PrabhjotKDhillon7ਨਸ਼ਿਆਂ ਉੱਪਰ ਠੱਲ੍ਹ ਨਾ ਪੈਣ ਦਾ ਇੱਕ ਸਿੱਧਾ ਕਾਰਨ ਜੋ ਸਾਹਮਣੇ ਆ ਰਿਹਾ ਹੈ, ਉਸ ਵਿੱਚ ...
(30 ਜੂਨ 2018)

DrugsC1
ਨਸ਼ਿਆਂ ਦੀ ਸਮੱਸਿਆ ਹੁਣ ਸਿਰ ਚੜ੍ਹ ਬੋਲ ਰਹੀ ਹੈ
ਪਤਾ ਨਹੀਂ ਅਸੀਂ ਕਿੰਨੇ ਪ੍ਰਤੀਸ਼ਤ ਨਸ਼ਾ ਕਰਦੇ ਨੇ ਨੌਜਵਾਨ, ਉਸ ਵੱਲ ਜ਼ਿਆਦਾ ਜੋਰ ਕਿਉਂ ਦਿੰਦੇ ਹਾਂਗੰਭੀਰ ਤਾਂ ਇਸ ਗੱਲ ਲਈ ਹੋਣਾ ਚਾਹੀਦਾ ਹੈ ਕਿ ਸਮਾਜ ਵਿੱਚ ਹਾਹਾਕਾਰ ਮਚੀ ਹੋਈ ਹੈ, ਜਵਾਨ ਪੁੱਤ ਮਰ ਰਹੇ ਹਨ, ਨਿੱਕੇ ਨਿੱਕੇ ਬੱਚਿਆਂ ਦੇ ਪਿਉ ਮਰ ਰਹੇ ਹਨਦਫ਼ਤਰਾਂ ਵਿੱਚ ਬੈਠਕੇ ਪ੍ਰਤੀਸ਼ਤ ਕੱਢਣ ਦੀ ਗੱਲ ਉਵੇਂ ਹੀ ਹੈ ਜਿਵੇਂ ਜੀਡੀਪੀ ਦੀ ਗੱਲ ਕੀਤੀ ਜਾਂਦੀ ਹੈਇਹ ਉੱਪਰ ਜਾਵੇ ਜਾਂ ਹੇਠਾਂ, ਲੋਕਾਂ ਨੂੰ ਸਿਰਫ਼ ਰੋਜ਼ ਸਾਹਮਣੇ ਵਿਖਾਈ ਦੇ ਰਹੀ ਮਹਿੰਗਾਈ ਸਮਝ ਆਉਂਦੀ ਹੈਇੰਜ ਹੀ ਨਸ਼ਿਆਂ ਦੀ ਗੱਲ ਹੈਜਿਨ੍ਹਾਂ ਘਰਾਂ ਵਿੱਚ ਰੋਜ ਨਸ਼ੇ ਖਾਤਰ ਲੜਾਈ ਹੁੰਦੀ ਹੈ, ਕੁੱਟ ਮਾਰ ਹੁੰਦੀ ਹੈ, ਘਰ ਦਾ ਸਮਾਨ ਵਿਕ ਰਿਹਾ ਹੁੰਦਾ ਹੈ, ਉਨ੍ਹਾਂ ਨੂੰ ਸਮਝ ਆਉਂਦੀ ਹੈ ਕਿ ਨਸ਼ਾ ਕੀ ਹੈ, ਇਸਦਾ ਦਰਦ ਕੀ ਹੈ

ਨਸ਼ਾ ਸਮਾਜ ਨੂੰ ਦੀਮਕ ਵਾਂਗ ਲੱਗਾ ਹੋਇਆ ਹੈ ਪਰਿਵਾਰ ਅਤੇ ਸਮਾਜ ਖੋਖਲੇ ਹੋ ਚੁੱਕੇ ਹਨਪਰਿਵਾਰ ਅਤੇ ਸਮਾਜ ਕਿਸੇ ਵੀ ਦੇਸ਼ ਦੀ ਨੀਂਹ ਹੁੰਦੇ ਹਨ। ਜਦੋਂ ਨੀਂਹ ਖੋਖਲੀ ਹੋ ਜਾਵੇ ਤਾਂ ਉੱਪਰ ਖੜ੍ਹੀ ਇਮਾਰਤ ਨੂੰ ਬਚਾਉਣਾ ਬਹੁਤ ਔਖਾ ਹੋ ਜਾਂਦਾ ਹੈ

ਸਿਆਸੀ ਲੋਕਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਇਹ ਕਿੱਤਾ ਬਣ ਗਿਆ ਹੈਆਪਾਂ ਇਹ ਗੱਲ ਕਰਨੀ ਹੈ ਕਿ ਨਸ਼ਾ ਨੌਜਵਾਨ ਕਿਉਂ ਕਰਦੇ ਨੇ? ਕਿਵੇਂ ਕਿਵੇਂ ਦੇ ਨਸ਼ੇ ਨੇ? ਨਸ਼ਿਆਂ ਨੂੰ ਠੱਲ੍ਹ ਕਿਉਂ ਨਹੀਂ ਪੈ ਰਹੀਸਰਕਾਰ, ਪ੍ਰਸ਼ਾਸਨ ਜਾਂ ਸਾਡੀ ਕਿੱਥੇ ਕਿੱਥੇ ਤੇ ਕਿਵੇਂ ਕਿਵੇਂ ਗਲਤੀ ਹੁੰਦੀ ਹੈ ਅਤੇ ਕੀਤੀ ਤੇ ਕਰਵਾਈ ਜਾਂਦੀ ਹੈ

ਜਦੋਂ ਵੀ ਟੀ ਵੀ ਚੈਨਲਾਂ ਅਤੇ ਸੋਸ਼ਲ ਮੀਡੀਆ ਉੱਤੇ ਨਸ਼ੇ ਨਾਲ ਹੋਈਆਂ ਮੌਤਾਂ ਵੇਖਣ ਨੂੰ ਮਿਲਦੀਆਂ ਹਨ ਤਾਂ ਦਿਲ ਵਲੂੰਧਰਿਆ ਜਾਂਦਾ ਹੈਨਸ਼ਾ ਲੈਕੇ ਸੜਕਾਂ ’ਤੇ ਡਿੱਗੇ ਨੌਜਵਾਨ ਵੇਖਕੇ ਦਿਲ ਦਹਿਲ ਜਾਂਦਾ ਹੈਪਿਛਲੇ ਕੁਝ ਦਿਨਾਂ ਤੋਂ ਨਸ਼ੇ ਨਾਲ ਹੋਈਆਂ ਮੌਤਾਂ ਨੇ ਜਿਵੇਂ ਹਿਲਾ ਕੇ ਰੱਖ ਦਿੱਤਾਲਗਦਾ ਹੈ ਕਿਸੇ ਵੀ ਤਰ੍ਹਾਂ ਪ੍ਰਸ਼ਾਸਨ ਤੇ ਸਰਕਾਰ ਨੂੰ ਇਹ ਮੌਤਾਂ ਅਜੇ ਵੀ ਹਿਲਾ ਨਹੀਂ ਸਕੀਆਂਪਤਾ ਨਹੀਂ ਪੈਸੇ ਪਿੱਛੇ ਇਨਸਾਨੀਅਤ ਹੀ ਖਤਮ ਹੋ ਗਈ ਹੈਸਭ ਤੋਂ ਪਹਿਲਾਂ ਤਾਂ ਇਹ ਮੰਨਣਾ ਬੇਹੱਦ ਜ਼ਰੂਰੀ ਹੈ ਕਿ ਨਸ਼ੇ ਕਰਕੇ ਨੌਜਵਾਨ ਮਰ ਰਹੇ ਹਨਇਸ ਨੂੰ ਜੰਗੀ ਪੱਧਰ ’ਤੇ ਲੈਣਾ ਚਾਹੀਦਾ ਹੈਸ਼ਰਾਬ ਵਿੱਚ ਵੀ ਹੋਰ ਨਸ਼ਿਆਂ ਦੀ ਮਿਲਾਵਟ ਦੀ ਗੱਲ ਸੁਣਨ ਨੂੰ ਮਿਲਦੀ ਹੈਸਮੈਕ ਤੇ ਹੋਰ ਨਸ਼ਿਆਂ ਵਿੱਚ ਵੀ ਹੋਰ ਸੰਥੈਟਕ ਨਸ਼ੇ ਮਿਲਾ ਕੇ ਵੇਚੇ ਜਾ ਰਹੇ ਹਨਇਨ੍ਹਾਂ ਦਾ ਆਪਸੀ ਮੇਲ ਕੀ ਬਣਾਉਂਦਾ ਹੈ, ਉਸਦਾ ਸਰੀਰ ਉੱਤੇ ਕੀ ਅਸਰ ਪੈਂਦਾ ਹੈ, ਕੋਈ ਨਹੀਂ ਜਾਣਦਾ

ਇੱਕ ਕੜਵਾ ਸੱਚ ਜੋ ਸਰਕਾਰਾਂ ਮੰਨਣ ਨੂੰ ਸ਼ਾਇਦ ਤਿਆਰ ਹੀ ਨਹੀਂ।

ਸ਼ਰਾਬ ਦੀ ਆਮਦਨ ਨਾਲ ਸਰਕਾਰੀ ਖਜ਼ਾਨਾ ਭਰਿਆ ਅਤੇ ਦੂਸਰੇ ਨਸ਼ਿਆਂ ਨਾਲ ਨਸ਼ੇ ਦੇ ਵਿਉਪਾਰੀਆਂ ਨੇ ਪੈਸੇ ਬਣਾਏ ਪਰ ਦੋਨਾਂ ਨਾਲ ਖੁਸ਼ਹਾਲੀ ਤਾਂ ਨਹੀਂ ਆਈ, ਪਰਿਵਾਰ ਅਤੇ ਸਮਾਜ ਤਬਾਹ ਹੀ ਹੋਏਲਾਹਨਤ ਹੈ ਇਸ ਤਰ੍ਹਾਂ ਦੀ ਕਮਾਈ ਦੇ ਜੋ ਘਰਾਂ ਵਿੱਚ ਸੱਥਰ ਵਿਛਾਵੇਨਸ਼ੇ ਲੈਣ ਦਾ ਕਾਰਨ ਕਿਧਰੇ ਬੇਰੁਜ਼ਗਾਰੀ ਹੈ ਤੇ ਕਿਧਰੇ ਸੁਖਾਲੇ ਤਰੀਕਿਆਂ ਨਾਲ ਮਿਲ ਰਿਹਾ ਪੈਸਾਨੌਜਵਾਨ ਪੀੜ੍ਹੀ ਡਿਗਰੀਆਂ ਲੈ ਕੇ ਵਿਹਲੇ ਘੁੰਮ ਰਹੀ ਹੈਜਦੋਂ ਜਵਾਨ ਪੁੱਤ ਕਮਾਏ ਨਾ ਅਤੇ ਖਰਚਾ ਖੁੱਲ੍ਹਾ ਮੰਗੇ ਤਾਂ ਘਰ ਦਾ ਮਾਹੌਲ ਖਰਾਬ ਹੋਣਾ ਹੀ ਹੈਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਨਸ਼ੇ ਲੈਣ ਲੱਗ ਜਾਂਦੇ ਹਨਹੁਣ ਕੁੜੀਆਂ ਵੀ ਨਸ਼ੇ ਦੀ ਲਪੇਟ ਵਿੱਚ ਆ ਗਈਆਂ ਹਨਆਜ਼ਾਦੀ ਦੇ ਨਾਮ ’ਤੇ ਮਾਪਿਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈਸਰਕਾਰ ਨੇ ਜੋ ਧੜਾਧੜ ਕਾਲਜ ਤੇ ਯੂਨੀਵਰਸਿਟੀਆਂ ਖੋਲ੍ਹੀਆਂ ਨੇ, ਇਹ ਵਧੇਰੇ ਕਰਕੇ ਬੇਰੁਜ਼ਗਾਰੀ ਵਧਾ ਰਹੀਆਂ ਹਨਬੱਚੇ ਪੜ੍ਹ ਰਹੇ ਨੇ, ਦਿਸ਼ਾਹੀਣ ਤੇ ਹਨੇਰੇ ਵਿੱਚ ਤੀਰ ਮਾਰਨ ਵਾਲੀ ਗੱਲ ਹੋ ਗਈ ਹੈਹਰ ਬੰਦੇ ਨੂੰ ਰੁਜ਼ਗਾਰ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੈਵਿਹਲਾ ਦਿਮਾਗ ਕੁਝ ਤਾਂ ਕਰੇਗਾ ਹੀਪੈਸੇ ਕਮਾਉਣ ਦੇ ਢੰਗ ਵੀ ਲੱਭੇਗਾ ਅਤੇ ਗਲਤ ਰਾਹ ’ਤੇ ਵੀ ਜਾਏਗਾਸਰਕਾਰ ਅੱਗੇ ਬੇਨਤੀ ਹੈ, ਸਿਆਸਤਦਾਨਾਂ ਅੱਗੇ ਪ੍ਰਾਰਥਨਾ ਹੈ, ਹੁਣ ਹੀ ਮਾਵਾਂ ਦੇ ਵੈਣ ਸੁਣ ਕੇ ਮੰਨ ਜਾਉ ਕਿ ਨਸ਼ਾ ਹੈ ਅਤੇ ਸਖ਼ਤ ਕਦਮ ਚੁੱਕ ਲਵੋਇੰਨੇ ਪੱਥਰ ਦਿਲ ਹੋਣਾ ਅਤੇ ਸਵਾਰਥੀ ਹੋਣਾ, ਇਨਸਾਨੀਅਤ ਤਾਂ ਨਹੀਂ

