PrabhjotKDhillon7ਇਸ ਅੰਦੋਲਨ ਨੇ ਲੋਕਾਂ ਨੂੰ ਸਿਆਸੀ ਪਾਰਟੀਆਂ ਦੀਆਂ ਚਾਲਾਂ ਸਮਝਣ ਦੀ ...
(1 ਜੁਲਾਈ 2021)

 

ਕਿਸਾਨ ਅੰਦੋਲਨ ਅੱਜ ਹਰ ਬੱਚੇ ਜਵਾਨ ਅਤੇ ਬਜ਼ੁਰਗ ਦੇ ਜ਼ਿਹਨ ਵਿੱਚ ਵਸ ਚੁੱਕਿਆ ਹੈ ਇਸ ਤੋਂ ਪਹਿਲਾਂ ਵਧੇਰੇ ਲੋਕਾਂ ਨੂੰ ਕਿਸਾਨ ਜਥੇਬੰਦੀਆਂ ਬਾਰੇ ਪਤਾ ਹੀ ਨਹੀਂ ਸੀਸ਼ਾਇਦ ਸਰਕਾਰਾਂ ਵਿੱਚ ਬੈਠੇ ਸਿਆਸਤਦਾਨ ਵੀ ਉਨ੍ਹਾਂ ਨੂੰ ਸਮਝਣ ਵਿੱਚ ਗਲਤੀ ਕਰ ਗਏਖੈਰ, ਕੁਦਰਤ ਦਾ ਇੱਕ ਨਿਯਮ ਹੈ ਕਿ ਜਦੋਂ ਅੱਤਿਆਚਾਰ ਬਹੁਤ ਵਧ ਜਾਏ ਤਾਂ ਬਦਲਾਅ ਹੁੰਦਾ ਹੈਕੁਦਰਤ ਨੇ ਬਦਲਾਅ ਦੇ ਰਸਤੇ ਵੀ ਆਪ ਹੀ ਬਣਾਉਣੇ ਹੁੰਦੇ ਹਨਇਸ ਵਕਤ ਸਿਆਸਤਦਾਨਾਂ ਨੇ, ਹਰ ਪਾਰਟੀ ਨੇ ਲੋਕਾਂ ਨੂੰ ਸਿਰਫ਼ ਵੋਟਾਂ ਪਾਉਣ ਤਕ ਵਰਤਣਾ ਸ਼ੁਰੂ ਕੀਤਾ ਹੋਇਆ ਹੈਚੋਣ ਜਿੱਤਣ ਤੋਂ ਬਾਅਦ, ਜਿਨ੍ਹਾਂ ਲੋਕਾਂ ਨੂੰ ਸਾਸਤਾਨ ਪਹਿਲਾਂ ਗੱਲਵਕੜੀਆਂ ਪਾਉਂਦੇ ਹੁੰਦੇ ਹਨ, ਉਨ੍ਹਾਂ ਤੋਂ ਹੀ ਬਦਬੂ ਆਉਣ ਲੱਗ ਜਾਂਦੀ ਹੈ, ਉਨ੍ਹਾਂ ਤੋਂ ਹੀ ਖਤਰਾ ਪੈਦਾ ਹੋ ਜਾਂਦਾ ਹੈ

ਖੈਰ, ਕੇਂਦਰ ਸਰਕਾਰ ਨੇ ਆਪਣੇ ਅਧਿਕਾਰ ਤੋਂ ਬਾਹਰ ਹੋ ਕੇ, ਘੁਮਾ ਫਿਰਕੇ ਤਿੰਨ ਖੇਤੀ ਕਾਨੂੰਨ ਪਾਸ ਕਰ ਦਿੱਤੇਕਿਸਾਨ ਜਥੇਬੰਦੀਆਂ ਨੇ ਇਸਦੀ ਤਾਸੀਰ ਨੂੰ ਚੰਗੀ ਤਰ੍ਹਾਂ ਸਮਝਿਆ ਅਤੇ ਲੋਕਾਂ ਨੂੰ ਇੰਨਾ ਬਾਰੇ ਦੱਸਿਆਕਿਸਾਨ ਜਥੇਬੰਦੀਆਂ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਇਹ ਲੋਕਾਂ ਨੂੰ ਇਨ੍ਹਾਂ ਬਿੱਲਾਂ ਬਾਰੇ ਸਮਝਾਉਣ ਵਿੱਚ ਕਾਮਯਾਬ ਹੋ ਗਈਆਂਦੂਸਰਾ ਵੱਡਾ ਕਦਮ ਇਹ ਸੀ ਕਿ ਪੰਜਾਬ ਦੀਆਂ ਜਥੇਬੰਦੀਆਂ ਇਕੱਠੀਆਂ ਹੋ ਗਈਆਂਹਰਿਆਣਾ ਦਾ ਨਾਲ ਜੁੜਨਾ ਇਸ ਕਿਸਾਨ ਅੰਦੋਲਨ ਨੂੰ ਹੋਰ ਮਜ਼ਬੂਤ ਕਰ ਗਿਆ

