BalrajSidhu7ਪਿਛਲੇ ਦਿਨੀਂ ਪੰਜਾਬ ਵਿੱਚ ਹੋਈਆਂ ਕਈ ਧਨਾਡਾਂ ਦੀਆਂ ਗ੍ਰਿਫਤਾਰੀਆਂ ਇਸ ਗੱਲ ਦਾ ਸਬੂਤ ...
(10 ਮਈ 2021)

 

ਨਸ਼ੇ ਅੱਜ ਪੰਜਾਬ ਦੇ ਘਰ ਘਰ ਦੀ ਕਹਾਣੀ ਬਣ ਗਏ ਹਨਕੋਈ ਸਮਾਂ ਸੀ ਜਦੋਂ ਲੜਕੀ ਦਾ ਰਿਸ਼ਤਾ ਕਰਨ ਲੱਗਿਆਂ ਲੋਕ ਪੁੱਛਦੇ ਹੁੰਦੇ ਸੀ ਕਿ ਲੜਕਾ ਸ਼ਰਾਬ ਤਾਂ ਨਹੀਂ ਪੀਂਦਾ? ਸ਼ਰਾਬ ਪੀਣਾ ਬਹੁਤ ਹੀ ਬੁਰੀ ਗੱਲ ਸਮਝੀ ਜਾਂਦੀ ਸੀ, ਰਿਸ਼ਤਾ ਨਹੀਂ ਸੀ ਹੁੰਦਾਪਰ ਹੁਣ ਪੁੱਛਿਆ ਜਾਂਦਾ ਹੈ ਕਿ ਲੜਕਾ ਕੋਈ ਨਸ਼ਾ ਤਾਂ ਨਹੀਂ ਕਰਦਾ? ਜੇ ਅੱਗੋਂ ਜਵਾਬ ਮਿਲੇ ਕਿ ਜੀ ਇਹ ਸ਼ਰਾਬ ਪੀਂਦਾ ਹੈ, ਤਾਂ ਝੱਟ ਕਹਿੰਦੇ ਹਨ ਕਿ ਸ਼ਰਾਬ ਨੂੰ ਛੱਡੋ ਜੀ, ਕੋਈ ਵੱਡਾ ਨਸ਼ਾ ਤਾਂ ਨਹੀਂ ਕਰਦਾ? ਮਤਲਬ ਹੁਣ ਸਿੰਥੈਟਿਕ ਨਸ਼ਿਆਂ ਦੇ ਮੁਕਾਬਲੇ ਸ਼ਰਾਬ ਪੀਣਾ ਸ਼ਰਾਫਤ ਵਾਲੀ ਗੱਲ ਹੈ

ਨਸ਼ੇ ਸਾਰੇ ਭਾਰਤ ਵਿੱਚ ਹੀ ਵਰਤੇ ਜਾਂਦੇ ਹਨ, ਪਰ ਕੈਨੇਡਾ, ਅਮਰੀਕਾ ਅਤੇ ਯੂਰਪ ਤਕ ਨਸ਼ਾ ਵਰਤਣ ਅਤੇ ਵੇਚਣ ਲਈ ਪੰਜਾਬੀ ਹੀ ਜ਼ਿਆਦਾ ਬਦਨਾਮ ਹਨਕੈਨੇਡਾ ਵਿੱਚ ਤਾਂ ਹਰੇਕ ਤੀਸਰੇ ਚੌਥੇ ਦਿਨ ਕਿਸੇ ਨਾ ਕਿਸੇ ਪੰਜਾਬੀ ਦੇ ਡਰੱਗਾਂ ਸਬੰਧੀ ਝਗੜਿਆਂ ਵਿੱਚ ਮਾਰੇ ਜਾਣ ਦੀ ਖਬਰ ਆਈ ਹੀ ਰਹਿੰਦੀ ਹੈਪੰਜਾਬ ਦੇ ਨਾਲ ਲੱਗਦੇ ਪ੍ਰਾਂਤ ਰਾਜਸਥਾਨ ਵਿੱਚ ਅਫੀਮ ਦੀ ਖੇਤੀ ਹੁੰਦੀ ਹੈ ਅਤੇ 3-4 ਸਾਲ ਪਹਿਲਾਂ ਤਕ ਭੁੱਕੀ ਦੇ ਸਰਕਾਰੀ ਠੇਕੇ ਵੀ ਸਨਪਰ ਉਹਨਾਂ ਠੇਕਿਆਂ ’ਤੇ ਵੀ ਪੰਜਾਬੀਆਂ ਦਾ ਹੀ ਮੇਲਾ ਲੱਗਾ ਰਹਿੰਦਾ ਸੀ। ਰਾਜਸਥਾਨੀ ਖੁਦ ਬਹੁਤ ਘੱਟ ਭੁੱਕੀ ਅਤੇ ਅਫੀਮ ਦੀ ਵਰਤੋਂ ਕਰਦੇ ਹਨ

ਪੰਜਾਬ ਵਿੱਚ ਇਸ ਵੇਲੇ ਮੁੱਖ ਨਸ਼ੇ ਮੈਡੀਕਲ ਸਟੋਰਾਂ ’ਤੇ ਵਿਕਣ ਵਾਲੇ ਟੀਕੇ, ਗੋਲੀਆਂ ਅਤੇ ਸ਼ੀਸ਼ੀਆਂ, ਅਫੀਮ, ਹੈਰੋਇਨ, ਸਮੈਕ, ਚਿੱਟਾ ਅਤੇ ਆਈਸ ਆਦਿ ਹਨਸਿੰਥੈਟਿਕ ਨਸ਼ਿਆਂ ਵਿੱਚ ਟਰੌਮਾਡੌਲ, ਐਲਪਰੌਮਾਜੋਲ, ਕੈਰੀਸੋਮਾ, ਐਲਪਰੈਕਸ, ਐਸਾਰ, ਮੋਨੋਟੈਲ, ਲੋਪਾਮਾਈਡ, ਸ਼ੀਸ਼ੀਆਂ (ਕੌਰੈਕਸ, ਕੋਰੋਡਾਈਲ, ਰੈਸਕੌਫ, ਬੀਨਾਡਰੈਲ) ਅਤੇ ਟੀਕੇ ਡਾਇਜ਼ਾਪਾਮ ਅਤੇ ਮਾਰਫੀਨ ਆਦਿ ਹਨਨਸ਼ੇ ਦੀ ਸ਼ੁਰੂਆਤ ਹਮੇਸ਼ਾ ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ ਜਾਂ ਅਵਾਰਾ ਛੋਕਰਿਆਂ ਨੂੰ ਕੌਰੇਕਸ-ਫੈਂਸੀਡਿਲ ਦੀਆਂ ਸ਼ੀਸ਼ੀਆਂ ਜਾਂ ਲੋਪਾਮਾਈਡ ਆਦਿ ਦੀਆਂ ਗੋਲੀਆਂ ਖਵਾ ਕੇ ਕੀਤੀ ਜਾਂਦੀ ਹੈਜਦੋਂ ਇੱਕ ਵਾਰ ਨਸ਼ਾ ਹੱਡਾਂ ਵਿੱਚ ਰਚ ਜਾਵੇ ਤਾਂ ਬਾਅਦ ਵਿੱਚ ਇਸ ਤੋਂ ਬਗੈਰ ਸਰਦਾ ਨਹੀਂਹੌਲੀ ਹੌਲੀ ਲੋੜ ਵਧਦੀ ਜਾਂਦੀ ਹੈ ਤੇ ਦੋ ਚਾਰ ਗੋਲੀਆਂ ਖਾਣ ਵਾਲਾ ਬੰਦਾ ਸੌ-ਸੌ ਗੋਲੀਆਂ ਦੇ ਫੱਕੇ ਮਾਰਨ ਲੱਗ ਜਾਂਦਾ ਹੈਪਿੰਡਾਂ ਵਿੱਚ ਦਿਹਾੜੀਦਾਰ ਮਜ਼ਦੂਰ ਸਵੇਰੇ ਸੌ ਰੁਪਏ ਦੀਆਂ ਗੋਲੀਆਂ ਖਾ ਕੇ ਕੰਮ ’ਤੇ ਤੁਰਦੇ ਹਨ ਤੇ ਸ਼ਾਮ ਨੂੰ ਸੌ ਰੁਪਏ ਦੀ ਦਾਰੂ ਪੀ ਜਾਂਦੇ ਹਨ50 ਰੁਪਏ ਦੀ ਸਬਜ਼ੀ ਜਾਂ ਫਲ ਲੈਣ ਲੱਗਿਆਂ ਸਾਰੀ ਮੰਡੀ ਵਿੱਚੋਂ ਰੇਟ ਪਤਾ ਕਰਨ ਵਾਲੇ ਸ਼ਰਾਬ ਦੇ ਠੇਕੇ ਜਾਂ ਨਸ਼ੇ ਦੇ ਵਪਾਰੀ ਨੂੰ ਕਦੇ ਰੇਟ ਨਹੀਂ ਪੁੱਛਦੇ, ਬੱਸ ਮਾਲ ਮਿਲਣਾ ਚਾਹੀਦਾ ਹੈ

ਪੰਜਾਬ ਦੀ ਨੌਜਵਾਨੀ ਨੂੰ ਕਲੰਕ ਬਣ ਕੇ ਚੰਬੜੇ ਨਸ਼ੇ ਹੈਰੋਇਨ ਦੀ ਖੋਜ ਸੇਂਟ ਮੇਰੀ ਮੈਡੀਕਲ ਕਾਲਜ (ਲੰਡਨ) ਦੇ ਇੱਕ ਵਿਗਿਆਨੀ ਚਾਰਲਸ ਰੋਮਲੇ ਐਲਡਰ ਰਾਈਟ ਨੇ 1874 ਈ. ਵਿੱਚ ਕੀਤੀ ਸੀਦਵਾਈ ਦੇ ਤੌਰ ’ਤੇ ਹੋਈ ਇਹ ਖੋਜ ਹੌਲੀ ਹੌਲੀ ਅਫਗਾਨਿਸਤਾਨ-ਬਰਮਾ-ਥਾਈਲੈਂਡ ਦੇ ਸਮਗਲਰਾਂ ਦੇ ਹੱਥਾਂ ਤਕ ਪਹੁੰਚ ਗਈਹੁਣ ਸੰਸਾਰ ਦੀ 90% ਅਫੀਮ ਅਤੇ ਹੈਰੋਇਨ ਅਫਗਾਨਿਸਤਾਨ ਵਿੱਚ ਪੈਦਾ ਹੁੰਦੀ ਹੈ16 ਕਿਲੋ ਅਫੀਮ ਤੋਂ ਇੱਕ ਕਿਲੋ ਹੈਰੋਇਨ ਬਣਦੀ ਹੈ ਤੇ 2018 ਵਿੱਚ ਕਰੀਬ 17 ਲੱਖ ਕਿਲੋ ਹੈਰੋਇਨ ਪੈਦਾ ਹੋਈ ਸੀਕਈ ਦਹਾਕਿਆਂ ਤੋਂ ਗੜਬੜ ਗ੍ਰਸਤ ਹੋਣ ਕਾਰਨ ਅਫਗਾਨ ਸਰਕਾਰ ਦਾ ਦੇਸ਼ ਦੇ ਬਹੁਤੇ ਹਿੱਸੇ ’ਤੇ ਕੋਈ ਕੰਟਰੋਲ ਨਹੀਂ ਹੈ ਜ਼ਿਆਦਾਤਰ ਤਾਲਿਬਾਨ ਬਾਗੀ, ਮੰਤਰੀ, ਗਵਰਨਰ ਅਤੇ ਸਰਕਾਰੀ ਅਫਸਰ ਇਸ ਮੁਨਾਫਾਬਖਸ਼ ਧੰਦੇ ਵਿੱਚ ਰੁੱਝੇ ਹੋਏ ਹਨ ਉੱਥੇ ਬੱਚਾ ਬੱਚਾ ਹੈਰੋਇਨ ਬਣਾਉਣ ਦਾ ਤਰੀਕਾ ਜਾਣਦਾ ਹੈਤਿਆਰ ਹੈਰੋਇਨ ਪਾਕਿਸਤਾਨ ਰਾਹੀਂ ਭਾਰਤ ਹੁੰਦੀ ਹੋਈ ਅੱਗੇ ਯੂਰਪ-ਅਮਰੀਕਾ ਤਕ ਪਹੁੰਚ ਜਾਂਦੀ ਹੈਅਫਗਾਨਿਸਤਾਨ ਤੋਂ ਦੋ ਲੱਖ ਰੁਪਏ ਕਿਲੋ ਦੇ ਹਿਸਾਬ ਚੱਲੀ ਹੈਰੋਇਨ ਯੂਰਪ ਅਤੇ ਅਮਰੀਕਾ ਤਕ ਪਹੁੰਚਦੇ ਪਹੁੰਚਦੇ ਕਰੋੜਾਂ ਤਕ ਪਹੁੰਚ ਜਾਂਦੀ ਹੈਸੰਸਾਰ ਵਿੱਚ ਹਰ ਸਾਲ ਤਿੰਨ ਲੱਖ ਮੌਤਾਂ ਹੈਰੋਇਨ ਦੇ ਕਾਰਨ ਹੁੰਦੀਆਂ ਹਨਸਾਫ ਦਾਣੇਦਾਰ ਹੈਰੋਇਨ ਨੂੰ ਚਿੱਟਾ ਅਤੇ ਖੇਹ ਸੁਆਹ ਰਲਾ ਕੇ ਤਿਆਰ ਕੀਤੇ ਮਾਲ ਨੂੰ ਸਮੈਕ ਕਿਹਾ ਜਾਂਦਾ ਹੈ

ਪੰਜਾਬ ਵਿੱਚ ਨਸ਼ਿਆਂ ਦੀ ਖਪਤ ਸਮੇਂ ਅਤੇ ਹਾਲਾਤ ਅਨੁਸਾਰ ਘਟਦੀ ਵਧਦੀ ਰਹਿੰਦੀ ਹੈਇਸ ਸਮੇਂ ਪੰਜਾਬ ਵਿੱਚ ਨਸ਼ੇ ਦੇ ਖਿਲਾਫ ਬਹੁਤ ਜ਼ਿਆਦਾ ਸਖਤੀ ਚੱਲ ਰਹੀ ਹੈਇੱਕ ਨਸ਼ਈ ਦਾ ਨਸ਼ੇ ਲਈ ਔਸਤ ਖਰਚਾ ਦੋ ਹਜ਼ਾਰ ਰੁਪਏ ਰੋਜ਼ਾਨਾ ਹੈਨਸ਼ੇ ਦਾ ਖਰਚਾ ਪੂਰਾ ਕਰਨ ਨਸ਼ਈ ਫਿਰ ਜੁਰਮ ਵੱਲ ਝੁਕ ਜਾਂਦੇ ਹਨਪੰਜਾਬ ਵਿੱਚ ਲੁੱਟ-ਖੋਹ ਦੀਆਂ ਜ਼ਿਆਦਾ ਘਟਨਾਵਾਂ ਨਸ਼ਈਆਂ ਦੁਆਰਾ ਹੀ ਕੀਤੀਆਂ ਜਾਂਦੀਆਂ ਹਨਜਦੋਂ ਵੀ ਕਿਸੇ ਸ਼ਹਿਰ ਵਿੱਚ ਝਪਟਮਾਰੀ ਦੀਆਂ ਘਟਨਾਵਾਂ ਵਧ ਜਾਣ ਤਾਂ ਸਮਝੋ ਕਿਸੇ ਨਾ ਕਿਸੇ ਸਮਗਲਰ ਕੋਲ ਨਸ਼ੇ ਦੀ ਖੇਪ ਪਹੁੰਚ ਚੁੱਕੀ ਹੈਨਸ਼ੇ ਦੀ ਲਤ ਇਨਸਾਨ ਨੂੰ ਐਨੀ ਬੁਰੀ ਤਰ੍ਹਾਂ ਨਾਲ ਆਪਣੇ ਸ਼ਿਕੰਜੇ ਵਿੱਚ ਜਕੜਦੀ ਹੈ ਕਿ ਉਹ ਮਕੱਦਮੇ ਦਰਜ਼ ਹੋਣ ਤੋਂ ਵੀ ਨਹੀਂ ਡਰਦੇਨਸ਼ਾ ਕਰਨਾ ਆਪਣੀ ਮੌਤ ਆਪ ਸਹੇੜਨ ਵਾਲੀ ਗੱਲ ਹੈਇਹ ਇੱਕ ਧੀਮਾ ਜ਼ਹਿਰ ਹੈ ਜੋ ਹੌਲੀ ਹੌਲੀ ਇਨਸਾਨ ਨੂੰ ਮੌਤ ਵੱਲ ਲੈ ਜਾਂਦਾ ਹੈਨਸ਼ਾ ਕਰਨ ਦੇ ਬਹੁਤ ਬਹਾਨੇ ਹਨ ਜਿਵੇਂ, ਬੇਰੋਜ਼ਗਾਰੀ, ਪਰਿਵਾਰਕ ਝਗੜੇ, ਮਾਨਸਿਕ ਸ਼ਾਂਤੀ ਅਤੇ ਸਰੀਰਕ ਮਿਹਨਤ ਵਾਲੇ ਕੰਮ ਆਦਿਪਰ ਨਸ਼ਾ ਕਰਨ ਨਾਲ ਇਹਨਾਂ ਵਿੱਚੋਂ ਕਿਸੇ ਮਸਲੇ ਦਾ ਵੀ ਹੱਲ ਨਹੀਂ ਹੁੰਦਾਬੇਰੋਜ਼ਗਾਰ ਵਾਸਤੇ ਤਾਂ ਰੋਟੀ ਕਮਾਉਣੀ ਔਖੀ ਹੈ, ਉਹ ਹੋਰ ਵਾਧੂ ਖਰਚਾ ਆਪਣੇ ਗਲ ਕਿਉਂ ਪਾਉਂਦਾ ਹੈ? ਇਸ ਕਾਰਨ ਘਰਾਂ ਵਿੱਚ ਕਲੇਸ਼ ਪੈਂਦਾ ਹੈ

ਨਸ਼ਾ ਕਈ ਤਰੀਕਿਆਂ ਨਾਲ ਕੀਤਾ ਜਾਂਦਾ ਹੈਹੈਰੋਇਨ ਪੀਣ ਵਾਲੇ ਸ਼ੁਰੂ ਸ਼ੁਰੂ ਵਿੱਚ ਇਸ ਨੂੰ ਪਾਊਡਰ ਦੇ ਰੂਪ ਵਿੱਚ ਸਿੱਧਾ ਜਾਂ ਧੂੰਆਂ ਬਣਾ ਕੇ ਸੁੰਘਦੇ ਹਨਜਦੋਂ ਇਸ ਤਰ੍ਹਾਂ ਨਾਲ ਨਸ਼ਾ ਘੱਟ ਅਸਰ ਕਰਦਾ ਹੈ ਤਾਂ ਫਿਰ ਪਾਣੀ ਵਿੱਚ ਘੋਲ ਕੇ ਨਾੜੀ ਵਿੱਚ ਟੀਕੇ ਲਗਾਉਂਦੇ ਹਨਹੌਲੀ ਹੌਲੀ ਜਦੋਂ ਨਾੜੀਆਂ ਮਰ ਜਾਂਦੀਆਂ ਹਨ ਤਾਂ ਲੱਤਾਂ ਦੀਆਂ ਨਾੜਾਂ ਵਿੱਚ ਟੀਕੇ ਠੋਕਦੇ ਹਨਹੌਲੀ ਹੌਲੀ ਡੋਜ਼ ਵਧਦੀ ਜਾਂਦੀ ਹੈ ਤੇ ਫਿਰ ਮੌਤ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚਦਾ

ਪੰਜਾਬ ਵਿੱਚ ਪੁਰਾਣੇ ਸਮੇਂ ਵਿੱਚ ਅਫੀਮ ਅਤੇ ਭੁੱਕੀ ਦੀ ਵਰਤੋਂ ਕੀਤੀ ਜਾਂਦੀ ਸੀਹੈਰੋਇਨ ਅਤੇ ਸਮੈਕ ਨੇ ਪੰਜਾਬ ਵਿੱਚ 1980ਵਿਆਂ ਵਿੱਚ ਪ੍ਰਵੇਸ਼ ਕੀਤਾਜਿਹੜੇ ਲੋਕ ਮਹਿੰਗੀ ਹੈਰੋਇਨ, ਅਫੀਮ ਅਤੇ ਸਮੈਕ ਨਹੀਂ ਖਰੀਦ ਸਕੇ, ਉਹ ਸਿੰਥੈਟਿਕ ਦਵਾਈਆਂ ਖਾਣ ਲੱਗ ਪਏ1984 ਤੋਂ ਪਹਿਲਾਂ ਨਸ਼ੇ ਦੀ ਤਸਕਰੀ ਸਿੱਧੀ ਪੰਜਾਬ ਬਾਰਡਰ ਤੋਂ ਹੁੰਦੀ ਸੀਤਾਰ ਲੱਗਣ ਅਤੇ ਸਖਤੀ ਹੋਣ ਕਾਰਨ ਹੁਣ ਇਹ ਗੁਜਰਾਤ, ਰਾਜਸਥਾਨ ਅਤੇ ਜੰਮੂ ਕਸ਼ਮੀਰ ਬਾਰਡਰ ਤੋਂ ਹੋ ਰਹੀ ਹੈਮੋਟਾ ਮੁਨਾਫਾ ਹੋਣ ਕਾਰਨ ਲਾਲਚਵੱਸ ਕਈ ਚੰਗੇ ਭਲੇ ਵਿਅਕਤੀ ਇਸ ਕੰਮ ਵਿੱਚ ਲੱਗੇ ਹੋਏ ਸਨਪਿਛਲੇ ਦਿਨੀਂ ਪੰਜਾਬ ਵਿੱਚ ਹੋਈਆਂ ਕਈ ਧਨਾਡਾਂ ਦੀਆਂ ਗ੍ਰਿਫਤਾਰੀਆਂ ਇਸ ਗੱਲ ਦਾ ਸਬੂਤ ਹਨਪੰਜਾਬ ਦੇ ਕਈ ਨਸ਼ਾ ਛੁਡਾਊ ਕੇਂਦਰ ਵੀ ਨਸ਼ਾ ਵੇਚ ਕੇਂਦਰ ਬਣ ਚੁੱਕੇ ਹਨਉਹ ਨਸ਼ਾ ਛੁਡਾਉਣ ਦੀ ਬਜਾਏ ਨਸ਼ੇ ਦੀਆਂ ਦਵਾਈ ਵੇਚਣ ਵਿੱਚ ਜ਼ਿਆਦਾ ਰੁੱਝੇ ਹੋਏ ਹਨ

ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਚਾਹੀਦਾ ਹੈ ਕਿ ਨਸ਼ਿਆਂ ਦੀ ਬਿਮਾਰੀ ਤੋਂ ਬਚ ਕੇ ਰਹਿਣਮਜ਼ਾਕ ਮਜ਼ਾਕ ਵਿੱਚ ਲੱਗਾ ਨਸ਼ਾ ਜ਼ਿੰਦਗੀ ਭਰ ਦਾ ਕੋਹੜ ਬਣ ਜਾਂਦਾ ਹੈਨਸ਼ਾ ਕਿਸੇ ਮਸਲੇ ਦਾ ਹੱਲ ਨਹੀਂ ਹੈਹੁਣ ਤਾਂ ਪੁਲਿਸ ਅਤੇ ਫੌਜ ਦੀ ਭਰਤੀ ਅਤੇ ਅਸਲੇ ਦਾ ਲਾਇਸੰਸ ਬਣਨ ਤੋਂ ਪਹਿਲਾਂ ਵੀ ਡੋਪ ਟੈਸਟ ਹੋਣ ਲੱਗ ਪਿਆ ਹੈਨਸ਼ਈ ਆਦਮੀ ਤੋਂ ਹਮੇਸ਼ਾ ਦੂਰ ਰਹਿਣਾ ਚਾਹੀਦਾ ਹੈਪੱਕੇ ਨਸ਼ਈ ਅੱਠ ਦਸ ਚੰਗੇ ਘਰਾਂ ਦੇ ਹੋਰ ਨੌਜਵਾਨਾਂ ਨੂੰ ਨਸ਼ੇ ’ਤੇ ਲਗਾਉਂਦੇ ਹਨ ਤੇ ਉਹਨਾਂ ਨੂੰ ਨਸ਼ਾ ਵੇਚ ਕੇ ਆਪਣਾ ਨਸ਼ਿਆਂ ਦਾ ਖਰਚਾ ਪੂਰਾ ਕਰਦੇ ਹਨਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਬੱਚਿਆਂ ਵੱਲ ਖਾਸ ਧਿਆਨ ਰੱਖਣਨਸ਼ਈ ਨੂੰ ਇੱਕ ਮਾਨਸਿਕ ਬਿਮਾਰ ਦੇ ਤੌਰ ’ਤੇ ਲੈਣਾ ਚਾਹੀਦਾ ਹੈਉਸ ਨਾਲ ਨਫਰਤ ਕਰਨ ਜਾਂ ਮਜ਼ਾਕ ਉਡਾਉਣ ਦੀ ਬਜਾਏ ਪਿਆਰ ਨਾਲ ਸਮਝਾ ਕੇ ਸਿੱਧੇ ਰਸਤੇ ’ਤੇ ਲਿਆਉਣਾ ਚਾਹੀਦਾ ਹੈਲੋਕਾਂ ਵਿੱਚ ਬਹੁਤ ਵੱਡਾ ਵਹਿਮ ਹੈ ਕਿ ਨਸ਼ਾ ਛੱਡਣ ਨਾਲ ਅਧਰੰਗ ਹੋ ਜਾਂਦਾ ਹੈ ਜਾਂ ਕਿਡਨੀਆਂ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ। ਇਹ ਬਿਲਕੁਲ ਅਫਵਾਹਾਂ ਹਨ ਜੋ ਨਸ਼ਾ ਵੇਚਣ ਵਾਲਿਆਂ ਨੇ ਫੈਲਾਈਆਂ ਹੋਈਆਂ ਹਨਨਸ਼ਾ ਛੱਡਣ ਕਾਰਨ ਅੱਜ ਤਕ ਕੋਈ ਨਹੀਂ ਮਰਿਆ, ਸਗੋਂ ਵੱਧ ਡੋਜ਼ ਨਾਲ ਅਨੇਕਾਂ ਲੋਕ ਮਰੇ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2769)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author