SukhminderBagi7ਜਿਸ ਤਰ੍ਹਾਂ ਪੈਨਿਸਲੀਨ ਦਾ ਟੀਕਾ ਲਾਉਣ ਤੋਂ ਪਹਿਲਾਂ ਉਸ ਨੂੰ ਟੈਸਟ ਦੇ ਤੌਰ ’ਤੇ ਮਰੀਜ਼ ਦੇ ਥੋੜ੍ਹਾ ਜਿਹਾ ਲਾ ਕੇ ...
(19 ਜੂਨ 2022)
ਮਹਿਮਾਨ: 620.


ਇੱਕ ਅਖੌਤ ਹੈ ਗੱਲੀਂਬਾਤੀਂ ਮੈਂ ਵੱਡੀ ਕਰਤੂਤੀਂ ਵੱਡੀ ਜਠਾਣੀ
ਸਿਮਰਨਜੀਤ ਸਿੰਘ ਮਾਨ ਨੇ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਅੱਤਵਾਦੀ ਕਿਹਾ ਹੈਉਸ ਦੀ ਅਖਬਾਰਾਂ ਵਿੱਚ ਅਤੇ ਸੋਸ਼ਲ ਮੀਡੀਆ ’ਤੇ ਵੀਡੀਓ ਪਾ ਕੇ ਖੂਬ ਨਿਖੇਧੀ ਕੀਤੀ ਜਾ ਰਹੀ ਹੈਇਸ ਨੂੰ ਕਹਿੰਦੇ ਹਨ ਗੋਂਗਲੂਆਂ ਤੋਂ ਮਿੱਟੀ ਝਾੜਨਾਅਸੀਂ input ਅਤੇ output ਬਾਰੇ ਸਾਰੇ ਜਾਣਦੇ ਹਨ ਕਿ ਇਸਦਾ ਕੀ ਅਰਥ ਹੁੰਦਾ ਹੈ? ਖੈਰ ਮੋਟਾ ਜਿਹਾ ਅਰਥ ਹੁੰਦਾ ਹੈਕਿਸੇ ਵੀ ਕੰਮ ਨੂੰ ਕਰਨ ਸਮੇਂ ਜ਼ੋਰ ਲਾਉਣਾ ਅਤੇ ਉਹ ਕੰਮ ਪੂਰਾ ਕਰਨਾਮਸਲਨ ਧਰਤੀ ’ਤੇ ਪੱਥਰ ਪਿਆ ਹੈ ਤੁਸੀਂ ਉਸ ਨੂੰ ਪਾਸੇ ਕਰ ਦਿੱਤਾ ਤਾਂ ਕੰਮ ਹੋ ਗਿਆ ਜੇ ਪੱਥਰ ਨਹੀਂ ਹਿੱਲਿਆ ਤਾਂ ਸਮਝੋ ਕਿ ਟੱਕਰਾਂ ਮਾਰ ਲਈਆਂ ਪਰ ਕੰਮ ਨਹੀਂ ਹੋਇਆinput ਦਾ output ਨਹੀਂ ਨਿਕਲਿਆਇਹੋ ਕਹਾਣੀ ਸਿਮਰਨਜੀਤ ਸਿੰਘ ਮਾਨ ਬਾਰੇ ਹੈ

ਮੇਰੇ ਕੰਨਾਂ ਵਿੱਚ ਕਰਤਾਰ ਸਿੰਘ ਸਰਾਭੇ ਦੀ ਕਵਿਤਾ ਹਰ ਸਮੇਂ ਗੂੰਜਦੀ ਰਹਿੰਦੀ ਹੈ;

ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ
ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ

ਜਿੰਨਾ ਦੇਸ਼ ਸੇਵਾ ਵਿੱਚ ਪੈਰ ਪਾਇਆ
ਉਨ੍ਹਾਂ ਲੱਖਾਂ ਮੁਸੀਬਤਾਂ ਝੱਲੀਆਂ ਨੇ

ਇਹੋ ਹਾਲ ਸਾਡੇ ਜਾਗਰੂਕ ਲੋਕਾਂ, ਕਾਮਰੇਡਾਂ ਅਤੇ ਇਨਕਲਾਬੀਆਂ ਦਾ ਹੈਸਾਡੀ ਕਹਿਣੀ ਅਤੇ ਕਰਨੀ ਵਿੱਚ ਫ਼ਰਕ ਹੈਕਿਸੇ ਨੇ ਸੱਚ ਕਿਹਾ ਹੈ ਕਿ ਅਮਲਾਂ ਦੇ ਹੋਣਗੇ ਨਿਬੇੜੇ ਜਾਤ ਕਿਸੇ ਪੁੱਛਣੀ ਵੀ ਨਹੀਂਚਾਹੀਦਾ ਤਾਂ ਇਹ ਸੀ ਕਿ ਭਗਤ ਸਿੰਘ ਵਿਚਾਰ ਮੰਚ ਅਤੇ ਨੌਜਵਾਨ ਭਾਰਤ ਸਭਾਵਾਂ ਜੋ ਭਗਤ ਸਿੰਘ ਦੇ ਨਾਂ ਨਾਲ ਮਸ਼ਹੂਰ ਹਨ ਉਹ ਸਿਮਰਨਜੀਤ ਸਿੰਘ ਮਾਨ ਖਿਲਾਫ਼ ਕੋਈ ਅਜਿਹਾ ਸ਼ਾਂਤਮਈ ਸੰਘਰਸ਼ ਵਿੱਢਦੀਆਂ ਕਿ ਉਹ ਮੁਆਫੀ ਮੰਗਣ ਲਈ ਮਜਬੂਰ ਹੋ ਜਾਂਦਾਪਰ ਸਾਰੇ ਸੋਸ਼ਲ ਮੀਡੀਆ ’ਤੇ ਵੀਡੀਓ ਪਾ ਕੇ ਕੰਮ ਸਾਰ ਰਹੇ ਹਨ ਕੌਣ ਕਹੇ ਰਾਣੀਏ ਅੱਗਾ ਢਕਸਾਡੀ ਤ੍ਰਾਸਦੀ ਇਹ ਹੈ ਕਿ ਅਸੀਂ ਸੁਧਾਰ ਲਿਆਉਣਾ ਹੀ ਨਹੀਂ ਚਾਹੁੰਦੇ ਸਿਰਫ਼ ਥੁੱਕ ਨਾਲ ਵੜੇ ਪਕਾਉਣਾ ਚਾਹੁੰਦੇ ਹਾਂ

ਸਭ ਨੂੰ ਪਤਾ ਹੈ ਕਿ ਦੇਸ਼ ਵਿੱਚ ਹਰ ਸਰਕਾਰੀ ਮਹਿਕਮੇ ਦਾ ਨਿੱਜੀਕਰਨ ਹੋ ਰਿਹਾ ਹੈ ਪਰ ਇਸ ਵਿਰੁੱਧ ਕੋਈ ਵੀ ਅਵਾਜ਼ ਨਹੀਂ ਉਠਾ ਰਿਹਾਹਰਿਆਣੇ ਵਿੱਚ ਸਿੱਖਿਆ ਦਾ ਨਿੱਜੀਕਰਨ ਹੋ ਰਿਹਾ ਹੈਇੱਕ ਵੀਡੀਓ ਦੇਖੀ ਜਾ ਸਕਦੀ ਹੈ ਕਿ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਵਾਲੇ ਮਾਪਿਆਂ ਲਈ 1 ਲੱਖ 80 ਹਜ਼ਾਰ ਰੁਪਏ ਦੀ ਸ਼ਰਤ ਰੱਖੀ ਗਈ ਹੈ ਕਿ ਬੱਚਿਆਂ ਤੋਂ ਸਰਕਾਰੀ ਸਕੂਲਾਂ ਵਿੱਚ 500 ਰੁਪਏ ਫੀਸ ਵਸੂਲੀ ਜਾਵੇਗੀਜੇ ਮਾਪੇ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਦਾਖਲ ਕਰਵਾਉਣਗੇ ਤਾਂ 1100 ਰੁਪਏ ਲਾਲਚ ਦੀ ਬੁਰਕੀ ਮਾਪਿਆਂ ਨੂੰ ਪਾਈ ਗਈ ਹੈਸਾਨੂੰ ਸਭ ਨੂੰ ਪਤਾ ਹੈ ਕਿ ਭਾਰਤੀ ਮੁਫ਼ਤਖੋਰੇ ਹਨਲਾਲਚ ਬੁਰੀ ਬਲਾ ਹੈ, ਕਹਾਣੀ ਸਭ ਨੇ ਪੜ੍ਹੀ ਸੁਣੀ ਹੈ ਪਰ ਇਸ ’ਤੇ ਅਮਲ ਕੋਈ ਵੀ ਨਹੀਂ ਕਰਦਾਜੇ ਹਰਿਆਣੇ ਵਿੱਚ ਸਰਕਾਰੀ ਸਕੂਲ ਬੰਦ ਹੋ ਜਾਣਗੇ ਤਾਂ 5-7 ਸਾਲਾਂ ਬਾਅਦ ਸਰਕਾਰ ਵੀ 1100 ਰੁਪਏ ਦੇਣੇ ਬੰਦ ਕਰ ਦੇਵੇਗੀਪ੍ਰਾਈਵੇਟ ਸਕੂਲ ਆਪਣੀਆਂ ਫੀਸਾਂ ਦੁੱਗਣੀਆਂ ਕਰਕੇ ਵਸੂਲਣ ਲੱਗ ਪੈਣਗੇਆਮ ਆਦਮੀ ਆਪਣੇ ਬੱਚਿਆਂ ਨੂੰ ਕੋਰੇ ਅਨਪੜ੍ਹ ਰੱਖਣ ਲਈ ਮਜਬੂਰ ਹੋ ਜਾਵੇਗਾਫਿਰ ਲੋਕਾਂ ਦੀ ਧੋਬੀ ਦੇ ਕੁੱਤੇ ਵਾਲੀ ਹਾਲਤ ਹੋ ਜਾਵੇਗੀ, ਜੋ ਨਾ ਘਰ ਦਾ ਅਤੇ ਨਾ ਹੀ ਘਾਟ ਦਾ ਰਹਿੰਦਾ ਹੈਸਰਕਾਰ ਚਾਣਕਿਆ ਨੀਤੀ ਸਾਮ, ਦਾਮ, ਦੰਡ ਅਤੇ ਭੇਦ ’ਤੇ ਚੱਲ ਰਹੀ ਹੈਇਹ ਸਿਰਫ਼ ਹਰਿਆਣੇ ਤਕ ਹੀ ਸੀਮਤ ਨਹੀਂ ਰਹੇਗਾਜੇ ਇਹ ਤਜਰਬਾ ਸਫਲ ਹੋ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਪੂਰੇ ਭਾਰਤ ਵਿੱਚ ਲਾਗੂ ਕੀਤਾ ਜਾਵੇਗਾਹਰਿਆਣੇ ਵਿੱਚ ਇਸ ਨੂੰ Test dose ਦੇ ਰੂਪ ਵਿੱਚ ਪਰਖਿਆ ਜਾ ਰਿਹਾ ਹੈਜਿਸ ਤਰ੍ਹਾਂ ਪੈਨਿਸਲੀਨ ਦਾ ਟੀਕਾ ਲਾਉਣ ਤੋਂ ਪਹਿਲਾਂ ਉਸ ਨੂੰ ਟੈਸਟ ਦੇ ਤੌਰ ’ਤੇ ਮਰੀਜ਼ ਦੇ ਥੋੜ੍ਹਾ ਜਿਹਾ ਲਾ ਕੇ ਉਸ ਦਾ ਪ੍ਰਭਾਵ ਦੇਖਿਆ ਜਾਂਦਾ ਹੈ ਕਿ ਇਹ ਮਰੀਜ਼ ਤੇ ਕੀ side affects ਕਰਦਾ ਹੈ