ਪੰਜਾਬ ਤੋਂ ਉੱਠੀ ਆਵਾਜ਼ ਹੌਲੀ ਹੌਲੀ ਅੱਗੇ ਵਧਣ ਲੱਗੀਯੂ ਪੀ ਤੋਂ ਕਿਸਾਨ ਜਥੇਬੰਦੀਆਂ ਦਾ ਜੁੜਨਾ ਅਤੇ ਰਾਜਿਸਥਾਨ ਦਾ ਨਾਲ ਆਉਣਾ ਅੰਦੋਲਨ ਨੂੰ ਹੋਰ ਤਕੜਾ ਕਰ ਗਿਆਪੜ੍ਹਿਆ ਲਿਖਿਆ ਹੋਣ ਅਤੇ ਤਜਰਬੇਕਾਰ ਹੋਣ ਵਿੱਚ ਫਰਕ ਇਸ ਅੰਦੋਲਨ ਨੇ ਸਾਫ ਸਮਝਾ ਦਿੱਤਾਜਿਸ ਦਿਨ ਇਹ ਅੰਦੋਲਨ ਪੰਜਾਬ ਤੋਂ ਦਿੱਲੀ ਵੱਲ ਨੂੰ ਤੁਰਿਆ ਸੀ ਤਾਂ ਹਰ ਕਿਸਾਨ ਆਗੂ ਕਹਿ ਰਿਹਾ ਸੀ ਕਿ ਛੇ ਮਹੀਨੇ ਦਾ ਰਾਸ਼ਨ ਨਾਲ ਲੈ ਕੇ ਚੱਲੇ ਹਾਂਇਹ ਸੁਣਕੇ ਤਕਰੀਬਨ ਸਾਰਿਆਂ ਨੂੰ ਹੈਰਾਨੀ ਹੁੰਦੀ ਸੀਅਸਲ ਵਿੱਚ ਆਮ ਲੋਕਾਂ ਨੇ ਇਹ ਸੋਚਿਆ ਹੀ ਨਹੀਂ ਸੀ ਕਿ ਕੇਂਦਰ ਸਰਕਾਰ ਇਵੇਂ ਅੜੀ ਕਰੇਗੀ ਜਾਂ ਘੇਸਲ ਮਾਰੇਗੀਇਸ ਵਕਤ ਇਹ ਕਿਸਾਨ ਅੰਦੋਲਨ ਤੋਂ ਜਨ ਅੰਦੋਲਨ ਬਣ ਗਿਆ ਹੈਸਾਬਕਾ ਸੈਨਿਕਾਂ, ਮੁਲਾਜ਼ਮਾਂ, ਮਜ਼ਦੂਰਾਂ, ਸਰਕਾਰੀ ਅਫਸਰਾਂ, ਵਿਉਪਾਰੀਆਂ, ਹਰ ਕਿਸੇ ਨੇ ਕਿਸਾਨਾਂ ਨੂੰ ਖੁੱਲ੍ਹ ਕੇ ਸਮਰਥਨ ਦਿੱਤਾਲੋਕ ਕਈ ਵਾਰ ਕਹਿੰਦੇ ਹਨ, ਪੰਜਾਬੀ ਪੰਜ ਮਿੰਟ ਵਿੱਚ ਆਇਆ ਕਹਿ ਕੇ ਸਾਰਾ ਦਿਨ ਨਹੀਂ ਮੁੜਦੇ, ਇਹ ਤਾਂ ਛੇ ਮਹੀਨਿਆਂ ਦਾ ਰਾਸ਼ਨ ਲੈ ਕੇ ਤੁਰੇ ਹਨ, ਵੇਖੋ ਕਦੋਂ ਜਿੱਤ ਕੇ ਮੁੜਦੇ ਹਨ ਐਵੇਂ ਉੱਠਕੇ ਆਉਣ ਵਾਲੀ ਗੱਲ ਤਾਂ ਕਦੇ ਕਿਸੇ ਨੇ ਕੀਤੀ ਹੀ ਨਹੀਂ

ਇਸ ਅੰਦੋਲਨ ਦੀ ਇੱਕ ਹੋਰ ਖਾਸ ਪ੍ਰਾਪਤੀ ਹੈ ਕਿ ਇਸ ਵਿੱਚ ਹਰ ਕੋਈ ਜਾਤ-ਪਾਤ, ਧਰਮ ਅਤੇ ਅਮੀਰੀ ਗਰੀਬੀ ਤੋਂ ਉੱਪਰ ਉੱਠਕੇ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਦੀ ਹੱਦ ’ਤੇ ਬੈਠਾ ਹੈਆਪਸੀ ਸਾਂਝ ਦਾ ਨਵਾਂ ਨਜ਼ਾਰਾ ਵੇਖਣ ਨੂੰ ਮਿਲ ਰਿਹਾ ਹੈਹਰ ਕੋਈ ਆਪਣੇ ਆਪ ਨੂੰ ਕਿਸਾਨ ਹੀ ਕਹਿ ਰਿਹਾ ਹੈਹਿੰਦੂ, ਸਿੱਖ, ਮੁਸਲਮਾਨ ਅਤੇ ਇਸਾਈ ਦਾ ਭੇਦ ਕਿਸੇ ਦੀ ਸੋਚ ਦਾ ਹਿੱਸਾ ਹੀ ਨਹੀਂ ਹੈਬਜ਼ੁਰਗਾਂ ਦੀ ਸਿਆਣਪ ਅਤੇ ਨੌਜਵਾਨਾਂ ਦਾ ਜੋਸ਼ ਇਕੱਠਾ ਕੰਮ ਕਰ ਰਹੇ ਹਨਬਜ਼ੁਰਗ ਕਿਸਾਨ ਆਗੂ ਨੌਜਵਾਨਾਂ ਨੂੰ ਇਹ ਸਮਝਾਉਣ ਵਿੱਚ ਵੀ ਸਫਲ ਹੋਏ ਹਨ ਕਿ ਜਿੱਤ ਸ਼ਾਂਤ ਰਹਿਣ ਵਿੱਚ ਹੀ ਹੈਇਕੱਠੇ ਹੋ ਕੇ ਚੱਲਣਾ, ਅਨੁਸ਼ਾਸਨ ਵਿੱਚ ਰਹਿਣਾ ਸਫਲਤਾ ਦੀ ਕੁੰਜੀ ਹੈਲੱਖਾਂ ਦੀ ਗਿਣਤੀ ਵਿੱਚ ਲੋਕਾਂ ਦਾ ਇੰਨੇ ਲੰਮੇ ਸਮੇਂ ਤੋਂ ਸ਼ਾਂਤਮਈ ਬੈਠਣਾ ਅਤੇ ਅੰਦੋਲਨ ਨੂੰ ਚਲਾਉਣ ਕਰਕੇ ਇਹ ਦੁਨੀਆਂ ਦਾ ਪਹਿਲਾ ਲੰਮਾ ਅੰਦੋਲਨ ਬਣ ਗਿਆ ਹੈਇਸ ਅੰਦੋਲਨ ਨੇ ਨੌਜਵਾਨ ਪੀੜ੍ਹੀ ਨੂੰ ਮੁਸ਼ਕਿਲਾਂ ਨਾਲ ਜੂਝਣਾ ਅਤੇ ਹੱਥੀਂ ਕੰਮ ਕਰਨ ਵਾਲੇ ਪਾਸੇ ਲਗਾ ਦਿੱਤਾ ਹੈਇਸ ਵਕਤ ਦਿੱਲੀ ਦੇ ਆਸਪਾਸ ਅਤੇ ਆਪੋ ਆਪਣੇ ਰਾਜਾਂ ਵਿੱਚ ਕਿਸਾਨਾਂ ਨੇ ਮੋਰਚੇ ਲਗਾਏ ਹੋਏ ਹਨ ਅਤੇ ਸਭ ਕੁਝ ਸੰਯੁਕਤ ਮੋਰਚੇ ਦੇ ਆਗੂਆਂ ਦੀਆਂ ਹਦਾਇਤਾਂ ਮੁਤਾਬਿਕ ਹੁੰਦਾ ਹੈਇੰਨਾ ਅਨੁਸ਼ਾਸਨ ਵੀ ਪਹਿਲੀ ਵਾਰ ਵੇਖਣ ਨੂੰ ਮਿਲਿਆ ਹੈਹਰ ਨੌਜਵਾਨ ਕਿਸਾਨ ਆਗੂਆਂ ਵਲੋਂ ਦਿੱਤੇ ਜਾਣ ਵਾਲੇ ਪ੍ਰੋਗਰਾਮ ਦੀ ਤਨਦੇਹੀ ਨਾਲ ਪਾਲਣਾ ਕਰਦਾ ਹੈਵਿਹਲੜਾਂ ਲਈ ਇਸ ਵਿੱਚ ਕੋਈ ਥਾਂ ਨਹੀਂਹਕੀਕਤ ਇਹ ਹੈ ਕਿ ਸਾਡੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਨੇ ਨੌਜਵਾਨ ਸ਼ਕਤੀ ਨੂੰ ਸਹੀ ਤਰੀਕੇ ਨਾਲ ਵਰਤਣ ਦਾ ਸੋਚਿਆ ਹੀ ਨਹੀਂਪਰ ਇਸ ਅੰਦੋਲਨ ਨੇ ਨੌਜਵਾਨਾਂ ਨੂੰ ਆਪਣੇ ਹੱਕਾਂ ਅਤੇ ਫਰਜ਼ਾਂ ਬਾਰੇ ਜਾਗਰੂਕ ਕਰਾ ਦਿੱਤਾ ਹੈ

