SukhminderBagi7ਧਿਆਨ ਨਾਲ ਵੇਖੀਏ ਤਾਂ ਇਸ ਧਰਤੀ ਉੱਤੇ ਹੀ ਸਵਰਗ ਅਤੇ ਨਰਕ ਦੇ ਨਜ਼ਾਰੇ ...
(2 ਦਸੰਬਰ 2020)

 

ਜਦੋਂ ਮਨੁੱਖ ਦੀ ਉਤਪਤੀ ਹੋਈ ਉਸ ਸਮੇਂ ਨਾ ਕਿਸੇ ਨੂੰ ਸਵਰਗ ਤੇ ਨਾ ਹੀ ਨਰਕ ਦਾ ਗਿਆਨ ਸੀਮਨੁੱਖ ਉਦੋਂ ਜੰਗਲਾਂ ਵਿੱਚ ਰਹਿੰਦਾ ਸੀ ਅਤੇ ਸਰਦੀਆਂ ਵਿੱਚ ਪਹਾੜਾਂ ਦੀਆਂ ਕੁੰਦਰਾਂ ਵਿੱਚ ਲੁਕ ਛਿਪ ਕੇ ਸਰਦੀ ਤੋਂ ਬਚਾਅ ਕਰ ਲੈਂਦਾ ਸੀਉਹ ਦਰਖਤਾਂ ਦੇ ਫਲ ਖਾ ਕੇ ਗੁਜ਼ਾਰਾ ਕਰ ਲੈਂਦਾ ਸੀਜਿਉਂ ਜਿਉਂ ਸਮਾਂ ਬੀਤਦਾ ਗਿਆ, ਮਨੁੱਖ ਨੂੰ ਸੋਝੀ ਆਉਂਦੀ ਗਈਮੌਸਮਾਂ ਤਕ ਦਾ ਉਸ ਨੂੰ ਇੰਨਾ ਜ਼ਿਆਦਾ ਗਿਆਨ ਨਹੀਂ ਸੀਉਹ ਹੜ੍ਹ ਨਾਲ ਪ੍ਰਭਾਵਿਤ ਹੁੰਦਾ ਸੀਆਪਣੇ ਸੰਗੀ ਸਾਥੀਆਂ ਨੂੰ ਹੜ੍ਹਾਂ ਵਿੱਚ ਡੁੱਬਦੇ ਵੇਖਦਾ ਸੀਉਸ ਨੂੰ ਅੱਗ ਤਕ ਵੀ ਬਾਲਣੀ ਨਹੀਂ ਆਉਂਦੀ ਸੀਉਸ ਨੂੰ ਸਵਾਦ ਦਾ ਵੀ ਇੰਨਾ ਗਿਆਨ ਨਹੀਂ ਸੀਜਦੋਂ ਰੁੱਤਾਂ ਅਨੁਸਾਰ ਫ਼ਲ ਨਹੀਂ ਮਿਲਦੇ ਸਨ ਤਾਂ ਉਸ ਨੇ ਛੋਟੇ ਮੋਟੇ ਕੀਟ ਪਤੰਗਾਂ ਅਤੇ ਜਾਨਵਰਾਂ ਨੂੰ ਮਾਰ ਕੇ ਖਾਣਾ ਵੀ ਸ਼ੁਰੂ ਕਰ ਦਿੱਤਾ ਸੀਪਹਿਨਣ ਲਈ ਕੱਪੜੇ ਵੀ ਨਹੀਂ ਸਨਉਹ ਦਰਖਤਾਂ ਦੇ ਪੱਤਿਆਂ ਨਾਲ ਹੀ ਆਪਣਾ ਸਰੀਰ ਢਕਦਾ ਸੀਹਨੇਰੀਆਂ ਆਉਣ ਤੇ ਜਦੋਂ ਸੁੱਕੇ ਦਰਖਤ ਆਪਸ ਵਿੱਚ ਟਕਰਾਉਂਦੇ ਤਾਂ ਜੰਗਲਾਂ ਵਿੱਚ ਅੱਗ ਲੱਗ ਜਾਂਦੀਉਸ ਅੱਗ ਵਿੱਚ ਉਸ ਦੇ ਸਾਥੀ ਸੜ ਜਾਂਦੇਉਸ ਦੇ ਦਿਮਾਗ ਵਿੱਚ ਆਪਣੇ ਸੰਗੀਆਂ ਸਾਥੀਆਂ ਨੂੰ ਹੜ੍ਹਾਂ ਦੇ ਪਾਣੀ ਵਿੱਚ ਡੁੱਬ ਕੇ ਅਤੇ ਅੱਗ ਵਿੱਚ ਸੜ ਕੇ ਮਰਦਿਆਂ ਨੂੰ ਵੇਖ ਕੇ ਮਨ ਵਿੱਚ ਅੱਗ ਤੇ ਪਾਣੀ ਪ੍ਰਤੀ ਡਰ ਪੈਦਾ ਹੋ ਗਿਆ

ਮਨੁੱਖ ਨੂੰ ਅੱਗ ਅਤੇ ਪਾਣੀ ਦੇ ਕਹਿਰ ਤੋਂ ਬਚਣਾ ਨਹੀਂ ਆਉਂਦਾ ਸੀ ਇਸ ਲਈ ਉਸ ਨੇ ਅੱਗ ਨੂੰ ਅਗਨੀ, ਪਾਣੀ ਨੂੰ ਖੁਆਜਾ ਅਤੇ ਮੀਂਹ ਪਾਉਣ ਵਾਲੇ ਨੂੰ ਇੰਦਰ ਦੇਵਤਾ ਮੰਨਣਾ ਸ਼ੁਰੂ ਕਰ ਦਿੱਤਾਅੱਗ ਲੱਗਣ ਨਾਲ ਕਈ ਜਾਨਵਰ ਝੁਲਸ ਜਾਂਦੇ ਤਾਂ ਉਨ੍ਹਾਂ ਜਾਨਵਰਾਂ ਦਾ ਮਾਸ ਖਾਣ ਸਮੇਂ ਉਸ ਨੂੰ ਜਦੋਂ ਸਵਾਦ ਦਾ ਪਤਾ ਲੱਗਾ ਤਾਂ ਉਸ ਨੇ ਇਸ ਨੂੰ ਅੱਗ ਵੱਲੋਂ ਭੇਜੀ ਗਈ ਸੁਗਾਤ ਸਮਝ ਲਿਆਅੱਗ ਤੇ ਪਾਣੀ ਦੇ ਡਰ ਅਤੇ ਲਾਲਚ ਕਾਰਨ ਹੀ ਮਨੁੱਖ ਨੇ ਖੁਆਜਾ ਤੇ ਅਗਨੀ ਦੇਵਤਿਆਂ ਦੀ ਉਤਪਤੀ ਕਰ ਲਈਹੌਲੀ ਹੌਲੀ ਚਲਾਕ ਲੋਕਾਂ ਨੇ ਇਨ੍ਹਾਂ ਦੇਵਤਿਆਂ ਦੇ ਨਾਂ ’ਤੇ ਸਾਧਾਰਨ ਲੋਕਾਂ ਨੂੰ ਬੁੱਧੂ ਬਣਾ ਕੇ ਲੁੱਟਣਾ ਤੇ ਕੁੱਟਣਾ ਸ਼ੁਰੂ ਕਰ ਦਿੱਤਾਸਾਧਾਰਨ ਲੋਕਾਂ ਨੂੰ ਕੁਝ ਸ਼ਬਜਬਾਗ ਦਿਖਾ ਕੇ ਅਤੇ ਕੁਝ ਡਰ ਦਿਖਾ ਕੇ ਲੁੱਟਣ ਅਤੇ ਕੁੱਟਣ ਲਈ ਨਵੇਂ ਨਵੇਂ ਦੇਵੀ ਦੇਵਤੇ ਸਿਰਜ ਲਏ ਇੱਕ ਅਖੌਤੀ ਕਲਪਿਤ ਰੱਬ ਦੀ ਸਿਰਜਣਾ ਕਰ ਲਈਜਿਸ ਬਾਰੇ ਇਹਨਾਂ ਨੇ ਇਹ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਮਨੁੱਖ ਦੇ ਆਪਣੇ ਹੱਥ ਵੱਸ ਕੁਝ ਵੀ ਨਹੀਂ ਹੈ, ਜੋ ਕੁਝ ਵੀ ਧਰਤੀ ’ਤੇ ਹੋ ਰਿਹਾ ਹੈ ਇਹ ਸਭ ਉੱਪਰ ਵਾਲੇ ਦੀ ਮਰਜ਼ੀ ਨਾਲ ਹੋ ਰਿਹਾ ਹੈ

