PrabhjotKDhillon7ਜਦੋਂ ਦੂਜੇ ਸਿਰੇ ਕੋਈ ਲੈਣ ਨਾ ਆਇਆ ਤਾਂ ਗੱਡੀ ਦੇ ਕਰਮਚਾਰੀ ਨੇ ਕੁਲੀ ਨੂੰ ...
(17 ਅਕਤੂਬਰ 2018)

 

ਬ੍ਰਿਧ ਆਸ਼ਰਮ ਦੀ ਹੋਂਦ, ਔਲਾਦ ਦੀ ਬੇਰੁਖੀ ਦਾ ਨਤੀਜਾ ਹੀ ਹੈਕੁਝ ਸਮਾਂ ਪਹਿਲਾਂ ਤੱਕ ਇਹ ਸਿਰਫ਼ ਉਨ੍ਹਾਂ ਬਜ਼ੁਰਗਾਂ ਵਾਸਤੇ ਠਾਹਰ ਸੀ ਜਿਨ੍ਹਾਂ ਦੀ ਔਲਾਦ ਨਹੀਂ ਸੀਜੇਕਰ ਜ਼ਮੀਨ ਜਾਇਦਾਦ ਹੁੰਦੀ ਸੀ ਤਾਂ ਸਾਂਝੇ ਪਰਿਵਾਰ ਹੋਣ ਕਰਕੇ ਕੋਈ ਨਾ ਕੋਈ ਸੰਭਾਲ ਲੈਂਦਾ ਸੀਵਕਤ ਬਦਲਿਆ ਅਤੇ ਟੁੱਟਦੇ ਟੁੱਟਦੇ ਅਤੇ ਟੁਕੜੇ ਹੁੰਦੇ ਹੁੰਦੇ ਪਰਿਵਾਰ ਬਹੁਤ ਹੀ ਛੋਟੇ ਹੋ ਗਏਹੁਣ ਵਿਆਹ ਹੋਇਆਂ ਅਜੇ ਕੁਝ ਹਫ਼ਤੇ ਜਾਂ ਮਹੀਨੇ ਹੀ ਹੋਏ ਹੁੰਦੇ ਹਨ ਕਿ ਘਰ ਵਿੱਚ ਘੁਸਰ ਮੁਸਰ ਸ਼ੁਰੂ ਹੋ ਜਾਂਦੀ ਹੈਲੜਕੀ, ਲੜਕੇ ਨੂੰ ਅਲੱਗ ਰਹਿਣ ਲਈ ਕਹਿਣ ਲੱਗ ਜਾਂਦੀ ਹੈਇਸ ਵਿੱਚ ਲੜਕੀ ਦੇ ਮਾਪਿਆਂ ਦੀ ਸ਼ਮੂਲੀਅਤ ਵੀ ਪਾਈ ਜਾਂਦੀ ਹੈ