ਸਹਿਣਸ਼ੀਲਤਾ ਵੀ ਹੈਰਾਨ ਕਰਨ ਵਾਲੀ ਸੀਸਰਕਾਰ ਵੱਲੋਂ ਆਤੰਕਵਾਦੀ, ਖਾਲਿਸਤਾਨੀ, ਅਰਬਨ ਨਕਸਲੀ ਅਤੇ ਇਵੇਂ ਦੇ ਹੋਰ ਟੈਗ ਲਗਾਉਣ ਦੇ ਬਾਵਜੂਦ ਵੀ ਸ਼ਾਂਤ ਰਹਿਣਾ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈਇੰਨਾ ਸ਼ਾਂਤਮਈ ਰਹਿਣਾ ਅਤੇ ਅੰਦੋਲਨ ਨੂੰ ਸੰਭਾਲ ਕੇ ਰੱਖਣਾ ਆਪਣੇ ਆਪ ਵਿੱਚ ਬਹੁਤ ਵੱਡੀ ਪ੍ਰਾਪਤੀ ਹੈਅਸਲ ਵਿੱਚ ਸਿੱਖ ਕਿਸਾਨ ਆਗੂਆਂ ਕਰਕੇ ਇਸ ਨੂੰ ਖਾਲਿਸਤਾਨੀ ਅੰਦੋਲਨ ਕਹਿਣਾ ਸ਼ੁਰੂ ਕੀਤਾ ਗਿਆਪਰ ਹੈਰਾਨੀ ਅਤੇ ਖੁਸ਼ੀ ਉਦੋਂ ਹੋਈ ਜਦੋਂ ਹਰ ਇੱਕ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਜੇਕਰ ਇੱਥੇ ਬੈਠੇ ਸਰਦਾਰ ਖਾਲਿਸਤਾਨੀ ਹਨ ਤਾਂ ਅਸੀਂ ਵੀ ਹਾਂਲੋਕਾਂ ਨੂੰ ਸਿੱਖ ਕੌਮ ਬਾਰੇ ਜੋ ਭਰਮ ਭੁਲੇਖੇ ਸਨ, ਉਹ ਵੀ ਦੂਰ ਹੋ ਗਏਪੰਜਾਬੀ ਪੱਗਾਂ ਬਹੁਤ ਸਾਰੇ ਲੋਕਾਂ ਨੇ ਬੰਨ੍ਹਣੀਆਂ ਸ਼ੁਰੂ ਕਰ ਦਿੱਤੀਆਂਉੱਥੇ ਸਰਕਾਰ ਦਾ ਧਰਮ ਦਾ ਪੱਤਾ ਅੰਦੋਲਨਕਕਾਰੀਆਂ ਨੇ ਚੱਲਣ ਹੀ ਨਹੀਂ ਦਿੱਤਾ