ਇਨ੍ਹਾਂ ਕੋਲਾਂ ਨੇ ਧਰਤੀ ਉੱਤੇ ਧਰਮਾਂ ਅਤੇ ਜਾਤਾਂ-ਪਾਤਾਂ ਦਾ ਜਿਹਾ ਮੱਕੜਜਾਲ ਫੈਲਾ ਦਿੱਤਾ ਕਿ ਜਨਮ ਤੋਂ ਲੈ ਕੇ ਮਰਨ ਤਕ ਹਰੇਕ ਵਿਅਕਤੀ ਨੂੰ ਇਸ ਫਸਾ ਲਿਆਇੱਕ ਅਜਿਹਾ ਪੁਜਾਰੀ ਵਰਗ ਪੈਦਾ ਹੋ ਗਿਆ ਜੋ ਕਿਸੇ ਵੀ ਵਿਅਕਤੀ ਨੂੰ ਇਸ ਮੱਕੜਜਾਲ ਵਿੱਚੋਂ ਬਾਹਰ ਨਹੀਂ ਨਿਕਲਣ ਦਿੰਦਾਉਸ ਕਲਪਿਤ ਰੱਬ ਦਾ ਨਾਂ ਵੀ ਚਲਾਕ ਲੋਕਾਂ ਨੇ ਆਪੋ ਆਪਣੇ ਧਰਮਾਂ ਅਨੁਸਾਰ ਰੱਖ ਦਿੱਤਾਮਨੁੱਖ ਦੇ ਜਨਮ ਮਰਨ ਦੀਆਂ ਵੱਖ ਵੱਖ ਮਨਘੜਤ ਕਹਾਣੀਆਂ ਘੜ ਘੜ ਕੇ ਸਾਧਾਰਨ ਲੋਕਾਂ ਨੂੰ ਬੁੱਧੂ ਬਣਾਇਆ ਗਿਆ ਜੋ ਅੱਜ ਤਕ 21ਵੀਂ ਸਦੀ ਵਿੱਚ ਪਹੁੰਚਣ ਦੇ ਬਾਵਜੂਦ ਵੀ ਬਾਦਸਤੂਰ ਜਾਰੀ ਹੈਉਹ ਕਲਪਿਤ ਰੱਬ, ਕਿਸੇ ਨੂੰ ਨਜ਼ਰ ਨਹੀਂ ਆਉਂਦਾ, ਨਾ ਉਸ ਦਾ ਕੋਈ ਰੰਗ ਰੂਪ ਹੈ ਅਤੇ ਨਾ ਹੀ ਉਸ ਨੂੰ ਕਿਸੇ ਨੇ ਦੇਖਿਆ ਹੈਫਿਰ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਜੋ ਇਸਦਾ ਪ੍ਰਚਾਰ ਕਰਦੇ ਹਨ, ਉਹਨਾਂ ਨੂੰ ਇਸਦਾ ਪਤਾ ਕਿਵੇਂ ਲੱਗਾ? ਕੋਈ ਵੀ ਇਸਦਾ ਤਸੱਲੀਬਖਸ਼ ਅਤੇ ਤਰਕਸੰਗਤ ਜਵਾਬ ਨਹੀਂ ਦੇ ਰਿਹਾ

