PrabhjotKDhillon7ਮਾਪੇ ਬੱਚਿਆਂ ਨੂੰ ਸਾਰਾ ਕੁਝ ਦੇ ਦਿੰਦੇ ਹਨ ਤਾਂ ਵੀ ਮਾਪਿਆਂ ਲਈ ਮੁਸੀਬਤ ...
(11 ਅਕਤੂਬਰ 2021)

 

ਪੈਸੇ ਬਗੈਰ ਗੁਜ਼ਾਰਾ ਕਿਸੇ ਦਾ ਵੀ ਨਹੀਂ ਹੁੰਦਾਪਰ ਪੈਸਾ ਦਿਮਾਗ਼ ਨੂੰ ਚੜ੍ਹ ਜਾਵੇ ਤਾਂ ਨਤੀਜੇ ਖ਼ਤਰਨਾਕ ਨਿਕਲਦੇ ਹਨਰਿਸ਼ਤੇ ਪੈਸੇ ਨਾਲੋਂ ਵਧੇਰੇ ਕੀਮਤੀ ਹੁੰਦੇ ਹਨ, ਇਨ੍ਹਾਂ ਨੂੰ ਪੈਸੇ ਖਾਤਰ ਲੀਰ ਲੀਰ ਕਰਨਾ ਗਲਤ ਹੈਪੈਸੇ ਦੀ ਘਾਟ ਵਿੱਚ ਵੀ ਲੋਕ ਖੁਸ਼ ਵੇਖੇ ਨੇ ਅਤੇ ਬਹੁਤ ਪੈਸੇ ਵਾਲੇ ਬੇਹੱਦ ਦੁਖੀ ਵੀ ਵੇਖੇ ਨੇਜੇਕਰ ਪੇਟ ਭਰ ਰੋਟੀ ਮਿਲ ਰਹੀ ਹੈ, ਸਿਰ ’ਤੇ ਛੱਤ ਹੈ ਅਤੇ ਸਰੀਰ ਢਕਣ ਨੂੰ ਕੱਪੜੇ ਹਨ ਤਾਂ ਖੁਸ਼ ਰਹਿਣ ਵਾਲੇ ਖੁਸ਼ ਰਹਿ ਸਕਦੇ ਹਨਜੇਕਰ ਪੈਸੇ ਪਿੱਛੇ ਦੌੜ ਦੌੜ ਕੇ ਸਿਹਤ ਖਰਾਬ ਹੋ ਗਈ, ਪਰਿਵਾਰ ਵਿੱਚ ਲੜਾਈ ਝਗੜਾ ਰਹਿਣ ਲੱਗ ਪਿਆ ਤਾਂ ਉਸ ਪੈਸੇ ਦਾ ਕੋਈ ਫ਼ਾਇਦਾ ਨਹੀਂ