ਹਰ ਸਰਕਾਰ ਨਿੱਜੀਕਰਨ ਨੂੰ ਉਤਸ਼ਾਹਿਤ ਕਰ ਰਹੀ ਹੈਹਰਿਆਣਾ ਸਰਕਾਰ ਨੇ ਤਾਂ ਸਿੱਖਿਆ ਨੀਤੀ ਤੇ ਸਿੱਧਾ ਵਾਰ ਕੀਤਾ ਹੈਪਰ ਸ਼ਾਇਦ ਬਹੁਤਿਆਂ ਨੂੰ ਪਤਾ ਹੋਵੇਗਾ ਕਿ ਕਤਲ ਦੋ ਤਰ੍ਹਾਂ ਦਾ ਹੁੰਦਾ ਹੈਇੱਕ ਸ਼ਰੇਆਮ ਕਤਲ ਕੀਤਾ ਜਾਂਦਾ ਹੈ, ਜਿਸ ਵਿੱਚ ਕਾਤਿਲ ਦਾ ਪਤਾ ਲੱਗਦਾ ਹੈਪਰ ਇੱਕ ਕਤਲ ਅਜਿਹਾ ਹੁੰਦਾ ਹੈ ਜਿਸ ਵਿੱਚ ਕਾਤਿਲ ਦਾ ਪਤਾ ਹੀ ਨਹੀਂ ਲੱਗਦਾਉਸ ਕਤਲ ਨੂੰ (Cod blood murder) ਠੰਢੇ ਖੂਨ ਦਾ ਕਤਲ ਭਾਵ ਕਿਸੇ ਨੂੰ ਥੋੜ੍ਹਾ ਥੋੜ੍ਹਾ ਜ਼ਹਿਰ ਦੇ ਕੇ ਮਾਰਿਆ ਜਾਂਦਾ ਹੈ ਅਤੇ ਉਸ ਨੂੰ ਪਤਾ ਹੀ ਨਹੀਂ ਲੱਗਦਾਇਹੀ ਹਾਲ ਸਾਡੇ ਦੇਸ਼ ਵਾਸੀਆਂ ਨਾਲ ਕੀਤਾ ਜਾ ਰਿਹਾ ਹੈਪਹਿਲਾਂ ਹਰ ਘਰ ਵਿੱਚ ਨਲਕਾ ਹੁੰਦਾ ਸੀ ਜਦੋਂ ਮਰਜ਼ੀ ਪਾਣੀ ਵਰਤ ਲੈਂਦੇ ਸੀਹੁਣ ਪਿੰਡਾਂ ਸ਼ਹਿਰਾਂ ਵਿੱਚ ਪਾਣੀ ਦੀਆਂ ਟੈਂਕੀਆਂ ਬਣਾ ਦਿੱਤੀਆਂ ਤੇ ਸਾਨੂੰ ਮੁਫ਼ਤ ਦੇ ਭਾਅ ਪਾਣੀ ਮਿਲਣ ਲੱਗਾ ਹੈਅੰਨ੍ਹਾ ਕੀ ਭਾਲੇ ਦੋ ਅੱਖਾਂਸਾਨੂੰ ਮੁਫਤਖੋਰੇ ਅਤੇ ਆਲਸੀ ਬਣਾ ਦਿੱਤਾ ਗਿਆ ਹੈਹੁਣ ਸਰਕਾਰ ਨਵੀਂ ਜਲ ਨੀਤੀ ਬਣਾ ਰਹੀ ਹੈਇਹ ਜਲ ਨੀਤੀ ਲਾਗੂ ਹੋਣ ’ਤੇ ਪਤਾ ਲੱਗੇਗੀ ਕਿ ਕੀ ਚੰਦ ਚਾੜ੍ਹਦੀ ਹੈ। ਹੁਣ ਤੁਸੀਂ ਆਪ ਹੀ ਆਪਣੀਆਂ ਅੱਖਾਂ ਨਾਲ ਵੇਖ ਸਕਦੇ ਹੋ ਜੋ ਪਾਣੀ ਤੁਹਾਨੂੰ ਹਰ ਵਕਤ ਮਿਲਦਾ ਸੀ ਉਹ ਹੁਣ ਦਿਨ ਵਿੱਚ 3 ਵਾਰ ਮਿਲਦਾ ਹੈਜੇ ਪਿੰਡ ਜਾਂ ਸ਼ਹਿਰ ਦੀ ਟੈਂਕੀ ਵਾਲੀ ਮੋਟਰ ਖਰਾਬ ਹੋ ਜਾਵੇ ਤਾਂ 2-2 ਦਿਨ ਪਾਣੀ ਤੋਂ ਬਗੈਰ ਰਹਿਣਾ ਪੈਂਦਾ ਹੈਇਸ ਤਰ੍ਹਾਂ ਤੁਹਾਡਾ Cold blood murder ਕੀਤਾ ਜਾ ਰਿਹਾ ਹੈਅਤੇ ਤੁਹਾਨੂੰ ਪਤਾ ਹੀ ਨਹੀਂ ਲੱਗ ਰਿਹਾ