ਸਵਰਗ ਅਤੇ ਨਰਕ ਦਾ ਝੂਠ ਵੀ ਪੁਜਾਰੀ ਵਰਗ ਨੇ ਆਪਣਾ ਤੋਰੀ ਫੁਲਕਾ ਚਲਾਉਣ ਲਈ ਬੜੀ ਚਲਾਕੀ ਨਾਲ ਘੜ ਲਿਆਸਵਰਗ ਦਾ ਨਾਂ ਸੁਣਦਿਆਂ ਸਾਰ ਹੀ ਸਾਡੀਆਂ ਅੱਖਾਂ ਅੱਗੇ ਭਾਂਤ ਭਾਂਤ ਦੇ ਸੁਪਨੇ ਆਉਣ ਲੱਗਦੇ ਹਨ ਕਿ ਉੱਥੇ ਪਰੀਆਂ ਵਰਗੀਆਂ ਸੁੰਦਰ ਔਰਤਾਂ ਹੋਣਗੀਆਂ ਅਤੇ ਸਭ ਪਾਸੇ ਸੁਖ ਸਹੂਲਤਾਂ ਹੋਣਗੀਆਂਦੁੱਖਾਂ ਦਾ ਨਾਮ ਨਿਸ਼ਾਨ ਵੀ ਨਹੀਂ ਹੋਵੇਗਾਸੌਣ ਲਈ ਮਖ਼ਮਲੀ ਗਦੈਲੇ ਹੋਣਗੇਕੋਈ ਵੀ ਕੰਮ ਕਾਰ ਨਹੀਂ ਕਰਨਾ ਪਵੇਗਾਦੂਜੇ ਪਾਸੇ ਨਰਕ ਬਾਰੇ ਸੋਚ ਕੇ ਹੀ ਸਰੀਰ ਨੂੰ ਧੁਣਧੁਣੀ ਆ ਜਾਂਦੀ ਹੈ ਨਰਕ ਬਾਰੇ ਦੱਸਿਆ ਜਾਂਦਾ ਹੈ ਕਿ ਉੱਥੇ ਹਰ ਪਾਸੇ ਗੰਦਗੀ, ਬਦਬੂ, ਚੀਕ ਚਿਹਾੜਾ, ਗਰੀਬੀ, ਭੁੱਖਮਰੀ ਦਾ ਬੋਲਬਾਲਾ ਹੁੰਦਾ ਹੈਪੁਜਾਰੀ ਵਰਗ ਇੰਨਾ ਚਲਾਕ ਹੈ ਕਿ ਉਹ ਸਾਧਾਰਨ ਲੋਕਾਂ ਨੂੰ ਸਵਰਗ ਬਾਰੇ ਤਰ੍ਹਾਂ ਤਰ੍ਹਾਂ ਦੇ ਸੁਪਨੇ ਵਿਖਾ ਕੇ ਉਨ੍ਹਾਂ ਦੀ ਮਿਹਨਤ ਨਾਲ ਕੀਤੀ ਗਈ ਕਮਾਈ ਨੂੰ ਦਿਨ ਦਿਹਾੜੇ ਲੁੱਟਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦਾ

ਜੇਕਰ ਧਿਆਨ ਨਾਲ ਵੇਖੀਏ ਤਾਂ ਇਸ ਧਰਤੀ ਉੱਤੇ ਹੀ ਸਵਰਗ ਅਤੇ ਨਰਕ ਦੇ ਨਜ਼ਾਰੇ ਦੇਖੇ ਜਾ ਸਕਦੇ ਹਨਇੱਕ ਪਾਸੇ ਮਹਿਲਾਂ ਵਰਗੀਆਂ ਆਲੀਸ਼ਾਨ ਕੋਠੀਆਂ ਸਵਰਗ ਵਰਗਾ ਨਜ਼ਾਰਾ ਅਤੇ ਦੂਜੇ ਪਾਸੇ ਟੁੱਟੀਆਂ ਸੜਕਾਂ, ਨਦੀਆਂ ਨਾਲਿਆਂ ਕੰਢੇ ਝੁੱਗੀਆਂ ਝੌਂਪੜੀਆਂ ਵਿੱਚ ਨਰਕ ਵਰਗੀ ਜ਼ਿੰਦਗੀ ਜਿਉਣ ਲਈ ਮਜਬੂਰ ਲੋਕ। ਗਲੀਆਂ ਵਿੱਚ ਖੜ੍ਹਾ ਸੀਵਰੇਜ ਦਾ ਗੰਦਾ ਪਾਣੀ ਨਰਕ ਦੀ ਤਸਵੀਰ ਪੇਸ਼ ਕਰਦਾ ਹੈਇਸ ਧਰਤੀ ਨੂੰ ਨਰਕ ਬਣਾਉਣ ਲਈ ਸਿਆਸਤਦਾਨਾਂ, ਸਰਮਾਏਦਾਰੀ ਅਤੇ ਪੁਜਾਰੀ ਵਰਗ ਦੀ ਤਿੱਕੜੀ ਨੇ ਗੱਠਜੋੜ ਬਣਾ ਲਿਆ ਹੈਪੁਜਾਰੀ ਵਰਗ ਨੂੰ ਸਿਆਸਤਦਾਨਾਂ ਦੀ ਸ਼ਹਿ ਪ੍ਰਾਪਤ ਹੈਸਧਾਰਨ ਲੋਕਾਂ ਨੂੰ ਬੁੱਧੂ ਬਣਾ ਕੇ ਲੁੱਟਣ ਤੇ ਕੁੱਟਣ ਲਈ ਤਰ੍ਹਾਂ ਤਰ੍ਹਾਂ ਦੀਆਂ ਸਾਜ਼ਿਸ਼ਾਂ ਘੜੀਆਂ ਜਾਂਦੀਆਂ ਹਨਲੋਕਾਂ ਨੂੰ ਧਰਮ ਅਤੇ ਜਾਤਪਾਤ ਦੇ ਨਾਂ ’ਤੇ ਮਾਰਿਆ ਜਾ ਰਿਹਾ ਹੈਸਵਰਗ ਦੇ ਲਾਰਿਆਂ ਨਾਲ ਲੋਕਾਂ ਨੂੰ ਬੁੱਧੂ ਬਣਾਇਆ ਜਾ ਰਿਹਾ ਹੈ

ਮੇਰਾ ਇਹ ਸੁਨੇਹਾ ਜ਼ਰੂਰ ਯਾਦ ਰੱਖਣਾ ...

