PrabhjotKDhillon7ਸੋਚ ਸਾਡੇ ਅੰਦਰ ਨੂੰ ਬਿਆਨ ਕਰਦੀ ਹੈ। ਸੋਚ ਉੱਚੀ ...
(19 ਦਸੰਬਰ 2019)

 

ਇਹ ਸੱਚ ਹੈ ਕਿ ਜਿਹੋ ਜਿਹੀ ਕਿਸੇ ਵਿਅਕਤੀ ਦੀ ਸੋਚ ਹੋਵੇਗੀ, ਉਹੋ ਜਿਹੀ ਹੀ ਉਸਦੀ ਕਥਨੀ ਅਤੇ ਕਰਨੀ ਹੋਵੇਗੀ ਜਿਸ ਤਰ੍ਹਾਂ ਜੋ ਕੁਝ ਕਿਸੇ ਪਤੀਲੇ ਵਿੱਚ ਰਿੱਝ ਰਿਹਾ ਹੋਏਗਾ, ਉਹੋ ਕੁਝ ਹੀ ਉੱਬਲ ਕੇ ਬਾਹਰ ਆਉਣਾ ਹੈਸੋਰੇਨ ਕਿਰਕੇਗਾਰਡ ਅਨੁਸਾਰ - ‘ਸਾਡੀ ਜ਼ਿੰਦਗੀ ਸਾਡੀਆਂ ਪ੍ਰਮੁੱਖ ਸੋਚਾਂ ਦਾ ਹੀ ਪ੍ਰਗਟਾਵਾ ਹੁੰਦਾ ਹੈ’ ਸੋਚ ਤੁਹਾਨੂੰ ਬੋਲਣ ਲਈ ਸ਼ਬਦਾਂ ਦਾ ਭੰਡਾਰ ਦਿੰਦੀ ਹੈਫਰਕ ਸਿਰਫ ਇਹ ਹੈ ਕਿ ਜੇਕਰ ਚੰਗੀ ਸੋਚ ਹੋਏਗੀ ਤਾਂ ਸ਼ਬਦਾਂ ਦੀ ਸੋਚ ਵੀ ਵਧੀਆ ਹੋਏਗੀਮਾੜੀ ਸੋਚ ਹੋਏਗੀ ਤਾਂ ਸ਼ਬਦਾਂ ਦੀ ਚੋਣ ਵੀ ਹਲਕੀ ਹੀ ਹੋਏਗੀਸਿਆਣੇ ਤਾਂ ਹੀ ਕਹਿ ਗਏ ਹਨ, “ਮੁਰਦਾ ਬੋਲੂ, ਕੱਫਣ ਪਾੜੂ।” ਇਸਦੇ ਅਰਥ ਭਾਵੇਂ ਕੁਝ ਵੀ ਹੋਣ ਪਰ ਮੈਂਨੂੰ ਲੱਗਦਾ ਹੈ ਕਿ ਮਾੜੀ ਸੋਚ ਵਾਲਾ ਬੋਲਕੇ ਨੁਕਸਾਨ ਹੀ ਕਰਦਾ ਹੈ ਜਾਂ ਕਰਵਾਉਂਦਾ ਹੈ

ਪਰਿਵਾਰਾਂ ਵਿੱਚ ਅਤੇ ਸਮਾਜ ਵਿੱਚ ਇਹੋ ਜਿਹੇ ਲੋਕ ਹਰ ਕਿਸੇ ਨੂੰ ਮਿਲ ਜਾਂਦੇ ਹਨਆਪਾਂ ਉਹ ਗੱਲਾਂ ਹੀ ਸਾਂਝੀਆਂ ਕਰਾਂਗੇ ਜੋ ਆਮ ਘਰਾਂ, ਦਫਤਰਾਂ ਜਾਂ ਸਾਡੇ ਆਸ-ਪਾਸ ਅਸੀਂ ਵੇਖੀਆਂ, ਹੰਢਾਈਆਂ ਜਾਂ ਮਹਿਸੂਸ ਕੀਤੀਆਂ ਹਨ

