PrabhjotKDhillon7ਖਾਣ ਵਾਲੀ ਕੋਈ ਚੀਜ਼ ਸ਼ੁੱਧ ਨਹੀਂ ਮਿਲ ਰਹੀ। ਸਬਜ਼ੀਆਂ ਉੱਤੇ ਸਪਰੇਆਂ ...
(9 ਜਨਵਰੀ 2020)

 

ਜਦੋਂ ਅਸੀਂ ਕਿਸੇ ਬੀਮਾਰੀ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਾਂ ਤਾਂ ਸਾਡੇ ਲਈ ਦਵਾਈ ਖਾਣੀ ਬਹੁਤ ਜ਼ਰੂਰੀ ਹੋ ਜਾਂਦੀ ਹੈਅਸੀਂ ਡਾਕਟਰ ਕੋਲ ਜਾਂਦੇ ਹੀ ਉਦੋਂ ਹਾਂ ਜਦੋਂ ਅਸੀਂ ਇਹ ਮੰਨ ਲੈਂਦੇ ਹਾਂ ਕਿ ਅਸੀਂ ਬੀਮਾਰ ਹਾਂਅਸੀਂ ਕੌੜੀ ਦਵਾਈ ਖਾਂਦੇ ਹਾਂ ਅਤੇ ਪੀੜ ਹੋਣ ਦੇ ਬਾਵਜੂਦ ਟੀਕੇ ਵੀ ਲਗਵਾਉਂਦੇ ਹਾਂਅੱਜ ਪੰਜਾਬ ਦੀ ਜੋ ਹਾਲਤ ਹੈ, ਪੰਜਾਬ ਦੀ ਨੌਜਵਾਨ ਪੀੜ੍ਹੀ ਦਾ ਜੋ ਹਸ਼ਰ ਹੋ ਰਿਹਾ ਹੈ, ਉਸ ਨੂੰ ਅਸੀਂ ਵੇਖ ਰਹੇ ਹਾਂ। ਇਹ ਨਹੀਂ ਹੋ ਸਕਦਾ ਕਿ ਸਰਕਾਰ ਵਿੱਚ ਬੈਠਿਆਂ ਨੂੰ ਪਤਾ ਨਹੀਂ ਪਰ ਸਾਡੀ ਬਦਕਿਸਮਤੀ ਇਹ ਹੈ ਕਿ ਅਸੀਂ ਪੰਜਾਬ ਦੀ ਬੀਮਾਰੀ ਨੂੰ ਮੰਨਣ ਲਈ ਹੀ ਤਿਆਰ ਨਹੀਂਜਦੋਂ ਅਸੀਂ ਪੰਜਾਬ ਦੀ ਬੀਮਾਰੀ ਨੂੰ ਮੰਨਾਂਗੇ ਨਹੀਂ ਤਾਂ ਇਲਾਜ ਕਰਵਾਉਣ ਲਈ ਵੀ ਅਸੀਂ ਨਹੀਂ ਜਾਵਾਂਗੇਜਦੋਂ ਕਿਸੇ ਬੀਮਾਰੀ ਦਾ ਇਲਾਜ ਵੇਲੇ ਸਿਰ ਨਹੀਂ ਹੁੰਦਾ ਤਾਂ ਕਈ ਹੋਰ ਬੀਮਾਰੀਆਂ ਲੱਗ ਜਾਂਦੀਆਂ ਹਨ ਅਤੇ ਫੇਰ “ਮਲਟੀਪਲ ਪੇਰੀਆਰ” ਹੁੰਦਾ ਹੈ। ਮਤਲਬ ਕਿ ਸਾਰੇ ਸਰੀਰ ਦੇ ਅੰਗ ਕੰਮ ਕਰਨਾ ਬੰਦ ਕਰ ਦਿੰਦੇ ਹਨਫਿਰ ਜੋ ਨਤੀਜਾ ਨਿਕਲਦਾ ਹੈ, ਉਸਦਾ ਸਭ ਨੂੰ ਪਤਾ ਹੀ ਹੈ।

ਮੈਂ ਇਸ ਸਥਿਤੀ ਲਈ ਕਿਸੇ ਸਿਆਸਤਦਾਨ ਨੂੰ ਜਿੰਨਾ ਜ਼ਿੰਮੇਵਾਰ ਸਮਝਦੀ ਹਾਂ, ਉੰਨਾ ਹੀ ਜ਼ਿੰਮੇਵਾਰ ਮੈਂ ਆਪਣੇ ਆਪ ਨੂੰ ਅਤੇ ਪੰਜਾਬ ਦੇ ਲੋਕਾਂ ਨੂੰ ਵੀ ਸਮਝਦੀ ਹਾਂਸਾਡੀ ਇਹ ਕਿੱਥੋਂ ਦੀ ਸਿਆਣਪ ਹੋਏਗੀ, ਅਸੀਂ ਬੀਮਾਰ ਹੋਈਏ ਅਤੇ ਦੂਸਰਾ ਕਹੀ ਜਾਵੇ ਕਿ ਤੂੰ ਠੀਕ ਹੈਂ, ਅਤੇ ਅਸੀਂ ਦਵਾਈ ਲੈਣ ਨਾ ਜਾਈਏਅੱਜ ਅਸੀਂ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਧੱਕੇ ਮਾਰ ਮਾਰ ਭੇਜ ਰਹੇ ਹਾਂ ਕਿਉਂਕਿ ਸਾਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਇੱਥੇ ਰਹਿਣਾ ਠੀਕ ਨਹੀਂਉਨ੍ਹਾਂ ਦਾ ਭਵਿੱਖ ਇੱਥੇ ਖ਼ਤਰੇ ਵਿੱਚ ਹੈਪਰ ਅਸੀਂ ਇਹ ਨਹੀਂ ਸੋਚਦੇ ਅਤੇ ਮੰਨਦੇ ਕਿ ਇਹ ਸਾਡੀਆਂ ਕੀਤੀਆਂ ਗਲਤੀਆਂ ਹੀ ਸਾਡੇ ਅੱਗੇ ਆ ਰਹੀਆਂ ਹਨ

ਇੱਥੇ ਕੋਈ ਉਦਯੋਗਪਤੀ ਪਾਣੀ ਦੇ ਸਰੋਤਾਂ ਨੂੰ ਗੰਦਾ ਕਰਨ ਲੱਗਾ ਇਹ ਨਹੀਂ ਸੋਚਦਾ ਕਿ ਮੈਂ ਜਿਹੜੀ ਗਲਤੀ ਕਰ ਰਿਹਾ ਹਾਂ, ਉਸਦਾ ਅਸਰ ਕਿੰਨੇ ਲੋਕਾਂ ਦੀਆਂ ਜ਼ਿੰਦਗੀਆਂ ਉੱਤੇ ਪਵੇਗਾਸਰਕਾਰਾਂ ਦੇ ਵੱਡੇ ਵੱਡੇ ਵਿਭਾਗ ਹਨ ਪਰ ਕੋਈ ਉਸ ਉਦਯੋਗਪਤੀ ਨੂੰ ਗਲਤ ਕੰਮ ਕਰਨ ਤੋਂ ਰੋਕਦਾ ਨਹੀਂਇਨ੍ਹਾਂ ਵਿਭਾਗਾਂ ਵਿੱਚ ਕੰਮ ਕਰਨ ਵਾਲੇ ਵੀ ਨਹੀਂ ਸੋਚਦੇ ਕਿ ਅਸੀਂ ਅਗਲੀਆਂ ਪੀੜ੍ਹੀਆਂ ਲਈ ਕੀ ਕਰ ਰਹੇ ਹਾਂਅੱਜ ਜੰਮਦੇ ਬੱਚਿਆਂ ਨੂੰ ਦਿਲ ਦੀਆਂ ਬੀਮਾਰੀਆਂ, ਸ਼ੂਗਰ ਅਤੇ ਬਹੁਤ ਸਾਰੇ ਹੋਰ ਰੋਗ ਵੀ ਹਨਅਸੀਂ ਸੋਚਦੇ ਹੀ ਨਹੀਂ ਕਿ ਇਹ ਸਾਡੀਆਂ ਗਲਤੀਆਂ ਦੇ ਨਤੀਜੇ ਸਾਡੇ ਸਾਹਮਣੇ ਆ ਰਹੇ ਹਨਰਿਸ਼ਵਤ ਲੈ ਕੇ ਜਾਂ ਰਿਸ਼ਵਤ ਦੇ ਕੇ ਜੋ ਬੇਨਿਯਮੀਆਂ ਕੀਤੀਆਂ ਜਾਂਦੀਆਂ ਹਨ, ਉਹ ਵੀ ਆਪਣੀ ਜਿੰਮੇਵਾਰੀ ਤੇ ਪਹਿਰਾ ਨਾ ਦੇਣਾ ਹੈਸਰਕਾਰਾਂ ਨੇ ਨੀਤੀਆਂ ਬਣਾ ਦਿੱਤੀਆਂ ਪਰ ਉਨ੍ਹਾਂ ਉੱਤੇ ਖਰੇ ਉੱਤਰਨਾ ਤਾਂ ਸਾਡਾ ਕੰਮ ਹੈਕੋਈ ਵੀ ਉਦਯੋਗ ਲੱਗਣ ਦੀਆਂ ਸ਼ਰਤਾਂ ਵਿੱਚ ਟਰੀਟਮੈਂਟ ਪਲਾਂਟ ਲਗਾਉਣਾ ਜ਼ਰੂਰੀ ਹੁੰਦਾ ਹੈ, ਪਰ ਨਹੀਂ ਲਗਾਇਆ ਜਾਂਦਾ ਜਾਂ ਖ਼ਾਨਾਪੂਰਤੀ ਕੀਤੀ ਜਾਂ ਹੈਨਤੀਜੇ ਸਾਡੇ ਸਾਹਮਣੇ ਹਨਕੈਂਸਰ ਨੇ ਘਰਾਂ ਦੇ ਘਰ ਤਬਾਹ ਕਰ ਦਿੱਤੇ ਹਨ ਪਰ ਅਜੇ ਵੀ ਉਵੇਂ ਹੀ ਪਾਣੀ ਦੇ ਸਰੋਤ ਗੰਦੇ ਹਨ