ਸਵਰਗ ਨਰਕ ਦੇ ਨਾਂ ’ਤੇ ਸਾਨੂੰ ਬੁੱਧੂ ਬਣਾਇਆ,
ਸਾਧਾਂ ਸੰਤਾਂ ਆਪਣਾ ਤੋਰੀ ਫੁਲਕਾ ਖੂਬ ਚਲਾਇਆ

ਲੋਟੂਆਂ ਨੂੰ ਰਾਜਗੱਦੀਆਂ ’ਤੇ ਅਸੀਂ ਬਿਠਾਇਆ,
ਧਰਨਿਆਂ ਦਾ ਦਿਨ ਹੁਣ ਤਾਹੀਓਂ ਆਇਆ

ਸਭ ਦੀਆਂ ਮੁਸ਼ਕਲਾਂ ਨੂੰ ਹੈ ਦਿਲੋਂ ਭੁਲਾਇਆ,
ਪਰ ਬਾਗ਼ੀ ਨੇ ਤਰਕ ਦਾ ਰਾਹ ਅਪਣਾਇਆ

**

ਜੇ
ਨੋਟ ਬੰਦੀ ਵੇਲੇ ਜੇ ਸਬਕ ਸਿਖਾਇਆ ਹੁੰਦਾ,
ਫਿਰ ਇਹ ਦਿਨ ਵੀ ਨਾ ਆਇਆ ਹੁੰਦਾ।

ਜੀ ਐਸ ਟੀ ਵੀ ਨਾ ਮਨੋਂ ਭੁਲਾਇਆ ਹੁੰਦਾ
ਰਾਜਗੱਦੀ ’ਤੇ ਨਾ ਮੋਦੀ ਬਿਠਾਇਆ ਹੁੰਦਾ,
ਸਿਆਸਤਦਾਨਾਂ ਨੂੰ ਸਬਕ ਸਿਖਾਇਆ ਹੁੰਦਾ
ਫਿਰ ਇਹ ਦਿਨ ਵੀ ਨਾ ਆਇਆ ਹੁੰਦਾ।

ਲੋਕਾਂ ਨੂੰ ਮੁਕਤੀ ਦਾ ਅਰਥ ਸਮਝਾਇਆ ਹੁੰਦਾ,
ਵੋਟਰਾਂ ਨੂੰ ਸੱਚ ਝੂਠ ਦਾ ਪਾਠ ਪੜ੍ਹਾਇਆ ਹੁੰਦਾ,
ਇਸ ਲੁਟੇਰੇ ਪ੍ਰਬੰਧ ਨੂੰ ਜੇ ਬਦਲਾਇਆ ਹੁੰਦਾ,
ਫਿਰ ਧਰਨਿਆਂ ਦਾ ਦਿਨ ਨਾ ਆਇਆ ਹੁੰਦਾ

ਜੇ ਦੋਗਲਿਆਂ ਨੂੰ ਇੱਥੋਂ ਭਜਾਇਆ ਹੁੰਦਾ.
ਸਾਰਾ ਦੇਸ਼ ਹੀ ਇਹ ਮਹਿਕਾਇਆ ਹੁੰਦਾ
ਬਾਗ਼ੀ ਨੂੰ ਸੁੱਖ ਦਾ ਸਾਹ ਆਇਆ ਹੁੰਦਾ,
ਸੁੱਖ ਸ਼ਾਂਤੀ ਦਾ ਮਾਹੌਲ ਬਣਾਇਆ ਹੁੰਦਾ
ਫਿਰ ਇਹ ਦਿਨ ਵੀ ਨਾ ਆਇਆ ਹੁੰਦਾ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2442)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਸੁਖਮਿੰਦਰ ਬਾਗ਼ੀ

ਸੁਖਮਿੰਦਰ ਬਾਗ਼ੀ

Adarsh Nagar, Samrala, Punjab, India.
Mobile: (94173 - 94805)
Email: (baggisukhminder@gmail.com)

More articles from this author