ਇਸ ਅੰਦੋਲਨ ਨੇ ਲੋਕਾਂ ਨੂੰ ਸਿਆਸੀ ਪਾਰਟੀਆਂ ਦੀਆਂ ਚਾਲਾਂ ਸਮਝਣ ਦੀ ਸਿੱਖਿਆ ਦੇ ਦਿੱਤੀ ਹੈਸਿਆਸਤਦਾਨਾਂ ਨੂੰ ਸਵਾਲ ਕਰਨ ਅਤੇ ਜਵਾਬ ਲੈਣ ਦੀ ਗੱਲ ਬਾਖੂਬੀ ਪੜ੍ਹਾ ਦਿੱਤੀਜਦੋਂ ਕਿਸਾਨ ਆਗੂਆਂ ਨੇ ਕਿਸਾਨਾਂ ਲਈ ਬਣਾਏ ਤਿੰਨਾਂ ਕਾਨੂੰਨਾਂ ਦੀ ਇੱਕ ਇੱਕ ਸਤਰ ਆਈ ਏ ਐੱਸ ਅਤੇ ਮੰਤਰੀਆਂ ਨੂੰ ਸਮਝਾ ਦਿੱਤੀ ਤਾਂ ਇਹ ਸੁਨੇਹਾ ਨੌਜਵਾਨਾਂ ਵਿੱਚ ਗਿਆ ਕਿ ਮੇਜ਼ ’ਤੇ ਬੈਠ ਕੇ ਗੱਲ ਕਰਨ ਲਈ ਜਾਣਕਾਰੀ ਪੂਰੀ ਹੋਣੀ ਬਹੁਤ ਜ਼ਰੂਰੀ ਹੈਵਧੇਰੇ ਕਰਕੇ ਗੱਲਬਾਤ ਵੇਲੇ ਅਧਿਕਾਰੀਆਂ ਅਤੇ ਸਿਆਸਤਦਾਨਾਂ ਵਲੋਂ ਆਗੂਆਂ ਨੂੰ ਉਲਝਾ ਲਿਆ ਜਾਂਦਾ ਹੈ

