BalrajSidhu7ਜਿਸ ਵਿਲੱਖਣਤਾ ਲਈ ਮੁਲਤਾਨ ਸਭ ਤੋਂ ਵੱਧ ਪ੍ਰਸਿੱਧ ਹੈ, ਉਹ ਹਨ ਇੱਥੋਂ ਦੇ ...
(6 ਅਕਤੂਬਰ 2018)

 

ਮੁਲਤਾਨ ਆਦਿ ਕਾਲ ਤੋਂ ਹੀ ਪੰਜਾਬ ਦਾ ਇੱਕ ਮਹਾਨ ਸ਼ਹਿਰ ਮੰਨਿਆ ਜਾਂਦਾ ਹੈ ਜੋ ਲਾਹੌਰ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਕਿਹਾ ਜਾ ਸਕਦਾਮੱਧ ਕਾਲ ਵਿੱਚ ਪੰਜਾਬ ਨੂੰ ਤਿੰਨ ਸੂਬਿਆਂ, ਸਰਹਿੰਦ, ਲਾਹੌਰ ਅਤੇ ਮੁਲਤਾਨ ਵਿੱਚ ਵੰਡਿਆ ਹੋਇਆ ਸੀ। ਤਿੰਨਾਂ ਦੇ ਅਲੱਗ ਅਲੱਗ ਅਜ਼ਾਦਾਨਾ ਸੂਬੇਦਾਰ ਲੱਗਦੇ ਸਨਮੁਲਤਾਨ ਦਾ ਇਲਾਕਾ ਪੰਜਾਬ ਵਿੱਚ ਸਭ ਤੋਂ ਪਹਿਲਾਂ ਇਸਲਾਮੀ ਰਾਜ ਹੇਠ ਆਇਆ ਸੀਇਸ ਉੱਤੇ 712 ਈ. ਵਿੱਚ ਹੀ ਅਰਬੀ ਜਨਰਲ ਮੁਹੰਮਦ ਬਿਨ ਕਾਸਿਮ ਨੇ ਕਬਜ਼ਾ ਕਰ ਲਿਆ ਸੀਉਦੋਂ ਤੋਂ ਲੈ ਕੇ ਇਹ ਲਗਾਤਾਰ ਇਸਲਾਮੀ ਬਾਦਸ਼ਾਹਾਂ-ਨਵਾਬਾਂ ਦੇ ਕਬਜ਼ੇ ਹੇਠ ਰਿਹਾ1818 ਈ. ਵਿੱਚ ਇਸ ਉੱਤੇ ਮਹਾਰਾਜਾ ਰਣਜੀਤ ਸਿੰਘ ਨੇ ਪੱਕੇ ਤੌਰ ’ਤੇ ਕਬਜ਼ਾ ਜਮਾ ਲਿਆਇਸ ਵੇਲੇ ਇਹ ਪਾਕਿਸਤਾਨੀ ਪੰਜਾਬ ਦਾ ਇੱਕ ਅਹਿਮ ਸ਼ਹਿਰ ਹੈਬਹਾਵਲਪੁਰ, ਉੱਚ ਅਤੇ ਡੇਰਾ ਗਾਜ਼ੀ ਖਾਨ ਇਸ ਦੇ ਗਵਾਂਢੀ ਸ਼ਹਿਰ ਹਨਪੰਜਾਬ ਦੇ ਮਹਾਨ ਸੰਤ ਸ਼ੇਖ ਫਰੀਦ ਸ਼ਕਰਗੰਜ ਦਾ ਜਨਮ ਮੁਲਤਾਨ ਦੇ ਪਿੰਡ ਕੋਠੇਵਾਲ ਵਿਖੇ 1175 ਈਸਵੀ ਨੂੰ ਹੋਇਆ ਸੀ

ਚਨਾਬ ਦਰਿਆ ਦੇ ਕਿਨਾਰੇ ਵਸਿਆ ਇਹ ਸ਼ਹਿਰ ਇਸ ਵੇਲੇ ਜ਼ਿਲ੍ਹਾ ਹੈੱਡਕਵਾਟਰ ਹੈ ਤੇ ਪਾਕਿਸਤਾਨ ਦਾ ਸੱਤਵਾਂ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈਇਸ ਜ਼ਿਲ੍ਹੇ ਦਾ ਕੁੱਲ ਰਕਬਾ 302 ਸੁਕੇਅਰ ਕਿ.ਮੀ. ਹੈ ਤੇ ਅਬਾਦੀ 20 ਲੱਖ ਦੇ ਕਰੀਬ ਹੈਇਹ ਮੱਧ ਕਾਲ ਵਿੱਚ ਭਾਰਤ ਦਾ ਇੱਕ ਅਹਿਮ ਵਪਾਰਕ ਕੇਂਦਰ ਸੀਮੱਧ ਕਾਲ ਵਿੱਚ ਇਸ ਧਰਤੀ ਨੂੰ ਸ਼ੇਖ ਫਰੀਦ ਸਮੇਤ ਇੰਨੇ ਸੂਫੀ ਸੰਤਾਂ ਨੇ ਭਾਗ ਲਗਾਏ ਹਨ ਕਿ ਇਸ ਨੂੰ ਪੀਰਾਂ-ਫਕੀਰਾਂ ਦਾ ਸ਼ਹਿਰ ਕਿਹਾ ਜਾਣ ਲੱਗਾਸੂਫੀ ਸੰਤਾਂ ਦੇ ਇੰਨੇ ਮਜ਼ਾਰ ਹੋਰ ਕਿਸੇ ਸ਼ਹਿਰ ਵਿੱਚ ਨਹੀਂ ਮਿਲਦੇਇਸ ਦਾ ਨਾਮ ਮੁਲਤਾਨ ਕਿਵੇਂ ਪਿਆ, ਇਸ ਬਾਰੇ ਕੋਈ ਸਪਸ਼ਟ ਧਾਰਨਾ ਨਹੀਂ ਹੈਇੱਥੋਂ ਦੇ ਪ੍ਰਾਚੀਨ ਸੂਰਜ ਮੰਦਰ (ਜੋ ਇਸਮਾਈਲੀ ਬਾਦਸ਼ਾਹ ਨੂਰ ਉ ਦੀਨ ਦੁਆਰਾ 10ਵੀਂ ਸਦੀ ਵਿੱਚ ਢਾਹ ਦਿੱਤਾ ਗਿਆ ਸੀ) ਦਾ ਸੰਸਕ੍ਰਿਤ ਨਾਮ ਮੂਲਸਥਾਨ ਸੀਇਸ ਮੰਦਰ ਬਾਰੇ ਯੂਨਾਨੀ ਜਨਰਲ ਸਾਈਲੇਕਸ ਨੇ 515 ਬੀ.ਸੀ. ਅਤੇ ਯੂਨਾਨੀ ਇਤਿਹਾਸਕਾਰ ਹੈਰੋਡੌਟਸ ਨੇ 400 ਬੀਸੀ ਵਿੱਚ ਲਿਖਿਆ ਹੈਇਸ ਮੰਦਰ ਵਿੱਚ ਇੰਨਾ ਸੋਨਾ ਚਾਂਦੀ ਤੇ ਹੋਰ ਚੜ੍ਹਾਵਾ ਚੜ੍ਹਦਾ ਸੀ ਕਿ ਮੁਸਲਿਮ ਹਾਕਮਾਂ ਦੀ ਅਮਦਨ ਦਾ 30% ਇਸੇ ਮੰਦਰ ਦੇ ਚੜ੍ਹਾਵੇ ਤੋਂ ਆਉਂਦਾ ਸੀਇਸ ਅਥਾਹ ਆਮਦਨ ਕਾਰਨ ਮੁਲਤਾਨ ਨੂੰ ਸੋਨੇ ਦਾ ਸ਼ਹਿਰ (ਅਰਬੀ ਵਿੱਚ ਫਾਰਾਜ਼ ਬਾਯਤ ਅਲ ਦਾਹਾਬ) ਕਿਹਾ ਜਾਂਦਾ ਸੀਪ੍ਰਤੀਤ ਹੁੰਦਾ ਹੈ ਕਿ ਮੂਲਸਥਾਨ ਸ਼ਬਦ ਹੀ ਵਿਗੜ ਕੇ ਮੁਲਤਾਨ ਬਣ ਗਿਆਕੁਝ ਇਤਿਹਾਸਕਾਰਾਂ ਦਾ ਕਥਨ ਹੈ ਕਿ ਇੱਥੇ ਪ੍ਰਾਚੀਨ ਕਾਲ ਵਿੱਚ ਇੱਕ ਮੂਲ ਨਾਮਕ ਕਬੀਲਾ ਵਸਦਾ ਸੀ ਜਿਸ ਕਾਰਨ ਇਸ ਨੂੰ ਮੁਲਤਾਨ ਕਿਹਾ ਜਾਣ ਲੱਗਾਹਿੰਦੂ ਮਿਥਿਹਾਸ ਦੇ ਮੁਤਾਬਕ ਇਸ ਦੀ ਸਥਾਪਨਾ ਰਿਸ਼ੀ ਕਸ਼ਿਅਪ ਨੇ ਕੀਤੀ ਸੀਕੁਝ ਵੀ ਹੋਵੇ ਮੁਲਤਾਨ ਇੱਕ ਪ੍ਰਚੀਨ ਸ਼ਹਿਰ ਹੈ ਜੋ ਹਜ਼ਾਰਾਂ ਸਾਲ ਤੋਂ ਲਗਾਤਾਰ ਵਸ ਰਿਹਾ ਹੈਇਸ ਦੇ ਆਲੇ ਦੁਆਲੇ ਹੋਈ ਖੁਦਾਈ ਦੌਰਾਨ ਸਿੰਧ ਘਾਟੀ ਨਾਲ ਸਬੰਧਤ ਅਨੇਕਾਂ ਸਥਾਨ ਮਿਲੇ ਹਨ

