PrabhjotKDhillon7ਝੂਠੇ ਦਹੇਜ ਦੇ ਕੇਸਾਂ ਵਿੱਚ ਅਤੇ ਰੋਜ਼ ਦੇ ਕਲੇਸ਼ ਤੋਂ ਤੰਗ ਆ ਕੇ ਸਿਰਫ਼ ਲੜਕੀਆਂ ਹੀ ...
(9 ਦਸੰਬਰ 2021)

 

ਜਦੋਂ ਪਰਿਵਾਰਾਂ ਦੇ ਨੌਜਵਾਨ ਆਪਹੁਦਰੇ ਹੋ ਜਾਣ ਅਤੇ ਮਾਪਿਆਂ ਤੋਂ ਆਪਣੇ ਆਪ ਨੂੰ ਵਧੇਰੇ ਸਿਆਣੇ ਸਮਝਣ ਲੱਗ ਜਾਣ ਤਾਂ ਮਾਪਿਆਂ ਦੀ ਬੇਕਦਰੀ ਹੋਣੀ ਤੈਅ ਹੈਮਾਪਿਆਂ ਨੇ ਆਪਣੀ ਔਲਾਦ ਨੂੰ ਪੜ੍ਹਾਉਣ ਅਤੇ ਡਿਗਰੀਆਂ ਦਿਵਾਉਣ ਵਿੱਚ ਕੋਈ ਕਸਰ ਨਹੀਂ ਛੱਡੀਪੁੱਤਾਂ ਨੇ ਵੀ ਵਧੇਰੇ ਕਰਕੇ ਮਾਪਿਆਂ ਨੂੰ ਪ੍ਰੇਸ਼ਾਨ ਕਰਨ ਵਿੱਚ ਕੋਈ ਕਸਰ ਨਹੀਂ ਛੱਡੀਨੂੰਹਾਂ ਤਾਂ ਸੱਸ ਸਹੁਰੇ ਨੂੰ ਇਵੇਂ ਬੋਲਦੀਆਂ ਹਨ ਜਿਵੇਂ ਘਰ ਵਿੱਚ ਨੌਕਰ ਹੋਣਜਾਇਦਾਦ ਸੱਸ ਸਹੁਰੇ ਦੀ, ਬਹੁਤ ਥਾਂਵਾਂ ’ਤੇ ਰਿਟਾਇਰਡ ਪੈਨਸ਼ਨ ਲੈਣ ਵਾਲੇ ਨੇ, ਕਈ ਥਾਂਵਾਂ ’ਤੇ ਪਤੀ ਪਤਨੀ ਦੋਵੇਂ ਪੈਨਸ਼ਨਾਂ ਲੈਂਦੇ ਹਨ, ਪਰ ਉਨ੍ਹਾਂ ਨੂੰ ਜ਼ਲੀਲ ਕਰਨ ਵਿੱਚ ਨੂੰਹਾਂ ਕੋਈ ਕਸਰ ਨਹੀਂ ਛੱਡਦੀਆਂਮਾਪਿਆਂ ਨੂੰ ਮਾਨਸਿਕ ਦਬਾਅ ਵਿੱਚੋਂ ਗੁਜ਼ਰਨਾ ਪੈ ਰਿਹਾ ਹੈਘਰਾਂ ਵਿੱਚ ਬਜ਼ੁਰਗਾਂ ਤੇ ਘਰੇਲੂ ਹਿੰਸਾ ਹੋ ਰਹੀ ਹੈਅਸਲ ਵਿੱਚ ਮਾਪੇ ਸੀਨੀਅਰ ਸਿਟੀਜ਼ਨ ਐਕਟ ਅਧੀਨ ਮਦਦ ਲੈਣ ਵੀ ਚਲੇ ਜਾਣ ਤਾਂ ਦਫਤਰਾਂ ਵਿੱਚ ਖੱਜਲ ਖੁਆਰੀ ਹੀ ਪੱਲੇ ਪੈਂਦੀ ਹੈਕਾਨੂੰਨ ਬਣ ਜਾਣ ਨਾਲ ਕੋਈ ਮਸਲਾ ਹੱਲ ਨਹੀਂ ਹੁੰਦਾ