ਇਸ ਵੇਲੇ ਇਹ ਅੰਦੋਲਨ ਦੇਸ਼ ਦੇ ਕੋਨੇ ਕੋਨੇ ਵਿੱਚ ਫੈਲ ਗਿਆ ਹੈਅਸਲ ਵਿੱਚ ਇਸ ਅੰਦੋਲਨ ਨੇ ਸਾਰਿਆਂ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਜੇਕਰ ਜਾਤਾਂ ਧਰਮਾਂ ਤੋਂ ਉੱਪਰ ਉੱਠਾਂਗੇ ਤਾਂ ਅਗਲੀਆਂ ਪੀੜ੍ਹੀਆਂ ਲਈ ਕੁਝ ਬਚੇਗਾ ਕੁਝ ਲੋਕ ਵਿਦੇਸ਼ਾਂ ਵਿੱਚ ਜਾ ਕੇ ਮਜ਼ਦੂਰੀ ਕਰਨ ਨੂੰ ਮਜਬੂਰ ਹਨ ਅਤੇ ਬਾਕੀ ਇੱਥੇ ਮਜ਼ਦੂਰੀ ਕਰਨ ਲਈ ਮਜਬੂਰ ਕਰ ਦਿੱਤੇ ਜਾਣਗੇਜੇਕਰ ਸਾਰਾ ਕੁਝ ਪ੍ਰਾਈਵੇਟ ਹੱਥਾਂ ਵਿੱਚ ਦੇਣਾ ਹੈ ਤਾਂ ਸਰਕਾਰਾਂ ਚੁਣਨ ਦਾ ਕੋਈ ਫਾਇਦਾ ਨਹੀਂਲੋਕਾਂ ਦੇ ਸਿਰ ’ਤੇ ਇਨ੍ਹਾਂ ਸਿਆਸਤਦਾਨਾਂ ਦੇ ਖਰਚੇ ਦਾ ਭਾਰ ਕਿਉਂ ਪਾਇਆ ਜਾਵੇਇਸ ਵੇਲੇ ਸਿਆਸੀ ਪਾਰਟੀਆਂ ਨੂੰ ਫਿਕਰ ਪਿਆ ਹੋਇਆ ਹੈ ਕਿ ਵੋਟਾਂ ਲੈਣ ਜਾਣਾ ਕਿਵੇਂ ਹੈਹਰ ਸਿਆਸੀ ਪਾਰਟੀ ਦੇ ਨੇਤਾਵਾਂ ਦਾ ਵਿਰੋਧ ਪਿੰਡਾਂ ਵਿੱਚ ਹੋ ਰਿਹਾ ਹੈਲੋਕਾਂ ਨੇ ਪਿੰਡਾਂ ਦੇ ਬਾਹਰ ਬੋਰਡ ਲਗਾਉਣੇ ਸ਼ੁਰੂ ਕਰ ਦਿੱਤੇ ਹਨ ਕਿ ਪਿੰਡ ਵਿੱਚ ਕਿਸੇ ਵੀ ਸਿਆਸੀ ਪਾਰਟੀ ਦੇ ਨੁਮਾਇੰਦੇ ਦਾ ਆਉਣਾ ਉਦੋਂ ਤਕ ਮਨ੍ਹਾਂ ਹੈ ਜਦੋਂ ਤਕ ਤਿੰਨ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਅਤੇ ਸਮਰਥਨ ਮੁੱਲ ਦਾ ਕਾਨੂੰਨ ਨਹੀਂ ਬਣਦਾਇਸ ਤਰ੍ਹਾਂ ਪਿੰਡਾਂ ਦੇ ਲੋਕਾਂ ਦਾ ਇਕੱਠੇ ਹੋਣਾ ਵੀ ਅੰਦੋਲਨ ਦੀ ਦੇਣ ਹੀ ਹੈ ਅਤੇ ਬਹੁਤ ਵੱਡੀ ਪ੍ਰਾਪਤੀ ਵੀ ਹੈ