ਸਮੇਂ ਸਮੇਂ ’ਤੇ ਮੁਲਤਾਨ ਉੱਪਰ ਸਿਕੰਦਰ ਮਹਾਨ, ਹਿੰਦੂ ਰਾਜਿਆਂ, ਮੁਹੰਮਦ ਬਿਨ ਕਾਸਿਮ, ਅਰਬਾਂ, ਮਹਿਮੂਦ ਗਜ਼ਨਵੀ, ਮੁਹੰਮਦ ਗੌਰੀ, ਤੁਗਲਕ ਵੰਸ਼, ਤੈਮੂਰ ਲੰਗ, ਸੂਰੀ ਵੰਸ਼, ਮੁਗਲ, ਨਾਦਰ ਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਦਾ ਰਾਜ ਰਿਹਾ ਹੈਅਬਦਾਲੀ ਦੇ ਪਤਨ ਤੋਂ ਬਾਅਦ ਇਹ ਨਵਾਬ ਮਜ਼ੱਫਰ ਖਾਨ ਦੇ ਅਧੀਨ ਅਜ਼ਾਦ ਹੋ ਗਿਆ1818 ਵਿੱਚ ਬਹੁਤ ਕਰੜੇ ਸੰਘਰਸ਼ ਤੋਂ ਬਾਅਦ ਇਹ ਮਹਾਰਾਜਾ ਰਣਜੀਤ ਸਿੰਘ ਦੁਆਰਾ ਖਾਲਸਾ ਰਾਜ ਦੇ ਅਧੀਨ ਕਰ ਲਿਆ ਗਿਆਸਿੱਖ ਰਾਜ ਖਤਮ ਹੋਣ ਤੋਂ ਬਾਅਦ ਇਹ ਅੰਗਰੇਜ਼ ਰਾਜ ਦਾ ਹਿੱਸਾ ਬਣ ਗਿਆਦੂਸਰੀ ਐਂਗਲੋ ਸਿੱਖ ਜੰਗ ਦਾ ਮੁੱਢ ਮੁਲਤਾਨ ਤੋਂ ਹੀ ਬੱਝਾ ਸੀ ਜਦੋਂ ਇੱਥੋਂ ਦੇ ਗਵਰਨਰ ਮੂਲਰਾਜ ਚੋਪੜਾ ਨੇ ਬ੍ਰਿਟਿਸ਼ ਰਾਜ ਦੇ ਖਿਲਾਫ ਬਗਾਵਤ ਕਰ ਦਿੱਤੀ1947 ਤੋਂ ਬਾਅਦ ਇਹ ਪਾਕਿਸਤਾਨੀ ਪੰਜਾਬ ਦਾ ਹਿੱਸਾ ਹੈ