ਸੋਸ਼ਲ ਮੀਡੀਆ ’ਤੇ ਵੀਡੀਓ ਵੇਖੀਦੋਂਹ ਕਾਨੂੰਨਾਂ ਦੀਆਂ ਧੱਜੀਆਂ ਉੱਡਦੀਆਂ ਸ਼ਰੇਆਮ ਵੇਖੀਆਂ ਇੱਕ ਲੜਕੀ ਆਪਣੇ ਭਰਾ, ਮਾਂ, ਬਾਪ ਅਤੇ ਕੁਝ ਰਿਸ਼ਤੇਦਾਰਾਂ ਨਾਲ ਸਹੁਰੇ ਪਰਿਵਾਰ ਦੇ ਘਰ ਵਿੱਚ ਵੜ ਗਈਲੜਾਈ ਹੋ ਰਹੀ ਸੀਲੜਕੇ ਦੇ ਮਾਪਿਆਂ ਨੂੰ ਘਰੋਂ ਬਾਹਰ ਕੱਢਿਆ ਹੋਇਆ ਸੀਜਿਸਦੀ ਪਤਨੀ ਸੀ ਉਹ ਵੀ ਘਰ ਤੋਂ ਬਾਹਰ ਹੀ ਸੀਘਰ ਲੜਕੇ ਦੀ ਮਾਂ ਦੇ ਨਾਮ ਸੀਬਹੁਤ ਸਾਰੇ ਫੈਸਲੇ ਹਨ ਅਤੇ ਸਮੇਂ ਸਮੇਂ ਪੜ੍ਹਨ ਨੂੰ ਮਿਲਦਾ ਹੈ ਕਿ ਮਾਪਿਆਂ ਦੀ ਬਣਾਈ ਜਾਇਦਾਦ ਵਿੱਚ ਨੂੰਹਾਂ ਪੁੱਤਾਂ ਦਾ ਕੋਈ ਹੱਕ ਨਹੀਂਸੀਨੀਅਰ ਸਿਟੀਜ਼ਨ ਐਕਟ ਅਨੁਸਾਰ ਬਜ਼ੁਰਗਾਂ ਨੂੰ ਘਰ ਵਿੱਚੋਂ ਨਹੀਂ ਕੱਢਿਆ ਜਾ ਸਕਦਾਦਹੇਜ ਦੀ ਦੁਹਾਈ ਪਾਈ ਜਾ ਰਹੀ ਸੀਲੜਕੀ ਆਪਣੇ ਮਾਪਿਆਂ ਦੀ ਜਾਇਦਾਦ ਵਿੱਚ ਬਰਾਬਰ ਦੀ ਹੱਕਦਾਰ ਹੈਉਸਦੇ ਮਾਪਿਆਂ ’ਤੇ ਵੀ ਕੇਸ ਦਰਜ ਹੋਣਾ ਚਾਹੀਦਾ ਹੈ ਜੋ ਆਪਣੀ ਧੀ ਨੂੰ ਦੇ ਨਹੀਂ ਰਹੇਇਹ ਦਹੇਜ ਦੇ ਰੌਲੇ ਘਚੋਲੇ ਬੰਦ ਹੋਣੇ ਬਹੁਤ ਜ਼ਰੂਰੀ ਹਨ ਅਸਲ ਵਿੱਚ ਪੁਲਿਸ ਦੀ ਇੱਕ ਤਰਫੀ ਗੱਲ ਸੁਣਨ ਕਰਕੇ, ਲੜਕੇ ਦੇ ਮਾਪੇ ਬਹੁਤ ਕੁਝ ਬਰਦਾਸ਼ਤ ਕਰਦੇ ਰਹਿੰਦੇ ਹਨਜੋ ਹਾਲਤ ਉਸ ਦਿਨ ਉਨ੍ਹਾਂ ਬਜ਼ੁਰਗ ਮਾਪਿਆਂ ਦੀ ਸੀ, ਸ਼ਰਮ ਆ ਰਹੀ ਸੀ