ਇਸ ਵਕਤ ਪਰਿਵਾਰਾਂ ਅਤੇ ਸਮਾਜ ਵਿੱਚ ਪੈਸੇ ਅਤੇ ਜਾਇਦਾਦ ਨੂੰ ਲੈ ਕੇ ਬਹੁਤ ਸਮੱਸਿਆਵਾਂ ਪੈਦਾ ਹੋ ਰਹੀਆਂ ਹਨਇਹ ਵੀ ਹਕੀਕਤ ਹੈ ਕਿ ਪੈਸੇ ਦੇ ਨਾਲ ਸਮਾਜ ਵਿੱਚ ਇੱਜ਼ਤ ਮਿਲਦੀ ਹੈ, ਪਰ ਪੈਸੇ ਪਿੱਛੇ ਆਪਣਿਆਂ ਨੂੰ ਤੰਗ ਪ੍ਰੇਸ਼ਾਨ ਕਰਨ ਨਾਲ ਜਿਹੜੀ ਬੇਇੱਜ਼ਤੀ ਹੁੰਦੀ ਹੈ, ਉਹ ਵੀ ਬਰਦਾਸ਼ਤ ਕਰਨੀ ਔਖੀ ਹੁੰਦੀ ਹੈਮੈਂ ਅੱਜ ਸਿਰਫ਼ ਬਜ਼ੁਰਗ ਮਾਪਿਆਂ ਦੀ ਗੱਲ ਕਰਾਂਗੀਹਰ ਰੋਜ਼ ਕੋਈ ਖਬਰ ਪੜ੍ਹਨ ਨੂੰ ਜਾਂ ਸੋਸ਼ਲ ਮੀਡੀਆ ’ਤੇ ਵੇਖਣ ਨੂੰ ਮਿਲ ਜਾਂਦੀ ਹੈ, ਜਿਸ ਵਿੱਚ ਬਜ਼ੁਰਗ ਮਾਪਿਆਂ ਨੂੰ ਕੁੱਟ ਮਾਰ ਕਰਕੇ ਘਰਾਂ ਵਿੱਚੋਂ ਕੱਢਿਆ ਹੁੰਦਾ ਹੈਉਨ੍ਹਾਂ ਨੂੰ ਖਾਣ ਨੂੰ ਸਹੀ ਤਰੀਕੇ ਨਾਲ ਨਹੀਂ ਦਿੱਤਾ ਜਾਂਦਾਜੇਕਰ ਉਨ੍ਹਾਂ ਕੋਲ ਕੋਈ ਜਮ੍ਹਾਂ ਪੂੰਜੀ ਹੈ ਤਾਂ ਉਹ ਮੰਗ ਮੰਗ ਕੇ ਉਨ੍ਹਾਂ ਦਾ ਜਿਊਣਾ ਔਖਾ ਕੀਤਾ ਜਾਂਦਾ ਹੇਜਿਹੜੀ ਜਾਇਦਾਦ ਉਨ੍ਹਾਂ ਦੇ ਨਾਮ ’ਤੇ ਹੁੰਦੀ ਹੈ, ਉਹ ਨੂੰਹਾਂ ਪੁੱਤ ਜਲਦੀ ਆਪਣੇ ਨਾਮ ਕਰਵਾਉਣ ਲਈ ਦਬਾਅ ਪਾਉਂਦੇ ਹਨਜਿਹੜੇ ਮਾਪਿਆਂ ਨੇ ਪੁੱਤ ਨੂੰ ਬੁਢਾਪੇ ਦੀ ਡੰਗੋਰੀ ਸਮਝਿਆ ਹੁੰਦਾ ਹੈ, ਉਹੀ ਉਨ੍ਹਾਂ ਨੂੰ ਘਰ ਵਿੱਚ ਹੀ ਬਰਦਾਸ਼ਤ ਨਹੀਂ ਕਰਦਾਬੜਾ ਦੁੱਖ ਹੁੰਦਾ ਹੈ ਜਦੋਂ ਮਾਪਿਆਂ ਨੂੰ ਨੂੰਹਾਂ ਪੁੱਤ ਬੇਅਕਲ ਅਤੇ ਮੂਰਖ ਦੱਸਦੇ ਹਨਮਾਪਿਆਂ ਦੀਆਂ ਅਸੀਸਾਂ ਬਗ਼ੈਰ ਬਰਕਤ ਅਤੇ ਤਰੱਕੀ ਬਹੁਤ ਔਖੀ ਹੁੰਦੀ ਹੈਜੇਕਰ ਘਰ ਵਿੱਚ ਬਜ਼ੁਰਗਾਂ ਦੀਆਂ ਅੱਖਾਂ ਵਿੱਚ ਅੱਥਰੂ ਹਨ ਅਤੇ ਉਨ੍ਹਾਂ ਦੀ ਦੁਰਦਸ਼ਾ ਹੈ ਤਾਂ ਘਰ ਵਿੱਚ ਜਿੰਨਾ ਮਰਜ਼ੀ ਪੈਸਾ ਹੋਵੇ, ਸਕੂਨ ਨਹੀਂ ਮਿਲਦਾਪੈਸਾ, ਮਾਪਿਆਂ ਦੀ ਥਾਂ ਨਹੀਂ ਲੈ ਸਕਦਾ

ਜਿੱਥੇ ਮਾਪੇ ਬੜੇ ਫਖ਼ਰ ਨਾਲ ਕਹਿੰਦੇ ਹਨ ਕਿ ਸਾਡੀਆਂ ਧੀਆਂ ਅਤੇ ਜਵਾਈ ਸਾਡਾ ਬਹੁਤ ਖਿਆਲ ਰੱਖਦੇ ਹਨ, ਕਦੇ ਇਹ ਵੀ ਧਿਆਨ ਮਾਰ ਲੈਣਾ ਕਿ ਧੀ, ਆਪਣੇ ਸੱਸ ਸਹੁਰੇ ਦਾ ਕਿੰਨਾ ਕੁ ਖਿਆਲ ਰੱਖਦੀ ਹੈ? ਜੇਕਰ ਉਹ ਵਧੇਰੇ ਪੇਕਿਆਂ ਵੱਲ ਧਿਆਨ ਦੇਵੇਗੀ ਤਾਂ ਦੂਸਰੇ ਪਾਸੇ ਉਹ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਨਿਭਾਏਗੀਇੱਥੇ ਲੜਕੀ ਨਾਲੋਂ ਉਸਦੇ ਮਾਪਿਆਂ ਦੀ ਵਧੇਰੇ ਗ਼ਲਤੀ ਹੈਲੜਕੇ ਦੀ ਆਪਣੇ ਮਾਪਿਆਂ ਪ੍ਰਤੀ ਬਣਦੀ ਜ਼ਿੰਮੇਵਾਰੀ ਨਿਭਾਉਣ ਹੀ ਨਹੀਂ ਦਿੱਤੀ ਜਾਂਦੀਲੜਕਾ ਆਪਣੇ ਮਾਪਿਆਂ ਤੋਂ ਹੌਲੀ ਹੌਲੀ ਦੂਰ ਹੋਣ ਲੱਗਦਾ ਹੈਮਾਪਿਆਂ ਨੂੰ ਆਪਣੇ ਬੁਢਾਪੇ ਦੀ ਫਿਕਰ ਹੋਣ ਲਗਦੀ ਹੈਉਨ੍ਹਾਂ ਨੂੰ ਲੱਗਣ ਲੱਗ ਪੈਂਦਾ ਹੈ ਕਿ ਜੇਕਰ ਪੱਲੇ ਕੁਝ ਨਾ ਹੋਇਆ ਤਾਂ ਬੁਢਾਪਾ ਔਖਾ ਹੋ ਜਾਏਗਾਮਾਪੇ ਦਰਿਆ ਕੰਢੇ ਰੁੱਖ ਵਾਂਗ ਹਨ, ਕਦੋਂ ਵਹਿਣ ਵਿੱਚ ਵਹਿ ਜਾਣ, ਪਤਾ ਹੀ ਨਹੀਂ

ਪਿਛਲੇ ਦਿਨੀਂ ਇੱਕ ਬਜ਼ੁਰਗ ਮਾਂ ਨੂੰ ਕੁੱਟਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵੇਖੀ ਉਸ ਨੂੰ ਉਸਦੀ ਨੂੰਹ ਅਤੇ ਪੁੱਤ ਨੇ ਕੁੱਟਿਆਦੋ ਸਾਲਾਂ ਤੋਂ ਉਹ ਦਫਤਰਾਂ ਦੇ ਚੱਕਰ ਲਗਾ ਰਹੀ ਸੀ ਪਰ ਕਿੱਧਰੇ ਵੀ ਸੁਣਵਾਈ ਨਹੀਂ ਹੋਈਹੁਣ ਵੁਮੈਨ ਕਮਿਸ਼ਨ ਦੀ ਚੇਅਰਪਰਸਨ ਨੇ ਕੇਸ ਦਰਜ ਕਰਵਾਇਆ ਹੈਬਹੁਤ ਲੋਕ ਕਹਿੰਦੇ ਹਨ ਕਿ ਦੂਸਰੀ ਧਿਰ ਦੀ ਵੀ ਸੁਣੋ ਬਿਲਕੁਲ, ਉਨ੍ਹਾਂ ਨੂੰ ਵੀ ਆਪਣਾ ਪੱਖ ਰੱਖਣ ਦਾ ਹੱਕ ਹੈਪਰ ਮਾਂ ਦੀ ਦੇਖਭਾਲ ਨਾ ਕਰਨ ਜਾਂ ਕੁੱਟਮਾਰ ਕਰਨਾ ਤਾਂ ਗ਼ਲਤ ਹੈਮਾਪੇ ਤਾਂ ਬੱਚਿਆਂ ਨੂੰ ਪਾਲਣ ਪੋਸ਼ਣ ਵੇਲੇ ਇਵੇਂ ਖਾਣਾ ਦੇਣ ਤੋਂ ਮਨ੍ਹਾਂ ਨਹੀਂ ਕਰਦੇ

