BalrajSidhu7ਉਸ ਟੋਲੀ ਦੇ ਇੱਕ ਹਵਾਲਦਾਰ ਅਤੇ ਸਿਪਾਹੀ ਨੇ ਕਿਸੇ ਘਰ ਵਾਲੇ ਦਾ ਰੋਟੀ ...
(31 ਅਗਸਤ 2019)

 

ਪੁਲਿਸ ਮਹਿਕਮੇ ਵਿੱਚ ਬਹੁਤ ਜ਼ਿਆਦਾ ਕੰਮ ਦਾ ਘੜੰਮ ਅਤੇ ਟੈਨਸ਼ਨ ਹੈਹਰ ਵੇਲੇ ਦਿਮਾਗ ਉੱਤੇ ਕਿਸੇ ਨਾ ਕਿਸੇ ਗੱਲ ਦਾ ਬੋਝ ਪਿਆ ਰਹਿੰਦਾ ਹੈਪੁਲਿਸ ਦੀ ਪਰੇਸ਼ਾਨੀ ਨੂੰ ਹੋਰ ਵਧਾਉਣ ਲਈ ਪੰਜਾਬ ਵਿੱਚ ਕੋਈ ਨਾ ਕੋਈ ਗੈਰ ਕਾਨੂੰਨੀ ਹਿੰਸਕ ਲਹਿਰ ਚੱਲਦੀ ਹੀ ਰਹਿੰਦੀ ਹੈਪੈਪਸੂ (1948 ਤੋਂ 1956) ਵੇਲੇ ਮਾਲਵੇ ਵਿੱਚ ਖੂੰਖਾਰ ਡਾਕੂਆਂ ਦੇ ਕਈ ਗੈਂਗ ਹੁੰਦੇ ਸਨਉਹ ਬੱਸਾਂ ਵਿੱਚ ਸਫਰ ਕਰ ਰਹੇ ਪੁਲਿਸ ਵਾਲਿਆਂ ਨੂੰ ਪਹਿਚਾਣ ਕੇ ਕਤਲ ਕਰ ਦਿੰਦੇ ਸਨਉਹਨਾਂ ਦਾ ਪਹਿਚਾਨਣ ਦਾ ਸਭ ਤੋਂ ਅਸਾਨ ਢੰਗ ਸਵਾਰੀਆਂ ਦੀਆਂ ਲੱਤਾਂ ਚੈੱਕ ਕਰਨਾ ਹੁੰਦਾ ਸੀਉਹਨਾਂ ਦਿਨਾਂ ਵਿੱਚ ਪੰਜਾਬ ਪੁਲਿਸ ਨਿੱਕਰਾਂ ਪਹਿਨਦੀ ਸੀ ਤੇ ਖੁੱਚਾਂ ਤੱਕ ਘੋੜਸਵਾਰੀ ਵਾਲੀਆਂ ਗਰਮ ਪੱਟੀਆਂ ਬੰਨ੍ਹੀਆਂ ਜਾਂਦੀਆਂ ਸਨਇਸ ਨਾਲ ਲੱਤਾਂ ਦੋ ਰੰਗੀਆਂ ਹੋ ਜਾਂਦੀਆਂ ਸਨ, ਖੁੱਚਾਂ ਤੱਕ ਚਿੱਟੀਆਂ ਤੇ ਬਾਕੀ ਕਾਲੀਆਂਇਸ ਤੋਂ ਬਾਅਦ ਨਕਸਲਬਾੜੀ (1967 ਤੋਂ 1970-71) ਆਏਉਹਨਾਂ ਨੇ ਕਈ ਸਾਲ ਪੁਲਿਸ ਨੂੰ ਗਧੀਗੇੜ ਵਿੱਚ ਪਾਈ ਰੱਖਿਆਉਹ ਵੱਡੇ ਜਗੀਰਦਾਰਾਂ ਅਤੇ ਸਰਮਾਏਦਾਰਾਂ ਦਾ ਕਤਲ ਕਰਦੇ ਸਨਫਿਰ ਪੰਜਾਬ ਵਿੱਚ ਸਭ ਤੋਂ ਖੂਨੀ ਦੌਰ ਅੱਤਵਾਦ ਦਾ ਸ਼ੁਰੂ ਹੋਇਆਹਜ਼ਾਰਾਂ ਬੇਗੁਨਾਹ ਪੰਜਾਬੀ ਇਸ ਕਾਲੇ ਸਮੇਂ ਦੀ ਭੇਂਟ ਚੜ੍ਹ ਗਏ1993 ਤੋਂ ਬਾਅਦ ਪੰਜਾਬ ਵਿੱਚ ਅਮਨ ਸ਼ਾਂਤੀ ਪਰਤੀ ਤਾਂ ਹੁਣ ਨਸ਼ੇ ਦੇ ਸਮਗਲਰਾਂ ਅਤੇ ਗੁੰਡਾ ਗੈਂਗਾਂ (ਗੈਂਗਸਟਰ) ਦੀ ਨਵੀਂ ਬਿਮਾਰੀ ਪੰਜਾਬ ਨੂੰ ਚੰਬੜ ਗਈ ਹੈਖੈਰ, ਹੌਲੀ ਹੌਲੀ ਬਹੁਤੇ ਗੈਂਗਸਟਰ ਜਾਂ ਤਾਂ ਮਾਰੇ ਜਾ ਚੁੱਕੇ ਹਨ ਜਾਂ ਗ੍ਰਿਫਤਾਰ ਕਰ ਲਏ ਗਏ ਹਨਰੱਬ ਅੱਗੇ ਇਹ ਅਰਦਾਸ ਕਰਨੀ ਚਾਹੀਦੀ ਹੈ ਕਿ ਪੰਜਾਬ ਵਿੱਚ ਅਮਨ ਸ਼ਾਂਤੀ ਰਾਹੇ, ਕੋਈ ਹੋਰ ਮੁਸੀਬਤ ਨਾ ਗੱਲ ਪੈ ਜਾਵੇ

ਖੈਰ, ਹਰ ਵੇਲੇ ਟੈਨਸ਼ਨ ਵਿੱਚ ਰਹਿਣ ਵਾਲੀ ਪੁਲਿਸ ਨਾਲ ਵੀ ਕਈ ਵਾਰ ਮਜ਼ਾਕੀਆ ਹਾਦਸੇ ਹੋ ਜਾਂਦੇ ਹਨਹੁਣ ਤਾਂ ਪੜ੍ਹੇ ਲਿਖੇ ਅਫਸਰ-ਮੁਲਾਜ਼ਮ ਭਰਤੀ ਹੋਣ ਕਾਰਨ ਬਹੁਤ ਫਰਕ ਪੈ ਗਿਆ ਹੈ, ਪਰ ਪੁਰਾਣੇ ਸਮੇਂ ਵਿੱਚ ਪੁਲਿਸ ਵਾਲੇ ਮੁਫਤ ਦੀ ਸ਼ਰਾਬ ਪੀਣ ਅਤੇ ਮੁਰਗੇ ਪਾੜਨ ਲਈ ਮਸ਼ਹੂਰ ਹੁੰਦੇ ਸਨਕਹਿੰਦੇ ਹਨ ਇੱਕ ਵਾਰ ਕਿਸੇ ਇਲਾਕੇ ਵਿੱਚ ਚੋਰੀ-ਡਾਕੇ ਦੀਆਂ ਵਾਰਦਾਤਾਂ ਬੇਹੱਦ ਵਧ ਜਾਣ ਕਾਰਨ ਐੱਸ.ਐੱਸ.ਪੀ. ਨੇ ਉਸ ਇਲਾਕੇ ਦਾ ਦੌਰਾ ਰੱਖ ਲਿਆਇੱਕ ਪਿੰਡ ਵਿੱਚ ਉਸ ਨੇ ਲੋਕਾਂ ਨਾਲ ਗੱਲਬਾਤ ਦੌਰਾਨ ਪੁਲਿਸ ਦੀ ਕਾਰਕਰਦਗੀ ਬਾਰੇ ਪੁੱਛਗਿੱਛ ਕੀਤੀਲੋਕਾਂ ਨੇ ਡਰ ਦੇ ਮਾਰੇ ਤੋਤੇ ਵਾਂਗ ਇਲਾਕੇ ਦੇ ਐੱਸ.