ਜੇਕਰ ਅੰਦੋਲਨ ਦੇ ਪ੍ਰਭਾਵ ਦੀ ਗੱਲ ਕਰੀਏ ਤਾਂ ਇਸਨੇ ਸਿਆਸਤ ’ਤੇ ਬਹੁਤ ਵੱਡਾ ਪ੍ਰਭਾਵ ਪਾਇਆ ਹੈ ਅਤੇ ਹੋ ਪ੍ਰਭਾਵ ਪਾਵੇਗਾਅਸਲ ਵਿੱਚ ਲੋਕਾਂ ਨੂੰ ਵੀ ਇਹ ਸਮਝ ਆ ਗਈ ਹੈ ਕਿ ਵੋਟ ਦੀ ਤਾਕਤ ਵਰਤਣੀ ਬਹੁਤ ਜ਼ਰੂਰੀ ਹੈਸਿੱਧੇ ਤੌਰ ’ਤੇ ਕਿਸਾਨਾਂ ਨੇ ਸਿਆਸਤ ਵਿੱਚ ਅਜੇ ਤਕ ਕੁਝ ਵੀ ਨਾ ਕਰਨ ਦੀ ਗੱਲ ਕੀਤੀ ਹੈਪਰ ਜਦੋਂ ਕੇਂਦਰ ਦੀ ਮੌਜੂਦਾ ਸਰਕਾਰ ਨੂੰ ਹਿਲਾਉਣਾ ਹੈ ਤਾਂ ਲੋਕਾਂ ਨੂੰ ਉਸ ਨੂੰ ਵੋਟ ਨਾ ਪਾਉਣ ਦੀ ਗੱਲ ਤਾਂ ਸਮਝਾਉਣ ਵਿੱਚ ਸਫਲ ਹੋ ਹੀ ਰਹੇ ਹਨਯੂ ਪੀ ਵਿੱਚ ਪੰਚਾਇਤੀ ਚੋਣਾਂ ’ਤੇ ਅਸਰ ਸਾਫ ਵਿਖਾਈ ਦਿੱਤਾ ਹੈਪੰਜਾਬ ਵਿੱਚ ਨਗਰ ਕੌਂਸਲ, ਨਗਰ ਨਿਗਮ ਦੀਆਂ ਚੋਣਾਂ ਵਿੱਚ ਵੀ ਇਸ ਅੰਦੋਲਨ ਦਾ ਸਾਫ ਅਸਰ ਵਿਖਾਈ ਦਿੱਤਾਬਹੁਤ ਥਾਂਵਾਂ ’ਤੇ ਤਾਂ ਬੀ ਜੇ ਪੀ ਵਾਲਿਆਂ ਨੂੰ ਬੈਠਣ ਲਈ ਪ੍ਰਬੰਧ ਵੀ ਨਹੀਂ ਕਰਨ ਦਿੱਤੇਪੰਜਾਬ, ਹਰਿਆਣਾ ਅਤੇ ਯੂ ਪੀ ਵਿੱਚ ਸਿਆਸੀ ਪਾਰਟੀਆਂ ਦਾ ਖੁੱਲ੍ਹ ਕੇ ਵਿਰੋਧ ਹੋ ਰਿਹਾ ਹੈਜੇਕਰ ਲੋਕ ਪਿੰਡਾਂ, ਸ਼ਹਿਰਾਂ ਵਿੱਚ ਵੜਨ ਹੀ ਨਹੀਂ ਦੇਣਗੇ ਤਾਂ ਵੋਟਾਂ ਕਿੱਥੋਂ ਅਤੇ ਕਿਵੇਂ ਲੈਣੀਆਂ ਹਨ, ਇਹ ਵੀ ਫਿਕਰ ਸਿਆਸਤਦਾਨਾਂ ਨੂੰ ਅੰਦਰੋਂ ਖਾ ਰਿਹਾ ਹੋਏਗਾ

ਅੰਦੋਲਨ ਪੂਰੀ ਦੁਨੀਆਂ ਵਿੱਚ ਆਪਣੇ ਆਪ ਵਿੱਚ ਖਾਸ ਬਣ ਚੁੱਕਿਆ ਹੈਵਿਦੇਸ਼ੀ ਸਰਕਾਰਾਂ ਵਲੋਂ ਵੀ ਇਸ ਬਾਰੇ ਚਰਚਾ ਕੀਤੀ ਗਈ ਹੈਇਸ ਅੰਦੋਲਨ ਨੂੰ ਸੰਸਾਰ ਭਰ ਤੋਂ ਸਮਰਥਨ ਮਿਲ ਰਿਹਾ ਹੈਸਰਕਾਰਾਂ ਲੋਕਾਂ ਲਈ ਹੁੰਦੀਆਂ ਹਨ, ਇਹ ਤਾਂ ਕਿੱਧਰੇ ਇਸ ਵਕਤ ਵਿਖਾਈ ਹੀ ਨਹੀਂ ਦੇ ਰਿਹਾ। ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਨੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਸੀਇਸ ਅੰਦੋਲਨ ਨੇ ਇਸ ਪਾਸੇ ਵੀ ਲੋਕਾਂ ਨੂੰ ਸੋਚਣ ਲਾ ਦਿੱਤਾ ਹੈਇਹ ਅੰਦੋਲਨ ਸਫਲ ਅਤੇ ਪ੍ਰਭਾਵਸ਼ਾਲੀ ਅੰਦੋਲਨ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2874)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਪ੍ਰਭਜੋਤ ਕੌਰ ਢਿੱਲੋਂ

ਪ੍ਰਭਜੋਤ ਕੌਰ ਢਿੱਲੋਂ

Mohali, Punjab, India.
Phone: (91 - 98150 - 30221)
Email: (prabhjotkaurdhillon2017@gmail.com)

More articles from this author