BalrajSidhu7ਐਨਾ ਖਰਚਾ ਸੁਣ ਕੇ ਮੈਨੂੰ ਚੱਕਰ ਆਉਣ ਲੱਗ ਪਏ। ਮੈਂ ਗੱਡੀ ਵਿੱਚੋਂ ਪੈਸੇ ਲਿਆਉਣ ਦੇ ਬਹਾਨੇ ...
(10 ਨਵੰਬਰ 2018)

 

1995 ਵਿੱਚ ਮੈਂ ਰੋਪੜ ਜ਼ਿਲ੍ਹੇ ਵਿੱਚ ਇੱਕ ਥਾਣੇ ਦਾ ਐੱਸ.ਐੱਚ.ਓ. ਲੱਗਾ ਹੋਇਆ ਸੀਉਸ ਇਲਾਕੇ ਦੇ ਪਾਣੀ ਵਿੱਚ ਪਤਾ ਨਹੀਂ ਕੋਈ ਗੜਬੜ ਸੀ, ਲੋਕਾਂ ਨੂੰ ਪੱਥਰੀਆਂ ਪੈਣ ਦੀ ਸ਼ਿਕਾਇਤ ਆਮ ਹੀ ਸੀਮੇਰੇ ਤੋਂ ਪਹਿਲਾ ਐੱਸ.ਐੱਚ.ਓ. ਵੀ ਇਸਦਾ ਸ਼ਿਕਾਰ ਹੋ ਚੁੱਕਾ ਸੀਅਜੇ ਮੈਨੂੰ ਲੱਗੇ ਨੂੰ ਤਿੰਨ ਕੁ ਮਹੀਨੇ ਹੀ ਹੋਏ ਸਨ ਕਿ ਇੱਕ ਦਿਨ ਅੱਧੀ ਰਾਤ ਨੂੰ ਮੇਰੇ ਪੇਟ ਵਿੱਚ ਜ਼ਬਰਦਸਤ ਦਰਦ ਹੋਣ ਲੱਗ ਪਿਆਜਿਸ ਬੰਦੇ ਨੂੰ ਪੱਥਰੀਆਂ ਦੀ ਪੀੜ ਹੋਈ ਹੋਵੇ, ਉਸ ਨੂੰ ਹੀ ਪਤਾ ਹੈ ਕਿ ਇਹ ਦਰਦ ਕਿੰਨਾ ਤੇਜ਼ ਅਤੇ ਨਾਬਰਦਾਸ਼ਤ ਕਰਨ ਯੋਗ ਹੁੰਦਾ ਹੈਦਿਲ ਕਰਦਾ ਹੁੰਦਾ ਹੈ ਕਿ ਆਪੇ ਪੇਟ ਵਿੱਚ ਹੱਥ ਪਾ ਕੇ ਪੱਥਰੀਆਂ ਬਾਹਰ ਕੱਢ ਦੇਈਏਖੈਰ, ਕਿਵੇਂ ਨਾ ਕਿਵੇਂ ਲੋਕਲ ਡਾਕਟਰ ਕੋਲੋਂ ਪੇਨ ਕਿੱਲਰ ਖਾ ਕੇ ਰਾਤ ਕੱਢੀ ਤੇ ਸਵੇਰੇ ਰੋਪੜ ਦੇ ਇੱਕ ਡਾਕਟਰ ਕੋਲ ਜਾ ਅਲਖ ਜਗਾਈਉਦੋਂ ਤੱਕ ਮੈਨੂੰ ਪਤਾ ਨਹੀਂ ਸੀ ਕਿ ਇਹ ਪੱਥਰੀਆਂ ਦੀ ਪੀੜ ਹੈਉਸ ਡਾਕਟਰ ਨੇ ਮੇਰਾ ਐਕਸਰੇ ਕਰਵਾਇਆ ਤੇ ਦੱਸਿਆ ਕਿ ਤੁਹਾਡੀ ਖੱਬੇ ਪਾਸੇ ਵਾਲੀ ਪਿਸ਼ਾਬ ਦੀ ਨਾਲੀ ਵਿੱਚ ਛੋਟੀਆਂ ਛੋਟੀਆਂ ਕਈ ਪੱਥਰੀਆਂ ਫਸੀਆਂ ਪਈਆਂ ਹਨ, ਪਰ ਇਹਨਾਂ ਦਾ ਉਪਰੇਸ਼ਨ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਤੁਸੀਂ ਲੁਧਿਆਣੇ ਜ਼ਿਲ੍ਹੇ ਦੇ ਫਲਾਣੇ ਮਸ਼ਹੂਰ ਹਸਪਤਾਲ ਚਲੇ ਜਾਉ, ਉਹਨਾਂ ਕੋਲ ਬਹੁਤ ਹੀ ਆਧੁਨਿਕ ਮਸ਼ੀਨਾਂ ਹਨਉਹ ਬਿਨਾਂ ਉਪਰੇਸ਼ਨ ਕੀਤੇ ਤੋਂ ਹੀ ਪੱਥਰੀਆਂ ਕੱਢ ਦੇਣਗੇਮੈਂ ਐੱਸ.ਐੱਸ.ਪੀ. ਤੋਂ ਤਿੰਨ ਦਿਨ ਦੀ ਛੁੱਟੀ ਲਈ ਤੇ ਉਸ ਹਸਪਤਾਲ ਵੱਲ ਚਾਲੇ ਪਾ ਦਿੱਤੇ