ਵਧੇਰੇ ਕਰਕੇ ਉਹ ਪੁੱਤ ਨੂੰਹ ਵੱਖਰਾ ਰਹਿਣ ਲੱਗ ਜਾਂਦੇ ਹਨ ਜੋ ਆਪਣਾ ਖਰਚਾ ਚੁੱਕਣ ਦਾ ਦਮ ਰੱਖਦੇ ਹਨਦੂਸਰਿਆਂ ਨੂੰ ਮਜਬੂਰੀ ਵਿੱਚ ਮਾਪਿਆਂ ਨਾਲ ਰਹਿਣਾ ਤਾਂ ਪੈਂਦਾ ਹੈ ਪਰ ਘਰ ਵਿੱਚ ਕਾਟੋ ਕਲੇਸ਼ ਹੀ ਰਹਿੰਦਾ ਹੈਕਈ ਵਾਰ ਮਾਪੇ ਲੜਕੇ ਨੂੰ ਅਸਲੀ ਗੱਲ ਨਹੀਂ ਦੱਸਦੇ ਕਿ ਘਰ ਵਿੱਚ ਲੜਾਈ ਵਧੇਗੀਕਈ ਵਾਰ ਮਾਪੇ ਦੱਸਣਾ ਚਾਹੁੰਦੇ ਹਨ ਤਾਂ ਪੁੱਤ ਸੁਣਨ ਨੂੰ ਤਿਆਰ ਹੀ ਨਹੀਂ ਹੁੰਦਾਜੇਕਰ ਸੁਣਦਾ ਹੈ ਤਾਂ ਮਾਪਿਆਂ ਨੂੰ ਹੀ ਗਲਤ ਠਹਿਰਾਉਂਦਾ ਹੈਮਾਪੇ ਪ੍ਰੇਸ਼ਾਨ ਹੋ ਜਾਂਦੇ ਕਿ ਜਿਸ ਪੁੱਤ ਨੂੰ ਬੁਢਾਪੇ ਦੀ ਡੰਗੋਰੀ ਸਮਝਿਆ ਸੀ, ਉਸ ਨੇ ਹੱਥ ਛੁਡਾਉਣ ਦਾ ਸੰਕੇਤ ਦੇਣਾ ਸ਼ੁਰੂ ਕਰ ਦਿੱਤਾ ਹੈ। ਜਿਸ ਤਰ੍ਹਾਂ ਘਰਾਂ ਵਿੱਚ ਬਜ਼ੁਰਗਾਂ ਨੂੰ ਰਹਿਣਾ ਪੈਂਦਾ ਹੈ, ਉਹ ਮਾਨਸਿਕ ਤੌਰ ’ਤੇ ਵੀ ਪ੍ਰੇਸ਼ਾਨ ਹੋ ਜਾਂਦੇ ਹਨਇੱਥੇ ਜਿੰਨੀ ਦੇਰ ਦੋਨੋਂ ਹੁੰਦੇ ਹਨ ਤਾਂ ਹਾਲਤ ਕੁਝ ਵੱਖਰੀ ਹੁੰਦੀ ਹੈ ਪਰ ਜਦੋਂ ਇੱਕ ਦੀ ਮੌਤ ਪਿੱਛੋਂ ਦੂਜਾ ਇਕੱਲਾ ਰਹਿ ਜਾਂਦਾ ਹੈ ਤਾਂ ਸਥਿਤੀ ਹੋਰ ਵੀ ਵਿਗੜ ਜਾਂਦੀ ਹੈ

ਕਈ ਵਾਰ ਮਾਪਿਆਂ ਨੂੰ ਇੰਨਾ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਕਿ ਉਹ ਆਪ ਹੀ ਘਰ ਛੱਡ ਕੇ ਬ੍ਰਿਧ ਆਸ਼ਰਮਾਂ ਵਿੱਚ ਚਲੇ ਜਾਂਦੇ ਹਨਕਈ ਵਾਰ ਧੋਖੇ ਨਾਲ ਨੂੰਹ ਪੁੱਤ ਬ੍ਰਿਧ ਆਸ਼ਰਮ ਵਿੱਚ ਛੱਡ ਆਉਂਦੇ ਹਨਕੁਝ ਸਮਾਂ ਪਹਿਲਾਂ ਇੱਕ ਬਜ਼ੁਰਗ ਜੋੜੇ ਦੀ ਸੋਸ਼ਲ ਮੀਡੀਏ ਉੱਪਰ ਵਿਡੀਉ ਵਾਇਰਲ ਹੋਈ ਸੀ, ਜਿਸ ਵਿੱਚ ਉਨ੍ਹਾਂ ਨੇ ਆਪਣੇ ਬੇਟਿਆਂ ਨੂੰ ਘਰ ਬਣਾਉਣ ਵਾਸਤੇ ਪੈਸੇ ਦੇ ਦਿੱਤੇਜਦੋਂ ਮਾਪਿਆਂ ਕੋਲ ਕੁਝ ਵੀ ਨਹੀਂ ਰਿਹਾ, ਉਨ੍ਹਾਂ ਨੂੰ ਘਰ ਵਿੱਚੋਂ ਬਾਹਰ ਕੱਢ ਦਿੱਤਾ ਗਿਆਉਹ ਬੀਮਾਰ, ਪਾਇਪ ਲੱਗੀ ਹੋਈ, ਅਧਰੰਗ ਦੇ ਮਰੀਜ਼ ਸਨਉਨ੍ਹਾਂ ਨੂੰ ਇੱਕ ਢਾਬੇ ਵਾਲੇ ਨੇ ਕਿਸੇ ਬ੍ਰਿਧ ਆਸ਼ਰਮ ਵਿੱਚ ਛੱਡਣ ਦਾ ਪ੍ਰਬੰਧ ਕੀਤਾ ਅਤੇ ਨਾਲ ਮਾਲੀ ਸਹਾਇਤਾ ਵੀ ਕੀਤੀ