ਐੱਚ.ਓ. ਦੀਆਂ ਰੱਜ ਕੇ ਝੂਠੀਆਂ ਤਰੀਫਾਂ ਕੀਤੀਆਂ ਕਿ ਇਹੋ ਜਿਹਾ ਨਫੀਸ ਥਾਣੇਦਾਰ ਤਾਂ ਅੱਜ ਤੱਕ ਇਸ ਥਾਣੇ ਵਿੱਚ ਆਇਆ ਹੀ ਨਹੀਂ, ਨਿਰਾ ਦੇਵਤਾ ਹੈ ਦੇਵਤਾਐੱਸ.ਐੱਸ.ਪੀ ਹੈਰਾਨ ਹੋ ਗਿਆ ਕਿ ਇੰਨਾ ਵਧੀਆ ਥਾਣੇਦਾਰ? ਉਸ ਦੇ ਦੁਬਾਰਾ ਪੁੱਛਣ ’ਤੇ ਕਿ ਥਾਣੇਦਾਰ ਦੇਵਤਾ ਕਿਵੇਂ ਹੋਇਆ? ਐੱਸ.ਐੱਚ.ਓ. ਦੀਆਂ ਕਰਤੂਤਾਂ ਤੋਂ ਵਾਕਿਫ ਇੱਕ ਮੂੰਹ ਫੱਟ ਪਿੰਡ ਵਾਲਾ ਕਹਿਣ ਲੱਗਾ, “ਸਰ, ਜੋ ਕੁਝ ਵੀ ਭੇਟਾ ਚੜ੍ਹਾਈਏ, ਇਹ ਦੇਵਤੇ ਵਾਂਗ ਮੰਨਜ਼ੂਰ ਕਰ ਲੈਂਦਾ ਹੈਬਿਲਕੁਲ ਵੀ ਹੀਲ ਹੁੱਜਤ ਨਹੀਂ ਕਰਦਾ” ਐੱਸ.ਐੱਸ.ਪੀ. ਝੱਟ ਸਮਝ ਗਿਆ ਕਿ ਥਾਣੇਦਾਰ ਮਹਾਂ ਕੁਰੱਪਟ ਹੈਉਸ ਨੇ ਐੱਸ.ਐੱਚ.ਓ. ਨੂੰ ਦਬਕਾ ਮਾਰਿਆ ਕਿ ਤੂੰ ਇਲਾਕੇ ਵਿੱਚ ਬਿਲਕੁਲ ਵੀ ਗਸ਼ਤ ਨਹੀਂ ਕਰਦਾ, ਇਸੇ ਲਈ ਇੰਨੀਆਂ ਵਾਰਦਾਤਾਂ ਹੋ ਰਹੀਆਂ ਹਨਜੇ ਤੂੰ ਗਸ਼ਤ ਕਰਦਾ ਹੁੰਦਾ ਤਾਂ ਪਿੰਡ ਵਿੱਚ ਇੰਨੇ ਮੁਰਗੇ ਨਾ ਬਾਂਗਾਂ ਦਿੰਦੇ ਫਿਰਦੇਜਿਸ ਇਲਾਕੇ ਵਿੱਚ ਪੁਲਿਸ ਗਸ਼ਤ ਕਰੇ, ਉੱਥੇ ਮੁਰਗੇ ਬਚ ਹੀ ਨਹੀਂ ਸਕਦੇ

ਇਸੇ ਤਰ੍ਹਾਂ ਜਲੰਧਰ ਦੇ ਕਿਸੇ ਥਾਣੇ ਵਿੱਚ ਇੱਕ ਅਫਰੀਕਨ ਸਮਗਲਰ ਕੋਕੀਨ ਸਮੇਤ ਪਕੜਿਆ ਗਿਆਉਹ ਕਈ ਸਾਲਾਂ ਤੋਂ ਦਿੱਲੀ ਰਹਿ ਰਿਹਾ ਸੀ, ਪਰ ਉਸ ਨੇ ਪਾਖੰਡ ਕਰਨਾ ਸ਼ੁਰੂ ਕਰ ਦਿੱਤਾ ਕਿ ਉਸ ਨੂੰ ਹਿੰਦੀ-ਅੰਗਰੇਜ਼ੀ ਨਹੀਂ ਆਉਂਦੀਸਾਰੇ ਅਫਸਰ ਮੱਥਾ ਮਾਰ ਕੇ ਹਾਰ ਗਏ ਤੇ ਉਹ ਅੱਗੋਂ ਹੋਰ ਹੀ ਪਸ਼ਤੋ ਬੋਲੀ ਜਾਵੇਜਦੋਂ ਸਭ ਦੇ ਹੱਥ ਖੜ੍ਹੇ ਹੋ ਗਏ ਤਾਂ ਥਾਣੇ ਦਾ ਸੰਤਰੀ, ਜੋ ਖੁਦ ਸਿਰੇ ਦਾ ਸ਼ਰਾਬੀ ਸੀ, ਕਹਿਣ ਲੱਗਾ, “ਸਰ, ਸਿਰਫ ਦਸ ਕੁ ਮਿੰਟ ਵਾਸਤੇ ਇਹ ਬੰਦਾ ਮੇਰੇ ਹਵਾਲੇ ਕਰ ਦਿੳਹਿੰਦੀ-ਅੰਗਰੇਜ਼ੀ ਛੱਡੋ, ਜੇ ਇਹ ਸੰਸਾਰ ਦੀਆਂ ਸਾਰੀਆਂ ਬੋਲੀਆਂ ਨਾ ਬੋਲਣ ਲੱਗ ਪਵੇ ਤਾਂ ਨਾਮ ਬਦਲ ਦਿਉ

ਅੱਤਵਾਦ ਦੌਰਾਨ ਕਿਸੇ ਪਿੰਡ ਪੁਲਿਸ ਪਾਰਟੀ ਖਾੜਕੂਆਂ ਦੀ ਖੋਜ ਵਿੱਚ ਤਲਾਸ਼ੀ ਲੈਣ ਲਈ ਗਈਉਹਨਾਂ ਦਿਨਾਂ ਵਿੱਚ ਅਜਿਹੀਆਂ ਤਲਾਸ਼ੀਆਂ ਆਮ ਹੀ ਚੱਲਦੀਆਂ ਰਹਿੰਦੀਆਂ ਸਨਜਦੋਂ ਪੁਲਿਸ ਬਾਹਰ ਡਿਊਟੀ ’ਤੇ ਜਾਂਦੀ ਹੈ ਤਾਂ ਰੋਟੀ ਦਾ ਪ੍ਰਬੰਧ ਖੁਦ ਹੀ ਕਰਨਾ ਪੈਂਦਾ ਹੈਉਸ ਟੋਲੀ ਦੇ ਇੱਕ ਹਵਾਲਦਾਰ ਅਤੇ ਸਿਪਾਹੀ ਨੇ ਕਿਸੇ ਘਰ ਵਾਲੇ ਦਾ ਰੋਟੀ ਖਵਾਉਣ ਲਈ ਤਰਲਾ ਮਾਰਿਆਪੰਜਾਬੀਆਂ ਦੀ ਇਹ ਮਹਾਨਤਾ ਹੈ ਕਿ ਦਰ ਉੱਤੇ ਆਏ ਕਿਸੇ ਲੋੜਵੰਦ ਨੂੰ ਰੋਟੀ ਪਾਣੀ ਤੋਂ ਘੱਟ ਹੀ ਮੋੜਦੇ ਹਨਘਰ ਵਾਲਿਆਂ ਨੇ ਫਟਾਫਟ ਪੰਜ ਸੱਤ ਪਰੌਂਠੇ, ਦਹੀਂ, ਮੱਖਣ ਅਤੇ ਅਚਾਰ ਨਾਲ ਪਰੋਸ ਦਿੱਤੇਹਵਾਲਦਾਰ ਕੁਝ ਜ਼ਿਆਦਾ ਹੀ ਭੁੱਖੜ ਸੀ, ਉਸ ਨੇ ਝੱਟ ਦੇਣੀ ਮੱਖਣ ਆਪਣੇ ਵੱਲ ਕਰ ਲਿਆ ਤੇ ਦਹੀਂ ਸਿਪਾਹੀ ਵੱਲ ਸਰਕਾ ਦਿੱਤਾਮੱਖਣ ਹੱਥੋਂ ਨਿਕਲਦਾ ਵੇਖ ਕੇ ਸਿਪਾਹੀ ਹਵਾਲਦਾਰ ਦੇ ਗੱਲ ਪੈਣ ਵਾਲਾ ਹੋ ਗਿਆ ਤੇ ਅੱਧ ਦੀ ਮੰਗ ਕੀਤੀਮੱਖਣ ਨੂੰ ਫਟਾਫਟ ਪਰੌਂਠਿਆਂ ਨਾਲ ਲਪੇਟਦਾ ਹੋਇਆ ਹਵਾਲਦਾਰ ਹੱਕ ਨਾਲ ਕਹਿਣ ਲੱਗਾ, “ਗੱਲ ਸੁਣ ਮੇਰੀ ਧਿਆਨ ਨਾਲਮੈਂ ਸੀਨੀਅਰ ਹਾਂ ਤੇ ਤੂੰ ਜੂਨੀਅਰਰੈਂਕ ਮੁਤਾਬਕ ਤਾਂ ਤੇਰਾ ਦਹੀਂ ਵੀ ਨਹੀਂ ਬਣਦਾ, ਸਿਰਫ ਅਚਾਰ ਬਣਦਾ ਹੈਇਹ ਵੀ ਮੈਂ ਰਹਿਮ ਕਰ ਕੇ ਤੈਨੂੰ ਰਿਆਇਤ ਦੇ ਰਿਹਾ ਹਾਂ, ਚੁੱਪ ਕਰ ਕੇ ਖਾ ਲੈ

ਫੌਜ, ਸੀ.ਆਰ.ਪੀ. ਅਤੇ ਬੀ.ਐੱਸ.ਐੱਫ ਆਦਿ ਵਿੱਚ ਰੈਂਕ ਮੁਤਾਬਕ ਸਲਾਮ ਵੱਜਦੀ ਹੈ ਤੇ ਪੁਲਿਸ ਵਿੱਚ ਪੋਸਟਿੰਗ ਅਨੁਸਾਰਜੇ ਕੋਈ ਕਿਸੇ ਥਾਣੇ ਦਾ ਐੱਸ.ਐੱਚ.ਓ., ਸਬ ਡਵੀਜ਼ਨ ਦਾ ਡੀ.ਐੱਸ.ਪੀ. ਜਾਂ ਜ਼ਿਲ੍ਹੇ ਦਾ ਐੱਸ.ਐੱਸ.ਪੀ. ਲੱਗਾ ਹੋਇਆ ਹੈ ਤਾਂ ਠਾਹ ਠਾਹ ਸਲਿਊਟ ਵੱਜਣਗੇਪਰ ਜੇ ਕੋਈ ਕਿਸੇ ਦਫਤਰ ਜਾਂ ਗੁੱਠੇ ਲਾਈਨ ਲੱਗਾ ਹੋਇਆ ਹੈ ਤਾਂ ਜੂਨੀਅਰ ਤੋਂ ਜੂਨੀਅਰ ਮੁਲਾਜ਼ਮ ਵੀ ਮੂੰਹ ਫੇਰ ਕੇ ਲੰਘ ਜਾਵੇਗਾਅਫਸਰ ਦੀ ਚੰਗੀ ਤੋਂ ਮਾੜੀ ਥਾਂ ਬਦਲੀ ਹੋਣ ’ਤੇ ਅਧੀਨ ਮੁਲਾਜ਼ਮਾਂ ਦਾ ਵਿਹਾਰ ਝੱਟ ਬਦਲ ਜਾਂਦਾ ਹੈਕਿਸੇ ਥਾਣੇ ਦਾ ਐੱਸ.ਐੱਚ.ਓ. ਡਾਕ ਕੱਢ ਰਿਹਾ ਸੀਮੁੰਸ਼ੀ, ਜੋ ਐੱਸ.ਐੱਚ.ਓ. ਦਾ ਨੰਬਰ ਵੰਨ ਚਮਚਾ ਸੀ, ਹਰ ਕਾਗਜ਼ ਨਾਲ ਬਦਾਮ ਦੀ ਇੱਕ ਗਿਰੀ ਐੱਸ.ਐੱਚ.