ਉਹਨਾਂ ਸਮਿਆਂ ਵਿੱਚ ਇੰਸਪੈਕਟਰ ਦੀ ਤਨਖਾਹ ਮਹੀਨੇ ਦੀ ਸਾਰੀ 3000-3500 ਦੇ ਕਰੀਬ ਹੁੰਦੀ ਸੀਜਦੋਂ ਮੈਂ ਉਸ ਹਸਪਤਾਲ ਪਹੁੰਚਿਆ ਤਾਂ ਡਾਕਟਰ ਸਾਹਿਬ ਨੇ ਐਕਸਰੇ ਵੇਖ ਕੇ ਪੱਥਰੀਆਂ ਦਾ ਸਾਈਜ਼ ਮਿਣਿਆ ਅਤੇ ਕੱਢਣ ਦੇ ਸੱਤਰ ਹਜ਼ਾਰ ਰੁਪਏ ਮੰਗ ਲਏਨਾਲ ਹੀ ਮੈਨੂੰ ਰੰਗੀਨ ਐਕਸਰੇ, ਅਲਟਰਾਸਾਊਂਡ ਅਤੇ ਹੋਰ ਕਈ ਤਰ੍ਹਾਂ ਦੇ ਟੈਸਟ (ਜੋ ਕਿ ਉਸੇ ਹਸਪਤਾਲ ਤੋਂ ਹੋਣੇ ਸਨ) ਕਰਾਉਣ ਦਾ ਹੁਕਮ ਜਾਰੀ ਕਰ ਦਿੱਤਾਉਹਨਾਂ ਦਿਨਾਂ ਵਿੱਚ ਅਲਟਰਾਸਾਊਂਡ ਮਸ਼ੀਨ ਵੀ ਕਿਸੇ ਕਿਸੇ ਹਸਪਤਾਲ ਕੋਲ ਹੁੰਦੀ ਸੀਮੈਨੂੰ ਦਾਖਲ ਕਰਨ ਲਈ ਕਮਰਾ ਵੀ ਅਲਾਟ ਕਰ ਦਿੱਤਾ ਤੇ 25 ਹਜ਼ਾਰ ਐਡਵਾਂਸ ਜਮ੍ਹਾਂ ਕਰਵਾਉਣ ਬਾਰੇ ਕਹਿ ਦਿੱਤਾਐਨਾ ਖਰਚਾ ਸੁਣ ਕੇ ਮੈਨੂੰ ਚੱਕਰ ਆਉਣ ਲੱਗ ਪਏਮੈਂ ਗੱਡੀ ਵਿੱਚੋਂ ਪੈਸੇ ਲਿਆਉਣ ਦੇ ਬਹਾਨੇ ਉੱਥੋਂ ਖਿਸਕ ਆਇਆਫਿਰ ਮੈਂ ਲੁਧਿਆਣੇ ਸ਼ਹਿਰ ਦੇ ਦੋ ਤਿੰਨ ਹੋਰ ਮਸ਼ਹੂਰ ਹਸਪਤਾਲਾਂ ਵਿੱਚ ਗਿਆ, ਪਰ ਕੋਈ ਪੰਜਾਹ ਹਜ਼ਾਰ ਤੋਂ ਥੱਲੇ ਨਾ ਆਵੇ

ਜਦੋਂ ਹੋਰ ਕੁਝ ਨਾ ਸੁੱਝਿਆ ਤਾਂ ਮੈਨੂੰ ਆਪਣੇ ਇੱਕ ਕਲਾਸ ਫੈਲੋ ਦਾ ਧਿਆਨ ਆਇਆ, ਜਿਸ ਨੇ ਇੱਕ ਵਾਰ ਵੈਸੇ ਹੀ ਗੱਲਾਂ ਗੱਲਾਂ ਵਿੱਚ ਕਿਹਾ ਸੀ ਕਿ ਉਸ ਦੇ ਭੂਆ ਦੇ ਪੁੱਤਰ ਦਾ ਜਲੰਧਰ ਕਿਡਨੀਆਂ ਦਾ ਹਸਪਤਾਲ ਹੈ ਤੇ ਉਹ ਪੱਥਰੀਆਂ ਕੱਢਣ ਦਾ ਮਾਹਰ ਹੈਮੈਂ ਫੌਰਨ ਉਸ ਨੂੰ ਪੀ.ਸੀ.ਓ. ਤੋਂ ਫੋਨ ਕੀਤਾ ਤੇ ਕੁਦਰਤੀ ਉਹ ਘਰੇ ਹੀ ਮਿਲ ਗਿਆਮੈਂ ਉਸ ਨੂੰ ਆਪਣੀ ਮੁਸ਼ਕਿਲ ਦੱਸੀਉਸ ਨੇ ਉਸੇ ਵੇਲੇ ਡਾਕਟਰ ਨੂੰ ਫੋਨ ਕੀਤਾ ਤੇ ਮੈਨੂੰ ਮਿਲਣ ਦਾ ਟਾਈਮ ਲੈ ਦਿੱਤਾ

ਮੈਂ ਲੁਧਿਆਣੇ ਤੋਂ ਗੱਡੀ ਭਜਾ ਕੇ ਘੰਟੇ ਵਿੱਚ ਜਲੰਧਰ ਪਹੁੰਚ ਗਿਆਜਲਦੀ ਹੀ ਮੇਰੀ ਵਾਰੀ ਵੀ ਆ ਗਈਡਾਕਟਰ ਨੇ ਐਕਸਰੇ ਵੇਖਿਆ ਤੇ ਮੇਰਾ ਅਲਟਰਾਸਾਊਂਡ ਕਰਵਾਇਆਉਸ ਨੇ ਬਿਨਾਂ ਕਿਸੇ ਜ਼ਿਆਦਾ ਫਾਰਮੈਲਿਟੀ ਦੇ ਮੈਨੂੰ ਦਵਾਈ ਲਿਖ ਕੇ ਦੇ ਦਿੱਤੀਜਦੋਂ ਮੈਂ ਬਾਹਰ ਆ ਕੇ ਹਸਪਤਾਲ ਦੀ ਮੈਡੀਕਲ ਸ਼ਾਪ ਤੋਂ ਦਵਾਈ ਲਈ ਤਾਂ ਉਹ ਸਾਰੀ 150 ਰੁਪਏ ਦੀ ਆਈਮੈਨੂੰ ਲੱਗਾ ਕਿ ਡਾਕਟਰ ਨੇ ਰਿਸ਼ਤੇਦਾਰ ਦਾ ਫੋਨ ਆਉਣ ਕਰ ਕੇ ਸਿਫਾਰਸ਼ੀ ਸਮਝ ਕੇ ਮੈਨੂੰ ਐਵੇਂ ਚਲਾਵੀਂ ਜਿਹੀ ਦਵਾਈ ਲਿਖ ਕੇ ਟਾਲ਼ ਦਿੱਤਾ ਹੈਮੈਂ ਦੁਬਾਰਾ ਆਪਣੇ ਕਲਾਸ ਫੈਲੋ ਨੂੰ ਫੋਨ ਕੀਤਾ ਤੇ ਆਪਣੀ ਸ਼ੰਕਾ ਦੱਸੀਉਸ ਨੇ ਮੈਨੂੰ ਦਸ ਮਿੰਟ ਬਾਅਦ ਫੋਨ ਕਰਨ ਲਈ ਕਿਹਾਉਸਦੇ ਇਸ ਸਬੰਧੀ ਫੋਨ ਕਰਨ ਤੋਂ ਪੰਜ-ਸੱਤ ਮਿੰਟ ਬਾਅਦ ਹੀ ਡਾਕਟਰ ਨੇ ਮੈਨੂੰ ਦੁਬਾਰਾ ਅੰਦਰ ਬੁਲਾ ਲਿਆ