ਮੁਲਤਾਨ ਵੀ ਪੇਸ਼ਾਵਰ, ਲਾਹੌਰ ਅਤੇ ਦਿੱਲੀ ਵਾਂਗ ਸ਼ਾਹੀ ਸ਼ਹਿਰ ਸੀਬਾਕੀ ਪੁਰਾਤਨ ਸ਼ਹਿਰਾਂ ਵਾਂਗ ਇਹ ਵੀ ਇੱਕ ਦਰਿਆ (ਚਨਾਬ) ਦੇ ਕਿਨਾਰੇ ’ਤੇ ਵਸਿਆ ਹੋਇਆ ਹੈਪੁਰਾਣਾ ਸ਼ਹਿਰ ਦੀਵਾਰ ਦੇ ਅੰਦਰ ਤੇ ਅਧੁਨਿਕ ਸ਼ਹਿਰ ਬਾਹਰ ਵਿਕਸਤ ਹੋਇਆ ਹੈਇਸਦਾ ਜ਼ਿਆਦਾਤਰ ਪੁਰਾਣਾ ਸ਼ਾਹੀ ਹਿੱਸਾ, ਸਮੇਤ ਮਹਾਨ ਕਿਲੇ ਦੇ, 1848 ਦੀ ਬਗਾਵਤ ਵੇਲੇ ਬ੍ਰਿਟਿਸ਼ ਫੌਜ਼ਾਂ ਵੱਲੋਂ ਕੀਤੀ ਬੇਕਿਰਕ ਬੰਬਾਰੀ ਕਾਰਨ ਤਬਾਹ ਹੋ ਗਿਆਇੱਥੇ 14ਵੀਂ ਸਦੀ ਵਿੱਚ ਪੀਰਾਂ-ਫਕੀਰਾਂ ਦੇ ਮਜ਼ਾਰ ਉਸਾਰਨ ਦੀ ਵਿਲੱਖਣ ਭਵਨ ਨਿਰਮਾਣ ਕਲਾ ਵਿਕਸਤ ਹੋਈਭਾਰਤ-ਪਾਕਿਸਤਾਨ ਦੇ ਹੋਰ ਕਿਸੇ ਵੀ ਸ਼ਹਿਰ ਵਿੱਚ ਅਜਿਸੀ ਕਾਰੀਗਰੀ, ਕਲਾਕਾਰੀ, ਬਰੀਕੀ, ਮੀਨਾਕਾਰੀ ਅਤੇ ਸ਼ਰਧਾ ਨਾਲ ਇੰਨੇ ਮਜ਼ਾਰ ਨਹੀਂ ਉਸਾਰੇ ਗਏ, ਜਿੰਨੇ ਇੱਥੇ ਉਸਾਰੇ ਗਏ ਹਨਇੱਥੇ ਕਰੀਬ 50 ਦੇ ਕਰੀਬ ਪ੍ਰਸਿੱਧ ਮਜ਼ਾਰ ਹਨਅਰਧ ਮਾਰੂਥਲੀ ਇਲਾਕਾ ਹੋਣ ਕਾਰਨ ਇੱਥੋਂ ਦਾ ਮੌਸਮ ਬਹੁਤ ਹੀ ਕਰੜਾ ਹੈ ਤੇ ਬਾਰਸ਼ ਬਹੁਤ ਘੱਟ ਹੁੰਦੀ ਹੈਗਰਮੀਆਂ ਵਿੱਚ ਅੱਤ ਦੀ ਗਰਮੀ ਪੈਂਦੀ ਹੈ ਤੇ ਸਰਦੀ ਬਹੁਤੀ ਨਹੀਂ ਪੈਂਦੀਇਸਦੀ ਧਰਤੀ ਪੱਧਰੀ ਅਤੇ ਬਹੁਤ ਉਪਜਾਊ ਹੈਖੇਤਾਂ ਦੀ ਸਿੰਜਾਈ ਨਹਿਰਾਂ ਰਾਹੀਂ ਹੁੰਦੀ ਹੈਇੱਥੇ ਨਿੰਬੂ ਜ਼ਾਤੀ ਦੇ ਫਲ ਅਤੇ ਅੰਬਾਂ ਦੀ ਫਸਲ ਬਹੁਤ ਹੁੰਦੀ ਹੈਇੱਥੇ ਗਰਮੀ ਕਾਰਨ ਪੁਰਾਣੇ ਸਮੇਂ ਤੋਂ ਹੀ ਘਰਾਂ ਵਿੱਚ ਤਹਿਖਾਨੇ ਬਣਾਉਣ ਦਾ ਰਿਵਾਜ਼ ਹੈਮੁਲਤਾਨ ਦੀ ਮਠਿਆਈ ਸੋਹਨ ਹਲਵਾ, ਸਾਰੇ ਵਿਸ਼ਵ ਵਿੱਚ ਪ੍ਰਸਿੱਧ ਹੈ

