PrabhjotKDhillon7ਜੇਕਰ ਚੋਣਾਂ ਵੇਲੇ ਮੁੜ-ਮੁੜ ਉਹੀ ਗਲਤੀਆਂ ਕਰਦੇ ਰਹੇ ਤਾਂ ਸਿਆਸਤਦਾਨਾਂ ਨੂੰ ...
(15 ਮਾਰਚ 2021)
(ਸ਼ਬਦ: 820)


ਸਿਆਣੇ ਸੱਚ ਕਹਿੰਦੇ ਹਨ ਕਿ ਮੂੰਹ ਵਿੱਚੋਂ ਬੋਲੇ ਲਫਜ਼ ਬਹੁਤ ਕੁਝ ਕਹਿ ਜਾਂਦੇ ਹਨ ਅਤੇ ਸੋਚ ਕਿਹੋ ਜਿਹੀ ਹੈ, ਉਸਦਾ ਵੀ ਪਤਾ ਚੱਲ ਜਾਂਦਾ ਹੈ
ਜਿਹੋ ਜਿਹੀ ਸੋਚ ਸਾਡੇ ਸਿਆਸਤਦਾਨਾਂ ਦੀ ਸਾਡੇ ਬਾਰੇ ਹੈ, ਉਹ ਤਕਰੀਬਨ ਆਪਣਾ ਸਿਰ ਵਰਤਣ ਵਾਲਿਆਂ ਨੂੰ ਪਤਾ ਹੈਖੈਰ, ਕਿਸਾਨ ਅੰਦੋਲਨ ਤੋਂ ਬਣੇ ਜਨ ਅੰਦੋਲਨ ਬਾਰੇ ਜਿਸ ਤਰ੍ਹਾਂ ਦੀ ਸੋਚ ਸਰਕਾਰ ਦੀ ਹੈ, ਉਹ ਕੋਈ ਵਧੀਆ ਸੁਨੇਹਾ ਨਹੀਂ ਹੈਇਵੇਂ ਸਰਕਾਰ ਕਰ ਰਹੀ ਹੈ ਜਿਵੇਂ ਉਹ ਆਪਣੇ ਘਰਾਂ ਤੋਂ ਹੀ ਇਹ ਮੰਤਰੀਆਂ ਦੀਆਂ ਕੁਰਸੀਆਂ ਲੈ ਕੇ ਆਏ ਹਨਵੋਟਰ ਵੋਟ ਪਾਉਂਦੇ ਹਨ ਤਾਂ ਹੀ ਸਰਕਾਰਾਂ ਦਾ ਹਿੱਸਾ ਬਣਨ ਦਾ ਮੌਕਾ ਮਿਲਦਾ ਹੈਵੋਟ ਅਤੇ ਵੋਟਰ ਵਧੇਰੇ ਮਾਇਨੇ ਰੱਖਦਾ ਹੈਪਰ ਕਿਤੇ ਨਾ ਕਿਤੇ ਸਾਡੀਆਂ ਗਲਤੀਆਂ ਅਤੇ ਕਮਜ਼ੋਰੀਆਂ ਸਾਨੂੰ ਗਰੀਬੜੇ ਦਰਸਾ ਦਿੰਦੀਆਂ ਹਨ

ਪਿਛਲੇ ਦਿਨੀਂ ਇਕ ਮੰਤਰੀ ਦਾ ਬਿਆਨ ਕਿ ਭੀੜ ਇਕੱਠੀ ਕਰਕੇ ਕਾਨੂੰਨ ਰੱਦ ਨਹੀਂ ਕਰਵਾਏ ਜਾ ਸਕਦੇ - ਬਹੁਤ ਕੁਝ ਕਹਿ ਗਿਆ, ਬਹੁਤ ਕੁਝ ਸਮਝਾ ਗਿਆ ਅਤੇ ਬਹੁਤ ਕੁਝ ਸੋਚਣ ਲਈ ਮਜਬੂਰ ਕਰ ਗਿਆਇਹੋ ਜਿਹੇ ਬਿਆਨਾਂ ਤੋਂ ਸਾਡੇ ਚੁਣੇ ਹੋਏ ਨੇਤਾਵਾਂ ਦੀ ਸਾਡੇ ਬਾਰੇ ਸੋਚ ਕਿਹੋ ਜਿਹੀ ਹੈ, ਦਾ ਪਤਾ ਲੱਗਦਾ ਹੈਇਨ੍ਹਾਂ ਅੰਦਰ ਲੋਕਾਂ ਪ੍ਰਤੀ ਕਿੰਨਾ ਕੁ ਪਿਆਰ ਅਤੇ ਫਿਕਰ ਹੈ ਉਸਦਾ ਪਰਦਾ ਚੁੱਕਿਆ ਜਾਂਦਾ ਹੈਖੇਤੀ ਮੰਤਰੀ ਸਾਹਿਬ ਦੇ ਬਿਆਨ ਨੇ ਜਿੱਥੇ ਤਕਲੀਫ਼ ਦਿੱਤੀ, ਉੱਥੇ ਅਫਸੋਸ ਵੀ ਬਹੁਤ ਹੋਇਆ ਕਿ ਅਸੀਂ ਇਹੋ ਜਿਹੇ ਉਮੀਦਵਾਰਾਂ ਨੂੰ ਆਪਣੀ ਕੀਮਤੀ ਵੋਟ ਦਿੰਦੇ ਹਾਂਹਕੀਕਤ ਇਹ ਹੈ ਕਿ ਜੇਕਰ ਸਿਆਸਤਦਾਨਾਂ ਵਿੱਚ ਦੇਸ਼ ਅਤੇ ਲੋਕਾਂ ਪ੍ਰਤੀ ਕੁਝ ਚੰਗੀ ਸੋਚ ਹੁੰਦੀ ਜਾਂ ਹੋਵੇ ਤਾਂ ਦੇਸ਼ ਅਤੇ ਲੋਕਾਂ ਦਾ ਇਹ ਹਾਲ ਨਾ ਹੁੰਦਾਭੀੜ ਕਹਿਣ ਤੋਂ ਪਹਿਲਾਂ ਇੱਕ ਵਾਰ ਹੀ ਸੋਚਿਆ ਹੁੰਦਾ ਕਿ ਇਹ ਉਹ ਲੋਕ ਹਨ ਜਿਨ੍ਹਾਂ ਨੇ ਵੋਟਾਂ ਪਾ ਕੇ ਸਾਨੂੰ ਸਰਕਾਰਾਂ ਵਿੱਚ ਬੈਠਣ ਦਾ ਮੌਕਾ ਦਿੱਤਾ ਹੈ ਤਾਂ ਅਜਿਹੇ ਲਫਜ਼ ਜ਼ੁਬਾਨ ’ਤੇ ਆਉਣੇ ਹੀ ਨਹੀਂ ਸਨ

ਮੈਂ ਇੱਕ ਕਹਾਵਤ ਰਾਹੀਂ ਦੱਸਣਾ ਚਾਹਾਂਗੀ ਕਿ ਕਿਵੇਂ ਮਤਲਬ ਅਤੇ ਅਰਥ ਬਦਲਦੇ ਹਨਇਹ ਤਾਂ ਇਵੇਂ ਹੋਇਆ, “ਸਾਡਾ ਕੁੱਤਾ ਕੌਮੀ, ਤੁਹਾਡਾ ਕੁੱਤਾ, ਕੁੱਤਾ ਜਦੋਂ ਚੋਣਾਂ ਵੇਲੇ ਲੋਕਾਂ ਦਾ ਭਾਰੀ ਇਕੱਠ ਹੋਵੇ ਤਾਂ ਭਰਵੀਂ ਹਾਜ਼ਰੀ ਅਤੇ ਜਿੱਤ ਦੇ ਕਿਆਸੇਅੱਜ ਲੋਕ ਆਪਣੀ ਗੱਲ ਕਹਿਣ ਲਈ ਇਕੱਠੇ ਹੋਏ ਤਾਂ ਭੀੜਪਰ ਯਾਦ ਰੱਖੋ ਅਤੇ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਹ ਭੀੜਾਂ ਇਕੱਠੀਆਂ ਕਰਨ ਲਈ ਸਿਆਸਤਦਾਨਾਂ ਦਾ ਪੂਰਾ ਜ਼ੋਰ ਲੱਗਿਆ ਹੁੰਦਾ ਹੈਪਰ ਇਹ ਇਕੱਠ ਆਪ ਮੁਹਾਰੇ ਬਣਿਆ ਹੈਮੁਆਫ਼ ਕਰਨਾ ਅਸੀਂ ਭੀੜਾਂ ਹਾਂ, ਜਾਂ ਨਹੀਂ, ਪਰ ਅਸੀਂ ਵੋਟਰ ਜ਼ਰੂਰ ਹਾਂਵੋਟਰ ਵੱਡੀਆਂ ਕੁਰਸੀਆਂ ’ਤੇ ਬਿਠਾਉਂਦਾ ਵੀ ਹੈ ਅਤੇ ਕੁਰਸੀ ਤੋਂ ਉਤਾਰਦਾ ਵੀ ਹੈਖੈਰ, ਇਹੋ ਜਿਹੇ ਸ਼ਬਦਾਂ ਜਾਂ ਬਿਆਨਾਂ ਤੋਂ ਲੋਕ ਕੀ ਹਨ ਦੀ ਗੱਲ ਨਹੀਂ, ਬੋਲਣ ਵਾਲੇ ਦੀ ਸੋਚ ਅਤੇ ਸਮਝ ਦਾ ਪਤਾ ਲੱਗਦਾ ਹੈਇਸਦੇ ਨਾਲ ਹੀ ਬਿਹਤਰ ਹੋਏਗਾ ਜੇਕਰ ਅਸੀਂ ਆਪਣੀ ਗਲਤੀ ਮੰਨ ਲਈਏ ਕਿਉਂਕਿ ਚੁਣਿਆ ਇਨ੍ਹਾਂ ਨੂੰ ਅਸੀਂ ਹੀ ਹੈ

ਚੋਣਾਂ ਵੇਲੇ ਵੱਡੇ ਇਕੱਠ ਸਿਆਸਤਦਾਨਾਂ ਨੂੰ ਭੀੜ ਨਹੀਂ ਲੱਗਦੇ, ਉਦੋਂ ਜਿਹੜੇ ਹੱਥਕੰਡੇ ਵਰਤ ਕੇ ਅਤੇ ਹੀਲੇ ਵਸੀਲੇ ਵਰਤ ਕੇ ਲੋਕਾਂ ਨੂੰ ਇਕੱਠਾ ਕੀਤਾ ਜਾਂਦਾ ਹੈ, ਉਦੋਂ ਵੀ ਅੰਦਰਖਾਤੇ ਲੋਕਾਂ ਲਈ ਇਹ ਅਜਿਹਾ ਹੀ ਸੋਚਦੇ ਹੋਣਗੇਭੀੜਾਂ ਬਹੁਤ ਕੁਝ ਸੰਵਾਰ ਵੀ ਦਿੰਦੀਆਂ ਹਨ, ਦੇਖਣਾ ਇਹ ਹੁੰਦਾ ਹੈ ਕਿ ਉਨ੍ਹਾਂ ਦੀ ਅਗਵਾਈ ਕੌਣ ਕਰ ਰਿਹਾ ਹੈ ਅਤੇ ਲੋਕਾਂ ਦੀ ਸੋਚ ਕਿਹੋ ਜਿਹੀ ਹੈਜਿਸ ਨੂੰ ਮੰਤਰੀ ਸਾਹਿਬ ਨੇ ਭੀੜ ਕਿਹਾ ਹੈ, ਉਹ ਦੇਸ਼ ਦੇ ਅੰਨਦਾਤੇ ਹਨ ਉਨ੍ਹਾਂ ਦੀ ਅਗਵਾਈ ਕਿਸਾਨ ਆਗੂ ਕਰ ਰਹੇ ਹਨ ਉੱਥੇ ਪਹੁੰਚ ਰਹੇ ਲੋਕ ਆਪਣੀ ਹੋਂਦ ਨੂੰ ਬਚਾਉਣ ਅਤੇ ਰੋਟੀ ਲੋਕਾਂ ਦੀ ਥਾਲੀ ਵਿੱਚੋਂ ਗਾਇਬ ਨਾ ਹੋਵੇ, ਦੀ ਲੜਾਈ ਲੜ ਰਹੇ ਹਨਹਾਂ, ਇਹ ਭੀੜ ਇਸ ਕਰਕੇ ਲੱਗ ਰਹੀ ਹੈ ਕਿਉਂਕਿ ਇਹ ਸਰਕਾਰ ਦੇ ਲਏ ਫੈਸਲੇ ਨੂੰ ਮੰਨਣ ਲਈ ਤਿਆਰ ਨਹੀਂ ਹਨਮਤਲਬ, ਕਿਸਾਨਾਂ ਲਈ ਬਣਾਏ ਤਿੰਨ ਕਾਨੂੰਨਾਂ ਨੂੰ ਮੰਨਣ ਲਈ ਤਿਆਰ ਨਹੀਂ ਹਨਹਕੀਕਤ ਇਹ ਹੈ ਕਿ ਆਵਾਜ਼ ਚੁੱਕੀ ਹੈ ਸਰਕਾਰ ਦੇ ਖਿਲਾਫ਼, ਇਸ ਕਰਕੇ ਇਹ ਭੀੜ ਲੱਗ ਰਹੀ ਹੈ

ਜਦੋਂ ਸਰਕਾਰ ਲੋਕਾਂ ਦੀ ਆਵਾਜ਼ ਨੂੰ ਸੁਣੇ ਹੀ ਨਾ, ਵੋਟਰਾਂ ਨੂੰ ਕੀੜੇ ਮਕੌੜੇ ਸਮਝਣ ਲੱਗ ਜਾਏ ਅਤੇ ਭੀੜ ਮੰਨਣ ਲੱਗ ਜਾਏ ਤਾਂ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਰਕਾਰ ਗੰਭੀਰ ਨਹੀਂ ਹੈਅਸੀਂ ਭੀੜਾਂ ਦੇ ਵਿੱਚ ਆਉਂਦੇ ਹਾਂ ਕਿਉਂਕਿ ਸਿਆਸਤਦਾਨਾਂ ਨੇ ਸਾਨੂੰ ਆਪਣੀ ਮਰਜ਼ੀ ਨਾਲ ਵਰਤਿਆ ਹੈਸਿਆਸਤਦਾਨਾਂ ਦੀ ਸੋਚ ਸਾਡੇ ਬਾਰੇ ਇਹ ਹੀ ਬਣ ਗਈ ਹੈਪਰ ਕਿਸਾਨ ਅੰਦੋਲਨ ਭੀੜ ਨਹੀਂ ਹੈ, ਇਹ ਹੁਣ ਕਿਸਾਨ ਅੰਦੋਲਨ ਤੋਂ ਜਨ ਅੰਦੋਲਨ ਬਣ ਚੁੱਕਿਆ ਹੈਇਸ ਵਿੱਚ ਬੁੱਧੀਜੀਵੀ ਹਨ, ਸੁਪਰੀਮ ਕੋਰਟ ਦੇ ਵਕੀਲਾਂ ਹਨ, ਹਾਈਕੋਰਟ ਦੇ ਵਕੀਲ ਹਨ, ਡਾਕਟਰ ਹਨ, ਇੰਜਨੀਅਰ ਹਨ, ਰਿਟਾਇਰਡ ਆਈ ਏ ਐੱਸ ਅਫਸਰ ਹਨ, ਵਿਉਪਾਰੀ ਵਰਗ ਹੈ, ਮਜ਼ਦੂਰ ਹਨ, ਅਧਿਆਪਕ ਹਨ, ਗੱਲ ਕੀ ਸਮਾਜ ਦਾ ਵੱਡਾ ਹਿੱਸਾ ਇਸ ਅੰਦੋਲਨ ਵਿੱਚ ਸ਼ਾਮਿਲ ਹੈਖੈਰ, ਬਹੁਤ ਸਾਰੇ ਨਾਮ ਇਸ ਤੋਂ ਪਹਿਲਾਂ ਵੀ ਦਿੱਤੇ ਹਨਇਹ ਵੀ ਨਵਾਂ ਨਾਮ ਉਸ ਲਿਸਟ ਵਿੱਚ ਜੁੜ ਗਿਆਪਰ ਸਾਨੂੰ ਸਮਝਣਾ ਚਾਹੀਦਾ ਹੈ ਕਿ ਅਸੀਂ ਚੋਣਾਂ ਵੇਲੇ ਆਪਣੀ ਕਦਰ ਕਿਵੇਂ ਕਾਇਮ ਕਰਨੀ ਹੈਜਿਹੜੇ ਵੋਟਾਂ ਖਰੀਦਣ ਲਈ ਆਉਂਦੇ ਹਨ, ਉਨ੍ਹਾਂ ਨੂੰ ਅਸੀਂ ਹੀ ਆਪਣੀ ਵੋਟ ਦੀ ਕੀਮਤ ਲਗਾਉਣ ਤੋਂ ਰੋਕ ਸਕਦੇ ਹਾਂਜੇਕਰ ਚੋਣਾਂ ਵੇਲੇ ਮੁੜ-ਮੁੜ ਉਹੀ ਗਲਤੀਆਂ ਕਰਦੇ ਰਹੇ ਤਾਂ ਸਿਆਸਤਦਾਨਾਂ ਨੂੰ ਅਸੀਂ ਭੀੜਾਂ ਹੀ ਲੱਗਾਂਗੇ, ਜਦੋਂ ਉਹ ਸਾਡੀਆਂ ਵੋਟਾਂ ਨਾਲ ਜਿੱਤ ਗਏਚਲੋ ਸਰਕਾਰ ਨੂੰ ਇਹ ਤਾਂ ਵਿਖਾਈ ਦਿੱਤਾ ਕਿ ਬਹੁਤ ਸਾਰੇ ਲੋਕ ਦਿੱਲੀ ਦੀਆਂ ਬਰੂਹਾਂ ’ਤੇ ਬੈਠੇ ਹਨਸ਼ਬਦਾਂ ਦੀ ਚੋਣ ਤਾਂ ਬੰਦਾ ਸੋਚ ਮੁਤਾਬਿਕ ਹੀ ਕਰਦਾ ਹੈ ਵੋਟਾਂ ਵੇਲੇ ਅਸੀਂ ਰੈਲੀਆਂ ਵਿੱਚ ਠਾਠਾਂ ਮਾਰਦਾ ਇਕੱਠ ਹੁੰਦੇ ਹਾਂ ਅਤੇ ਜਦੋਂ ਆਪਣੇ ਹੱਕ ਦੀ ਗੱਲ ਕਰਦੇ ਹਾਂ ਤਾਂ ਭੀੜ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2645)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਪ੍ਰਭਜੋਤ ਕੌਰ ਢਿੱਲੋਂ

ਪ੍ਰਭਜੋਤ ਕੌਰ ਢਿੱਲੋਂ

Mohali, Punjab, India.
Phone: (91 - 98150 - 30221)
Email: (prabhjotkaurdhillon2017@gmail.com)

More articles from this author