ਸ਼ਰਾਬ ਨੂੰ ਨਸ਼ਾ ਹੀ ਮੰਨਣਾ ਚਾਹੀਦਾ ਹੈਜਦੋਂ ਸ਼ਰਾਬ ਪੀ ਕੇ ਕੰਮ ਕਰਨ ਲਈ ਉੱਠਿਆ ਨਾ ਜਾਵੇ, ਰੋਜ਼ ਹਜ਼ਾਰ ਪੰਦਰਾਂ ਸੌ ਦੀ ਸ਼ਰਾਬ ਪੀ ਕੇ ਪੈਸੇ ਬਰਬਾਦ ਕਰ ਦਿੱਤੇ, ਕਿਡਨੀ ਅਤੇ ਲਿਵਰ ਖਰਾਬ ਹੋ ਗਏ, ਇਲਾਜ ’ਤੇ ਲੱਖਾਂ ਰੁਪਏ ਲੱਗ ਗਏਇਸ ਨੂੰ ਨਸ਼ੇ ਤੋਂ ਬਾਹਰ ਨਹੀਂ ਕਿਹਾ ਜਾ ਸਕਦਾਇੰਜ ਹੀ ਵੱਖ ਵੱਖ ਦਵਾਈਆਂ ਨੂੰ ਨਸ਼ੇ ਦੇ ਤੌਰ ’ਤੇ ਲਿਆ ਜਾ ਰਿਹਾ ਹੈਨਸ਼ਿਆਂ ਵਿੱਚ ਸਭ ਤੋਂ ਖਤਰਨਾਕ ਅਤੇ ਜਾਨਲੇਵਾ ਨਸ਼ੇ ਸੰਥੈਟਿਕ ਹਨਸਮੈਕ ਵਿੱਚ ਕੁਝ ਹੋਰ ਨਸ਼ਿਆਂ ਨੂੰ ਮਿਲਾਕੇ, ਮਹਿੰਗੇ ਰੇਟ ’ਤੇ ਵੇਚੇ ਜਾ ਰਹੇ ਹਨਪਿਛਲੇ ਦਿਨੀਂ ਕੁਝ ਨੌਜਵਾਨਾਂ ਦੀ ਮੌਤਾਂ ਇਸੇ ਤਰ੍ਹਾਂ ਦੇ ਨਸ਼ਿਆਂ ਦੀ ਓਵਰਡੋਜ਼ ਮੰਨਿਆ ਜਾ ਰਿਹਾ ਹੈਜਿੰਨੀ ਦੇਰ ਹਰ ਵਿਭਾਗ ਦੀ ਜਵਾਬਦੇਹੀ ਤੈਅ ਨਹੀਂ ਕੀਤੀ ਜਾਂਦੀ, ਸਖਤੀ ਨਹੀਂ ਵਰਤੀ ਜਾਂਦੀ, ਨੌਜਵਾਨਾਂ ਦੀ ਤਬਾਹੀ ਨੂੰ ਰੋਕਿਆ ਨਹੀਂ ਜਾ ਸਕਦਾਲੋਕ ਇਸ ਬਾਰੇ ਬਹੁਤ ਵਧੀਆ ਸੁਝਾਅ ਸੋਸ਼ਲ ਮੀਡੀਆ ’ਤੇ ਦੇ ਰਹੇ ਹਨਇਨ੍ਹਾਂ ਸੁਝਾਵਾਂ ’ਤੇ ਗੌਰ ਕਰ ਲੈਣਾ ਚਾਹੀਦਾ ਹੈ

