PrabhjotKDhillon7ਜ਼ਿੰਦਗੀ ਸਿੱਧੀ ਸੜਕ ਨਹੀਂ ਹੈ ਪਰ ਹਰ ਮੋੜ ’ਤੇ ਖੜ੍ਹੇ ਹੋ ਕੇ ...
(20 ਫਰਵਰੀ 2023)
ਇਸ ਸਮੇਂ ਪਾਠਕ: 52.

 

ਜ਼ਿੰਦਗੀ ਵਿੱਚ ਉਤਰਾਅ ਚੜ੍ਹਾਅ ਆਉਣੇ ਸੁਭਾਵਿਕ ਹਨਜੇਕਰ ਅਸੀਂ ਡੋਲ ਜਾਂਦੇ ਹਾਂ ਤਾਂ ਵੀ ਹਾਲਾਤ ਤੇ ਸਮਾਂ ਉਵੇਂ ਦਾ ਹੀ ਰਹਿੰਦਾ ਹੈਹਾਂ, ਇਕਦਮ ਮੁਸੀਬਤ ਆ ਜਾਣ ’ਤੇ ਪ੍ਰੇਸ਼ਾਨੀ ਹੁੰਦੀ ਹੈ ਪਰ ਉਸ ਵਿੱਚੋਂ ਨਿਕਲਣਾ ਸਾਡੇ ਲਈ ਬਹੁਤ ਜ਼ਰੂਰੀ ਹੈਕੁਝ ਵਕਤ ਤਾਂ ਉਸ ਮਾਹੌਲ ਵਿੱਚ ਰਹਿਣਾ ਪੈਂਦਾ ਹੈ ਕਿਉਂਕਿ ਨਿਕਲਣ ਦੇ ਢੰਗ ਤਰੀਕੇ ਵੀ ਬਹੁਤ ਜਲਦੀ ਨਹੀਂ ਲੱਭਦੇਪਰ ਮੁਸੀਬਤ ਆ ਜਾਣ ਤੇ ਹਿੰਮਤ ਹਾਰ ਕੇ ਬੈਠਣਾ ਮੁਸੀਬਤਾਂ ਨੂੰ ਕਈ ਗੁਣਾ ਜ਼ਿਆਦਾ ਕਰ ਦਿੰਦਾ ਹੈਰੋਣਾ ਮੁਸੀਬਤ ਵਿੱਚੋਂ ਕੱਢਦਾ ਨਹੀਂ, ਸਗੋਂ ਹੋਰ ਸਿਹਤ ਖਰਾਬ ਕਰ ਦਿੰਦਾ ਹੈਬਹੁਤ ਵਾਰ ਸਾਡਾ ਭਾਵੁਕ ਸੁਭਾਅ ਵੀ ਸਾਨੂੰ ਪ੍ਰੇਸ਼ਾਨ ਕਰਦਾ ਹੈਅਸੀਂ ਛੋਟੀ ਜਿਹੀ ਗੱਲ ’ਤੇ ਵੀ ਬਹੁਤ ਦੁਖੀ ਹੋ ਜਾਂਦੇ ਹਾਂ।

