PrabhjotKDhillon7ਜੋ ਲੋਕ ਮਾਂ ਦੇ ਪਿਆਰ ਅਤੇ ਭਾਵਨਾਵਾਂ ਨੂੰ ਨਹੀਂ ਸਮਝਦੇ, ਉਹ ...
(13 ਜੂਨ 2018)

 

ਮਾਂ ਨਾਲੋਂ ਛੋਟਾ ਸ਼ਬਦ ਕੋਈ ਨਹੀਂ ਅਤੇ ਇਸ ਤੋਂ ਵੱਡੀ ਸ਼ਖਸੀਅਤ ਦਾ ਮਾਲਕ ਕੋਈ ਨਹੀਂਮਾਂ ਦਾ ਜਿਗਰਾ ਬਹੁਤ ਵੱਡਾ ਹੁੰਦਾ ਹੈ, ਜਿਵੇਂ ਧਰਤੀ ਮਾਂ ਬਹੁਤ ਕੁਝ ਆਪਣੇ ਉੱਤੇ ਸਹਿਣ ਕਰ ਲੈਂਦੀ ਹੈਮਾਂ ਵਰਗਾ ਪਿਆਰ ਕੋਈ ਕਰ ਨਹੀਂ ਸਕਦਾ ਅਤੇ ਮਾਂ ਦੀ ਥਾਂ ਕੋਈ ਲੈ ਨਹੀਂ ਸਕਦਾਬੱਚਾ ਮਾਂ ਦਾ ਖੂਨ ਲੈਕੇ ਪੇਟ ਵਿੱਚ ਪਲਦਾ ਹੈ, ਉਸ ਤੋਂ ਬਾਦ ਵੀ ਹਰ ਤਕਲੀਫ਼ ਝੱਲਦੀ ਹੋਈ ਪਾਲਦੀ ਹੈਉਹ ਇਸ ਕਰਕੇ ਹਰ ਤਕਲੀਫ਼ ਝੱਲਦੀ ਹੈ ਕਿ ਮੇਰਾ ਪੁੱਤ ਜਵਾਨ ਹੋ ਕੇ ਮੇਰੀਆਂ ਤਕਲੀਫਾਂ ਖਤਮ ਕਰ ਦੇਵੇਗਾਉਸ ਨੂੰ ਕਦੇ ਚਿੱਤ ਚੇਤੇ ਵੀ ਨਹੀਂ ਹੁੰਦਾ ਕਿ ਮੇਰਾ ਪੁੱਤ ਮੈਨੂੰ ਜਿਉਂਦੇ ਜੀਅ ਕਿੰਨੀ ਵਾਰ ਮਾਰੇਗਾ

ਜਦੋਂ ਮਾਂ ਵਿੱਚ ਸਿਰਫ਼ ਨੁਕਸ ਹੀ ਵਿਖਾਈ ਦੇਣ ਲੱਗ ਜਾਣ ਤਾਂ ਮਾਂ ਨੂੰ ਪੁੱਤ ਕੋਹ ਕੋਹ ਕੇ ਮਾਰਦਾ ਹੈਇਹ ਪੀੜ ਜਣੇਪੇ ਦੀ ਪੀੜ ਨਾਲੋਂ ਵੀ ਵਧੇਰੇ ਦਰਦ ਦੇਂਦੀ ਹੈਜਣੇਪੇ ਦੀਆਂ ਪੀੜਾਂ ਵਿੱਚ ਬੱਚੇ ਦੇ ਆਉਣ ਦੀ ਖੁਸ਼ੀ ਹੁੰਦੀ ਹੈ ਅਤੇ ਬੱਚੇ ਨੂੰ ਬੁੱਕਲ ਵਿੱਚ ਲੈਕੇ ਮਾਂ ਸਭ ਕੁਝ ਭੁੱਲ ਜਾਂਦੀ ਹੈਪਰ ਜਦੋਂ ਪੁੱਤ ਮਾਂ ਦੀ ਬੇਇਜ਼ਤੀ ਕਰਨ ਕਰਦਾ ਹੈ ਤਾਂ ਮਾਂ ਨੂੰ ਉਸਦੇ ਕਹੇ ਸ਼ਬਦਾਂ ਦਾ ਦਰਦ, ਉਸ ਨੂੰ ਜੰਮਣ ਵੇਲੇ ਝੱਲੀਆਂ ਪੀੜਾਂ ਦਾ ਦਰਦ ਅਤੇ ਪੁੱਤ ਦਾ ਆਪਣੇ ਤੋਂ ਦੂਰ ਹੋਣ ਦਾ ਦਰਦ ਝੱਲਣੇ ਪੈਂਦੇ ਨੇਉਹ ਇੱਕ ਲਾਸ਼ ਵਾਂਗ ਤੁਰੀ ਫਿਰਦੀ ਹੈਇੰਜ ਮਰਦੀ ਹੈ ਪੁੱਤ ਦੀ ਮਾਂ