ਪਹਿਲਾਂ ਗੱਲ ਪਰਿਵਾਰ ਦੀ ਹੀ ਕਰਦੇ ਹਾਂਅੱਜ ਪਹਿਲਾਂ ਵਾਂਗ ਪਰਿਵਾਰਾਂ ਵਿੱਚ ਵੱਡਿਆਂ ਦਾ ਸਤਿਕਾਰ ਅਤੇ ਇੱਜ਼ਤ ਮਾਣ ਨਹੀਂ ਰਿਹਾਸਾਂਝ ਵੀ ਪਰਿਵਾਰਾਂ ਵਿੱਚ ਘਟ ਗਈ ਹੈਇਸ ਵਕਤ “ਅਸੀਂ” ਦੀ ਥਾਂ “ਮੈਂ” ਨੇ ਲੈ ਲਈ ਹੈਮੇਰਾ ਕਮਰਾ ਅਤੇ ਮੈਂਕਿਸੇ ਨਾਲ ਰਹਿਣ ਦੀ ਸੋਚ ਹੀ ਨਹੀਂ ਤਾਂ ਰਿਹਾ ਕਿਵੇਂ ਜਾਏਗਾਨੌਜਵਾਨ ਪੀੜ੍ਹੀ ਮਾਪਿਆਂ ਦਾ ਜੇਕਰ ਸਤਿਕਾਰ ਨਹੀਂ ਕਰਦੀ ਤਾਂ ਨੌਜਵਾਨ ਪੀੜ੍ਹੀ ਦੀ ਸੋਚ ਦਾ ਇਸ ਪਿੱਛੇ ਬਹੁਤ ਵੱਡਾ ਹੱਥ ਹੈਉਹ ਮਾਪਿਆਂ ਨਾਲੋਂ ਵੱਧ ਪੜ੍ਹੇ ਤਾਂ ਹੋ ਸਕਦੇ ਹਨ, ਸਿਆਣੇ ਨਹੀਂ ਹੋ ਸਕਦੇਅੱਜ ਜਦੋਂ ਧੜਾਧੜ ਰਿਸ਼ਤਿਆਂ ਵਿੱਚ ਤਰੇੜਾਂ ਪੈ ਰਹੀਆਂ ਹਨ ਅਤੇ ਛੋਟੀਆਂ-ਛੋਟੀਆਂ ਗੱਲਾਂ ’ਤੇ ਤਲਾਕ ਹੋ ਰਹੇ ਹਨ ਤਾਂ ਕਿਧਰੇ ਨਾ ਕਿਧਰੇ ਸੋਚ ਆਪਣੀ ਖੇਡ ਖੇਡਦੀ  ਜਾਪਦੀ ਹੈਜਦੋਂ ਲੜਕੀ ਸਹੁਰੇ ਪਰਿਵਾਰ ਵਿੱਚ ਨੁਕਸ ਹੀ ਕੱਢੇ ਅਤੇ ਲੜਕੇ (ਪਤੀ) ਦੇ ਕੰਨਾਂ ਵਿੱਚ ਉਸਦੇ ਮਾਪਿਆਂ ਖ਼ਿਲਾਫ ਕੁਝ ਨਾ ਕੁਝ ਭਰਦੀ ਰਹੇ ਤਾਂ ਉਸਨੇ ਸੋਚਿਆ ਹੋਇਆ ਹੁੰਦਾ ਹੈ ਕਿ ਕੀ ਕਰਨਾ ਹੈਉਸਨੇ ਲੜਕੇ ਨੂੰ ਉਸਦੇ ਮਾਪਿਆਂ ਦੇ ਖਿਲਾਫ ਖੜ੍ਹਾ ਕਰਨਾ ਹੁੰਦਾ ਹੈ

ਜਦੋਂ ਨੂੰਹਾਂ ਸੱਸ ਸਹੁਰੇ ਦੇ ਅੱਗੇ ਬੋਲਦੀਆਂ ਹਨ ਜਾਂ ਉਨ੍ਹਾਂ ਨੂੰ ਇਹ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਕਰਦੀਆਂ ਹਨ ਕਿ ਤੁਹਾਨੂੰ ਕੁਝ ਨਹੀਂ ਪਤਾ ਤਾਂ ਉਨ੍ਹਾਂ ਦੇ ਅੰਦਰ ਜੋ ਸੋਚ ਹੁੰਦੀ ਹੈ, ਉਹ ਹੀ ਕੰਮ ਕਰ ਰਹੀ ਹੁੰਦੀ ਹੈਜਿਹੋ ਜਿਹੀ ਕਿਸੇ ਦੀ ਸੋਚ ਹੁੰਦੀ ਹੈ, ਉਹ ਦੂਸਰਿਆਂ ਲਈ ਉਹੋ ਜਿਹਾ ਹੀ ਸੋਚੇਗਾਖੂਹ ਦਾ ਡੱਡੂ ਸਮੁੰਦਰ ਬਾਰੇ ਨਹੀਂ ਸੋਚ ਸਕਦਾ