ਜਿਨ੍ਹਾਂ ਬੱਚਿਆਂ ਕਰਕੇ ਬਹੁਤ ਤਕਲੀਫ਼ਾਂ ਝੱਲੀਆਂ, ਜਦੋਂ ਉਹ ਪੁੱਤ ਇਹ ਕਹਿੰਦੇ ਹਨ ਕਿ ਤੁਸੀਂ ਸਾਡੇ ਲਈ ਕੀ ਕੀਤਾ ਤਾਂ ਕਲੇਜਾ ਮੂੰਹ ਨੂੰ ਆਉਂਦਾ ਹੈਕਈ ਵਾਰ ਪੁੱਤ ਕਹਿੰਦੇ ਹਨ ਕਿ ਸਾਨੂੰ ਪਾਲਿਆ ਹੈ ਤਾਂ ਇਹ ਤੁਹਾਡਾ ਫਰਜ਼ ਸੀ, ਪਰ ਉਨ੍ਹਾਂ ਦੇ ਕੀ ਫਰਜ਼ ਨੇ, ਉਹ ਸੁਣਨ ਨੂੰ ਕੋਈ ਤਿਆਰ ਹੀ ਨਹੀਂਅੱਜ ਕੱਲ ਹਰ ਲੜਕੀ ਦੇ ਮਾਪੇ ਚਾਹੁੰਦੇ ਹਨ ਕਿ ਸਾਡੀ ਬੇਟੀ ਅਲੱਗ ਰਹੇ ਅਤੇ ਨੂੰਹ ਨਾਲ ਰਹੇਜਵਾਈ ਨੂੰ ਆਪਣੇ ਹੱਥਾਂ ਵਿੱਚ ਕਰਨ ਦੀ ਦੌੜ ਨੇ ਮੁੰਡੇ ਦੇ ਮਾਪਿਆਂ ਨੂੰ ਬ੍ਰਿਧ ਆਸ਼ਰਮ ਵੱਲ ਧਕੇਲ ਦਿੱਤਾ ਹੈ

ਪਿਛਲੇ ਦਿਨੀਂ ਇੱਕ ਸਰਵੇ ਸਾਹਮਣੇ ਆਇਆ ਜਿਸ ਵਿੱਚ ਚੰਡੀਗੜ੍ਹ ਬਾਰੇ ਅੰਕੜੇਚੰਡੀਗੜ੍ਹ ਵਿੱਚ ਵਧੇਰੇ ਕਰਕੇ ਪੜ੍ਹੇ ਲਿਖੇ ਅਤੇ ਨੌਕਰੀ ਪੇਸ਼ਾ ਲੋਕ ਹਨਇਨ੍ਹਾਂ ਨੂੰ ਤਕਰੀਬਨ ਹਰ ਮਹੀਨੇ ਪੈਨਸ਼ਨ ਆਉਂਦੀ ਹੈਉਨ੍ਹਾਂ ਨੇ ਕਿਹਾ ਕਿ ਘਰ ਵਿੱਚ ਉਨ੍ਹਾਂ ਨੂੰ ਬੇਇੱਜ਼ਤ ਕੀਤਾ ਜਾਂਦਾ ਹੈ ਨੂੰਹ ਪੁੱਤ ਵੱਲੋਂਮਾਪਿਆਂ ਨੇ ਦੱਸਿਆ ਕਿ ਹਾਲਤ ਬਹੁਤ ਬੁਰੀ ਹੈਉਨ੍ਹਾਂ ਨੂੰ ਘਰ ਆਏ ਲੋਕਾਂ ਨਾਲ ਮਿਲਣ ਨਹੀਂ ਦਿੱਤਾ ਜਾਂਦਾਬੇਟਾ ਵੀ ਠੀਕ ਢੰਗ ਨਾਲ ਨਹੀਂ ਬਲਾਉਂਦਾਇੱਥੇ ਗੱਲ ਸੋਚਣ ਵਾਲੀ ਇਹ ਹੈ ਕਿ ਇਹ ਤਾਂ ਉਨ੍ਹਾਂ ਉੱਪਰ ਬੋਝ ਨਹੀਂ, ਇਸਦੇ ਬਾਵਜੂਦ ਵੀ ਮਾਪਿਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ

ਕਈ ਵਾਰ ਪੜ੍ਹੇ ਲਿਖੇ ਮਾਪੇ ਇਸ ਬੇਇਜ਼ਤੀ ਨੂੰ ਨਾ ਸਹਾਰਦੇ ਹੋਏ ਖ਼ੁਦ ਹੀ ਸੀਨੀਅਰ ਸਿਟੀਜ਼ਨ ਹੋਮ ਚਲੇ ਜਾਂਦੇ ਹਨਇੱਥੇ ਇਹ ਵੀ ਗੱਲ ਕਰਨੀ ਬਣਦੀ ਹੈ ਕਿ ਬ੍ਰਿਧ ਆਸ਼ਰਮ ਵੀ ਕਈ ਸ਼੍ਰੇਣੀਆਂ ਦੇ ਬਣ ਗਏ ਹਨਕਈਆਂ ਵਿੱਚ ਤਾਂ ਬਹੁਤ ਵਧੀਆ ਸਹੂਲਤਾਂ ਦਿੱਤੀਆਂ ਜਾਂਦੀਆਂ ਹਨਉੱਥੇ ਸਹੂਲਤਾਂ ਦੇ ਹਿਸਾਬ ਨਾਲ ਪੈਸੇ ਲਏ ਜਾਂਦੇ ਹਨਕੁਝ ਮਾਪਿਆਂ ਨੇ ਆਪਣੀ ਕਮਾਈ ਬੇਟਿਆਂ ਉੱਪਰ ਲਗਾ ਦਿੱਤੀ। ਆਪਣੇ ਬੁਢਾਪੇ ਲਈ ਘਰ ਬਣਾਇਆ ਅਤੇ ਆਪਣੇ ਜਿਉਂਦੇ ਹੀ ਉਹ ਘਰ ਛੱਡਕੇ ਨਿਕਲਣਾ ਪਿਆ, ਔਲਾਦ ਦੀ ਬੇਰੁਖੀ ਕਰਕੇ।

ਬਹੁਤ ਵਾਰ ਮਾਪੇ ਆਪਣੇ ਪੁੱਤਾਂ ਦੇ ਵਿਰੁੱਧ ਸ਼ਕਾਇਤ ਨਹੀਂ ਕਰਦੇਕਈ ਥਾਵਾਂ ’ਤੇ ਸ਼ਕਾਇਤ ਵੀ ਮਾਪੇ ਕਰਦੇ ਹਨ ਪਰ ਢਿੱਲ ਮੱਠ ਕਰ ਜਾਂਦੇ ਨੇ ਵਿਭਾਗਸੀਨੀਅਰ ਸਿਟੀਜ਼ਨ ਦੇ ਹੱਕ ਵਿੱਚ ਬਣਾਏ ਗਏ ਕਾਨੂੰਨ ਨੂੰ ਜੇਕਰ ਸ਼ਹਿਰੀ ਮਾਪੇ ਨਹੀਂ ਵਰਤਦੇ. ਫਿਰ ਪਿੰਡ ਵਿੱਚ ਰਹਿ ਰਿਹਾਂ ਨੂੰ ਤਾਂ ਪਤਾ ਹੀ ਨਹੀਂਇੱਥੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਮਾਪੇ ਕੁਮਾਪੇ ਨਹੀਂ ਹੋ ਸਕਦੇ, ਪੁੱਤ ਕਪੁੱਤ ਹੋ ਜਾਂਦੇ ਹਨ

ਇੱਥੇ ਹਰ ਕੋਈ ਲੜਕੀ ਦੇ ਹੱਕ ਦੀ ਗੱਲ ਕਰਦਾ ਹੈਨੂੰਹ ਦੇ ਹੱਕ ਵਿੱਚ ਖੜ੍ਹਾ ਹੁੰਦਾ ਹੈਇੱਥੇ ਲੜਕੇ ਦੀ ਮਾਂ ਨੂੰ ਔਰਤ ਦੀ ਸ਼੍ਰੇਣੀ ਵਿੱਚ ਸ਼ਾਇਦ ਲਿਆ ਹੀ ਨਹੀਂ ਜਾਂਦਾਅਦਾਲਤਾਂ ਅਤੇ ਕਾਨੂੰਨ ਘਾੜਿਆਂ ਨੂੰ ਇਸ ਉੱਪਰ ਧਿਆਨ ਜ਼ਰੂਰ ਦੇਣਾ ਚਾਹੀਦਾ ਹੈ ਕਿ ਬ੍ਰਿਧ ਆਸ਼ਰਮਾਂ ਦੀ ਗਿਣਤੀ ਵਧ ਕਿਉਂ ਰਹੀ ਹੈ। ਬੰਦ ਦਰਵਾਜ਼ਿਆਂ ਦੇ ਪਿੱਛੇ ਮਾਪਿਆਂ ਉੱਪਰ ਔਲਾਦ ਵੱਲੋਂ ਘਰੇਲੂ ਹਿੰਸਾ ਕੀਤੀ ਜਾਂਦੀ ਹੈ