ਖਾਣ ਵਾਲੀ ਕੋਈ ਚੀਜ਼ ਸ਼ੁੱਧ ਨਹੀਂ ਮਿਲ ਰਹੀਸਬਜ਼ੀਆਂ ਉੱਤੇ ਸਪਰੇਆਂ ਕਰ ਕਰ ਕੇ ਅਸੀਂ ਜ਼ਹਿਰੀਲੀਆਂ ਕਰ ਲਈਆਂ ਹਨਦੁੱਧ ਵਿੱਚ ਪਤਾ ਨਹੀਂ ਕਿਹੜੀ ਕਿਹੜੀ ਜ਼ਹਿਰ ਘੋਲ ਰਹੇ ਹਾਂਫਲਾਂ ਨੂੰ ਪਕਾਉਣ ਲਈ ਜ਼ਹਿਰ ਵਰਤ ਰਹੇ ਹਾਂਜੇਕਰ ਅਸੀਂ ਨਾ ਕਰੀਏ ਜਾਂ ਨਾ ਕਰਨਾ ਚਾਹੀਏ, ਇਹ ਸਭ ਆਪਣੇ ਆਪ ਤਾਂ ਹੋਣਾ ਨਹੀਂਕਈ ਵਾਰ ਬਹੁਤ ਹੈਰਾਨੀ ਹੁੰਦੀ ਹੈ ਕਿ ਜਿਹੜਾ ਵੀ ਮੁਲਾਜ਼ਮ ਰਿਸ਼ਵਤ ਲੈਂਦਾ ਫੜਿਆ ਜਾਂਦਾ ਹੈ, ਉਹ ਹੀ ਕਹਿੰਦਾ ਹੈ ਕਿ ਮੈਂ ਬੇਕਸੂਰ ਹਾਂ।

ਜੇਕਰ ਹੋਰ ਅੱਗੇ ਚੱਲੀਏ ਤਾਂ ਸਾਡੀ ਸੋਚ ਹੈ, ‘ਮੈਨੂੰ ਕੀ?’ ਅਸੀਂ ਕੁਝ ਗਲਤ ਹੁੰਦਾ ਵੇਖਕੇ ਕਹਿੰਦੇ ਹੀ ਨਹੀਂ ਕਿ ਇਹ ਗਲਤ ਹੈਜਦੋਂ ਅੱਗ ਲੱਗੀ ਹੋਵੇ, ਕਦੇ ਇਹ ਨਾ ਸੋਚੋ ਕਿ ਸਾਨੂੰ ਉਸਦਾ ਸੇਕ ਨਹੀਂ ਲੱਗੇਗਾਉਹ ਅੱਗ ਹਰ ਘਰ ਵਿੱਚ ਪਹੁੰਚੇਗੀ, ਸਾਡੇ ਘਰ ਵੀਫਰਕ ਸਿਰਫ ਇਹ ਹੋਏਗਾ ਕਿ ਕਿਧਰੇ ਜਲਦੀ ਪਹੁੰਚੇਗੀ ਤੇ ਕਿਧਰੇ ਬਾਦ ਵਿੱਚਸਿਆਣੇ ਕਿਹਾ ਕਰਦੇ ਸਨ ਕਿ ਜੰਗਲ ਵਿੱਚ ਅੱਗ ਲੱਗੀ ਤਾਂ ਚਿੜੀ ਚੁੰਝ ਨਾਲ ਪਾਣੀ ਲਿਆਕੇ ਅੱਗ ਬਝਾਉਣ ਵਿੱਚ ਲੱਗੀ ਹੋਈ ਸੀਕਿਸੇ ਨੇ ਕਿਹਾ ਕਿ ਇਸ ਨਾਲ ਕੁਝ ਨਹੀਂ ਹੋਣਾਪਰ ਚਿੜੀ ਨੇ ਕਿਹਾ ਕਿ ਇਹ ਮੈਂ ਵੀ ਜਾਣਦੀ ਹਾਂ ਪਰ ਮੈਂ ਅੱਗ ਬੁਝਾਉਣ ਵਿੱਚ ਜਿੰਨਾ ਹਿੱਸਾ ਪਾ ਸਕਦੀ ਹਾਂ, ਪਾ ਰਹੀ ਹਾਂ। ਇਹ ਹੈ ਜਿੰਮੇਵਾਰੀ