ਸੱਚ ਹੈ, “ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ”। ਵਧੇਰੇ ਕਰਕੇ ਲੋਕਾਂ ਦੀ ਸੋਚ ਅਤੇ ਆਦਤਾਂ ਨਹੀਂ ਬਦਲਦੀਆਂਅੱਜ ਬਰੈਂਡਡ ਕੱਪੜੇ ਜਾਂ ਮਹਿੰਗੇ ਕੱਪੜੇ ਅਤੇ ਜੁੱਤੀਆਂ ਦਾ ਪਹਿਨਣਾ ਤਾਂ ਆਮ ਹੋ ਗਿਆ ਹੈ ਪਰ ਸੋਚ ਉੱਥੇ ਹੀ ਖੜ੍ਹੀ ਹੈਅੱਜ ਵੀ ਲੋਕ ਦੂਸਰਿਆਂ ਦੇ ਰਿਸ਼ਤਿਆਂ ਵੱਲ ਉਂਗਲ ਚੁੱਕਣ ਤੋਂ ਨਹੀਂ ਹਟਦੇਬਹੁਤ ਫੈਸ਼ਨ ਕਰਨ ਵਾਲੀਆਂ ਨੂੰ ਵੀ ਮੈਂ ਉਸ ਨੀਵੇਂ ਪੱਧਰ ਦੀਆਂ ਗੱਲਾਂ ਕਰਦੀਆਂ ਅਤੇ ਚੁਗਲੀਆਂ ਕਰਦੀਆਂ ਵੇਖਿਆ ਅਤੇ ਸੁਣਿਆ ਹੈ। ਮੈਂ ਸੋਚਦੀ ਹਾਂ ਕਿ ਇਹ ਮਾਂਵਾਂ ਆਪਣੇ ਬੱਚਿਆਂ ਨੂੰ ਵੀ ਇਹੋ ਜਿਹੀ ਹੀ ਅਕਲ ਦੇਣਗੀਆਂ, ਬੱਚੇ ਇਨ੍ਹਾਂ ਤੋਂ ਇਹੋ ਕੁਝ ਹੀ ਸਿੱਖਣਗੇਜਦੋਂ ਮਾਵਾਂ ਅਤੇ ਧੀਆਂ ਦੇ ਕੱਪੜਿਆਂ ਦੀ ਵੀ ਸਾਂਝ ਹੋਵੇ ਤਾਂ ਉਨ੍ਹਾਂ ਦੀ ਸੋਚ ਵੀ ਉਵੇਂ ਦੀ ਹੋਏਗੀਜਿਹੜੀਆਂ ਮਾਵਾਂ ਦੀ ਇਹ ਸੋਚ ਹੈ ਕਿ ਧੀਆਂ ਨੂੰ ਪੜ੍ਹਨ ਤੋਂ ਬਾਦ ਸੱਸ ਸਹੁਰੇ ਤੋਂ ਵਧੇਰੇ ਅਕਲ ਹੈ ਜਾਂ ਮੈਂਨੂੰ ਵਧੇਰੇ ਅਕਲ ਹੈ, ਉੱਥੇ ਧੀਆਂ ਵੀ ਸੁਹਰੇ ਪਰਿਵਾਰ ਵਿੱਚ ਵਧੇਰੇ ਕਰਕੇ ਟਿਕਦੀਆਂ ਨਹੀਂਮਾਪੇ ਹਮੇਸ਼ਾ ਮਾਪੇ ਹੀ ਹੁੰਦੇ ਹਨ ਜਿੱਥੇ ਲੜਕੀਆਂ ਬਜ਼ੁਰਗਾਂ ਦਾ ਸਤਿਕਾਰ ਨਹੀਂ ਕਰਦੀਆਂ, ਉੱਥੇ ਲੜਕੀਆਂ ਦੇ ਨਾਲ ਨਾਲ ਉਨ੍ਹਾਂ ਦੇ ਮਾਪਿਆਂ ਦੀ ਸੋਚ ਵੀ ਸਾਹਮਣੇ ਆਉਂਦੀ ਹੈਇਵੇਂ ਹੀ ਜੇਕਰ ਲੜਕਾ ਗਲਤੀਆਂ ਕਰਦਾ ਹੈ ਤਾਂ ਉਸਦੀ ਅਤੇ ਉਸਦੇ ਮਾਪਿਆਂ ਦੀ ਸੋਚ ਸਾਹਮਣੇ ਦਿਖਾਈ ਦਿੰਦੀ ਹੈ