ਇਸ ਦੀ ਮੁੱਖ ਭਾਸ਼ਾ ਸਰਾਇਕੀ, ਪੰਜਾਬੀ ਅਤੇ ਉਰਦੂ ਹੈਇੱਥੇ ਸ਼ਾਸਨ ਦਾ ਮੁਖੀ ਚੁਣਿਆ ਹੋਇਆ ਮੇਅਰ ਹੁੰਦਾ ਹੈਪਾਕਿਸਤਾਨ ਦੀਆਂ ਅਹਿਮ ਸੜਕਾਂ ਅਤੇ ਰੇਲਵੇ ਲਾਈਨਾਂ ’ਤੇ ਸਥਿੱਤ ਹੋਣ ਕਾਰਨ ਇਹ ਇੱਕ ਮਹੱਤਵਪੂਰਨ ਵਪਾਰਕ ਕੇਂਦਰ ਹੈਚੀਨ ਦੀ ਮਦਦ ਨਾਲ ਬਣਾਈ ਗਈ ਦੇਸ਼ ਦੀ ਸਭ ਤੋਂ ਆਧੁਨਿਕ ਲਾਹੌਰ-ਕਰਾਚੀ 6 ਲੇਨ ਸੜਕ ਇਸ ਵਿੱਚੋਂ ਗੁਜ਼ਰਦੀ ਹੈਇਹ ਰੇਲਵੇ ਰਾਹੀਂ ਦੇਸ਼ ਦੇ ਸਾਰੇ ਹਿੱਸਿਆਂ ਨਾਲ ਜੁੜਿਆ ਹੋਇਆ ਹੈਕਰਾਚੀ ਨੂੰ ਪੇਸ਼ਾਵਰ ਨਾਲ ਜੋੜਨ ਵਾਲੀ ਪਾਕਿਸਤਾਨ ਦੀ ਸਭ ਤੋਂ ਰੁੱਝੀ ਹੋਈ ਰੇਲਵੇ ਲਾਈਨ ਵੀ ਮੁਲਤਾਨ ਤੋਂ ਲੰਘਦੀ ਹੈਅੰਮ੍ਰਿਤਸਰ ਵਾਂਗ ਮੁਲਤਾਨ ਵਿੱਚ ਵੀ 2017 ਵਿੱਚ ਬੱਸ ਰੈਪਿਡ ਸਿਸਟਮ ਸ਼ੁਰੂ ਕੀਤਾ ਗਿਆ ਸੀਪਰ ਅੰਮ੍ਰਿਤਸਰ ਦੇ ਉਲਟ ਇਹ ਸ਼ਹਿਰ ਦੇ ਕੋਨੇ ਕੋਨੇ ਵਿੱਚ ਸਫਲਤਾ ਪੂਰਵਕ ਚੱਲ ਰਿਹਾ ਹੈਮੁਲਤਾਨ ਦਾ ਅੰਤਰਰਾਸ਼ਟਰੀ ਹਵਾਈ ਅੱਡਾ ਸ਼ਹਿਰ ਤੋਂ ਕੋਈ 10 ਕਿ.ਮੀ. ਮੁਲਤਾਨ ਛਾਉਣੀ ਖੇਤਰ ਵਿੱਚ ਹੈਇੱਥੋਂ ਪਾਕਿਸਤਾਨ ਦੇ ਵੱਖ ਵੱਖ ਸ਼ਹਿਰਾਂ ਤੋਂ ਇਲਾਵਾ ਦੁਬਈ ਆਦਿ ਮੱਧ ਪੂਰਬੀ ਦੇਸ਼ਾਂ ਨੂੰ ਉਡਾਣਾਂ ਜਾਂਦੀਆਂ ਹਨ2015 ਵਿੱਚ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੁਆਰਾ ਇਸਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ ਗਿਆ ਸੀਇਹ ਵਿੱਦਿਆ ਦਾ ਵੀ ਅਹਿਮ ਕੇਂਦਰ ਹੈਇੱਥੇ ਪਾਕਿਸਤਾਨ ਦੀ ਔਰਤਾਂ ਲਈ ਪਹਿਲੀ ਯੂਨੀਵਰਸਿਟੀ (ਵੂਮੈਨ ਯੂਨੀਵਰਸਿਟੀ, ਮੁਲਤਾਨ) ਤੋਂ ਇਲਾਵਾ 6 ਯੂਨੀਵਰਸਿਟੀਆਂ, 18 ਕਾਲਜ ਅਤੇ ਦਰਜ਼ਨਾਂ ਸਕੂਲ ਹਨ