ਮੁਆਫ ਕਰਨਾ, ਸਾਡੇ ਕੋਲ ਤਾਂ ਵੋਟ ਦਾ ਬਹੁਤ ਵੱਡਾ ਅਧਿਕਾਰ ਹੈਅਸੀਂ ਵਧੀਆ ਸਰਕਾਰ ਬਣਾਉਣ ਦਾ ਹੱਕ ਰੱਖਦੇ ਹਾਂ ਪਰ ਅਸੀਂ ਆਪਣੀ ਜ਼ਿੰਮੇਵਾਰੀ ਠੀਕ ਤਰੀਕੇ ਨਾਲ ਨਿਭਾ ਹੀ ਨਹੀਂ ਰਹੇਨਿਗੂਣੀਆਂ ਚੀਜ਼ਾਂ ਪਿੱਛੇ ਵੋਟਾਂ ਦੀ ਗਲਤ ਵਰਤੋਂ ਕਰਦੇ ਹਾਂ ਅਤੇ ਫੇਰ ਰੋਂਦੇ ਹਾਂ ਅਤੇ ਸਰਕਾਰਾਂ ਨੂੰ ਕੋਸਦੇ ਹਾਂ ਬਿਲਕੁਲ ਕੋਸਣਾ ਬਣਦਾ ਹੈ ਪਰ ਜੋ ਅਸੀਂ ਖ਼ੁਦ ਕੀਤਾ ਹੁੰਦਾ ਹੈ, ਉਸ ਉੱਤੇ ਅਸੀਂ ਵਿਚਾਰ ਕਰਨ ਅਤੇ ਆਪਣੀ ਗਲਤੀ ਮੰਨਣ ਵਾਲੇ ਪਾਸੇ ਨਹੀਂ ਆਉਂਦੇਜਿਹੋ ਜਿਹਾ ਅਸੀਂ ਬੀਜਿਆ, ਉਹੋ ਜਿਹਾ ਉੱਗਿਆਜਿਹੋ ਜਿਹੇ ਲੋਕਾਂ ਨੂੰ ਵੋਟ ਪਾਈ, ਉਹੋ ਜਿਹੀ ਸਰਕਾਰ ਬਣ ਗਈਪੰਜਾਬ ਦਾ ਹਰ ਵਾਸੀ, ਚਾਹੇ ਉਹ ਕੁਝ ਵੀ ਹੋਵੇ ਅਤੇ ਕੁਝ ਵੀ ਕਰਦਾ ਹੋਵੇ, ਪੰਜਾਬ ਦੀ ਇਸ ਹਾਲਤ ਲਈ ਜ਼ਿੰਮੇਵਾਰ ਹੈਜੇ ਅਸੀਂ ਆਪਣੀ ਗਲਤੀ ਮੰਨ ਲਵਾਂਗੇ ਤਾਂ ਆਪਣੀ ਹੋਂਦ ਬਚਾ ਲਵਾਂਗੇਜਿਸ ਤਰ੍ਹਾਂ ਜਹਾਜ਼ ਭਰ ਭਰਕੇ ਵਿਦੇਸ਼ਾਂ ਨੂੰ ਜਾ ਰਹੇ ਹਨ, ਸਾਡੀ ਹੋਂਦ ਹੀ ਨਹੀਂ ਰਹਿਣੀਜਿਹੋ ਜਿਹਾ ਪਾਣੀ ਅਸੀਂ ਪੀ ਰਹੇ ਹਾਂ, ਬੀਮਾਰੀਆਂ ਨੇ ਮੌਤ ਦਾ ਤਾਂਡਵ ਮਚਾ ਦੇਣਾ ਹੈਸਰਕਾਰਾਂ ਨੂੰ ਕੋਸਣ ਦੀ ਥਾਂ ਆਪਣੇ ਆਪ ਨੂੰ ਸੁਧਾਰ ਲਈਏਜਦੋਂ ਤੀਲੀ ਅੱਗ ਲਗਾਉਂਦੀ ਹੈ ਤਾਂ ਉਹ ਆਪ ਵੀ ਸੜ ਜਾਂਦੀ ਹੈ