ਮਾਪਿਆਂ ਨੇ ਜਾਇਦਾਦ ਬਣਾਈ ਹੀ ਬੱਚਿਆਂ ਲਈ ਹੁੰਦੀ ਹੈਪਰ ਉਨ੍ਹਾਂ ਦੇ ਬੁਢਾਪੇ ਦਾ ਸਹਾਰਾ ਇਹ ਜਾਇਦਾਦ ਜਾਂ ਪੈਸਾ ਵੀ ਹੁੰਦਾ ਹੈਅਸਲ ਵਿੱਚ ਜੇਕਰ ਮਾਪੇ ਬੱਚਿਆਂ ਨੂੰ ਸਾਰਾ ਕੁਝ ਦੇ ਦਿੰਦੇ ਹਨ ਤਾਂ ਵੀ ਮਾਪਿਆਂ ਲਈ ਮੁਸੀਬਤ ਅਤੇ ਜੇਕਰ ਨਹੀਂ ਦਿੰਦੇ ਤਾਂ ਵੀ ਮੁਸ਼ਕਿਲ ਹੋ ਜਾਂਦਾ ਹੈਨੂੰਹਾਂ ਪੁੱਤਾਂ ਨੂੰ ਸਬਰ ਕਰਨਾ ਚਾਹੀਦਾ ਹੈਅਸਲ ਵਿੱਚ ਨੂੰਹਾਂ ਪੁੱਤਾਂ ਦੀ ਸੋਚ ‘ਮੁਰਗੀ’ ਖਾਣ ਵਾਲੀ ਹੈਕਿੰਨੀ ਸ਼ਰਮ ਦੀ ਗੱਲ ਹੈ ਕਿ ਬਜ਼ੁਰਗਾਂ ਦੀ ਦੇਖਭਾਲ ਕਰਨੀ ਨਹੀਂ, ਪਰ ਉਨ੍ਹਾਂ ਦਾ ਪੈਸਾ ਅਤੇ ਜਾਇਦਾਦ ਚਾਹੀਦੀ ਹੈਪੈਸਾ ਬਹੁਤ ਕੁਝ ਹੈ, ਪਰ ਮਾਪਿਆਂ ਦੀ ਜਗ੍ਹਾ ਨਹੀਂ ਲੈ ਸਕਦਾਮਾਪਿਆਂ ਨੇ ਬਚਪਨ ਵਿੱਚ ਬਥੇਰੀਆਂ ਰਾਤਾਂ ਜਾਗ ਕੇ ਕੱਟੀਆਂ ਹੋਣਗੀਆਂ, ਪਰ ਉਨ੍ਹਾਂ ਨੇ ਤਾਂ ਕਦੇ ਬੱਚਿਆਂ ਨੂੰ ਇਵੇਂ ਸੜਕਾਂ ’ਤੇ ਧੱਕੇ ਖਾਣ ਲਈ ਘਰ ਵਿੱਚੋਂ ਬਾਹਰ ਨਹੀਂ ਕੱਢਿਆ

ਜੇਕਰ ਕਾਨੂੰਨ ਦੀ ਗੱਲ ਕਰੀਏ ਤਾਂ ਬਜ਼ੁਰਗਾਂ ਲਈ ਸੀਨੀਅਰ ਸਿਟੀਜ਼ਨ ਐਕਟ ਬਣਿਆ ਹੋਇਆ ਹੈਉਸ ਵਿੱਚ ਐੱਸ ਡੀ ਐੱਮ ਕੋਲ ਮਾਪੇ ਆਪਣੀ ਸ਼ਿਕਾਇਤ ਕਰਨਗੇ ਅਤੇ ਉਸ ’ਤੇ ਸਮਾਂ ਸੀਮਾ ਵੀ ਤੈਅ ਹੈਪਰ ਰਿਸ਼ਵਤ ਦੇ ਬੋਲ ਬਾਲੇ ਕਰਕੇ ਬਜ਼ੁਰਗਾਂ ਦੀ ਬਹੁਤੀ ਵਾਰ ਸੁਣਵਾਈ ਨਹੀਂ ਹੋ ਰਹੀਇੱਥੇ ਦਫਤਰਾਂ ਵਿੱਚ ਬੈਠਿਆਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ ਜੇਕਰ ਇਹ ਸਾਰਾ ਕੁਝ ਸਮਾਜ ਵਿੱਚ ਚੱਲਦਾ ਰਿਹਾ ਤਾਂ ਤੁਹਾਡੇ ਘਰਾਂ ਵਿੱਚ ਅਤੇ ਤੁਹਾਡੇ ਨਾਲ ਵੀ ਇਵੇਂ ਹੀ ਹੋਏਗਾ