ਜਿਸ ਵਿਲੱਖਣਤਾ ਲਈ ਮੁਲਤਾਨ ਸਭ ਤੋਂ ਵੱਧ ਪ੍ਰਸਿੱਧ ਹੈ, ਉਹ ਹਨ ਇੱਥੋਂ ਦੇ ਧਾਰਮਿਕ ਸਮਾਰਕਇੱਥੇ ਅਨੇਕਾਂ ਹਿੰਦੂ-ਮੁਸਲਿਮ ਸਮਾਰਕ ਬਣੇ ਹੋਏ ਹਨਹਿੰਦੂ ਮਿਥਿਹਾਸ ਵਿੱਚ ਮੰਨਿਆ ਜਾਂਦਾ ਹੈ ਕਿ ਭਗਤ ਪ੍ਰਹਲਾਦ ਦਾ ਪਿਤਾ ਹਰਣਾਕਸ਼ ਮੁਲਤਾਨ ਦਾ ਰਾਜਾ ਸੀਪ੍ਰਹਲਾਦ ਦੀ ਯਾਦ ਵਿੱਚ ਬਣਿਆ ਮੰਦਰ ਅਜੇ ਵੀ ਪੁਰਾਣੇ ਕਿਲ੍ਹੇ ਵਿੱਚ ਠੀਕ ਠਾਕ ਹਾਲਤ ਵਿੱਚ ਹੈਇਸ ਮੰਦਰ ਤੋਂ ਇਲਾਵਾ ਇੱਥੇ ਅਨੇਕਾਂ ਪੀਰਾਂ ਦੇ ਸ਼ਾਨਦਾਰ ਮਜ਼ਾਰ ਬਣੇ ਹੋਏ ਹਨ, ਜਿਹਨਾਂ ਵਿੱਚੋਂ ਪ੍ਰਸਿੱਧ ਹਨ, ਸ਼ਾਹ ਯੂਸਫ ਗਰਦੇਜ਼ੀ, ਮਾਈ ਮੇਹਰਬਾਨ, ਬਹਾਊਦੀਨ ਜ਼ਕਰੀਆ, ਸ਼ਾਹ ਰੁਕਨੇ ਆਲਮ, ਖਵਾਜ਼ਾ ਅਵਾਇਜ਼ ਕਾਘਾ, ਸਾਈਅਦ ਮੂਸਾ ਪਾਕ, ਹਾਫਿਜ਼ ਮੁਹੰਮਦ ਜਮਾਲ ਮੁਲਤਾਨੀ, ਸਈਅਦ ਅਤਾਉਲਾਹ ਸ਼ਾਹ ਬੁਖਾਰੀ, ਸਾਈਅਦ ਨੂਰ ਅਲ ਹਸਨ ਬੁਖਾਰੀ ਅਤੇ ਅਹਿਮਦ ਸਈਅਦ ਕਾਜ਼ਮੀਪ੍ਰਹਲਾਦ ਮੰਦਰ ਤੋਂ ਇਲਾਵਾ ਸੂਰਜਕੁੰਡ ਮੰਦਰ ਅਤੇ ਇੱਕ ਜੈਨ ਮੰਦਰ ਵੀ ਮੌਜੂਦ ਹਨਹੁਣ ਇੱਥੇ ਹਿੰਦੂਆਂ ਦੀ ਅਬਾਦੀ ਸਿਰਫ 2500 ਦੇ ਕਰੀਬ ਹੈ