ਜਿਹੜਾ ਪੁੱਤ ਮਾਂ ਨੂੰ ਇੱਜ਼ਤ ਨਹੀਂ ਦੇ ਸਕਦਾ, ਪਤਨੀ ਦੇ ਕਹਿਣ ਤੇ ਮਾਂ ਲਈ ਭੱਦੇ ਲਫ਼ਜ਼ਾਂ ਦੀ ਵਰਤੋਂ ਕਰਦਾ ਹੈ, ਉਸ ਨਾਲੋਂ ਰੱਬ ਵੀ ਰੁੱਸ ਜਾਂਦਾ ਹੈਮਾਂ ਪੁੱਤ ਨੂੰ ਅਸੀਸਾਂ ਦੇਂਦੀ ਨਹੀਂ ਥੱਕਦੀ ਪਰ ਜਦੋਂ ਮਾਂ ਦੀ ਰੂਹ ਰੋਂਦੀ ਹੈ ਤਾਂ ਉਸਦੀਆਂ ਅਸੀਸਾਂ ਦਾ ਪ੍ਰਵਾਹ ਵਹਿਣਾ ਬੰਦ ਹੋ ਜਾਂਦਾ ਹੈਕਿਸੇ ਵੀ ਪਾਠ ਪੂਜਾ ਅਤੇ ਦਾਨ ਦਾ ਕੋਈ ਫਾਇਦਾ ਨਹੀਂ ਹੋਏਗਾ ਜੇਕਰ ਮਾਂ ਦੁੱਖੀ ਹੈਜੇਕਰ ਮਾਂ ਬੋਲਦੀ ਹੈ ਤਾਂ ਉਸਦਾ ਕਿਹਾ ਗਲਤ ਅਤੇ ਉਸ ਉੱਪਰ ਬਵਾਲ ਖੜ੍ਹਾ ਹੋ ਜਾਂਦਾ ਹੈ। ਜੇਕਰ ਚੁੱਪ ਰਹਿੰਦੀ ਹੈ ਤਾਂ ਵੀ ਨੁਕਸ ਕੱਢੇ ਜਾਂਦੇ ਹਨਸਿਆਣਿਆਂ ਨੇ ਠੀਕ ਹੀ ਕਿਹਾ ਹੈ ਕਿ ਜਦੋਂ ਕਿਸੇ ਵਿੱਚ ਨੁਕਸ ਕੱਢਣ ਦੀ ਸੋਚ ਰੱਖੀ ਹੋਵੇ ਤਾਂ ਫੇਰ ਉਸਦੀ ਹਰ ਗੱਲ ਵਿੱਚ, ਹਰ ਕੰਮ ਖਾਮੀਆਂ ਹੀ ਵਿਖਾਈ ਦਿੰਦੀਆਂ ਹਨਫੇਰ ਤਾਂ ਇੰਜ ਹੋਇਆ, ਮੈਂ ਤੇਰੇ ਘਰ ਨਹੀਂ ਵੱਸਣਾ, ਰੋਟੀ ਖਾਂਦਿਆਂ ਤੇਰੀ ਦਾੜੀ ਹਿਲਦੀ ਹੈ।" ਜਦੋਂ ਮਾਂ ਨੂੰ ਵਾਰ ਵਾਰ ਮਾਰਦੇ ਹੋ ਤਾਂ ਤੁਹਾਡੀ ਇਨਸਾਨੀਅਤ ਖਤਮ ਹੁੰਦੀ ਜਾਂਦੀ ਹੈਜਿਹੜੀਆਂ ਲੜਕੀਆਂ ਅਜਿਹਾ ਕਰਵਾਉਂਦੀਆ ਹਨ, ਉਹ ਇੱਕ ਇਨਸਾਨ ਵਿੱਚੋਂ ਇਨਸਾਨੀਅਤ ਖਤਮ ਕਰ ਰਹੀਆਂ ਹੁੰਦੀਆਂ ਹਨਜਦੋਂ ਪੁੱਤਰ ਆਪਣੀ ਮਾਂ ਦੀ ਬੇਇਜ਼ਤੀ ਕਰਦਾ ਹੈ ਤਾਂ ਉਹ ਤੁਹਾਡੀ ਅਤੇ ਤੁਹਾਡੇ ਮਾਪਿਆਂ ਦੀ ਵੀ ਕਰੇਗਾਹੈਲਨ ਰੋਲੈਂਡ ਅਨੁਸਾਰ, ਆਪਣੇ ਪੁੱਤ ਨੂੰ ਬੰਦਾ ਬਣਾਉਂਦਿਆਂ ਇੱਕ ਔਰਤ ਨੂੰ ਵੀਹ ਸਾਲ ਲੱਗ ਜਾਂਦੇ ਹਨਦੂਸਰੀ ਉਸ ਨੂੰ ਵੀਹ ਮਿੰਟਾਂ ਵਿੱਚ ਮੂਰਖ ਬਣਾ ਦਿੰਦੀ ਹੈ” ਜਦੋਂ ਪਤਨੀ, ਪਤੀ ਨੂੰ ਮੂਰਖ ਬਣਾ ਲੈਂਦੀ ਹੈ ਤਾਂ ਉਹ ਹਰ ਥਾਂ ਮੂਰਖਤਾ ਵਿਖਾਏਗਾ