ਬਹੁਤ ਸਾਰੇ ਬਜ਼ੁਰਗ ਮਾਪਿਆਂ ਉੱਪਰ ਹੱਥ ਵੀ ਚੁੱਕਿਆ ਜਾਂਦਾ ਹੈਉਨ੍ਹਾਂ ਨੂੰ ਕਿਸੇ ਦੇ ਨਾਲ ਮਿਲਣ ਨਹੀਂ ਦਿੱਤਾ ਜਾਂਦਾ, ਕਿਸੇ ਨੂੰ ਉਨ੍ਹਾਂ ਕੋਲ ਬੈਠਣ ਨਹੀਂ ਦਿੱਤਾ ਜਾਂਦਾਉਹ ਇਕੱਲਤਾ ਕਰਕੇ ਵੀ ਮਾਨਸਿਕ ਰੋਗੀ ਹੋ ਜਾਂਦੇ ਹਨ

ਬਹੁਤ ਲੋਕ ਇਹ ਕਹਿੰਦੇ ਹਨ ਕਿ ਮਾਪੇ ਆਪਣਾ ਕੰਟਰੋਲ ਨਹੀਂ ਛੱਡਦੇਜਿਨ੍ਹਾਂ ਨੇ ਆਪਣੀ ਜ਼ਿੰਦਗੀ ਉਸ ਘਰ ਨੂੰ ਬਣਾਉਣ ਲਈ ਲਗਾ ਦਿੱਤੀ, ਔਲਾਦ ਉਨ੍ਹਾਂ ਕੋਲੋਂ ਤਾਂ ਸਭ ਕੁਝ ਮੰਗਦੀ ਹੈ, ਆਪਣੀ ਕਮਾਈ ਉਨ੍ਹਾਂ ਨੂੰ ਲਿਆ ਕੇ ਦੇਣ ਲੱਗਿਆ ਤਕਲੀਫ਼ ਹੁੰਦੀ ਹੈ।

ਇੱਕ ਬਜ਼ੁਰਗ ਮਾਪਿਆਂ ਦੇ ਪੁੱਤਰ ਦੀ ਮੌਤ ਹੋ ਗਈ। ਉਨ੍ਹਾਂ ਦੀ ਉਮਰ ਅੱਸੀ ਕੁ ਸਾਲ ਦੇ ਕਰੀਬ ਸੀ। ਖਾਂਦਾ ਪੀਂਦਾ ਪਰਿਵਾਰ ਸੀਨੂੰਹ ਦੇ ਮਾਪੇ ਆਏ, ਵਿਧਵਾ ਧੀ ਨੂੰ ਲੈ ਗਏਸੱਸ ਸਹੁਰੇ ਦੀ ਦੇਖਭਾਲ ਕਰਨ ਵਾਲਾ ਘਰ ਵਿੱਚ ਕੋਈ ਨਹੀਂ, ਉਹ ਬ੍ਰਿਧ ਆਸ਼ਰਮ ਚਲੇ ਗਏ ਇੱਥੇ ਲੜਕੀ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਨਹੀਂ। ਲੜਕੀ ਦੇ ਮਾਪਿਆਂ ਨੇ ਵੀ ਇਸ ਬਾਰੇ ਆਪਣੀ ਧੀ ਨੂੰ ਨਹੀਂ ਸਮਝਾਇਆ

