ਉੱਠਦਾ ਹੈ ਕਿ ਜੇ ਉਸ ਨੇ ਉਸ ਦਿਨ ਕੋਲਡ ਡਰਿੰਕ ਦੀ ਪੂਰੀ ਬੋਤਲ ...
(9 ਨਵੰਬਰ 2021)

 

ਚੋਰਾਂ ਬਦਮਾਸ਼ਾਂ ਵੱਲੋਂ ਲੁੱਟ ਖੋਹ ਲਈ ਵਰਤੇ ਜਾਂਦੇ ਤਰੀਕਿਆਂ ਵਿੱਚੋਂ ਸਭ ਤੋਂ ਸੌਖਾ ਤਰੀਕਾ ਸ਼ਿਕਾਰ ਨੂੰ ਜ਼ਹਿਰ ਦੇ ਕੇ ਲੁੱਟਣ ਦਾ ਹੈਧਾਰਮਿਕ ਸਥਾਨਾਂ ਦੇ ਨਜ਼ਦੀਕ ਅਤੇ ਰੇਲਵੇ ਸਫਰ ਦੌਰਾਨ ਅਣਭੋਲ ਸ਼ਰਧਾਲੂਆਂ ਅਤੇ ਮੁਸਾਫਰਾਂ ਨੂੰ ਨਸ਼ੀਲੇ ਪਦਾਰਥ ਮਿਲੇ ਪ੍ਰਸ਼ਾਦ ਜਾਂ ਬਿਸਕੁਟ ਖਵਾ ਕੇ ਬੇਹੋਸ਼ ਕਰ ਕੇ ਸਮਾਨ ਗਾਇਬ ਕਰ ਦਿੱਤਾ ਜਾਂਦਾ ਹੈਇਹ ਜ਼ਹਿਰ ਐਨਾ ਤੇਜ਼ ਹੁੰਦਾ ਹੈ ਕਿ ਕਈ ਵਾਰ ਸ਼ਿਕਾਰ ਕਈ ਕਈ ਦਿਨ ਸੁੱਤਾ ਰਹਿੰਦਾ ਹੈ ਤੇ ਭੁੱਖ ਪਿਆਸ ਨਾਲ ਉਸ ਦੀ ਮੌਤ ਹੋ ਜਾਂਦੀ ਹੈਜਦੋਂ ਮੈਂ ਮਜੀਠਾ ਸਬ ਡਵੀਜ਼ਨ ਦਾ ਡੀ.ਐੱਸ.ਪੀ. ਸੀ ਤਾਂ ਮੇਰਾ ਅਜਿਹੇ ਕਈ ਕੇਸਾਂ ਨਾਲ ਵਾਹ ਪਿਆ ਸੀਇੱਕ ਵਾਰ ਸੜਕ ਕਿਨਾਰੇ ਝਾੜੀਆਂ ਵਿੱਚੋਂ ਇੱਕ ਟਰੱਕ ਡਰਾਈਵਰ ਦੀ ਲਾਸ਼ ਮਿਲੀਜਦੋਂ ਉਸ ਦਾ ਪੋਸਟਮਾਰਟਮ ਕਰਵਾਇਆ ਗਿਆ ਤਾਂ ਪਤਾ ਲੱਗਾ ਕਿ ਇਹ ਭੁੱਖ ਪਿਆਸ ਕਾਰਨ ਮਰਿਆ ਹੈਕਿਸੇ ਦੇ ਗਲੋਂ ਇਹ ਗੱਲ ਨਾ ਉੱਤਰੇ ਕਿ ਪੰਜਾਬ ਵਿੱਚ ਕੋਈ ਵਿਅਕਤੀ ਭੁੱਖ ਪਿਆਸ ਕਾਰਨ ਮਰ ਸਕਦਾ ਹੈ। ਤਫਤੀਸ਼ ਕਰਨ ’ਤੇ ਸਾਰੀ ਗੱਲ ਸਾਫ ਹੋ ਗਈ ਤੇ ਜ਼ਹਿਰ ਦੇ ਕੇ ਮਾਰਨ ਵਾਲਾ ਗਿਰੋਹ ਪਕੜਿਆ ਗਿਆਉਹ ਗਿਰੋਹ ਉਦੋਂ ਤਕ ਦਰਜ਼ਨ ਤੋਂ ਵੱਧ ਟਰੱਕ ਲੁੱਟ ਚੁੱਕਾ ਸੀ ਤੇ ਛੇ ਸੱਤ ਬੰਦੇ ਮਾਰ ਚੁੱਕਾ ਸੀ