ਜੇਕਰ ਅਸੀਂ ਇਹ ਸੋਚਦੇ ਹਾਂ ਕਿ ਜ਼ਿੰਦਗੀ ਜਿਊਣਾ ਬਹੁਤ ਔਖਾ ਹੈ, ਇਹ ਸਾਡੀ ਸੋਚ ’ਤੇ ਵੀ ਨਿਰਭਰ ਕਰਦਾ ਹੈਜ਼ਿੰਦਗੀ ਸਿੱਧੀ ਸੜਕ ਨਹੀਂ ਹੈ ਪਰ ਹਰ ਮੋੜ ’ਤੇ ਖੜ੍ਹੇ ਹੋ ਕੇ ਰੋਇਆ ਤਾਂ ਨਹੀਂ ਜਾ ਸਕਦਾਜਿਵੇਂ ਅਸੀਂ ਵੱਡੇ ਅਤੇ ਛੋਟੇ ਮੋੜ ਤੇ ਗੱਡੀ ਮੋੜਦੇ ਹੋਏ ਸਫਰ ਜਾਰੀ ਰੱਖਦੇ ਹਾਂ, ਇਵੇਂ ਹੀ ਜ਼ਿੰਦਗੀ ਦੇ ਸਫਰ ਵਿੱਚ ਆਉਣ ਵਾਲੇ ਮੁਸੀਬਤਾਂ ਰੂਪੀ ਮੋੜਾਂ ਤੋਂ ਅੱਗੇ ਸਫਰ ਕਰਨਾ ਹੁੰਦਾ ਹੈਹਰ ਕਿਸੇ ਦੀ ਜ਼ਿੰਦਗੀ ਵਿੱਚ ਉਤਰਾਅ ਚੜ੍ਹਾਅ ਆਉਂਦੇ ਹਨ। ਹਰ ਵਾਰ ਹਾਲਾਤ ਅਤੇ ਕਾਰਨ ਵੱਖਰੇ ਹੁੰਦੇ ਹਨਪਰ ਮੁਸੀਬਤ ਦਾ ਸਾਹਮਣਾ ਕਰਨ ਦਾ ਜਜ਼ਬਾ ਹੋਣਾ ਅਤੇ ਸੋਚ ਦਾ ਹੋਣਾ ਜ਼ਰੂਰੀ ਹੈਜਿਸ ਕੋਲ ਇਹ ਹਨ, ਉਹ ਹਰ ਮੁਸੀਬਤ ਦਾ ਸਾਹਮਣਾ ਕਰਨ ਲਈ ਆਪਣੇ ਆਪ ਨੂੰ ਤਿਆਰ ਕਰ ਲਵੇਗਾਜ਼ਿੰਦਗੀ ਵਿੱਚ ਕੁੱਝ ਅਜਿਹੇ ਦੋਸਤ ਅਤੇ ਰਿਸ਼ਤੇ ਜ਼ਰੂਰ ਬਣਾਕੇ ਰੱਖੋ, ਜਿਸਦੇ ਨਾਲ ਆਪਣਾ ਹਰ ਦੁੱਖ ਸੁੱਖ ਸਾਂਝਾ ਕਰ ਸਕੋਂਜਿਹੜਾ ਦੋਸਤ ਤੁਹਾਡੇ ਸੁਖ ਤੋਂ ਦੁਖੀ ਨਾ ਹੋਵੇ ਅਤੇ ਤੁਹਾਡੇ ਦੁੱਖ ਵਿੱਚ ਤੁਹਾਡਾ ਸਾਥ ਨਾ ਛੱਡੇਜੇਕਰ ਅਜਿਹੇ ਦੋਸਤ ਤੁਹਾਡੇ ਕੋਲ ਹਨ ਤਾਂ ਜ਼ਿੰਦਗੀ ਔਖੀ ਹੋਣ ਦੇ ਬਾਵਜੂਦ ਵੀ ਸੌਖੀ ਹੁੰਦੀ ਹੈ

ਬਹੁਤ ਵਾਰ ਅਸੀਂ ਦੂਜਿਆਂ ਨੂੰ, ਮਤਲਬ ਧੀਆਂ ਪੁੱਤਾਂ, ਭੈਣਾਂ ਭਰਾਵਾਂ ਜਾਂ ਹੋਰਾਂ ਨੂੰ ਖੁਸ਼ ਕਰਨ ਵਿੱਚ ਲੱਗੇ ਰਹਿੰਦੇ ਹਾਂਆਪਣੇ ਵੱਲੋਂ ਚੰਗਾ ਕਰੋ, ਦੂਸਰਿਆਂ ਨੂੰ ਖੁਸ਼ ਕੋਈ ਨਾ ਕਰ ਸਕਿਆ ਅਤੇ ਨਾ ਕੀਤਾ ਜਾ ਸਕਦਾ ਹੈਜਿਹੜੇ ਰਿਸ਼ਤੇ ਹਮੇਸ਼ਾ ਦੁੱਖ ਦੇਣ, ਉਨ੍ਹਾਂ ਤੋਂ ਪਾਸਾ ਵੱਟਣਾ ਹੀ ਬਿਹਤਰ ਹੈ ਅਤੇ ਦੂਰੀ ਬਣਾ ਲਵੋਹਾਂ, ਕਈ ਵਾਰ ਬਹੁਤ ਨੇੜੇ ਦੇ ਰਿਸ਼ਤੇ ਹੁੰਦੇ ਹਨ, ਜਿੱਥੇ ਦੂਰੀ ਬਣਾਉਣੀ ਔਖੀ ਹੋ ਜਾਂਦੀ ਹੈਇੱਥੇ ‘ਇੱਕ ਚੁੱਪ ਸੌ ਸੁੱਖ’ ਵਾਲਾ ਫਾਰਮੂਲਾ ਅਪਣਾ ਲੈਣ ਨਾਲ ਜ਼ਿੰਦਗੀ ਸੌਖੀ ਹੋ ਜਾਂਦੀ ਹੈਜੇਕਰ ਤੁਹਾਨੂੰ ਕੋਈ ਗਲਤ ਸਾਬਿਤ ਕਰਨ ’ਤੇ ਹੀ ਲੱਗਾ ਹੈ ਤਾਂ ਉਸ ਨੂੰ ਸਫਾਈ ਦੇਣੀ ਬਿਲਕੁਲ ਬੰਦ ਕਰ ਦੇਣੀ ਚਾਹੀਦੀ ਹੈਜਦੋਂ ਅਸੀਂ ਸਫਾਈ ਦਿੰਦੇ ਹਾਂ ਤਾਂ ਅਸੀਂ ਆਪਣੇ ਆਪ ਨੂੰ ਦੁੱਖ ਦਿੰਦੇ ਹਾਂ ਕਿਉਂਕਿ ਗਲਤ ਬੋਲਣ ਵਾਲਾ ਕਦੇ ਵੀ ਸਾਡੀ ਗੱਲ ਨਹੀਂ ਮੰਨੇਗਾ