ਨਸ਼ਿਆਂ ਉੱਪਰ ਠੱਲ੍ਹ ਨਾ ਪੈਣ ਦਾ ਇੱਕ ਸਿੱਧਾ ਕਾਰਨ ਜੋ ਸਾਹਮਣੇ ਆ ਰਿਹਾ ਹੈ, ਉਸ ਵਿੱਚ ਪੁਲਿਸ ਅਤੇ ਸਿਆਸੀ ਲੋਕਾਂ ਦੀ ਮਿਲੀ ਭੁਗਤ ਕਹੀ ਜਾ ਰਹੀ ਹੈਇੱਥੇ ਸਭ ਤੋਂ ਪਹਿਲਾਂ ਪੁਲਿਸ ਨੂੰ ਸਿਆਸੀ ਦਬਾਅ ਤੋਂ ਬਾਹਰ ਕੱਢਣ ਦੀ ਜ਼ਰੂਰਤ ਹੈਜਦੋਂ ਸਿਫ਼ਾਰਸ਼ ਅਤੇ ਦਬਾਅ ਖਤਮ ਹੋ ਗਿਆ ਤਾਂ ਬਹੁਤ ਕੁਝ ਆਪਣੇ ਆਪ ਸੁਧਰ ਜਾਵੇਗਾਹਰ ਇੱਕ ਦੀ ਅਜਿਹੀ ਜਵਾਬਦੇਹੀ ਹੋਵੇ ਕਿ ਉਹ ਵਿਭਾਗ ਅਤੇ ਲੋਕਾਂ ਦੋਹਾਂ ਦੇ ਸਾਹਮਣੇ ਜਵਾਬਦੇਹ ਹੋਵੇਲੋਕ ਸ਼ਰੇਆਮ ਕਹਿ ਰਹੇ ਹਨ ਕਿ ਪੁਲਿਸ ਕਾਰਵਾਈ ਨਹੀਂ ਕਰਦੀਜੇਕਰ ਪੁਲਿਸ ਨੂੰ ਪਤਾ ਨਹੀਂ, ਐੱਸ ਐੱਚ ਓ ਨੂੰ ਪਤਾ ਨਹੀਂ ਕਿ ਉਸਦੇ ਇਲਾਕੇ ਵਿੱਚ ਨਸ਼ਾ ਕੌਣ ਵੇਚ ਰਿਹਾ ਹੈ ਤਾਂ ਉਹ ਆਪਣੀ ਡਿਊਟੀ ਠੀਕ ਢੰਗ ਨਾਲ ਨਹੀਂ ਕਰ ਰਿਹਾਇੱਥੇ ਉਹ ਹੋਰ ਵੀ ਵੱਡਾ ਦੋਸ਼ੀ ਹੈ