ਉਹ ਲੜਕੀਆਂ ਅਤੇ ਉਨ੍ਹਾਂ ਦੇ ਮਾਪੇ ਵਧੇਰੇ ਵੱਡੀਆਂ ਰਕਮਾਂ ਮੰਗ ਰਹੇ ਹਨ, ਜਿਨ੍ਹਾਂ ਨੇ ਕੁਝ ਵੀ ਨਹੀਂ ਦਿੱਤਾ ਹੁੰਦਾਜੋ ਹਾਲਾਤ ਬਣ ਰਹੇ ਹਨ ਜੋ ਵੀ ਲੈਣ ਦੇਣ ਵਿਆਹ ਵਿੱਚ ਹੁੰਦਾ ਹੈ, ਉਸ ਨੂੰ ਲਿਖਤੀ ਰੂਪ ਵਿੱਚ ਇੱਕ ਦੂਜੇ ਨੂੰ ਦਿੱਤਾ ਜਾਵੇ ਅਤੇ ਗਵਾਹਾਂ ਦੇ ਦਸਤਖਤ ਕਰਵਾਏ ਜਾਣਜੇਕਰ ਸਮੱਸਿਆ ਹੁੰਦੀ ਹੈ ਤਾਂ ਉਹ ਗਵਾਹ ਹੀ ਸਾਰਾ ਸਮਾਨ ਇੱਕ ਦੂਜੇ ਨੂੰ ਵਾਪਸ ਕਰਵਾਉਣਕਿੱਧਰੇ ਲੜਕੀਆਂ ਜ਼ਿਆਦਤੀਆਂ ਕਰਦੀਆਂ ਹਨ ਅਤੇ ਕਿੱਧਰੇ ਲੜਕੇਕਾਨੂੰਨਾਂ ਨੂੰ ਲੰਗੜੇ ਲੂਲੇ ਕੀਤਾ ਜਾ ਰਿਹਾ ਹੈਦਹੇਜ ਦੇਣ ਅਤੇ ਲੈਣ ਵਾਲੇ ਦੋਨੋਂ ਗੁਨਾਹਗਾਰ ਹਨ, ਪਰ ਕੇਸ ਸਿਰਫ਼ ਲੜਕੇ ਵਾਲਿਆਂ ’ਤੇ ਹੀ ਹੁੰਦਾ ਹੈਲੜਕੀ ਦੇ ਪਰਿਵਾਰ ’ਤੇ ਵੀ ਦਹੇਜ ਦੇਣ ਦਾ ਕੇਸ ਦਰਜ ਹੋਣਾ ਚਾਹੀਦਾ ਹੈ

ਝੂਠੇ ਦਹੇਜ ਦੇ ਕੇਸਾਂ ਵਿੱਚ ਅਤੇ ਰੋਜ਼ ਦੇ ਕਲੇਸ਼ ਤੋਂ ਤੰਗ ਆ ਕੇ ਸਿਰਫ਼ ਲੜਕੀਆਂ ਹੀ ਖੁਦਕੁਸ਼ੀਆਂ ਨਹੀਂ ਕਰ ਰਹੀਆਂ, ਲੜਕੇ ਵੀ ਕਰ ਰਹੇ ਹਨਤਕਲੀਫ਼ ਸਿਰਫ਼ ਲੜਕੀਆਂ ਦੇ ਮਾਪਿਆਂ ਨੂੰ ਹੀ ਨਹੀਂ ਹੁੰਦੀ, ਲੜਕੇ ਦੇ ਮਾਪਿਆਂ ਨੂੰ ਵੀ ਹੁੰਦੀ ਹੈਸਮੱਸਿਆ ਇਹ ਹੈ ਕਿ ਲੜਕੇ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਕੋਈ ਗੱਲ ਨਹੀਂ ਕਰਦਾਲੜਕੇ ਅਤੇ ਉਨ੍ਹਾਂ ਦੇ ਮਾਪਿਆਂ ਦੀ ਕੋਈ ਗੱਲ ਨਹੀਂ ਸੁਣਦਾ