ਰਿਸ਼ਵਤ ਦੇ ਲੈ ਕੇ ਕੁਝ ਵਕਤ ਲਈ ਤਾਂ ਵਧੀਆ ਲੱਗੇਗਾ, ਪਰ ਇਸਦੇ ਨਤੀਜੇ ਬਹੁਤ ਮਾੜੇ ਨਿਕਲਦੇ ਹਨਨੈਤਿਕ ਕਦਰਾਂ ਕੀਮਤਾਂ ਦਾ ਗਲਾ ਘੁੱਟ ਕੇ ਇਕੱਠੇ ਕੀਤੇ ਪੈਸੇ ਬਹੁਤ ਕੁਝ ਬਰਬਾਦ ਕਰ ਦਿੰਦੇ ਹਨਪੈਸਾ ਬਹੁਤ ਕੁਝ ਹੈ, ਇਸ ਬਗ਼ੈਰ ਕਿਸੇ ਦਾ ਗੁਜ਼ਾਰਾ ਨਹੀਂ, ਪਰ ਦੂਸਰੇ ਨੂੰ ਤੰਗੀ ਦੇ ਕੇ ਕਮਾਇਆ ਪੈਸਾ ਕਦੇ ਖੁਸ਼ੀ ਨਹੀਂ ਦੇ ਸਕਦਾ

ਮਾਪਿਆਂ ਕੋਲੋਂ ਜ਼ਬਰਦਸਤੀ ਪੈਸੇ ਅਤੇ ਜਾਇਦਾਦ ਲੈਕੇ, ਉਨ੍ਹਾਂ ਦੀ ਕੁੱਟਮਾਰ ਕਰਕੇ ਘਰੋਂ ਕੱਢਕੇ, ਰਾਤ ਨੂੰ ਉਸ ਘਰ ਵਿੱਚ ਨੀਂਦ ਕਿਵੇਂ ਆਉਂਦੀ ਹੈ? ਇਹ ਬਹੁਤ ਵੱਡਾ ਸਵਾਲ ਹੈਮਾਪੇ ਬਹੁਤੀ ਵਾਰ ਔਲਾਦ ਦੀ ਜ਼ਿਆਦਤੀ ਬਰਦਾਸ਼ਤ ਕਰਦੇ ਰਹਿੰਦੇ ਹਨ ਇਸ ਨੂੰ ਨੂੰਹਾਂ ਪੁੱਤ ਉਨ੍ਹਾਂ ਦੀ ਕਮਜ਼ੋਰੀ ਸਮਝਦੇ ਹਨਮਾਪਿਆਂ ਵਰਗਾ ਕੋਈ ਨਹੀਂ ਹੋ ਸਕਦਾ, ਉਨ੍ਹਾਂ ਦੀ ਥਾਂ ਕੋਈ ਨਹੀਂ ਲੈ ਸਕਦਾ