ਲੋਕਾਂ ਨੂੰ ਚੋਣਾਂ ਵੇਲੇ ਕੋਈ ਵੀ ਨਸ਼ਾ ਵੰਡਣ ਵਾਲੇ ਉਮੀਦਵਾਰ ਨੂੰ ਵੋਟ ਨਹੀਂ ਦੇਣੀ ਚਾਹੀਦੀਆਪਣੀ ਗਲਤੀ ਵੀ ਮੰਨ ਲੈਣੀ ਚਾਹੀਦੀ ਹੈਜਿਹੜਾ ਸ਼ਰਾਬ ਅਤੇ ਨਸ਼ੇ ਦੇ ਕੇ ਵੋਟ ਮੰਗਦਾ ਹੈ ਉਸਦਾ ਡੱਟ ਕੇ ਵਿਰੋਧ ਕਰੋਜੇਕਰ ਅਸੀਂ ਖੁੱਲ੍ਹ ਦਿੱਤੀ ਹੈ ਤਾਂ ਅਸੀਂ ਆਪਣੇ ਲਈ ਖੁਦ ਟੋਏ ਪੁੱਟਦੇ ਹਾਂਇਹ ਨਾ ਪੁੱਛੋ ਕਿ ਤੁਸੀਂ ਕੀ ਕਰੋਗੇਉਨ੍ਹਾਂ ਨੂੰ ਇਹ ਸਵਾਲ ਕਰੋ ਕਿ ਤੁਸੀਂ ਸਾਡੇ ਲਈ ਕੀ ਕੀਤਾ ਤੇ ਕਿਉਂ ਨਹੀਂ ਕੀਤਾਜਿਨ੍ਹਾਂ ਨੇ ਨਸ਼ੇ ਵੰਡੇ, ਉਹ ਕੁਰਸੀਆਂ ’ਤੇ ਬੈਠ ਗਏ ਅਤੇ ਅਸੀਂ ਆਪਣੇ ਜਵਾਨ ਪੁੱਤ ਭੰਗ ਦੇ ਭਾੜੇ ਗੁਅ ਲਏਇਨ੍ਹਾਂ ਚੀਕਾਂ ਨੂੰ ਇਸ ਤਰ੍ਹਾਂ ਸਭ ਦੇ ਕੰਨਾਂ ਵਿੱਚ ਪਾਉ ਕਿ ਇਹ ਨਸ਼ਿਆਂ ਵਿਰੁੱਧ ਮੁਹਿੰਮ ਬਣ ਸਕੇਲਿਖਣ ਵਾਲੇ ਲਿਖਕੇ ਲੋਕਾਂ ਨੂੰ ਜਾਗਰੂਕ ਕਰਦੇ ਰਹਿਣਨਸ਼ਾ ਤਬਾਹੀ ਹੈ, ਗੁਰਬਤ ਵੱਲ ਧੱਕਦਾ ਹੈਮਦਰ ਟਰੇਸਾ ਅਨੁਸਾਰ, “ਨਸ਼ਿਆਂ ਕਾਰਨ ਘਰ, ਸੰਸਾਰ ਬਰਬਾਦ ਹੋ ਜਾਂਦਾ ਹੈਨਸ਼ਿਆਂ ਨੇ ਸੋਚਣੀ ਤੇ ਯਾਦਾਸ਼ਤ ਘੱਟ ਕਰ ਦਿੱਤੀ ਹੈਮਿਹਨਤ ਦੀ ਕਮਾਈ ਬਰਬਾਦ ਕਰ ਦਿੱਤੀ ਹੈਨਸ਼ੇ ਸਿਹਤ ਅਤੇ ਪਰਿਵਾਰ ਦੇ ਦੁਸ਼ਮਣ ਹਨਜਿਸ ਘਰ ਨਸ਼ੇ ਵੜ ਜਾਣ ਉਸ ਘਰ ਦੇ ਭਾਂਡੇ ਵੀ ਵਿਕ ਜਾਂਦੇ ਹਨ ਇਹ ਹਾਲਤ ਪਿਛਲੇ ਦਿਨੀਂ ਇੱਕ ਘਰ ਦੀ ਸੋਸ਼ਲ ਮੀਡੀਆ ’ਤੇ ਵੇਖੀ ਗਈਘਰ ਵਿੱਚੋਂ ਸਭ ਕੁਝ ਵਿਕ ਗਿਆਬਜ਼ੁਰਗ ਮਾਪਿਆਂ ਦੀ ਹਾਲਤ ਬੇਹੱਦ ਬੁਰੀ ਹੈਇਸਦੇ ਬਾਵਜੂਦ ਸਿਆਸੀ ਲੋਕ ਇੱਕ ਦੂਜੇ ਨੂੰ ਦੋਸ਼ੀ ਠਹਿਰਾ ਰਹੇ ਹਨ