ਅੰਮ੍ਰਿਤਸਰ ਵਿੱਚ ਖੂਬਸੂਰਤ ਔਰਤਾਂ ਦਾ ਇੱਕ ਅਜਿਹਾ ਹੀ ਗਿਰੋਹ ਸਰਗਰਮ ਹੈ ਜੋ ਅਮੀਰ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਕਿਸੇ ਹੋਟਲ ਵਿੱਚ ਲੈ ਜਾਂਦੀਆਂ ਹਨ ਤੇ ਖਾਣੇ ਜਾਂ ਸ਼ਰਾਬ ਵਿੱਚ ਜ਼ਹਿਰ ਦੇ ਕੇ ਲੁੱਟ ਪੁੱਟ ਕੇ ਗਾਇਬ ਹੋ ਜਾਂਦੀਆਂ ਹਨਅਗਲੇ ਦਿਨ ਆਸ਼ਿਕ ਸਾਹਿਬ ਬੇਹੋਸ਼ ਜਾਂ ਮਰੇ ਹੋਏ ਲੱਭਦੇ ਹਨ ਤੇ ਘਰ ਵਾਲੇ ਵੀ ਸ਼ਰਮ ਦੇ ਮਾਰੇ ਮਾਮਲੇ ਨੂੰ ਬਹੁਤੀ ਤੂਲ ਨਹੀਂ ਦਿੰਦੇਅਜਿਹਾ ਹੀ ਇੱਕ ਮਾਮਲਾ ਮੇਰੇ ਗੰਨਮੈਨ ਟੋਨੀ (ਨਾਮ ਬਦਲਿਆ ਹੋਇਆ) ਨਾਲ ਵਾਪਰਿਆ ਸੀਜੁਲਾਈ 2003 ਦਾ ਮਹੀਨਾ ਸੀ ਤੇ ਉਹ ਕੈਸ਼ੀਅਰ ਤੋਂ ਤਨਖਾਹ ਲੈ ਕੇ ਘਰ ਨੂੰ ਜਾ ਰਿਹਾ ਸੀਜਦੋਂ ਉਹ ਪੁਲਿਸ ਲਾਈਨ ਤੋਂ ਬਾਹਰ ਨਿਕਲਿਆ ਤਾਂ ਦੋ ਔਰਤਾਂ ਨੇ ਉਸ ਦੇ ਸਕੂਟਰ ਨੂੰ ਹੱਥ ਦੇ ਦਿੱਤਾਉਨ੍ਹਾਂ ਵਿੱਚੋਂ ਇੱਕ ਸਿਆਣੀ ਉਮਰ ਦੀ ਤੇ ਦੂਸਰੀ ਬਹੁਤ ਹੀ ਖੂਬਸੂਰਤ ਤੇ ਜਵਾਨ ਸੀਸੁੰਦਰ ਔਰਤ ਵੇਖ ਕੇ ਟੋਨੀ ਭਟਕ ਗਿਆ। ਉਸਦਾ ਸਕੂਟਰ ਥਾਏਂ ਗੱਡਿਆ ਗਿਆਬਜ਼ੁਰਗ ਔਰਤ ਨੇ ਟੋਨੀ ਨੂੰ ਕਿਹਾ ਕਿ ਅਸੀਂ ਬੱਸ ਸਟੈਂਡ ਜਾਣਾ ਹੈ, ਜੇ ਤੁਸੀਂ ਉੱਧਰ ਚੱਲੇ ਹੋ ਤਾਂ ਸਾਨੂੰ ਵੀ ਨਾਲ ਲੈ ਜਾਉਟੋਨੀ ਨੇ ਜਾਣਾ ਤਾਂ ਵੇਰਕੇ ਵੱਲ ਸੀ, ਪਰ ਉਸ ਨੇ ਫਟਾਫਟ ਬੱਸ ਸਟੈਂਡ ਜਾਣ ਦੀ ਹਾਮੀ ਭਰ ਦਿੱਤੀ

ਬੱਸ ਸਟੈਂਡ ਪਹੁੰਚਣ ਤੋਂ ਪਹਿਲਾਂ ਹੀ ਟੋਨੀ ਉਨ੍ਹਾਂ ਔਰਤਾਂ ਨਾਂਲ ਸੱਟੀ ਲਾ ਕੇ ਬੱਸ ਸਟੈਂਡ ਦੇ ਸਾਹਮਣੇ ਇੱਕ ਘਟੀਆ ਜਿਹੇ ਹੋਟਲ ਵਿੱਚ ਕਮਰਾ ਲੈ ਕੇ ਜਾ ਵੜਿਆਕਮਰੇ ਵਿੱਚ ਪਹੁੰਚਦੇ ਹੀ ਔਰਤਾਂ ਨੇ ਆਪਣੀ ਗੇਮ ਸ਼ੁਰੂ ਕਰ ਦਿੱਤੀਉਨ੍ਹਾਂ ਨੇ ਟੋਨੀ ਨੂੰ ਕਿਹਾ ਕਿ ਅੱਜ ਗਰਮੀ ਬਹੁਤ ਹੈ, ਇਸ ਲਈ ਪਹਿਲਾਂ ਕੋਲਡ ਡਰਿੰਕ ਪੀਤਾ ਜਾਵੇਟੋਨੀ ਨੇ ਫਟਾਫਟ ਤਿੰਨ ਬੋਤਲਾਂ ਕੋਲਡ ਡਰਿੰਕ ਦੀਆਂ ਮੰਗਵਾ ਲਈਆਂਜਦੋਂ ਕੋਲਡ ਡਰਿੰਕ ਆਇਆ ਤਾਂ ਟੋਨੀ ਕਮੀਜ਼ ਬਾਹਰ ਟੰਗ ਕੇ ਫਰੈੱਸ਼ ਹੋਣ ਲਈ ਬਾਥਰੂਮ ਵਿੱਚ ਜਾ ਵੜਿਆ ਕਿ ਮੂੰਹ ਹੱਥ ਧੋ ਕੇ ਅਰਾਮ ਨਾਲ ਪੀਂਦੇ ਹਾਂਅਚਾਨਕ ਉਸ ਨੂੰ ਖਿਆਲ ਆਇਆ ਕਿ ਮੇਰੀ ਤਨਖਾਹ ਤਾਂ ਕਮੀਜ਼ ਦੀ ਜੇਬ ਵਿੱਚ ਹੈ, ਇਹ ਔਰਤਾਂ ਕਿਤੇ ਪੈਸੇ ਹੀ ਨਾ ਕੱਢ ਲੈਣ? ਉਹ ਹੱਥ ਮੂੰਹ ਧੋਤੇ ਬਗੈਰ ਹੀ ਕਾਹਲੀ ਨਾਲ ਬਾਹਰ ਨਿਕਲ ਆਇਆਉਸ ਨੇ ਵੇਖਿਆ ਕਿ ਬਜ਼ੁਰਗ ਔਰਤ ਉਸ ਦੇ ਕੋਲਡ ਡਰਿੰਕ ਦੀ ਬੋਤਲ ਵਿੱਚ ਚੂਰਨ ਵਰਗਾ ਕੋਈ ਪਾਊਡਰ, ਜੋ ਅਸਲ ਵਿੱਚ ਜ਼ਹਿਰ ਸੀ, ਮਿਲਾ ਰਹੀ ਸੀਟੋਨੀ ਨੂੰ ਵੇਖ ਕੇ ਉਹ ਆਪਣੀਆਂ ਬੋਤਲਾਂ ਵਿੱਚ ਵੀ ਚੂਰਨ ਮਿਲਾਉਣ ਦਾ ਪਖੰਡ ਕਰਨ ਲੱਗ ਪਈਟੋਨੀ ਦੇ ਪੁੱਛਣ ’ਤੇ ਉਸ ਔਰਤ ਨੇ ਦੱਸਿਆ ਕਿ ਇਹ ਕਾਲਾ ਲੂਣ ਹੈ, ਇਸ ਨਾਲ ਕੋਲਡ ਡਰਿੰਕ ਦਾ ਸਵਾਦ ਬਹੁਤ ਵਧ ਜਾਂਦਾ ਹੈ

ਟੋਨੀ ਕਮੀਜ਼ ਚੁੱਕ ਕੇ ਫਿਰ ਬਾਥਰੂਮ ਵਿੱਚ ਜਾ ਵੜਿਆ। ਬਾਥਰੂਮ ਤੋਂ ਬਾਹਰ ਆ ਕੇ ਉਸ ਨੇ ਅਜੇ ਕੋਲਡ ਡਰਿੰਕ ਦਾ ਇੱਕ ਘੁੱਟ ਹੀ ਭਰਿਆ ਸੀ ਕਿ ਅਚਾਨਕ ਏਅਰ ਕੰਡੀਸ਼ਨਰ ਬੰਦ ਹੋ ਗਿਆਟੋਨੀ ਉੱਠ ਕੇ ਏ.