ਮੁਲਤਾਨ ਦਾ ਅਜਿੱਤ ਕਿਲ੍ਹਾ ਆਪਣੇ ਸਮੇਂ ਬਹੁਤ ਹੀ ਪ੍ਰਸਿੱਧ ਸੀਇਸ ਦੀ ਉਸਾਰੀ 17ਵੀਂ ਸਦੀ ਵਿੱਚ ਮੁਗਲ ਬਾਦਸ਼ਾਹ ਸ਼ਾਹ ਜਹਾਨ ਦੇ ਪੁੱਤਰ ਮੁਰਾਦ ਬਖਸ਼ ਨੇ ਕਰਵਾਈ ਸੀਇਹ ਮੁਲਤਾਨ ਸ਼ਹਿਰ ਦੇ ਨਜ਼ਦੀਕ ਦਰਿਆ ਦੇ ਕਿਨਾਰੇ ਇੱਕ ਟਿੱਲੇ ’ਤੇ ਬਣਿਆ ਹੋਇਆ ਸੀਇਹ ਦੱਖਣੀ ਏਸ਼ੀਆ ਦੇ ਸੈਨਿਕ ਟਿਕਾਣਿਆਂ ਦੀ ਮਜ਼ਬੂਤੀ ਅਤੇ ਭਵਨ ਨਿਰਮਾਣ ਕਲਾ ਦੀ ਇੱਕ ਬੇਹਤਰੀਨ ਮਿਸਾਲ ਸੀਇਸਦੀਆਂ ਸੁਰੱਖਿਆ ਦੀਵਾਰਾਂ 40 ਤੋਂ 70 ਫੁੱਟ ਉੱਚੀਆਂ, 30 ਫੁੱਟ ਚੌੜੀਆਂ ਅਤੇ ਇਸ ਦਾ ਘੇਰਾ 4 ਕਿ.ਮੀ. ਸੀਦੀਵਾਰਾਂ ਵਿੱਚ 50 ਪਿੱਲਰ ਅਤੇ ਚਾਰ ਦਰਵਾਜ਼ੇ ਸਨਇਸ ਦੇ ਦੁਆਲੇ 25 ਫੁੱਟ ਡੂੰਘੀ ਅਤੇ 40 ਫੁੱਟ ਚੌੜੀ ਖਾਈ ਸੀਕਿਲੇ ਦੇ ਅੰਦਰ ਇੱਕ ਮਸੀਤ, ਇੱਕ ਮੰਦਰ ਅਤੇ ਨਵਾਬ ਦਾ ਮਹਿਲ ਬਣਿਆ ਹੋਇਆ ਸੀ1818 ਈ. ਵਿੱਚ ਖਾਲਸਾ ਫੌਜ ਦੇ ਹਮਲੇ ਦੌਰਾਨ ਜ਼ਮਜ਼ਮਾ ਤੋਪ ਦੀ ਗੋਲਾਬਾਰੀ ਨੇ ਇਸ ਕਿਲ੍ਹੇ ਨੂੰ ਬਹੁਤ ਸਖਤ ਨੁਕਸਾਨ ਪਹੁੰਚਾਇਆਰਹੀ ਸਹੀ ਕਸਰ 1848 ਵਿੱਚ ਬ੍ਰਿਟਿਸ਼ ਫੌਜ ਨੇ ਪੂਰੀ ਕਰ ਦਿੱਤੀਉਹਨਾਂ ਨੇ ਦੀਵਾਨ ਮੂਲਰਾਜ ਦੀ ਬਗਾਵਤ ਵੇਲੇ ਕਿਲੇ ਨੂੰ ਪੂਰੀ ਤਰ੍ਹਾਂ ਨਾਲ ਮਲੀਆਮੇਟ ਕਰ ਦਿੱਤਾ

ਉਪਰੋਕਤ ਤੋਂ ਇਲਾਵਾ ਮੁਲਤਾਨ ਦੀਆਂ ਮੁੱਖ ਵੇਖਣਯੋਗ ਥਾਵਾਂ ਵਿੱਚ ਪਾਕ ਗੇਟ, ਦਿੱਲੀ ਗੇਟ, ਘੰਟਾ ਘਰ, ਜਿਨਾਹ ਪਾਰਕ, ਹਰਮ ਗੇਟ, ਸ਼ਾਹ ਸ਼ਮਸ਼ ਪਾਰਕ, ਮੁਲਤਾਨ ਅਰਟਸ ਕੌਂਸਲ, ਸ਼ਾਹੀ ਈਦਗਾਹ ਮਸੀਤ ਆਦਿ ਸ਼ਾਮਲ ਹਨ

*****

(1331)

About the Author

ਬਲਰਾਜ ਸਿੰਘ ਸਿੱਧੂ

ਬਲਰਾਜ ਸਿੰਘ ਸਿੱਧੂ

Balraj Singh Sidhu (SP)
Email: (bssidhupps@gmail.com)
Phone: (91 - 95011 - 00062)

More articles from this author