ਥੋੜ੍ਹਾ ਜਿਹਾ ਜ਼ਮੀਨ ਨਾਲ ਜੁੜੋਮਾਵਾਂ ਦੇ ਵੈਣ ਸੁਣੋਮਾਵਾਂ ਦੇ ਦਰਦ ਨੂੰ ਮਹਿਸੂਸ ਕਰੋਮਾਵਾਂ ਜੋ ਕੀਰਨੇ ਪਾਉਂਦੀਆਂ ਹਨ, ਉਸ ਦੇ ਦਰਦ ਨੂੰ ਇੱਕ ਵਾਰ ਇਨਸਾਨੀਅਤ ਨਾਤੇ ਸੁਣੋਬਹੁਤ ਦਰਦ ਹੈ ਮਾਂ ਦੇ ਵੈਣਾਂ ਵਿੱਚਪਤਾ ਨਹੀਂ ਉਸ ਤੱਤੜੀ ਨੇ ਕੀ ਬਦ ਦੁਅ ਦੇਣੀ ਹੈ ਜੋ ਕਦੇ ਬੇਅਸਰ ਨਹੀਂ ਹੋਏਗੀਪਿੰਡਾਂ ਦੀਆਂ ਪੰਚਾਇਤਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠਕੇ ਹੰਭਲਾ ਮਾਰਨ ਦੀ ਲੋੜ ਹੈਆਪਣੇ ਨੌਜਵਾਨ ਪੁੱਤਾਂ ਨੂੰ ਇਸ ਤਰ੍ਹਾਂ ਮਰਨ ਨਾ ਦਿਉਜਿਨ੍ਹਾਂ ਨੇ ਪੈਸੇ ਬਣਾਉਣੇ ਹਨ ਉਹ ਇਸ ਨੂੰ ਬੰਦ ਨਹੀਂ ਹੋਣ ਦੇਣਗੇਦਿਆਲ ਸਿੰਘ ਪ੍ਰਵਾਨਾ ਨੇ ਲਿਖਿਆ ਹੈ:

ਬੰਦਿਆ ਬੋਤਲ ਇੱਕ ਸ਼ਰਾਬ ਦੀ ਤੈਨੂੰ ਪੈਂਦੀ ਮਹਿੰਗੇ ਮੁੱਲ
ਜਾਂ ਪੁਆਵੇ ਬੇੜੀਆਂ ਜਾਂ ਪਾਉਂਦੀ ਗੰਗਾ ਫੁੱਲ
ਜਾਂ ਵਿਕਾਵੇ ਗੋਹੜੀਆਂ ਜਾਂ ਦੀਵਾ ਕਰਦੀ ਗੁੱਲ
ਜਾਂ ਕਰਾਵੇ ਚਾਕਰੀ ਜਾਂ ਕਰਦੀ ਮੋਇਆਂ ਤੁੱਲ
ਜਾਂ ਮੰਗਾਵੇ ਭੀਖ ਨੂੰ ਜਾਂ ਗਲੀਏ ਮਰਦਾ ਰੁੱਲ