ਪਿਛਲੇ ਦਿਨੀਂ ਇੱਕ ਖ਼ਬਰ ਪੜ੍ਹਨ ਨੂੰ ਮਿਲੀ, ਜਿਸ ਵਿੱਚ ਦਿੱਲੀ ਤੋਂ ਗਵਾਲੀਅਰ ਦੀ ਟਿਕਟ ਲੈ ਕੇ, ਵੀਲ ਚੇਅਰ ’ਤੇ ਬਜ਼ੁਰਗ ਬਾਪ ਨੂੰ ਬਿਠਾਕੇ ਟਰੇਨ ਦੀ ਸਭ ਤੋਂ ਮਹਿੰਗੀ ਬੋਗੀ ਵਿੱਚ ਬੇਟਾ ਬਿਠਾ ਗਿਆ। ਰੇਲ ਕਰਮਚਾਰੀ ਨੂੰ ਕਹਿ ਗਿਆ ਕਿ ਇਨ੍ਹਾਂ ਨੂੰ ਅੱਗੋਂ ਕੋਈ ਲੈਣ ਲਈ ਆਵੇਗਾ। ਜਦੋਂ ਦੂਜੇ ਸਿਰੇ ਕੋਈ ਲੈਣ ਨਾ ਆਇਆ ਤਾਂ ਗੱਡੀ ਦੇ ਕਰਮਚਾਰੀ ਨੇ ਕੁਲੀ ਨੂੰ ਬਜ਼ੁਰਗ ਦੀ ਜ਼ਿੰਮੇਵਾਰੀ ਦੇ ਦਿੱਤੀ। ਕੁਲੀ ਨੇ ਰੇਲ ਮਹਿਕਮੇ ਦੇ ਅਫ਼ਸਰਾਂ ਨੂੰ ਦੱਸਿਆ। ਬਜ਼ੁਰਗ ਬੀਮਾਰ ਸੀ। ਬੋਲਣਾ ਵੀ ਉਸ ਲਈ ਔਖਾ ਸੀ। ਉਸ ਕੋਲ ਕੋਈ ਪਹਿਚਾਣ ਪੱਤਰ, ਫੋਨ ਨੰਬਰ ਜਾਂ ਸਿਰਨਾਵਾਂ ਵੀ ਜੇਬ ਵਿੱਚ ਨਹੀਂ ਸੀ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜੋ ਉਸਨੇ ਥੋੜ੍ਹਾ ਬਹੁਤ ਦੱਸਿਆ, ਉਸ ਮੁਤਾਬਕ ਉਹ ਏਅਰਫੋਰਸ ਵਿੱਚੋਂ ਰਿਟਾਇਰਡ ਸੀ। ਇਸ ਤਰ੍ਹਾਂ ਦੇ ਬਹੁਤ ਬਜ਼ੁਰਗ ਹਨ ਜਿਨ੍ਹਾਂ ਨੂੰ ਪੁੱਤ ਧੋਖੇ ਨਾਲ ਧਾਰਮਿਕ ਸਥਾਨਾਂ, ਰੇਲਵੇ ਸਟੇਸ਼ਨ ਜਾਂ ਬੱਸ ਅੱਡਿਆਂ ’ਤੇ ਛੱਡ ਜਾਂਦੇ ਹਨ। ਜ਼ਬਰਦਸਤੀ ਜਾਂ ਧੋਖੇ ਨਾਲ ਜਾਇਦਾਦ ਦੇ ਦਸਤਖ਼ਤ ਕਰਵਾ ਲੈਂਦੇ ਹਨ। ਇਹ ਬਹੁਤ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ। ਬਜ਼ੁਰਗਾਂ ਦੀ ਦਿਨੋਂ ਦਿਨ ਜੋ ਹਾਲਤ ਹੋ ਰਹੀ ਹੈ, ਇਹ ਚਿੰਤਾ ਦਾ ਵਿਸ਼ਾ ਹੈ।

ਨਰਿੰਦਰ ਸਿੰਘ ਕਪੂਰ ਨੇ ਲਿਖਿਆ ਹੈ,ਜਿਹੜੇ ਲੋਕ ਆਪਣੇ ਮਾਪਿਆਂ ਦਾ ਸਤਿਕਾਰ ਕਰਦੇ ਹਨ, ਦੇਖਿਆ ਗਿਆ ਹੈ ਕਿ ਉਨ੍ਹਾਂ ਦੇ ਮਾਪੇ ਹੀ ਨਹੀਂ, ਉਹ ਆਪ ਵੀ ਲੰਮੀ ਅਤੇ ਤੰਦਰੁਸਤ ਜ਼ਿੰਦਗੀ ਜਿਉਂਦੇ ਹਨ। ਜੋ ਆਪਣੇ ਮਾਪਿਆਂ ਦੇ ਵਿਰੁੱਧ ਹਨ, ਉਹ ਉੱਚੀਆਂ ਸੋਚਾਂ ਦੇ ਮਾਲਕ ਨਹੀਂ ਹੋ ਸਕਦੇ।”

*****

(1348)

About the Author

ਪ੍ਰਭਜੋਤ ਕੌਰ ਢਿੱਲੋਂ

ਪ੍ਰਭਜੋਤ ਕੌਰ ਢਿੱਲੋਂ

Mohali, Punjab, India.
Phone: (91 - 98150 - 30221)
Email: (prabhjotkaurdhillon2017@gmail.com)

More articles from this author