ਮਾਂ ਨੂੰ ਰੱਬ ਨੇ ਇਸ ਕਰਕੇ ਬਣਾਇਆ, ਕਿਉਂਕਿ ਉਹ ਹਰ ਜਗ੍ਹਾ ਨਹੀਂ ਜਾ ਸਕਦਾਮਾਂ ਜਦੋਂ ਔਲਾਦ ਨੂੰ ਆਪਣੀ ਬੁੱਕਲ ਵਿੱਚ ਲੈਣਾ ਬੰਦ ਕਰ ਦੇਵੇ ਜਾਂ ਔਲਾਦ ਮਾਂ ਦੀ ਬੁੱਕਲ ਵਿੱਚ ਬੈਠਣਾ ਬੰਦ ਕਰ ਦੇਵੋ ਤਾਂ ਇਹ ਸਮਝ ਲਵੋ ਕਿ ਤੁਸੀਂ ਰੱਬ ਤੋਂ ਦੂਰ ਜਾ ਰਹੇ ਹੋਜਦੋਂ ਤੁਸੀਂ ਮਾਂ ਦਾ ਅਪਮਾਨ ਕਰਦੇ ਹੋ ਤਾਂ ਤੁਹਾਡਾ ਬੁਰਾ ਵਕਤ ਆਉਣ ਦੇ ਆਸਾਰ ਹੁੰਦੇ ਹਨਜਦੋਂ ਤੁਸੀਂ ਮਾਂ ਨੂੰ ਮਾਰਦੇ ਹੋ ਤਾਂ ਘਰ ਨੂੰ ਦੋਜ਼ਖ ਬਣਾ ਰਹੇ ਹੁੰਦੇ ਹੋਫ਼ਿਦਾ ਬੁਖਾਰੀ ਨੇ ਤਾਂ ਮਾਂ ਦੀ ਸ਼ਾਨ ਵਿੱਚ ਇੱਥੋਂ ਤੱਕ ਕਹਿ ਦਿੱਤਾ, ਮੈਂ ਜਦ ਸੁਣਿਆ ਰੱਬ ਨੇ ਮਾਂ ਦੇ ਪੈਰੀਂ ਜੰਨਤ ਰੱਖੀ, ਮੈਨੂੰ ਮੇਰਾ ਵਿਹੜਾ ਉੱਚਾ ਲੱਗਦਾ ਏ ਮੱਕੇ ਨਾਲੋਂ।” ਸੋਚਕੇ ਵੇਖੋ, ਜਦੋਂ ਮਾਂ ਦੀ ਤੌਹੀਨ ਕਰਦੇ ਹੋ, ਉਸ ਨੂੰ ਘੁੱਟ ਘੁੱਟ ਕੇ ਮਰਨ ਲਈ ਮਜਬੂਰ ਕਰਦੇ ਹੋ ਤਾਂ ਤੁਸੀਂ ਕਿੰਨਾ ਵੱਡਾ ਗੁਨਾਹ ਕਰ ਰਹੇ ਹੁੰਦੇ ਹੋ