ਸਾਡਾ ਬਹੁਤ ਨੁਕਸਾਨ ਹੋ ਚੁੱਕਾ ਹੈਕਹਿੰਦੇ ਨੇ ਜਦੋਂ ਮੁਸੀਬਤ ਵਿੱਚ ਹੋਈਏ ਤਾਂ ਕੋਠੇ ਚੜ੍ਹ ਰੌਲੀ ਪਾਉਣੀ ਚਾਹੀਦੀ ਹੈਦੂਰ ਨੇੜੇ ਆਵਾਜ਼ ਜਾਏਗੀ ਤਾਂ ਕੋਈ ਚੰਗੀ ਸਲਾਹ ਦੇਣ ਵਾਲਾ ਵੀ ਆ ਜਾਵੇਗਾਚੁੱਪ ਰਹਿਕੇ ਸਹਿਣਾ ਕਈ ਵਾਰ ਸਮੱਸਿਆ ਨੂੰ ਵਧਾ ਦਿੰਦਾ ਹੈਬੋਲ ਨਹੀਂ ਸਕਦੇ ਤਾਂ ਲਿਖੋ, ਲਿਖ ਨਹੀਂ ਸਕਦੇ ਤਾਂ ਜਿਹੜਾ ਵਿਅਕਤੀ ਲਿਖ ਅਤੇ ਬੋਲ ਰਿਹਾ ਹੈ, ਉਸ ਨੂੰ ਹੌਸਲਾ ਦਿਉਇਹ ਵੀ ਨਹੀਂ ਕਰ ਸਕਦੇ ਤਾਂ ਉਸ ਵਿਅਕਤੀ ਦਾ ਹੌਸਲਾ ਬਿਲਕੁਲ ਨਾ ਤੋੜੋ। ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਜਿੱਥੇ ਵੀ ਕੁਝ ਗਲਤ ਹੋ ਰਿਹਾ ਹੈ, ਉਸ ਖ਼ਿਲਾਫ ਆਵਾਜ਼ ਜ਼ਰੂਰ ਚੁੱਕੀਏਅਸੀਂ ਆਪਣੀ ਜ਼ਿੰਮੇਵਾਰੀ ਠੀਕ ਤਰੀਕੇ ਨਾਲ ਨਹੀਂ ਨਿਭਾਈ, ਇਸੇ ਕਰਕੇ ਸਾਡੇ ਬੱਚੇ ਅਤੇ ਸਾਡੀ ਨੌਜਵਾਨ ਪੀੜ੍ਹੀ ਦਰ ਦਰ ਦੀਆਂ ਠੋਕਰਾਂ ਖਾ ਰਹੀ ਹੈਅਸੀਂ ਸਰਕਾਰਾਂ ਬਣਾਉਂਦੇ ਹਾਂ, ਸਿਆਸਦਾਨਾਂ ਵੱਲ ਉਂਗਲਾਂ ਕਰਦੇ ਹਾਂਜਦੋਂ ਅਸੀਂ ਸਿਆਸਤਦਾਨਾਂ ਵੱਲ ਇੱਕ ਉਂਗਲ ਕਰਦੇ ਹਾਂ ਤਾਂ ਤਿੰਨ ਉਂਗਲਾਂ ਸਾਡੇ ਆਪਣੇ ਵੱਲ ਸੇਧਤ ਹੁੰਦੀਆਂ ਹਨਆਉ ਅਸੀਂ ਆਪਣੀ ਜ਼ਿੰਮੇਵਾਰੀ ਸਮਝੀਏ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1880)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਪ੍ਰਭਜੋਤ ਕੌਰ ਢਿੱਲੋਂ

ਪ੍ਰਭਜੋਤ ਕੌਰ ਢਿੱਲੋਂ

Mohali, Punjab, India.
Phone: (91 - 98150 - 30221)
Email: (prabhjotkaurdhillon2017@gmail.com)

More articles from this author