ਉਸ ਨੇ ਮੈਨੂੰ ਕੋਲ ਬਿਠਾ ਕੇ ਬਹੁਤ ਪਿਆਰ ਨਾਲ ਸਮਝਾਇਆ, “ਤੁਹਾਡੀ ਮਰਜ਼ ਦੀ ਦਵਾਈ ਹੈ ਹੀ 150 ਦੀ ਹੈਇਹ ਪੱਥਰੀਆਂ ਪਿਸ਼ਾਬ ਵਾਲੀ ਨਾਲੀ ਵਿੱਚ ਫਸੀਆਂ ਹੋਈਆਂ ਹਨਇਸ ਦਵਾਈ ਨਾਲ ਉਸ ਨਾਲੀ ਵਿੱਚ ਲਚਕ ਆ ਜਾਵੇਗੀ ਤੇ ਉਹ ਖੁੱਲ੍ਹ ਜਾਵੇਗੀਇਸ ਕਾਰਨ ਪੱਥਰੀਆਂ ਪਿਸ਼ਾਬ ਦੇ ਪਰੈੱਸ਼ਰ ਨਾਲ ਆਪਣੇ ਆਪ ਬਾਹਰ ਆ ਜਾਣਗੀਆਂਹੁਣ ਮੈਂ ਚਾਹਾਂ ਤਾਂ ਤੁਹਾਨੂੰ ਦਾਖਲ ਕਰ ਕੇ ਲੱਖ ਰੁਪਇਆ ਵੀ ਲੈ ਸਕਦਾ ਹਾਂਜੇ ਕੱਲ੍ਹ ਸਵੇਰ ਤੱਕ ਪੱਥਰੀਆਂ ਬਾਹਰ ਨਾ ਆਈਆਂ ਤਾਂ ਮੈਂ ਜ਼ਿੰਮੇਵਾਰ ਹਾਂ।”

ਅਸਲ ਵਿੱਚ ਪੱਥਰੀਆਂ ਦੀ ਦਰਦ ਐਨੀ ਚੰਦਰੀ ਹੁੰਦੀ ਹੈ ਕਿ ਮਰੀਜ਼ ਫੌਰਨ ਇਸ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈਕੁਝ ਲਾਲਚੀ ਡਾਕਟਰ ਇਸੇ ਦਾ ਫਾਇਦਾ ਉਠਾਉਂਦੇ ਹਨਵਾਕਈ ਅਗਲੇ ਦਿਨ ਸਵੇਰੇ ਸਾਰੀਆਂ ਪੱਥਰੀਆਂ ਪਿਸ਼ਾਬ ਨਾਲ ਬਾਹਰ ਆ ਗਈਆਂਇੱਕ ਫੋਨ ਕਾਲ ਅਤੇ ਯਾਰੀ ਦੋਸਤੀ ਰਿਸ਼ਤੇਦਾਰੀ ਕਾਰਨ ਮੇਰਾ ਹਜ਼ਾਰਾਂ ਰੁਪਇਆ ਬਚ ਗਿਆ

*****

(1386)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author