ਇਹੋ ਹਾਲ ਸਾਰੇ ਮਹਿਕਮਿਆਂ ਦਾ ਕੀਤਾ ਜਾ ਰਿਹਾ ਹੈਸਿਹਤ ਅਤੇ ਟ੍ਰਾਂਸਪੋਰਟ ਮਹਿਕਮੇ ਵਿੱਚ ਵੀ ਸਾਨੂੰ Slow poison ਦਿੱਤੀ ਜਾ ਰਹੀ ਹੈਸਿਹਤ ਮਹਿਕਮੇ ਦਾ ਨਿੱਜੀਕਰਨ ਕਰਨ ਲਈ ਸਿਹਤ ਬੀਮਾ ਯੋਜਨਾ ਸਕੀਮ ਤਹਿਤ 5 ਲੱਖ ਰੁਪਏ ਪ੍ਰਾਈਵੇਟ ਹਸਪਤਾਲਾਂ ਵਿੱਚ ਦਾਖਲ ਹੋ ਕੇ ਇਲਾਜ ਕਰਵਾਉਣ ਦੀ ਖੁੱਲ੍ਹ ਹੇਠ ਇੱਕ ਗੁਪਤ ਖੇਡ ਖੇਡੀ ਗਈ ਸੀ, ਜਿਸ ਵਿੱਚ ਅਸੀਂ ਬੁਰੀ ਤਰ੍ਹਾਂ ਨਾਲ ਫਸ ਚੁੱਕੇ ਹਾਂਚਾਹੀਦਾ ਤਾਂ ਇਹ ਸੀ ਕਿ ਸਰਕਾਰੀ ਹਸਪਤਾਲਾਂ ਵਿੱਚ ਸਿਹਤ ਸਹੂਲਤਾਂ ਮੁਫ਼ਤ ਮੁਹਈਆ ਕਰਵਾਈਆਂ ਜਾਂਦੀਆਂ, ਦਵਾਈਆਂ, ਟੈਸਟ ਮੁਫ਼ਤ ਕੀਤੇ ਜਾਂਦੇ ਪਰ ਸਰਕਾਰ ਨੇ ਅਜਿਹਾ ਨਹੀਂ ਕੀਤਾ ਕਿਉਂਕਿ ਫਿਰ ਸਰਕਾਰ ਦੀ ਨਿੱਜੀਕਰਨ ਦੀ ਨੀਤੀ ਦਾ ਕੀ ਬਣਦਾ? ਹੁਣ ਆਓ ਟਰਾਂਸਪੋਰਟ ਮਹਿਕਮੇ ਵੱਲ ਚੱਲੀਏਸਰਕਾਰ ਨੇ ਔਰਤਾਂ ਨੂੰ ਬੱਸਾਂ ਵਿੱਚ ਮੁਫਤ ਸਫ਼ਰ ਕਰਨ ਦੀ ਸਹੂਲਤ ਐਂਵੇਂ ਨਹੀਂ ਦਿੱਤੀਇਹ ਨਿੱਜੀਕਰਨ ਵੱਲ ਪਹਿਲੀ ਪੁਲਾਂਘ ਹੈਇਸ ਤੋਂ ਪਹਿਲੇ PUNBUS ਕਿਲੋਮੀਟਰ ਸਕੀਮ ਸ਼ੁਰੂ ਕੀਤੀ ਗਈ ਸੀਹੁਣ ਸਭ ਨੂੰ ਪਤਾ ਹੈ ਕਿ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ ਅਤੇ ਸਰਕਾਰ ਫਿਰ ਵੀ ਮੁਫ਼ਤ ਸਫ਼ਰ ਦੀ ਸਹੂਲਤ ਦੇ ਰਹੀ ਹੈ, ਭਲਾ ਕਿਉਂ? ਇੱਥੇ ਵੀ ਸਰਕਾਰ ਨੇ ਪਾੜੋ ਤੇ ਰਾਜ ਕਰੋ ਦੀ ਨੀਤੀ ਤਹਿਤ ਸਾਡੇ ਘਰ ਦੀਆਂ ਔਰਤਾਂ ਨੂੰ ਸਾਡੇ ਤੋਂ ਵੱਖ ਕਰਕੇ ਸਾਡੀ ਲੜਨ ਸ਼ਕਤੀ ਨੂੰ ਕਮਜ਼ੋਰ ਕਰ ਦਿੱਤਾ ਹੈਸਾਡਾ ਘਰ ਹੀ ਦੋਫਾੜ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀਰਹਿੰਦੀ ਕਸਰ ਕਿਸਾਨ ਲੀਡਰ ਮੁਫ਼ਤ ਅਤੇ ਮੁਆਫ਼ ਦੀ ਨੀਤੀ ’ਤੇ ਚੱਲ ਕੇ ਪੂਰੀ ਕਰ ਰਹੇ ਹਨਬਿਜਲੀ ਦੇ 600 ਯੂਨਿਟ ਮੁਆਫ਼ ਵੀ ਨਿੱਜੀਕਰਨ ਵੱਲ ਹੀ ਇੱਕ ਪੁਲਾਂਘ ਹੈਇੱਥੇ ਵੀ ਪਾੜੋ ਤੇ ਰਾਜ ਕਰੋ ਦੀ ਨੀਤੀ ਤਹਿਤ ਜਨਰਲ ਵਰਗ ਨੂੰ ਐੱਸ ਸੀ ਤੇ ਬੀ ਸੀ ਵਰਗ ਵਿਰੁੱਧ ਖੜ੍ਹੇ ਕੀਤਾ ਜਾ ਰਿਹਾ ਹੈਪਾਣੀਆਂ ਦੇ ਮੁੱਦੇ ਤੇ ਸੂਬਿਆਂ ਨੂੰ ਆਪਸ ਵਿੱਚ ਲੜਾਇਆ ਜਾ ਰਿਹਾ ਹੈਸਿਆਸਤਦਾਨਾਂ ਅਤੇ ਸਰਮਾਏਦਾਰਾਂ ਦੀਆਂ ਨੀਤੀਆਂ ਨੂੰ ਸਮਝਣ ਦੀ ਲੋੜ ਹੈਛੋਟੇ ਮੋਟੇ ਨਿੱਜੀ ਭੇਦ ਭਾਵ ਭੁਲਾ ਕੇ ਇਕੱਠੇ ਹੋ ਕੇ ਸ਼ੰਘਰਸ ਵਿੱਢਣ ਦੀ ਲੋੜ ਹੈਆਓ ਸਾਰੇ ਰਲ਼ਕੇ ਨਾਆਰਾ ਲਾਈਏ:

ਦੁਨੀਆਂ ਭਰ ਦੇ ਮਿਹਨਤਕਸ਼ੋ ਇੱਕ ਹੋ ਜਾਉ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3696)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਸੁਖਮਿੰਦਰ ਬਾਗ਼ੀ

ਸੁਖਮਿੰਦਰ ਬਾਗ਼ੀ

Adarsh Nagar, Samrala, Punjab, India.
Mobile: (94173 - 94805)
Email: (baggisukhminder@gmail.com)

More articles from this author