PrabhjotKDhillon7ਜੇਕਰ ਅੱਜ ਬ੍ਰਿਧ ਆਸ਼ਰਮ ਅਤੇ ਸੀਨੀਅਰ ਸੀਟੀਜ਼ਨ ਹੋਮ ਬਣ ਰਹੇ ਹਨ ਤਾਂ ...
(29 ਸਤੰਬਰ 2019)

 

ਜਦੋਂ ਘਰੇਲੂ ਹਿੰਸਾ ਦੀ ਗੱਲ ਹੁੰਦੀ ਹੈ ਤਾਂ ਵਧੇਰੇ ਕਰਕੇ ਇਹ ਹੀ ਸਭ ਦੇ ਜ਼ਿਹਨ ਵਿੱਚ ਆਉਂਦਾ ਹੈ ਕਿ ਘਰੇਲੂ ਹਿੰਸਾ ਵਿਆਹੀ ਆਈ ਲੜਕੀ ਨਾਲ ਹੀ ਹੁੰਦੀ ਹੈਅਸਲ ਵਿੱਚ ਘਰੇਲੂ ਹਿੰਸਾ ਹਰ ਉਸ ਵਿਅਕਤੀ ਉੱਤੇ ਹੁੰਦੀ ਹੈ, ਜਿਸਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈਜਿਵੇਂ ਕਿ ਔਰਤ ਵੱਲੋਂ ਆਪਣੇ ਪਤੀ ਨਾਲ ਹਰ ਵਕਤ ਲੜਨਾ, ਮਾਪਿਆਂ ਨੂੰ ਨੂੰਹ ਪੁੱਤ ਵੱਲੋਂ ਬੁਰਾ ਭਲਾ ਕਹਿਣਾ, ਉਨ੍ਹਾਂ ਦੀ ਬੇਇਜ਼ਤੀ ਕਰਨੀ, ਇਹ ਸਭ ਵੀ ਘਰੇਲੂ ਹਿੰਸਾ ਹੀ ਹੈਸਰਕਾਰਾਂ, ਪ੍ਰਸ਼ਾਸਨ ਅਤੇ ਕਾਨੂੰਨ ਘਾੜਿਆਂ ਨੂੰ ਹਰ ਕਿਸੇ ਉੱਤੇ ਹੋ ਰਹੀ ਘਰੇਲੂ ਹਿੰਸਾ ਨੂੰ ਸਮਝਣਾ ਅਤੇ ਮੰਨਣਾ ਚਾਹੀਦਾ ਹੈਜਦੋਂ ਨੂੰਹ ਨੂੰ ਕੁਝ ਗਲਤ ਬੋਲਿਆ ਜਾਂਦਾ ਹੈ ਤਾਂ ਉਹ ਵੀ ਘਰੇਲੂ ਹਿੰਸਾ ਹੁੰਦੀ ਹੈ ਪਰ ਜਦੋਂ ਮਾਪਿਆਂ ਨੂੰ ਕੁਝ ਗਲਤ ਬੋਲਿਆ ਜਾਂਦਾ ਹੈ ਤਾਂ ਉਸਨੂੰ ਕੋਈ ਵੀ ਘਰੇਲੂ ਹਿੰਸਾ ਨਹੀਂ ਮੰਨਦਾਮਾਪਿਆਂ ਨੇ ਕਿੰਨੇ ਦੁੱਖ ਤਕਲੀਫਾਂ ਝੱਲਕੇ ਪੁੱਤਾਂ ਨੂੰ ਪੜ੍ਹਾਇਆ ਲਿਖਾਇਆ ਹੁੰਦਾ ਹੈ ਪਰ ਜਦੋਂ ਪੁੱਤ ਮਾਪਿਆਂ ਨੂੰ ਇਹ ਦੱਸਦਾ ਹੈ ਕਿ ਤੁਹਾਨੂੰ ਅਕਲ ਨਹੀਂ ਤਾਂ ਇਹ ਸ਼ਬਦ ਮਾਪਿਆਂ ਵਾਸਤੇ ਸਭ ਤੋਂ ਵੱਧ ਪ੍ਰੇਸ਼ਾਨ ਕਰਨ ਵਾਲੇ ਸ਼ਬਦ ਹੁੰਦੇ ਹਨਨੂੰਹਾਂ ਪੁੱਤ ਮਾਪਿਆਂ ਨੂੰ ਬੇਇੱਜ਼ਤ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੇ ਪਰ ਉਸਨੂੰ ਕੋਈ ਵੀ ਘਰੇਲੂ ਹਿੰਸਾ ਨਹੀਂ ਮੰਨਦਾਜਿਸ ਮਾਂ ਨੇ ਪੁੱਤਰ ਨੂੰ ਪਾਲਿਆ ਹੁੰਦਾ ਹੈ, ਉਸ ਮਾਂ ਦੀ ਬੇਇੱਜ਼ਤੀ ਕਰਨ ਵਿੱਚ ਜਿਸ ਪੁੱਤਰ ਨੂੰ ਸ਼ਰਮ ਨਹੀਂ ਆਉਂਦੀ, ਲਾਹਨਤ ਹੈ ਉਸ ਪੁੱਤ ਨੂੰ ਮਾਪਿਆਂ ਨੂੰ ਘਰ ਵਿੱਚ ਸ਼ਾਇਦ ਰੱਖਣਾ ਉਨ੍ਹਾਂ ਲਈ ਸ਼ਰਮ ਦੀ ਗੱਲ ਹੈ

ਮੈਂਨੂੰ ਫੋਨ ਉੱਤੇ ਵੀ ਬਹੁਤ ਲੋਕ ਆਪਣੀ ਹਾਲਤ ਦੱਸਦੇ ਹਨਆਸਪਾਸ ਵੀ ਬਹੁਤ ਕੁਝ ਇਵੇਂ ਦਾ ਹੀ ਵਾਪਰ ਰਿਹਾ ਹੈਪਿਛਲੇ ਦਿਨੀਂ ਮੇਰੀ ਕਿਸੇ ਨਾਲ ਗੱਲ ਹੋ ਰਹੀ ਸੀਉਹ ਬੇਹੱਦ ਪ੍ਰੇਸ਼ਾਨ ਸਨਇਸ ਵਕਤ ਇੱਕ ਦੋ ਬੱਚੇ ਹਨ ਇਸ ਕਰਕੇ ਮਾਪੇ ਵੀ ਉਨ੍ਹਾਂ ਵਿੱਚ ਫੁੱਟਬਾਲ ਬਣ ਜਾਂਦੇ ਹਨਹਾਂ, ਜਿਨ੍ਹਾਂ ਦੇ ਇੱਕ ਹੀ ਬੱਚਾ ਹੈ, ਉਨ੍ਹਾਂ ਨੂੰ ਲੱਗਦਾ ਹੈ ਵਧੇਰੇ ਠੁੱਡੇ ਪੈਂਦੇ ਹਨਜਿਨ੍ਹਾਂ ਦੀ ਮੈਂ ਗੱਲ ਕਰਨ ਜਾ ਰਹੀ ਹਾਂ ਉਨ੍ਹਾਂ ਨੇ ਆਪਣੀ ਸਾਰੀ ਕਮਾਈ ਪੁੱਤ ਨੂੰ ਵਧੀਆ ਪੜ੍ਹਾਈ ਕਰਾਉਣ ਉੱਤੇ ਲਗਾ ਦਿੱਤੀਮਾਪੇ ਪੜ੍ਹੇ ਲਿਖੇ ਅਤੇ ਉੱਚ ਨੌਕਰੀਆਂ ਤੋਂ ਰਿਟਾਇਰ ਹਨ ਪਰ ਪੁੱਤ ਨੂੰ ਉਨ੍ਹਾਂ ਦਾ ਰਹਿਣ ਸਹਿਣ, ਗੱਲ ਕਰਨ ਦੇ ਤੌਰ ਤਰੀਕੇ ਅਤੇ ਆਦਤਾਂ ਠੀਕ ਨਹੀਂ ਲੱਗਦੀਆਂਪੈਸੇ ਅਤੇ ਜਾਇਦਾਦ ਬਾਪ ਦੀ ਠੀਕ ਹੈਮਾਪਿਆਂ ਦਾ ਡਰਾਇੰਗਰੂਮ ਵਿੱਚ ਆਉਣਾ ਜਾਂ ਬੈਠਣਾ ਪਸੰਦ ਨਹੀਂਹੈਰਾਨੀ ਦੀ ਗੱਲ ਇਹ ਹੈ ਕਿ ਉਹ ਘਰ ਮਾਪਿਆਂ ਨੇ ਆਪਣੀ ਹੱਡ ਭੰਨਵੀਂ ਕਮਾਈ ਨਾਲ ਬਣਾਇਆ ਹੈਸੱਤਰਾਂ ਸਾਲਾਂ ਨੂੰ ਢੁੱਕਣ ਵਾਲਾ ਬਾਪ ਅਜੇ ਵੀ ਘਰ ਦੇ ਸਾਰੇ ਕੰਮ ਕਰਵਾਉਂਦਾ ਹੈ, ਪੈਸੇ ਖਰਚ ਰਿਹਾ ਹੈ, ਪਰ ਜਿਸ ਤਰ੍ਹਾਂ ਦਾ ਵਿਵਹਾਰ ਉਨ੍ਹਾਂ ਨਾਲ ਹੋ ਰਿਹਾ ਹੈ, ਉਹ ਰੋਜ਼ ਮਰਦੇ ਹਨਮਾਂ ਤਾਂ ਇਸ ਹੱਦ ਤੱਕ ਟੁੱਟੀ ਹੋਈ ਸੀ ਕਿ ਆਪਣੇ ਆਪ ਨੂੰ ਖ਼ਤਮ ਕਰਨ ਦੀ ਸੋਚ ਰਹੀ ਸੀਉਸਦਾ ਕਹਿਣਾ ਸੀ ਕਿ ਜਿਸ ਪੁੱਤ ਲਈ ਉਸਨੇ ਆਪਣੀਆਂ ਖ਼ਾਹਿਸ਼ਾਂ ਤਾਂ ਛੱਡੋ, ਜ਼ਰੂਰਤਾਂ ਦਾ ਵੀ ਗਲਾ ਘੁੱਟ ਦਿੱਤਾ, ਉਹ ਪੁੱਤ ਅੱਜ ਗੱਲ ਗੱਲ ’ਤੇ ਬੇਇਜ਼ਤ ਕਰਦਾ ਹੈਹਾਂ, ਸ਼ਾਇਦ ਉਹ ਠੀਕ ਹੀ ਹੈ ਕਿ ਸਾਨੂੰ ਅਕਲ ਨਹੀਂ ਥੋੜ੍ਹਾ ਬਹੁਤ ਪੜ੍ਹਾਕੇ ਨਿੱਕੀ ਮੋਟੀ ਨੌਕਰੀ ’ਤੇ ਲਗਾ ਦਿੰਦੇ ਅਤੇ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਜਿਉਂਦੇ

ਅਸਲ ਵਿੱਚ ਮਾਪੇ ਆਪਣੀ ਇੱਜ਼ਤ ਬਚਾਉਣ ਲਈ ਬਹੁਤ ਵਾਰ ਆਪਣੇ ਨਾਲ ਹੋ ਰਹੀ ਜ਼ਿਆਦਤੀ ਚੁੱਪ ਚਾਪ ਸਹਿਣ ਕਰਦੇ ਰਹਿੰਦੇ ਹਨਨੂੰਹ ਪੁੱਤ ਉਸ ਦਾ ਨਜਾਇਜ਼ ਫਾਇਦਾ ਚੁੱਕਦੇ ਹਨ ਅਤੇ ਉਨ੍ਹਾਂ ਉੱਤੇ ਹੋਰ ਭਾਰੂ ਹੋ ਜਾਂਦੇ ਹਨਮਾਪਿਆਂ ਨੂੰ ਅਜਿਹੇ ਸ਼ਬਦ ਅਤੇ ਗੱਲਾਂ ਸੁਣਨੀਆਂ ਪੈਂਦੀਆਂ ਹਨ ਜਿਨ੍ਹਾਂ ਨੂੰ ਸੁਣਕੇ ਉਹ ਦੰਗ ਰਹਿ ਜਾਂਦੇ ਹਨ ਅਤੇ ਅੰਦਰ ਵੜ ਵੜ ਰੋਂਦੇ ਹਨਸਰਕਾਰ ਨੇ ਸੀਨੀਅਰ ਸੀਟੀਜ਼ਨ ਐਕਟ ਬਣਾਇਆ ਹੈ ਪਰ ਬਹੁਤ ਵਾਰ ਮਾਪੇ ਇਸਦੀ ਵਰਤੋਂ ਨਹੀਂ ਕਰਦੇਹੱਥਾਂ ਵਿੱਚ ਫੜੀ ਆਪਣੇ ਹੱਕ ਵਿੱਚ ਹੋਏ ਫੈਸਲੇ ਦੀ ਕਾਪੀ ਉੱਤੇ ਜਦੋਂ ਕੋਈ ਅਮਲ ਨਹੀਂ ਹੁੰਦਾ ਜਾਂ ਕਿਧਰੇ ਸੁਣਵਾਈ ਨਹੀਂ ਹੁੰਦੀ ਤਾਂ ਉਹ ਪਹਿਲਾਂ ਨਾਲੋਂ ਵੀ ਵਧੇਰੇ ਪ੍ਰੇਸ਼ਾਨ ਹੋ ਜਾਂਦੇ ਹਨਉਮਰ ਭਰ ਇਸ ਲਈ ਕਮਾਈ ਕੀਤੀ ਕਿ ਬੁਢਾਪੇ ਵਿੱਚ ਸੁਖ ਦਾ ਸਾਹ ਆਏਗਾ, ਪੁੱਤ ਵਧੀਆ ਨੌਕਰੀ ’ਤੇ ਹੋਏਗਾ ਤਾਂ ਉਨ੍ਹਾਂ ਦੀ ਦੇਖਭਾਲ ਹੋਏਗੀ ਪਰ ਜਿਸ ਤਰ੍ਹਾਂ ਦੀ ਘਰੇਲੂ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ, ਉਨ੍ਹਾਂ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ

ਜੇਕਰ ਅੱਜ ਬ੍ਰਿਧ ਆਸ਼ਰਮ ਅਤੇ ਸੀਨੀਅਰ ਸੀਟੀਜ਼ਨ ਹੋਮ ਬਣ ਰਹੇ ਹਨ ਤਾਂ ਇਸਦਾ ਇਹ ਹੀ ਕਾਰਨ ਹੈਪੁੱਤ ਮਾਪਿਆਂ ਨੂੰ ਆਪਣੇ ਨਾਲ ਰੱਖਣ ਨੂੰ ਤਿਆਰ ਨਹੀਂਕਦੇ ਮਾਪਿਆਂ ਨੂੰ ਧੋਖੇ ਨਾਲ ਉੱਥੇ ਛੱਡ ਦਿੱਤਾ ਜਾਂਦਾ ਹੈ ਅਤੇ ਕਈ ਵਾਰ ਮਾਪੇ ਆਪ ਆਪਣਾ ਘਰ ਛੱਡ ਆਉਂਦੇ ਹਨਇਸ ਤੋਂ ਵੱਧ ਘਰੇਲੂ ਹਿੰਸਾ ਕੀ ਹੋ ਸਕਦੀ ਹੈ ਕਿ ਮਾਪਿਆਂ ਨੂੰ ਘਰ ਹੀ ਛੱਡਣਾ ਪੈ ਜਾਵੇਜਦੋਂ ਪੁੱਤ ਨੂੰ ਮਾਪਿਆਂ ਦੀ ਜ਼ਰੂਰਤ ਸੀ ਤਾਂ ਮਾਪੇ ਪਿੱਛੇ ਨਹੀਂ ਹਟੇ ਪਰ ਅੱਜ ਬੁਢਾਪੇ ਵਿੱਚ ਪੁੱਤ ਮਾਪਿਆਂ ਨੂੰ ਬੇਸਹਾਰਾ ਛੱਡ ਰਹੇ ਹਨਕਦੇ ਸੋਚਕੇ ਵੇਖਣਾ ਜੇਕਰ ਮਾਪੇ ਵੀ ਬਚਪਨ ਵਿੱਚ ਬੇਸਹਾਰਾ ਛੱਡ ਦਿੰਦੇ ਤਾਂ ਅੱਜ ਜਿਸ ਅਹੁਦੇ ’ਤੇ ਪੁੱਤਰ ਪਹੁੰਚੇ ਹੋਏ ਹਨ, ਵੱਡੀਆਂ ਗੱਡੀਆਂ ਕਾਰਾਂ ’ਤੇ ਘੁੰਮ ਰਹੇ ਹਨ, ਉਹ ਕਦੇ ਵੀ ਨਾ ਮਿਲਦੇ

