PrabhjotKDhillon7ਜਿੱਥੇ ਸਾਰਾ ਕੁਝ ਵਪਾਰ ਬਣ ਜਾਵੇ, ਉੱਥੇ ਬੰਦੇ ਦੀ ਕੀਮਤ ਇਵੇਂ ਹੀ ਪੈਂਦੀ ਹੈ ...
(28 ਮਈ 2021)

 

ਪਿਛਲੇ ਸਾਲ ਕਰੋਨਾ ਨੇ ਲੋਕਾਂ ਨੂੰ ਘਰਾਂ ਦੇ ਅੰਦਰ ਬੰਦ ਕਰ ਦਿੱਤਾਸਰਕਾਰਾਂ ਨੇ ਕਰਫਿਊ ਅਤੇ ਲਾਕਡਾਊਨ ਲਗਾ ਦਿੱਤਾਜ਼ਿੰਦਗੀ ਇਕਦਮ ਰੁਕ ਗਈਸੁੰਨੀਆਂ ਸੜਕਾਂ ਡਰਾਉਣੀਆਂ ਲੱਗ ਰਹੀਆਂ ਸਨਲੋਕਾਂ ਵਿੱਚ ਇੰਨਾ ਡਰ ਅਤੇ ਸਹਿਮ ਕਿ ਲੋਕਾਂ ਨੇ ਸਰਕਾਰਾਂ ਦੇ ਨਾਲ ਨਾਲ ਆਪਣੀਆਂ ਹਦਾਇਤਾਂ ਆਪਣੇ ਅਤੇ ਆਂਢ ਗੁਆਂਢ ’ਤੇ ਲਗਾ ਲਈਆਂਲੋਕਾਂ ਦੇ ਰੁਜ਼ਗਾਰ ਛੁੱਟ ਗਏਸ਼ਹਿਰਾਂ ਤੋਂ ਕਈ ਕਈ ਕਿਲੋਮੀਟਰ ਲੋਕ ਪੈਦਲ ਆਪਣੇ ਘਰਾਂ ਨੂੰ ਤੁਰ ਪਏਕਈਆਂ ਦੀ ਰਸਤੇ ਵਿੱਚ ਮੌਤ ਹੋ ਗਈਔਰਤਾਂ ਅਤੇ ਬੱਚੇ ਵੀ ਸੜਕਾਂ ’ਤੇ ਨੰਗੇ ਪੈਰ ਤੁਰੇ ਜਾਂਦੇ ਵੇਖੇ ਗਏਪਰ ਸਰਕਾਰਾਂ ਦੇ ਕੰਨਾਂ ’ਤੇ ਜੂੰ ਨਹੀਂ ਸਰਕੀਕਿਵੇਂ ਦੀ ਸੋਚ ਅਤੇ ਕਿਵੇਂ ਦੀ ਸਮਝ ਹੈਸਭ ਸੋਚ ਕੇ ਦੁੱਖ ਅਤੇ ਅਫਸੋਸ ਹੁੰਦਾ ਹੈਲੋਕਾਂ ਦਾ ਬੁਰਾ ਹਾਲ ਸੀ ਅਤੇ ਸਾਡੀ ਸਰਕਾਰ ਦੀਵੇ ਜਗਾ ਕੇ ਅਤੇ ਥਾਲੀਆਂ ਵਜਾ ਕੇ ਕਰੋਨਾ ਭਜਾ ਰਹੀ ਸੀਜਦੋਂ ਅਸੀਂ ਅਜਿਹੀ ਮਾਨਸਿਕਤਾ ਵਾਲੇ ਨੇਤਾ ਚੁਣਦਾ ਹਾਂ ਤਾਂ ਉਨ੍ਹਾਂ ਨੂੰ ਵੀ ਸਾਡੀ ਮਾਨਸਿਕਤਾ ਦੀ ਸਮਝ ਆ ਹੀ ਜਾਂਦੀ ਹੈ

ਲਾਕਡਾਊਨ ਲਗਾਉਣਾ ਜਾਂ ਕਰਫਿਊ ਲਗਾਉਣ ਦਾ ਮਤਲਬ ਹੁੰਦਾ ਹੈ ਕਿ ਸਮਾਂ ਲੈ ਕੇ ਪ੍ਰਬੰਧ ਕਰ ਲਏ ਜਾਣਪਰ ਸਾਡੇ ਤਾਂ ਲਾਕਡਾਊਨ ਇਵੇਂ ਲਗਾਇਆ ਜਾਂਦਾ ਹੈ ਜਿਵੇਂ ਇਹ ਕਰੋਨਾ ਦਾ ਹੱਲ ਹੋਵੇ ਇੱਕ ਸਾਲ ਤੋਂ ਉੱਪਰ ਸਮਾਂ ਹੋ ਗਿਆ ਪਰ ਸਰਕਾਰਾਂ ਵੱਲੋਂ ਕੋਈ ਸਾਰਥਿਕ ਕਦਮ ਨਹੀਂ ਚੁੱਕੇ ਗਏਸਿਆਣੇ ਬਜ਼ੁਰਗ ਤਾਂ ਭਾਂਡਿਆਂ ਦਾ ਖੜਕਣਾ ਮਾੜਾ ਮੰਨਦੇ ਸੀ ਪਰ ਅਸੀਂ ਤਾਂ ਆਪਣੇ ਭਾਂਡੇ ਆਪੇ ਹੀ ਖੜਕਾ ਦਿੱਤੇਲੋਕਾਂ ਦਾ ਫਿਕਰ ਕਰਨਾ ਸਿਆਸਤਦਾਨਾਂ ਦੀ ਕਾਪੀ ਵਿੱਚ ਕਿਧਰੇ ਵੀ ਨਹੀਂ ਲਿਖਿਆਉਨ੍ਹਾਂ ਨੂੰ ਸਿਰਫ਼ ਵੋਟਾਂ ਲੈਣ ਤਕ ਮਤਲਬ ਹੈਜਿਹੜੀ ਸਰਕਾਰ ਲੋਕਾਂ ’ਤੇ ਟੈਕਸ ਲਗਾ ਰਹੀ ਹੈ, ਉਸਦੀਆਂ ਲੋਕਾਂ ਪ੍ਰਤੀ ਜ਼ਿੰਮੇਵਾਰੀਆਂ ਵੀ ਹੁੰਦੀਆਂ ਹਨਪਰ ਸਾਡੀਆਂ ਸਰਕਾਰਾਂ ਤਾਂ ਆਪਣੀਆਂ ਤਨਖਾਹਾਂ, ਆਪਣੀਆਂ ਪੈਨਸ਼ਨਾਂ, ਆਪਣੀਆਂ ਵੱਡੀਆਂ ਗੱਡੀਆਂ ਅਤੇ ਜੋਸ਼ ਆਰਾਮ ਨਾਲ ਹੀ ਮਤਲਬ ਰੱਖਦੀਆਂ ਹਨਚੰਗੀਆਂ ਔਰਤ ਵੀ ਮਾੜੇ ਵਕਤ ਲਈ ਕੁਝ ਬਚਾ ਕੁ ਰੱਖਦੀ ਹੈਪਰ ਸਾਡੀਆਂ ਸਰਕਾਰਾਂ ਨੇ ਲੋਕਾਂ ਦਾ ਟੈਕਸਾਂ ਦਾ ਪੈਸਾ ਦੋਵਾਂ ਹੱਥਾਂ ਨਾਲ ਆਪਣੇ ’ਤੇ ਖਰਚਿਆ ਅਤੇ ਪੂੰਜੀਪਤੀਆਂ ਨੂੰ ਦਿੱਤਾਕਰੋਨਾ ਵੇਲੇ ਟੈਕਸ ਦੇਣ ਵਾਲੇ ਲੋਕਾਂ ਦੀ ਸਰਕਾਰ ਨੇ ਕੋਈ ਮਦਦ ਨਹੀਂ ਕੀਤੀਹੱਦ ਤਾਂ ਉਦੋਂ ਹੋ ਗਈ ਜਦੋਂ ਮਹਿੰਗਾਈ ਭੱਤੇ ਦੀਆਂ ਤਿੰਨ ਕਿਸ਼ਤਾਂ ’ਤੇ ਰੋਕ ਲਗਾ ਦਿੱਤੀ