ਸਾਡੀ ਜ਼ਿੰਦਗੀ ਕਈ ਵਾਰ ਇਸ ਕਰਕੇ ਔਖੀ ਹੋ ਜਾਂਦੀ ਹੈ ਕਿ ਅਸੀਂ ਰਿਸ਼ਤੇਦਾਰਾਂ ਤੋਂ ਉਮੀਦਾਂ ਬਹੁਤ ਲਗਾ ਲੈਂਦੇ ਹਾਂਨੂੰਹਾਂ ਪੁੱਤਾਂ ਨੂੰ ਲੱਗਦਾ ਹੈ ਕਿ ਬਜ਼ੁਰਗ ਮਾਪੇ ਸਾਰਾ ਕੁੱਝ ਸਾਨੂੰ ਦੇਣਇੱਥੇ ਬੱਚਿਆਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਬਜ਼ੁਰਗ ਮਾਪਿਆਂ ਨੇ ਸਾਰੀ ਉਮਰ ਮਿਹਨਤ ਕਰਕੇ ਸਭ ਕੁਝ ਬਣਾਇਆ ਹੈਪਹਿਲਾਂ ਤਾਂ ਉਹ ਬਣਾਉਣ ਵਿੱਚ ਹੀ ਲੱਗੇ ਰਹੇ, ਉਸ ਨੂੰ ਮਾਨਣ ਦਾ ਸਮਾਂ ਹੁਣ ਮਿਲਿਆ ਹੈਉਹ ਸਾਰਾ ਕੁਝ ਇੱਥੇ ਤੁਹਾਡੇ ਲਈ ਹੀ ਛੱਡਕੇ ਜਾਣਗੇਜੇਕਰ ਬੱਚਿਆਂ ਵੱਲੋਂ ਪਿਆਰ ਸਤਿਕਾਰ ਨਹੀਂ ਮਿਲ ਰਿਹਾ ਤਾਂ ਦੁਖੀ ਹੋਣ ਦੀ ਥਾਂ ਉਨ੍ਹਾਂ ਲੋਕਾਂ ਵਿੱਚ ਜਾਉ ਜਿੱਥੇ ਪਿਆਰ ਅਤੇ ਸਤਿਕਾਰ ਮਿਲਦਾ ਹੈਆਪਣੇ ਆਪ ਨੂੰ ਕਿਸੇ ਨਾ ਕਿਸੇ ਕੰਮ ਵਿੱਚ ਲਗਾਈ ਰੱਖੋਜਿਹੜੀ ਸੋਚ ਜ਼ਿੰਦਗੀ ਜਿਊਣੀ ਔਖੀ ਕਰਨ ਲੱਗੇ, ਉਸ ਨੂੰ ਆਪਣੇ ਉੱਤੇ ਭਾਰੂ ਨਾ ਹੋਣ ਦਿਉਜਦੋਂ ਅਸੀਂ ਕਿਸੇ ਕੰਮ ਵਿੱਚ ਰੁੱਝੇ ਰਹਾਂਗੇ ਤਾਂ ਫਾਲਤੂ ਦੀਆਂ ਸੋਚਾਂ ਤੋਂ ਬਚੇ ਰਹਾਂਗੇਹੱਸਣਾ ਅਤੇ ਖੁਸ਼ ਰਹਿਣ ਸਿੱਖੋਦੂਸਰਿਆਂ ਤੋਂ ਖੁਸ਼ੀਆਂ ਦੀ ਆਸ ਨਾ ਕਰੋਜ਼ਿੰਦਗੀ ਸਾਡੀ ਹੈ, ਇਸ ਨੂੰ ਸੌਖਾ ਕਰਨਾ ਸਾਡੇ ’ਤੇ ਨਿਰਭਰ ਕਰਦਾ ਹੈ

ਵਕਤ ਬਦਲਦਾ ਹੈ, ਹਾਲਾਤ ਬਦਲਦੇ ਹਨ, ਉਸਦੇ ਨਾਲ ਹੀ ਦੁੱਖ ਸੁਖ ਆਉਂਦੇ ਜਾਂਦੇ ਹਨਜੇਕਰ ਦੁੱਖ ਨਾ ਆਵੇ, ਜ਼ਿੰਦਗੀ ਵਿੱਚ ਔਖਾ ਸਮਾਂ ਨਾ ਆਵੇ ਤਾਂ ਚੰਗੇ ਸਮੇਂ ਦਾ ਪਤਾ ਹੀ ਨਹੀਂ ਲੱਗੇਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3806)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

ਪ੍ਰਭਜੋਤ ਕੌਰ ਢਿੱਲੋਂ

ਪ੍ਰਭਜੋਤ ਕੌਰ ਢਿੱਲੋਂ

Mohali, Punjab, India.
Phone: (91 - 98150 - 30221)
Email: (prabhjotkaurdhillon2017@gmail.com)

More articles from this author