ਓ. ਦੇ ਮੂੰਹ ਵਿੱਚ ਪਾ ਰਿਹਾ ਸੀਡਾਕ ਕੱਢਦਿਆਂ ਇੱਕ ਖਾਕੀ ਜਿਹਾ ਕਾਗਜ਼ ਆਇਆ ਤਾਂ ਮੁੰਸ਼ੀ ਨੇ ਬਦਾਮ ਆਪਣੇ ਮੂੰਹ ਵਿੱਚ ਸੁੱਟ ਲਿਆਐੱਸ.ਐੱਚ.ਓ. ਨੇ ਗੁੱਸੇ ਨਾਲ ਮੁੰਸ਼ੀ ਵੱਲ ਡੇਲੇ ਕੱਢੇ ਤਾਂ ਉਹ ਅੱਗੋਂ ਹੀਂ ਹੀਂ ਕਰ ਕੇ ਬੋਲਿਆ ਕਿ ਜਨਾਬ ਇਹ ਤੁਹਾਡੀ ਬਦਲੀ ਦੇ ਆਰਡਰ ਹਨ

ਕਿਤੇ ਕੋਈ ਥਾਣੇਦਾਰ ਵਰਦੀ ਪਾ ਕੇ ਕੱਸੀ ਪਾਰ ਕਰਨ ਲਈ ਖੜ੍ਹਾ ਸੀਪੁਲ ਨਾ ਹੋਣ ਕਾਰਨ ਇੱਕ ਜੱਟ ਨੇ ਕਿਹਾ ਕਿ ਕੋਈ ਗੱਲ ਨਹੀਂ ਹਜ਼ੂਰ, ਮੈਂ ਤੁਹਾਨੂੰ ਮੋਢਿਆਂ ’ਤੇ ਚੁੱਕ ਕੇ ਕੱਸੀ ਪਾਰ ਕਰਵਾ ਦਿੰਦਾ ਹਾਂਅੱਧ ਵਿੱਚ ਜਾ ਕੇ ਜੱਟ ਪੁੱਛਦਾ ਕਿ ਜਨਾਬ ਤੁਸੀਂ ਕਿਸ ਥਾਣੇ ਵਿੱਚ ਲੱਗੇ ਓ? ਥਾਣੇਦਾਰ ਨੇ ਜਵਾਬ ਦਿੱਤਾ ਕਿ ਮੈਂ ਥਾਣੇ ਵਿੱਚ ਨਹੀਂ, ਚੰਡੀਗੜ੍ਹ ਮੁੱਖ ਦਫਤਰ ਲੱਗਾ ਹੋਇਆ ਹਾਂਜੱਟ ਨੇ ਭਵਾਂ ਕੇ ਥਾਣੇਦਾਰ ਨੂੰ ਪਾਣੀ ਵਿੱਚ ਮਾਰਿਆ, “ਮੈਂ ਸਮਝਿਆ ਕਿਸੇ ਥਾਣੇ ਦਾ ਐੱਸ.ਐੱਚ.ਓ. ਹੈਕਿਤੇ ਸ਼ਰਾਬ ਪਕੜੀ ਗਈ ਤਾਂ ਸਿਫਾਰਸ਼ ਈ ਪਾਵਾਂਗੇ

ਸਰਹਾਲੀ ਥਾਣੇ ਵਿੱਚ ਸੁਰਿੰਦਰ ਸਿੰਘ ਨਾਮ ਦਾ ਐੱਸ.ਐੱਚ.ਓ. ਲੱਗਾ ਹੋਇਆ ਸੀਅਨਪੜ੍ਹ ਹੋਣ ਕਾਰਨ ਗੱਡੀਆਂ ਆਦਿ ਬਾਰੇ ਉਸ ਦੀ ਜਾਣਕਾਰੀ ਬਿਲਕੁਲ ਜ਼ੀਰੋ ਸੀਉਸ ਦੀ ਇਸੇ ਕਮਜ਼ੋਰੀ ਦਾ ਲਾਭ ਉਠਾ ਕੇ ਸਰਕਾਰੀ ਜਿਪਸੀ ਦਾ ਡਰਾਈਵਾਰ ਉਸ ਨੂੰ ਰੱਜ ਕੇ ਲੁੱਟਦਾ ਸੀਕਦੀ ਕਹਿਣਾ ਆਹ ਪੁਰਜ਼ਾ ਖਰਾਬ ਹੋ ਗਿਆ, ਕਦੇ ਕਹਿਣਾ ਔਹ ਪੁਰਜ਼ਾ ਖਰਾਬ ਹੋ ਗਿਆਅੱਤਵਾਦ ਵਿੱਚ ਐੱਸ.