ਜੇਕਰ ਅੱਜ ਦਫਤਰਾਂ ਦੇ ਢਾਂਚੇ ਦੀ ਗੱਲ ਕਰੀਏ ਤਾਂ ਉੱਥੇ ਵੀ ਸੋਚ ਹੀ ਕੰਮ ਕਰਦੀ ਹੈਜਦੋਂ ਕਿਸੇ ਨੇ ਇਹ ਸੋਚ ਲਿਆ ਕਿ ਮੈਂ ਦਫਤਰ ਸਮੇਂ ਸਿਰ ਨਹੀਂ ਜਾਣਾ ਤਾਂ ਉਹ ਨਹੀਂ ਜਾਵੇਗਾਪਰ ਜਿਸਦੀ ਸੋਚ ਵਿੱਚ ਸਮੇਂ ਦੀ ਕਦਰ ਹੋਏਗੀ, ਉਹ ਮੀਂਹ ਹਨ੍ਹੇਰੀ ਵਿੱਚ ਵੀ ਸਮੇਂ ’ਤੇ ਪਹੁੰਚ ਜਾਵੇਗਾਜਿਸਨੇ ਪੈਸੇ ਲੈਕੇ  ਕੰਮ ਕਰਨਾ ਹੈ, ਉਸਨੇ ਇਸ ਤਰ੍ਹਾਂ ਦੇ ਢੰਗ ਤਰੀਕੇ ਸੋਚ ਲੈਣੇ ਹਨ ਕਿ ਉਹ ਪੈਸੇ ਲੈ ਕੇ ਹੀ ਕੰਮ ਕਰੇਗਾ।

ਅੱਜਕਲ੍ਹ ਨਾਂਹ-ਪੱਖੀ ਸੋਚ ਭਾਰੂ ਹੋ ਰਹੀ ਹੈ ਬੋਲਣ ਤੋਂ ਪਹਿਲਾਂ ਕੋਈ ਸੋਚਦਾ ਨਹੀਂ ਅਤੇ ਕੁਝ ਕਰਨ ਤੋਂ ਪਹਿਲਾਂ ਕੁਝ ਵਿਚਾਰਦਾ ਨਹੀਂ“ਮੈਂ” ਸਭ ਕੁਝ ਹਾਂ, ਭਾਰੂ ਹੈਅੱਜ ਛੋਟੀ ਜਿਹੀ ਬਹਿਸ ਤੋਂ ਬਾਦ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਹਨਕਿਸੇ ਦੀ ਜਾਨ ਲੈਣ ਵਿੱਚ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਂਦਾਇਨ੍ਹਾਂ ਲੋਕਾਂ ਨੂੰ ਸੋਚ ਹੀ ਨਹੀਂ ਕਿ ਇੱਕ ਬੰਦੇ ਦੇ ਮਰਨ ਦਾ ਅਸਰ ਕਿੰਨੇ ਲੋਕਾਂ ਉੱਤੇ ਪਵੇਗਾਅਸ਼ਟਾਵਕਰ ਗੀਤਾਂ ਅਨੁਸਾਰ, “ਜੇ ਕੋਈ ਆਪਣੇ ਆਪ ਨੂੰ ਮੁਕਤ ਸਮਝਦਾ ਹੈ ਤਾਂ ਉਹ ਮੁਕਤ ਹੈਜੇ ਕੋਈ ਆਪਣੇ ਆਪ ਨੂੰ ਬੰਦੀ ਸਮਝਦਾ ਹੈ ਤਾਂ ਉਹ ਬੰਦੀ ਹੈਇਸੇ ਲਈ ਇਹ ਅਖਾਣ ਸੱਚ ਹੈ ਕਿ ਜੈਸਾ ਸੋਚੋਗੇ ਵੈਸਾ ਹੀ ਪਾਉਗੇ