ਕੋਈ ਸਰਕਾਰ ਬੇਵਸ ਨਹੀਂ ਹੋ ਸਕਦੀ ਅਤੇ ਕੋਈ ਪ੍ਰਸ਼ਾਸਨ ਸਰਕਾਰ ਤੋਂ ਬਾਹਰ ਹੋਕੇ ਆਪਣੀ ਮਨਮਰਜ਼ੀ ਨਹੀਂ ਕਰ ਸਕਦਾਜੇਕਰ ਕਰਦਾ ਹੈ ਤਾਂ ਸਰਕਾਰ ਕਿਸੇ ਵੀ ਤਰ੍ਹਾਂ ਦਾ ਸਖਤ ਕਦਮ ਚੁੱਕ ਸਕਦੀ ਹੈਲੋਕਾਂ ਨੂੰ ਰੁਜ਼ਗਾਰ ਦੇਣਾ ਬੇਹੱਦ ਜ਼ਰੂਰੀ ਹੈਇਸ ਵਕਤ ਸਮਾਜ ਇੱਕ ਮਾਨਸਿਕ ਦਬਾਅ ਹੇਠਾਂ ਹੈਕਿਸੇ ਇੱਕ ਦੀ ਨਹੀਂ, ਸਮਾਜ ਦੀ ਕੌਂਸਲਿੰਗ ਬਹੁਤ ਜ਼ਰੂਰੀ ਹੈਇਸ ਵਿੱਚ ਧਾਰਮਿਕ ਆਗੂਆਂ ਨੂੰ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈਸਿਰਫ਼ ਪ੍ਰਕਾਸ਼ ਕਰ ਦੇਣਾ ਅਤੇ ਸੰਧਿਆ ਵੇਲੇ ਸੰਤਖ ਦੇਣਾ ਹੀ ਭਾਈ ਸਾਹਿਬ ਦਾ ਕੰਮ ਨਹੀਂਧਰਮ ਨਾਲ ਜੋੜਨਾ ਵੀ ਜ਼ਰੂਰੀ ਹੈਸਮਾਜ ਨਸ਼ਿਆਂ ਦੇ ਹੜ੍ਹ ਵਿੱਚ ਰੁੜ੍ਹ ਰਿਹਾ ਹੈ। ਹਰ ਇੱਕ ਨੂੰ ਆਪਣੇ ਹਿਸਾਬ ਨਾਲ ਹੜ੍ਹ ਨੂੰ ਰੋਕਣ ਦੇ ਯਤਨ ਕਰਨੇ ਚਾਹੀਦੇ ਹਨਕਿੰਨੇ ਪੁੱਤ ਮਰਵਾ ਕੇ ਜਾਗਾਂਗੇਆਪਣੇ ਪੁੱਤਾਂ ਨੂੰ ਬਚਾਉਣ ਲਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਇੰਨਾ ਮਜਬੂਰ ਕਰੋ ਕਿ ਉਹ ਇਸ ਦਰਦ ਨੂੰ ਸੁਣਨ ਅਤੇ ਸਮਝਣ ਲਈ ਜਾਗ ਜਾਵੇਜਿਹੜੇ ਪ੍ਰਸ਼ਾਸਨ ਵਿੱਚ ਅਤੇ ਸਰਕਾਰ ਵਿੱਚ ਜਾਗੇ ਹੋਏ ਨੇ ਹੁਣ ਹੀ ਨਸ਼ੇ ਕਾਰਣ ਪੈ ਰਹੇ ਵੈਣਾਂ ਨੂੰ ਸੁਣ ਲੈਣ। ਸੁੱਤਿਆਂ ਨੂੰ ਜਗਾ ਦਿਉ

*****

(1210)

About the Author

ਪ੍ਰਭਜੋਤ ਕੌਰ ਢਿੱਲੋਂ

ਪ੍ਰਭਜੋਤ ਕੌਰ ਢਿੱਲੋਂ

Mohali, Punjab, India.
Phone: (91 - 98150 - 30221)
Email: (prabhjotkaurdhillon2017@gmail.com)

More articles from this author