ਐੱਚ.ਓ. ਦਾ ਬੁਲੈਟ ਪਰੂਫ ਗੱਡੀ ਤੋਂ ਬਗੈਰ ਸਰਦਾ ਨਹੀਂ ਸੀ, ਇਸ ਲਈ ਪੈਰ ’ਤੇ ਖਰਚਾ ਕਰਨਾ ਪੈਂਦਾ ਸੀਇੱਕ ਦਿਨ ਉਹ ਸਰਹਾਲੀ ਤੋਂ ਪੱਟੀ ਵੱਲ ਜਿਪਸੀ ਭਜਾਈ ਜਾ ਰਹੇ ਸਨ ਤਾਂ ਗੱਡੀ ਅੱਗੇ ਮੱਝਾਂ ਆ ਗਈਆਂਡਰਾਈਵਰ ਨੇ ਇੱਕ ਦਮ ਬਰੇਕ ਮਾਰੀ ਤੇ ਨਾਲ ਹੀ ਬੁੜਬੁੜਾਇਆ, “ਬਿਮਾਰੀ ਪੈਣੀਆਂ ਨੇ ਮੋਸ਼ਨ ਈ (ਸਪੀਡ) ਤੋੜ ਦਿੱਤਾ” ਐੱਸ.ਐੱਚ.ਓ. ਦੇ ਕੰਨ ਖੜ੍ਹੇ ਹੋ ਗਏਅੰਗਰੇਜ਼ੀ ਵੱਲੋਂ ਹੱਥ ਤੰਗ ਹੋਣ ਕਾਰਨ ਉਸ ਨੇ ਸਮਝਿਆ ਕਿ ਮੋਸ਼ਨ ਵੀ ਕੋਈ ਪੁਰਜ਼ਾ ਹੈਉਹ ਡਰਾਇਵਰ ਦੀਆਂ ਕਰਤੂਤਾਂ ਤੋਂ ਪਹਿਲਾਂ ਹੀ ਸੜਿਆ ਫੂਕਿਆ ਪਿਆ ਸੀ, ਖਿਝ ਕੇ ਬੋਲਿਆ, “ਉਏ ਭੂਤਨੀ ਦਿਆ, ਹੁਣ ਇਹ ਮੋਸ਼ਨ ਕਿੰਨੇ ਦਾ ਪਵੇਗਾ?” ਡਰਾਈਵਰ ਫੱਟ ਮੌਕਾ ਸਾਂਭ ਗਿਆ ਤੇ ਐੱਸ.ਐੱਚ.ਓ. ਉੱਤੇ ਅਹਿਸਾਨ ਕਰਦਾ ਹੋਇਆ ਬੋਲਿਆ, “ਜਨਾਬ ਕੋਈ ਪੈਸਾ ਨਹੀਂ ਲੱਗਦਾ, ਮੇਰੇ ਕੋਲ ਕਵਾਟਰ ਵਿੱਚ ਪਹਿਲਾਂ ਹੀ ਇੱਕ ਮੋਸ਼ਨ ਸਪੇਅਰ ਪਿਆ ਹੈ” ਉਹ ਮੁਫਤ ਵਿੱਚ ਹੀ ਐੱਸ.ਐੱਚ.ਓ. ਤੋਂ ਸ਼ਾਬਾਸ਼ ਲੈ ਗਿਆ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1718)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author