ਜੇਕਰ ਸਿਆਸਤ ਦੀ ਗੱਲ ਕਰੀਏ ਤਾਂ ਜਿਨ੍ਹਾਂ ਲੋਕਾਂ ਦੀ ਸੋਚ ਸਰਕਾਰ ਵਿੱਚ ਉੱਚੀ ਕੁਰਸੀ ’ਤੇ ਬੈਠਣ ਦੀ ਹੁੰਦੀ ਹੈ, ਉਹ ਉਸ ਕੁਰਸੀ ਨੂੰ ਕਿਵੇਂ ਪ੍ਰਾਪਤ ਕਰਨਾ ਹੈ, ਉਸ ਬਾਰੇ ਹੀ ਬੋਲਣਗੇਉਸ ਤਰ੍ਹਾਂ ਦੇ ਹੀ ਕੰਮ ਕਰਨਗੇਉਨ੍ਹਾਂ ਦੀ ਸੋਚ ਹੀ ਹੁੰਦੀ ਹੈ ਕਿ ਲੋਕਾਂ ਦੀਆਂ ਵੋਟਾਂ ਕਿਵੇਂ ਖਰੀਦਣੀਆਂ ਹਨਹਾਂ, ਇੱਥੇ ਵੋਟਰਾਂ ਦੀ ਵੀ ਇਹੀ ਸੋਚ ਹੀ ਹੈ ਕਿ ਇਹ ਤਾਂ ਇਵੇਂ ਹੀ ਚੱਲਣਾ ਹੈ, ਜੋ ਮਿਲਦਾ ਹੈ, ਲੈ ਲਵੋਵੋਟਰ ਨੇ ਜੋ ਮੰਗਿਆ ਵੋਟ ਦੇਣ ਦੇ ਬਦਲੇ ਅਤੇ ਉਹ ਲੈ ਲਿਆ, ਫੇਰ ਪੰਜ ਸਾਲ ਉਸਦਾ ਨਤੀਜਾ ਵੀ ਭੁਗਤਿਆ ਵੋਟਰ ਦੀ ਸੋਚ ਨੇ ਉਸਦਾ ਕਿਰਦਾਰ ਸਾਹਮਣੇ ਲਿਆ ਖੜ੍ਹਾ ਕੀਤਾ

ਸੋਚ ਸਾਡੇ ਅੰਦਰ ਨੂੰ ਬਿਆਨ ਕਰਦੀ ਹੈਸੋਚ ਉੱਚੀ ਅਤੇ ਵਧੀਆ ਹੈ ਤਾਂ ਗਹਿਣੇ ਦੀ, ਮਹਿੰਗੇ ਕੱਪੜਿਆਂ ਦੀ ਅਤੇ ਵਿਖਾਵੇ ਦੀ ਜ਼ਰੂਰਤ ਨਹੀਂ ਪੈਂਦੀਲਾਲ ਗੋਦੜੀ ਵਿੱਚ ਵੀ ਲਾਲ ਹੀ ਰਹਿਣਾ ਹੈ ਅਤੇ ਕੱਚ ਨੇ ਮਖਮਲ ਵਿੱਚ ਵੀ ਕੱਚ ਹੀ ਰਹਿਣਾ ਹੈਕਦੇ ਵੀ ਇਹ ਸੋਚ ਕੇ ਦੁਖੀ ਨਾ ਹੋਵੋ ਕਿ ਫਲਾਣਾ ਤੁਹਾਡੇ ਬਾਰੇ ਕੀ ਸੋਚਦਾ ਹੈਉਸਨੇ ਉਹੋ ਜਿਹਾ ਹੀ ਸੋਚਣਾ ਹੈ ਜਿਹੋ ਜਿਹੀ ਉਸਦੀ ਸੋਚ ਹੈਜੇਕਰ ਉਹ ਤੁਹਾਨੂੰ ਬੁਰਾ ਭਲਾ ਕਹਿ ਰਹਾ ਹੈ ਤਾਂ ਉਹ ਆਪਣੀ ਸੋਚ ਦਾ ਹੀ ਵਿਖਾਵਾ ਕਰ ਰਿਹਾ ਹੈ ਅਤੇ ਆਪਣੇ ਬਾਰੇ ਉਹ ਜਾਣਕਾਰੀ ਦੇ ਰਿਹਾ ਹੈ, ਜੋ ਤੁਹਾਡੇ ਪਾਸ ਪਹਿਲਾਂ ਨਹੀਂ ਸੀਸਿਆਣੇ ਠੀਕ ਹੀ ਕਹਿੰਦੇ ਨੇ, “ਪਹਿਲਾਂ ਤੋਲੋ ਫੇਰ ਬੋਲੋ” ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੋ ਜਿਹੀ ਕਿਸੇ ਦੀ ਸੋਚ ਹੁੰਦੀ ਹੈ, ਉਹੋ ਜਿਹੀ ਹੀ ਉਸ ਦੀ ਕਥਨੀ ਅਤੇ ਕਰਨੀ ਹੁੰਦੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1851)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om) 

About the Author

ਪ੍ਰਭਜੋਤ ਕੌਰ ਢਿੱਲੋਂ

ਪ੍ਰਭਜੋਤ ਕੌਰ ਢਿੱਲੋਂ

Mohali, Punjab, India.
Phone: (91 - 98150 - 30221)
Email: (prabhjotkaurdhillon2017@gmail.com)

More articles from this author