ਸੀ. ਬਾਰੇ ਕਹਿਣ ਲਈ ਰਿਸੈੱਪਸ਼ਨ ਵੱਲ ਜਾਣ ਲੱਗਾ ਤਾਂ ਔਰਤਾਂ ਉਸ ਨੂੰ ਰੋਕਣ ਲੱਗ ਪਈਆਂ ਕਿ ਕੋਲਡ ਡਰਿੰਕ ਪੀ ਕੇ ਚਲਾ ਜਾਈਂ, ਪਰ ਟੋਨੀ ਨਾ ਰੁਕਿਆਜ਼ਹਿਰ ਐਨਾ ਤੇਜ਼ ਸੀ ਕਿ ਕੋਲਡ ਡਰਿੰਕ ਦਾ ਸਿਰਫ ਇੱਕ ਘੁੱਟ ਪੀਣ ਨਾਲ ਹੀ ਟੋਨੀ ਦਾ ਦਿਮਾਗ ਹਿੱਲ ਗਿਆ ਤੇ ਰਿਸੈੱਪਸ਼ਨ ’ਤੇ ਪਹੁੰਚਣ ਤਕ ਉਹ ਇਹ ਹੀ ਭੁੱਲ ਗਿਆ ਉਹ ਕੌਣ ਹੈ ਤੇ ਇੱਥੇ ਕੀ ਕਰਨ ਆਇਆ ਹੈਉਹ ਡਿਗਦਾ ਢਹਿੰਦਾ ਜਾ ਕੇ ਸੰਗਮ ਸਿਨੇਮੇ ਦੇ ਸਾਹਮਣੇ ਚੌਂਕ ਵਿੱਚ ਲੰਮਾ ਪੈ ਗਿਆ ਤੇ ਪਾਗਲਾਂ ਵਾਲੀਆਂ ਹਰਕਤਾਂ ਕਰਨ ਲੱਗ ਪਿਆਚੰਗੀ ਕਿਮਸਤ ਨੂੰ ਚੌਂਕ ਵਿੱਚ ਉਸ ਦੇ ਪਿੰਡ ਦਾ ਸਿਪਾਹੀ ਟਰੈਫਿਕ ਡਿਊਟੀ ਦੇ ਰਿਹਾ ਸੀਕਿਉਂਕਿ ਟੋਨੀ ਨਸ਼ੇ ਪੱਤੇ ਕਰਨ ਦਾ ਆਦੀ ਸੀ, ਇਸ ਲਈ ਉਸ ਸਿਪਾਹੀ ਨੇ ਸੋਚਿਆ ਕਿ ਸ਼ਾਇਦ ਇਸ ਨੇ ਭੰਗ ਵਗੈਰਾ ਜ਼ਿਆਦਾ ਖਾ ਲਈ ਹੈਉਹ ਉਸ ਨੂੰ ਚੁੱਕ ਕੇ ਉਸ ਦੇ ਘਰ ਛੱਡ ਆਇਆ

ਜਦੋਂ ਟੋਨੀ ਦੋ ਤਿੰਨ ਦਿਨ ਡਿਊਟੀ ’ਤੇ ਨਾ ਆਇਆ ਤਾਂ ਮੈਂ ਬਾਕੀ ਗੰਨਮੈਨਾਂ ਤੋਂ ਉਸ ਬਾਰੇ ਪੁੱਛਿਆਉਨ੍ਹਾਂ ਦੱਸਿਆ ਕਿ ਉਹ ਤਾਂ ਭੰਗ ਪੀ ਕੇ ਘਰ ਹੀ ਪਿਆ ਹੈਜਦੋਂ ਉਹ ਹਫਤੇ ਕੁ ਬਾਅਦ ਹਾਜ਼ਰ ਹੋਇਆ ਤਾਂ ਅਸਲੀ ਗੱਲ ਦਾ ਪਤਾ ਲੱਗਾਟੋਨੀ ਅੱਜ ਵੀ ਇਹ ਸੋਚ ਕੇ ਕੰਬ ਉੱਠਦਾ ਹੈ ਕਿ ਜੇ ਉਸ ਨੇ ਉਸ ਦਿਨ ਕੋਲਡ ਡਰਿੰਕ ਦੀ ਪੂਰੀ ਬੋਤਲ ਪੀ ਲਈ ਹੁੰਦੀ ਤਾਂ ਉਸ ਦਾ ਕੀ ਬਣਦਾ? ਲੋਕਾਂ ਨੇ ਤਾਂ ਭੋਗ ’ਤੇ ਵੀ ਗਾਲ੍ਹਾਂ ਕੱਢਣੀਆਂ ਸਨ ਕਿ ਕਿਹੋ ਜਿਹੀ ਭੈੜੀ ਮੌਤੇ ਮਰਿਆ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3134)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author