ਮਾਂ ਦੇ ਰਿਸ਼ਤੇ ਦਾ ਕੋਈ ਬਦਲ ਨਹੀਂ ਹੋ ਸਕਦਾਹਰ ਕੋਈ ਤੁਹਾਡੀ ਕਮਾਈ ਪੁੱਛੇਗਾ, ਸਿਰਫ਼ ਇੱਕ ਮਾਂ ਹੀ ਹੈ ਜੋ ਇਹ ਪੁੱਛੇਗੀ ਕਿ ਪੁੱਤ ਰੋਟੀ ਖਾਧੀ? ਓਮ ਪ੍ਰਕਾਸ਼ ਗਾਸੋ ਅਨੁਸਾਰ, ਮਾਂ ਦਾ ਰਿਸ਼ਤਾ ਆਪਣੀ ਭਾਵਾਤਮਿਕਤਾ ਕਾਰਨ ਅੱਜ ਵੀ ਸਰਬੋਤਮ ਬਣਿਆ ਹੋਇਆ ਹੈਮਾਂ ਇੱਕ ਗੁਣ ਹੈ ਤੇ ਮਾਂ ਦੀ ਮਹਾਨਤਾ ਨੂੰ ਸਵੀਕਾਰ ਕਰਨ ਵਾਲੀ ਭਾਵਨਾ ਨੂੰ ਗਿਆਨ ਆਖਿਆ ਜਾ ਸਕਦਾ ਹੈ।” ਜੋ ਲੋਕ ਮਾਂ ਦੇ ਪਿਆਰ ਅਤੇ ਭਾਵਨਾਵਾਂ ਨੂੰ ਨਹੀਂ ਸਮਝਦੇ, ਉਹ ਮੂਰਖ ਹੁੰਦੇ ਹਨ। ਜਿਹੜੇ ਮਾਵਾਂ ਦੀਆਂ ਭਾਵਨਾਵਾਂ ਅਤੇ ਪਿਆਰ ਦੇ ਵਿਰੁੱਧ ਕੰਨ ਭਰਨ ਦਾ ਕੰਮ ਕਰਦੇ ਹਨ .ਉਹ ਮਹਾਂ ਮੂਰਖ ਅਤੇ ਜਾਨਵਰ ਤੋਂ ਵੀ ਮਾੜੀ ਬਿਰਤੀ ਦੇ ਹੁੰਦੇ ਹਨਅਸਲ ਵਿੱਚ ਸੰਸਾਰ ਤੋਂ ਜਾਣ ਤੋਂ ਪਹਿਲਾਂ ਇੰਜ ਮਰਦੀ ਹੈ ਮਾਂ!

*****

(1190)

About the Author

ਪ੍ਰਭਜੋਤ ਕੌਰ ਢਿੱਲੋਂ

ਪ੍ਰਭਜੋਤ ਕੌਰ ਢਿੱਲੋਂ

Mohali, Punjab, India.
Phone: (91 - 98150 - 30221)
Email: (prabhjotkaurdhillon2017@gmail.com)

More articles from this author