ਮਾਪਿਆਂ ਦੀਆਂ ਗਾਲ੍ਹਾਂ ਘਿਉ ਦੀਆਂ ਨਾਲਾਂ ਹੁੰਦੀਆਂ ਹਨਮਾਪੇ ਮਰਨ ਤਕ ਔਲਾਦ ਦੀ ਬਿਹਤਰੀ ਲਈ ਦੁਆਵਾਂ ਕਰਦੇ ਹਨਬਿਰਧ ਆਸ਼ਰਮਾਂ ਵਿੱਚ ਰਹਿ ਤਾਂ ਰਹੇ ਨੇ ਬਜ਼ਰਗ, ਪਰ ਆਪਣਾ ਘਰ ਛੱਡਣ ਦਾ ਅਤੇ ਆਪਣੀ ਔਲਾਦ ਬਗੈਰ ਰਹਿਣ ਦਾ ਦੁੱਖ ਉਨ੍ਹਾਂ ਨੂੰ ਹਰ ਪਲ ਮਾਰਦਾ ਹੈਮੁਆਫ਼ ਕਰਨਾ ਜਦੋਂ ਪੁੱਤਾਂ ਤੇ ਕਾਰਵਾਈ ਕੀਤੀ ਜਾਂਦੀ ਹੈ, ਉਸਦੇ ਨਾਲ ਨੂੰਹਾਂ ਤੇ ਕਾਰਵਾਈ ਵੀ ਕੀਤੀ ਜਾਵੇਬਹੁਤ ਵਾਰ ਪੁੱਤ ਜਾਇਦਾਦ ਦੀ ਮੰਗ ਘੱਟ ਕਰਦਾ ਹੈ ਪਰ ਨੂੰਹਾਂ ਨੂੰ ਅਤੇ ਉਸਦੇ ਮਾਪਿਆਂ ਨੂੰ ਵਧੇਰੇ ਕਾਹਲ ਹੁੰਦੀ ਹੈਬਹੁਤ ਵਾਰ ਨੂੰਹਾਂ ਦੇ ਮਾਪਿਆਂ ਵਿੱਚੋਂ ਕੋਈ ਬੀਮਾਰ ਹੋਏ ਤਾਂ, ਇਲਾਜ ਦਾ ਬਹੁਤ ਫਿਕਰ ਹੁੰਦਾ ਹੈਪਰ ਸੱਸ ਸਹੁਰਾ ਬੀਮਾਰ ਹੋਣ ਤਾਂ ਡਰਾਮੇ ਕਰਦੇ ਲੱਗਦੇ ਹਨਉਨ੍ਹਾਂ ਦੇ ਇਲਾਜ ਲਈ ਪੈਸੇ ਖਰਚਣੇ, ਫਜ਼ੂਲ ਖਰਚੀ ਅਤੇ ਪੈਸੇ ਦੀ ਬਰਬਾਦੀ ਕਹੀ ਜਾਂਦੀ ਹੈ

ਪੈਸੇ ਨੂੰ ਆਪਣਾ ਗੁਲਾਮ ਬਣਾਓ, ਪੈਸੇ ਦੇ ਗੁਲਾਮ ਨਾ ਬਣੋ। ਮਾਪਿਆਂ ਦਾ ਸਤਿਕਾਰ ਕਰੋਪੁੱਤਾਂ ਨੂੰ ਤਾਂ ਮਾਵਾਂ ਬਹੁਤ ਚਾਵਾਂ ਲਾਡਾਂ ਨਾਲ ਪਾਲਦੀਆਂ ਹਨਪਰ ਹੁਣ ਤਾਂ ਪੁੱਤ ਹੀ ਮਾਵਾਂ ਨੂੰ ਘਰ ਵਿੱਚ ਨਹੀਂ ਰੱਖਦੇਉਨ੍ਹਾਂ ਨੂੰ ਰੋਟੀ ਪਾਣੀ ਦੇਣਾ ਵੀ ਬੋਝ ਲੱਗਦਾ ਹੈਕਿਸੇ ਨੇ ਠੀਕ ਹੀ ਕਿਹਾ ਹੈ, “ਦੁੱਧਾਂ ਨਾਲ ਪੁੱਤ ਪਾਲਕੇ, ਪਾਣੀ ਨੂੰ ਤਰਸਦੀਆਂ ਮਾਵਾਂ।” ਪੈਸੇ ਦੇ ਲਾਲਚ ਵਿੱਚ ਆ ਕੇ ਮਾਪਿਆਂ ਨੂੰ ਸੜਕਾਂ ’ਤੇ ਨਾ ਰੋਲੋਯਾਦ ਰੱਖੋ, ਪੈਸਾ ਬਹੁਤ ਕੁਝ ਹੈ, ਪਰ ਸਭ ਕੁਝ ਨਹੀਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(3074)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਪ੍ਰਭਜੋਤ ਕੌਰ ਢਿੱਲੋਂ

ਪ੍ਰਭਜੋਤ ਕੌਰ ਢਿੱਲੋਂ

Mohali, Punjab, India.
Phone: (91 - 98150 - 30221)
Email: (prabhjotkaurdhillon2017@gmail.com)

More articles from this author