ਸਰਕਾਰ ਵੱਲੋਂ ਬਣਾਏ ਗਏ ਐਕਟ ਤੇ ਪ੍ਰਸ਼ਾਸਨ ਕੋਲ ਜੇਕਰ ਬਜ਼ੁਰਗ ਮਾਪੇ ਪਹੁੰਚ ਕਰਦੇ ਹਨ ਤਾਂ ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਅਤੇ ਬਿਨਾਂ ਦੇਰੀ ਤੋਂ ਲਾਗੂ ਕਰਵਾਉਣਾ ਚਾਹੀਦਾ ਹੈਹੱਕ ਵਿੱਚ ਕੀਤੇ ਫੈਸਲੇ ਜਾਂ ਕਾਨੂੰਨ ਦਾ ਤਾਂ ਹੀ ਫਾਇਦਾ ਹੈ ਜੇਕਰ ਉਹ ਲਾਗੂ ਹੁੰਦਾ ਹੈਹਕੀਕਤ ਇਹ ਹੈ ਕਿ ਜਦੋਂ ਮਾਪੇ ਇਹ ਕਦਮ ਚੁੱਕਦੇ ਹਨ ਤਾਂ ਉਨ੍ਹਾਂ ਦੀ ਬਰਦਾਸ਼ਤ ਤੋਂ ਸਭ ਕੁਝ ਬਾਹਰ ਹੋ ਚੁੱਕਾ ਹੁੰਦਾ ਹੈ ਇੱਥੇ ਕੁਰਸੀ .ਤੇ ਬੈਠੇ ਹਰ ਕਿਸੇ ਨੂੰ ਸਮਝਣਾ ਚਾਹੀਦਾ ਹੈ ਕਿ ਅੱਜ ਇਹ ਮਾਪੇ ਦਫਤਰਾਂ ਵਿੱਚ ਠੋਕਰਾਂ ਖਾ ਰਹੇ ਹਨ ਜਿਸ ਅੱਗ ਦਾ ਸੇਕ ਇਨ੍ਹਾਂ ਨੂੰ ਲੱਗਾ ਹੈ ਜੇਕਰ ਇਸ ਨੂੰ ਇੱਥੇ ਨਾ ਰੋਕਿਆ ਤਾਂ ਇਹ ਅੱਗ ਹਰ ਘਰ ਵਿੱਚ ਪਹੁੰਚੇਗੀ

ਘਰੇਲੂ ਸ਼ਬਦੀ ਹਿੰਸਾ ਵੀ ਬਹੁਤ ਠੇਸ ਪਹੁੰਚਾਉਂਦੀ ਹੈਜਿਹੜੀਆਂ ਨੂੰਹਾਂ ਆਪਣੇ ਪਤੀ ਨੂੰ ਚਾਬੀ ਲਗਾਕੇ ਮਾਪਿਆਂ ਦੀ ਬੇਇਜ਼ਤੀ ਕਰਵਾਉਣ ਵਿੱਚ ਆਪਣੀ ਸਿਆਣਪ ਸਮਝਦੀਆਂ ਹਨ, ਉਹ ਇਹ ਭੁੱਲ ਜਾਂਦੀਆਂ ਹਨ ਕਿ ਜੋ ਦੁਰਵਿਵਹਾਰ ਅੱਜ ਉਹ ਆਪਣੇ ਮਾਪਿਆਂ ਨਾਲ ਕਰ ਰਹੇ ਹਨ, ਉਹ ਸਮਾਂ ਆਉਣ ’ਤੇ ਉਨ੍ਹਾਂ ਨਾਲ ਵੀ ਇਵੇਂ ਹੀ ਹੋਵੇਗਾ। ਖੈਰ ਜਿਨ੍ਹਾਂ ਲੜਕੀਆਂ ਦੇ ਮਾਪਿਆਂ ਨੂੰ ਸਮਝ ਹੁੰਦੀ ਹੈ, ਉਹ ਆਪਣੀ ਲੜਕੀ ਨੂੰ ਵਰਜਦੇ ਵੀ ਹਨ ਅਤੇ ਅਜਿਹਾ ਕਰਨ ਉੱਤੇ ਝਿੜਕਦੇ ਵੀ ਹਨਜਿਹੜੇ ਮਾਪੇ ਲੜਕੀ ਵੱਲੋਂ ਸੱਸ ਸੁਹਰੇ ਦੀ ਕੀਤੀ ਬੇਇੱਜ਼ਤੀ ਨੂੰ ਚਸਕੇ ਲੈ ਕੇ ਸੁਣਦੇ ਹਨ, ਉਹ ਲੜਕੀ ਨਾਲੋਂ ਵਧੇਰੇ ਮੂਰਖ ਹੁੰਦੇ ਹਨਲੜਕੇ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਉਸਦੇ ਮਾਪਿਆਂ ਨੇ ਉਸਨੂੰ ਸ਼ਹਿਜਾਦੇ ਵਾਂਗ ਪਾਲਿਆ ਹੈ, ਹੁਣ ਉਸਦੀ ਵਾਰੀ ਹੈ ਕਿ ਉਹ ਆਪਣੇ ਮਾਪਿਆਂ ਦਾ ਬੁਢਾਪਾ ਬਾਦਸ਼ਾਹਾਂ ਵਰਗਾ ਬਣਾ ਦੇਵੇਹਾਂ, ਕੁਝ ਪੁੱਤ ਇਵੇਂ ਦੇ ਅਜੇ ਵੀ ਹਨ ਪਰ ਵਧੇਰੇ ਘਰਾਂ ਵਿੱਚ ਮਾਪੇ ਬਾਦਸ਼ਾਹ ਤਾਂ ਕੀ ਮਾਪਿਆਂ ਵਾਲਾ ਰੁਤਬਾ ਵੀ ਨਹੀਂ ਰੱਖਦੇਮਾਪੇ ਬੱਸ ਦਿਨ ਕਟੀ ਕਰਨ ਲਈ ਚੁੱਪ ਰਹਿਣਾ ਸ਼ੁਰੂ ਕਰ ਦਿੰਦੇ ਹਨ ਨੂੰਹਾਂ ਪੁੱਤਾਂ ਨੂੰ ਇਹ ਲੱਗਦਾ ਹੈ ਕਿ ਮਾਪੇ ਹਰ ਥਾਂ ਗਲਤ ਹੀ ਹਨ ਇਸ ਲਈ ਚੁੱਪ ਹਨਸੱਚ ਹੈ, ਅਕਲ ਵਾਲਾ ਅੰਦਰ ਵੜੇ, ਮੂਰਖ ਕਹੇ ਮੈਥੋਂ ਡਰੇਜਿੰਨੀ ਘਰੇਲੂ ਹਿੰਸਾ ਅੱਜ ਦੇ ਵਕਤ ਵਿੱਚ ਮਾਪਿਆਂ ਉੱਤੇ ਹੋ ਰਹੀ ਹੈ, ਉਹ ਕੱਖਾਂ ਹੇਠਾਂ ਸੁਲਗਦੀ ਅੱਗ ਹੈ ਜਿੱਥੇ ਵੀ ਕੋਈ ਗਲਤ ਹੈ ਉਸ ਉੱਤੇ ਕਾਰਵਾਈ ਹੋਣੀ ਬਹੁਤ ਜ਼ਰੂਰੀ ਹੈਮਾਪਿਆਂ ਦਾ ਕਰਜ਼ ਤਾਂ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਵੀ ਨਹੀਂ ਉਤਾਰ ਸਕਦਾਇਹ ਇੱਕ ਕੌੜਾ ਸੱਚ ਹੈ ਕਿ ਮਾਪਿਆਂ ਤੇ ਘਰੇਲੂ ਹਿੰਸਾ ਹੋ ਰਹੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1752)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਪ੍ਰਭਜੋਤ ਕੌਰ ਢਿੱਲੋਂ

ਪ੍ਰਭਜੋਤ ਕੌਰ ਢਿੱਲੋਂ

Mohali, Punjab, India.
Phone: (91 - 98150 - 30221)
Email: (prabhjotkaurdhillon2017@gmail.com)

More articles from this author