ਇੱਕ ਸਾਲ ਦੇ ਅੰਦਰ ਸਰਕਾਰਾਂ ਨੇ ਕੁਝ ਵੀ ਨਹੀਂ ਕੀਤਾ ਪਿਛਲੇ ਸਾਲ ਤੋਂ ਸਕੂਲ ਕਾਲਜ ਬੰਦ ਹਨਛੋਟੇ ਵੱਡੇ ਕਾਰੋਬਾਰ ਬੰਦ ਹਨਜੇਕਰ ਸਕੂਲਾਂ ਕਾਲਜਾਂ ਦੇ ਬੰਦ ਹੋਣ ਦੀ ਗੱਲ ਕਰੀਏ ਤਾਂ ਬਹੁਤ ਕੁਝ ਇੱਕ ਦੂਸਰੇ ਨਾਲ ਜੁੜਿਆ ਹੋਇਆ ਹੈਕੰਮਕਾਰ ਠੱਪ ਹਨਸਕੂਲਾਂ ਕਾਲਜਾਂ ਵਾਲੇ ਫੀਸਾਂ ਮੰਗ ਰਹੇ ਹਨਮਾਪੇ ਫੀਸਾਂ ਦੇਣ ਦੀ ਹਾਲਤ ਵਿੱਚ ਨਹੀਂ ਹਨਸਕੂਲਾਂ ਦੀ ਆਮਦਨ ਬੰਦ ਹੋ ਗਈ ਤਾਂ ਉਨ੍ਹਾਂ ਨੇ ਸਟਾਫ ਨੂੰ ਤਨਖਾਹਾਂ ਦੇਣੀਆਂ ਬੰਦ ਕਰ ਦਿੱਤੀਆਂਲੋਕਾਂ ਦੇ ਘਰ ਦੇ ਖਰਚ ਚੱਲਣੇ ਬੇਹੱਦ ਔਖੇ ਹੋ ਗਏ ਹਨ

ਸਿਆਸਤਦਾਨਾਂ ਨੂੰ ਇਨ੍ਹਾਂ ਮੁਸ਼ਕਿਲਾਂ ਮੁਸੀਬਤਾਂ ਨਾਲ ਜੂਝਣਾ ਨਹੀਂ ਪੈਂਦਾਉਹ ਵਾਤਾਵਰਣ ਅਨੁਕੂਲ ਦਫਤਰਾਂ ਵਿੱਚ ਬੈਠ ਕੇ ਫੈਸਲੇ ਸੁਣਾ ਦਿੰਦੇ ਹਨਉਨ੍ਹਾਂ ਨੂੰ ਤਨਖਾਹਾਂ ਮਿਲ ਜਾਣੀਆਂ ਹਨ ਅਤੇ ਪੈਨਸ਼ਨਾਂ ਵੀ ਮਿਲਣੀਆਂ ਹੀ ਹਨਉਨ੍ਹਾਂ ਨੂੰ ਕੀ ਪਤਾ ਰੇਹੜੀ, ਫੜੀ ਨਾ ਲੱਗੀ ਜਾਂ ਦੁਕਾਨ ਨਾ ਖੁੱਲ੍ਹੀ ਤਾਂ ਘਰਦੇ ਹਾਲਾਤ ਕੀ ਹੋਣਗੇਸਰਕਾਰਾਂ ਦੀ ਡਿਊਟੀ ਹੁੰਦੀ ਹੈ ਕਿ ਬਿਪਤਾ ਲਈ ਪੈਸਾ ਬਚਾਅ ਕੇ ਰੱਖੇ ਅਤੇ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰੇਪਰ ਸਾਡੀਆਂ ਸਰਕਾਰਾਂ ਬੁਰੀ ਤਰ੍ਹਾਂ ਫੇਲ ਹੋਈਆਂ ਹਨਸਿਆਸਤਦਾਨਾਂ ਨੂੰ ਇੱਕ ਦੂਸਰੇ ਤੇ ਚਿੱਕੜ ਸੁੱਟਣ ਤੋਂ ਬਗੈਰ ਹੋਰ ਕੋਈ ਕੰਮ ਨਹੀਂਕਰੋਨਾ ਨੇ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ ਹੈ ਅਤੇ ਸਰਕਾਰਾਂ ਵਿੱਚ ਬੈਠੇ ਬਿਆਨ ਦੇ ਰਹੇ ਹਨ ਕਿ ਅਸੀਂ ਗੰਭੀਰਤਾ ਨਾਲ ਕੰਮ ਕਰ ਰਹੇ ਹਾਂ

ਕਹਿੰਦੇ ਹਨ ਕਿਸੇ ਜੰਗਲ ਦਾ ਰਾਜਾ ਬਾਂਦਰ ਸੀਉਸ ਕੋਲ ਬੱਕਰੀ ਫਰਿਆਦ ਲੈ ਕੇ ਗਈ ਕਿ ਸ਼ੇਰ ਮੇਰਾ ਬੱਚਾ ਚੁੱਕ ਕੇ ਲੈ ਗਿਆ ਹੈਬਾਂਦਰ ਨੇ ਫਰਿਆਦ ਸੁਣੀ ਅਤੇ ਇੱਕ ਟਾਹਣੀ ਤੋਂ ਦੂਸਰੀ ਟਾਹਣੀ ’ਤੇ ਟਪੂਸੀਆਂ ਮਾਰਨ ਲੱਗਾਬੱਕਰੀ ਨੇ ਕਿਹਾ ਕਿ ਮੇਰੇ ਬੱਚੇ ਨੂੰ ਸ਼ੇਰ ਕੋਲੋਂ ਛਡਵਾਉਅੱਗੋਂ ਬਾਂਦਰ ਕਹਿਣ ਲੱਗਾ ਕਿ ਭੱਜ ਦੌੜ ਤਾਂ ਕਰ ਰਿਹਾ ਹਾਂ, ਇਸ ਵਿੱਚ ਤੈਨੂੰ ਕਸਰ ਲਗਦੀ ਹੈਗਲਤ ਸਮੇਂ ਉੱਤੇ ਗਲਤ ਅਤੇ ਫਾਲਤੂ ਮਿਹਨਤ ਕਿਸੇ ਕੰਮ ਦੀ ਨਹੀਂਕਰੋਨਾ ਨਾਲ ਲੜਨ, ਇਸ ਤੋਂ ਲੋਕਾਂ ਨੂੰ ਬਚਾਉਣ ਲਈ ਜਾਂ ਸਹੂਲਤਾਂ ਦਾ ਕੋਈ ਪ੍ਰਬੰਧ ਕਰਨ ਦੀ ਥਾਂ ਬਿਆਨਬਾਜ਼ੀ ਉੱਤੇ ਵਧੇਰੇ ਜ਼ੋਰ ਸੀਉਸਦੇ ਨਤੀਜੇ ਅੱਜ ਲੋਕ ਭੁਗਤ ਰਹੇ ਹਨ।

ਸਿਸਟਮ ਨੇ ਕਰੋਨਾ ਤੋਂ ਵੱਧ ਨੁਕਸਾਨ ਕੀਤਾ ਹੈਇੰਨਾ ਗੰਦਾ ਅਤੇ ਭ੍ਰਿਸ਼ਟ ਸਿਸਟਮ ਕਿ ਲੋਕਾਂ ਦੀਆਂ ਜਾਨਾਂ ਜਾਣ ਦੇ ਬਾਵਜੂਦ ਇਨਸਾਨੀਅਤ ਨਹੀਂ ਜਾਗੀਸ਼ਰਮ ਆਉਂਦੀ ਹੈ ਅਤੇ ਕਲੇਜਾ ਮੂੰਹ ਨੂੰ ਆਉਂਦਾ ਹੈ ਪੜ੍ਹਨ ਤੋਂ ਬਾਅਦ ਕਿ ਹਸਪਤਾਲਾਂ ਵਿੱਚ ਲੋਕਾਂ ਕੋਲੋਂ ਲੱਖਾਂ ਰੁਪਏ ਲਏ ਜਾ ਰਹੇ ਹਨ ਸਰੇਆਮ ਲੁੱਟ ਹੋ ਰਹੀ ਹੈਸਰਕਾਰਾਂ ਨੇ ਕੰਨਾਂ ਵਿੱਚ ਰੂੰ ਦਿੱਤਾ ਹੋਇਆ ਹੈ ਅਤੇ ਅੱਖਾਂ ਤੇ ਪੱਟੀ ਬੰਨ੍ਹ ਲਈ ਹੈਲੋਕ ਟੈਕਸ ਦਿੰਦੇ ਹਨਉਨ੍ਹਾਂ ਦਾ ਇਲਾਜ ਤਾਂ ਸਰਕਾਰ ਦੀ ਜ਼ਿੰਮੇਵਾਰੀ ਹੈਪ੍ਰਾਈਵੇਟ ਹਸਪਤਾਲਾਂ ਨੂੰ ਬਿੱਲ ਸਰਕਾਰਾਂ ਦੇਣਸਰਕਾਰੀ ਹਸਪਤਾਲਾਂ ਦਾ ਬੁਰਾ ਹਾਲ ਕੀਤਾ ਜਾਣਬੁੱਝ ਕੇਹਸਪਤਾਲਾਂ ਵਿੱਚ ਦਵਾਈਆਂ ਪਹੁੰਚਾਉਣੀਆਂ ਸਰਕਾਰਾਂ ਦਾ ਕੰਮ ਹੈਪਰ ਸਰਕਾਰਾਂ ਕੋਲ ਇੱਕ ਇਲਾਜ ਹੈ, ਲੌਕਡਾਊਨ ਅਤੇ ਕਰਫਿਊਲੋਕਾਂ ਨੇ ਖੁਦਕੁਸ਼ੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨਜਿੰਨਾ ਪੈਸਾ ਇਲਾਜ ਲਈ ਹਸਪਤਾਲਾਂ ਵਿੱਚ ਲੱਗ ਰਿਹਾ ਹੈ, ਸਾਰਿਆਂ ਕੋਲ ਹੈ ਨਹੀਂਹਸਪਤਾਲਾਂ ਵਿੱਚ ਆਕਸੀਜ਼ਨ ਨਹੀਂਲੋਕ ਆਕਸੀਜ਼ਨ ਦੀ ਘਾਟ ਕਰਕੇ ਮਰ ਰਹੇ ਹਨ“ਰੋਮ ਸੜ ਰਿਹਾ ਸੀ ਤੇ ਨੀਰੋ ਬੰਸਰੀ ਵਜਾ ਰਿਹਾ ਸੀ”ਸਾਡੇ ਸਿਆਸਤਦਾਨਾਂ ਨੂੰ ਚੋਣਾਂ ਦੀਆਂ ਰੈਲੀਆਂ ਕਰਨ ਦੀ ਪਈ ਹੋਈ ਸੀ ਪ੍ਰਧਾਨ ਮੰਤਰੀ ਦੇਸ਼ ਦਾ ਹੁੰਦਾ ਹੈ ਨਾ ਕਿ ਇੱਕ ਪਾਰਟੀ ਦਾਪੂਰਾ ਦੇਸ਼ ਕਰੋਨਾ ਦੀ ਅੱਗ ਵਿੱਚ ਝੁਲਸ ਰਿਹਾ ਹੈ, ਪਰ ਇਸ ਪਾਸੇ ਕੋਈ ਗੰਭੀਰਤਾ ਵਿਖਾਈ ਨਹੀਂ ਦਿੱਤੀ

ਜੇਕਰ ਆਕਸੀਜਨ ਸਿਲੈਂਡਰਾਂ ਦੀ ਕਾਲਾ ਬਜ਼ਾਰੀ ਹੋ ਰਹੀ ਹੈ ਤਾਂ ਸਰਕਾਰ ਉਨ੍ਹਾਂ ਨੂੰ ਫਾਹੇ ਕਿਉਂ ਨਹੀਂ ਲਗਾਉਂਦੀ? ਕਈ ਕਈ ਗੁਣਾਂ ਕੀਮਤਾਂ ਤੇ ਦਵਾਈਆਂ ਅਤੇ ਆਕਸੀਜਨ ਦੇ ਸਲੈਂਡਰ ਲੋਕਾਂ ਨੂੰ ਵੇਚਣ ਵਾਲਿਆਂ ਨੂੰ ਫੜ ਕੇ ਸਿਲਾਖਾਂ ਪਿੱਛੇ ਕਿਉਂ ਨਹੀਂ ਸੁੱਟਿਆ ਜਾਂਦ? ਜਿਵੇਂ ਲੋਕਾਂ ਦੀਆਂ ਆਕਸੀਜ਼ਨ ਦੀ ਘਾਟ ਅਤੇ ਦਵਾਈਆਂ ਦੀ ਕਮੀ ਕਰਕੇ ਮੌਤਾਂ ਹੋ ਰਹੀਆਂ ਹਨ, ਇਨ੍ਹਾਂ ਸਾਰਿਆਂ ’ਤੇ ਕਤਲ ਦੇ ਕੇਸ ਦਰਜ ਹੋਣੇ ਚਾਹੀਦੇ ਹਨ

ਕਰੋਨਾ ਤਾਂ ਬੀਮਾਰੀ ਹੈ, ਪਰ ਸਰਕਾਰਾਂ ਨੇ ਇੱਕ ਸਾਲ ਵਿੱਚ ਪ੍ਰਬੰਧ ਕਿਉਂ ਨਹੀਂ ਕੀਤੇ? ਮਨ ਕੀ ਬਾਤ ਕਰਨ ਨਾਲੋਂ ਲੋਕਾਂ ਦੀ ਗੱਲ ਸੁਣਨੀ ਵਧੇਰੇ ਜ਼ਰੂਰੀ ਹੈਚੋਣਾਂ ਨਾਲੋਂ ਕਰੋਨਾ ਨਾਲ ਹੋਣ ਵਾਲੇ ਨੁਕਸਾਨ ਨੂੰ ਰੋਕਣ ਦੀ ਤਿਆਰੀ ਕਰਨੀ ਵਧੇਰੇ ਜ਼ਰੂਰੀ ਹੈਨੈਸ਼ਨਲ ਮੀਡੀਆ ਦੇਸ਼ ਦੀ ਹਕੀਕਤ ਨੂੰ ਸਹੀ ਤਰੀਕੇ ਨਾਲ ਵਿਖਾ ਹੀ ਨਹੀਂ ਰਿਹਾਹਾਂ, ਇੱਥੇ ਇੱਕ ਵਾਰ ਫੇਰ ਸਿੱਖ ਕੌਮ ਨੇ ਲੋਕਾਂ ਦੀ ਮਦਦ ਕੀਤੀ ਆਕਸੀਜਨ ਗੈਸ ਦਾ ਲੰਗਰ ਲਗਾਇਆਮੁਸੀਬਤ ਵਿੱਚ ਫਸੇ ਹੋਏ ਲੋਕ ਝੂਲਦੇ ਨਿਸ਼ਾਨ ਸਾਹਿਬ ਨੂੰ ਵੇਖਕੇ ਉੱਧਰ ਨੂੰ ਮਦਦ ਲੈਣ ਲਈ ਤੁਰ ਪਏ ਹਮੇਸ਼ਾ ਦੀ ਤਰ੍ਹਾਂ ਨਾ ਕਿਸੇ ਦੀ ਜਾਤ ਪੁੱਛੀ ਅਤੇ ਨਾ ਕਿਸੇ ਦਾ ਧਰਮਦਿਨ ਰਾਤ ਸੇਵਾ ਵਿੱਚ ਲੱਗੇ ਹੋਏ ਹਨਜਿਹੜੇ ਸਰਦਾਰਾਂ ਦੇ ਖਿਲਾਫ਼ ਬੋਲਦੇ ਸੀ, ਕਿਸਾਨ ਅੰਦੋਲਨ ਵਿੱਚ ਚੱਲ ਰਹੇ ਲੰਗਰਾਂ ਦੀ ਫੰਡਿੰਗ ’ਤੇ ਉਂਗਲ ਚੁੱਕ ਰਹੇ ਸੀ ਅੱਜ ਸਾਰਿਆਂ ਦੇ ਮੂੰਹ ਵਿੱਚ ਘੁੰਗਣੀਆਂ ਪਈਆਂ ਹੋਈਆਂ ਹਨਸਿੱਖ ਕੌਮ ਵਰਗਾ ਜਜ਼ਬਾ ਅਤੇ ਜੇਰਾ ਰੱਖਣ ਲਈ ਜਿਗਰਾ ਵੀ ਤਕੜਾ ਚਾਹੀਦਾ ਹੈ

ਹਕੀਕਤ ਇਹ ਹੈ ਕਿ ਸਰਕਾਰਾਂ ਦੇ ਸਿਸਟਮ ਵਿੱਚ ਵੜੇ ਭ੍ਰਿਸ਼ਟਾਚਾਰ ਨੇ ਲੋਕਾਂ ਨੂੰ ਮੌਤ ਦੇ ਮੂੰਹ ਵਿੱਚ ਧਕੇਲ ਦਿੱਤਾਦਫਤਰਾਂ ਦੇ ਅੰਦਰ ਬੈਠ ਕੇ ਬਿਆਨ ਦੇਣ ਨਾਲ ਲੋਕਾਂ ਦੀ ਜਾਨ ਨਹੀਂ ਬਚ ਸਕਦੀਹੈਰਾਨੀ ਹੁੰਦੀ ਹੈ, ਸ਼ਰਮ ਆਉਂਦੀ ਹੈ, ਗੁੱਸਾ ਆਉਂਦਾ ਹੈ ਅਤੇ ਤਕਲੀਫ਼ ਹੁੰਦੀ ਹੈ ਜਦੋਂ ਟੀ ਵੀ ਚੈਨਲਾਂ ਤੇ ਬੈਠ ਕੇ ਝੂਠ ਬੋਲਦੇ ਹਨ ਅਤੇ ਸਾਰਾ ਠੀਕ ਹੋਣ ਦੇ ਦਾਅਵੇ ਕਰਦੇ ਹਨਝੂਠ ਬੋਲਣ ਲੱਗਿਆਂ ਨੂੰ ਸ਼ਰਮ ਵੀ ਨਹੀਂ ਆਉਂਦੀਸ਼ਮਸ਼ਾਨਘਾਟਾਂ ਵਿੱਚ ਥਾਂ ਨਹੀਂ, ਉੱਥੇ ਵੀ ਠੱਗੀ ਸ਼ੁਰੂ ਹੋ ਗਈ ਹੈਜਿੱਥੇ ਸਾਰਾ ਕੁਝ ਵਪਾਰ ਬਣ ਜਾਵੇ, ਉੱਥੇ ਬੰਦੇ ਦੀ ਕੀਮਤ ਇਵੇਂ ਹੀ ਪੈਂਦੀ ਹੈ, ਜਿਵੇਂ ਦੀ ਇਸ ਵੇਲੇ ਪੈ ਰਹੀ ਹੈਚੋਰ ਬਾਜ਼ਾਰੀ, ਜਮ੍ਹਾਂਖੋਰੀ ਰਲਮਿਲ ਕੇ ਕੀਤੀ ਜਾਂਦੀ ਹੈਹੁਣ ਵੀ ਉਹ ਕੁਝ ਹੀ ਕੀਤਾ ਜਾ ਰਿਹਾ ਹੈ ਇੱਕ ਕਾਂ ਟੰਗਿਆ ਹੋਵੇ ਤਾਂ ਦੂਸਰਿਆਂ ਨੂੰ ਪਤਾ ਲੱਗ ਜਾਂਦਾ ਹੈਜਦੋਂ ਕਿਸੇ ਗੁਨਾਹਗਾਰ ਨੂੰ ਸਜ਼ਾ ਦੇਣੀ ਹੀ ਨਹੀਂ, ਤਾਂ ਅਜਿਹੇ ਲਾਹਨਤੀ ਲੋਕ ਅਜਿਹਾ ਕਰਨ ਤੋਂ ਹਟਣਗੇ ਨਹੀਂ

ਇਸ ਮਾਹਾਂਮਾਰੀ ਨੇ ਸਾਡੇ ਸਿਆਸਤਦਾਨਾਂ, ਸਾਡੇ ਸਿਸਟਮ ਅਤੇ ਸਿਹਤ ਸਹੂਲਤਾਂ ਨੂੰ ਵਿਸ਼ਵ ਵਿੱਚ ਨੰਗਾ ਕਰ ਦਿੱਤਾਸਿਸਟਮ ਅਤੇ ਸਿਹਤ ਸਹੂਲਤਾਂ ਵਧੀਆ ਹੁੰਦੀਆਂ ਤਾਂ ਲੋਕ ਇਵੇਂ ਤੜਫ ਤੜਫ ਕੇ ਨਾ ਮਰਦੇਇਵੇਂ ਲੱਗ ਰਿਹਾ ਹੈ ਜਿਵੇਂ ਕਰੋਨਾ ਨਾਲੋਂ ਵਧੇਰੇ ਲੋਕਾਂ ਨੂੰ ਇਹ ਕਾਲਾ ਬਾਜ਼ਾਰੀ ਕਰਨ ਵਾਲਿਆਂ ਨੇ ਮੌਤ ਦੇ ਮੂੰਹ ਵਿੱਚ ਧਕੇਲਿਆ ਹੈਜੇਕਰ ਹਰ ਐੱਮ ਐੱਲ ਏ ਆਪਣੇ ਆਪਣੇ ਹਲਕੇ ਦੇ ਲੋਕਾਂ ਦੀ ਸਾਰ ਲੈਂਦਾ ਤਾਂ ਕੁਝ ਤਾਂ ਲੋਕ ਬਚ ਜਾਂਦੇਲੋਕਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਅਤੇ ਸਰਕਾਰਾਂ ਵਿੱਚ ਅਜਿਹੇ ਲੋਕਾਂ ਨੂੰ ਨਾ ਭੇਜੀਏ ਜੋ ਸਾਡੀ ਦੁੱਖ ਦੀ ਘੜੀ ਵਿੱਚ ਲੱਭਣ ਹੀ ਨਾਸਿੱਖ ਕੌਮ ਕੋਲੋਂ ਲੰਗਰ ਲਗਾਉਣ ਅਤੇ ਮਾਨਵਤਾ ਦੀ ਸੇਵਾ ਕਰਨ ਦਾ ਗੁਰ ਜ਼ਰੂਰ ਸਿੱਖਣਾ ਚਾਹੀਦਾ ਹੈਜਿਨ੍ਹਾਂ ਦੇ ਪਰਿਵਾਰ ਦੇ ਮੈਂਬਰ ਚਲੇ ਗਏ, ਉਹ ਤਾਂ ਵਾਪਸ ਨਹੀਂ ਲਿਆ ਸਕਦੇ ਪਰ ਕੋਸ਼ਿਸ਼ ਕਰੀਏ ਕਿ ਹੋਰ ਨੁਕਸਾਨ ਨਾ ਹੋਵੇ ਮੈਂਨੂੰ ਇਵੇਂ ਲੱਗਦਾ ਹੈ ਕਿ ਕਰੋਨਾ ਦੇ ਨਾਲ ਨਾਲ ਸਾਡੇ ਸਿਸਟਮ ਨੇ ਵਧੇਰੇ ਤਬਾਹੀ ਮਚਾਈ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2811)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਪ੍ਰਭਜੋਤ ਕੌਰ ਢਿੱਲੋਂ

ਪ੍ਰਭਜੋਤ ਕੌਰ ਢਿੱਲੋਂ

Mohali, Punjab, India.
Phone: (91 - 98150 - 30221)
Email: (prabhjotkaurdhillon2017@gmail.com)

More articles from this author