ਇਹ ਬਹੁਤ ਜ਼ਰੂਰੀ ਹੈ ਸਮਾਜ ਅਤੇ ਪਰਿਵਾਰਾਂ ਨੂੰ ਚਲਾਉਣ ਵਾਸਤੇ ਕਿ ਇੱਕ ਤਰਫੀ ਗੱਲ ਨਾ ਕੀਤੀ ਜਾਵੇਸੋਸ਼ਲ ਮੀਡੀਆ ’ਤੇ ਬਹੁਤ ਹੀ ਬੁਰੀ ਹਾਲਤ ਵਿੱਚ ਇੱਕ ਪਰਿਵਾਰ ਵੇਖਿਆਆਪ ਘਰ ਦਾ ਮਾਲਕ ਪੀਐੱਚਡੀ ਹੈ ਅਤੇ ਯੂਨੀਵਰਸਿਟੀ ਤੋਂ ਰਿਟਾਇਰ ਹਨਉਨ੍ਹਾਂ ਦੀ ਪਤਨੀ ਵੀ ਨੌਕਰੀ ਪੇਸ਼ਾ ਸੀਸ਼ਾਇਦ ਅਧਿਆਪਕ ਸਨਉਨ੍ਹਾਂ ਦੇ ਬੇਟੇ ਦਾ ਵਿਆਹ ਹੋਇਆਲੜਕਾ ਅਮਰੀਕਾ ਵਿੱਚ ਸੀਪਤੀ ਪਤਨੀ ਦੀ ਅਣਬਣ ਹੋ ਗਈਲੜਕੀ ਦੇ ਪਰਿਵਾਰ ਨੇ ਦਹੇਜ ਦਾ ਕੇਸ ਦਰਜ ਕਰਵਾ ਦਿੱਤਾਦੋਨੋਂ ਦੋ ਸਾਲ ਜੇਲ੍ਹ ਵਿੱਚ ਰਹੇ ਅਤੇ ਉੱਥੋਂ ਆਉਣ ਤੋਂ ਬਾਅਦ ਉਨ੍ਹਾਂ ਨੇ ਬਾਹਰ ਨਿਕਲਣਾ ਅਤੇ ਲੋਕਾਂ ਨਾਲ ਮਿਲਣਾ ਬੰਦ ਕਰ ਦਿੱਤਾਦੋਸ਼ੀ ਕੌਣ ਸੀ, ਸਾਬਿਤ ਹੋਇਆ ਜਾਂ ਨਹੀਂ, ਕਿਸੇ ਨੂੰ ਪਤਾ ਨਹੀਂਪਰ ਇੰਨੇ ਪੜ੍ਹੇ ਲਿਖੇ ਜੋੜੇ ਦੀ ਜ਼ਿੰਦਗੀ ਨਰਕ ਕਰ ਦਿੱਤੀਜੇਕਰ ਦਹੇਜ ਦਿੱਤਾ ਸੀ ਤਾਂ ਜੋ ਜੋ ਦਿੱਤਾ ਸੀ ਵਾਪਸ ਲੈਣ ਦੇਣ ਕਰ ਲੈਣਾ ਚਾਹੀਦਾ ਸੀਹਕੀਕਤ ਇਹ ਹੈ ਕਿ ਦਹੇਜ ਦੇ ਵਿਰੁੱਧ ਬਣਾਏ ਕਾਨੂੰਨ ਦੀ ਦੁਰਵਰਤੋਂ ਸ਼ਰੇਆਮ ਹੋ ਰਹੀ ਹੈਜੇਕਰ ਲੜਕੇ ਅਤੇ ਉਸਦੇ ਪਰਿਵਾਰ ਦੀ ਸੁਣਵਾਈ ਨਹੀਂ ਹੋਏਗੀ ਅਤੇ ਕਾਨੂੰਨ ਦੀ ਦੁਰਵਰਤੋਂ ਇਵੇਂ ਹੀ ਹੁੰਦੀ ਰਹੀ ਤਾਂ ਜਿਹੜੇ ਅੱਜ ਮੁੰਡੇ ਵਾਲਿਆਂ ਦੀ ਗੱਲ ਨਹੀਂ ਸੁਣਦੇ, ਹੋ ਸਕਦਾ ਉਹ ਵੀ ਅੜਿੱਕੇ ਆ ਜਾਣ

