BalrajSidhu7ਕਈ ਜਾਣ ਲੱਗੇ ਵਿਸਕੀ ਦੀਆਂ ਬੋਤਲਾਂ ਛੁਪਾ ਕੇ ਲੈ ਜਾਂਦੇ ਹਨ। ਵੱਡੇ ਘੁਲਾਟੀਏ ਤਾਂ ...
(27 ਜਨਵਰੀ 2022)


ਅੱਜ ਕੱਲ੍ਹ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ
ਕਾਰਡ ਇੱਕ ਨੂੰ ਮਿਲਦਾ ਹੈ ਪਰ ਉਹ ਦੋ ਚਾਰ ਵਿਹਲੜ ਹੋਰ ਨਾਲ ਲੈ ਜਾਂਦਾ ਹੈਲਿਫਾਫੇ ਵਿੱਚ ਪਾ ਕੇ ਰੁਪਇਆ 100 ਦਿੰਦੇ ਹਨ ਪਰ ਅਗਲੇ ਦੇ 1200 ਰੁਪਏ ਪ੍ਰਤੀ ਪਲੇਟ ਖਾਣੇ ਤੇ ਬਲੈਕ ਡਾਗ ਵਿਸਕੀ ਦੀਆਂ ਧੱਜੀਆਂ ਉਡਾ ਦਿੰਦੇ ਹਨਜੇ ਕਿਤੇ ਕੋਈ ਲੀਡਰ ਆਪਣੇ ਗੰਨਮੈਨਾਂ ਦੀ ਧਾੜ ਨਾਲ ਆ ਵੜੇ ਤਾਂ ਸਮਝੋ ਲੱਗ ਗਿਆ ਚਾਲੀ ਪੰਜਾਹ ਹਜ਼ਾਰ ਦਾ ਚੂਨਾਲੋਕ ਇਹ ਨਹੀਂ ਸੋਚਦੇ ਕਿ ਸਮਾਨ ਚਾਹੇ ਬਿਗਾਨਾ ਹੈ, ਪਰ ਢਿੱਡ ਤਾਂ ਆਪਣਾ ਹੈਬਹੁਤੇ ਕਾਹਲੇ ਮਹਿਮਾਨ ਤਾਂ ਬਰਾਤ ਆਉਣ ਦਾ ਇੰਤਜ਼ਾਰ ਵੀ ਨਹੀਂ ਕਰਦੇ, ਪਹਿਲਾਂ ਹੀ ਵੇਟਰਾਂ ਤੋਂ ਸ਼ਰਾਬ ਦਾ ਤਕਾਜ਼ਾ ਸ਼ੁਰੂ ਕਰ ਦਿੰਦੇ ਹਨਕਈ ਜਾਣ ਲੱਗੇ ਵਿਸਕੀ ਦੀਆਂ ਬੋਤਲਾਂ ਛੁਪਾ ਕੇ ਲੈ ਜਾਂਦੇ ਹਨਵੱਡੇ ਘੁਲਾਟੀਏ ਤਾਂ ਡੋਲੀ ਤੁਰਨ ਤੋਂ ਬਾਅਦ ਵੀ ਆਪਣਾ ਕੰਮ ਜਾਰੀ ਰੱਖਦੇ ਹਨਉਹ ਉਦੋਂ ਹੀ ਮੋਰਚਾ ਛੱਡਦੇ ਹਨ ਜਦੋਂ ਪੈਲੇਸ ਵਾਲੇ ਕਹਿਣ ਕਿ ਭਾਈ ਜਾਉ, ਹੁਣ ਅਸੀਂ ਅਗਲੇ ਫੰਕਸ਼ਨ ਦੀ ਤਿਆਰੀ ਵੀ ਕਰਨੀ ਹੈਵਿਆਹਾਂ ਦੇ ਬਹੁਤੇ ਸ਼ੌਕੀਨਾਂ ਦਾ ਵਜ਼ਨ ਵਿਆਹ ਸੀਜ਼ਨ ਖਤਮ ਹੋਣ ਵੇਲੇ ਸਮੇਂ 20-25 ਕਿੱਲੋ ਤਕ ਵਧ ਜਾਂਦਾ ਹੈ।

ਵਿਆਹਾਂ ਵਿੱਚ ਵੱਡੇ ਵੱਡੇ ਕਲਾਕਾਰਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਹੈ ਜੋ 500 ਰੁਪਏ ਦਾ ਸ਼ਗਨ ਦੇ ਕੇ ਮੈਰਿਜ ਪੈਲੇਸ ਦੇ ਮਾਲਕ ਬਣ ਜਾਂਦੇ ਹਨਉਹਨਾਂ ਦਾ ਸਭ ਤੋਂ ਪਹਿਲਾ ਕੰਮ ਵਿਆਹ ਦੇ ਖਾਣੇ ਵਿੱਚੋਂ ਨੁਕਸ ਕੱਢਣਾ ਹੈ ਜਿਵੇਂ, ਮੱਛੀ ਛੱਪੜ ਵਾਲੀ ਮੰਗੂਰ ਹੈ, ਮੁਰਗਾ ਕੱਚਾ ਹੈ, ਪਨੀਰ 90 ਰੁਪਏ ਕਿਲੋ ਵਾਲਾ ਨਕਲੀ ਹੈ ਤੇ ਮਠਿਆਈ ਬੇਹੀ ਹੈਪਰ ਜਦੋਂ ਵੇਖੀਦਾ ਹੈ ਤਾਂ ਸਭ ਤੋਂ ਵੱਧ ਮੀਟ ਮੱਛੀ ਨਾਲ ਪਲੇਟ ਉਹੀ ਭਰਦੇ ਹਨ, ਆਈਸ ਕਰੀਮ ਵਿੱਚ ਗਰਮ ਗੁਲਾਬ ਜਾਮੁਨ ਪਾ ਕੇ ਖਾਣਗੇਘਰ ਮੁਰਗੇ ਬੱਕਰੇ ਦੀਆਂ ਹੱਡੀਆਂ ਤਕ ਚੱਬ ਜਾਣ ਵਾਲੇ ਬਿਗਾਨੇ ਵਿਆਹ ਵਿੱਚ ਲੈੱਗ ਪੀਸ ਨਾਲ ਮਾੜੀ ਜਿਹੀ ਦਾਤਨ ਕਰ ਕੇ ਬਾਕੀ ਭਵਾਂ ਕੇ ਮੇਜ਼ ਦੇ ਥੱਲੇ ਮਾਰਦੇ ਹਨਬਹੁਤੇ ਤਾਂ ਜਾਣ ਬੁੱਝ ਕੇ ਸ਼ਰਾਬੀ ਹੋਣ ਦਾ ਨਾਟਕ ਕਰ ਕੇ ਸ਼ਗਨ ਦਿੱਤੇ ਬਗੈਰ ਹੀ ਰਫੂ ਚੱਕਰ ਹੋ ਜਾਂਦੇ ਹਨਕਈ ਕਮੀਨਿਆਂ ਦਾ ਤਾਂ ਕੰਮ ਹੀ ਕੁੜੀ ਮੁੰਡੇ ਵਾਲਿਆਂ ਦੀ ਬਦਖੋਈ ਕਰਨਾ ਹੁੰਦਾ ਹੈ, “ਕੁੜੀ ਤਾਂ ਮੁੰਡੇ ਨਾਲੋਂ ਵੱਡੀ ਉਮਰ ਦੀ ਆ, ਐਵੇਂ ਬਾਹਰ ਜਾਣ ਦੇ ਚੱਕਰ ਵਿੱਚ ਫਸ ਗਏ ਲੱਗਦੇ ਆਕੁੜੀ ਵਾਲਿਆਂ ਨੂੰ ਐਨਾ ਪੈਸਾ ਖਰਚ ਕਰਨ ਦੀ ਕੀ ਜ਼ਰੂਰਤ ਸੀ, ਪਤਾ ਨਹੀਂ ਚਾਰ ਦਿਨ ਨਿਭਣੀ ਵੀ ਆ ਕੇ ਨਹੀਂਡੈਕੋਰੇਸ਼ਨ ’ਤੇ ਐਨੇ ਪੈਸੇ ਲਗਾ ਦਿੱਤੇ, ਹਰਾਮ ਦੀ ਕਮਾਈ ਲਗਦੀ ਆਮੁੰਡਾ ਬੜਾ ਟਿਕ ਕੇ ਬੈਠਾ, ਮਿੱਤਰਾਂ ਨੇ ਵਾਹਵਾ ਮਾਲ ਛਕਾਇਆ ਲੱਗਦਾਲੋਕਾਂ ਦੇ ਤਾਂ ਕਰਜ਼ੇ ਮੋੜ ਦੇਵੇ ਪਹਿਲਾਂ, ਸਾਲਾ ਕਿਵੇਂ ਰਾਜਾ ਬਣਿਆ ਬੈਠਾਕੁੜੀ ਪੂਰੀ ਮਾਂ ਵਰਗੀ ਆ, ਚਕਾਊ ਸਹੁਰਿਆਂ ਦੇ ਚੌਂਹਟੇ। ” ਜੇ ਜ਼ਿਆਦਾ ਪਕਵਾਨ ਬਣੇ ਹੋਣ ਤਾਂ ਕਹਿਣਗੇ ਫੁਕਰੀ ਮਾਰਦੇ ਆ ਤੇ ਜੇ ਵਿਆਹ ਸਾਦਾ ਹੋਵੇ ਤਾਂ ਭੁੱਖੇ ਮਾਰ ‘ਤਾ ਸਾਲੇ ਮੱਖੀ ਚੂਸਾਂ ਨੇਸਭ ਤੋਂ ਨੀਚ ਉਹ ਬੰਦੇ ਹੁੰਦੇ ਹਨ ਜੋ ਬੁਲਾਉਣ ਵਾਲਿਆਂ ਦੀ ਧੀਆਂ ਭੈਣਾਂ ਬਾਰੇ ਰੱਜ ਕੇ ਬਕਵਾਸ ਕਰਦੇ ਹਨਸ਼ਗਨ ਦੇਣ ਲੱਗਿਆਂ ਜਿਨ੍ਹਾਂ ਨੂੰ ਮੌਤ ਪੈਂਦੀ ਹੈ, ਉਹ ਆਪਣੀ ਬੇਟੀ ਦੀ ਉਮਰ ਦੀਆਂ ਡਾਂਸਰਾਂ ਨੂੰ ਮੂੰਹ ਨਾਲ ਪੰਜ ਪੰਜ ਸੌ ਦੇ ਨੋਟ ਫੜਾਉਂਦੇ ਹਨਕਈ ਵਾਰ ਬਹੁਤੇ ਕਾਹਲੇ ਪੈਲੇਸ ਵਿੱਚ ਜਾ ਕੇ ਵੇਟਰਾਂ ਨੂੰ ਆਰਡਰ ਛੱਡਣ ਲੱਗ ਪੈਂਦੇ ਹਨ ਤੇ ਬਾਅਦ ਵਿੱਚ ਪਤਾ ਚੱਲਦਾ ਹੈ ਕਿ ਵਿਆਹ ਤਾਂ ਦੂਸਰੇ ਪੈਲੇਸ ਵਿੱਚ ਸੀ

ਵਿਆਹ ਵਾਲੇ ਦਿਨ ਸਵੇਰ ਤੋਂ ਹੀ ਤਮਾਸ਼ਾ ਸ਼ੁਰੂ ਹੋ ਜਾਂਦਾ ਹੈਜੰਝ ਦੇ ਪਹੁੰਚਣ ਦਾ ਵਕਤ ਕਾਰਡ ਵਿੱਚ ਸਵੇਰੇ ਦਸ ਵਜੇ ਦਾ ਲਿਖਿਆ ਹੁੰਦਾ ਹੈ, ਪਰ ਬਰਾਤਣਾਂ ਦੇ ਬਿਊਟੀ ਪਾਰਲਰ ਦੇ ਚੱਕਰ ਵਿੱਚ 12 ਵਜੇ ਤੋਂ ਬਾਅਦ ਪਹੁੰਚਦੀ ਹੈਲਾਵਾਂ ਫੇਰੇ ਬਾਰਾਂ ਵਜੇ ਤੋਂ ਪਹਿਲਾਂ ਹੋਣੇ ਸ਼ੁਭ ਮੰਨੇ ਜਾਂਦੇ ਹਨਨ, ਪਰ ਉਹ ਵੀ ਦੋ ਤਿੰਨ ਵਜੇ ਤੋਂ ਪਹਿਲਾਂ ਨਹੀਂ ਨਿਪਟਦੇਬਰਾਤੀਆਂ ਦੀ ਸ਼ਕਲ ਸੂਰਤ ਆਉਣ ਲੱਗਿਆਂ ਹੋਰ ਹੁੰਦੀ ਹੈ ’ਤੇ ਜਾਣ ਲੱਗਿਆਂ ਹੋਰਸਵੇਰੇ ਸੂਟ ਬੂਟ, ਠੋਕ ਠੋਕ ਕੇ ਬੰਨ੍ਹੀਆਂ ਪੱਗਾਂ ਤੇ ਮੈਚਿੰਗ ਟਾਈਆਂਸ਼ਾਮ ਤਕ ਹੱਥ ’ਤੇ ਕੋਟ ਪੈਂਟ ਮੀਟ ਦੀ ਤਰੀ ਨਾਲ ਲਿੱਬੜੇ ਹੋਏ ਤੇ ਟਾਈ ਘੁੰਮ ਕੇ ਪਿੱਠ ਵੱਲ ਗਈ ਹੁੰਦੀ ਹੈਕਈ ਡਿਗਦੇ ਢਹਿੰਦੇ ਘਰ ਪਹੁੰਚਣ ਵਿੱਚ ਕਾਮਯਾਬ ਹੋ ਜਾਂਦੇ ਹਨ ਤੇ ਕਈ ਐਕਸੀਡੈਂਟ ਕਰਵਾ ਕੇ ਹਸਪਤਾਲਵਿਆਹ ਵੇਖਣ ਵੇਲੇ ਸਭ ਤੋਂ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ ਕਾਨਪੁਰੀ ਪਿਸਤੌਲਾਂ ਵਾਲੇ ਫੁਕਰਿਆਂ ਦਾਇਹ ਸ਼ੋਸ਼ੇਬਾਜ਼ ਆਪਣੀ ਚਾਂਦਮਾਰੀ ਨਾਲ ਕਈ ਘਰਾਂ ਦੇ ਦੀਵੇ ਗੁੱਲ ਕਰ ਚੁੱਕੇ ਹਨਇਸ ਲਈ ਡਾਂਸਰਾਂ ਦੇ ਨਜ਼ਦੀਕੀ ਲਟਕੇ ਝਟਕੇ ਦੇਖਣ ਦੇ ਲਾਲਚ ਤੋਂ ਬਚ ਕੇ ਸਟੇਜ ਤੋਂ ਵੱਧ ਤੋਂ ਵੱਧ ਦੂਰੀ ’ਤੇ ਟੇਬਲ ਮੱਲਣਾ ਚਾਹੀਦਾ ਹੈਜੇ ਫੁਕਰੇ ਮੁਫਤ ਦੀ ਸ਼ਰਾਬ ਨਾਲ ਆਫਰ ਕੇ ਪਟਾਕੇ ਪਾਉਣੇ ਸ਼ੁਰੂ ਕਰ ਦੇਣ ਤਾਂ ਬਿਨਾਂ ਖਾਧੇ ਪੀਤੇ ਪਰਿਵਾਰ ਸਮੇਤ ਪੈਲੇਸ ਤੋਂ ਫਰਾਰ ਹੋ ਜਾਉ, ਇਨਸਾਨ ਦੀ ਜਾਨ ਚਾਹ ਪਕੌੜਿਆਂ ਤੋਂ ਬਹੁਤ ਜ਼ਿਆਦਾ ਕੀਮਤੀ ਹੁੰਦੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3312)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

ਬਲਰਾਜ ਸਿੰਘ ਸਿੱਧੂ ਏ.ਆਈ.ਜੀ.

Balraj Singh Sidhu (A.I.G. Retired)
Phone: (91 - 95011 - 00062)
Email: (bssidhupps@gmail.com)

More articles from this author