ਬਜ਼ੁਰਗਾਂ ਨੂੰ ਬਿਰਧ ਆਸ਼ਰਮ ਵਿੱਚ ਛੱਡਣਾ ਸਾਡਾ ਸਭਿਆਚਾਰ ਨਹੀਂ ਹੈਪਰ ਜਿਵੇਂ ਦੇ ਹਾਲਾਤ ਬਣ ਰਹੇ ਹਨ, ਮਾਪਿਆਂ ਨੂੰ ਆਪਣੀ ਬੇਇੱਜ਼ਤੀ ਕਰਵਾਉਣ ਨਾਲੋਂ ਉੱਥੇ ਚਲੇ ਜਾਣਾ ਚਾਹੀਦਾ ਹੈਅਸਲ ਵਿੱਚ ਅਸੀਂ ਪੁੱਤਾਂ/ਔਲਾਦ ਨਾਲ ਇੰਨਾ ਪਿਆਰ ਕਰਦੇ ਹਾਂ ਕਿ ਉਨ੍ਹਾਂ ਨੂੰ ਛੱਡਣ ਲਈ ਤਿਆਰ ਹੀ ਨਹੀਂ ਹੁੰਦੇ

ਜਿਹੜੀਆਂ ਨੂੰਹਾਂ ਸੱਸ ਸਹੁਰੇ ਦੀ ਇੱਜ਼ਤ ਨਹੀਂ ਕਰਦੀਆਂ, ਵਧੇਰੇ ਕਰਕੇ ਉਨ੍ਹਾਂ ਦੇ ਮਾਪਿਆਂ ਦੀ ਸਿੱਖਿਆ ਹੀ ਠੀਕ ਨਹੀਂ ਹੁੰਦੀਬਹੁਤ ਵਾਰ ਮਾਪੇ (ਸੱਸ ਸਹੁਰਾ) ਜਵਾਬ ਨਹੀਂ ਦਿੰਦੇਪਰ ਲੜਕੀ ਅਤੇ ਉਸਦੇ ਮਾਪੇ ਇਸ ਵਿੱਚ ਆਪਣੀ ਜਿੱਤ ਸਮਝਦੇ ਹਨਸਿਆਣੇ ਕਹਿੰਦੇ ਨੇ, “ਇੱਜ਼ਤ ਵਾਲਾ ਅੰਦਰ ਵੜੇ, ਮੂਰਖ ਆਖੇ ਮੈਥੋਂ ਡਰੇ।” ਬਜ਼ੁਰਗਾਂ ਦੀ ਆਪਣੀ ਕਮਾਈ ਆਪਣੇ ’ਤੇ ਖਰਚਣੀ ਵੀ ਨੂੰਹਾਂ ਪੁੱਤਾਂ ਨੂੰ ਹਜ਼ਮ ਨਹੀਂ ਹੁੰਦੀਉਨ੍ਹਾਂ ਦਾ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਜਾਣਾ, ਦੋਸਤਾਂ ਮਿੱਤਰਾਂ ਨੂੰ ਮਿਲਣਾ ਜਾਂ ਆਪਣੇ ਲਈ ਸਮਾਨ ਖਰੀਦਣਾ, ਬਹੁਤ ਚੁੱਭਦਾ ਹੈਘਰ ਦੇ ਬਜ਼ੁਰਗਾਂ ’ਤੇ ਰੋਜ਼ ਨਵੇਂ ਇਲਜ਼ਾਮ ਲਗਾਏ ਜਾਂਦੇ ਹਨਹਕੀਕਤ ਇਹ ਹੈ ਕਿ ਉਨ੍ਹਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਉਹ ਗਲਤ ਕਿੱਥੇ ਹਨ, ਬੋਲਦੇ ਹਨ ਤਾਂ ਅੱਗੋਂ ਤੋਹਮਤਾਂ ਦੀ ਝੜੀ ਲੱਗ ਜਾਂਦੀ ਹੈਅਸਲ ਵਿੱਚ ਘਰਾਂ ਵਿੱਚ ਰਹਿ ਕੇ ਵੀ ਇਕੱਲੇ ਅਤੇ ਪ੍ਰੇਸ਼ਾਨ ਹਨ ਅਤੇ ਅਲੱਗ ਰਹਿ ਕੇ ਵੀ ਇਕੱਲਤਾ ਖਾਂਦੀ ਹੈਜਾਇਦਾਦ ਨੂੰਹਾਂ ਨੂੰ ਅਤੇ ਉਸਦੇ ਮਾਪਿਆਂ ਨੂੰ ਜਲਦੀ ਚਾਹੀਦੀ ਹੈਅਸਲ ਵਿੱਚ ਲੜਕੀਆਂ ਮਾਪਿਆਂ ਦੀ ਦੇਖਭਾਲ ਕਰ ਰਹੀਆਂ ਦੀ ਦੁਹਾਈ ਪਾਉਣ ਵਾਲੇ ਭੁੱਲ ਰਹੇ ਹਨ ਕਿ ਉਸਦੀਆਂ ਸਹੁਰੇ ਪਰਿਵਾਰ ਲਈ ਵੀ ਜ਼ਿੰਮੇਵਾਰੀਆਂ ਹਨਸੱਸ ਸਹੁਰਾ ਬੀਮਾਰ ਹੋਣ ਤਾਂ ਨੂੰਹਾਂ ਨੌਟੰਕੀ ਦੱਸਦੀਆਂ ਹਨਆਪਣੇ ਮਾਂ ਬਾਪ ਬੀਮਾਰ ਹੋਣ ਤਾਂ ਭੱਜ ਭੱਜ ਦੇਖਭਾਲ ਕਰਨ ਜਾਂਦੀਆਂ ਹਨਲੜਕਾ ਆਪਣੇ ਮਾਪਿਆਂ ਨੂੰ ਬੁਲਾਏ ਅਤੇ ਦੇਖਭਾਲ ਕਰੇ ਤਾਂ ਘਰ ਵਿੱਚ ਮਹਾਂਭਾਰਤ ਸ਼ੁਰੂ ਹੋ ਜਾਂਦੀ ਹੈਮਾਪੇ ਵਧੇਰੇ ਕਰਕੇ ਪੁੱਤਾਂ ਨੂੰ ਬਹੁਤ ਸਾਰੀਆਂ ਗੱਲਾਂ ਦੱਸਦੇ ਹੀ ਨਹੀਂਜਦੋਂ ਪੁੱਤ ਆਪਣੀ ਪਤਨੀ ਦੇ ਕਹਿਣ ’ਤੇ ਵਧੇਰੇ ਯਕੀਨ ਕਰਨ ਲੱਗ ਜਾਏ ਤਾਂ ਉਨ੍ਹਾਂ ਨੂੰ ਲੱਗਦਾ ਹੈ ਕਿ ਦੱਸਣ ਦਾ ਕੋਈ ਫਾਇਦਾ ਨਹੀਂ ਹੈਮਾਪੇ ਘੁੱਟ ਘੁੱਟ ਮਰਦੇ ਹਨ ਅਤੇ ਜ਼ਿਆਦਤੀਆਂ ਸਹਿੰਦੇ ਰਹਿੰਦੇ ਹਨ

ਲੱਗਦਾ ਹੈ ਬਦਲਾਅ ਦੇ ਨਾਮ ’ਤੇ ਜੋ ਕੁਝ ਹੋ ਰਿਹਾ ਹੈ, ਮਾਪਿਆਂ ਨੂੰ ਵੀ ਬਦਲਣਾ ਚਾਹੀਦਾ ਹੈਆਪਣੀ ਜਾਇਦਾਦ ਪੁੱਤਾਂ ਨੂੰ ਬਿਲਕੁਲ ਨਾ ਦਿਉਜਿੰਨੀ ਦੇਰ ਰਹਿ ਸਕਦੇ ਹੋ ਰਹੋਜੇਕਰ ਬਰਦਾਸ਼ਤ ਤੋਂ ਬਾਹਰ ਹੋ ਰਿਹਾ ਹੈ ਤਾਂ ਸੀਨੀਅਰ ਸਿਟੀਜ਼ਨ ਹੋਮ ਵਿੱਚ ਜਾਣ ਲਈ ਮੰਨ ਪੱਕਾ ਕਰ ਲਵੋਮਹੀਨੇ ਦੀ ਬੱਝੀ ਆਮਦਨ ਹੈ ਤਾਂ ਠੀਕ ਹੈ, ਨਹੀਂ ਤਾਂ ਆਪਣੀ ਨਾਮ ਵਾਲੀ ਜਾਇਦਾਦ ’ਤੇ ਕਰਜ਼ਾ ਲੈ ਕੇ ਖਰਚਾ ਦਿੰਦੇ ਰਹੋਇਹ ਲਿਖਣਾ ਸੌਖਾ ਹੈ ਪਰ ਕਰਨਾ ਬਹੁਤ ਔਖਾ ਹੈਪਰ ਇਸ ਤੋਂ ਬਗੈਰ ਹੋਰ ਕੋਈ ਰਸਤਾ ਵੀ ਨਹੀਂ ਹੈਜਿਵੇਂ ਦੇ ਹਾਲਾਤ ਨੇ ਬਜ਼ੁਰਗਾਂ ਦੀ ਘਰਾਂ ਵਿੱਚ ਬੇਹੱਦ ਬੇਕਦਰੀ ਹੈ ਅਤੇ ਉਨ੍ਹਾਂ ਨੂੰ ਗੱਲ ਗੱਲ ’ਤੇ ਜ਼ਲੀਲ ਅਤੇ ਬੇਇੱਜ਼ਤ ਕੀਤਾ ਜਾ ਰਿਹਾ ਹੈਸਭ ਤੋਂ ਵੱਡੀ ਬਦਕਿਸਮਤੀ ਇਹ ਹੈ ਕਿ ਸੀਨੀਅਰ ਸਿਟੀਜ਼ਨ ਐਕਟ ਦੀ ਜੇਕਰ ਕੋਈ ਮਦਦ ਲੈਣਾ ਵੀ ਚਾਹੁੰਦਾ ਹੈ ਤਾਂ ਉਸਦੀ ਸੁਣਵਾਈ ਨਹੀਂ ਹੁੰਦੀਕਾਨੂੰਨਾਂ ਦੀ ਦੁਰਵਰਤੋਂ ਨੇ ਅਤੇ ਕਾਨੂੰਨਾਂ ਨੂੰ ਸਹੀ ਤਰੀਕੇ ਨਾਲ ਲਾਗੂ ਨਾ ਕਰਨਾ, ਬਹੁਤ ਸਾਰੀਆਂ ਸਮੱਸਿਆਵਾਂ ਖੜ੍ਹੀਆਂ ਕਰ ਰਿਹਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3194)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਪ੍ਰਭਜੋਤ ਕੌਰ ਢਿੱਲੋਂ

ਪ੍ਰਭਜੋਤ ਕੌਰ ਢਿੱਲੋਂ

Mohali, Punjab, India.
Phone: (91 - 98150 - 30221)
Email: (prabhjotkaurdhillon2017@gmail.com)

More articles from this author